ਸਾਹਿਤਿਕ ਜੀਵਨੀਆਂ

ਪੰਜਾਬ ਅਤੇ ਪੰਜਾਬੀ ਦੇ ਮੁੱਦਈ ਪ੍ਰਸਿੱਧ ਸਿੱਖ ਵਿਦਵਾਨ ਭਾਈ ਜੈਤੇਗ ਸਿੰਘ ਅਨੰਤ ਲੰਬੀ ਬਿਮਾਰੀ ਤੋਂ ਬਾਅਦ ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਰਾਜ ਦੇ ਸਰੀ ਸ਼ਹਿਰ ਵਿੱਚ 79 ਸਾਲ ਦੀ ਉਮਰ ਵਿੱਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਨਾਮਵਰ ਲੇਖਕ ਜੈਤੇਗ ਸਿੰਘ ਅਨੰਤ ਪਿਛਲੇ 28 ਸਾਲਾਂ ਤੋਂ ਕੈਨੇਡਾ ਦੇ ਸਰੀ ਸ਼ਹਿਰ ਵਿਚ ਰਹਿ ਰਹੇ ਸਨ।

ਪੰਜਾਬੀ ਸਾਹਿਤ ਦੇ ਅਦਬ ਦੇ ਹਵਾਲੇ ਨਾਲ ਉਨ੍ਹਾਂ ਦਾ ਇਕ ਵਿਸ਼ੇਸ਼ ਮੁਕਾਮ ਸੀ। ਉਨ੍ਹਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਵਿਚ ਲਗਪਗ ਦੋ ਦਰਜਨ ਪੁਸਤਕਾਂ ਪਾਈਆਂ ਹਨ, ਜਿਨ੍ਹਾਂ ਵਿਚੋਂ 3 ਪੁਸਤਕਾਂ ਗ਼ਦਰ ਦੀ ਗੂੰਜ, ਸਿਮਰਤੀ ਗ੍ਰੰਥ ਭਾਈ ਰਣਧੀਰ ਸਿੰਘ ਅਤੇ ਪੰਥ ਦੀ ਸੋਨ ਚਿੜ੍ਹੀ ਭਾਈ

ਕਈ ਵਾਰੀ ਕਿਸੇ ਵਿਅਕਤੀ ਦੀ ਕਾਬਲੀਅਤ ਉਸਦਾ ਲਾਭ ਕਰਨ ਦੀ ਥਾਂ ਨੁਕਸਾਨ ਕਰ ਜਾਂਦੀ ਹੈ, ਕਿਉਂਕਿ ਉਸਦੀ ਕਾਬਲੀਅਤ ਤੋਂ ਖ਼ਾਰ ਖਾਣ ਵਾਲੇ ਉਸਦੀ ਵਿਦਵਤਾ ਅਤੇ ਕਾਬਲੀਅਤ ਦੇ ਅਜਿਹੇ ਵਿਰੋਧੀ ਬਣਦੇ ਹਨ ਕਿ ਉਸਦੀਆਂ ਜੜ੍ਹਾਂ ਵਿੱਚ ਤੇਲ ਦੇਣ ਤੋਂ ਗੁਰੇਜ਼ ਨਹੀਂ ਕਰਦੇ। ਵੈਸੇ ਉਸਦੀ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੁੰਦੀ, ਦੁਸ਼ਮਣ ਤਾਂ ਉਸਦੀ ਕਾਬਲੀਅਤ ਹੀ ਬਣ ਜਾਂਦੀ ਹੈ। ਬਿਲਕੁਲ ਇਸੇ ਤਰ੍ਹਾਂ ਬੁੱਧ ਸਿੰਘ ਨੀਲੋਂ ਨਾਲ ਹੋਇਆ ਹੈ। ਬੁੱਧ ਸਿੰਘ ਨੀਲੋਂ ਬਹੁਤਾ ਪੜ੍ਹਿਆ ਲਿਖਿਆ ਨਹੀਂ ਹੈ, ਭਾਵ ਉਸਨੇ ਡਿਗਰੀਆਂ ਨਹੀਂ ਕੀਤੀਆਂ ਹੋਈਆਂ, ਸਿਰਫ ਹਾਇਰ ਸੈਕੰਡਰੀ ਤਕ ਪੜ੍ਹਾਈ ਕੀਤੀ ਹੋਈ ਹੈ, ਪ੍ਰੰਤੂ ਉਹ ਗਿਆਨਵਾਨ ਹੀ ਨਹੀਂ ਸਗੋਂ ਉਸ ਕ

ਸਰੀਰਕ ਰੂਪ ਵਿੱਚ ਤਾਂ ਕੇਸਰ ਸਿੰਘ ਨੀਰ ਨੂੰ ਮੈਨੂੰ ਸਿਰਫ ਇੱਕ ਦੋ ਵਾਰੀ ਮਿਲਣ ਦਾ ਮੌਕਾ ਹੀ ਮਿਲ ਸਕਿਆ ਸੀ ਕਿ ਉਹਨਾਂ ਨੂੰ ਦਰਗਾਹੀ ਸੱਦਾ ਆ ਗਿਆ ਅਤੇ ਉਹ ਸਦਾ ਲਈ ਸਭ ਨੂੰ ਛੱਡ ਕੇ ਅਣਜਾਣ ਰਾਹਾਂ ਤੇ ਚਲੇ ਗਏ। ਪਰ ਅਸਲ ਵਿੱਚ ਕਿਸੇ ਲੇਖਕ ਨਾਲ ਅਸਲੀ ਮੁਲਾਕਾਤ ਉਸਦੀ ਲਿਖਤ ਨੂੰ ਪੜ੍ਹਨ ਅਤੇ ਮਾਨਣ ਨਾਲ ਹੀ ਹੁੰਦੀ ਹੈ। ਉਸ ਦੀ ਲਿਖਤ ਵਿਚੋਂ ਉਸ ਨੂੰ ਮਿਲਿਆ ਹਾਂ ਅਤੇ ਉਸ ਲਿਖਤ ਦਾ ਪ੍ਰਭਾਵ ਸਾਂਝਾ ਕਰ ਰਿਹਾ ਹਾਂ ।

ਕੇਸਰ ਸਿੰਘ ਨੀਰ ਨੇ ਪੰਜਾਬੀ ਕਾਵਿ ਜਗਤ ਦੀ ਝੋਲੀ ਕੁੱਲ 9 ਕਿਤਾਬਾਂ ਪਾਈਆਂ ਹਨ ਜਿਨਾਂ ਵਿਚੋਂ 4 ਬਾਲ ਕਾਵਿ ਨਾਲ ਸੰਬੰਧਿਤ ਹਨ ਗਾਉਂਦੇ ਬਾਲ 1960 ,ਝਿਲਮਿਲ ਝਿਲਮਿਲ ਤਾਰੇ 1994, ਫੁੱਲ ਰੰਗ ਬਰੰਗ

ਸਤਵੇਂ ਦਹਾਕੇ ਦੇ ਅੰਤ ਉੱਤੇ ਚੱਲੀ ਨਕਸਲਬਾੜੀ ਲਹਿਰ ਨੇ ਸਮੁੱਚੇ ਭਾਰਤ ਦੇ ਚੇਤੰਨ ਅਤੇ ਜੋਸ਼ੀਲੇ ਮੱਧ-ਵਰਗੀ ਗੱਭਰੂਆਂ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ। ਹੁਣ ਤੱਕ ਆਜ਼ਾਦੀ ਨਾਲ ਜੁੜੇ ਸੁਪਨਿਆਂ ਤੋਂ ਜਨ-ਸਾਧਾਰਨ ਦਾ ਮੋਹ-ਭੰਗ ਹੋ ਚੁੱਕਾ ਸੀ। ਸਿਆਸੀ-ਸਮਾਜੀ ਜੀਵਨ ਵਿੱਚ ਨਿੱਤ ਫ਼ੈਲਦੇ ਜਾ ਰਹੇ ਭ੍ਰਿਸ਼ਟਾਚਾਰ ਅਤੇ ਆਦਰਸ਼-ਵਿਹੀਣਤਾ ਤੋਂ ਲੋਕ ਦੁਖੀ ਸਨ। ‘ਇਨਕਲਾਬ’ ਲਈ ਤੁਰੀਆਂ ਪਾਰਟੀਆਂ ‘ਬੁਨਿਆਦੀ ਸਿੱਧਾਂਤਕ ਵਖਰੇਵਿਆਂ’ ਕਾਰਨ ਪਹਿਲਾਂ ਹੀ ਅੱਡੋ-ਪਾਟੀ ਹੋ ਚੁੱਕੀਆਂ ਸਨ।

ਨਕਸਲਬਾੜੀ ਅੰਦੋਲਨ ਨੇ ‘ਤੇਜ਼-ਗਤੀ’ ਨਾਲ ‘ਦੌੜ ਕੇ’ ਇਨਕਾਲਬ ਤੱਕ ਪਹੁੰਚਣ ਲਈ ਜੋ ਨਾਅਰਾ ਦਿੱਤਾ ਉਹ ਸੁਪਨਸ਼ੀਲ ਦਿਲਾਂ ਲਈ ਹੁਲਾਰਾ ਬਣ ਗਿਆ। ਇਸ ਲ

ਜ਼ਿੰਦਗੀ ਦੇ ਇਹਨਾਂ ਮੁਢਲੇ ਵਰ੍ਹਿਆਂ ਵਿੱਚ ਮੇਰੀ ਸੋਚ ਉੱਤੇ ਪਿੰਡ ਵਿੱਚ ਲੱਗਦੇ ਮੇਲਿਆਂ ਸਮੇਂ ਲੱਗਦੇ ਦੀਵਾਨਾਂ ਅਤੇ ਸਮੇਂ-ਸਮੇਂ ਵੱਖ ਵੱਖ ਰਾਜਸੀ ਪਾਰਟੀਆਂ ਦੁਆਰਾ ਕੀਤੇ ਜਾਂਦੇ ਜਲਸਿਆਂ/ਡਰਾਮਿਆਂ ਦਾ ਵੀ ਅਸਰ ਪਿਆ। ਸਾਡੇ ਪਿੰਡ ਗੁਰੂ ਹਰਗੋਬਿੰਦ ਸਾਹਿਬ ਅਤੇ ਭਾਈ ਬਿਧੀ ਚੰਦ ਦੀ ਯਾਦ ਵਿੱਚ ਹਰ ਸਾਲ ਦੋ ਵੱਡੇ ਮੇਲੇ ਲੱਗਦੇ। ਪਹਿਲਾ ਨੌਂ ਜੇਠ ਨੂੰ ਤੇ ਦੂਜਾ ਭਾਦੋਂ ਦੀ ਮੱਸਿਆ ਤੋਂ ਸੱਤ ਦਿਨ ਪਿਛੋਂ। ਇਹ ਮੇਲੇ ਆਖੰਡ-ਪਾਠ ਰੱਖਣ ਦੇ ਦਿਨ ਤੋਂ ਲੈ ਕੇ ਭੋਗ ਪੈਣ ਵਾਲੇ ਦਿਨ ਤੱਕ ਲੱਗਦੇ। ਤਿੰਨੇ ਦਿਨ ਬਾਹਰ ਖੁੱਲ੍ਹੇ ਪੰਡਾਲ ਵਿੱਚ ਰਾਤ-ਦਿਨ ਦੀਵਾਨ ਸੱਜਦੇ। ਢਾਡੀ ਅਤੇ ਕਵੀਸ਼ਰ ਸਿੱਖ ਗੁਰੂਆਂ ਦੀ ਕੁਰਬਾਨੀ ਦੀਆਂ ਵਾਰਾਂ ਗਾਉਂਦੇ

ਇਹਨਾਂ ਦਿਨਾਂ ਵਿੱਚ ਹੀ ਅਤਰ ਸਿੰਘ ਨੇ ਆਪਣੇ ਕਿਤਾਬਾਂ ਵਾਲੇ ਝੋਲੇ ਵਿਚੋਂ ਦੋ ਤਿੰਨ ਸਾਹਿਤਕ-ਮੈਗ਼ਜ਼ੀਨ ਕੱਢ ਕੇ ਵਿਖਾਏ। ਇਹਨਾਂ ਵਿੱਚ ਵੱਖ ਵੱਖ ਲੇਖਕਾਂ ਦੀਆਂ ਕਵਿਤਾਵਾਂ, ਕਹਾਣੀਆਂ ਤੇ ਲੇਖ ਛਪੇ ਹੋਏ ਸਨ। ਮੇਰੇ ਲਈ ਅਦਭੁੱਤ ਚੀਜ਼ ਸਨ ਇਹ ਮੈਗ਼ਜ਼ੀਨ। ਮੈਂ ਉਸਤੋਂ ਪੜ੍ਹਨ ਲਈ ਮੰਗੇ ਤਾਂ ਉਸਨੇ ਕਿਹਾ ਕਿ ਉਹ ਮੇਰੇ ਲਈ ਹੀ ਤਾਂ ਲੈ ਕੇ ਆਇਆ ਹੈ। ਉਸ ਕੋਲ ਤਾਂ ਹੋਰ ਵੀ ਇਸਤਰ੍ਹਾਂ ਦੇ ਬਹੁਤ ਸਾਰੇ ਪਰਚੇ ਸਨ ਪੜ੍ਹਨ ਵਾਸਤੇ। ਉਸਨੇ ਇਹ ਵੀ ਦੱਸਿਆ ਕਿ ਉਸਨੂੰ ਇਹ ‘ਕਾਰੂੰ ਦਾ ਖ਼ਜ਼ਾਨਾ’ ਸਾਡੀ ‘ਚੰਦੂ ਕੀ’ ਪੱਤੀ ਦੇ ਡਾਕਟਰ ਬਲਵੰਤ ਸਿੰਘ ਕੋਲੋਂ ਲੱਭਾ ਹੈ। ਬਲਵੰਤ ਸਿੰਘ ਤਾਂ ਸਾਡੇ ਸਕਿਆਂ ਵਿੱਚੋਂ ਹੀ ਸੀ। ਉਸਨੇ ਫ਼ੌਜ ਵਿੱਚ ਡਾਕਟਰ ਵਜੋਂ

ਸਾਂਝ ਦੇ ਮਾਹੌਲ ਵਿੱਚ ਜਿੱਥੇ ਮੇਰਾ ਆਪਾ ਧਾਰਮਿਕ ਤੰਗ-ਦਿਲੀ ਦੀਆਂ ਵਲਗਣਾ ਤੋਂ ਪਾਰ ਜਾ ਕੇ ਖੁੱਲ੍ਹ-ਦਿਲੇ ਮਾਨਵਵਾਦ ਦਾ ਧਾਰਨੀ ਬਣ ਰਿਹਾ ਸੀ ਓਥੇ ਮੇਰਾ ਸੰਵੇਦਨਸ਼ੀਲ ਮਨ ਸੁਣੀਆਂ ਕਥਾ-ਕਹਾਣੀਆਂ ਰਾਹੀਂ ਲੇਖਕ ਬਣਨ ਲਈ ਜ਼ਰਖ਼ੇਜ਼ ਜ਼ਮੀਨ ਬਣ ਰਿਹਾ ਸੀ। ਪਰ ਅਜੇ ਤੱਕ ਇਸ ਜ਼ਮੀਨ ਵਿੱਚ ਕਹਾਣੀ ਦੇ ਮੌਖਿਕ ਬੀਜ ਹੀ ਡਿੱਗੇ ਸਨ।

ਲਿਖ਼ਤੀ ਸਾਹਿਤ ਨਾਲ ਮੇਰੀ ਸਭ ਤੋਂ ਪਹਿਲੀ ਸਾਂਝ ਮੇਰੇ ਪਿਤਾ ਨੇ ਪਵਾਈ। ਉਹ ਅਖ਼ਬਾਰ, ਨਾਵਲ ਅਤੇ ਕਹਾਣੀਆਂ ਪੜ੍ਹਨ ਦਾ ਸ਼ੌਕੀਨ ਸੀ। ਆਪਣੇ ਪਿਤਾ ਦੁਆਰਾ ਲਿਆਂਦੀ ਸਭ ਤੋਂ ਪਹਿਲੀ ਪੁਸਤਕ, ਜਿਹੜੀ ਮੈਂ ਆਪਣੇ ਘਰ ਵੇਖੀ, ਉਹ ਸੀ ਗੁਰਮੁਖ਼ ਸਿੰਘ ਮੁਸਾਫ਼ਿਰ ਦੀ ‘ਵੱਖਰੀ ਦੁਨੀਆਂ’ ; ਜਿਸ ਵਿੱਚ ਉਹਦੇ ਜੇਲ੍ਹ

ਸਾਂਝ ਦਾ ਮਾਹੌਲ ਸਮੁੱਚੇ ਪਿੰਡ ਵਿੱਚ ਹੀ ਰਚਿਆ ਵੱਸਿਆ ਹੋਇਆ ਸੀ। ਗੁਰੂ ਹਰਗੋਬਿੰਦ ਸਾਹਿਬ ਤੇ ਭਾਈ ਬਿਧੀ ਚੰਦ ਦੀ ਯਾਦ ਵਿੱਚ ਹਰ ਸਾਲ ਸਾਡੇ ਪਿੰਡ ਦੋ ਵੱਡੇ ਧਾਰਮਿਕ ਮੇਲੇ ਲੱਗਦੇ ਅਤੇ ਇਹਨਾਂ ਮੇਲਿਆਂ ਉੱਪਰ ਰਾਗੀ-ਢਾਡੀ ਅਤੇ ਕਵੀਸ਼ਰ ਸਿੱਖ-ਇਤਿਹਾਸ ਸੁਣਾਉਂਦੇ। ਮੈਂ ਢਾਡੀਆਂ ਅਤੇ ਕਵੀਸ਼ਰਾਂ ਨੂੰ ਬੜੇ ਉਮਾਹ ਨਾਲ ਸੁਣਦਾ। ਸਵੇਰੇ ਹੀ ਨਹੀਂ ਰਾਤ ਨੂੰ ਵੀ ਮੈਂ ਇਹਨਾਂ ਦੀਵਾਨਾਂ ਵਿੱਚ ਹਾਜ਼ਰੀ ਭਰਦਾ। ਇੰਜ ਮੇਰਾ ਸਿੱਖ-ਇਤਿਹਾਸ ਅਤੇ ਗੁਰਮਤਿ-ਵਿਚਾਰਧਾਰਾ ਦੇ ਮਾਨਵਵਾਦੀ ਪੱਖਾਂ ਨਾਲ ਲਗਾਓ ਵਧਦਾ ਗਿਆ। ਹਰ ਮੇਲੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸਮੇਤ ਕੀਰਤਨ ਕਰਦਾ ਜਲੂਸ ਸਾਰੇ ਪਿੰਡ ਵਿੱਚੋਂ ਗੁਜ਼ਰਦਾ। ਬਿਧੀਚੰਦੀਏ ਬਾਬਿਆਂ

ਕੋਈ ਵੀ ਵਿਅਕਤੀ ਆਪਣੇ ਇਤਿਹਾਸ ਅਤੇ ਹਾਲਾਤ ਦੀ ਪੈਦਾਵਾਰ ਹੁੰਦਾ ਹੈ। ਜੇਕਰ ਮੈਂ ਲੇਖਕ ਬਣ ਸਕਿਆਂ ਤਾਂ ਇਸ ਕਰਕੇ ਨਹੀਂ ਕਿ ਮੇਰੇ ਉੱਤੇ ਪ੍ਰਮਾਤਮਾ ਦੀ ਕੋਈ ਖ਼ਾਸ ਮਿਹਰ ਹੋਈ ਸਗੋਂ ਇਸ ਕਰਕੇ ਕਿ ਮੇਰੇ ਪਿਛੋਕੜ ਅਤੇ ਚੌਗਿਰਦੇ ਵਿੱਚ ਕਿਧਰੇ ਨਾ ਕਿਧਰੇ, ਕੁੱਝ ਨਾ ਕੁੱਝ ਅਜਿਹਾ ਜ਼ਰੂਰ ਹੋਵੇਗਾ, ਜਿਸ ਸਦਕਾ ਮੇਰੇ ਅੰਦਰ ਲੇਖਕ ਬਣਨ ਦਾ ਬੀਜ ਡਿੱਗ ਪਿਆ, ਜੋ ਸਮਾਂ ਆਉਣ ‘ਤੇ ਲੋੜੀਂਦੀ ‘ਰੌਸ਼ਨੀ’ ਅਤੇ ‘ਗਰਮੀ’ ਮਿਲਣ ਨਾਲ ਫੁੱਟ ਪਿਆ।

ਭਾਵੇਂ ਇਸ ‘ਕੁਝ ਨਾ ਕੁਝ’ ਦੀ ਪਛਾਣ ਕਰ ਸਕਣੀ ਡਾਢੀ ਮੁਸ਼ਕਿਲ ਹੈ ਪਰ ਫ਼ਿਰ ਵੀ ਬੀਤੇ ਉੱਤੇ ਨਜ਼ਰ ਮਾਰਿਆਂ ਕੋਈ ਕੋਈ ਨਕਸ਼ ਉੱਘੜਦਾ ਉੱਭਰਦਾ ਦਿੱਸ ਪੈਂਦਾ ਹੈ।

ਮੇਰਾ ਇਹ ਦਾਅਵਾ ਹਰਗ

ਜੱਸੋਵਾਲ ਗਾਉਣ ਮੇਲਿਆਂ ਦਾ ਮੋਹੜੀਗੱਡ ਸੀ। ਉਸ ਨੂੰ ਪੰਜਾਬੀ ਸਭਿਆਚਾਰ ਦਾ ਬਾਬਾ ਬੋਹੜ ਕਿਹਾ ਜਾਂਦਾ ਸੀ। ਉਹਦਾ ਪੂਰਾ ਨਾਂ ਉਹਦੇ ਕੱਦ ਕਾਠ ਜਿੱਡਾ ਹੀ ਸੀ -ਜਥੇਦਾਰ ਜਗਦੇਵ ਸਿੰਘ ਜੱਸੋਵਾਲ। ਉਸ ਨੇ ਪਿੰਡ ਜੱਸੋਵਾਲ ਦੀ ਮਸ਼ਹੂਰੀ ਉਵੇਂ ਹੀ ਕਰਾਈ ਜਿਵੇਂ ਗਰੇਵਾਲਾਂ ਦੀਆਂ ਖੇਲ੍ਹਾਂ ਨੇ ਕਿਲਾ ਰਾਇਪੁਰ ਦੀ ਕਰਾਈ। ਜੇ ਉਹ ਆਪਣੇ ਨਾਂ ਨਾਲ ਆਪਣਾ ਗੋਤ ਗਰੇਵਾਲ ਜੋੜੀ ਰੱਖਦਾ ਤਾਂ ਪਿੰਡ ਜੱਸੋਵਾਲ ਨੂੰ ਦੂਰ ਦੁਰਾਡੇ ਦੇ ਲੋਕ ਨਾ ਜਾਣ ਸਕਦੇ। ਜਗਦੇਵ ਸਿੰਘ ਦੇ ਨਾਂ ਨਾਲ ਪਿੰਡ ਜੱਸੋਵਾਲ ਦਾ ਨਾਂ ਵੀ ਦੂਰ-ਦੂਰ ਤਕ ਧੁੰਮਿਆਂ। ਉਹ ਵਿਲੱਖਣ ਸ਼ਖ਼ਸੀਅਤ ਦਾ ਮਾਲਕ ਸੀ, ਜਿਸ ਵਿਚ ਅਨੇਕਾਂ ਗੁਣ ਸਨ। ਉਹਦਾ ਜੀਵਨ ਰੰਗ ਤਮਾਸ਼ਿਆਂ ਦੀ ਲੀਲ੍ਹਾ