ਅਨੁਵਾਦ

ਮੈਂ ਡਾ. ਅਮਰਜੀਤ ਸਿੰਘ ਮਾਨ ਹੋਰਾਂ ਨੂੰ ਫੋਨ ਤੇ ਮਿਲਣ ਲਈ ਸਮਾਂ ਮੰਗਿਆ। ਕਿਸ ਕੰਮ ਲਈ ਮਿਲਣ ਆਉਣਾ ਹੈ? ਉਨ੍ਹਾਂ ਦਾ ਅੱਗੋਂ ਰੁੱਖਾ ਜਿਹਾ ਸਵਾਲ ਮਿਲ਼ਿਆ। ਜੋ ਮੇਰੇ ਲਈ ਅਣ ਕਿਆਸਿਆ ਅਨੁਭਵ ਸੀ। ਮੈਂ ਸੋਚੀਂ ਪੈ ਗਿਆ ਕਿ ਕੀ ਡਾ. ਸਾਹਿਬ ਕੋਲ਼ ਬਹੁ ਮੰਤਵਾਂ ਲਈ ਮਿਲਣ ਆਉਂਦੇ ਹਨ ਲੋਕ? ਕੀ ਡਾ. ਸਾਹਿਬ ਦਾ ਬਹੁ ਕਾਰਜਾਂ ਵਿੱਚ ਯੋਗਦਾਨ ਹੈ? ਕੀ ਡਾ. ਸਾਹਿਬ ਦਾ ਸੁਭਾਅ ਹੀ ਇਸ ਤਰ੍ਹਾਂ ਦਾ ਹੈ? ਜਾਂ ਫਿਰ ਡਾ. ਸਾਹਿਬ ਦੇ ਰੁਝੇਵੇਂ ਹੀ ਬੜੇ ਨੇ?

ਡਾ. ਸਾਹਿਬ ਮੇਰੇ ਬੇਟੇ ਨੇ ਤੁਹਾਡੇ ਨਾਲ਼ ਮਿਲਣ ਲਈ ਮੈਨੂੰ ਉਤਸਾਹਿਤ ਕੀਤਾ ਹੈ। ਸੋ ਮੈਂ ਮਿਲਣਾ ਚਾਹੁੰਦਾ ਹਾਂ। ਮੈਂ ਸਹਿਜ ਹੋ ਕੇ ਅਤੇ ਸਹਿਜ ਹੀ ਰਹਿਣ ਦਾ ਯਤਨ ਕਰਦਿਆਂ ਅ

ਪਿਤਾ ਜੀ, ਹੈਪੀ ਨਿਊ ਯੀਅਰ (ਨਵਾਂ ਸਾਲ ਮੁਬਾਰਕ ਹੋਵੇ) ਪੰਜਾਬ ਵਿਚ ਰਾਤ ਬਾਰਾਂ ਵੱਜ ਕੇ ਇਕ ਦੋ ਮਿੰਟ ਹੋ ਗਏ ਹੋਣਗੇ। ਕੈਲਗਰੀ ਵਿਚ ਹਾਲੀ ਨਵਾਂ ਸਾਲ ਨਹੀਂ ਚੜਿਆ ਏਥੇ ਦਿਨ ਦੇ ਸਾਢੇ ਗਿਆਰਾਂ ਵਜੇ ਦਾ ਸਮਾਂ ਹੈ। ਮੈਂ ਸੋਚਿਆ ਪਿਤਾ ਜੀ ਹਾਲੀ ਜਾਗਦੇ ਹੋਣੇ ਹਨ- ਜੇ ਸੌਂ ਵੀ ਗਏ ਹੋਏ ਤਾਂ ਵੀ ਜਾਗ ਪੈਣਗੇ। ਸਭ ਤੋਂ ਪਹਿਲਾਂ ਮੈਂ ਆਪਣੇ ਪਿਤਾ ਜੀ (ਦਾਦਾ ਜੀ) ਨੂੰ ਸ਼ੁਭ ਨਵਾਂ ਸਾਲ ਕਹਾਂ।

ਮੇਰੀ ਪੋਤਰੀ ਵੋਲਗਾ ਦਾ ਫੋਨ ਸੀ। ਹੋਰ ਭਾਵੇਂ ਕੋਈ ਮੇਰਾ ਖਿਆਲ ਰਖੇ ਨਾ ਰਖੇ, ਮੇਰੀ ਪੋਤਰੀ ਜ਼ਰੂਰ ਮੇਰਾ ਖਿਆਲ ਰਖਦੀ ਹੈ। ਕੈਲਗਰੀ ਵਿਖੇ ਸਤਵੀਂ ਵਿਚ ਪੜ੍ਹਦੀ ਹੈ ਮੇਰੀ ਪੋਤਰੀ।

ਮੈਂ ਅੱਜ ਦਿਨ ਚੜ੍ਹੇ ਵੋਲਗਾ ਦੇ ਸਮਰ

ਇਸ ਸਾਲ ਭਾਰਤ ਸਰਕਾਰ ਵੱਲੋਂ 2024 ਦੇ ਗਣਤੰਤਰ ਦਿਵਸ ’ਤੇ ਦੋ ਪੰਜਾਬੀ ਸ਼ਖਸੀਅਤਾਂ, ਪਟਿਆਲਾ ਨਿਵਾਸੀ ਸ਼੍ਰੀ ਪ੍ਰਾਣ ਸੱਭਰਵਾਲ ਜੀ ਅਤੇ ਲੁਧਿਆਣਾ ਨਿਵਾਸੀ ਬੀਬੀ ਨਿਰਮਲ ਰਿਸ਼ੀ ਜੀ, ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਦੋਨੋਂ ਕਲਾ (ਆਰਟ) ਦੇ ਖੇਤਰ ਨਾਲ ਜੁੜੀਆਂ ਸਤਿਕਾਰਯੋਗ ਹਸਤੀਆਂ ਹਨ। ‘ਅੜਬ ਬੇਬੇ’ ਦੇ ਨਾਓਂ ਨਾਲ ਹਰਮਨ-ਪਿਆਰੀ ਹੋ ਚੁੱਕੀ ਬੀਬੀ ਨਿਰਮਲ ਰਿਸ਼ੀ ਨੂੰ ਲਗਭਗ ਸਾਰੇ ਪੰਜਾਬੀ ਜਾਣਦੇ ਹਨ, ਕਿਉਂਕਿ ਉਹ ਕਈ ਪੰਜਾਬੀ ਫਿਲਮਾਂ ਵਿੱਚ ਦਮਦਾਰ ਭੂਮਿਕਾ ਨਿਭਾ ਚੁੱਕੇ ਹਨ। ਪਰ ਪ੍ਰਾਣ ਸੱਭਰਵਾਲ ਜੀ ਬਾਰੇ ਇੰਨੀ ਚਰਚਾ ਨਹੀਂ। ਇਸਦਾ ਕਾਰਨ ਇਹ ਹੈ ਕਿ ਪ੍ਰਾਣ ਜੀ ਘੱਟ ਚਮਕ-ਦਮਕ ਵਾਲ਼ੇ ਥੀਏਟਰ (ਨਾਟਕ)

“ਠੀਕ ਕੰਮ ਗਿਆਨ ਤੋਂ ਵਧੀਆ ਹੁੰਦਾ ਹੈ ਪਰ ਇਸ ਨੂੰ ਕਰਨ ਵਾਸਤੇ ਠੀਕ ਦਾ ਗਿਆਨ ਹੋਣਾ ਜ਼ਰੂਰੀ ਹੈ।” (ਚਾਰਲਸ ਮਹਾਨ)

ਆਪਾਂ ਨੂੰ ‘ਗਿਆਨ’ ਦੀ ਮਹੱਤਤਾ ਦਾ ਗਿਆਨ ਹੈ ਕਿਉਂਕਿ ਇਹ ਸਾਡਾ ਜੀਵਨ-ਆਧਾਰ ਹੈ। ਗੂੜ੍ਹ ਗਿਆਨ ਦਾ ਵਿਸ਼ਾ ਹੋਣ ਦੇ ਨਾਲ-ਨਾਲ ਇਹ ਹਰ ਇਨਸਾਨ ਦੇ ਰੋਜ਼-ਮਰਾ ਜੀਵਨ ਨਾਲ ਵੀ ਜੁੜਿਆ ਹੋਇਆ ਹੈ। ਇਸੇ ਕਰਕੇ ਇਹ ਉਨ੍ਹਾਂ ਕੁਝ ਅਰਥ-ਭਰਪੂਰ ਵਿਸ਼ਿਆਂ ਵਿੱਚੋਂ ਹੈ ਜਿਨ੍ਹਾਂ ਦਾ ਮਹੱਤਵ ਪੁਰਾਤਨ ਯੁਗਾਂ ਵਿੱਚ ਵੀ ਉੰਨਾ ਹੀ ਸੀ ਜਿੰਨਾ ਕਿ ਅੱਜ ਹੈ। ਅੱਜ ‘ਇਨਫਾਰਮੇਸ਼ਨ’ ਤਕਨਾਲੋਜੀ, ‘ਆਰਟੀਫੀਸ਼ਲ ਇੰਟੈਲੀਜੈਂਸ’, ‘ਨੌਲਿਜ ਮੈਂਨੇਜਮੈਂਟ’ ਆਦਿ ਦੇ ਨਾਂ ਹੇਠ ਇਹ ਸਾਰੇ ਸੰਸਾਰ ’ਤੇ ਪੂਰੀ ਤਰ੍ਹਾਂ ਛਾਇਆ ਹੋਇਆ ਹੈ। ਇਹ

ਜਦੋਂ ਪਹਿਲੀ ਵਾਰ ਸੁਣਿਆ ਤਾਂ ਬੜਾ ਅਜੀਬ ਜਿਹਾ ਲੱਗਿਆ। ਲੱਗਣਾ ਹੀ ਸੀ ਜਦੋਂ ਗੱਲ ਹੀ ਅਨੋਖੀ ਸੀ ਕਿ ਮਹਾਰਾਸ਼ਟਰ ਦੀ ਇਕ ਸੰਸਥਾ ‘ਸਰਹੱਦ’ ਵੱਲੋਂ ਪੁਣੇ ਵਿਖੇ ‘ਵਿਸ਼ਵ ਪੰਜਾਬੀ ਸਾਹਿਤ ਸੰਮੇਲਨ’ ਕਰਵਾਇਆ ਜਾ ਰਿਹਾ ਹੈ। ਉਸ ਤੋਂ ਵੀ ਵੱਧ ਹੈਰਾਨੀ ਇਹ ਕਿ ਸੰਮੇਲਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਹੈ। ਇਕ ਪਾਸੇ ਮਹਾਰਾਸ਼ਟਰ ਅਤੇ ਉਸਦੀ ਭਾਸ਼ਾ ਮਰਾਠੀ ਅਤੇ ਦੂਜੇ ਪਾਸੇ ਪੰਜਾਬ ਅਤੇ ਉਸਦੀ ਬੋਲੀ ਪੰਜਾਬੀ ਦੇ ਸਬੰਧਾਂ ਬਾਰੇ ਸੋਚਿਆ ਤਾਂ ਪਹਿਲੀ ਨਜ਼ਰੇ ਕੋਹਾਂ ਦਾ ਵਖਰੇਵਾਂ ਲੱਗਿਆ। ਇਹ ਤਾਂ ਇਉਂ ਹੀ ਸੀ ਜਿਵੇਂ ਕੋਈ ਵੜਾ ਸਾਗ ਨਾਲ ਖਾਣ ਨੂੰ ਕਹੇ ਜਾਂ ਮੱਕੀ ਦੀ ਰੋਟੀ ਸਾਂਬਰ ਨਾਲ। ਸੰਮੇਲਨ ’ਤੇ