
ਰਾਹਵਾਂ ਦੇ ਵਿਚ ਰੁਲਦੇ ਉਮਰਾਂ ਬੀਤ ਗਈਆਂ ।
ਮੋੜ ਤੇ ਆ ਕੇ ਭੁਲਦੇ ਉਮਰਾਂ ਬੀਤ ਗਈਆਂ ।
ਖ਼ੁਸ਼ੀਆਂ ਦੀ ਬਰਸਾਤ ਨੂੰ ਤਰਸੇ ਨੈਣ ਮੇਰੇ,
ਗ਼ਮ ਦੇ ਝੱਖੜ ਝੁੱਲਦੇ ਉਮਰਾਂ ਬੀਤ ਗਈਆਂ ।
ਬੰਦਾ ਜੋ ਕੁਝ ਸੋਚੇ ਉਹ ਕੁਝ ਹੁੰਦਾ ਨਈਂ,
ਸੱਧਰਾਂ ਦੇ ਨਾਲ ਘੁਲਦੇ ਉਮਰਾਂ ਬੀਤ ਗਈਆਂ ।
ਸਾਨੂੰ ਤੇ ਕੋਈ ਸੰਗੀ ਸਾਥੀ ਨਹੀਂ ਲੱਭਿਆ,
ਦੁੱਖ ਵੰਡਾਉਂਦੇ ਕੁੱਲ ਦੇ ਉਮਰਾਂ ਬੀਤ ਗਈਆਂ ।
ਯਾਦ 'ਰਹੀਲ' ਨਾ ਹੋਇਆ ਸਬਕ ਮੁਹੱਬਤ ਦਾ,
ਫ਼ਿਕਰ ਦੇ ਵਰਕੇ ਥਲਦੇ ਉਮਰਾਂ ਬੀਤ ਗਈਆਂ ।
ਕੀ ਕੀ ਸਿਫ਼ਤਾਂ ਕਰੀਏ ਸੋਹਣੇ ਯਾਰ ਦੀਆਂ ।
ਚਾਰ-ਚੁਫ਼ੇਰੇ ਧੁੰਮਾਂ ਉਹਦੇ ਪਿਆਰ ਦੀਆਂ ।
ਸ਼ੌਕ ਜਿਨ੍ਹਾਂ ਨੂੰ ਹੁੰਦਾ ਏ ਫੁੱਲ ਸੁੰਘਣ ਦਾ,
ਚੋਭਾਂ ਸਹਿੰਦੇ ਰਹਿੰਦੇ ਨੇ ਉਹ ਖ਼ਾਰ ਦੀਆਂ ।
ਰਾਹਤ ਕਦੀ ਵੀ ਦਿਲ ਨੂੰ ਉਨ੍ਹਾਂ ਬਖ਼ਸ਼ੀ ਨਈਂ,
ਕੀ ਬਾਤਾਂ ਨੇ ਉਸ ਸੋਹਣੀ ਸਰਕਾਰ ਦੀਆਂ ।
ਹੁਣ ਤੇ ਸੋਚਾਂ ਤੇ ਵੀ ਪਹਿਰੇ ਲੱਗ ਗਏ ਨੇ,
ਖ਼ਬਰਾਂ ਕੀਵੇਂ ਆਵਣ ਪਰਲੇ ਪਾਰ ਦੀਆਂ ।
ਹਿਜਰ ਦੀ ਅੱਗ ਦੇ ਅੰਦਰ ਸੜਦੇ ਰਹਿੰਦੇ ਆਂ,
ਤੇਰੀਆਂ ਯਾਦਾਂ ਸਾਡਾ ਸੀਨਾ ਠਾਰਦੀਆਂ ।
ਨੀਵੀਂ ਪਾ ਕੇ ਜਿਹੜੇ ਕੋਲੋਂ ਲੰਘ ਜਾਂਦੇ,
ਉਹ ਹੀ ਸ਼ਰਮਾਂ ਰੱਖਦੇ ਨੇ
ਲਬ ਸੁੱਕੇ ਤੇ ਅੱਖਾਂ ਵਿਚ ਬਰਸਾਤਾਂ ਨੇ ।
ਸਾਡੇ ਲੇਖੇ ਲਿਖੀਆਂ ਕਾਲੀਆਂ ਰਾਤਾਂ ਨੇ ।
ਕੁੱਝ ਹੌਕੇ, ਕੁਝ ਹਾਵਾਂ ਤੇ ਕੁੱਝ ਰੋਗ ਨਵੇਂ,
ਸੱਭੇ ਤੇਰੇ ਪਿਆਰ ਦੀਆਂ ਸੌਗ਼ਾਤਾਂ ਨੇ ।
ਸੱਜੇ ਤੂੰ ਏਂ ਖੱਬੇ ਤੂੰ ਹਰ ਪਾਸੇ ਤੂੰ,
ਚਾਰ-ਚੁਫ਼ੇਰੇ ਹੁੰਦੀਆਂ ਤੇਰੀਆਂ ਬਾਤਾਂ ਨੇ ।
ਲੈਣ ਕੀ ਜਾਈਏ ਦੁਨੀਆ ਦੀ ਇਸ ਮੰਡੀ ਤੋਂ,
ਘਟ ਗਏ ਬੰਦੇ ਰੰਗ ਬਰੰਗੀਆਂ ਜ਼ਾਤਾਂ ਨੇ ।
ਉਹ ਹੀ ਸਾਡੇ ਰਾਹਬਰ ਹੁੰਦੇ ਹਰ ਵਾਰੀ,
ਪੜ੍ਹੀਆਂ ਹੋਈਆਂ ਜਿਨਹਾਂ ਚਾਰ ਜਮਾਤਾਂ ਨੇ ।
ਕੀ 'ਰਹੀਲ' ਏ ਪੱਲੇ ਆਪਣੇ ਬਖ਼ਸ਼ਿਸ਼ ਲਈ,
ਕੁਝ ਹਮਦਾਂ ਨੇ ਕੋਲ ਮੇਰੇ ਕੁਝ ਨ
ਮਿੱਠੀਆਂ ਮਿੱਠੀਆਂ ਗੱਲਾਂ ਕਰੀਏ ਮੈਂ ਤੇ ਤੂੰ ।
ਨੀਂਹ ਪਿਆਰ ਦੀ ਰਲ ਮਿਲ ਧਰੀਏ ਮੈਂ ਤੇ ਤੂੰ ।
ਸਾਰੇ ਜੱਗ ਦੀ ਝੋਲੀ ਭਰੀਏ ਖ਼ੁਸ਼ੀਆਂ ਨਾਲ,
ਵੇਲੇ ਦੇ ਦੁੱਖਾਂ ਨੂੰ ਜਰੀਏ ਮੈਂ ਤੇ ਤੂੰ ।
ਰਾਹਵਾਂ ਵਿੱਚ ਹਨੇਰੇ ਨੇ ਤੇ ਕੀ ਹੋਇਆ,
ਚੰਨ ਸੂਰਜ ਦੀਆਂ ਬਾਗਾਂ ਫੜੀਏ ਮੈਂ ਤੇ ਤੂੰ ।
ਹੱਥਾਂ ਵਿਚ ਹੱਥ ਪਾ ਕੇ ਵੇਲਾ ਕੱਟ ਲਈਏ,
ਅੱਗ ਦੇ ਇਸ ਦਰਿਆ ਵਿਚ ਤਰੀਏ ਮੈਂ ਤੇ ਤੂੰ ।
ਜਿਸ ਮਿੱਟੀ ਵਿਚ ਤੇਰੇ ਮੇਰੇ ਪਿਆਰੇ ਗਏ,
ਉਸ ਮਿੱਟੀ ਨੂੰ ਅੰਬਰ ਕਰੀਏ ਮੈਂ ਤੇ ਤੂੰ ।
ਦਾਮਨ ਏ ਜੇ ਤੇਰਾ ਮੇਰਾ ਪਾਕ 'ਰਹੀਲ',
ਫੇਰ ਦੁਨੀਆਂ ਤੋਂ ਕ
੧. ਜਿਨ੍ਹਾਂ ਪਿਆਰ ਦੇ ਦੀਵੇ ਬਾਲੇ ਨੇ
ਜਿਨ੍ਹਾਂ ਪਿਆਰ ਦੇ ਦੀਵੇ ਬਾਲੇ ਨੇ ।
ਉਹ ਲੋਕ ਨਸੀਬਾਂ ਵਾਲੇ ਨੇ ।
ਉਹ ਨਿੱਘੀਆਂ ਯਾਰੀਆਂ ਕੀ ਹੋਈਆਂ ?
ਜਦ ਪੈਣ ਲੱਗੇ ਵਿੱਚ ਪਾਲ਼ੇ ਨੇ ।
ਸਾਨੂੰ ਲੋਰੀਆਂ ਨਾਲ ਸੁਲਾ ਦਿੱਤਾ,
ਅਸਾਂ ਜਦ ਵੀ ਹੋਸ਼ ਸੰਭਾਲੇ ਨੇ ।
ਕੀ ਹਾਲ ਮੈਂ ਦੱਸਾਂ ਲੋਕਾਂ ਦਾ ?
ਮੂੰਹ ਚਿੱਟੇ, ਅੰਦਰੋਂ ਕਾਲੇ ਨੇ ।
ਹੁਣ ਇੱਜ਼ਤਾਂ ਦੇ ਉਹ ਚੋਰ ਹੋਏ,
ਜਿਹੜੇ ਇੱਜ਼ਤਾਂ ਦੇ ਰਖਵਾਲੇ ਨੇ ।
ਮੰਜ਼ਲ ਦੀ 'ਰਹੀਲ' ਉਡੀਕ ਰਹੀ,
ਭਾਵੇਂ ਪੈਰੀਂ ਪੈ ਗਏ ਛਾਲੇ ਨੇ ।
ਮੈਂ ਪਹਿਲੀ ਵਾਰ ਕੈਨੇਡਾ ਦੇ ਸ਼ਹਿਰ ਟੋਰਾਂਟੋ ਗਿਆ ਤਾਂ ਮੇਰੀ ਮੁਲਾਕਾਤ ਕਿਰਪਾਲ ਸਿੰਘ ਪੰਨੂੰ ਹੋਰਾਂ ਨਾਲ਼ ਹੋਈ। ਇਹਨਾਂ ਦਾ ਨਾਂ ਮੇਰੇ ਲਈ ਕੋਈ ਨਵਾਂ ਨਹੀਂ ਸੀ। ਇਹ ਨਾਂ ਮੈਂ ਲਾਹੌਰ ਵਿੱਚ ਕਈ ਵਾਰ ਸੁਣ ਚੁੱਕਾ ਸੀ। ਜਦੋਂ ਵੀ ਗੁਰਮੁਖੀ ਲਿੱਪੀ ਨੂੰ ਸ਼ਾਹਮੁਖੀ ਜਾਂ ਸ਼ਹਮੁਖੀ ਨੂੰ ਗੁਰਮੁਖੀ ਲਿੱਪੀ ਵਿੱਚ ਬਦਲਣ ਲਈ ਕਿਸੇ ਕੰਪਿਊਟਰ ਪਰੋਗਰਾਮ ਦੀ ਲੋੜ ਦਾ ਜ਼ਿਕਰ ਆਉਂਦਾ ਤਾਂ ਏਸ ਮੁਸ਼ਕਲ ਦਾ ਹੱਲ ਪੇਸ਼ ਕਰਨ ਵਾਲਿਆਂ ਵਿੱਚੋਂ ਕਿਰਪਾਲ ਸਿੰਘ ਪੰਨੂੰ ਹੋਰਾਂ ਦਾ ਨਾਂ ਸਭ ਤੋਂ ਉੱਤੇ ਹੁੰਦਾ। ਪਤਾ ਚੱਲਿਆ ਸੀ ਕਿ ਪੰਨੂੰ ਹੋਰਾਂ ਏਸ ਜ਼ਰੂਰੀ ਮਸਲੇ ਨੂੰ ਬੜੇ ਸੋਹਣੇ ਤੇ ਮਾਹਰਾਨਾ ਤਰੀਕੇ ਨਾਲ਼ ਹੱਲ ਕਰ ਦਿੱਤਾ ਏ। ਉਹਨਾਂ ਇਹਨਾਂ ਦੋਨਾਂ ਲਿੱ