
ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ ਵਿਚ 14 ਨਾਮਵਰ ਵਿਦਵਾਨਾਂ ਦੇ ਲੇਖ ਸ਼ਾਮਲ ਹਨ। ਕੁਝ ਵਿਦਵਾਨਾਂ ਦੇ ਮੁੱਖ ਵਿਚਾਰ ਅੰਕਿਤ ਕਰ ਰਿਹਾਂ :
ਡਾ. ਕਰਮਜੀਤ ਸਿੰਘ ਨੇ ਆਪਣੇ ਲੇਖ ਦੇ ਆਰੰਭ ਵਿਚ ਮੇਰੇ ਪਹਿਲੇ ਤਿੰਨ ਸੰਗ੍ਰਿਹਾਂ ‘ਤੇ ਝਾਤ ਪੁਆਈ ਹੈ ਤੇ ਫਿਰ ‘ਦੋ ਟਾਪੂ’ ਦੀਆਂ ਕਹਾਣੀਆਂ ਦੇ ਵਿਸ਼ਾ-ਵਸਤੂ, ਪੇਸ਼ਕਾਰੀ ਤੇ ਸ਼ਿਲਪ ਨੂੰ ਪੜਚੋਲਣ ਬਾਅਦ ਲਿਖਿਆ ਹੈ, ‘ਜਰਨੈਲ ਸਿੰਘ ਨੇ ‘ਦੋ ਟਾਪੂ’ ਕਹਾਣੀ ਸੰਗ੍ਰਿਹ ਰਾਹੀਂ ਇਕ ਵੱਡੀ ਪੁਲਾਂਘ ਪੁੱਟੀ ਹੈ ਤੇ ਉਸਨੇ ਪੰਜਾਬੀ ਕਹਾਣੀ ਸਾਹਿਤ ਵਿਚ ਆਪਣਾ ਸਥਾਨ ਸੁਰੱਖਿਅਤ ਕਰ ਲਿਆ ਹੈ।’
ਡਾ. ਧਨਵੰਤ ਕੌਰ ਅਨੁਸਾਰ, ‘ਪੱਛਮ ਦੇ ਵਿਅ
ਭਾਰਤ ਦੀਆਂ ਪਿਛਲੀਆਂ ਕੇਂਦਰੀ ਤੇ ਸੂਬਾਈ ਸਰਕਾਰਾਂ ਦੇ ਸਮੇਂ ਤੋਂ ਚੱਲਿਆ ਆ ਰਿਹਾ ਰਾਜਨੀਤਕ ਭ੍ਰਿਸ਼ਟਾਚਾਰ ਹੁਣ ਹੱਦਾਂ ਟੱਪ ਗਿਆ ਹੈ। ਲੋਕਾਂ ਨਾਲ਼ ਝੂਠੇ ਇਕਰਾਰ ਕਰਕੇ ਸਿਆਸੀ ਪਾਰਟੀਆਂ ਵਲੋਂ ਕੇਂਦਰ ਤੇ ਸੂਬਿਆਂ ਦੀਆਂ ਚੋਣਾਂ ਜਿੱਤਣਾ,ਕਰਿਮੀਨਲ ਕੇਸ ਭੁਗਤਦੇ ਵਿਅਕਤੀਆ ਦਾ ਐਮ ਪੀ, ਐਮ ਐਲ ਏ ਬਣਨਾ, ਮੰਤਰੀਆਂ ਵਲੋਂ ਕਰੋੜਾਂ ਦੇ ਘੁਟਾਲੇ ਕਰਨਾ,ਸਰਕਾਰਾਂ ਬਣਾਉਣ-ਡੇਗਣ ਲਈ ਮੈਂਬਰਾਂ ਦੀ ਖਰੀਦੋ-ਫਰੋਖਤ, ਭਾਰਤੀ ਲੋਕਤੰਤਰ ਵਿਚ ਸਾਧਾਰਨ ਜਿਹੀਆਂ ਗੱਲਾਂ ਬਣ ਚੁੱਕੀਆਂ ਹਨ। ਸਚਾਈ ਅਤੇ ਨੈਤਿਕਤਾ ਦੀ ਥਾਂ ਕੂੜ-ਕਪਟ ਪ੍ਰਧਾਨ ਹੈ। ਉੱਪਰੋਂ ਹੇਠਾਂ ਨੂੰ ਆਇਆ ਭ੍ਰਿਸ਼ਟਾਚਾਰ ਹਰ ਵਿਭਾਗ, ਹਰ ਅਦਾਰੇ ਤੇ ਜੀਵਨ ਦੇ ਹਰ ਖੇਤਰ ‘ਚ ਫੈਲ
ਪੱਲੇ ਦੀ ਰਸਮ ਅਦਾ ਕਰ ਰਹੇ ਜਨਮੀਤ ਸਿੰਘ ਦੀਆਂ ਅੱਖਾਂ ਵਿਚਲਾ ਪਾਣੀ ਡੁੱਲੂੰ-ਡੁੱਲੂੰ ਕਰ ਰਿਹਾ ਸੀ। ਉਸਦੇ ਹੱਥਾਂ ਵਿੱਚ ਕੰਬਣੀ ਸੀ ਤੇ ਮੱਥੇ ਉੱਤੇ ਹਲਕੀ-ਹਲਕੀ ਤ੍ਰੇਲੀ। ਪਰ ਫਿਰ ਵੀ ਚਿਹਰੇ ਉੱਤੇ ਧੁੱਪ ਵਰਗੀ ਕੋਈ ਚਮਕ ਸੀ।
ਤਿੱਲੇ-ਗੋਟੇ ਨਾਲ਼ ਸ਼ਿੰਗਾਰੀ ਝਿਲਮਿਲ-ਝਿਲਮਿਲ ਕਰਦੀ ਗੁਲਾਬੀ ਪੁਸ਼ਾਕ ਅਤੇ ਨੱਕ, ਕੰਨ, ਗਲ਼ ਤੇ ਹੱਥਾਂ 'ਚ ਪਏ ਗਹਿਣਿਆਂ ਸੰਗ ਸਜਿਆ-ਸੰਵਰਿਆ ਇੰਦੂ ਦਾ ਰੰਗ-ਰੂਪ ਵੇਖ ਕੇ ਉਹ ਮਾਣ ਨਾਲ਼ ਭਰ ਗਿਆ। ਇੰਦੂ ਦੇ ਨਾਲ਼ ਬੈਠੇ ਜੱਸ ਨੂੰ ਕਿਹੜਾ ਘੱਟ ਰੂਪ ਚੜ੍ਹਿਆ ਸੀ। ਠੋਕ ਕੇ ਬੰਨ੍ਹੀ ਹੋਈ ਪੱਗ, ਕਰੀਮ ਰੰਗ ਦੀ ਅਚਕਨ ਤੇ ਸਫੈਦ ਚੂੜੀਦਾਰ ਪਜਾਮੇ ਵਿੱਚ ਉਸਦੀ ਫੱਬ ਵੀ ਜਨਮੀਤ ਨੂੰ ਪ੍ਰਭਾਵਸ਼ਾਲੀ ਲੱਗੀ।
ਨਾਸ਼ਤੇ ਉਪਰੰਤ, ਸੁਖਜੀਤ ਕੌਰ ਉੱਠਣ ਹੀ ਲੱਗੀ ਸੀ ਕਿ ਰਾਜੂ ਨੇ ਉਸਨੂੰ ਕੁਝ ਚਿਰ ਹੋਰ ਬੈਠਣ ਦਾ ਇਸ਼ਾਰਾ ਕਰਦਿਆਂ, ਇੱਕ ਲਿਫਾਫੇ ਵਿੱਚੋਂ ਵੱਡਾ ਸਾਰਾ ਕਾਗਜ਼ ਕੱਢਿਆ ਤੇ ਤਹਿਆਂ ਖੋਲ੍ਹ ਕੇ ਉਸਦੇ ਸਾਹਮਣੇ, ਡਾਇਨਿੰਗ-ਟੇਬਲ 'ਤੇ ਵਿਛਾ ਦਿੱਤਾ। ਕੱਪ-ਪਲੇਟਾਂ ਸਿੰਕ 'ਚ ਰੱਖ ਕੇ ਸ਼ੈਰਨ ਵੀ ਕੋਲ਼ ਆ ਖਲੋਈ। ਛੇ ਕੁ ਸਾਲਾ ਡੈਬੀ ਤਾਂ ਪਹਿਲਾਂ ਹੀ, ਖੁਸ਼ ਮੂਡ 'ਚ ਰਾਜੂ ਨਾਲ਼ ਲੱਗੀ ਖੜੀ ਸੀ।
ਸਵਿਮਿੰਗ-ਪੂਲ ਦੇ ਨਕਸ਼ੇ ਦੀ ਪਹਿਲੀ ਹੀ ਝਲਕ ਨੇ ਸੁਖਜੀਤ ਕੌਰ ਅੰਦਰ ਹੈਰਾਨਗੀ ਪੈਦਾ ਕਰ ਦਿੱਤੀ। ਪਰ ਉਹ ਸਹਿਜ ਰਹੀ। ਸਾਹਮਣੇ ਖਲੋਤੇ ਪੁੱਤ, ਨੂੰਹ ਤੇ ਪੋਤੀ ਦੀ ਹੇਜਲੀ ਮੁਸਕਰਾਹਟ ਦੇ ਜਵਾਬ ਵਿੱਚ ਹਲਕਾ ਜਿਹਾ ਮੁਸਕਰਾਉਂਦਿਆਂ ਉਹ ਬੋਲੀ,
ਦਸੰਬਰ ਦਾ ਮਹੀਨਾ ਸੀ। ਮੈਂ ਅਪਣੀ ਡਿਟੈਚਮੈਂਟ ਦੀਆਂ ਪੋਸਟਾਂ ਦਾ ਦੌਰਾ ਕਰ ਰਿਹਾ ਸਾਂ। ਇਹ ਪੋਸਟਾਂ ਟਰਾਂਟੋ ਦੇ 'ਕਨੇਡੀਅਨ ਫੋਰਸਜ਼ ਬੇਸ' ਯਾਅਨੀ ਛਾਉਣੀ 'ਚ ਸਥਿਤ ਹਨ। ਬੇਸ ਨਾਲ਼ ਸਾਡੀ ਸਕਿਉਰਟੀ ਕੰਪਨੀ 'ਕਮਿਸ਼ਨੇਅਰਜ਼' ਦਾ ਕਾਂਟਰੈਕਟ ਹੈ। ਕਨੇਡਾ ਦੇ ਸਾਬਕਾ-ਫੌਜੀਆਂ ਦੀ ਇਸ ਕੰਪਨੀ ਵਿਚ ਥੋੜ੍ਹੀ ਕੁ ਨਫ਼ਰੀ ਕਾਮਨਵੈਲਥ ਮੁਲਕਾਂ ਤੋਂ ਆਏ ਸਾਬਕਾ-ਫੌਜੀ ਇੰਮੀਗਰਾਂਟਾਂ ਦੀ ਵੀ ਹੈ। ਕੰਪਨੀ ਦਾ ਢਾਂਚਾ ਫੌਜੀ ਪਲਟਣਾਂ ਵਾਲ਼ਾ ਹੈ। ਮੈਨੇਜਮੈਂਟ ਦੇ ਰੈਂਕ ਕਰਨਲ, ਮੇਜਰ, ਕੈਪਟਨ ਵਗ਼ੈਰਾ ਹਨ ਤੇ ਸੁਪਰਵਾਇਜ਼ਰਾਂ ਦੇ ਮਾਸਟਰ ਵਾਰੰਟ ਅਫ਼ਸਰ, ਵਾਰੰਟ ਅਫ਼ਸਰ, ਸਟਾਫ ਸਰਜੈਂਟ, ਸਰਜੈਂਟ ਵਗ਼ੈਰਾ। ਇਸਦੇ ਕਰਮਚਾਰੀਆਂ ਨੂੰ ਸਕਿਉਰਟੀ ਗਾਰਡ ਨਹੀਂ, ਕਮਿਸ਼
ਫਿਜ਼ਾ ਵਿੱਚ ਹੁੰਮ੍ਹ ਪਸਰਿਆ ਹੋਇਆ ਸੀ। ਸੂਰਜ ਦੀਆਂ ਤੇਜ਼ ਕਿਰਨਾਂ ਮੱਕੀ ਦੇ ਟਾਂਡਿਆਂ ਨੂੰ ਚੀਰਦੀਆਂ ਹੋਈਆਂ ਧਰਤੀ ਨੂੰ ਤੀਰਾਂ ਵਾਂਗ ਵਿੰਨ੍ਹ ਰਹੀਆਂ ਸਨ। ਮੱਕੀ ਦੇ ਲਾਗਲੇ ਖੇਤ ਵਿੱਚਲੇ ਕਮਾਦ ਦੀ ਹਰਿਆਵੱਲ ਸੂਰਜ ਦੀ ਲਾਖੀ ਧੁੱਪ ਵਿੱਚ ਕਾਲੇ ਰੰਗੀ ਭਾਅ ਮਾਰ ਰਹੀ ਸੀ। ਮੱਕੀ ਦੇ ਚੁਫੇਰੇ, ਸਨੇਰ ਦੇ ਉੱਚੇ-ਉੱਚੇ ਬਾਜਰੇ ਦੇ ਸਿੱਟਿਆਂ ਨੂੰ ਚਿੜੀਆਂ ਠੂੰਗੇ ਮਾਰ-ਮਾਰ ਨੋਚ ਰਹੀਆਂ ਸਨ।
ਮੱਕੀ ਵੱਢ ਰਹੇ ਕੁੰਦਨ ਦਾ ਕੁੜਤਾ ਪਸੀਨੇ ਨਾਲ਼ ਭਿੱਜਿਆ ਹੋਇਆ ਸੀ। ਉਸਦੀ ਦਾਹੜੀ ਵਿੱਚ ਵਿਰਲੇ-ਵਿਰਲੇ ਚਿੱਟੇ ਵਾਲ਼ ਕਾਲੇ ਵਾਲ਼ਾਂ ਉੱਤੇ ਭਾਰੂ ਹੋ ਗਏ ਜਾਪਦੇ ਸਨ।
ਕੁੰਦਨ ਨੇ ਦਾਤੀ ਨੂੰ ਖੱਬੇ ਹੱਥ ਵਿੱਚ ਕਰਕੇ, ਸੱਜੇ ਹੱਥ ਦ
ਅੱਜ ਮਾਈਕਲ ਦੇ ਕੇਸ ਦੀ ਸੁਣਵਾਈ ਹੈ, ਕੇਸ ਜੋ ਉਸਨੇ ਕਨੇਡਾ ਸਰਕਾਰ ’ਤੇ ਕੀਤਾ ਹੋਇਆ ਏ; ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਵਿਚ ਉਸ ਨਾਲ਼ ਹੋਈਆਂ ਬੇਇਨਸਾਫੀਆਂ, ਬਦਸਲੂਕੀਆਂ ਤੇ ਹੇਠੀਆਂ ਬਾਬਤ।
ਸੁਣਵਾਈ ਦਾ ਸਥਾਨ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਪ੍ਰਿੰਸ ਜਾਰਜ ਦੇ ਹੋਟਲ ਦਾ ਇਕ ਕਮਰਾ ਹੈ। ਮੈਂ ਮਾਈਕਲ ਨੂੰ ਸੁਣਵਾਈ-ਕਮਰੇ ਵਿਚ ਬਿਠਾ ਕੇ ਵੇਟਿੰਗ-ਰੂਮ ਵਿਚ ਆ ਬੈਠਾ ਹਾਂ। ਅਦਾਲਤ-ਨੁਮਾ ਕਮਰੇ ਅੰਦਰ ਕਨੇਡਾ ਸਰਕਾਰ ਵਲੋਂ ਨਿਯੁਕਤ ਐਡਜੁਡੀਕੇਟਰ, ਜੱਜ ਦੀ ਕੁਰਸੀ ’ਤੇ ਬਿਰਾਜਮਾਨ ਹੈ। ਉਸਦੇ ਨਾਲ਼ ਵਾਲ਼ੀ ਕੁਰਸੀ ’ਤੇ ਸਰਕਾਰੀ ਵਕੀਲ ਬੈਠਾ ਹੈ। ਉਨ੍ਹਾਂ ਦੇ ਸਾਹਮਣੇ ਮਾਈਕਲ ਤੇ ਉਸਦਾ ਵਕੀਲ ਬੈਠੇ ਹਨ। ਸੁਣਵਾਈ ਦੌਰਾਨ ਮ
ਪੁਸ਼ਪਿੰਦਰ ਨੂੰ ਬਹੁਤਾ ਕੁਝ ਕਰਨ ਦੀ ਲੋੜ ਨਹੀਂ ਸੀ ਪੈ ਰਹੀ। ਸਵੀ ਤੇ ਨਿੱਕੋ ਆਪਣੇ ਆਪ ਹੀ ਤਿਆਰ ਹੋਈ ਜਾ ਰਹੇ ਸਨ। ਸੋ ਨਿੱਕੋ ਦੇ ਵਾਲ਼ ਸੁਆਰ ਕੇ ਉਹ ਬੈੱਡ-ਰੂਮ 'ਚ ਖਿੱਲਰੀਆਂ ਚੀਜ਼ਾਂ ਸਾਂਭਣ ਲੱਗ ਪਈ।
"ਦੇਖਿਆ, ਮੈਂ ਈ ਕਿਹਾ ਸੀ ਡੈਡ ਨੂੰ ...।" ਨੌਆਂ ਸਾਲਾਂ ਦਾ ਸਵੀ ਹੁੱਬ-ਹੁੱਬ ਕੇ ਨਿੱਕੋ ਨੂੰ ਦੱਸਣ ਲੱਗ ਪਿਆ ਕਿ ਉਸਦੀ ਫਰਮਾਇਸ਼ 'ਤੇ ਹੀ ਉਨ੍ਹਾਂ ਦਾ ਡੈਡ ਉਨ੍ਹਾਂ ਨੂੰ ਨਿਆਗਰਾ ਫਾਲਜ਼ ਘੁਮਾਉਣ ਲਿਜਾ ਰਿਹਾ ਸੀ।
"ਐ ਹੈ ਹੈਅ, ਤੂੰ ਨਾ ਤੂੰ," ਛੇਆਂ ਸਾਲਾਂ ਦੀ ਨਿੱਕੋ ਆਪਣੇ ਭਰਾ ਦਾ ਮਜ਼ਾਕ ਜਿਹਾ ਉਡਾਉਂਦਿਆਂ ਬੋਲੀ, "ਡੈਡ ਨੇ ਕੱਲ੍ਹ ਮੈਨੂੰ ਫੋਨ 'ਤੇ ਪੁੱਚਿਆ ਤੀ। ਐਂਡ ਆਈ ਸੈੱਡ ਯੈਸ, ਵੀ ਮਸਟ।"
ਦਵਿੰਦਰ! ਤੂੰ ਚਿਖਾ ਵਿੱਚ ਸੜ ਰਿਹਾ ਹੈਂ। ਅੱਗ ਦੇ ਭਾਂਬੜ ਤੇਰੀ ਦੇਹ ਨੂੰ ਰਾਖ਼ ਬਣਾ ਰਹੇ ਹਨ। ਤੂੰ ਮਰ ਕੇ ਸੜ ਰਿਹਾ ਹੈਂ ਤੇ ਅਸੀਂ ਜਿਊਂਦੇ ਹੀ ਇਸ ਭੱਠੀ ਵਿੱਚ, ਜੰਗ ਦੀ ਭੱਠੀ ਵਿੱਚ ਸੜ ਰਹੇ ਹਾਂ। ਦਵਿੰਦਰ! ਤੇਰਾ ਕੋਈ ਵੀ ਰਿਸ਼ਤੇਦਾਰ ਤੇਰੇ ਕੋਲ਼ ਨਹੀਂ। ਕੋਈ ਵੈਣ ਪਾਉਣ ਵਾਲਾ ਨਹੀਂ। ਕੋਈ ਰੋਣ ਵਾਲ਼ਾ ਨਹੀਂ। ਇਸ ਮਾਰੂਥਲ ਵਿੱਚ ਤੂੰ ਇਕੱਲਾ ਹੀ...। ਕਿਹੋ ਜਿਹੀ ਧਰਤੀ ਹੈ ਇਹ। ਨਾਮੁਰਾਦ ਜਿਹੀ। ਦੂਰ-ਦੂਰ ਤੀਕਰ ਰੇਤ ਹੀ ਰੇਤ ਹੈ, ਜੋ ਉੱਡ-ਉੱਡ ਮੇਰੀਆਂ ਅੱਖਾਂ ਵਿੱਚ ਪੈ ਰਹੀ ਹੈ। ਨਾ ਕੋਈ ਫ਼ਸਲ ਹੈ ਤੇ ਨਾ ਕੋਈ ਦਰੱਖ਼ਤ। ਝੀਂਡੇ ਹੀ ਝੀਂਡੇ ਹਨ। ਰਾਜਸਥਾਨ ਦੀ ਇਸ ਧਰਤੀ ’ਤੇ ਪੰਛੀ-ਪਰਿੰਦੇ ਵੀ ਵਿਰਲੇ ਹੀ ਦਿਖਾਈ ਦਿੰਦੇ ਹਨ। ਲ
ਲਾਊਡ-ਸਪੀਕਰ ਬੰਦ ਹੋ ਚੁੱਕਾ ਸੀ ਪਰ ਵਾਜੇ ਦੀਆਂ ਸੁਰਾਂ ਪੂਰੇ ਵੇਗ ਵਿੱਚ ਸਨ, ਜੋ ਫਿਰਨੀ ਕੰਢੇ ਬਣੇ ਫਲੈਟ-ਨੁਮਾ ਮਕਾਨ ਤੋਂ ਉੱਠਦੀਆਂ ਹੋਈਆਂ ਤਰੇਲ਼ ਨਹਾਤੀ ਸਵੇਰ ਨੂੰ ਰਮਣੀਕ ਬਣਾ ਰਹੀਆਂ ਸਨ। ਠੰਢੀ ਠੰਢੀ ਰੁਮਕ ਰਹੀ ਹਵਾ ਨਾਲ਼ ਝੂਮ ਰਹੀਆਂ ਫ਼ਸਲਾਂ ਪੂਰਬ ਦੀ ਗੁੱਠ ਵਿੱਚੋਂ ਉਠ ਰਹੇ ਸੂਰਜ ਨੂੰ ਸਿਜਦਾ ਕਰ ਰਹੀਆਂ ਸਨ। ਹਵਾ ਵਿਚਲੀ ਖੁਸ਼ਬੂ ਝੋਨੇ ਦੀਆਂ ਪੱਕ ਰਹੀਆਂ ਫਸਲਾਂ ਦਾ ਸੰਦੇਸ਼ ਦੇ ਰਹੀ ਸੀ। ਸ਼ਾਇਦ ਇਹ ਇਸ ਖੁਸ਼ਬੂ ਦਾ ਅਸਰ ਸੀ ਜਾਂ ਵਿਆਹ ਦਾ ਚਾਅ ਕਿ ਲਗਭਗ ਹਰ ਚਿਹਰਾ ਖੁਸ਼ ਨਜ਼ਰ ਆ ਰਿਹਾ ਸੀ।
ਪਿੰਡ ਦੀਆਂ ਬੁੜ੍ਹੀਆਂ, ਭਾਰੀ ਗਿਣਤੀ ਵਿੱਚ, ਅਵਤਾਰ ਸਿੰਘ ਦੇ ਕੈਨੇਡਾ ਤੋਂ ਆਏ ਪੁੱਤਰ ਸੁਰਿੰਦਰ ਦੀ ਚੜ੍ਹਦੀ ਜੰਞ ਨੂ
ਗੱਡੀ ਰੁਕੀ। ਇੱਕ ਫੌਜੀ ਜਵਾਨ ਨੇ ਪਹਿਲਾਂ ਸਮਾਨ ਲਾਹਿਆ ਤੇ ਫਿਰ ਦੂਜੇ ਜਵਾਨ ਸੂਬੇਦਾਰ ਜਗਮੀਤ ਸਿੰਘ ਨੂੰ ਸਹਾਰਾ ਦੇ ਕੇ ਥੱਲੇ ਉਤਾਰਿਆ। ਕੂਕ ਮਾਰ ਕੇ ਗੱਡੀ ਟੁਰ ਗਈ ਤੇ ਨਿੱਕੇ ਜਿਹੇ ਸਟੇਸ਼ਨ ’ਤੇ ਸੁੰਨ ਪੈ ਗਈ। ਇਨ੍ਹਾਂ ਦੋ ਸਵਾਰੀਆਂ ਤੋਂ ਬਿਨਾਂ ਸ਼ਾਇਦ ਹੀ ਕੋਈ ਹੋਰ ਸਵਾਰੀ ਇਸ ਸਟੇਸ਼ਨ ’ਤੇ ਉੱਤਰੀ ਹੋਵੇ ਤੇ ਜਾਂ ਫਿਰ ਉੱਤਰਦਿਆਂ-ਸਾਰ ਪਤਾ ਨਹੀਂ ਕਿਹੜੇ ਵੇਲੇ, ਧੁੰਦ ਨਾਲ਼ ਸੰਘਣੇ ਹੋਏ ਹਨ੍ਹੇਰੇ ਵਿੱਚ ਅਲੋਪ ਹੋ ਗਈ ਹੋਵੇ।
ਜਗਮੀਤ ਸਿੰਘ ਦੇ ਨਾਲ਼ ਵਾਲ਼ੇ ਫੌਜੀ ਨੇ ਟਰੰਕ ਬਿਸਤਰਾ, ਕਿੱਟ ਆਦਿ ਸਮਾਨ ਇੱਕ-ਇੱਕ ਕਰਕੇ ਚੁਕਿਆ ਤੇ ਬਰਾਂਡਾ-ਨੁਮਾ ਮੁਸਾਫ਼ਰਖਾਨੇ ਵਿੱਚ ਇੱਕ ਬੈਂਚ ਕੋਲ਼ ਟਿਕਾ ਦਿੱਤਾ। ਫਹੁੜੀਆਂ ਦੇ ਆਸਰੇ ਪਲ
ਮੈਂ ਇੱਕ ਸਾਧਾਰਨ ਜਿਹੇ ਕਿਸਾਨੀ ਪਰਿਵਾਰ ਦਾ ਜੰਮ-ਪਲ਼ ਹਾਂ। ਮੇਰਾ ਜਨਮ 15 ਜੂਨ 1944 ’ਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ‘ਮੇਘੋਵਾਲ ਗੰਜਿਆਂ’ ਵਿਖੇ ਹੋਇਆ। ਮਾਤਾ ਜੀ ਦਾ ਨਾਂ ਸਰਦਾਰਨੀ ਭਾਗ ਕੌਰ ਅਤੇ ਪਿਤਾ ਜੀ ਦਾ ਨਾਂ ਸਰਦਾਰ ਮਹਿੰਦਰ ਸਿੰਘ ਹੈ। ਮੈਟ੍ਰਿਕ ਕਰਕੇ, 1962 ’ਚ ਮੈਂ ਇੰਡੀਅਨ ਏਅਰਫੋਰਸ ਵਿੱਚ ਭਰਤੀ ਹੋ ਗਿਆ। ਪੰਦਰਾਂ ਸਾਲ ਦੀ ਉਸ ਸਰਵਿਸ ਤੋਂ ਬਾਅਦ ਗਿਆਰਾਂ ਸਾਲ ਬੈਂਕ ਵਿੱਚ ਅਕਾਊਂਟੈਂਟ ਦੀ ਨੌਕਰੀ ਨਿਭਾਈ। ਬੈਂਕ ਦੀ ਨੌਕਰੀ ਵਿੱਚੇ ਛੱਡ 1988 ’ਚ ਕੈਨੇਡਾ ਆ ਗਿਆ। ਕੈਨੇਡਾ ’ਚ 20 ਸਾਲ ਸਕਿਉਰਿਟੀ ਸੁਪਰਵਾਈਜ਼ਰ ਦੀ ਜੌਬ ਕੀਤੀ।
ਸਾਹਿਤਕ ਰੁਚੀਆਂ ਸਾਡੇ ਪਰਿਵਾਰ ਵਿੱਚ ਚਲੀਆਂ ਆ ਰਹੀਆਂ ਹਨ। ਮੇਰੇ ਦਾਦਾ
ਟਰਾਂਟੋ ਤੋਂ ਉੱਡਿਆ ਮਨੀਸ਼ਾ ਦਾ ਜਹਾਜ਼ ਲਾਸ ਐਂਜਲਸ ਪਹੁੰਚ ਚੁੱਕਾ ਸੀ। ਇੱਥੇ ਉਹ ਇੱਕ ਫੈਸ਼ਨ-ਸ਼ੋਅ ‘ਚ ਭਾਗ ਲੈਣ ਆਈ ਸੀ। ਇਹ ਕੋਈ ਆਮ ਜਿਹਾ ਫੈਸ਼ਨ-ਸ਼ੋਅ ਨਹੀਂ ਸੀ। ਅਮਰੀਕਾ, ਕੈਨੇਡਾ ਤੇ ਯੌਰਪ ਦੇ ਵੱਡੇ-ਵੱਡੇ ਵਸਤਰ-ਵਪਾਰੀਆਂ ਵੱਲੋਂ ਸਪਾਂਸਰ ਕੀਤੇ ਇਸ ਸ਼ੋਅ ਵਿੱਚ ਫੈਸ਼ਨ-ਇੰਡਸਟਰੀ ਦੀਆਂ ਉੱਘੀਆਂ ਹਸਤੀਆਂ, ਹਾਲੀਵੁੱਡ ਦੇ ਕੁਝ ਸਟਾਰ ਤੇ ਨਾਮਵਰ ਮੀਡੀਆਕਾਰ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋ ਰਹੇ ਸਨ। ਇਸ ਵਿੱਚ ਟਾਪ-ਮਾਡਲ ਦਾ ਐਲਾਨ ਵੀ ਹੋਣਾ ਸੀ।
ਲਾਸ ਐਂਜਲਸ ਏਅਰਪੋਰਟ ਤੋਂ ਬਾਹਰ ਆਉਂਦਿਆਂ ਮਨੀਸ਼ਾ ਨੂੰ ਇੰਜ ਲੱਗਾ ਜਿਵੇਂ ਫਿਲਮਾਂ, ਟੀ.ਵੀ. ਸ਼ੋਆਂ ਤੇ ਫੈਸ਼ਨ ਦੇ ਗੜ੍ਹ ਇਸ ਪ੍ਰਸਿੱਧ ਸ਼ਹਿਰ ਨੇ ਉਸ ਨੂੰ ਉਚੇਚ
‘ਦੋ ਟਾਪੂ’ ਤੋਂ ਅਗਾਂਹ
‘ਦੋ ਟਾਪੂ’ ਦੀਆਂ ਕਹਾਣੀਆਂ ਵਿਚ ਮੈਂ ਪੰਜਾਬੀ ਕਨੇਡੀਅਨਾਂ ਦੇ ਘਰਾਂ–ਪਰਿਵਾਰਾਂ ਦੇ ਮਸਲਿਆਂ ਤੇ ਸਮੱਸਿਆਵਾਂ ਨੂੰ ਵਿਸ਼ਾ–ਵਸਤੂ ਬਣਾਇਆ ਸੀ। ਉਨ੍ਹਾਂ ਕਹਾਣੀਆਂ ਵਿਚ ਗੋਰੇ ਪਾਤਰਾਂ ਦੀ ਭੂਮਿਕਾ ਵੀ ਸੀ ਪਰ ਸੀਮਤ ਰੂਪ ਵਿਚ। ਅਗਲੀਆਂ ਕਹਾਣੀਆਂ ਵਿਚ ਮੈਂ ਪੰਜਾਬੀਆਂ ਤੇ ਗੋਰਿਆਂ ਦੇ ਬਣ ਰਹੇ ਆਪਸੀ ਸੰਬੰਧਾਂ ਦੀ ਬਾਤ ਪਾਈ ਹੈ। ਇਨ੍ਹਾਂ ਵਿਚ ਦੋ ਸਭਿਆਚਾਰਾਂ ਦਾ ਟਕਰਾਓ ਵੀ ਹੈ ਤੇ ਰਲੇਵਾਂ ਵੀ। ਇਨ੍ਹਾਂ ਵਿਚ ਗੋਰੇ ਪਾਤਰ ਭਰਵੇਂ ਰੂਪ ’ਚ ਪੇਸ਼ ਹੋਏ ਹਨ।
ਕਹਾਣੀ ‘ਪਾਣੀ’
ਇਸ ਕਹਾਣੀ ਵਿਚ ਮੈਂ ਨੂੰਹ–ਸੱਸ ਦੇ ਪਾਤਰਾਂ ਰਾਹੀਂ ਇੱਕੋ ਘਰ ਵਿਚ ਦੋ ਜੀਵਨ–ਸ਼ੈਲੀਆਂ ਨੂੰ ਪੇਸ਼ ਕੀਤਾ ਹੈ।
ਕਥਾ ਸੰਗ੍ਰਹਿ ‘ਮਨੁੱਖ ਤੇ ਮਨੱਖ’ ਵਿਚ ਦਰਜ ਕਹਾਣੀਆਂ
ਉਨ੍ਹੀਂ ਦਿਨੀਂ ਜਿਹੜੀਆਂ ਕਹਾਣੀਆਂ ਦਾ ਤਾਣਾ-ਬਾਣਾ ਮੇਰੇ ਅੰਦਰ ਚੱਲ ਰਿਹਾ ਸੀ ਉਹ ਕਿਸਾਨੀ ਤੇ ਫੌਜੀ ਜੀਵਨ ਦੇ ਸਮਾਚਾਰਾਂ ਤੇ ਮਸਲਿਆਂ ਬਾਰੇ ਸਨ। ਇਸ ਸੰਗ੍ਰਹਿ ਦੀਆਂ ਕੁਝ ਕਹਾਣੀਆਂ ਵਿਚ ਮੈਂ ਅਪਣੇ ਪਰਿਵਾਰ ਦੇ ਮੈਂਬਰਾਂ, ਆਸ-ਪਾਸ ਦੇ ਜਾਣ-ਪਛਾਣ ਵਾਲ਼ਿਆਂ ਅਤੇ ਰਿਸ਼ਤੇਦਾਰ ਨੰ ਪਾਤਰ ਬਣਾਇਆ ਹੈ।
‘ਬੰਨ੍ਹ ਉਠਾਈ ਪੋਟਲੀ’
ਇਸ ਕਹਾਣੀ ਦਾ ਮੁੱਖ ਪਾਤਰ ਚੰਨਣ ਸਿੰਘ ਮੇਰੇ ਮਾਮੇ ਬਿੱਕਰ ਸਿੰਘ ਦਾ ਸਮਰੂਪ ਹੈ। ਸਾਡੇ ਨਾਨਕਾ-ਪਰਿਵਾਰ ਵਿਚ ਮੌਤ ਨੇ ਬੜਾ ਕਹਿਰ ਵਰਤਾਇਆ ਸੀ। ਮਾਮੇ ਦਾ ਦੋ ਵਾਰੀ ਵਿਆਹ ਹੋਇਆ। ਦੋਨਾਂ ਮਾਮੀਆਂ ਦੀ ਵਿਆਹ ਤੋਂ ਛੇਤੀ ਬਾਅ
ਭਾਰਤ- ਪਾਕਿ ਜੰਗ-1965
ਪਹਿਲੀ ਸਤੰਬਰ ਨੂੰ ਜੰਗ ਛਿੜ ਪਈ। ਸਿਲੇਬਸ ਮੁੱਕਣ ’ਤੇ ਫਾਈਨਲ ਟੈਸਟ ਹੋ ਗਏ… ਨਤੀਜਿਆਂ ਦੇ ਨਾਲ਼ ਹੀ ਬਦਲੀਆਂ ਸੁਣਾ ਦਿੱਤੀਆਂ ਗਈਆਂ। ਮੇਰੀ, ਮਨਜੀਤ ਤੇ ਹੋਰ ਕਈਆਂ ਦੀ ਬਦਲੀ ਆਗਰੇ ਦੀ ਹੋਈ। ਪੰਜਾਬ ਤੇ ਜੰਮੂ-ਕਸ਼ਮੀਰ ਜੰਗ ਦੇ ਮੁੱਖ ਖੇਤਰ ਹੋਣ ਕਰਕੇ ਬਹੁਤੀਆਂ ਬਦਲੀਆਂ ਉਸ ਪਾਸੇ ਦੇ ਹਵਾਈ ਅੱਡਿਆਂ ਦੀਆਂ ਹੋਈਆਂ। ਚੇਨਈ ਤੋਂ ਦਿੱਲੀ ਤੱਕ ਸਪੈਸ਼ਲ ਰੇਲਗੱਡੀ ਦਾ ਪ੍ਰਬੰਧ ਕੀਤਾ ਜਾ ਰਿਹਾ ਸੀ।
ਤਾਂਬਰਮ ਛੱਡਣ ਤੋਂ ਪਹਿਲਾਂ ਮੈਂ ਸਮੁੰਦਰ ਨੂੰ ਮਿਲਣ ਦਾ ਮਨ ਬਣਾਇਆ ਹੋਇਆ ਸੀ। ਇਕ ਦਿਨ ਜਦੋਂ ਦੋਸਤ ਨਿੱਕੀਆਂ-ਮੋਟੀਆਂ ਚੀਜ਼ਾਂ ਖਰੀਦਣ ’ਚ ਬਿਜ਼ੀ ਸਨ, ਮੈਂ ਮਰੀਨਾ ਬੀਚ ’ਤੇ ਚਲਾ ਗਿਆ। ਇਕਲਵਾਂ
ਨਿੱਕਾ ਪਰ ਨਿੱਘਾ ਘਰ
ਮੇਰੀ ਜਨਮ-ਮਿਤੀ ਕਾਗਜਾਂ ਵਿਚ 15 ਜੂਨ 1944 ਹੈ। ਇਹ ਸਾਲ ਤਾਂ ਸਹੀ ਹੈ ਪਰ ਮਹੀਨਾ ਤੇ ਤਾਰੀਖ ਸਹੀ ਨਹੀਂ। ਮੇਰੀ ਬੀਬੀ (ਮਾਂ) ਦਸਦੀ ਹੁੰਦੀ ਸੀ ਕਿ ਮੈਂ ਕੱਤਕ ਦੇ ਅਖ਼ੀਰ ਜਿਹੇ ’ਚ ਜਨਮਿਆਂ ਸਾਂ। ਉਸ ਹਿਸਾਬ ਨਾਲ਼ ਨਵੰਬਰ ਮਹੀਨੇ ਦੇ ਦੂਜੇ ਹਫਤੇ ਦੀ ਕੋਈ ਤਾਰੀਖ ਬਣਦੀ ਹੈ। ਉਦੋਂ ਜਨਮ-ਮਿਤੀ ਕੋਈ ਵਿਰਲੇ ਹੀ ਨੋਟ ਕਰਦੇ ਸਨ। ਜਦੋਂ ਬਾਪੂ ਜੀ ਮੈਨੂੰ ਸਕੂਲ ਦਾਖਲ ਕਰਵਾਉਣ ਗਏ ਤਾਂ ਮਾਸਟਰ ਜੀ ਨੇ ਮੈਨੂੰ 6 ਸਾਲ ਦਾ ਦਿਖਾਉਣ ਲਈ ਅਪਣੇ ਹਿਸਾਬ ਨਾਲ਼ 15 ਜੂਨ ਲਿਖ ਦਿੱਤੀ।
ਮੇਰੀ ਮਾਂ ਦਾ ਨਾਂ ਭਾਗ ਕੌਰ ਤੇ ਬਾਪੂ ਜੀ ਦਾ ਨਾਂ ਮਹਿੰਦਰ ਸਿੰਘ ਸੀ। ਮੈਂ ਉਨ੍ਹਾਂ ਦਾ ਚੌਥਾ ਬੱਚਾ ਹਾਂ। ਸਭ ਤੋਂ
ਮੈਂ ਇੱਕ ਸਾਧਾਰਨ ਜਿਹੇ ਕਿਸਾਨੀ ਪਰਿਵਾਰ ਦਾ ਜੰਮ-ਪਲ਼ ਹਾਂ। ਮੇਰਾ ਜਨਮ 15 ਜੂਨ 1944 ’ਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ‘ਮੇਘੋਵਾਲ ਗੰਜਿਆਂ’ ਵਿਖੇ ਹੋਇਆ। ਮਾਤਾ ਜੀ ਦਾ ਨਾਂ ਸਰਦਾਰਨੀ ਭਾਗ ਕੌਰ ਅਤੇ ਪਿਤਾ ਜੀ ਦਾ ਨਾਂ ਸਰਦਾਰ ਮਹਿੰਦਰ ਸਿੰਘ ਹੈ। ਮੈਟ੍ਰਿਕ ਕਰਕੇ, 1962 ’ਚ ਮੈਂ ਇੰਡੀਅਨ ਏਅਰਫੋਰਸ ਵਿੱਚ ਭਰਤੀ ਹੋ ਗਿਆ। ਪੰਦਰਾਂ ਸਾਲ ਦੀ ਉਸ ਸਰਵਿਸ ਤੋਂ ਬਾਅਦ ਗਿਆਰਾਂ ਸਾਲ ਬੈਂਕ ਵਿੱਚ ਅਕਾਊਂਟੈਂਟ ਦੀ ਨੌਕਰੀ ਨਿਭਾਈ। ਬੈਂਕ ਦੀ ਨੌਕਰੀ ਵਿੱਚੇ ਛੱਡ 1988 ’ਚ ਕੈਨੇਡਾ ਆ ਗਿਆ। ਕੈਨੇਡਾ ’ਚ 20 ਸਾਲ ਸਕਿਉਰਿਟੀ ਸੁਪਰਵਾਈਜ਼ਰ ਦੀ ਜੌਬ ਕੀਤੀ।
ਸਾਹਿਤਕ ਰੁਚੀਆਂ ਸਾਡੇ ਪਰਿਵਾਰ ਵਿੱਚ ਚਲੀਆਂ ਆ ਰਹੀਆਂ ਹਨ। ਮੇਰੇ ਦਾਦਾ
ਹਾਈਵੇ ਕਯੂ. ਈ. ਡਬਲਯੂ. ਵੈਸਟ ਉੱਤੇ, ਬਿਨਾਂ ਟਰੇਲਰ, ਟਰੱਕ ਲਈ ਜਾ ਰਿਹਾ ਅਜੀਤ ਸਿੰਘ ਮਿਸੀਸਾਗਾ ਲੰਘ ਚੁੱਕਾ ਸੀ।
ਬੇਸ਼ੁਮਾਰ ਵਾਹਨਾਂ ਦੇ ਸ਼ੋਰ ਵਿੱਚ ਉਸਨੂੰ ਆਪਣੀ ਘੁਟਣ ਵਧਦੀ ਪ੍ਰਤੀਤ ਹੋ ਰਹੀ ਸੀ। ਘੁਟਣ, ਜੋ ਪਿਛਲੇ ਚਾਰ-ਪੰਜ ਮਹੀਨਿਆਂ ਤੋਂ ਲਗਾਤਾਰ ਉਸਦੇ ਤਨ-ਮਨ ਨੂੰ ਨਪੀੜਦੀ ਚਲੀ ਆ ਰਹੀ ਸੀ। ਕੱਲ੍ਹ ਦਾ ਤਾਂ ਇਸਨੇ ਅਜੀਤ ਸਿੰਘ ਨੂੰ ਜ਼ਿਆਦਾ ਹੀ ਵਿਆਕੁਲ ਕੀਤਾ ਹੋਇਆ ਸੀ... ਕੱਲ੍ਹ ਕਰਨ ਦਾ ਜਨਮ-ਦਿਨ ਸੀ, ਪੱਚੀਵਾਂ ਜਨਮ-ਦਿਨ। ਕਿੰਨੀ ਉਦਾਸ ਸੀ ਕੱਲ੍ਹ ਦੀ ਸਵੇਰ... ਗਮ-ਗੋਤੇ ਖਾਂਦਾ ਅਜੀਤ ਸਿੰਘ ਤਿਆਰ ਹੋ ਕੇ, ਨਿੱਤ ਵਾਂਗ, ਆਪਣੇ ਟਰੱਕ-ਦਫਤਰ ਨੂੰ ਤੁਰ ਗਿਆ ਸੀ। ਜੈਕ ਦੀ ਦੇਖ-ਰੇਖ ਹੇਠ ਕੰਮ ਠੀਕ-ਠਾਕ ਚੱਲ ਰ
ਕਿਰਪਾਲ ਸਿੰਘ ਪੰਨੂੰ ਦਾ ਨਾਂ ਲੈਂਦਿਆਂ ਹੀ ਦਿਮਾਗ ਵਿੱਚ ਕੰਪਿਊਟਰ ਉੱਘੜ ਪੈਂਦਾ ਹੈ। ਕੰਪਿਊਟਰ ਕਿਰਪਾਲ ਸਿੰਘ ਪੰਨੂੰ ਦਾ ਪ੍ਰਾਪਤੀ-ਚਿੰਨ੍ਹ ਹੈ, ਉੱਚਤਮ ਪ੍ਰਾਪਤੀ ਚਿੰਨ੍ਹ।
ਬਹੁਪੱਖੀ ਸਖਸ਼ੀਅਤ ਹੋਣ ਦੇ ਨਾਤੇ ਉਹ ਇੱਕ ਕਹਾਣੀਕਾਰ, ਆਲੋਚਕੀ ਨਜ਼ਰ ਵਾਲ਼ਾ ਪਾਠਕ, ਕੈਨੇਡਾ ਦੀਆਂ ਸੱਭਿਆਚਾਰਕ ਸਰਗਰਮੀਆਂ ਦਾ ਸਮੀਖਿਆਕਾਰ ਅਤੇ ਲੋਕ-ਸੰਪਰਕੀ ਸੁਭਾਅ ਵਾਲ਼ਾ ਸੁਹਿਰਦ ਇਨਸਾਨ ਹੈ। ਪਰ ਜਿਨ੍ਹਾਂ ਕਾਰਜਾਂ ਨੇ ਉਸ ਦੀ ਪਛਾਣ ਗੂੜ੍ਹੀ ਕੀਤੀ ਅਤੇ ਉਸ ਨੂੰ ਭਾਰਤੀ ਪੰਜਾਬ, ਪਾਕਿਸਤਾਨੀ ਪੰਜਾਬ ਅਤੇ ਬਦੇਸ਼ਾਂ ’ਚ ਵਸਦੇ ਪੰਜਾਬ ’ਚ ਪ੍ਰਸਿੱਧੀ ਦੁਆਈ, ਉਹ ਹਨ ਉਸ ਦੇ ਪੰਜਾਬੀ ਫੌਂਟਾਂ ਦੀ ਪਰੋਡਕਸ਼ਨ ਤੇ ਕਨਵਰਸ਼ਨ ਸਬੰਧੀ ਕੀਤੇ ਖੋਜ-ਕਾਰਜ।