ਐੱਸ ਆਈ ਆਰ ਵਾਲੇ ਜਿਸ ਪ੍ਰੇਤ ਦੀਆਂ ਗੱਲਾਂ ਅਸੀਂ ਬੀਤੇ ਕਈ ਮਹੀਨਿਆਂ ਤੋਂ ਕਰਦੇ ਆਏ ਸਾਂ, ਉਹ ਪੰਜਾਬ ਵਿੱਚ ਵੀ ਇਸੇ ਹਫਤੇ ਆ ਪੁੱਜਾ ਹੈ ਅਤੇ ਆਪਣੇ ਭਾਜੜ-ਪਾਊ ਰੰਗ ਵਿਖਾਉਣ ਲੱਗਾ ਹੈ। ਸਪੈਸ਼ਲ ਇੰਟੈਂਸਿਵ ਰੀਵੀਜ਼ਨ (ਐੱਸ ਆਈ ਆਰ) ਇਸ ਤੋਂ ਪਹਿਲਾਂ ਕਈ ਰਾਜਾਂ ਵਿੱਚ ਲੋਕਾਂ ਨੂੰ ਤਰੇਲੀਆਂ ਲਿਆ ਚੁੱਕਾ ਹੈ। ਸਭ ਤੋਂ ਪਹਿਲਾਂ ਇਸਦਾ ਰੌਲਾ ਬਿਹਾਰ ਤੋਂ ਸ਼ੁਰੂ ਹੋਇਆ ਸੀ। ਇਹ ਉਦੋਂ ਸ਼ੁਰੂ ਹੋਇਆ ਸੀ, ਜਦੋਂ ਉੱਥੇ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਿੱਚ ਕੁਝ ਹਫਤੇ ਰਹਿੰਦੇ ਸਨ। ਜਦੋਂ ਅਚਾਨਕ ਇਹ ਸਰਗਰਮੀ ਸ਼ੁਰੂ ਹੋਈ ਤਾਂ ਪਹਿਲਾਂ ਆਮ ਲੋਕ ਸਮਝਦੇ ਰਹੇ ਕਿ ਪਿਛਲੀਆਂ ਸਭ ਚੋਣਾਂ ਮੌਕੇ ਜਿਵੇਂ ਉਨ੍ਹਾਂ ਲੋਕਾਂ ਨੂੰ ਵੋਟ ਬਣਾਉਣ ਦਾ ਇੱਕ ਮ

ਭਾਰਤ ਦੀ ਪਾਰਲੀਮੈਂਟ ਦਾ ਇੱਕ ਹੋਰ ਹਫਤਾ ਬਿਨਾਂ ਕੋਈ ਖਾਸ ਕੰਮ ਕੀਤੇ ਤੋਂ ਰੌਲੇ-ਰੱਪੇ ਵਿੱਚ ਲੰਘ ਗਿਆ ਤੇ ਲੋਕਾਂ ਦੇ ਮੁੱਦਿਆਂ ਦੀ ਬਜਾਏ ਇਹੋ ਜਿਹੀਆਂ ਗੱਲਾਂ ਉੱਤੇ ਸਿਆਸਤ ਕੇਂਦਰਤ ਹੋਈ ਰਹੀ, ਜਿਹੜੀਆਂ ਆਮ ਆਦਮੀ ਦੀ ਜ਼ਿੰਦਗੀ ਸੁਆਰਨ ਵਾਲੀਆਂ ਨਹੀਂ, ਸਿਰਫ ਸਿਆਸੀ ਭੇੜ ਜਿਹਾ ਹੁੰਦੀਆਂ ਹਨ। ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਤੋਂ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਕ ਹਰ ਵੱਡੇ ਆਗੂ ਨੇ ਚਸਕੇ ਅਤੇ ਚਟਕਾਰੇ ਲੈਣ ਅਤੇ ਆਪਣੇ-ਆਪਣੇ ਵਿਰੋਧੀਆਂ ਨੂੰ ਭੰਡਣ ਲਈ ਚੋਣਵੇਂ ਟੋਟਕਿਆਂ ਦੀ ਵਰਤੋਂ ਕੀਤੀ। ਸ਼ਾਇਦ ਉਨ੍ਹਾਂ ਕੋਲ ਇਹੋ ਜਿਹੇ ਮਾਹਰ ਹੋਣ, ਜਿਨ੍ਹਾਂ ਦੀ ਜ਼ਿੰਮੇਵਾਰੀ ਕੋਈ ਸਾਰਥਿਕ ਕੰਮ ਕਰਨ ਦੀ ਬਜਾਏ ਚਸਕੇਬ

ਸਾਡੇ ਆਸ-ਪਾਸ ਵਾਲੇ ਬਹੁਤ ਸਾਰੇ ਲੋਕਾਂ ਨੂੰ, ਤੇ ਕਈ ਵਾਰ ਖੁਦ ਮੈਨੂੰ ਵੀ, ਅਗਲੇ ਪੰਜ-ਸੱਤ ਸਾਲਾਂ ਤਕ ਦੀ ਘੋਖਵੀਂ ਨਜ਼ਰ ਮਾਰ ਕੇ ਕਿਸੇ ਦ੍ਰਿਸ਼ ਦੀ ਲੋੜ ਜੋਗੀ ਵਿਆਖਿਆ ਕਰ ਛੱਡਣੀ ਸੌਖੀ ਜਾਪਦੀ ਹੈ। ਕੌਮਾਂ ਲਈ ਜ਼ਿੰਦਗੀ ਦੇ ਵਕਫੇ ਬਹੁਤ ਜ਼ਿਆਦਾ ਲੰਮਰੇ ਪੈਂਡੇ ਵਾਲੇ ਹੁੰਦੇ ਹਨ ਅਤੇ ਪੰਜ-ਸੱਤ ਸਾਲ ਇਨ੍ਹਾਂ ਦੇ ਹਿਸਾਬ ਨਾਲ ਕਿਸੇ ਗਿਣਤੀ ਵਿੱਚ ਨਹੀਂ ਸਮਝਣੇ ਚਾਹੀਦੇ। ਇਸ ਲਈ ਇਹ ਗੱਲਾਂ ਕਰਨੀਆਂ ਫਜ਼ੂਲ ਹਨ ਕਿ ਅਗਲੀ ਚੋਣ ਜਾਂ ਉਸ ਤੋਂ ਅਗਲੀ ਚੋਣ ਵਿੱਚ ਫਲਾਣੀ ਪਾਰਟੀ ਜਾਂ ਫਲਾਣੀ ਧਿਰ ਜਿੱਤ ਜਾਂ ਹਾਰ ਸਕਦੀ ਹੈ। ਮਾਮਲਾ ਧਿਰਾਂ ਤੋਂ ਵੱਧ ਵਿਚਾਰਾਂ ਦਾ ਹੁੰਦਾ ਹੈ ਤੇ ਵਿਚਾਰਾਂ ਦੇ ਪੱਖੋਂ ਅਗਲੇ ਕਈ ਸਾਲਾਂ ਦੌਰਾਨ ਕਿਹੜੀ ਧਿਰ ਅ

ਬਿਨਾਂ ਸ਼ੱਕ ਇਹ ਗੱਲ ਕਹਿਣ ਤੋਂ ਕਈ ਲੋਕ ਝਿਜਕਦੇ ਹਨ,ਪਰ ਆਪਸੀ ਨਿੱਜੀ ਪੱਧਰ ਦੀ ਗੱਲਬਾਤ ਵਿੱਚ ਮੰਨ ਲੈਂਦੇ ਹਨ ਕਿ ਅੱਜ ਦਾ ਭਾਰਤ ਉਹ ਦੇਸ਼ ਬਿਲਕੁਲ ਨਹੀਂ, ਜਿਹੜਾ ਦੇਸ਼ਭਗਤੀ ਲਹਿਰ ਦੇ ਸ਼ਹੀਦਾਂ ਅਤੇ ਕੁਰਬਾਨੀ ਵਾਲੇ ਹੋਰ ਪ੍ਰਵਾਨਿਆਂ ਨੇ ਚਿਤਵਿਆ ਸੀ। ਉਨ੍ਹਾਂ ਦੇ ਚਿਤਵੇ ਭਾਰਤ ਦਾ ਸਮਾਜ ਇੱਕ ਨਵੀਂ ਵਿਕਸਿਤ ਬੁਲੰਦੀ ਦਾ ਸੁਪਨਾ ਪੂਰਾ ਕਰਦਾ ਦਿਖਾਈ ਦਿੰਦਾ ਹੋਣਾ ਸੀ, ਅਮਨ-ਕਾਨੂੰਨ ਦੀ ਹਾਲਤ ਇੰਨੀ ਵਿਗੜੀ ਹੋਈ ਉਨ੍ਹਾਂ ਨੇ ਕਦੀ ਸੁਪਨੇ ਵਿੱਚ ਨਹੀਂ ਸੋਚੀ ਹੋਣੀ ਅਤੇ ਰਾਜਨੀਤੀ ਅਤੇ ਗੁੰਡਿਆਂ-ਬਦਮਾਸ਼ਾਂ ਦੇ ਤਾਲਮੇਲ ਦੀ ਅੱਜ ਵਾਲੀ ਤਸਵੀਰ ਸੋਚਣ ਦਾ ਸਵਾਲ ਕਦੇ ਨਹੀਂ ਉੱਠਿਆ ਹੋਣਾ। ਅੱਜ ਇਹ ਸਾਰੀਆਂ ਬੁਰਾਈਆਂ ਸਾਡੇ ਭਾਰਤ ਵਿੱਚ ਮ

ਹਿੰਦੀ ਦੀ ਕਹਾਵਤ ਬਹੁਤ ਲੋਕਾਂ ਨੇ ਸੁਣੀ ਹੋਵੇਗੀ: ‘ਤੂ ਡਾਲ-ਡਾਲ, ਮੈਂ ਪਾਤ-ਪਾਤ।’ ਕਹਿਣ ਦਾ ਭਾਵ ਇਹ ਹੈ ਕਿ ਜਿਹੜੀ ਟਾਹਣੀ ਤਕ ਤੂੰ ਜਾਵੇਂਗਾ, ਮੈਂ ਉਸ ਤੋਂ ਅੱਗੇ ਵਧ ਕੇ ਪੱਤੇ-ਪੱਤੇ ਤਕ ਚਲਾ ਜਾਵਾਂਗਾ, ਪਰ ਤੇਰਾ ਪਿੱਛਾ ਕਦੀ ਨਹੀਂ ਛੱਡਾਂਗਾ, ਬਲਕਿ ਕੋਈ ਵੀ ਦਾਅ ਲੜਾਉਣਾ ਪਵੇ, ਮਰਜ਼ੀ ਮੈਂ ਆਪਣੀ ਹੀ ਪੁਗਾਵਾਂਗਾ। ਇਹ ਕੁਝ ਅੱਜਕੱਲ੍ਹ ਭਾਰਤ ਦੇ ਲੋਕਤੰਤਰ ਵਿੱਚ ਆਮ ਦੇਖਣ ਨੂੰ ਮਿਲਦਾ ਹੈ। ਸਰਕਾਰ ਇੱਕ ਫੈਸਲਾ ਕਰਦੀ ਹੈ। ਇਸਦੇ ਵਿਰੋਧ ਵਿੱਚ ਜਦੋਂ ਕਿਧਰੇ ਕੋਈ ਕਿਸੇ ਅਦਾਲਤ ਦਾ ਦਰ ਖੜਕਾਉਂਦਾ ਹੈ ਤਾਂ ਅਦਾਲਤ ਉਸਦੇ ਕਹੇ ਮੁਤਾਬਿਕ ਕਦੀ ਨੋਟਿਸ ਜਾਰੀ ਕਰਦੀ ਅਤੇ ਕਦੀ ਜਲਦੀ ਸੁਣਵਾਈ ਕਰ ਕੇ ਕੋਈ ਨਿਰਣਾ ਤਕ ਕਰਨ ਲਗਦੀ ਹੈ ਤ

ਬਹੁਤ ਸਾਰੇ ਲੋਕ ਸਾਨੂੰ ਇਹੋ ਜਿਹੇ ਸਵਾਲਾਂ ਵਿੱਚ ਫਸਾ ਦਿੰਦੇ ਹਨ, ਜਿਨ੍ਹਾਂ ਦਾ ਜਵਾਬ ਜਾਂ ਤਾਂ ਹੁੰਦਾ ਨਹੀਂ ਤੇ ਜਾਂ ਫਿਰ ਇਹੋ ਜਿਹਾ ਹੁੰਦਾ ਹੈ, ਜਿਹੜਾ ਖੜ੍ਹੇ ਪੈਰ ਦਿੱਤਾ ਨਹੀਂ ਜਾ ਸਕਦਾ। ਇਸਦੇ ਕਈ ਕਾਰਨ ਹੁੰਦੇ ਹਨ। ਫਰਜ਼ ਕਰੋ ਕਿ ਤੁਸੀਂ ਕਿਸੇ ਵਿਆਹ-ਸ਼ਾਦੀ ਮੌਕੇ ਬਹੁਤ ਸਾਰੇ ਹੋਰ ਲੋਕਾਂ ਵਾਂਗ ਮਹਿਮਾਨ ਬਣ ਕੇ ਗਏ ਹੋਏ ਹੋਵੋਂ ਅਤੇ ਮੁੰਡੇ-ਕੁੜੀ ਨੂੰ ਸ਼ਗਨ ਪਾਉਣ ਲੋਕਾਂ ਦੀ ਲਾਈਨ ਵਿੱਚ ਖੜੋਤੇ ਹੋਵੋਂ ਤੇ ਕੋਈ ਪਿੱਛੇ ਜਾਂ ਅੱਗੇ ਖੜ੍ਹਾ ਵਿਅਕਤੀ ਕੰਨ ਦੇ ਕੋਲ ਮੂੰਹ ਕਰਕੇ ਕਹਿ ਦੇਵੇ ਕਿ ਤੁਹਾਡਾ ਕੀ ਖਿਆਲ ਹੈ ਕਿ ਸ਼ਗਨ ਦੀ ਰਸਮ ਹੋਣੀ ਠੀਕ ਹੈ ਜਾਂ ਨਹੀਂ? ਇੱਦਾਂ ਦੇ ਸਵਾਲ ਬਾਰੇ ਤੁਸੀਂ ਖੜ੍ਹੇ ਪੈਰ ਕੀ ਕਹਿ ਸਕਦੇ ਹੋ

ਪੰਜਾਬ ਇਸ ਵਕਤ ਅਗਲੀਆਂ ਵਿਧਾਨ ਸਭਾ ਚੋਣਾਂ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਕੈਲੰਡਰੀ ਦਿਨਾਂ ਦੇ ਮੁਤਾਬਿਕ ਮਸਾਂ ਸਵਾ ਕੁ ਸਾਲ ਬਾਕੀ ਰਹਿੰਦਾ ਹੈ ਅਤੇ ਉਸ ਸਵਾ ਸਾਲ ਵਿੱਚੋਂ ਅਖੀਰਲੇ ਛੇ ਮਹੀਨੇ ਗਿਣਨ ਵਾਲਾ ਸਮਾਂ ਨਹੀਂ ਹੁੰਦਾ, ਕਿਉਂਕਿ ਉਦੋਂ ਅਫਸਰਸ਼ਾਹੀ ਮੌਕੇ ਦੀ ਸਰਕਾਰ ਦਾ ਹੁਕਮ ਮੰਨਣ ਦੀ ਥਾਂ ਇਹੋ ਜਿਹੇ ਅੰਦਾਜ਼ੇ ਲਾਉਣ ਲੱਗ ਜਾਂਦੀ ਹੈ ਕਿ ਅਜੋਕੀ ਸਰਕਾਰ ਰਹੇਗੀ ਜਾਂ ਇਸਦੀ ਥਾਂ ਕੋਈ ਹੋਰ ਆ ਸਕਦੀ ਹੈ। ਜੇ ਕੋਈ ਹੋਰ ਆ ਸਕਦੀ ਹੈ ਤਾਂ ਕਿਹੜੀ ਆ ਸਕਦੀ ਹੈ! ਅਸੀਂ ਇੱਦਾਂ ਦੇ ਅੰਦਾਜ਼ੇ ਲਾਉਣ ਵਿੱਚ ਬਹੁਤੀ ਰੁਚੀ ਵਿਖਾਉਣੋ ਆਮ ਕਰ ਕੇ ਗੁਰੇਜ਼ ਕਰਦੇ ਹਾਂ ਕਿ ਪੰਜਾਬ ਦੀ ਕਿਸਮਤ ਵਿੱਚ ਅਗਲਾ ਹਾਕਮ ਕੌਣ ਲਿਖਿਆ ਹੈ, ਕਿਉਂਕਿ ਹਾਲ

ਇਹ ਗੱਲ ਆਮ ਕਹੀ ਜਾਂਦੀ ਹੈ ਕਿ ਚੋਣਾਂ ਹੋਣ ਜਾਂ ਕੋਈ ਹੋਰ ਸਮਾਜੀ ਜਾਂ ਸਿਆਸੀ ਮੁਕਾਬਲਾ, ਖੇਡ ਭਾਵਨਾ ਹੀ ਨਜ਼ਰ ਪੈਣੀ ਚਾਹੀਦੀ ਹੈ। ਖੇਡ ਭਾਵਨਾ ਕੀ ਹੁੰਦੀ ਹੈ? ਹਾਰ ਹੋਵੇ ਜਾਂ ਜਿੱਤ, ਅਸੂਲਾਂ ਦੇ ਮੁਤਾਬਿਕ ਖੇਡੀ ਜਾਵੇ ਤੇ ਉਸਦੇ ਅੰਤਲੇ ਨਿਰਣੇ ਨੂੰ ਵੀ ਇਸ ਭਾਵਨਾ ਨਾਲ ਦੇਖਿਆ ਜਾਵੇ ਕਿ ਦੋ ਜਣੇ ਭਿੜਦੇ ਸਨ, ਜਿੱਤਣਾ ਇੱਕੋ ਨੇ ਸੀ ਅਤੇ ਉਹ ਜਿੱਤ ਗਿਆ ਹੈ। ਉਸਦੀ ਖੇਡ ਕਲਾ ਦੀ ਦਾਦ ਦਿੰਦੇ ਸਮੇਂ ਹੋਰ ਸਭ ਗੱਲਾਂ ਪਾਸੇ ਰੱਖੀਆਂ ਜਾਣ। ਇੱਕ ਪਲ ਲਈ ਇਹ ਸੋਚੋ ਕਿ ਤੁਸੀਂ ਕਿਸੇ ਓਪਰੇ ਦੇਸ ਗਏ ਹੋਵੋਂ ਅਤੇ ਉੱਥੇ ਕਿਸੇ ਤਰ੍ਹਾਂ ਦਾ ਖੇਡ ਮੁਕਾਬਲਾ ਹੁੰਦਾ ਦੇਖਣ ਵਾਲਾ ਮੌਕਾ ਮਿਲ ਜਾਂਦਾ ਹੈ। ਤੁਸੀਂ ਦੋਵਾਂ ਟੀਮਾਂ ਅਤੇ ਉਨ੍ਹਾਂ ਵ

ਪਹਿਲਾਂ ਪਹਿਲ ਜਦੋਂ ਇੱਕ ਪੱਤਰਕਾਰ ਹੋਣ ਦੇ ਨਾਤੇ ਕਿਸੇ ਕਾਲਜ ਜਾਂ ਯੂਨੀਵਰਸਿਟੀ ਤੋਂ ਉੱਥੇ ਆਣ ਕੇ ਬੱਚਿਆਂ ਨੂੰ ਸੰਬੋਧਨ ਕਰਨ ਦਾ ਸੁਨੇਹਾ ਮਿਲਦਾ ਤਾਂ ਮਨ ਵਿੱਚ ਚਾਅ ਹੁੰਦਾ ਸੀ, ਅੱਜਕੱਲ੍ਹ ਉਹ ਚਾਅ ਨਹੀਂ ਰਿਹਾ। ਕਾਰਨ ਇਹ ਹੈ ਕਿ ਉਸ ਸਮੇਂ ਵਰਗੇ ਬੱਚੇ ਅੱਜ ਨਹੀਂ ਰਹਿ ਗਏ, ਨਵੀਂ ਸੋਚ ਵਾਲੇ ਬੱਚੇ ਜਿਹੜੇ ਸਵਾਲ ਪੁੱਛਣ ਲਗਦੇ ਹਨ, ਉਨ੍ਹਾਂ ਦੇ ਜਵਾਬ ਦੇਣ ਤੋਂ ਅਸੀਂ ਅਸਮਰੱਥ ਲਗਦੇ ਹਾਂ। ਸਾਡੇ ਸਮੇਂ ਦਾ ਲਫਜ਼ ‘ਨਵੀਂ ਪੀੜ੍ਹੀ’ ਉਦੋਂ ਖਾਸ ਅਰਥ ਵਾਲਾ ਹੁੰਦਾ ਸੀ, ਫਿਰ ਅੰਗਰੇਜ਼ੀ ਪ੍ਰਭਾਵ ਹੇਠ ‘ਮਿਲੇਨੀਅਮ ਕਿੱਡਜ਼’, ਯਾਨੀ ਹਜ਼ਾਰਵਾਂ ਸਾਲ ਬਦਲਣ ਅਤੇ ਦੋ ਹਜ਼ਾਰ ਨਾਲ ਸ਼ੁਰੂ ਹੁੰਦੇ ਸਾਲਾਂ ਦੇ ਦੌਰ ਵਿੱਚ ਪੈਦਾ ਹੋਏ ਬੱਚਿਆਂ ਨਾਲ

ਇੱਕ ਨਵੰਬਰ ਨੂੰ ਇੱਕ ਵਾਰੀ ਫਿਰ ਉਹ ਦਿਨ ਲੰਘ ਗਿਆ ਹੈ, ਜਿਸ ਨਾਲ ਪੰਜਾਬ ਦੀ ਇਤਿਹਾਸਕ ਵਿਰਾਸਤ ਦੇ ਕੁਝ ਪ੍ਰਮੁੱਖ ਕਾਂਡ ਜੁੜੇ ਹੋਏ ਹਨ। ਇਹੋ ਦਿਨ ਤਾਂ ਸੀ, ਜਦੋਂ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਨੇ ਭਾਰਤ ਦੇਸ਼ ਨੂੰ ਆਜ਼ਾਦ ਕਰਾਉਣ ਦਾ ਸੰਘਰਸ਼ ਵਿੱਢਣ ਲਈ ਗਦਰ ਦੀ ਗੂੰਜ ਗੁੰਜਾਈ ਸੀ ਤੇ ਇਹੋ ਦਿਨ ਪੰਜਾਬ ਦੀ ਕਈ ਵਾਰ ਵੰਡ ਕੀਤੇ ਜਾਣ ਤੇ ਅਜੋਕੇ ਪੰਜਾਬ ਦਾ ਨਕਸ਼ਾ ਉਲੀਕੇ ਜਾਣ ਦਾ ਗਵਾਹ ਬਣਿਆ ਸੀ। ਉਂਜ ਇਹੋ ਦਿਨ ਦਿੱਲੀ ਵਿੱਚ ਵਾਪਰੇ ਉਸ ਕਹਿਰ ਲਈ ਵੀ ਚੇਤੇ ਵਿੱਚ ਉੱਕਰਿਆ ਰਹੇਗਾ, ਜਿਹੜਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਹੋਣ ਮਗਰੋਂ ਇਸ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਤਿੰਨ ਦਿਨ ਵਾਪਰਦਾ ਰਿਹਾ ਤੇ ਤਿੰਨ ਹਜ਼ਾਰ ਤੋਂ ਵ

ਗੱਲ ਭਾਵੇਂ ਭਾਰਤ-ਪਾਕਿ ਸੰਬੰਧਾਂ ਤੋਂ ਸ਼ੁਰੂ ਕਰਨ ਲੱਗਾ ਹਾਂ, ਪਰ ਇਹ ਭਾਰਤ-ਪਾਕਿ ਸੰਬੰਧਾਂ ਤਕ ਸੀਮਿਤ ਹੋਣ ਵਾਲੀ ਨਹੀਂ, ਸਗੋਂ ਸਮੁੱਚੇ ਭਾਰਤ ਅਤੇ ਭਾਰਤੀ ਲੋਕਾਂ ਬਾਰੇ ਹੈ। ਬਹੁਤ ਸਾਲ ਹੋ ਗਏ, ਕਿੰਨੇ ਸਾਲ, ਯਾਦ ਕਰਨੇ ਵੀ ਔਖੇ ਹਨ, ਉਦੋਂ ਇੱਕ ਪਾਕਿਸਤਾਨੀ ਗਰੁੱਪ ਸਾਡੇ ਪਾਸੇ ਆਇਆ ਤਾਂ ਜਲੰਧਰ ਵਿੱਚ ਉਸਦੇ ਸਵਾਗਤ ਵਾਸਤੇ ਇੱਕ ਸਮਾਗਮ ਕੀਤਾ ਗਿਆ ਸੀ। ਵਫਦ ਸੱਭਿਆਚਾਰ ਨਾਲ ਸੰਬੰਧਤ ਲੋਕਾਂ ਦਾ ਸੀ ਅਤੇ ਸਵਾਗਤ ਕਰਨ ਵਾਲਿਆਂ ਵਿੱਚ ਵੀ ਇਸੇ ਖੇਤਰ ਵਾਲੇ ਸਨ। ਇਹੋ ਜਿਹੇ ਮੌਕਿਆਂ ਉੱਤੇ ਸਾਂਝ ਦੀਆਂ ਤੰਦਾਂ ਲੱਭ ਕੇ ਬੋਲਣਾ ਚਾਹੀਦਾ ਹੈ ਤੇ ਮਾਮਲਾ ਸੱਭਿਆਚਾਰ ਦਾ ਹੋਣ ਕਾਰਨ ਚੰਗਾ ਵੀ ਇਹੋ ਸੀ ਕਿ ਇਸ ਹੱਦ ਤੋਂ ਅੱਗੇ ਨਾ ਵਧਿਆ

ਪੰਜਾਬ ਵਿੱਚ ਇੱਕ ਡੀ ਆਈ ਜੀ (ਡਿਪਟੀ ਇੰਸਪੈਕਟਰ ਜਨਰਲ) ਪੱਧਰ ਦੇ ਅਫਸਰ ਦੀ ਰਿਸ਼ਵਤ ਲੈਂਦੇ ਵਕਤ ਰੰਗੇ ਹੱਥੀਂ ਗ੍ਰਿਫਤਾਰੀ ਦੀ ਖਬਰ ਨੇ ਪੰਜਾਬ ਵੀ ਹਿਲਾ ਦਿੱਤਾ ਹੈ, ਪੰਜਾਬ ਸਰਕਾਰ ਵੀ ਹਿੱਲੀ ਹੋਵੇਗੀ ਤੇ ਕੋਈ ਮੰਨੇ ਜਾਂ ਨਾ ਮੰਨੇ, ਇਸਦੀ ਕੰਬਣੀ ਦਿੱਲੀ ਤਕ ਮਹਿਸੂਸ ਹੋਈ ਹੋਵੇਗੀ। ਇਸ ਗ੍ਰਿਫਤਾਰੀ ਕੇਸ ਨਾਲ ਇਹ ਗੱਲ ਚਰਚਾ ਵਿੱਚ ਹੈ ਕਿ ਜਿੰਨਾ ਪੈਸਾ ਪੁਲਿਸ ਦੇ ਇਸ ਅਫਸਰ ਤੋਂ ਮਿਲਿਆ ਹੈ, ਤੇਈ ਸਾਲ ਪਹਿਲਾਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਮੁਖੀ ਰਵਿੰਦਰਪਾਲ ਸਿੰਘ ਉਰਫ ਰਵੀ ਸਿੱਧੂ ਦੇ ਬੈਂਕ ਲਾਕਰਾਂ ਤੋਂ ਮਿਲੇ ਨੋਟਾਂ ਦੇ ਢੇਰ ਵਾਲਾ ਮਾਮਲਾ ਵੀ ਬੌਣਾ ਜਿਹਾ ਹੋ ਗਿਆ ਹੈ। ਉਦੋਂ ਲਾਕਰਾਂ ਵਿੱਚੋਂ ਕੱਢੇ ਰੁਪਇਆਂ ਨਾਲ ਬੈਂ

ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਇਸ ਵੇਲੇ ਭਾਰਤ ਦੀ ਰਾਜਨੀਤੀ ਦੇ ਏਜੰਡੇ ਦਾ ਕੇਂਦਰੀ ਧੁਰਾ ਲਗਦੀਆਂ ਹਨ। ਪਰ ਪਿਛਲੀਆਂ ਚੋਣਾਂ ਵਿੱਚ ਜਿਵੇਂ ਅੱਜ ਤਕ ਹੁੰਦਾ ਸੀ, ਉਸਦੇ ਉਲਟ ਇਸ ਵਾਰ ਉਸ ਰਾਜ ਨਾਲ ਸੰਬਧ ਰੱਖਦੇ ਕਿਸੇ ਆਗੂ ਨੂੰ ਨਹੀਂ ਗੌਲਿਆ ਜਾ ਰਿਹਾ। ਮੁਖੀ ਸਰਗਰਮ ਚਿਹਰੇ ਬਾਹਰਲੇ ਹਨ ਅਤੇ ਇਸ ਤਰ੍ਹਾਂ ਜਾਪਦਾ ਹੈ ਕਿ ਬਿਹਾਰ ਇਸ ਵਾਰੀ ਬਾਹਰਲੀਆਂ ਧਾੜਾਂ ਦੇ ਭੇੜ ਵਾਸਤੇ ਪਾਣੀਪਤ ਦਾ ਮੈਦਾਨ ਬਣਨ ਵਾਲਾ ਹੈ। ਇਹ ਸਭ ਕੁਝ ਇੱਦਾਂ ਹੋ ਸਕਦਾ ਹੈ, ਪਰ ਜਿੱਥੋਂ ਤਕ ਇਸ ਚੋਣ ਦੇ ਮੁੱਖ ਏਜੰਡੇ ਦਾ ਸਵਾਲ ਹੈ, ਬਿਹਾਰ ਦੀ ਰਾਜਨੀਤੀ ਵਿੱਚ ਮੁੱਦਾ ਚੋਣ ਨਹੀਂ, ਚੋਣ ਨਾਲੋਂ ਵੀ ਪਹਿਲਾਂ ਏਜੰਡੇ ਦੇ ਮੁੱਦਾ ‘ਐੱਸ ਆਈ ਆਰ’ (ਵੋਟਰਾਂ ਦਾ ‘

ਪਿਛਲੇ ਦਿਨਾਂ ਵਿੱਚ ਭਾਰਤ ਵਿੱਚ ਬੈਠੇ ਆਗੂਆਂ ਅਤੇ ਬਾਹਰ ਗਏ ਭਾਰਤੀ ਆਗੂਆਂ ਦੇ ਭਾਸ਼ਣ ਅਸੀਂ ਬੜੇ ਗਹੁ ਨਾਲ ਪੜ੍ਹੇ ਅਤੇ ਵਿਚਾਰੇ ਹਨ। ਉਨ੍ਹਾਂ ਵਿੱਚੋਂ ਹਰ ਕੋਈ ਮਾਸੂਮ ਬਣਿਆ ਨਜ਼ਰ ਆਉਂਦਾ ਹੈ। ਇੱਦਾਂ ਲਗਦਾ ਹੈ ਕਿ ਭਾਰਤ ਅਤੇ ਭਾਰਤੀ ਲੋਕਾਂ ਦੀ ਤਰੱਕੀ ਦਾ ਜਿੰਨਾ ਫਿਕਰ ਇਸ ਆਗੂ ਦੇ ਦਿਲ ਵਿੱਚ ਹੈ, ਹੋਰ ਕਿਸੇ ਦੇ ਹੋ ਹੀ ਨਹੀਂ ਸਕਦਾ ਅਤੇ ਜੇ ਇਸਦੇ ਹੱਥ ਕਮਾਨ ਆ ਜਾਵੇ ਜਾਂ ਜੇ ਇਸ ਵੇਲੇ ਸੱਤਾਧਾਰੀ ਹੈ ਤਾਂ ਇਸਦੇ ਹੱਥ ਵਿੱਚ ਕਮਾਨ ਰਹੀ ਤਾਂ ਭਾਰਤ ਦੁਨੀਆ ਦਾ ਨੰਬਰ ਇੱਕ ਕੁਝ ਹੀ ਦਿਨਾਂ ਵਿੱਚ ਬਣਾਇਆ ਹੋਵੇਗਾ। ਐਵੇਂ ਕਹਿਣ ਦੀ ਗੱਲ ਹੈ। ਉਰਦੂ ਦਾ ਮੁਹਾਵਰਾ ਇਹ ਹੈ ਕਿ ‘ਯੇ ਬਾਜ਼ੂ ਮੇਰੇ ਆਜ਼ਮਾਏ ਹੂਏ ਹੈਂ।’ ਇਨ੍ਹਾਂ ਸਬਜ਼-ਬਾਗ

ਅਸੀਂ ਪਿਛਲੇ ਦਿਨਾਂ ਵਿੱਚ ਪੰਜਾਬ ਦੇ ਇੱਕ ਵੱਡੇ ਹਿੱਸੇ ਵਿੱਚ ਵਸਦੇ ਲੋਕਾਂ ਨੂੰ ਪਾਣੀਆਂ ਵਿਚਾਲੇ ਘਿਰ ਕੇ ਜਿੰਦਾ ਰਹਿਣ ਲਈ ਜੂਝਦਿਆਂ ਅਤੇ ਕੁਝ ਹੋਰ ਲੋਕਾਂ ਨੂੰ ਉਨ੍ਹਾਂ ਦੇ ਬਚਾ ਲਈ ਮਦਦ ਵਾਸਤੇ ਤਨ, ਮਨ ਅਤੇ ਧਨ ਸਮੇਤ ਹਰ ਚੀਜ਼ ਦਾਅ ਉੱਤੇ ਲਾਉਂਦੇ ਦੇਖਿਆ ਹੈ। ਇਸ ਤੋਂ ਪਿਛਲਾ ਵੱਡਾ ਹੜ੍ਹ ਕਰੀਬ ਸੈਂਤੀ ਸਾਲ ਪਹਿਲਾਂ ਆਇਆ ਸੀ ਅਤੇ ਉਸ ਵਕਤ ਅਸੀਂ ਹੜ੍ਹ ਪੀੜਿਤਾਂ ਦੀ ਮਦਦ ਲਈ ਜਾਂਦੀਆਂ ਟੀਮਾਂ ਨਾਲ ਜਾਂਦੇ ਰਹੇ ਸਾਂ। ਉਹ ਹੜ੍ਹ ਬਹੁਤ ਭਿਆਨਕ ਸੀ ਤੇ ਇਸ ਵਾਰ ਦਾ ਹੜ੍ਹ ਉਸ ਵੇਲੇ ਆਏ ਹੜ੍ਹ ਦੀ ਭਿਆਨਕਤਾ ਤੋਂ ਵੀ ਵੱਧ ਭਿਆਨਕ ਹੁੰਦਾ ਦੇਖਿਆ ਅਤੇ ਸੋਸ਼ਲ ਮੀਡੀਏ ਦੇ ਯੁਗ ਵਿੱਚ ਸਾਡੇ ਲੋਕਾਂ ਨੂੰ ਪੀੜਿਤਾਂ ਦੀ ਮਦਦ ਲਈ ਕਤਾਰਾਂ

ਦੁਨੀਆ ਇੱਕ ਨਵੇਂ ਦੌਰ ਵਿੱਚ ਦਾਖਲ ਹੋ ਚੁੱਕੀ ਹੈ, ਪਰ ਭਾਰਤ ਦੀ ਰਾਜਨੀਤੀ ਦਾ ਵੱਡਾ ਹਿੱਸਾ ਅੱਜ ਤਕ ਉਸੇ ਪੁਰਾਣੇ ਢੰਗ ਨਾਲ ਸੋਚਣ ਅਤੇ ਪੈਂਤੜੇ ਤੈਅ ਕਰਨ ਤੋਂ ਅੱਗੇ ਨਹੀਂ ਵਧ ਰਿਹਾ। ਸੱਚੀ ਗੱਲ ਸਗੋਂ ਇਹ ਹੈ ਕਿ ਸਰਕਾਰ ਦੇ ਕੋਲ ਆਧੁਨਿਕ ਯੁਗ ਦੀ ਜੰਗੀ ਮਸ਼ੀਨਰੀ ਹੀ ਨਹੀਂ, ਜਾਸੂਸੀ ਦੇ ਆਧੁਨਿਕ ਸਾਫਟਵੇਅਰ ਵਾਲੇ ਸਰੋਤ ਵੀ ਹਨ ਅਤੇ ‘ਏ ਆਈ’ (ਆਰਟੀਫੀਸ਼ਲ ਇੰਟੈਲੀਜੈਂਸ) ਸਮੇਤ ਜਿਸ ਵੀ ਕਿਸਮ ਦੀ ਕੋਈ ਨਵੀਂ ਖੋਜ ਕੀਤੀ ਜਾਂਦੀ ਹੈ, ਜਿਸ ਨੂੰ ਅੱਗੇ ਨੇਕ ਕੰਮ ਲਈ ਵੀ ਵਰਤਿਆ ਜਾ ਸਕਦਾ ਹੈ ਤਾਂ ਸਾਜ਼ਿਸ਼ ਲਈ ਵੀ, ਉਸਦੀ ਵਰਤੋਂ ਹਾਕਮ ਧਿਰ ਕਰ ਸਕਦੀ ਹੈ। ਇੱਦਾਂ ਦੇ ਹਾਲਾਤ ਵਿੱਚ ਵਿਰੋਧੀ ਧਿਰ ਜਿੰਨੀ ਅਕਲਮੰਦ ਅਤੇ ਜਿਸ ਪੱਧਰ ਦੀ ਪੈ

ਅਗਸਤ ਵਿੱਚ ਸ਼ੁਰੂ ਹੋ ਕੇ ਸਤੰਬਰ ਦਾ ਪਹਿਲਾ ਹਫਤਾ ਮੁੱਕ ਜਾਣ ਤਕ ਅਸੀਂ ਪੰਜਾਬ ਦੇ ਲੋਕਾਂ ਸਿਰ ਪਈ ਹੜ੍ਹ ਦੀ ਸਾੜ੍ਹਸਤੀ ਇੱਕ ਵਾਰ ਫਿਰ ਵੇਖੀ ਹੈ। ਇਸ ਤੋਂ ਪਹਿਲਾਂ ਸਭ ਤੋਂ ਵੱਡਾ ਹੜ੍ਹ ਸ਼ਾਇਦ 1988 ਵਿੱਚ ਆਇਆ ਸੀ ਤਾਂ ਅਸੀਂ ਅਜੇ ਅਖਬਾਰ ਦੇ ਦਫਤਰ ਵਿੱਚ ਨਹੀਂ ਸੀ ਆਏ, ਹੜ੍ਹ ਰਾਹਤ ਵੰਡਦੀਆਂ ਟੀਮਾਂ ਨਾਲ ਕਈ ਪਿੰਡਾਂ ਵਿੱਚ ਗਏ ਸਾਂ ਤੇ ਉਦੋਂ ਦੇ ਹਾਲਾਤ ਦੀ ਦੁਖਦਾਈ ਤਸਵੀਰ ਅੱਜ ਤਕ ਅੱਖਾਂ ਅੱਗੋਂ ਨਹੀਂ ਹਟਦੀ। ਉਦੋਂ ਪੰਜਾਬ ਵਿੱਚ ਗਵਰਨਰੀ ਰਾਜ ਹੁੰਦਾ ਸੀ ਅਤੇ ਅਫਸਰਸ਼ਾਹੀ ਮਨ-ਮਰਜ਼ੀ ਮੁਤਾਬਕ ਕੰਮ ਕਰਦੀ ਸੀ, ਜਿਸਦਾ ਲਾਭ ਇਹ ਸੀ ਕਿ ਸਿਆਸੀ ਆਗੂਆਂ ਦਾ ਬਾਹਲਾ ਦਖਲ ਨਹੀਂ ਸੀ ਹੁੰਦਾ ਤੇ ਨੁਕਸਾਨ ਇਹ ਸੀ ਕਿ ਸਰਕਾਰੀ ਅਮਲਾ ਜਿੱ

ਭਾਰਤ ਵਿੱਚ ਗਰੀਬੀ ਅਤੇ ਇਸਦੀਆਂ ਹੋਰ ਅਲਾਮਤਾਂ ਤੋਂ ਧਿਆਨ ਹਟਾਉਣ ਦੇ ਰਾਜਸੀ ਆਗੂਆਂ ਦੇ ਚਾਲਿਆਂ ਨੂੰ ਕਈ ਲੇਖਕ ਬੇਲਗਾਮ ਹੁੰਦੀ ਦਹਿਸ਼ਤਗਰਦੀ ਅਤੇ ਇਸ ਨਾਲ ਸਿੱਝਣ ਦੇ ਅਪਰੇਸ਼ਨ ਸਿੰਧੂਰ ਵਰਗੇ ਅਪਰੇਸ਼ਨ ਨਾਲ ਜਾ ਜੋੜਦੇ ਹਨ, ਪਰ ਮੈਂ ਕਦੇ ਇਸ ਹੱਦ ਤਕ ਨਹੀਂ ਜਾਂਦਾ। ਇਸਦੇ ਬਾਵਜੂਦ ਇਹ ਮੰਨਣ ਦਾ ਕੋਈ ਹਰਜ਼ ਨਹੀਂ ਹੋਣਾ ਚਾਹੀਦਾ ਕਿ ਭਾਰਤ ਦੀ ਰਾਜਨੀਤੀ ਅਤੇ ਖਾਸ ਕਰ ਕੇ ਰਾਜ ਕਰ ਰਹੀ ਹਰ ਸਿਆਸੀ ਧਿਰ ਦੇਸ਼ ਦੇ ਲੋਕਾਂ ਨੂੰ ਮੂਲ ਮੁੱਦੇ ਤੋਂ ਭਟਕਾਉਣ ਅਤੇ ਨਿਗੂਣੇ ਮੁੱਦਿਆਂ ਵੱਲ ਸੇਧਣ ਕਰਨ ਦਾ ਯਤਨ ਸਦਾ ਕਰਦੀ ਰਹਿੰਦੀ ਹੈ। ਚਾਹੁੰਦਾ ਹੋਣ ਦੇ ਬਾਵਜੂਦ ਇਸ ਵਕਤ ਮੈਂ ਪੰਜਾਬ ਵਿੱਚ ਆਏ ਹੜ੍ਹਾਂ ਬਾਰੇ ਗੱਲ ਕਰਨ ਦੀ ਥਾਂ ਹੜ੍ਹਾਂ ਦਾ ਪ

ਬੜਾ ਚਿਰ ਪਹਿਲਾਂ ਅਤੇ ਇਹ ਵੀ ਹੋ ਸਕਦਾ ਹੈ ਕਿ ਬਚਪਨ ਵਿੱਚ ਇਹ ਕਹਾਣੀ ਸੁਣੀ ਹੋਵੇ ਕਿ ਪਿੰਡ ਨੂੰ ਅੱਗ ਲੱਗੀ ਤਾਂ ਲੋਕ ਬੁਝਾਉਣ ਰੁੱਝੇ ਹੋਏ ਸਨ ਤੇ ਚੋਰਾਂ ਦੀ ਨਜ਼ਰ ਇਸ ਗੱਲ ਉੱਤੇ ਲੱਗੀ ਸੀ ਕਿ ਅੱਗ ਬੁਝਾ ਕੇ ਪਿੰਡ ਵਾਲਿਆਂ ਦੇ ਵਿਹਲੇ ਹੋਣ ਤਕ ਮਾਲ ਕਿੰਨਾ ਤੇ ਕਿੱਥੋਂ ਲੁੱਟਿਆ ਜਾ ਸਕਦਾ ਹੈ? ਜਦੋਂ ਅਫਗਾਨਿਸਤਾਨ ਦੇ ਲੋਕਾਂ ਸਿਰ ਮੁਸੀਬਤ ਪਈ ਤੇ ਅਮਰੀਕੀ ਲੋਕਾਂ ਦੇ ਪੁੱਤ ਉੱਥੇ ਜੰਗ ਵਿੱਚ ਲੜ ਅਤੇ ਮਰ ਰਹੇ ਸਨ, ਅਮਰੀਕਾ ਅਤੇ ਉਸਦੇ ਭਾਈਵਾਲ ਦੇਸ਼ਾਂ ਦੀਆਂ ਵੱਡੀਆਂ ਕਾਰਪੋਰੇਸ਼ਨਾਂ ਦੇ ਮੁਖੀਏ ਆਪੋ ਵਿੱਚ ਇਹ ਵੰਡਾਂ ਕਰ ਰਹੇ ਸਨ ਕਿ ਜੰਗ ਦੀ ਮਾਰ ਨਾਲ ਝੰਬੇ ਹੋਏ ਇਸ ਦੇਸ਼ ਦੀ ਨਵ-ਉਸਾਰੀ ਕਰਨ ਬਹਾਨੇ ਕਿਹੜਾ ਪ੍ਰਾਜੈਕਟ ਕਿਸ ਨੂ

ਭਾਰਤ ਦੀ ਪਾਰਲੀਮੈਂਟ ਦਾ ਇਸ ਵਾਰ ਦਾ ਮੌਨਸੂਨ ਸਮਾਗਮ ਬੀਤੇ ਹਫਤੇ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤੇ ਜਾਣ ਨਾਲ ਰੋਜ਼ ਦੀ ਰਾਜਸੀ ਖਿੱਚੋਤਾਣ ਦਾ ਇੱਕ ਅਖਾੜਾ ਦ੍ਰਿਸ਼ ਤੋਂ ਲਾਂਭੇ ਹੋ ਗਿਆ। ਇਸ ਨਾਲ ਆਮ ਲੋਕਾਂ ਨੂੰ ਕੁਝ ਸੌਖਾ ਸਾਹ ਮਿਲ ਸਕਦਾ ਹੈ, ਪਰ ਢੇਰ ਸਾਰੇ ਮੁੱਦੇ ਇਹੋ ਜਿਹੇ ਹੋਰ ਹਨ, ਜਿਹੜੇ ਦੱਸਦੇ ਹਨ ਕਿ ਅਗਲੀਆਂ ਚੋਣਾਂ ਜਿੰਨੀਆਂ ਵੀ ਦੂਰ ਹੋਣ, ਦੇਸ਼ ਦੀਆਂ ਦੋਵਾਂ ਮੁੱਖ ਵਿਰੋਧੀ ਧਿਰਾਂ ਦਾ ਆਢਾ ਇੱਦਾਂ ਹੀ ਲੱਗਾ ਰਹੇਗਾ ਅਤੇ ਸਰਕਾਰ ਚਲਾ ਰਹੀ ਧਿਰ ਕਿਸੇ ਵੀ ਤਰ੍ਹਾਂ ਦੀ ਲਚਕ ਦੇਣ ਦਾ ਕੋਈ ਸੰਕੇਤ ਨਹੀਂ ਦੇਵੇਗੀ। ਇਸਦੇ ਬਾਵਜੂਦ ਵਿਰੋਧੀ ਧਿਰ ਕੁਝ ਗੱਲਾਂ ਵਿੱਚ ਸਰਕਾਰ ਨੂੰ ਆਮ ਲੋਕਾਂ ਦੀ ਸੱਥ ਵਿੱਚ ਬੇਪਰਦ ਕਰਨ