
ਕਿਰਪਾਲ ਸਿੰਘ ਪੰਨੂ ਨੂੰ ਮੈਂ ਪਿਛਲੇ ਕੋਈ 15 ਕੁ ਸਾਲਾਂ ਤੋਂ ਜਾਣਦਾ ਹਾਂ। ਉਹ ਬਹੁਤ ਸਹਿਜ-ਅਵੱਸਥਾ ਵਿੱਚ ਵਿਚਰਨ ਵਾਲਾ ਵਿਅਕਤੀ ਹੈ। ਉਹ ਬਹੁਤ ਸ਼ਾਂਤ-ਸੁਭਾਅ ਤੇ ਠਰ੍ਹੰਮੇ ਵਾਲਾ ਹੈ, ਕੋਈ ਵੀ ਕੰਮ ਕਾਹਲੀ ਵਿੱਚ ਨਹੀਂ ਕਰਦਾ। 1998 ਵਿੱਚ ਜਦੋਂ ਅਸੀਂ ਅਜੀਤ ਵੀਕਲੀ ਦੀ ਵੈੱਬਸਾਈਟ ਆਰੰਭ ਕੀਤੀ, ਉਸ ਸਮੇਂ ਤੋਂ ਹੀ ਕਿਸੇ ਨਾ ਕਿਸੇ ਰੂਪ ਵਿੱਚ ਉਹ ਅਜੀਤ ਵੀਕਲੀ ਅਖ਼ਬਾਰ ਤੇ ਵੈੱਬਸਾਈਟ ਨਾਲ ਜੁੜਿਆ ਹੋਇਆ ਹੈ। ਵੈੱਬਸਾਈਟ ਕਿਹੜੇ ਫ਼ੌਂਟ ਵਿੱਚ ਹੋਵੇ, ਅਖ਼ਬਾਰ ਲਈ ਕਿਹੜਾ ਫ਼ੌਂਟ ਵਰਤਿਆ ਜਾਵੇ, ਬਾਹਰੋਂ ਆਉਣ ਵਾਲੀ ਡਾਕ ਨੂੰ ਕਿਵੇਂ ਆਪਣੇ ਮਨਭਾਉਂਦੇ ਫ਼ੌਂਟਸ ਵਿੱਚ ਤਬਦੀਲ ਕੀਤਾ ਜਾਵੇ, ਇਨ੍ਹਾਂ ਸਭ ਗੱਲਾਂ ਦਾ ਇਲਾਜ ਕਿਰਪਾਲ ਸਿੰਘ ਪੰਨ