
1.
ਕਿਸ ਨੂੰ ਫਾਇਦਾ!
ਕਈ ਮੁਸੀਬਤਾਂ ਨੇ ਰਲ ਮਿਲਕੇ, ਘੇਰ ਲਿਆ ਸੀ ਜਦ ਇੱਕ ਟੱਬਰ,
ਨਾ ਹੀ ਸੋਚਾਂ ਨੇ ਕੁਝ ਕੀਤਾ, ਨਾ ਕੰਮ ਆਇਆ ਉਨ੍ਹਾਂ ਦਾ ਸਬਰ।
ਕਿਸੇ ਸਿਆਣੇ ਆਖ਼ਿਰ ਦੱਸਿਆ, ਉਨ੍ਹਾਂ ਨੂੰ ਇਸਦਾ ਇੱਕ ਉਪਾਅ,
ਪਾਠ ਕਰਾ ਦਿਓ, ਲੰਗਰ ਸੇਵਾ, ਪੂਰਨ ਸ਼ਰਧਾ ਭਾਵ ’ਚ ਆ।
ਫਸੇ ਹੋਇਆਂ ਨੇ, ਡਰੇ ਹੋਇਆਂ ਨੇ, ਆੜ੍ਹਤੀਏ ਤੋਂ ਲੈ ਕੇ ਕਰਜ਼,
ਮਨ ਵਿੱਚ ਸ਼ਰਧਾ ਰੱਖ ਕੇ ਕੀਤੇ, ਮਰਯਾਦਾ ਨਾਲ ਦੱਸੇ ਫ਼ਰਜ਼।
ਖ਼ੁਸ਼ੀ ਖ਼ੁਸ਼ੀ ਹੋਇਆ ਪਾਠ ਸਮਾਪਤ, ਰੱਬ ਅੱਗੇ ਹੋ ਗਈ ਅਰਦਾਸ,
ਦੁੱਖ ਛੇਤੀ ਸਭ ਨਸ਼ਟ ਹੋਣਗੇ, ਦਿਲ ਨੂੰ ਹੋ ਗਿਆ ਸੀ ਧਰਵਾਸ।
ਪ
ਦਸ ਕੁ ਸਾਲ ਤੋਂ, ਮੌਕਾ ਮਿਲ ਰਿਹੈ, ਪੰਨੰ ਸਾਹਬ ਨੰ ਜਾਨਣ ਦਾ,
ਹਸਦੇ, ਖਿੜੇ ਚਿਹਰੇ ਨੰ ਤੱਕਦਿਆਂ, ਕਦੀ-ਕਦੀ ਸੰਗਤ ਮਾਨਣ ਦਾ;
ਉਮਰ ਪੰਝੱਤਰ ਸਾਲ ਸੁਣੀਦੀ, ਹੋਊਗੀ! ਪਰ ਦਿਲ ਨਹੀਂ ਮੰਨਦਾ,
ਉਠਤ-ਬੈਠਤ, ਚਾਲ ਜਵਾਂ ਹੈ, ਦਿਲ, ਦਿਮਾਗ ਹੈ ਇਸ ਦਾ ਧੰਨਦਾ;
ਆਮ ਲੋਕ, ਰਿਟਾਇਰ ਉਮਰ ਵਿੱਚ, ਮੱਲਣ ਸੋਫ਼ੇ, ਖਾਣ ਦਵਾਈਆਂ,
ਮੀਆਂ-ਬੀਵੀ, ਇੱਕ ਦੂਜੇ ਤੋਂ, ਵੱਧ ’ਤੇ ਉਚੀ ਪਾਉਣ ਦੁਹਾਈਆਂ;
ਉਲਟ ਏਸ ਦੇ, ਸਗੋਂ ਪੰਨੰ ਨੇ, ਸਿੱਖੀਆਂ ਨਵਯੁਗ ਦੀਆਂ ਤਕਨੀਕਾਂ,
ਉਸ ਦੀ ਮਿਹਨਤ, ਲਗਨ ਨੇ ਪਾਏ, ਨਵੇਂ ਪੂਰਨੇ, ਨਵੀਆਂ ਲੀਕਾਂ;