ਅੰਤਰਰਾਸ਼ਟਰੀ ਔਰਤ ਦਿਵਸ ਤੇ ਹਰ ਵਿਅਕਤੀ, ਹਰ ਸੰਸਥਾ, ਸਰਕਾਰਾਂ ਅਤੇ ਔਰਤਾਂ ਲਈ ਕੰਮ ਕਰ ਰਹੀਆਂ ਜਥੇਬੰਦੀਆਂ ਔਰਤ ਦੀ ਅਜੋਕੀ ਦਸ਼ਾ ਅਤੇ ਦਿਸ਼ਾ ਤੇ ਵਿਚਾਰ ਕਰਦੀਆਂ ਹਨ। ਔਰਤ ਲਈ ਅਧਿਕਾਰਾਂ ਦੀ ਗੱਲ ਹੁੰਦੀ ਹੈ, ਸੁਰੱਖਿਆ ਦੀ ਗੱਲ ਹੁੰਦੀ ਹੈ, ਸਤਿਕਾਰ ਦੀ ਗੱਲ ਤੁਰਦੀ ਹੈ, ਆਰਥਿਕ ਬਰਾਬਰੀ ਦੀ ਰੁਜ਼ਗਾਰ ਦੀ ਗੱਲ ਤੁਰਦੀ ਹੈ। ਇਹ ਸਭ ਬਾਹਰੋਂ ਕੀਤੇ ਜਾਣ ਵਾਲੇ ਕੰਮ ਹਨ । ਇਹਨਾਂ ਸਭਨਾਂ ਦੀ ਲੋੜ ਹੈ, ਇਸ ਵਿਚ ਕੋਈ ਸ਼ੱਕ ਨਹੀਂ ਕਿ ਸਰਕਾਰ ਨੂੰ ਅਤੇ ਸਮਾਜ ਨੂੰ ਔਰਤ ਨੂੰ ਆਰਥਿਕ ਬਰਾਬਰੀ ਅਤੇ ਸਮਾਜਿਕ ਬਰਾਬਰੀ ਦੇਣ ਲਈ ਹਰ ਸੰਭਵ ਯਤਨ ਕਰਨੇ ਚਾਹੀਦੇ ਹਨ ਅਤੇ ਇਹ ਯਤਨ ਸਿਰਫ ਗੱਲੀਂ ਬਾਤੀਂ ਨਹੀਂ, ਸਗੋਂ ਮਨ, ਬਚਨ ਅਤੇ ਕਰਮ ਰਾਹੀਂ ਅਸ

ਸੂਚਨਾ: ਪੁਸਤਕ ਦਾ ਨਾਂ ਅਢੁਕਵਾਂ ਹੀ ਨਹੀਂ ਸਗੋਂ ਲੇਖਕ ਦੀ ਸੋਚ ਦਾ ਅਨੋਖਾ ਹੀ ਪ੍ਰਗਟਾਵਾ ਕਰਦਾ ਹੈ। ਜਿਵੇਂ: ਸੰਬੋਧਨ ਹੋਣ ਲੱਗਿਆਂ ਲਿਖੀਦਾ ਹੈ, ‘ਪਿਆਰੇ ਸਪੁੱਤਰ ਸੇਖੋਂ’, ਇਸ ਭਿਅੰਕਰ ਅਵੱਗਿਆ ਲਈ ਕੌਣ ਜ਼ੁੰਮੇਵਾਰ ਹੈ? ਲੇਖਕ, ਪਰਕਾਸ਼ਕ ਜਾਂ ਸਲਾਹਕਾਰ। ਇਸ ਦੋਸ ਤੋਂ ਤਾਂ ਰੀਵੀਊਕਾਰ ਵੀ ਮੁਕਤ ਨਹੀਂ ਕੀਤਾ ਜਾ ਸਕਦਾ। ਜਿਸ ਨੇ ਚਾਰ ਸਫਿਆਂ ਦੇ ਵਿਸਥਾਰ ਵਿੱਚ ਇਸ ਸਬੰਧੀ ਇੱਕ ਵੀ ਸ਼ਬਦ ਨਹੀਂ ਲਿਖਿਆ। ਪੁਸਤਕ ਦਾ ਨਾਂ ਚਾਹੀਦਾ ਸੀ: ਮੁੱਖ ਪੰਨੇ ਦੇ ਧੁਰ ਉੱਪਰ, ‘ਪੰਜ ਪਿਆਰੇ’ ਅਤੇ ਧੁਰ ਥੱਲੇ ਲੇਖਕ ਦਾ ਨਾਂ, ‘ਜਸਵੰਤ ਸਿੰਘ ਸੇਖੋਂ’। ਕਹਿੰਦੇ ਹਨ ਕਿ ‘ਚਿਹਰਾ ਮਨ ਦਾ ਪ੍ਰਗਟਾਵਾ ਹੁੰਦਾ ਹੈ’ ਇਸੇ ਤਰ੍ਹਾਂ

ਕਲਗੀ ਵਾਲਿਆ ਤੇਰੇ ਸਕੂਲ ਅੰਦਰ ਸੁਣਿਐ ਅਸਾਂ ਨੇ ਲੱਗਦੀ ਫੀਸ ਕੋਈ ਨਾ ।।

ਐਪਰ ਦੇਖਿਆ ਜਦੋਂ ਕਲਾਸ ਅੰਦਰ ਪੜ੍ਹਨ ਵਾਲਿਆਂ ਦੇ ਧੜ ਤੇ ਸੀਸ ਕੋਈ ਨਾ।।

ਕਿਸੇ ਕਵੀ ਨੇ ਗੁਰਸਿੱਖੀ ਦੇ ਸਕੂਲ ਦਾ ਬਹੁਤ ਖੂਬਸੂਰਤ ਨਕਸ਼ਾ ਉਪਰੋਕਤ ਪੰਕਤੀਆਂ ਰਾਹੀਂ ਬਿਆਨ ਕੀਤਾ ਹੈ। ਜੀ ਹਾਂ, ਇਹ ਬਿਲਕੁਲ ਸੱਚ ਹੈ ਅਤੇ 100 % ਸੱਚ ਕਿ ਸੀਸ ਆਪਣੇ ਕੋਲ ਰੱਖ ਕੇ ਸਿੱਖ ਨਹੀਂ ਬਣਿਆ ਜਾ ਸਕਦਾ, ਹੋਰ ਕੁਝ ਵੀ ਬਣੀ ਜਾਵੋ। ਗੁਰੂ ਸਾਹਿਬ ਦੀ ਪਹਿਲੀ ਮੰਗ ਹੀ ਇਹੋ ਹੈ। ਸੀਸ ਦੀ ਮੰਗ ਹੀ ਕਿਉਂ ?? ਕਿਉਂਕਿ ਇਸ ਵਿੱਚ ਹੁੰਦੀਆਂ ਹਨ ਸੋਚਾਂ, ਵਿਚਾਰ, ਫੁਰਨੇ, ਹਉਮੈ ਦਾ ਸਾਰਾ ਪਸਾਰ ਇਸੇ ਵਿੱਚ ਹੁੰਦਾ ਹੈ ਅਤੇ ਜਦੋਂ ਇੱਕ ਸਿੱਖ ਸਿੰਘ ਬਣਦਾ ਹ

ਸਿੱਖ ਕੌਮ ਇਸ ਗੱਲ ਤੋਂ ਨਿਰਾਲੀ ਹੈ ਅਤੇ ਮਾਣ ਕਰਦੀ ਆਈ ਹੈ ਕਿ ਇਸ ਵਿੱਚ ਸ਼ਬਦ ਨੂੰ ਗੁਰੂ ਦੀ ਉਪਾਧੀ ਦਿੱਤੀ ਗਈ ਹੈ। ਇਸ ਦੇ ਸੰਸਥਾਪਕ ਗੁਰੂ ਨਾਨਕ ਜੀ ਤੋਂ ਜਦੋਂ ਸਿੱਧਾਂ ਨੇ ਪੁੱਛਿਆ ਸੀ ਕਿ ਤੇਰਾ ਗੁਰੂ ਕੌਣ ਹੈ, ਤਾਂ ਉਹਨਾਂ ਨੇ “ਸ਼ਬਦ ਗੁਰੂ ਸੁਰਤਿ ਧੁਨਿ ਚੇਲਾ” ਆਖ ਕੇ ਇੱਕ ਤਰਾਂ ਨਾਲ ਸ਼ਬਦ-ਗੁਰੂ ਨੂੰ ਗੁਰਿਆਈ ਦੇ ਦਿੱਤੀ ਸੀ। ਇਸੇ ਸ਼ਬਦ ਨੂੰ ਉਹਨਾਂ ਨੇ ਸਭ ਤੋਂ ਵੱਡੀ ਕਰਾਮਾਤ ਵੀ ਦੱਸਿਆ ਸੀ।ਇਸ ਵਿੱਚ ਕੋਈ ਦੋ ਰਾਵਾਂ ਨਹੀਂ, ਅੱਜ ਦੇ ਵਿਗਿਆਨ ਅਤੇ ਤਕਨਾਲੋਜੀ ਦੇ ਯੁੱਗ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਗਿਆਨ ਸਭ ਤੋਂ ਵੱਡੀ ਸ਼ਕਤੀ ਹੈ। ਗੁਰਬਾਣੀ ਦੇ ਹੋਰ ਹਵਾਲੇ ਅਤੇ ਬਾਕੀ ਗੁਰੂ ਸਾਹਿਬਾਨ ਦੇ ਜੀਵਨ ਅਤੇ ਬਚਨਾਂ ਵਿਚੋਂ

ਚੰਨ ਦੇ ਮਨੁੱਖ ਨਾਲ ਬੜੇ ਗੂੜ੍ਹੇ ਰਿਸ਼ਤੇ ਹਨ। ਜੇ ਉਹ ਬਚਪਨ ਵਿੱਚ ਚੰਨ-ਮਾਮਾ ਬਣਦਾ ਹੈ, ਤਾਂ ਜਵਾਨੀ ਵਿੱਚ ਚੰਨ-ਮਾਹੀ ਬਣ ਜਾਂਦਾ ਹੈ। ਕਿਧਰੇ ਇਹ ਚੰਨ ਸੁਪਨਿਆਂ ਦਾ ਰਾਜਕੁਮਾਰ ਬਣ ਕੇ ਧਰਤ-ਰੂਹ ਦੀ ਪਰਿਕਰਮਾ ਕਰ ਰਿਹਾ ਹੁੰਦਾ ਏ, ਤੇ ਕਿਧਰੇ ਵਿਸ਼ਾਲ ਚਿੰਤਨ ਦੇ ਸਾਗਰ ਨੂੰ ਖਿੱਚਾਂ ਪਾ ਕੇ, ਉਸ ਵਿੱਚ ਜਵਾਰ-ਭਾਟੇ ਦਾ ਕਾਰਨ ਵੀ ਬਣਦਾ ਹੈ । ਆਓ, ਦੇਖੀਏ ਚੰਨ ਦੀਆਂ ਰਿਸ਼ਮਾਂ ਨੇ ਸਾਡੀ ਲੇਖਕਾ ਮਨਜੀਤ ਕੌਰ ਜੀਤ ਦੇ ਚਿੰਤਨ ਸਾਗਰ ਵਿੱਚ ਕੀ ਹਲਚਲ ਪੈਦਾ ਕੀਤੀ ਹੈ? ਤੇ ਇਸ ਹਲਚਲ ਵਿਚੋਂ ਕਿਹੜੇ ਕਿਹੜੇ ਮੋਤੀ ਬਾਹਰ ਆ ਨਿਕਲੇ ਨੇ----

ਹਰ ਮਨੁੱਖ ਆਪਣੇ ਪਰਿਵਾਰ ਤੋਂ, ਆਲੇ ਦੁਆਲੇ ਦੇ ਸਮਾਜ ਤੋਂ, ਦੋਸਤਾਂ ਮਿੱਤਰਾਂ ਤੋਂ, ਪ

ਸਰੀਰਕ ਰੂਪ ਵਿੱਚ ਤਾਂ ਕੇਸਰ ਸਿੰਘ ਨੀਰ ਨੂੰ ਮੈਨੂੰ ਸਿਰਫ ਇੱਕ ਦੋ ਵਾਰੀ ਮਿਲਣ ਦਾ ਮੌਕਾ ਹੀ ਮਿਲ ਸਕਿਆ ਸੀ ਕਿ ਉਹਨਾਂ ਨੂੰ ਦਰਗਾਹੀ ਸੱਦਾ ਆ ਗਿਆ ਅਤੇ ਉਹ ਸਦਾ ਲਈ ਸਭ ਨੂੰ ਛੱਡ ਕੇ ਅਣਜਾਣ ਰਾਹਾਂ ਤੇ ਚਲੇ ਗਏ। ਪਰ ਅਸਲ ਵਿੱਚ ਕਿਸੇ ਲੇਖਕ ਨਾਲ ਅਸਲੀ ਮੁਲਾਕਾਤ ਉਸਦੀ ਲਿਖਤ ਨੂੰ ਪੜ੍ਹਨ ਅਤੇ ਮਾਨਣ ਨਾਲ ਹੀ ਹੁੰਦੀ ਹੈ। ਉਸ ਦੀ ਲਿਖਤ ਵਿਚੋਂ ਉਸ ਨੂੰ ਮਿਲਿਆ ਹਾਂ ਅਤੇ ਉਸ ਲਿਖਤ ਦਾ ਪ੍ਰਭਾਵ ਸਾਂਝਾ ਕਰ ਰਿਹਾ ਹਾਂ ।

ਕੇਸਰ ਸਿੰਘ ਨੀਰ ਨੇ ਪੰਜਾਬੀ ਕਾਵਿ ਜਗਤ ਦੀ ਝੋਲੀ ਕੁੱਲ 9 ਕਿਤਾਬਾਂ ਪਾਈਆਂ ਹਨ ਜਿਨਾਂ ਵਿਚੋਂ 4 ਬਾਲ ਕਾਵਿ ਨਾਲ ਸੰਬੰਧਿਤ ਹਨ ਗਾਉਂਦੇ ਬਾਲ 1960 ,ਝਿਲਮਿਲ ਝਿਲਮਿਲ ਤਾਰੇ 1994, ਫੁੱਲ ਰੰਗ ਬਰੰਗ

ਕੁਝ ਵਿਅਕਤੀ ਅਜਿਹੇ ਹੁੰਦੇ ਹਨ ਜਿਹਨਾਂ ਦੀ ਅੰਦਰੂਨੀ ਯੋਗਤਾ ਉਹਨਾਂ ਦੀ ਬਾਹਰਲੀ ਸਰੀਰਕ ਅਸਮਰੱਥਾ ਨੂੰ ਉਲੰਘਦੀ ਹੋਈ ਸਮੂਹ ਵਿਸ਼ਵ ਨੂੰ ਹੈਰਾਨ ਕਰ ਦਿੰਦੀ ਹੈ। ਅਸੀਂ ਕਿਸੇ ਧਾਰਮਿਕ ਚਮਤਕਾਰ ਦੀ ਗੱਲ ਨਹੀਂ ਕਰਨ ਜਾ ਰਹੇ ਸਗੋਂ ਇੱਕ ਅਜਿਹੇ ਵਿਗਿਆਨਕ ਨੂੰ ਯਾਦ ਕਰ ਰਹੇ ਹਾਂ ਜਿਸਦੀ ਵਿਦਵਤਾ ਨੇ ਵਿਗਿਆਨਕ ਜਗਤ ਵਿੱਚ ਸ਼ਾਨਦਾਰ ਪ੍ਰਾਪਤੀਆਂ ਦਿਖਾਈਆਂ। ਇਸ ਮਹੀਨ ਬੁੱਧੀ ਦੇ ਮਾਲਿਕ ਦਾ ਨਾਮ ਸੀ ਸਟੀਫਨ ਹਾਕਿਨਜ।ਇਹ ਭੌਤਿਕ ਵਿਗਿਆਨ ਦੇ ਉਹ ਮਹਾਨ ਖੋਜੀ ਹਨ ਜਿਹਨਾਂ ਨੇ ਕਾਲੇ ਛੇਕ (Black Holes), ਬ੍ਰਹਿਮੰਡ ਦੀ ਸ਼ੁਰੂਆਤ ਅਤੇ ਕਵਾਂਟਮ ਗਰੈਵਿਟੀ ਬਾਰੇ ਮਨੁੱਖੀ ਸੋਚ ਦਾ ਰੁਖ਼ ਬਦਲ ਦਿੱਤਾ। ਉਹਨਾਂ ਦੀ ਜਿੰਦਗੀ ਅਤੇ ਵਿਗਿਆਨਕ ਜਗਤ ਨੂ

ਜ਼ੇ ਜ਼ੋਰ ਦੇ ਸ਼ੋਰ ਦਾ ਜ਼ਿਕਰ ਸੁਣ ਲਓ, ਹੈਸੀ ਨਾਲ ਸਰਕਾਰ ਦੇ ਸੰਗ ਯਾਰੋ ।

ਇਕ ਨਾਮੀ ਗਰਾਮੀ ਸਰਦਾਰ ਭਾਰਾ ,ਹੁਸ਼ਿਆਰ ਮਾਨਿੰਦ ਪਲੰਗ ਯਾਰੋ ।

ਮਸਤ ਜੰਗ ਦੇ ਵਿਚ ਅਨੰਦ ਰਹਿੰਦਾ, ਪੀਂਦਾ ਰੰਗ ਹਰਿਆਵਲੀ ਭੰਗ ਯਾਰੋ ।

ਕਾਦਰਯਾਰ ਮਸ਼ਹੂਰ ਜਹਾਨ ਅੰਦਰ, ਫ਼ੂਲਾ ਸਿੰਘ ਅਕਾਲੀ ਨਿਹੰਗ ਯਾਰੋ ।੧੩। .......(ਕਾਦਰਯਾਰ)

ਅਕਾਲੀ ਫੂਲਾ ਸਿੰਘ ਜੀ ਨਿਹੰਗ ਜਿਨ੍ਹਾਂ ਨੂੰ ਅਕਸਰ ਸੰਤ ਸਿਪਾਹੀ ਦੇ ਉੱਚ ਆਦਰਸ਼ ਦਾ ਜਿਊਂਦਾ ਰੂਪ ਕਿਹਾ ਜਾਂਦਾ ਹੈ , ਸਿੱਖ ਰਾਜ ਦੇ ਉਭਾਰ ਅਤੇ ਅਕਾਲ-ਤਖਤ ਦੀ ਰੂਹਾਨੀ-ਰਾਜਸੀ ਤਾਕਤ ਨੂੰ ਮਜਬੂਰ ਕਰਨ ਵਾਲੇ ਜਰਨੈਲ ਸਨ। ਉਹਨਾਂ ਦਾ ਜੀਵਨ ਸਿੱਖੀ ਦੇ ਅਨੂਠੇ ਜੰਗੀ ਇਤਿਹਾਸ, ਨਿਹੰਗ

ਈ ਦੀਵਾਨ ਸੋਸਾਇਟੀ ਕੈਲਗਰੀ ਵਲੋਂ ਪੋਹ ਮਹੀਨੇ ਦੀਆਂ ਸ਼ਹਾਦਤਾਂ ਨੂੰ ਸਮਰਪਿਤ, ਇੱਕ ਅੰਤਰਰਾਸ਼ਟਰੀ ਕਵੀ ਦਰਬਾਰ ਆਯੋਜਿਤ ਕੀਤਾ ਗਿਆ । ਸੋਸਾਇਟੀ ਦੇ ਸੰਸਥਾਪਕ ਸ. ਜਗਬੀਰ ਸਿੰਘ ਨੇ ਸਭ ਨੂੰ ਜੀ ਆਇਆਂ ਆਖਦਿਆਂ, ਇਹਨਾਂ ਦਿਨਾਂ ਦੀ ਕੌਮੀ ਮਹੱਤਤਾ ਦਾ ਜਿਕਰ ਕੀਤਾ। ਅਮਿਤੋਜ ਕੌਰ ਟੋਰਾਂਟੋ ਨੇ ਸ਼ਬਦ “ਕ੍ਰਿਪਾ ਨਿਧਿ ਬਸਹੁ ਹਰਿ ਨੀਤ।।” ਅਤੇ ਬ੍ਰਿਜਮੰਦਰ ਕੌਰ ਜੈਪੁਰ ਨੇ ਸ਼ਬਦ “ਆਦਿ ਗੁਰ ਏ ਨਮਹ।। ਜੁਗਾਦਿ ਗੁਰ ਏ ਨਮਹ।।” ਸੁਣਾ ਕੇ ਗੁਰਮਤਿ ਵਾਤਾਵਰਣ ਤਿਆਰ ਕੀਤਾ।

ਰਚਨਾਵਾਂ ਦੇ ਦੌਰ ਵਿੱਚ, ਜਲੰਧਰ ਤੋਂ ਆਏ ਕੁਲਵਿੰਦਰ ਸਿੰਘ ਗਾਖਲ ਨੇ ਗੀਤ “ਮੇਰੇ ਕਲਗੀਆਂ ਵਾਲੇ ਪ੍ਰੀਤਮ ਜੀ, ਚਮਕੌਰ ਗੜ੍ਹੀ ਵਿੱਚ ਆਏ ਸੀ” ਗਾ ਕੇ ਕਵੀ ਦਰ

ਪੁਸਤਕ (ਕਹਾਣੀ ਸੰਗ੍ਰਹਿ) ਦਾ ਨਾਮ: ਸ਼ਾਇਦ ਮੈਨੂੰ ਪਛਾਣ ਲੈਣ

ਲੇਖਕ ਦਾ ਨਾਮ: - ਰਵਿੰਦਰ ਰੁਪਾਲ, ਕੌਲਗੜ੍ਹ

ਪ੍ਰਕਾਸ਼ਕ: - ਨੈਸ਼ਨਲ ਬੁੱਕ ਸ਼ਾਪ, ਦਿੱਲੀ

ਪੰਨੇ: 123 ਕੀਮਤ: - 350/-

ਸ਼ਾਇਦ ਕੁਦਰਤ ਦਾ ਸਭ ਤੋਂ ਗੁੰਝਲਦਾਰ ਜੀਵ ਹੈ ਇਨਸਾਨ। ਇਸ ਦੇ ਬੋਲਾਂ ਅਤੇ ਕਰਮ ਤੋਂ ਅਕਸਰ ਇਸਦੇ ਮਨ ਵਿਚਲੇ ਭਾਵਾਂ ਅਤੇ ਸੋਚਾਂ ਬਾਰੇ ਪੂਰਾ ਪਤਾ ਨਹੀਂ ਚੱਲਦਾ। ਜਿਵੇਂ ਕਿਸ਼ਤੀ ਦਾ ਵਧੇਰੇ ਹਿੱਸਾ ਪਾਣੀ ਵਿੱਚ ਡੁੱਬਿਆ ਹੁੰਦਾ ਹੈ ਅਤੇ ਥੋੜ੍ਹਾ ਦਿਖਾਈ ਦਿੰਦਾ ਹੈ, ਇਸੇ ਤਰਾਂ ਮਨੁੱਖ ਦੇ ਅਚੇਤ ਮਨ ਵ

ਕੈਲਗਰੀ: ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਦਸੰਬਰ ਮਹੀਨੇ ਦੀ ਮੀਟਿੰਗ, ਜੈਨੇਸਸ ਸੈਂਟਰ ਵਿਖੇ 21 ਦਸੰਬਰ, ਐਤਵਾਰ ਨੂੰ ਖਚਾ ਖਚ ਭਰੇ ਹਾਲ ਵਿੱਚ ਹੋਈ।

ਸਭਾ ਦੇ ਸਕੱਤਰ ਗੁਰਨਾਮ ਕੌਰ ਨੇ ਸਭਾ ਦੀ ਕਾਰਵਾਈ ਸ਼ੁਰੂ ਕਰਦਿਆਂ, ਅੱਤ ਦੀ ਸਰਦੀ ਵਿੱਚ ਪਹੁੰਚੀਆਂ, ਸਾਰੀਆਂ ਭੈਣਾਂ ਦਾ ਤਹਿ ਦਿਲੋਂ ਸਵਾਗਤ ਕੀਤਾ। ਉਹਨਾਂ ਪੋਹ ਮਹੀਨੇ ਦੇ ਸਾਰੇ ਸ਼ਹੀਦਾਂ ਨੂੰ ਸਿਜਦਾ ਕਰਦਿਆਂ, ਇਸ ਮਹੀਨੇ ਦੇ ਇੱਕ ਹਫ਼ਤੇ ਵਿੱਚ ਸਿੱਖ ਇਤਿਹਾਸ ਦੇ ਲਹੂ ਭਿੱਜੇ ਪੰਨਿਆਂ ਦੀ ਦਾਸਤਾਨ ਸਾਂਝੀ ਕੀਤੀ।

ਇਸ ਤੋਂ ਬਾਅਦ ਸਭਾ ਦੇ ਪ੍ਰਧਾਨ ਸ੍ਰੀਮਤੀ ਬਲਵਿੰਦਰ ਕੌਰ ਬਰਾੜ ਜੀ ਨੇ ਇਸ ਨੂੰ ਸਿੱਖ ਇਤਿਹਾਸ ਦਾ ਕਾਲਾ ਪੰਨਾ ਦੱਸਿਆ। ਉਨ੍ਹਾਂ

ਮਾਤਾ ਗੁਜਰੀ ਜੀ ਦਾ ਨਾਂ ਸੰਸਾਰ ਭਰ ਵਿੱਚ ਬਹੁਤ ਹੀ ਸਤਿਕਾਰ ਨਾਲ ਲਿਆ ਜਾਂਦਾ ਹੈ ,ਜਿਹਨਾਂ ਨੇ ਆਪਣਾ ਪੂਰਾ ਪਰਿਵਾਰ ਸੱਚ ਅਤੇ ਧਰਮ ਤੋਂ ਕੁਰਬਾਨ ਕਰ ਦਿੱਤਾ । ਉਹ ਸਿਦਕ ,ਸੇਵਾ,ਸਹਿਜ ਅਤੇ ਸਹਿਣਸ਼ੀਲਤਾ ਦੀ ਮੂਰਤ ਸਨ। ਆਪ ਜੀ ਨੇ ਆਪਣੇ ਪਤੀ ਗੁਰੂ ਤੇਗ ਬਹਾਦਰ ਜੀ ਦੀ ਪੂਰੀ ਤਨ ਦੇਹੀ ਨਾਲ ਸੇਵਾ ਕੀਤੀ ਅਤੇ ਹਰ ਸਮੇਂ ਉਹਨਾਂ ਨੂੰ ਪੂਰਾ ਸਹਿਯੋਗ ਦਿੱਤਾ। 1675 ਈਸਵੀ ਵਿਚ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਵਿਖੇ ਸ਼ਹੀਦ ਕੀਤਾ ਗਿਆ, ਤਦ ਵੀ ਉਹ ਡੋਲੇ ਨਹੀਂ ਅਤੇ ਉਹ ਜਿੰਮੇਵਾਰੀ ਨਾਲ ਬਾਲ ਗੋਬਿੰਦ ਦੀ ਅਤੇ ਉਸ ਦੇ ਪਰਿਵਾਰ ਦੀ ਪਾਲਣਾ ਕਰਦੇ ਰਹੇ ਅਤੇ ਉਹਨਾਂ ਨੂੰ ਗੁਰਮਤਿ ਅਨੁਸਾਰ ਜੀਵਨ ਜਿਊਣ ਦੀ ਸਿੱਖਿਆ ਵੀ ਦਿੰਦੇ ਰਹੇ

ਭਾਈ ਲਾਲੋ ਜੀਂ ਅਣਵੰਡੇ ਪੰਜਾਬ ਦੇ ਪਿੰਡ ਸੈਦਪੁਰ, ਐਮਨਾਬਾਦ ਜਿਲਾ ਗੁਜਰਾਂਵਾਲਾ (ਪਾਕਿਸਤਾਨ)ਦੇ ਰਹਿਣ ਵਾਲੇ ਸਨ। ਆਪ ਦਾ ਜਨਮ 1452 ਈਸਵੀ ਨੂੰ ਪਿਤਾ ਸ੍ਰੀ ਜਗਤ ਰਾਮ ਦੇ ਘਰ ਮਾਤਾ ਖੇਮੋ ਦੀ ਕੁੱਖੋਂ ਹੋਇਆ। ਜਨਮ ਤਾਰੀਖ ਬਹੁਤੇ ਸਰੋਤਾਂ ਵਿਚ ਨਹੀਂ ਮਿਲਦੀ। ਪਰ ਫੇਰ ਵੀ 11 ਅੱਸੂ ਨੂੰ ਆਪ ਜੀ ਦਾ ਜਨਮ ਹੋਇਆ ਮੰਨਿਆ ਜਾਂਦਾ ਹੈ ,ਜੋ ਇਸ ਸਾਲ 3 ਸਤੰਬਰ ਨੂੰ ਆ ਰਿਹਾ ਹੈ। ਸੰਤਾਨ ਪੱਖੋਂ ਆਪ ਜੀ ਦੇ ਇੱਕ ਪੁੱਤਰੀ ਬੀਬੀ ਰੱਜੀ ਦਾ ਜਿਕਰ ਮਿਲਦਾ ਹੈ ਜਿਸ ਦੀ ਔਲਾਦ ਪਿੰਡ ਤਤਲਾ ਜਿਲਾ ਗੁਜਰਾਂਵਾਲਾ (ਪਾਕਿਸਤਾਨ) ਵਿੱਚ ਵੱਸਦੀ ਹੈ। ਭਾਈ ਲਾਲੋ ਜੀਂ ਰਾਮਗੜ੍ਹੀਆ ਬਿਰਾਦਰੀ ਵਿਚੋਂ ਹੋਣ ਕਰਕੇ ਤਰਖਾਣਾ ਕੰਮ ਕਰਦੇ ਸਨ। ਆਪ ਸ਼ਾਂਤ ਸੁਭਾਅ

ਮਨੁੱਖ ਮੂਲ ਰੂਪ ਵਿੱਚ ਵਿਕਾਸ ਕੇਂਦਰਿਤ ਹੈ। ਹੋਰ ਚੰਗਾ, ਹੋਰ ਸੋਹਣਾ ,ਹੋਰ ਖੁਸ਼ਹਾਲ ਹੋਣਾ ਹਰ ਵਿਅਕਤੀ ਦਾ ਸੁਪਨਾ ਹੈ। ਉਹ ਅਜੋਕੀ ਸਥਿਤੀ ਨਾਲੋਂ ਹੋਰ ਵਧੀਆ ਸਥਿਤੀ ਵਿੱਚ ਆਉਣਾ ਚਾਹੁੰਦਾ ਹੈ। ਹੋਰ ਚੰਗੀ ਸਿਹਤ , ਹੋਰ ਵਧੇਰੇ ਧਨ, ਹੋਰ ਜ਼ਿਆਦਾ ਸੁੱਖ ਸਹੂਲਤਾਂ, ਹੋਰ ਵਧੀਆ ਵਾਤਾਵਰਣ ਅਤੇ ਵਧੇਰੇ ਖੁਸ਼ੀਆਂ ਦੀ ਉਸਨੂੰ ਲਗਾਤਾਰ ਭਾਲ਼ ਰਹਿੰਦੀ ਹੈ। ਅੱਜ ਸਾਰਾ ਸੰਸਾਰ ਇੱਕ ਪਿੰਡ ਬਣ ਚੁੱਕਾ ਹੈ ਅਤੇ ਸੰਸਾਰ ਦੇ ਵੱਖ ਵੱਖ ਕੋਨਿਆਂ ਵਿਚਲੇ ਆਰਥਿਕ, ਸਮਾਜਿਕ, ਵਾਤਾਵਰਣਿਕ ਪੱਖ ਇੰਟਰਨੈੱਟ ਉਸਨੂੰ ਘਰ ਬੈਠੇ ਨੂੰ ਹੀ ਦੱਸ ਰਿਹਾ ਹੈ। ਜਦੋਂ ਵੀ ਕਿਧਰੇ ਜਾਣਾ ਉਸਦੀ ਯੋਗਤਾ ਅਤੇ ਸਮਰੱਥਾ ਵਿੱਚ ਆਉਂਦਾ ਹੈ ,ਉਹ ਸੱਤ ਬਿਗਾਨੇ ਮੁਲਕਾਂ ਵੱਲ

ਚੁੱਪ ਦੀ ਆਵਾਜ ਹਨ ਇਹ ਝੁਰੜੀਆਂ।

ਹੈ ਬਚੀ ਜੋ ਲਾਜ ਹਨ ਇਹ ਝੁਰੜੀਆਂ।

ਧੁਨ ਅਗੰਮੀ ਪਿਆਰ ਦੀ ਵੱਜਦੀ ਰਹੇ,

ਇੱਕ ਨਿਰਾਲਾ ਸਾਜ ਹਨ ਇਹ ਝੁਰੜੀਆਂ।

ਬਾਅਦ ਲੰਮੀ ਦੇਰ ਦੇ ਮਿਲਿਆ ਏ ਜੋ,

ਖੂਬਸੂਰਤ ਤਾਜ ਹਨ ਇਹ ਝੁਰੜੀਆਂ।

ਖ਼ਤਮ ਨਾ ਹੋਵੇ ਦੁਆਵਾਂ ਦੀ ਲੜੀ,

ਕਰਦੀਆਂ ਆਗਾਜ਼ ਹਨ ਇਹ ਝੁਰੜੀਆਂ।

ਕੱਤਿਆ ਹੈ ਵਕਤ ਵਾਲੇ ਚਰਖੜੇ,

ਕੰਤ ਖਾਤਰ ਦਾਜ ਹਨ ਇਹ ਝੁਰੜੀਆਂ।

ਲੱਖ ਸਾਗਰ ਹੇਠ ਇਹਨਾਂ ਦੇ ਛੁਪੇ

ਇੱਕ ਗਹਿਰਾ ਰਾਜ਼ ਹਨ ਇਹ ਝੁਰੜੀਆਂ।

ਸਾਂਭ ਲਏ ਨੇ ਸਾਥ ਦੇ ਪਲ ਯਾਦ ਵਿਚ,

ਹਮ-ਉਮਰ ਲਈ ਨਾਜ਼ ਹਨ ਇਹ ਝੁਰੜੀਆਂ

ਅੰਤਰਰਾਸ਼ਟਰੀ ਬਜ਼ੁਰਗ ਦਿਵਸ ਤੇ:–

ਹਰ ਸਾਲ 1ਅਕਤੂਬਰ ਬਜ਼ੁਰਗ ਦਿਵਸ ਵਜੋਂ ਜਾਣਿਆ ਜਾਂਦਾ ਹੈ। ਸੰਯੁਕਤ ਰਾਸ਼ਟਰ ਇਸ ਦਿਨ ਸਾਰੇ ਰਾਸ਼ਟਰਾਂ ਨੂੰ ਬਜੁਰਗ ਵਿਅਕਤੀਆਂ ਅਤੇ ਬੁਢਾਪੇ ਪ੍ਰਤੀ ਪੈਦਾ ਹੋਈਆਂ ਗਲਤ-ਮਾਨਤਾਵਾਂ ਪ੍ਰਤੀ ਧਿਆਨ ਦਿਵਾਉਣ, ਇਹਨਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ, ਇਹਨਾਂ ਨੂੰ ਪੇਸ਼ ਵੱਖ ਵੱਖ ਚੁਣੌਤੀਆਂ ਦਾ ਸਾਹਮਣਾ ਕਰਨ, ਅਤੇ ਬਜੁਰਗ ਵਿਅਕਤੀਆਂ ਨੂੰ ਆਪਣੀ ਸਮਰੱਥਾ ਅਤੇ ਅਧਿਕਾਰਾਂ ਬਾਰੇ ਜਾਗ੍ਰਤ ਕਰਨ ਲਈ ਇਹ ਦਿਨ ਮਨਾਉਂਦਾ ਹੈ।14 ਦਸੰਬਰ 1990 ਨੂੰ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ ਆਪਣੇ ਮਤੇ ਰਾਹੀਂ 1 ਅਕਤੂਬਰ ਦੇ ਦਿਨ ਨੂੰ ਬਜੁਰਗਾਂ ਦੇ ਦਿਨ ਵਜੋਂ ਐਲਾਨ ਕੀਤਾ ਸੀ।ਇਹ ਵੀਆਨਾ ਦੇ ਬੁਢਾਪੇ ਬਾਰੇ

ਲੱਖ ਕੋਸ਼ਿਸ਼ ਕੀਤੀ ਐ ਜਰਵਾਣਿਆਂ, ਨਾ ਕਦੇ ਵੀ ਪੰਜਾਬ ਟੁੱਟਿਆ।

ਪੇਟ ਜੱਗ ਦੇ ਭਰੇ ਨੇ ਇਹਦੇ ਦਾਣਿਆਂ, ਸੇਵਾ ਚ ਸਦਾ ਰਹੇ ਜੁੱਟਿਆ।

ਜੀਂਦਾ ਰਿਹਾ ਇਹ ਤਾਂ ਗੁਰੂਆਂ ਦੇ ਨਾਂ ਤੇ।

ਖਾਲੀ ਮੋੜਿਆ ਨਾ ਆਇਆ ਜੋ ਦਰਾਂ ਤੇ।

ਸਾਰੇ ਜੱਗ ਜੀਹਦੀ ਛਾਂ ਤਾਈਂ ਮਾਣਿਆ, ਕਿਉ ਚਾਹੁੰਦੇ ਇਹ ਜਾਵੇ ਪੁੱਟਿਆ ?

ਪੇਟ ਜੱਗ ਦੇ ਭਰੇ ਨੇ ਇਹਦੇ ਦਾਣਿਆਂ, ਸੇਵਾ ਚ ਸਦਾ ਰਹੇ ਜੁੱਟਿਆ।

ਤਾਜਾਂ ਵਾਲਿਆਂ ਨੇ ਇਹਦੇ ਅੰਗ ਵੱਢੇ ਨੇ।

ਪੰਜਾਬੀ ਬੋਲਦੇ ਇਲਾਕੇ ਬਾਹਰ ਕੱਢੇ ਨੇ।

ਰੱਜ ਹਾਕਮਾਂ ਨੇ ਏਸ ਤਾਈਂ ਛਾਣਿਆ,ਤੇ ਚੰਡੀਗੜ੍ਹ ਪਰ੍ਹੇ ਸੁੱਟਿਆ।

ਪੇਟ ਜੱਗ ਦੇ ਭਰੇ ਨੇ

ਹਰ ਸਾਲ 13 ਅਪ੍ਰੈਲ ਦਾ ਦਿਨ ਖਾਲਸੇ ਦੇ ਜਨਮ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸਾ ਸਾਜਿਆ ਸੀ। ਖਾਲਸਾ ਸਾਜਣ ਦਾ ਮੁੱਖ ਮਕਸਦ ਡਿੱਗਿਆਂ ਨੂੰ ਉਠਾਉਣਾ ਸੀ। ਲਿਤਾੜਿਆਂ ਨੂੰ ਉੱਪਰ ਚੁੱਕਣਾ ਸੀ ਅਤੇ ਉਨ੍ਹਾਂ ਵਿੱਚ ਆਤਮ-ਵਿਸ਼ਵਾਸ਼ ਜਗਾ ਕੇ ਉਨ੍ਹਾਂ ਨੂੰ ਜਿੰਦਗੀ ਜਿਊਣ ਦੇ ਯੋਗ ਬਣਾਉਣਾ ਸੀ। ਉਸ ਸਮੇਂ ਲੋਕਾਈ ਵਕਤ ਦੀ ਹਕੂਮਤ ਦਾ ਹਰ ਜ਼ਾਇਜ਼ –ਨਾਜ਼ਾਇਜ਼ ਹੁਕਮ ਸਿਰ ਸੁੱਟ ਕੇ ਮੰਨੀ ਜਾ ਰਹੀ ਸੀ। ਦੂਜੇ ਪਾਸੇ ਧਾਰਮਿਕ ਤੌਰ ਤੇ ਵੀ ਕਰਮ-ਕਾਂਡਾਂ ਵਿੱਚ ਉਲਝ ਰਹੀ ਸੀ ਅਤੇ ਧਰਮ ਦੇ ਅਸਲ ਤੱਤ ਨੂੰ ਭੁੱਲ ਰਹੀ ਸੀ। ਇਸ ਲਈ ਸੁੱਤੀ ਜਨਤਾ ਨੂੰ ਜਗਾਉਣ ਲਈ “ਖਾਲਸੇ” ਦ

ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਵਿੱਚ ਸੰਕਲਿਤ ਗੁਰੁ ਸਾਹਿਬਾਨਾਂ, ਭਗਤਾਂ, ਭੱਟਾਂ ਅਤੇ ਗੁਰਸਿੱਖਾਂ ਦੀ ਰਚਨਾ ਨੂੰ ਅਸੀਂ ਸਮੁੱਚੇ ਰੂਪ ਵਿੱਚ ਗੁਰਬਾਣੀ ਆਖ ਕੇ ਸਤਿਕਾਰਦੇ ਹਾਂ ਅਤੇ ਸੀਸ ਨਿਵਾਂਦੇ ਹਾਂ। ਇਸ ਬਾਣੀ ਵਿੱਚ ਤਪਦੇ ਹਿਰਦਿਆਂ ਨੂੰ ਠਾਰਨ, ਮਾਨਸ ਤੋਂ ਦੇਵਤੇ ਕਰਨ ਦੀ ਤਾਕਤ ਅਤੇ ਸਮਰੱਥਾ ਹੈ। ਪਰ ਇਹ ਅਸਰ ਸਿਰਫ ਕੋਮਲ ਮਨਾਂ ਤੇ ਹੀ ਕਰਦੀ ਹੈ-ਉਹ ਮਨ ਜਿਹੜੇ ਨਿਮਰਤਾ ਵਿੱਚ ਹੋਣ, ਜਿਹੜੇ ਆਪਣੇ ਆਪ ਨੂੰ ਸਿਖਾਂਦਰੂ ਸਮਝਣ। ਜਿਵੇਂ ਬੱਚੇ ਦਾ ਕੋਰਾ ਮਨ … …

ਮਨੁੱਖੀ ਮਨ ਨੂੰ ਮੋੜਨਾ ਇੰਨਾ ਸੌਖਾ ਨਹੀਂ ਹੈ। ਇਹ ਦੁਨਿਆਵੀ ਅਤੇ ਮਾਇਆਵੀ ਜਕੜਾਂ ਵਿੱਚ ਇਸ ਕਦਰ ਜਕੜਿਆ ਹੋਇਆ ਹੈ ਕਿ ਇਸ ਨੂੰ ਮੰਮਾ-ਮਾਲਕ ਅਤੇ ਮੰਮਾ-ਮ

{ਵੈਸੇ ਗਿਣਤੀਆਂ ਮਿਣਤੀਆਂ ਵਿੱਚ ਪੈਣਾ ਕੋਈ ਬਹੁਤਾ ਵਧੀਆ ਕੰਮ ਨਹੀਂ, ਅਸੀਂ ਇਸ ਨੂੰ ਅਕਸਰ ਗਿਣਾਤਮਕ ਵਿਸ਼ਲੇਸ਼ਣ (Quantitative Analysis) ਆਖਦੇ ਹਾਂ, ਪਰ ਜੇ ਇਹ ਗੁਣਾਤਮਕ ਵਿਸ਼ਲੇਸ਼ਣ (Qualititative Analysis) ਦੇ ਰਸਤੇ ਲੈ ਕੇ ਜਾਣ ਵਾਲਾ ਹੋਵੇ, ਤਾਂ ਗਿਣਤੀਆਂ ਮਿਣਤੀਆਂ ਵਿੱਚ ਪੇਣਾ ਇੰਨਾ ਬੁਰਾ ਵੀ ਨਹੀਂ। ਮੈਂ ਇਸ ਲੇਖ ਰਾਹੀਂ ਪਾਠਕਾਂ ਅੱਗੇ ਸਿਰਫ਼ ਅੰਕੜੇ ਰੱਖ ਰਿਹਾ ਹਾਂ। ਠੀਕ ਜਾਂ ਗਲਤ –ਫੇਸਲਾ ਤੁਹਾਡੇ ਹੱਥ … … …. ਲੇਖਕ}

ਗੁਰਮਤਿ ਦੀ ਗੱਲ ਜਿੱਥੋਂ ਵੀ ਸੁਰੂ ਕਰੀਏ, “ਪੰਜ” ਦਾ ਅੰਕ ਬੜਾ ਧਿਆਨ ਖਿੱਚਦਾ ਹੈ। ਸਭ ਤੋਂ ਪਹਿਲਾਂ ਸਿੱਖ ਧਰਮ ਦੀ ਨੀਂਹ ਰੱਖਣ ਵਾਲੇ ਜਗਤ-ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ