ਜਿਵੇਂ ਨਿਤਨੇਮ ਦਾ ਪਾਠ ਕਰਨ ਲੱਗਿਆਂ ਆਪ ਮੁਹਾਰੇ ਜਪੁਜੀ ਸਾਹਿਬ ਦਾ ਪਾਠ ਸਾਹਮਣੇ ਆ ਜਾਂਦਾ ਹੈ, ਓਸੇ ਤਰ੍ਹਾਂ ਕੈਨੇਡਾ ਅਤੇ ਅਮਰੀਕਾ ਦੇ ਕਈ ਸ਼ਹਿਰਾਂ ਵਿਚ ਜਦੋਂ ਪੰਜਾਬੀ ਪਰਿਵਾਰਾਂ ਵਿਚ ਕੰਪਿਊਟਰ ਤੇ ਪੰਜਾਬੀ ਫੌਂਟਸ ਦੀ ਗੱਲ ਚਲਦੀ ਹੈ ਤਾਂ ਜਿਨ੍ਹਾਂ ਕੁਝ ਨਾਵਾਂ ਦਾ ਹਵਾਲਾ ਸਾਹਮਣੇ ਆਉਂਦਾ ਹੈ, ਉਹਨਾਂ ਵਿਚ ਡਾ: ਕੁਲਬੀਰ ਸਿੰਘ ਥਿੰਦ ਤੋਂ ਬਾਅਦ ਕੰਪਿਊਟਰ ਕਿੰਗ ਕਿਰਪਾਲ ਸਿੰਘ ਪੰਨੂੰ ਦਾ ਨਾਂ ਅਗੇ ਆ ਜਾਂਦਾ ਹੈ। ਨੀਮ ਫੌਜੀ ਦਲ ਵਿਚ ਅਫਸਰੀ ਕਰਨ ਤੋਂ ਬਾਅਦ ਜਦ ਉਹ ਰੀਟਾਇਰ ਹੋ ਕੇ ਆਪਣੇ ਬੇਟਿਆਂ ਪਾਸ ਟਰਾਂਟੋ ਆ ਗਿਆ ਤਾਂ ਜਿਥੇ ਓਸ ਨੇ ਜੀਵਨ ਨਿਰਬਾਹ ਲਈ ਬਤੌਰ ਸਿਕਿਉਰਟੀ ਅਫਸਰ ਨੌਕਰੀ ਅਰੰਭ ਕਰ ਦਿਤੀ। ਓਸ ਦੇ ਨਾਲ ਨਾਲ