
ਪਾਲ ਸਿੰਘ ਪੰਛੀ ਦਾ ਨਾ ਸੁਣਦਿਆਂ ਹੀ ਕੰਨਾਂ ਵਿਚ ਸਾਰੰਗੀ ਦੀਆਂ ਚੀਕਦੀਆਂ ਸੁਰਾਂ, ਢੱਡ ਦੀ ਟੁਨਕਾਰ, ਗਾਇਕਾਂ ਦੀਆਂ ਹੇਕਾਂ ਤੇ ਪੰਛੀ ਜੀ ਦੇ ਵਿਖਿਆਨ ਗੂੰਜਣ ਲੱਗਦੇ ਹਨ। ਇੰਨ੍ਹਾਂ ਸਾਜ਼ਾਂ, ਅਵਾਜ਼ਾਂ ਤੇ ਵਿਖਿਆਨਾਂ ਵਿਚ ਬੇਜੋੜ ਤੇ ਲਾਸਾਨੀ ਸੀ ਪਾਲ ਸਿੰਘ ਪੰਛੀ ਦਾ ਢਾਡੀ ਜੱਥਾ। ਰੰਗ ਬੰਨ੍ਹ ਦਿੰਦੀ ਸੀ ਜੱਥੇ ਦੀ ਗਾਇਕੀ, ਕੀਲ ਕੇ ਰੱਖ ਦਿੰਦੇ ਸਨ ਪੰਛੀ ਜੀ ਦੇ ਵਿਖਿਆਨ। ਜਿੱਥੇ ਇਸ ਜੱਥੇ ਦਾ ਦੀਵਾਨ ਲੱਗਣਾ ਹੁੰਦਾ, ਲੋਕਾਂ ਵਿਚ ਭਾਰੀ ਉਤਸ਼ਾਹ ਹੁੰਦਾ, ਲੋਕ ਬੇਸਬਰੀ ਨਾਲ਼ ਉਡੀਕ ਕਰਦੇ, ਸਮੇ ਤੋਂ ਪਹਿਲਾਂ ਆਪਣੇ ਕੰਮਕਾਰ ਵਿਉਂਤ ਲੈਂਦੇ ਤੇ ਵਿਹਲੇ ਹੋ ਜਾਂਦੇ ਸਨ। ਇਸ ਤਰ੍ਹਾਂ ਸੁਰੋਤਿਆਂ ਦੀਆਂ ਭੀੜਾਂ ਦੀਆਂ ਭੀੜਾਂ ਜੁੜਦੀ
ਸਿੱਖ ਇਤਿਹਾਸ ਵਿੱਚ ਦਸੰਬਰ 20 ਤੋਂ 27 ਤਕ ਦਾ ਇੱਕ ਹਫਤਾ ਲਹੂ ਭਿੱਜੀਆਂ ਲਾਸਾਨੀ ਕੁਰਬਾਨੀਆਂ ਤੇ ਅਦੁੱਤੀ ਸ਼ਹਾਦਤਾਂ ਦਾ ਹਫਤਾ ਮੰਨਿਆ ਜਾਂਦਾ ਹੈ। ਇਸ ਨੂੰ ਸ਼ਹੀਦੀ ਸਾਤਾ ਆਖਿਆ ਜਾਂਦਾ ਹੈ। 20 ਦਸੰਬਰ ਨੂੰ ਅਨੰਦਪੁਰ ਛੱਡਣਾ, 21 ਦਸੰਬਰ ਨੂੰ ਸਰਸਾ ਨਦੀ ਉੱਤੇ ਭਿਆਨਕ ਜੰਗ, ਗੁਰੂ ਜੀ ਦੇ ਪਰਿਵਾਰ ਦਾ ਖੇਰੂੰ ਖੇਰੂੰ ਹੋਣਾ, 22 ਦਸੰਬਰ ਨੂੰ ਚਮਕੌਰ ਦੀ ਗੜ੍ਹੀ ਵਿੱਚ ਵੱਡੇ ਸਾਹਿਬਜ਼ਾਦੇ, ਅਜੀਤ ਸਿੰਘ ਤੇ ਜੁਝਾਰ ਸਿੰਘ ਦੀ ਸ਼ਹੀਦੀ, 23 ਤੋਂ 26 ਤਕ ਚਾਰ ਦਿਨ ਛੋਟੇ ਸਹਿਬਜ਼ਾਦੇ ਜੋਰਾਵਰ ਸਿੰਘ ਤੇ ਫਤੇਹ ਸਿੰਘ ਨੂੰ ਸਰਹੰਦ ਦੇ ਹਾਕਮਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਤਸੀਹੇ, ਡਰਾਵੇ ਤੇ ਲਾਲਚ, ਅੰਤ 27 ਦਸੰਬਰ 1704 ਨੂੰ ਨੀਹਾਂ ਵਿੱਚ
ਮੇਰੇ ਪੋਤੇ ਹਰਮਨ ਦੀ ਸਧਾਰਨ ਚੈਕਿੰਗ ਲਈ ਅਸੀਂ 29 ਜੁਲਾਈ 2009 ਨੂੰ ਹਸਪਤਾਲ ਲੈ ਕੇ ਗਏ ਸਾਂ। ਸਾਰਾ ਪਰਿਵਾਰ ਹਸਪਤਾਲ ਵਿੱਚ ਸੀ। ਅਸੀਂ ਉਸ ਦੇ ਰੂਮ ਵਿੱਚ ਬੈਠੇ ਸਾਂ। ਸਾਨੂੰ ਕਿਸੇ ਗੱਲ ਦਾ ਕੋਈ ਭੇਤ ਨਹੀਂ ਸੀ। ਦਿਨੇ ਤਿੰਨ ਵਜੇ ਡਾਕਟਰ ਆਇਆ, ਉਸਨੇ ਦੱਸਿਆ, “ਹਾਰਟ ਮਿਲ ਗਿਆ ਹੈ”। ਤਿਆਰ ਰਹਿਣ ਲਈ ਸਾਨੂੰ ਆਖ ਦਿੱਤਾ। ਡਾਕਟਰ ਦੇ ਅਚਾਨਕ ਇਹ ਬੋਲ ਸੁਣਦਿਆਂ ਸਾਡੇ ਦਿਲ ਹਿੱਲ ਗਏ। ਸਾਡੇ ਕਮਰੇ ਵਿੱਚ ਜਿਵੇਂ ਬੰਬ ਫਟਿਆ ਹੋਵੇ। ਮਨਾਂ ਵਿੱਚ ਜਿਵੇਂ ਬਿਜਲੀ ਫਿਰ ਗਈ ਹੋਵੇ। ਇਸ ਘੜੀ ਦੀ ਭਾਵੇਂ ਸਾਨੂੰ ਬੇਸਬਰੀ ਨਾਲ ਉਡੀਕ ਸੀ ਪਰ ਇਹ ਪਤਾ ਨਹੀਂ ਸੀ ਕਿ ਅੱਜ ਹੀ ਦਿਲ ਮਿਲ ਜਾਣ ਦੀ ਸੂਚਨਾ ਮਿਲ ਜਾਣੀ ਹੈ। ਅਸੀਂ ਤਾਂ ਅਵੇਸਲੇ ਸਾਂ
ਡਾ. ਸੁਖਦੇਵ ਸਿੰਘ ਝੰਡ ਵਿਦਵਤਾ ਦੀਆਂ ਉੱਚੀਆਂ ਡਿਗਰੀਆਂ ਤੇ ਵੱਡੀਆਂ ਪਦਵੀਆਂ ਦਾ ਮਾਲਕ ਹੈ। ਉਹ ਬਾਇਓਕੈਮਿਸਟਰੀ ਵਿਚ ਐੱਮ.ਐੱਸ.ਸੀ. ਅਤੇ ਲਾਇਬ੍ਰੇਰੀ ਐਂਡ ਇਨਫ਼ਰਮੇਸ਼ਨ ਸਾਇੰਸ ਵਿਸ਼ੇ ਵਿਚ ਮਾਸਟਰ ਤੇ ਪੀ.ਐੱਚ.ਡੀ. ਡਿਗਰੀ ਹੋਲਡਰ ਹੈ। ਉਹ ਲੋਕ-ਚਕਿਸਤਾ ਵਿਗਿਆਨੀ, ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਫ਼ਰੈਂਚ ਬੋਲੀਆਂ ਦਾ ਵਿਦਵਾਨ, ਨਿਪੁੰਨ ਲੇਖਕ ਤੇ ਸੁਲਝਿਆ ਪੱਤਰਕਾਰ ਹੈ। ਟੋਰਾਂਟੋ ਦੀ ਕੋਈ ਸਭਾ ਹੋਵੇ: ਧਾਰਮਿਕ, ਸਮਾਜਿਕ, ਸਾਹਿਤਕ ਜਾਂ ਸੀਨੀਅਰ ਕਲੱਬਾਂ ਦੀਆਂ ਮੀਟਿੰਗਾਂ, ਹਰ ਸਭਾ ਵਿਚ ਡਾ. ਸੁਖਦੇਵ ਸਿੰਘ ਝੰਡ ਆਪਣੀ ਮਿਕਨਾਤੀਸੀ ਸ਼ਖਸੀਅਤ, ਲਿਆਕਤ ਤੇ ਸਦਾਕਤ ਦੁਆਰਾ ਵਿਸ਼ੇਸ਼ ਤੇ ਮਹਾਨ ਹੁੰਦਾ ਹੈ। ਹਰ ਸਭਾ ਦੀ ਰਿਪੋਰਟ ਤ
ਮੇਰੇ ਪੋਤਰੇ ਹਰਮਨ ਸਿੰਘ ਦਾ ਜਨਮ 9 ਮਈ 1996 ਨੂੰ ਕਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਹੋਇਆ। ਉਸ ਦੇ ਦਿਲ ਬਦਲਣ ਦੀ ਕਹਾਣੀ ਸਾਲ 2008 ਤੋਂ ਅਰੰਭ ਹੁੰਦੀ ਹੈ। ਉਦੋਂ ਉਸ ਦੀ ਉਮਰ 12 ਸਾਲ ਅਤੇ ਉਹ ਸੱਤਵੇਂ ਗਰੇਡ ਵਿੱਚ ਪੜ੍ਹਦਾ ਸੀ। ਮੁੱਢਲੇ ਇਨ੍ਹਾਂ ਸਾਲਾਂ ਵਿੱਚ ਉਸ ਦੀ ਸਿਹਤ ਚੰਗੀ ਸੀ। ਸਰੀਰ ਆਮ ਨਾਲੋਂ ਰਤਾ ਕੁ ਮੋਟਾ ਸੀ ਪਰ ਉਹ ਬਹੁਤ ਚੁਸਤ ਸੀ ਤੇ ਉਸ ਦੇ ਸ਼ੌਕ ਬਹੁਤ ਪਿਆਰੇ ਸਨ। ਸਰੀਰ ਦਾ ਵਿਕਾਸ ਹੋ ਰਿਹਾ ਸੀ। ਸਕੂਲੋਂ ਆ ਕੇ ਅਕਸਰ ਉਹ ਖੇਡਾਂ ਵਿੱਚ ਮਗਨ ਰਹਿੰਦਾ ਜਾਂ ਭਾਰੇ-ਭਾਰੇ ਕੰਮ ਕਰਦਾ। ਹਰਮਨ ਦਾ ਭਾਰ ਅਚਾਨਕ ਘਟਣ ਲੱਗ ਗਿਆ। ਥਕਾਵਟ ਹੋਣ ਲੱਗ ਗਈ, ਸਾਹ ਚੜ੍ਹਨ ਲੱਗ ਪਿਆ। ਖੁਰਾਕ ਵੀ ਘਟ ਗਈ। ਵੇਖਦੇ ਵੇਖਦੇ ਇਹ ਗ
ਜਨਮ ਤੇ ਮਾਤਾ ਪਿਤਾ: ਨੌਂਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦਾ ਜਨਮ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਤੇ ਮਾਤਾ ਨਾਨਕੀ ਦੇ ਘਰ ਇੱਕ ਅਪਰੈਲ ਸੰਨ 1621 ਨੂੰ, ਗੁਰੂ ਕੇ ਮਹਿਲ ਅੰਮ੍ਰਿਤਸਰ ਵਿੱਚ ਹੋਇਆ। ਗੁਰੂ ਹਰਿਗੋਬਿੰਦ ਸਾਹਿਬ ਦੇ ਤਿੰਨ ਮਹਿਲ (ਪਤਨੀਆਂ) ਸਨ: ਮਾਤਾ ਦਮੋਦਰੀ ਜੀ, ਮਾਤਾ ਮਹਾਂ ਦੇਵੀ ਜੀ ਅਤੇ ਮਾਤਾ ਨਾਨਕੀ ਜੀ। ਮਾਤਾ ਨਾਨਕੀ ਜੀ ਦੇ ਪੰਜ ਪੁੱਤਰ ’ਤੇ ਇੱਕ ਪੁੱਤਰੀ ਸੀ: ਬਾਬਾ ਗੁਰਦਿੱਤਾ ਜੀ, ਸੂਰਜ ਮੱਲ, ਅਣੀ ਰਾਇ, ਅਟੱਲ ਰਾਇ, ਗੁਰੂ ਤੇਗ਼ ਬਹਾਦਰ ਸਾਹਿਬ ਅਤੇ ਬੀਬੀ ਵੀਰੋ ਜੀ। ਤੇਗ਼ ਬਹਾਦਰ ਸਾਹਿਬ ਸਭ ਤੋਂ ਛੋਟੇ ਸਨ।
ਸ਼ਾਦੀ ਤੇ ਸੰਤਾਨ: ਗੁਰੂ ਤੇਗ ਬਹਾਦਰ ਜੀ ਦੀ 13 ਸਾਲ ਦੀ ਉਮਰ ਵਿੱ
ਡਾਕਟਰ ਹਰਬੰਸ ਸਿੰਘ ਇੱਕ ਅਨੋਖਾ, ਨਿਆਰਾ ਤੇ ਪਿਆਰਾ ਵਿਅਕਤੀ ਸੀ। ਜਿੱਥੇ ਬਹਿੰਦਾ, ਖੜ੍ਹਦਾ ਜਾਂ ਬੋਲਦਾ, ਰੌਣਕਾਂ ਦੀਆਂ ਝੜੀਆਂ ਲੱਗ ਜਾਂਦੀਆਂ। ਉਹ ਬਹੁਤ ਮਿਲਾਪੜਾ, ਸੁਚੇਤ ਤੇ ਸਹਿਯੋਗੀ ਭਾਵਨਾ ਦਾ ਭਰ ਵਗਦਾ ਦਰਿਆ ਸੀ। ਤੁਰੇ ਜਾਂਦਿਆਂ ਨੂੰ ਮੋਹ ਲੈਂਦਾ। ਉਹ ਬਹੁ-ਪੱਖੀ ਵਿੱਦਿਆ ਤੇ ਕਈ ਹੁਨਰਾਂ ਦਾ ਮਾਹਰ, ਉੱਦਮੀ, ਉਤਸ਼ਾਹੀ ਤੇ ਮਿਹਨਤੀ ਰੁਚੀਆਂ ਦਾ ਮਾਲਕ ਸੀ। ਚੋਟੀ ਦੇ ਲੇਖਕਾਂ, ਵਿਗਿਆਨੀਆਂ ਤੇ ਬੁੱਧੀਜੀਵੀ ਮਹਿਫਲਾਂ ਵਿੱਚ ਆਪਣੀ ਸੁਲ਼ਝੀ ਤੇ ਸ੍ਰੇਸ਼ਟ ਵਿੱਚਾਰਧਾਰਾ ਨਾਲ਼ ਬੋਹੜ ਵਾਂਗ ਛਾ ਜਾਂਦਾ। ਇਸੇ ਕਾਰਣ ਉਸ ਦੀ ਮਿੱਤਰਤਾ ਦੀ ਡੋਰੀ ਮਨਮੋਹਕ ਤੇ ਵਿਸ਼ਾਲ ਹੁੰਦੀ ਗਈ।
ਮੋਗਾ ਸ਼ਹਿਰ ਵਿੱਚ ਭਾਵੇਂ ਬਹੁਤ ਸਾਰੇ ਘਰਾਂ
ਧਰਤੀ ਦੇ ਜਿਉਂਦੇ ਪ੍ਰਾਣੀਆਂ ਵਿੱਚੋਂ ਕੇਵਲ ਮਨੁੱਖ ਕੋਲ਼ ਭਾਸ਼ਾ ਜਾਂ ਬੋਲੀ ਹੈ। ਬੋਲੀ ਦੁਆਰਾ ਹਰ ਮਨੁੱਖ ਆਪਣੇ ਮਨ ਦੇ ਹਾਵ ਭਾਵ, ਖੁਸ਼ੀ ਗਮੀ ਤੇ ਦੁੱਖ ਸੁਖ ਪਰਗਟ ਕਰਦਾ ਹੈ। ਬੋਲੀ ਰਾਹੀਂ ਇੱਕ ਮਨੁੱਖ ਦੇ ਦੂਜੇ ਮਨੁੱਖ ਨਾਲ ਸਬੰਧ ਜੁੜਦੇ ਹਨ ਤੇ ਵਿਚਾਰ ਤੇ ਵਿਹਾਰ ਦੀ ਸਾਂਝ ਬਣਦੀ ਹੈ। ਅਜੋਕੇ ਜੀਵਨ ਦੇ ਹਰ ਖੇਤਰ ਵਿੱਚ ਜੋ ਵੀ ਵਿਕਾਸ ਤੇ ਚਾਨਣ ਦੀ ਲੋਅ ਦਾ ਪਸਾਰਾ ਹੈ, ਇਹ ਸਭ ਮਨੁੱਖ ਦੀ ਬੁੱਧੀ ਦੇ ਨਾਲ-ਨਾਲ ਬੋਲੀ ਦਾ ਹੀ ਕ੍ਰਿਸ਼ਮਾ ਹੈ।
ਬੋਲਣ ਨੂੰ ਜਾਂ ਗੱਲਬਾਤ ਕਰਨ ਦੇ ਢੰਗ-ਤਰੀਕੇ ਨੂੰ ਇੱਕ ਕਲਾ, ਹੁਨਰ ਜਾਂ ਆਰਟ ਦੇ ਤੌਰ ਉੱਤੇ ਦੇਖਿਆ-ਪਰਖਿਆ ਜਾਂਦਾ ਹੈ। ਕਿਸੇ ਮਨੁੱਖ ਦੇ ਜੀਵਨ ਦੀ ਸਭ ਤੋਂ ਉੱਤਮ, ਅਹਿਮ ਤੇ
ਪੰਜਾਬ ਲਈ 19ਵੀਂ ਸਦੀ ਘੋਰ ਸੰਕਟਾਂ ਤੇ ਸੰਘਰਸ਼ਾਂ ਦੀ ਸਦੀ ਹੈ। ਇਹ ਉਹ ਸਮਾ ਸੀ; ਜਦੋਂ ਇੱਕ ਪਾਸੇ ਗੋਰਿਆਂ ਦੀ ਗੁਲਾਮੀ ਦਾ ਜੂਲ਼ਾ ਉਤਾਰਨ ਲਈ ਕਤਾਰਬੰਦੀ ਕਰਨ, ਦੂਜੇ ਪਾਸੇ ਭਾਰਤੀ ਸਮਾਜ ਵਿਚੋਂ ਅਗਿਆਨਤਾ, ਅਨਪੜ੍ਹਤਾ ਤੇ ਅੰਧਵਿਸ਼ਵਾਸਾਂ ਦਾ ਹਨੇਰਾ ਦੂਰ ਕਰਨ, ਉੱਨ੍ਹਾ ਵਿਚ ਸਵੈਮਾਨ, ਅਣਖ ਤੇ ਚੇਤਨਾ ਦੀ ਜੋਤ ਪ੍ਰਚੰਡ ਕਰਨ ਅਤੇ ਤੀਜੇ ਬ੍ਰਾਹਣਵਾਦੀ ਜੋਕਾਂ ਦੀ ਜਕੜ ਵਿਚੋਂ ਗੁਰਦੁਆਰੇ ਮੁਕਤ ਕਰਨ ਤੇ ਸ਼ੁਧ ਸਿੱਖ-ਸਿਧਾਂਤ ਤੇ ਪਵਿੱਤਰ ਗੁਰ-ਮਰਿਯਾਦਾ ਬਹਾਲ ਕਰਨ ਦੀ ਫਿਕਰਮੰਦੀ ਦੇ ਕਾਰਜ ਸਨ। ਇੰਨ੍ਹਾਂ ਘੋਰ ਸੰਕਟਾਂ, ਔਕੜਾਂ ਤੇ ਭਿਆਨਕ ਬਿਮਾਰੀਆਂ ਤੋਂ ਕੱਢਣ ਲਈ ਉਦੋਂ ਦੇ ਸਮਾਜ ਸੁਧਾਰਕਾਂ, ਪ੍ਰਚਾਰਕਾਂ ਅਤੇ ਕੌਮੀ ਮਰਜੀਵਿੜਿ
ਸਦਾ ਬਹਾਰ, ਟਹਿਕਦੇ, ਮਹਿਕਦੇ, ਸੁਹਿਰਦ ਇਨਸਾਨ ਕਿਰਪਾਲ ਸਿੰਘ ਪੰਨੂੰ ਨਾਲ ਮੁੱਢਲੇ ਮਿਲਾਪ ਦੀ ਰੌਚਕ ਕਹਾਣੀ ਹੈ। 1996 ਵਿੱਚ ਜਦੋਂ ਮੈ ਪਹਿਲੀ ਵਾਰ ਕੈਨੇਡਾ ਗਿਆ ਤਾਂ ਉੱਥੇ ਮੈਨੂੰ ਕੋਈ ਨਹੀਂ ਸੀ ਜਾਣਦਾ। ਮੇਰੇ ਅੰਦਰ ਓਪਰੇਪਣ ਦੀ ਕਸਕ ਸਮਾਈ ਹੋਈ ਸੀ। ਕਿਸੇ ਨਾਲ ਮੇਲ ਜੋਲ ਕਰਨ, ਸਬੰਧ ਜੋੜਨ ਤੇ ਸਾਂਝ ਸਥਾਪਤ ਕਰਨ ਦੀ ਮੇਰੇ ਅੰਦਰ ਭੁੱਖ ਸੀ। ਇਸ ਵਿਚਾਰ ਨਾਲ ਮੈ ਆਪਣੀ ਇੱਕ ਕਹਾਣੀ, ਇੱਥੋਂ ਦੀ ਪ੍ਰਸਿੱਧ ਅਖਬਾਰ ‘ਅਜੀਤ’ ਵਿੱਚ ਛਪਣੀ ਦਿੱਤੀ। ਕਹਾਣੀ ਛਪ ਗਈ ਤੇ ਨਾਲ਼ ਹੀ ਮੇਲ ਜੋਲ ਦੇ ਬੰਦ ਦੁਆਰ ਖੁੱਲ੍ਹ ਗਏ। ਬੰਦ ਦੁਆਰ ਕੀ ਖੁੱਲ੍ਹੇ ਇੱਕ ਨਵਾਂ ਤੇ ਅਨੋਖਾ ਸੰਸਾਰ ਵਸ ਗਿਆ। ਕਹਾਣੀ ਦੇ ਸਬੰਧ ਵਿੱਚ ਇੱਕ ਦਿਨ ਮੈਨੂੰ ਫੋਨ ਆਇ