
ਈ ਦੀਵਾਨ ਸੋਸਾਇਟੀ ਕੈਲਗਰੀ ਵਲੋਂ ਪੋਹ ਮਹੀਨੇ ਦੀਆਂ ਸ਼ਹਾਦਤਾਂ ਨੂੰ ਸਮਰਪਿਤ, ਇੱਕ ਅੰਤਰਰਾਸ਼ਟਰੀ ਕਵੀ ਦਰਬਾਰ ਆਯੋਜਿਤ ਕੀਤਾ ਗਿਆ । ਸੋਸਾਇਟੀ ਦੇ ਸੰਸਥਾਪਕ ਸ. ਜਗਬੀਰ ਸਿੰਘ ਨੇ ਸਭ ਨੂੰ ਜੀ ਆਇਆਂ ਆਖਦਿਆਂ, ਇਹਨਾਂ ਦਿਨਾਂ ਦੀ ਕੌਮੀ ਮਹੱਤਤਾ ਦਾ ਜਿਕਰ ਕੀਤਾ। ਅਮਿਤੋਜ ਕੌਰ ਟੋਰਾਂਟੋ ਨੇ ਸ਼ਬਦ “ਕ੍ਰਿਪਾ ਨਿਧਿ ਬਸਹੁ ਹਰਿ ਨੀਤ।।” ਅਤੇ ਬ੍ਰਿਜਮੰਦਰ ਕੌਰ ਜੈਪੁਰ ਨੇ ਸ਼ਬਦ “ਆਦਿ ਗੁਰ ਏ ਨਮਹ।। ਜੁਗਾਦਿ ਗੁਰ ਏ ਨਮਹ।।” ਸੁਣਾ ਕੇ ਗੁਰਮਤਿ ਵਾਤਾਵਰਣ ਤਿਆਰ ਕੀਤਾ।
ਰਚਨਾਵਾਂ ਦੇ ਦੌਰ ਵਿੱਚ, ਜਲੰਧਰ ਤੋਂ ਆਏ ਕੁਲਵਿੰਦਰ ਸਿੰਘ ਗਾਖਲ ਨੇ ਗੀਤ “ਮੇਰੇ ਕਲਗੀਆਂ ਵਾਲੇ ਪ੍ਰੀਤਮ ਜੀ, ਚਮਕੌਰ ਗੜ੍ਹੀ ਵਿੱਚ ਆਏ ਸੀ” ਗਾ ਕੇ ਕਵੀ ਦਰ
ਕੈਲਗਰੀ: ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਦਸੰਬਰ ਮਹੀਨੇ ਦੀ ਮੀਟਿੰਗ, ਜੈਨੇਸਸ ਸੈਂਟਰ ਵਿਖੇ 21 ਦਸੰਬਰ, ਐਤਵਾਰ ਨੂੰ ਖਚਾ ਖਚ ਭਰੇ ਹਾਲ ਵਿੱਚ ਹੋਈ।
ਸਭਾ ਦੇ ਸਕੱਤਰ ਗੁਰਨਾਮ ਕੌਰ ਨੇ ਸਭਾ ਦੀ ਕਾਰਵਾਈ ਸ਼ੁਰੂ ਕਰਦਿਆਂ, ਅੱਤ ਦੀ ਸਰਦੀ ਵਿੱਚ ਪਹੁੰਚੀਆਂ, ਸਾਰੀਆਂ ਭੈਣਾਂ ਦਾ ਤਹਿ ਦਿਲੋਂ ਸਵਾਗਤ ਕੀਤਾ। ਉਹਨਾਂ ਪੋਹ ਮਹੀਨੇ ਦੇ ਸਾਰੇ ਸ਼ਹੀਦਾਂ ਨੂੰ ਸਿਜਦਾ ਕਰਦਿਆਂ, ਇਸ ਮਹੀਨੇ ਦੇ ਇੱਕ ਹਫ਼ਤੇ ਵਿੱਚ ਸਿੱਖ ਇਤਿਹਾਸ ਦੇ ਲਹੂ ਭਿੱਜੇ ਪੰਨਿਆਂ ਦੀ ਦਾਸਤਾਨ ਸਾਂਝੀ ਕੀਤੀ।
ਇਸ ਤੋਂ ਬਾਅਦ ਸਭਾ ਦੇ ਪ੍ਰਧਾਨ ਸ੍ਰੀਮਤੀ ਬਲਵਿੰਦਰ ਕੌਰ ਬਰਾੜ ਜੀ ਨੇ ਇਸ ਨੂੰ ਸਿੱਖ ਇਤਿਹਾਸ ਦਾ ਕਾਲਾ ਪੰਨਾ ਦੱਸਿਆ। ਉਨ੍ਹਾਂ
ਸਮਾਂ ਬੇਮੁਹਤਾਜ ਹੈ।
ਸੰਤ ਬਾਬਾ ਬਲਜਿੰਦਰ ਸਿੰਘ ਜੀ 24 ਅਗਸਤ 2025 ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਗਏ। ਉਹ ਗੁਰਦੁਆਰਾ ਰਾੜਾ ਸਾਹਿਬ (ਕਰਮਸਰ) ਨਾਲ਼ ਆਪਣੇ ਬਚਪਨ ਤੋਂ ਹੀ ਜੁੜੇ ਰਹੇ। 1984 ਵਿੱਚ ਬਲਿਊ-ਸਟਾਰ ਦਾ ਦੁਖਾਂਤ ਵਰਤਣ ਉੱਤੇ ਆਪਣੀ ਐੱਮ.ਏ ਪਾਰਟ ਦੋ ਦੀ ਪੜ੍ਹਾਈ ਵਿੱਚੇ ਛੱਡਕੇ ਪੱਕੇ ਤੌਰ ਉੱਤੇ ਰਾੜਾ ਸਾਹਿਬ ਆ ਗਏ। ਕੀਰਤਨ-ਮੁਖੀ, ਧਰਮ ਪਰਚਾਰਕ ਅਤੇ ਸੰਸਥਾ ਮੁਖੀ ਦੇ ਫਰਜ ਅਧੂਰੇ ਛੱਡਕੇ ਕੇਵਲ 63 ਸਾਲ ਦੀ ਉਮਰ ਵਿੱਚ ਪਰਲੋਕ ਪਧਾਰ ਗਏ। ਉਨ੍ਹਾਂ ਵੱਲੋਂ ਹਰ ਪੱਖੋਂ ਯਾਦਗਾਰੀ ਪਾਇ ਗਏ ਯੋਗਦਾਨ ਤੋਂ ਸੰਸਾਰ ਭਰ ਦੇ ਸਰਧਾਲੂ ਭਲੀ ਪਰਕਾਰ ਜਾਣੂੰ ਹਨ। ਉਨ੍ਹਾਂ ਦੇ ਪ੍ਰੇਮੀਆਂ ਵਿੱਚ ਉਨ੍ਹਾਂ ਦੀਆਂ ਯਾਦਾਂ
ਤ੍ਰੈਮਾਸਿਕ ਕਹਾਣੀ ਬੈਠਕ
ਕੁਲਜੀਤ ਮਾਨ
ਪ੍ਰਥਾ ਦਾ ਇਹ ਇਕ ਮਹਤਵ-ਪੂਰਨ ਪੜ੍ਹਾਅ ਸੀ। ਮਿੰਨੀ ਗਰੇਵਾਲ ਨੇ 6 ਫ਼ਰਵਰੀ ਦਾ ਦਿਨ ਮਿਥਿਆ ਸੀ। ਪਰਵਾਰਿਕ ਮਾਹੌਲ ਵਿਚ ਵਿਚਰ ਰਹੀ ਤਿਮਾਹੀ ਕਹਾਣੀ ਬੈਠਕ ਦੀ ਮੇਜ਼ਬਾਨੀ ਰਛਪਾਲ ਕੌਰ ਗਿੱਲ ਦਾ ਪਰਿਵਾਰ ਕਰ ਰਿਹਾ ਸੀ। ਦੁਪਿਹਰ ਦੇ ਤਿੰਨ ਤੋਂ ਰਾਤ ਦੇ ਇੱਕ ਵਜੇ ਤੱਕ ਚਲੀ ਇਸ ਮੀਟਿੰਗ ਵਿਚ ਕਹਾਣੀਕਾਰ ਤੇ ਸਰੋਤੇ ਮੰਤਰ-ਮੁਗਧ ਹੋਏ ਕਹਾਣੀਆਂ ਤੇ ਉਨ੍ਹਾਂ ਤੇ ਹੋ ਰਹੀ ਵਿਚਾਰ ਚਰਚਾ ਵਿਚ ਨਵੀਆਂ ਤੇ ਸਿਖ਼ਰਲੇ ਪੱਧਰ ਦੀਆਂ ਪੈੜਾਂ ਵਿਚ ਆਪਣਾ ਆਪਾ ਸਮੋਈ ਸੰਵਾਦ ਰਚਦੇ ਰਹੇ।
ਦਸ ਸਾਲ ਦੇ ਅਰਸੇ ਬਾਦ
11 ਅਕਤੂਬਰ 2009 ਦੀ ਸ਼ਾਮ ਨੂੰ ਸਰੀ ਦੇ ਬਿਲ ਪਰਫਾਰਮਿੰਗ ਆਰਟਸ ਥੀਏਟਰ ਵਿਚ ਪੰਜਾਬੀ ਨਾਟਕ ‘ਨਿਉਂ ਜੜ੍ਹ’ ਦਾ ਮੰਚਨ ਹੋਇਆ। ਇਹ ਨਾਟਕ ਪ੍ਰੋਫੈਸਰ ਅਜਮੇਰ ਔਲਖ ਦਾ ਲਿਖਿਆ ਹੋਇਆ ਹੈ ਅਤੇ ਉਨ੍ਹਾਂ ਦੀ ਹੀ ਅਗਵਾਈ ਵਿਚ ਐਡਮਿੰਟਨ ਦੀ ਪੰਜਾਬੀ ਹੈਰੀਟੇਜ ਥੀਏਟਰ ਐਸੋਸੀਏਸ਼ਨ ਵੱਲੋਂ ਖੇਡਿਆ ਗਿਆ। ਭਰੂਣ ਹੱਤਿਆ ਰੋਕਣ ਦਾ ਖੁਲ੍ਹ ਕੇ ਸੁਨੇਹਾ ਦਿੰਦੇ ਇਸ ਨਾਟਕ ਵਿਚ ਦਰਸ਼ਕਾਂ ਦੀ ਦਿਲਚਸ਼ਪੀ ਲਈ ਮਨੋਰੰਜਨ ਵੀ ਸੀ ਤੇ ਉਸਾਰੂ ਗੀਤ ਵੀ ਸਨ। ਭਾਵੁਕ ਕਰਨ ਵਾਲੇ ਦ੍ਰਿਸ਼ ਵੀ ਸਨ। ਪੰਜਾਬ ਤੋਂ ਇਸ ਨਾਟਕ ਵਿਚ ਹਿੱਸਾ ਲੈਣ ਆਏ ਸ੍ਰੀਮਤੀ ਮਨਜੀਤ ਕੌਰ ਔਲਖ ਅਤੇ ਹੈਰੀਟੇਜ ਗਰੁੱਪ ਦੇ ਪਰਮਜੀਤ ਸਿੰਘ ਗਿੱਲ ਅ
ਕੈਲਗਰੀ (ਸ਼ਮਸ਼ੇਰ ਸਿੰਘ ਸੰਧੂ) ਰਾਈਟਰਜ਼ ਫੋਰਮ, ਕੈਲਗਰੀ ਦੀ ਇਕੱਤਰਤਾ, ਕਾਊਂਸਲ ਆਫ ਸਿੱਖ ਔਰਗਨਾਈਜ਼ੇਸ਼ਨਜ਼ ਨਾਰਥ ਈਸਟ ਕੈਲਗਰੀ ਦੇ ਹਾਲ ਵਿੱਚ ਸਨਿੱਚਰਵਾਰ 3 ਅਕਤੂਬਰ, 2009 ਨੂੰ ਸ਼ਮਸ਼ੇਰ ਸਿੰਘ ਸੰਧੂ ਅਤੇ ਸਬਾ ਸਲੇਖ਼ ਦੀ ਪ੍ਰਧਾਨਗੀ ਹੇਠ ਹੋਈ। ਇਕੱਤਰਤਾ ਵਿੱਚ ਤਿੰਨ ਮੈਂਬਰਾਂ ਨੂੰ ਉਹਨਾਂ ਦੀਆਂ ਵਿਸ਼ੇਸ਼ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਜ਼ੁੰਮੇਂਵਾਰੀ ਸੁਰਿੰਦਰ ਸਿੰਘ ਢਿਲੋਂ ਅਤੇ ਜੱਸ ਚਾਹਲ ਨੇ ਨਿਭਾਈ। ਪਿਛਲੇ ਮਹੀਨੇ ਦੀ ਰੀਪੋਰਟ ਪੜ੍ਹੀ ਅਤੇ ਪਰਵਾਨ ਕੀਤੀ ਗਈ।
ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇੱਕ ਮ