
ਮਾਲਵੇ ਦੇ ਕ੍ਰਾਂਤੀਕਾਰੀ ਲੇਖਕ ਜਗਸੀਰ ਜੀਦਾ ਦੀ ਇਹ ਬੋਲੀ “ਬੰਦੇ ਮਾਰਨ ਲਈ ਖ਼ੋਜੀਆਂ ਮਿਜ਼ਾਈਲਾਂ ਤੇ ਨਰਮੇ ਦੀ ਸੁੰਡੀ ਨਾ ਮਰੇ।” ਅੱਜ ਵਾਰ-ਵਾਰ ਜ਼ਿਹਨ ‘ਚ ਦਸਤਕ ਦੇ ਰਹੀ ਹੈ। ਭਾਵੇਂ ਬਾਈ ਜਗਸੀਰ ਦੀ ਇਹ ਰਚਨਾ ਮਾਲਵੇ ਦੇ ਨਰਮਾ ਉਤਪਾਦਕ ਜ਼ਿਮੀਂਦਾਰ ਦੀ ਪੀੜ ‘ਚੋਂ ਨਿਕਲੀ ਹੋਈ ਹੈ। ਪਰ ਅੱਜ ਅੱਗ ‘ਚ ਸੜ ਰਹੇ ਆਸਟ੍ਰੇਲੀਆ ਨੂੰ ਦੇਖ ਕੇ ਕੁਝ ਇਹੋ ਜਿਹੀ ਬੋਲੀ ਮੇਰੇ ਜ਼ਿਹਨ ‘ਚ ਘੁੰਮ ਰਹੀ ਹੈ ਕਿ “ਨਾਮ ਚੋਟੀ ਦੀਆਂ ਮੁਲਕਾਂ ‘ਚ ਬੋਲਦਾ, ਤੇ ਘਰ ਲੱਗੀ ਅੱਗ ਨਾ ਬੁੱਝੇ।”
ਇਹ ਹੀ ਸੱਚ ਹੈ ਅੱਜ ਦੀ ਘੜੀ ਤਾਂ। ਹੋਂਦ ‘ਚ ਆਉਣ ਤੋਂ ਤਕਰੀਬਨ ਦੋ-ਢਾਈ ਸਦੀਆਂ ‘ਚ ਆਸਟ੍ਰੇਲੀਆ ਦੁਨੀਆਂ ਦੇ ਮੋਹਰੀ ਮੁਲਕਾਂ ‘ਚ ਆਪਣਾ ਨਾਮ ਦਰਜ ਕ
ਆਖ਼ਿਰ ਬਾਰਾਂ ਸਾਲਾਂ ਬਾਅਦ ਹੁਣ ਫੇਰ ਆਸਟ੍ਰੇਲੀਆ ‘ਚ ਕੁਝ ਕੁ ਲੋਕਾਂ ਕਾਰਨ ਸਾਡਾ ਨੌਜਵਾਨ ਵਰਗ ਚਰਚਾ ‘ਚ ਹੈ। ਭਾਵੇਂ ਇਹਨਾਂ ਬਾਰਾਂ ਸਾਲਾਂ ਦੌਰਾਨ ਸਾਡੇ ਬਹੁਤ ਸਾਰੇ ਬੱਚਿਆਂ ਨੇ, ਵੱਡੀਆਂ-ਵੱਡੀਆਂ ਮੱਲ੍ਹਾਂ ਮਾਰੀਆਂ। ਪਰ ਅੱਜ ਦੇ ਯੁੱਗ ਦੀ ਰੀਤ ਹੈ ਕਿ ਜੋ ਚੰਗਾ ਕਾਰਜ ਹੋਵੇ ਉਹ ਨਜ਼ਰਾਂ ਤੋਂ ਓਹਲੇ ਹੀ ਰਹਿ ਜਾਂਦਾ ਹੈ ਪਰ ਬੁਰਾ ‘ਕਾਰਾ’ ਨਜ਼ਰੀ ਚੜ੍ਹਦਾ ਬਿੰਦ ਨਹੀਂ ਲਾਉਂਦਾ। ਪਹਿਲਾਂ 2008 ‘ਚ ਸਾਡੇ ਕੁਝ ਕੁ ਨੌਜਵਾਨ ਆਸਟ੍ਰੇਲੀਆ ਦੀਆਂ ਸੜਕਾਂ ‘ਤੇ ਆਏ ਸਨ। ਉਸ ਗ਼ਲਤੀ ਦੇ ਨਤੀਜੇ ਕਈਆਂ ਨੇ, ਕਈ ਸਾਲਾਂ ਤੱਕ ਭੁਗਤੇ ਸਨ। ਉਸ ਵਕਤ ਹਾਲੇ ਫੇਰ ਵੀ ਨਰਾਜ਼ਗੀ ਦੀ ਵਜ੍ਹਾ ਸਹੀ ਸੀ, ਪਰ ਇਤਰਾਜ਼ ਜਤਾਉਣ ਦਾ ਤਰੀਕਾ ਗ਼ਲਤ ਸੀ। ਪਰ ਇਸ
ਮੁੱਢ ਕਦੀਮੋਂ ਜਦੋਂ ਤੋਂ ਜੀਵ ਹੋਂਦ ‘ਚ ਆਇਆ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਨਵੀਆਂ-ਨਵੀਆਂ ਬਿਮਾਰੀਆਂ ਵੀ ਪਨਪ ਦੀਆਂ ਰਹੀਆਂ ਹਨ। ਕੁਝ ਕੁ ਨੂੰ ਛੇਤੀ ਕਾਬੂ ਕਰ ਲਿਆ ਜਾਂਦਾ ਰਿਹਾ ਕੁਝ ਕੁ ਮਹਾਂਮਾਰੀ ਬਣ ਕੇ ਸਦਾ ਲਈ ਦੁਨੀਆ ਦੀ ਸਿਆਣਪ ਤਰੱਕੀ ਤੋਂ ਲੈ ਕੇ ਗਿਆਨ-ਵਿਗਿਆਨ ਦੇ ਮੂੰਹ ‘ਤੇ ਚਪੇੜਾਂ ਮਾਰਦੀਆਂ ਰਹੀਆਂ ਹਨ। ਉਹ ਚਾਹੇ ਚੇਚਕ ਹੋਵੇ, ਚਾਹੇ ਕੋਹੜ ਹੋਵੇ, ਚਾਹੇ ਪੋਲਿਓ ਹੋਵੇ, ਚਾਹੇ ਪਲੇਗ ਹੋਵੇ, ਚਾਹੇ ਏਡਜ਼ ਹੋਵੇ, ਚਾਹੇ ਸਵਾਨ ਫਲੂ ਹੋਵੇ, ਚਾਹੇ ਇਬੋਲਾ ਹੋਵੇ ਤੇ ਚਾਹੇ ਹੁਣ ਚੱਲ ਰਿਹਾ ਕਰੋਨਾ ਹੋਵੇ। ਕਿਸੇ ਵੀ ਇਕ ਨਵੀਂ ਬਿਮਾਰੀ ਤੇ ਕਾਬੂ ਪਾਉਣ ‘ਚ ਦੋ ਚਾਰ ਸਾਲ ਤਾਂ ਲੱਗ ਹੀ ਜਾਂਦੇ ਹਨ ਤੇ ਅਗਲੀ ਤਿਆਰ ਖੜ੍ਹੀ
ਆਧੁਨਿਕ ਯੁੱਗ ਦੇ ਵਿਚ ਨਿੱਜਤਾ ਛਿੱਕੇ ਤੇ ਟੰਗੀ ਦਿਖਾਈ ਦਿੰਦੀ ਹੈ। ਸਾਡੇ ਬਜ਼ੁਰਗ ਭਾਵੇਂ ਅਨਪੜ੍ਹ ਸੀ ਪਰ, ਪਰਦੇ ਦਾ ਮਤਲਬ ਸਮਝਦੇ ਸਨ। ਉਹ ਬੰਦ ਮੁੱਠੀਆਂ ਦੀ ਅਹਿਮੀਅਤ ਤੋਂ ਜਾਣੂ ਸਨ। ਪਰ ਅੱਜ ਹਰ ਕੋਈ ਆਪਣੇ ਪੋਤੜੇ ਜੱਗ ਦੇ ਸਾਹਮਣੇ ਫਿਰੋਲਣ ‘ਚ ਵਡਿਆਈ ਮਹਿਸੂਸ ਕਰਦਾ ਹੈ। ਹੋ ਸਕਦਾ ਇਸੇ ਨੂੰ ਪੀੜ੍ਹੀਆਂ ਦਾ ਪਾੜਾ (ਜਨਰੇਸ਼ਨ ਗੈਪ) ਕਿਹਾ ਜਾਂਦਾ ਹੋਵੇ? ਹੋ ਸਕਦਾ ਪੜ੍ਹਨ ਲਿਖਣ ਨਾਲ ਉਹਨਾਂ ਦਾ ਤੀਜਾ ਨੇਤਰ ਖੁੱਲ੍ਹ ਕੇ ਇਹ ਕਹਿੰਦਾ ਹੋਵੇ ਕਿ ਨਿੱਜਤਾ ਦਾ ਜਨਾਜ਼ਾ ਕੱਢਣ ਵਾਲਾ ਹੀ ਮਹਾਨ ਹੁੰਦਾ ਹੈ। ਪਰ ਇਸ ਦਾ ਦੂਜਾ ਪੱਖ ਵੀ ਹੈ ਉਹ ਵੀ ਵਿਚਰਾਂਗੇ ਇਸ ਲੇਖ ‘ਚ ਅਤੇ ਆਪ ਸਭ ਅੱਗੇ ਇਕ ਬੇਨਤੀ ਕਰਾਂਗੇ। ਜੇ ਕਰ ਮੰਨੋ ਤਾਂ ਭ
ਕਿਸੇ ਥਾਂ ਨੂੰ ਭਾਗ ਹੁੰਦੇ ਹਨ ਕਿ ਉੱਥੇ ਸਦਾ ਹੀ ਰੌਣਕਾਂ ਲੱਗੀਆਂ ਰਹਿੰਦੀਆਂ ਹਨ। ਜਦੋਂ ਦਾ ਪਿਛਲੇ ਚਾਰ ਕੁ ਸਾਲਾਂ ਦਾ ਆਹ ਸੰਤਰਿਆਂ ਵਾਲਾ ਬਾਗ਼ ਲਿਆ ਉਸ ਦਿਨ ਤੋਂ ਲੈ ਕੇ ਅੱਜ ਤੱਕ ਸ਼ਾਇਦ ਹੀ ਕੋਈ ਵੇਲਾ ਹੋਵੇ ਜਦੋਂ ਮੈਂ ਇੱਥੇ ਹੋਵਾਂ ਤੇ ਪ੍ਰਾਹੁਣੇ ਨਾ ਆਉਣ। ਸੋ ਅੱਜ ਵੀ ਪਹਿਲਾਂ ਸਮਰਾਲੇ ਵਾਲਾ ਛੋਟਾ ਵੀਰ ਤੇਜਿੰਦਰ ਆਪਣੇ ਪਰਿਵਾਰ ਨਾਲ ਆ ਗਿਆ। ਉਹ ਗਿਆ ਤਾਂ ਜਸਵਿੰਦਰ ਅਤੇ ਚੀਮਾ ਬਾਈ ਆ ਗਏ। ਨਾਲ ਉਹਨਾਂ ਦੇ ਐਡੀਲੇਡ ਵਾਲਾ ਵਿਕੀ ਬਾਈ ਵੀ ਸੀ। ਮੁੱਕਦੀ ਗੱਲ ਬਠਿੰਡੇ ਆਲ਼ੀ ਚਾਹ ਦੀ ਪਤੀਲੀ ਠੰਢੀ ਨਹੀਂ ਹੋਣ ਦਿੱਤੀ ਸਾਰਾ ਦਿਨ।
ਦੂਜੇ ਪਾਸੇ ਸੰਤਰਿਆਂ ਦੀ ਤੁੜਵਾਈ ਚੱਲ ਰਹੀ ਸੀ। ਐਤਕੀਂ ਕਾਮਿਆਂ ਦੀ ਘਾਟ ਕਾਰਨ
ਸੋਨੇ ਦੀਆਂ ਜੁੱਤੀਆਂ ਪਾਉਣ ਵਾਲੇ ਕਦੇ ਭੱਜ ਕੇ ਮਾਰੂਥਲ ਪਾਰ ਨਹੀਂ ਕਰ ਸਕਦੇ। ਜੇ ਸਰਮਾਏ ਦੇ ਜ਼ੋਰ ਨਾਲ ਕਰ ਵੀ ਲੈਣ ਤਾਂ ਇਹ ਉਨ੍ਹਾਂ ਦੀ ਪਹਿਲੀ ਅਤੇ ਅਖੀਰਲੀ ਦੌੜ ਹੋਵੇਗੀ। ਪਰ ਜੋ ਲੋਕ ਗ਼ੁਰਬਤ ਦੀ ਜ਼ਿੰਦਗੀ ਦੇ ਸਾਰੇ ਅੜਿੱਕਿਆਂ ਨੂੰ ਲੰਘ ਕੇ ਸਹਿਰਾ ਨੂੰ ਆਪਣੀ ਮੰਜ਼ਿਲ ਬਣਾ ਕੇ ਤੁਰਦੇ ਹਨ, ਉਨ੍ਹਾਂ ਲਈ ਸੂਰਜ ਦੀ ਤਪਸ਼ ਵੀ ਨਿੱਘ 'ਚ ਬਦਲ ਜਾਂਦੀ ਹੈ।
ਕੁਝ ਇਹੋ-ਜਿਹੀ ਵਿਧਾ ਬਣਦੀ ਦਿਸ ਰਹੀ ਹੈ ਪੋਹ ਦੀ ਕੋਸੀ ਕੋਸੀ ਧੁੱਪ ਵਰਗੇ ਮਾਸੂਮ ਜਿਹੇ ਮਾਂ ਦੇ ਪ੍ਰੀਤ, ਨਾਨਕਿਆਂ ਦੇ ਹੈਪਨ, ਦੋਸਤਾਂ ਦੇ ਬਿੱਲੇ ਅਤੇ 'ਸੌਂਹ' ਗੀਤ ਨਾਲ ਚਰਚਾ 'ਚ ਆਏ ਨੌਜਵਾਨ ਹਰਪ ਹੰਜਰ੍ਹਾ ਦੀ। ਗ਼ੁਰਬਤ ਦੇ ਢੇਰ 'ਚ ਰੁਲੀ ਪਈ ਕੁਦਰਤੀ ਗੁਣਾਂ ਦ
"ਇੱਕੀ ਦੁੱਕੀ ਚੱਕ ਦਿਆਂਗੇ ਧੌਣ ਤੇ ਗੋਡਾ ਰੱਖ ਦਿਆਂਗੇ" ਇਸ ਨਾਅਰੇ ਦੀ ਉਮਰ ਬਾਰੇ ਤਾਂ ਨਹੀਂ ਦੱਸ ਸਕਦਾ, ਪਰ ਹਾਂ! ਇਹ ਮੇਰੇ ਤੋਂ ਜ਼ਰੂਰ ਵੱਡਾ ਹੋਵੇਗਾ, ਕਿਉਂਕਿ! ਜਦੋਂ ਤੋਂ ਸੁਰਤ ਸੰਭਾਲੀ ਹੈ ਗਾਹੇ-ਵਗਾਹੇ ਇਹ ਨਾਅਰਾ ਕੰਨੀ ਪੈਂਦਾ ਰਿਹਾ ਹੈ। ਇਹ ਵੱਖਰੀ ਗੱਲ ਹੈ ਕਿ ਇਸ ਦੀ ਸਮਝ ਹੁਣ ਆਈ ਹੈ। ਕਿਉਂਕਿ ਅੱਜ ਮਹਿਸੂਸ ਕੀਤਾ ਹੈ ਕਿ ਇਹ ਜੋ ਨਾਅਰੇ ਅਕਸਰ ਹਾਕਮਾਂ ਵਿਰੁੱਧ ਜਾਂ ਸਮੇਂ ਦੀ ਤਾਕਤ ਵਿਰੁੱਧ ਆਮ ਤੇ ਸਤਾਏ ਹੋਏ ਲੋਕ ਲਾਉਂਦੇ ਹਨ ਅਸਲ 'ਚ ਉਹ ਉਲਟੇ ਨਾਅਰੇ ਲਾ ਰਹੇ ਹੁੰਦੇ ਹਨ। ਆਪਣੇ ਨਾਅਰਿਆਂ 'ਚੋਂ ਉਹ ਜੋ ਧਮਕੀਆਂ ਦੇ ਰਹੇ ਹੁੰਦੇ ਹਨ ਉਹ ਸਿਰਫ਼ ਗਿੱਦੜ ਭਬਕੀਆਂ ਹੀ ਹੁੰਦੀਆਂ ਹਨ।
ਮਸਲਨ ਉਪਰੋਕਤ ਨਾਅਰ
ਵਿਵਾਦ, ਮਸ਼ਹੂਰੀ ਅਤੇ ਸਫਲਤਾ ਲੈਣ ਦਾ ਇਕ ਸਭ ਤੋਂ ਕਾਰਗਰ ਤੇ ਸੁਖਾਲਾ ਹਥਿਆਰ ਹੈ। ਜਿਸ ਨੂੰ ਅਕਸਰ ਸੁਨਹਿਰੀ ਦੁਨੀਆ ਦੇ ਲੋਕ ਬੜੀ ਬਾਖ਼ੂਬੀ ਨਾਲ ਵਰਤਦੇ ਰਹਿੰਦੇ ਹਨ। ਆਮ ਜਨਤਾ ਇਹਨਾਂ ਦਾ ਸ਼ਿਕਾਰ ਹੁੰਦੀ ਹੈ। ਕਦੇ ਇਹ ਜਨਤਾ ਦੀ ਜੇਬ ਕੁਤਰਦੇ ਹਨ ਤੇ ਕਦੇ ਭਾਵਨਾਵਾਂ। ਖ਼ਾਸ ਕਰ ਜੇ ਪੰਜਾਬੀ ਗਾਇਕਾਂ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਸਸਤੀ ਸ਼ੁਹਰਤ ਦੇ ਭੁੱਖੇ ਤੁਹਾਨੂੰ ਆਮ ਹੀ ਦੇਖਣ 'ਚ ਮਿਲ ਜਾਣਗੇ।
ਜਿਨ੍ਹਾਂ ਗਾਇਕਾਂ ਨੇ ਆਪਣਾ ਜ਼ਮੀਰ ਨਹੀਂ ਵੇਚਿਆ ਤੇ ਮਿਆਰ ਕਾਇਮ ਰੱਖਿਆ ਉਨ੍ਹਾਂ ਨੂੰ ਸਦਾ ਸਲਾਮ ਹੈ। ਪਰ ਜਿਹੜੇ ਅੱਜ ਦੀ ਜਵਾਨੀ ਨੂੰ ਗੁੰਮ ਰਾਹ ਕਰ ਰਹੇ ਹਨ ਉਨ੍ਹਾਂ ਲਈ ਹੈ ਇਹ ਲੇਖ।
ਪਾਠਕਾਂ ਤੋ
ਜਦੋਂ ਕੋਈ ਘਟਨਾ ਜਾ ਫੇਰ ਕਹਿ ਲਵੋ ਦੁਰਘਟਨਾ ਵਾਪਰਦੀ ਹੈ ਤਾਂ ਸੌ ਫ਼ੀਸਦੀ ਕੋਈ ਸਹੀ ਨਹੀਂ ਹੁੰਦਾ ਤੇ ਨਾ ਹੀ ਕੋਈ ਸੌ ਫ਼ੀਸਦੀ ਗ਼ਲਤ ਹੁੰਦਾ। ਬਹੁਤ ਸਾਰੇ ਪਹਿਲੂ ਹੁੰਦੇ ਹਨ ਵਿਚਾਰਨਯੋਗ। ਮੇਰਾ ਮੰਨਣਾ ਹੈ ਕਿ ਕੋਈ ਵੀ ਘਟਨਾ ਅਚਾਨਕ ਨਹੀਂ ਵਾਪਰ ਜਾਂਦੀ ਬਲਕਿ ਉਸ ਦੀ ਇਬਾਰਤ ਬਹੁਤ ਪਹਿਲਾਂ ਤੋਂ ਲਿਖੀ ਜਾਣ ਲੱਗ ਪੈਂਦੀ ਹੈ।
ਅੱਜ ਇਸ ਲੇਖ ਰਾਹੀਂ ਖ਼ਾਲਸਾ ਸਾਜਣਾ ਦਿਵਸ ਤੋਂ ਕੁਝ ਵਕਤ ਪਹਿਲਾਂ ਪਟਿਆਲਾ ਵਿਖੇ ਨਿਹੰਗਾਂ ਅਤੇ ਪੁਲਿਸ ਵਿਚਾਲੇ ਵਾਪਰੇ ਮੰਦਭਾਗੇ ਅਤੇ ਨਿੰਦਣਯੋਗ ਘਟਨਾਕ੍ਰਮ ਦੇ ਕੁਝ ਕੁ ਪਹਿਲੂਆਂ ਤੇ ਨਿਰਪੱਖ ਰਹਿ ਕੇ ਵਿਚਾਰ ਕਰਦੇ ਹਾਂ।
ਹੁਣ ਉਹ ਤਾਂ ਜ਼ਮਾਨਾ ਨਹੀਂ ਰਿਹਾ ਕਿ ਕਿਸੇ ਹਾਦਸੇ ਦੇ ਗਵਾ
ਅਖੀਰ ਪੱਥਰ ਪਾੜ ਕੇ ਉੱਗ ਹੀ ਆਈ 'ਸੰਨੀ ਹਿੰਦੁਸਤਾਨੀ' ਰੂਪੀ ਕਰੂੰਬਲ। ਕਰੂੰਬਲ ਇਸ ਲਈ ਲਿਖ ਰਿਹਾ ਹਾਂ ਕਿਉਂਕਿ ਹਾਲੇ ਦਰਖ਼ਤ ਬਣਨ ਲਈ ਉਸ ਦਾ ਸਫ਼ਰ ਬਹੁਤ ਲੰਮੇਰਾ ਹੈ ਅਤੇ ਹਾਲੇ ਹੋਰ ਬਹੁਤ ਤੂਫ਼ਾਨ ਰਾਹ ਰੋਕਣ ਲਈ ਤਿਆਰ ਖੜ੍ਹੇ ਹਨ। ਅੱਜ ਸਾਰਾ ਬਠਿੰਡਾ ਤਾਂ ਕੀ ਪੂਰਾ ਪੰਜਾਬ ਹੀ ਨਹੀਂ, ਪੂਰਾ ਹਿੰਦੁਸਤਾਨ ਹੀ ਸੰਨੀ ਦੀ ਇਸ ਜਿੱਤ 'ਤੇ ਖੀਵਾ ਹੋਇਆ ਫਿਰਦਾ ਹੈ। ਪਿਛਲੇ ਵਰ੍ਹੇ ਤੱਕ ਹਿੰਦੁਸਤਾਨ ਅਤੇ ਪੰਜਾਬ ਨੂੰ ਤਾਂ ਛੱਡੋ 'ਸਾਡਾ ਆਪਣਾ ਸੰਨੀ' ਕਹਿਣ ਵਾਲੇ ਬਠਿੰਡੇ ਦੇ ਲੋਕਾਂ ਦੀ ਉਸ ਨਾਲ ਸਿਰਫ਼ ਏਨੀ ਕੁ ਸਾਂਝ ਹੋਵੇਗੀ ਕਿ ਜਦੋਂ ਉਹ ਬੂਟ ਪਾਲਿਸ਼ ਕਰਨ ਲਈ ਉਨ੍ਹਾਂ ਨੂੰ ਅਰਜ਼ ਕਰਦਾ ਹੋਵੇਗਾ ਕਿ "ਬਾਬੂ ਜੀ ਬੂਟ ਪਾਲਿਸ਼ ਕਰਵਾ ਲਵੋ
ਪਰਸੋਂ ਯਾਨੀ 28 ਦਸੰਬਰ ਨੂੰ ਇੰਡੀਆ ਦਾ ਚਾਰ ਡਿਗਰੀ ਤਾਪਮਾਨ ਛੱਡ ਕੇ ਸਿੱਧੇ ਆਸਟ੍ਰੇਲੀਆ ਦੇ 44 ਡਿਗਰੀ ਤਾਪਮਾਨ 'ਚ ਆ ਪਹੁੰਚੇ ਹਾਂ। ਜਿੱਥੇ ਇੰਡੀਆ ਠੰਢ ਨਾਲ ਠੁਰ-ਠੁਰ ਕਰ ਰਿਹਾ ਹੈ, ਉੱਥੇ ਆਸਟ੍ਰੇਲੀਆ ਇਕ ਪਾਸੇ ਸੂਰਜ ਦੀ ਤਪਸ਼ ਅਤੇ ਦੂਜੇ ਪਾਸੇ ਭਿਆਨਕ ਅੱਗਾਂ ਦੀ ਮਾਰ ਹੇਠ ਆਇਆ ਹੋਇਆ ਹੈ।
ਆਸਟ੍ਰੇਲੀਆ ਹਰ ਸਾਲ ਨਵੇਂ ਸਾਲ ਦੇ ਜਸ਼ਨਾਂ ਲਈ ਦੁਨੀਆ ਭਰ 'ਚ ਜਾਣਿਆ ਜਾਂਦਾ ਹੈ। ਪਰ ਇਸ ਵਾਰ ਦੁਚਿੱਤੀਆਂ ਦੇਖਣ ਸੁਣਨ ਨੂੰ ਮਿਲ ਰਹੀਆਂ ਸਨ ਕਿ ਨਵਾਂ ਸਾਲ ਹਰ ਵਾਰ ਵਾਂਗ ਮਨਾਇਆ ਜਾਣਾ ਚਾਹੀਦਾ ਹੈ ਕਿ ਨਹੀਂ? ਕਿਉਂ ਕਿ ਪਿਛਲੇ ਕੁਝ ਕੁ ਦਿਨਾਂ 'ਚ ਆਸਟ੍ਰੇਲੀਆ ਦਾ ਭਿਆਨਕ ਅੱਗਾਂ ਕਾਰਨ ਭਾਰੀ ਨੁਕਸਾਨ ਹੋਇਆ ਹੈ।
<ਸਿਆਣੇ ਕਹਿੰਦੇ ਹਨ ਕਿ ਹਾਣ ਨੂੰ ਹਾਣ ਪਿਆਰਾ। ਇਹ ਹਾਣ ਜੀਵਾਂ ਨਾਲ ਵੀ ਹੋ ਸਕਦਾ ਹੈ ਤੇ ਨਿਰਜੀਵ ਨਾਲ ਵੀ ਹੋ ਸਕਦਾ ਹੈ। ਜੀਵਾਂ ਦੇ ਹਾਣੀ ਤਾਂ ਕਦੇ-ਕਦੇ ਇੱਕ ਦੂਜੇ ਨਾਲ ਰੁੱਸ ਵੀ ਜਾਂਦੇ ਹਨ ਪਰ ਨਿਰਜੀਵ ਹਾਣੀ ਕਦੇ ਰੁੱਸਦਾ ਨਹੀਂ ਦੇਖਿਆ। ਉਲਟਾ ਸਮੇਂ ਦੇ ਨਾਲ-ਨਾਲ ਨਿਰਜੀਵ ਹਾਣੀ ਦਾ ਮੋਹ ਹੋਰ ਗੂੜ੍ਹਾ ਹੁੰਦਾ ਜਾਂਦਾ। ਭਾਵੇਂ ਸਾਨੂੰ ਲੱਖ ਪਤਾ ਹੈ ਕਿ ਅਸੀਂ ਨਾਸ਼ਵਾਨ ਹਾਂ ਪਰ ਫੇਰ ਵੀ ਇਹ ਮੋਹ ਦੀਆਂ ਤੰਦਾਂ ਸਾਨੂੰ ਬਹੁਤ ਸਕੂਨ ਦਿੰਦੀਆਂ ਹਨ। ਜਦੋਂ ਤੁਸੀਂ ਆਪਾ ਪੜਚੋਲ ਕਰਦੇ ਹੋ ਤਾਂ ਤੁਹਾਨੂੰ ਆਲ਼ੇ ਦੁਆਲ਼ੇ ਇਹੋ ਜਿਹੀਆਂ ਬਹੁਤ ਚੀਜ਼ਾਂ ਦਿਸ ਪੈਣਗੀਆਂ ਜੋ ਜਾਂ ਤਾਂ ਤੁਹਾਡੇ ਹਾਣ ਦੀਆਂ ਹਨ ਜਾਂ ਤੁਹਾਡੇ ਤੋਂ ਵਡੇਰੀਆਂ ਹ
ਵੋਟਰ ਵੀਰੋ ਦੇਰ ਨਾਲ ਈ ਸਹੀ ਪਰ ਦਰੁਸਤ ਸਮਝਓਿ ਆਹ ਨੁਸਖਾ ਜਹਿਡ਼ਾ ਆਪਾਂ ਦੱਸਣ ਲੱਗੇ ਆਂ.. ਇਹ ਨੁਸਖਾ ਅਖੌਤੀ ਲੀਡਰਾਂ ਤੇ ਵਾਹਵਾ ਕਾਮਯਾਬ ਹੋ ਰਹੈ, ਕੁਝ ਕੁ ਲੋਕਾਂ ਨੇ ਅੱਧ-ਪਚੱਧਾ ਅਜ਼ਮਾਇਆ ਵੀ ਐ ਤੇ ਨਤੀਜੇ ਸ਼ਾਨਦਾਰ ਰਹੇ ਨੇ। ਵੋਟਾਂ ਦੇ ਰਹੰਿਦੇ ਢਾਈ। ਪੌਣੇ ਤੰਿਨ ਦਨਿ ਬਹੁਤੇ ਨੇਤਾ ਹਾਲੇ ਵੀ ਤੁਹਾਡੇ ਦਰ ਨੀਵੇਂ ਕਰਨ ਆਉਣਗੇ।। ਸੋ ਉਨ੍ਹਾਂ ਨਾਲ ਨਜਠਿੱਣ ਲਈ ਤਲਵੰਡੀ ਸਾਬੋ ਤੋਂ ਸਾਡੇ ਵੀਰ ਖ਼ੁਸ਼ਦੀਪ ਸੰਿਘ ਚੱਠਾ ਨੇ ਇੱਕ ਨੁਸਖਾ ਭੇਜਐਿ, ਜੋ ਉਨ੍ਹਾਂ ਦੇ ਪੰਿਡ 'ਚ ਅਪਣਾਇਆ ਜਾ ਰਹੈ, ਪਰ ਪੂਰਨ ਨਹੀਂ। ਚਲੋ ਵਕਤ ਰਹੰਿਦਆਿਂ ਉਸ ਪੂਰਨ ਨੁਸਖ਼ੇ ਬਾਰੇ ਦੱਸਦੇ ਆਂ ਕ ਿਤੁਹਾਨੂੰ ਕੀ ਕੁਝ ਉਸ ਨੁਸਖ਼ੇ ਲਈ ਚਾਹੀਦੈ ਤੇ ਕਵੇ
ਹਰ ਇਨਸਾਨ ਵਾਂਗ ਮੈਨੂੰ ਵੀ ਮੇਰੇ ਬਾਪ ਦੀ ਇਕ ਗੱਲ ਜੋ ਅਕਸਰ ਉਹ ਕਿਹਾ ਕਰਦੇ ਸਨ, ਹੁਣ ਉਨ੍ਹਾਂ ਦੇ ਤੁਰ ਜਾਣ ਬਾਅਦ ਥੋੜ੍ਹੀ-ਥੋੜ੍ਹੀ ਪੱਲੇ ਪੈਣ ਲੱਗੀ ਹੈ। ਉਸ ਵਕਤ ਉਨ੍ਹਾਂ ਵੱਲੋਂ ਮਿਲਦੀਆਂ ਅਣਗਿਣਤ ਨਸੀਹਤਾਂ ਨੂੰ ਉਨ੍ਹਾਂ ਦੀ ਟੋਕਾ-ਟਾਕੀ ਸਮਝ ਕੇ ਅਣਗੋਲਿਆਂ ਕਰਦੇ ਰਹੇ। ਪਰ ਹੁਣ ਜਦੋਂ ਆਪ ਉਮਰ ਦੇ ਓਸ ਪੜਾ ਤੇ ਪਹੁੰਚੇ ਹਾਂ ਤਾਂ ਉਨ੍ਹਾਂ ਟੋਕਾ-ਟਾਕੀਆਂ ਨੂੰ ਯਾਦ ਕਰ ਕੇ ਉਨ੍ਹਾਂ ਵਿਚੋਂ ਨਸੀਹਤਾਂ ਲੱਭਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਪਰ 'ਵਕਤੋਂ ਖੁੰਝੀ ਡੂਮਣੀ' ਔਖੀ ਹੀ ਰਾਹ ਪੈਂਦੀ ਹੈ। ਅਕਸਰ ਪਾਪਾ ਜੀ ਕਿਹਾ ਕਰਦੇ ਸਨ ਕਿ ਸੁਪਨੇ ਵੀ ਔਕਾਤ 'ਚ ਰਹਿ ਕੇ ਲਏ ਜਾਣ ਤਾਂ ਜੀਵਨ ਸੁਖਾਲਾ ਰਹਿੰਦਾ ਹੈ। ਪਰ ਮੇਰੇ ਚੰਗੀ ਤ
ਦੋਸਤੋ! ਅੱਜ ਦੀਵਾਲ਼ੀ ਦੀ ਰਾਤ ਹੈ, ਕੋਈ ਦੀਵੇ ਜਗਾ ਰਿਹਾ ਤੇ ਕੋਈ ਪਟਾਕੇ ਚਲਾ ਰਿਹਾ। ਸਾਡਾ ਅੰਦਰਲਾ ਲੇਖਕ ਕਹਿੰਦਾ ਕਿ ਕੀ ਹੋਇਆ ਤੂੰ ਵਿਦੇਸ਼ 'ਚ ਬੈਠਾ। ਤੂੰ ਦੀਵੇ ਨਹੀਂ ਤਾਂ ਆਪਣਾ ਆਪ ਮਚਾ ਲੈ! ਕੀ ਪਤਾ ਤੇਰੇ ਮੱਚਣ ਦੇ ਇਸ ਚਾਨਣ ਨਾਲ ਕਿਸੇ ਦਾ ਹਨੇਰਾ ਦੂਰ ਹੋ ਜਾਵੇ। ਸ਼ਾਇਦ ਕੋਈ ਠੇਡਾ ਖਾਣ ਤੋਂ ਬਚ ਜਾਵੇ। ਸੋ ਅਸੀਂ ਤਾਂ ਫੇਰ ਪਾ ਲਿਆ ਆਪਣੀ ਕਲਮ 'ਚ ਤੇਲ, ਤੇ ਸੀਖ ਘਸਾ ਦਿੱਤੀ ਮੈਡਮ ਮਨਦੀਪ ਕੌਰ ਨੇ। ਹੁਣ ਤੁਸੀਂ ਪੁੱਛੋਗੇ ਕਿ ਇਹ ਮੈਡਮ ਕੀ ਚੀਜ ਹੈ। ਸੋ ਦੋਸਤੋ! ਕਾਹਲ ਨਾ ਕਰੋ ਮਿਲਾਉਣੇ ਹਾਂ ਤੁਹਾਨੂੰ ਵੀ ਮੈਡਮ ਜੀ ਨਾਲ।
ਬਹੁਤ ਚਿਰਾਂ ਤੋਂ ਇਕ ਗੱਲ ਮੇਰੇ ਸੰਘ 'ਚ ਫਸੀ ਪਈ ਸੀ। ਕਈ ਬਾਰ ਕੱਢਣ ਦੀ ਕੋਸ
ਆਧੁਨਿਕਤਾ ਦੇ ਇਸ ਦੌਰ 'ਚ ਅੱਜ ਸਾਡੇ ਨਿੱਤਨੇਮ ਦੇ ਕਾਰਜਾਂ ਵਿੱਚ ਦਾਤਣ-ਪਾਣੀ, ਨਹਾਉਣ-ਧੋਣ ਅਤੇ ਅਕਾਲ ਪੁਰਖ ਦੀ ਉਸਤਤ ਦੇ ਨਾਲ-ਨਾਲ, ਜਿਹੜਾ ਇੱਕ ਜ਼ਰੂਰੀ ਅਧਿਆਏ ਹੋਰ ਜੁੜ ਗਿਆ ਹੈ, ਉਹ ਹੈ ਸੋਸ਼ਲ ਨੈੱਟਵਰਕਿੰਗ। ਭਾਵੇਂ ਉਹ ਫੇਸਬੁੱਕ ਹੋਵੇ ਭਾਵੇਂ ਯੂ-ਟਿਊਬ ਤੇ ਭਾਵੇਂ ਕੁਝ ਹੋਰ। ਜੇਕਰ ਹੁਣ ਇਹ ਕਹਿ ਲਈਏ ਕਿ ਅੱਜ-ਕਲ ਇਸ ਦੀ ਸਾਡੇ ਸਰੀਰ ਨੂੰ ਭੁੱਖ ਹੀ ਨਹੀਂ, ਤੋੜ ਜਿਹੀ ਵੀ ਲਗਦੀ ਹੈ ਤਾਂ ਗ਼ਲਤ ਨਹੀਂ ਹੋਵੇਗਾ । ਜਿਸ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਸਾਨੂੰ ਡਰ ਲੱਗਦਾ ਹੈ ਕਿ ਇਸ ਤੇਜ਼ ਤਰਾਰ ਯੁੱਗ 'ਚ ਕਿਤੇ ਅਸੀਂ ਪਛੜ ਹੀ ਨਾ ਜਾਈਏ। ਕਿਉਂਕਿ ਜੇ ਕਿਸੇ ਮਿੱਤਰ ਪਿਆਰੇ ਨੇ ਸਾਨੂੰ ਕੋਈ ਤਾਜ਼ਾ ਕਾਂਡ ਪਹਿਲਾਂ ਸੁਣਾ ਦਿ
ਦੋਸਤੋ! ਲੇਖ ਸ਼ੁਰੂ ਕਰਨ ਤੋਂ ਪਹਿਲਾਂ ਇਸ ਦੇ ਸਿਰਲੇਖ ਉੱਤੇ ਤੁਹਾਡੀ ਹੈਰਾਨੀ ਦਾ ਜਵਾਬ ਦੇ ਦੇਵਾਂ। ਤੁਸੀਂ ਹੈਰਾਨ ਹੋਵੋਗੇ ਕਿ ਠੱਗ ਨੂੰ ਏਨਾ ਸਤਿਕਾਰ ਕਿਉਂ? ਕੋਈ ਖ਼ਾਸ ਵਜ੍ਹਾ ਨਹੀਂ, ਠੱਗ ਨੂੰ 'ਠੱਗ ਜੀ' ਕਹਿ ਕੇ ਬੱਸ ਦੁਨੀਆਂਦਾਰੀ ਜਹੀ ਨਿਭਾ ਰਿਹਾ ਹਾਂ। ਕਿਉਂਕਿ ਅੱਜ ਦੀ ਦੁਨੀਆਂ ਧਨ ਵਾਲੇ ਧਨਵਾਨ ਦਾ ਸਤਿਕਾਰ ਕਰਦੀ ਹੈ। ਮੈਨੂੰ ਅੱਜ ਤੱਕ ਕੋਈ ਠੱਗ ਗ਼ੁਰਬਤ ਵਿਚ ਲਬਰੇਜ਼ ਨਹੀਂ ਮਿਲਿਆ। ਧਨਵਾਨ ਬੰਦੇ ਨੂੰ ਜੀ ਜੀ ਕਰਨਾ ਹੀ ਅੱਜ ਕੱਲ੍ਹ ਦੁਨੀਆਂਦਾਰੀ ਹੈ। ਸੋ ਮਿੱਤਰੋ, ਇਸ ਦੁਨੀਆਂ 'ਚ ਰਹਿੰਦਿਆਂ ਹੋਇਆਂ ਦੁਨੀਆਂਦਾਰੀ ਨਾ ਨਿਭਾ ਕੇ ਮੈਂ ਆਪਣੇ ਸਿਰ 'ਤੇ ਜਿਹੜੇ ਚਾਰ ਵਾਲ ਬਚੇ ਨੇ, ਉਹ ਤਾਂ ਨਹੀਂ ਝੜਵਾਉਣੇ!
ਸਾਡੀ ਜ਼ਿੰਦਗੀ 'ਚ ਕੁਝ ਇਕ ਵਰਤਾਰੇ ਇਹੋ ਜਿਹੇ ਹੁੰਦੇ ਹਨ, ਜੋ ਵਾਪਰਨ ਤੋਂ ਬਾਅਦ ਹੀ ਸਾਨੂੰ ਸਮਝ ਆਉਂਦੇ ਹਨ। ਇਨ੍ਹਾਂ ਵਿਚੋਂ ਇਕ ਵਰਤਾਰਾ ਇਹ ਹੈ ਕਿ ਸਾਨੂੰ ਜਦੋਂ ਕੋਈ ਛੱਡ ਕੇ ਜਾਂਦਾ ਹੈ ਤਾਂ ਉਸ ਤੋਂ ਬਾਅਦ ਸਾਨੂੰ ਪਤਾ ਲਗਦਾ ਕਿ ਅਸੀਂ ਕਿਸ ਹੱਦ ਤੱਕ ਉਸ ਇਨਸਾਨ ਨੂੰ ਚਾਹੁੰਦੇ ਸੀ। ਬੱਸ ਇਹੋ ਕੁਝ ਜਸਪਾਲ ਭੱਟੀ ਹੋਰਾਂ ਨੂੰ ਚਾਹੁਣ ਵਾਲਿਆਂ ਨਾਲ ਵਾਪਰਿਆ। ਉਨ੍ਹਾਂ ਦੇ ਚਲੇ ਜਾਣ ਨਾਲ ਦੁਨੀਆਂ ਭਰ 'ਚ ਉਨ੍ਹਾਂ ਨੂੰ ਚਾਹੁਣ ਵਾਲੇ ਠੱਗੇ-ਠੱਗੇ ਜਿਹੇ ਮਹਿਸੂਸ ਕਰ ਰਹੇ ਹਨ।
ਗੱਲ ਜਸਪਾਲ ਭੱਟੀ ਹੋਰਾਂ ਨਾਲ ਆਪਣੀ ਸਾਂਝ ਤੋਂ ਸ਼ੁਰੂ ਕਰਨੀ ਚਾਹਾਂਗਾ। ਉਨ੍ਹਾਂ ਨੂੰ ਮੈਂ ਤਕਰੀਬਨ ਅੱਸੀ ਦੇ ਦਹਾਕੇ ਤੋਂ ਜਾਣਦਾ ਤੇ ਪ੍
ਪਿਛਲੇ ਵਰ੍ਹੇ ਜੂਨ ਮਹੀਨੇ 'ਚ ਗੁਰਪ੍ਰੀਤ ਘੁੱਗੀ ਦੇ ਆਸਟ੍ਰੇਲੀਆ ਦੌਰੇ ਦੌਰਾਨ ਉਨ੍ਹਾਂ ਨਾਲ ਕੁਝ ਵਕਤ ਗੁਜ਼ਾਰਨ ਦਾ ਮੌਕਾ ਮਿਲਿਆ। ਜਿਸ ਦੌਰਾਨ ਕਾਮੇਡੀ ਤੋਂ ਹਟ ਕੇ ਹੋਰ ਬਹੁਤ ਸਾਰੇ ਮੁੱਦਿਆਂ 'ਤੇ ਸਾਡੀ ਗੱਲਬਾਤ ਹੋਈ। ਮੇਰੇ ਮਨ 'ਚ ਪਹਿਲਾਂ ਵੀ ਗੁਰਪ੍ਰੀਤ ਲਈ ਕਾਫ਼ੀ ਸਤਿਕਾਰ ਸੀ। ਪਰ ਉਸ ਦਿਨ ਦੀ ਮੁਲਾਕਾਤ ਤੋਂ ਬਾਅਦ ਮੇਰੇ ਵਿਚਾਰਾਂ ਨੂੰ ਹੋਰ ਪ੍ਰੋੜ੍ਹਤਾ ਮਿਲੀ। ਉਹ ਆਪਣੇ ਵਿਰਸੇ ਪ੍ਰਤੀ ਕਾਫ਼ੀ ਚਿੰਤਤ ਹੈ। ਗੱਲਾਂ-ਬਾਤਾਂ ਦੌਰਾਨ ਉਨ੍ਹਾਂ ਕਿਹਾ ਕਿ ਤੁਸੀਂ ਬਹੁਤ ਕੁਝ ਲਿਖਦੇ ਰਹਿੰਦੇ ਹੋ, ਕਿਸੇ ਦਿਨ ਸਾਡੇ ਵਿਗੜ ਰਹੇ ਵਿਰਸੇ ਅਤੇ ਧਰਮ 'ਤੇ ਵੀ ਲਿਖੋ। ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਤਕਰੀਬਨ ਤਿੰਨ ਕੁ ਵਰ੍ਹੇ ਪਹਿ
"ਮੈਨੂੰ ਕੀ" ਇਹ ਦੇਖਣ ਨੂੰ ਸਿਰਫ਼ ਦੋ ਸ਼ਬਦ ਲਗਦੇ ਹਨ। ਪਰ ਅਸਲ 'ਚ ਇਹਨਾਂ ਦੋ ਸ਼ਬਦਾਂ ਵਿਚ ਜਿੰਨੀ ਕੁ ਲਾਪਰਵਾਹੀ ਕੁੱਟ ਕੁੱਟ ਕੇ ਭਰੀ ਹੋਈ ਹੈ, ਉਹ ਇਕ ਘਰ ਤਾਂ ਕਿ ਪੂਰਾ ਮੁਲਕ ਤਬਾਹ ਕਰ ਸਕਦੀ ਹੈ। ਸੋਚਣ ਦੀ ਗਲ ਹੈ ਕਿ ਜੇ "ਮੈਨੂੰ ਕੀ" ਐਨੀ ਖ਼ਤਰਨਾਕ ਚੀਜ਼ ਹੈ ਤਾਂ ਫੇਰ ਕੋਈ ਇਸ ਦਾ ਕੁਝ ਕਰਦਾ ਕਿਉਂ ਨਹੀਂ? ਜੇਕਰ ਇਹੀ ਚਰਚਾ ਕਿਸੇ ਨਾਲ਼ ਕੀਤੀ ਜਾਏ ਕਿ ਇਹ ਦੋ ਸ਼ਬਦ ਦੇਸ਼ ਬਰਬਾਦ ਕਰ ਰਹੇ ਹਨ ਤਾਂ ਮੂਹਰਲੇ ਬੰਦੇ ਦਾ ਇਹੀ ਜਵਾਬ ਹੋਵੇਗਾ ਕਿ ਜਦੋਂ ਸਾਰਿਆਂ ਦਾ ਹੀ ਆਵਾ ਊਤਿਆ ਪਿਆ ਹੈ ਤਾਂ ਕੋਈ ਇਕੱਲਾ ਕੀ ਕਰ ਸਕਦਾ ਹੈ । ਸੋ "ਮੈਨੂੰ ਕੀ" ਜੋ ਹੋਈ ਜਾਂਦਾ, ਹੋਈ ਜਾਵੇ ਸਾਡੀ ਤਾਂ ਬਾਹਲ਼ੀ ਨਿੱਬੜ ਗਈ ਥੋੜ੍ਹੀ ਰਹਿ ਗਈ।