
ਪੰਜਾਬ ਬਹੁ ਪੱਖੀ ਅਤੇ ਬਹੂ ਪਰਤੀ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਨਸ਼ੇ, ਖੁਦਕੁਸ਼ੀਆਂ, ਬੇਰੁਜ਼ਗਾਰੀ, ਕਿਰਸਾਨੀ ਸੰਕਟ, ਗੈਂਗਸਟਰਵਾਦ, ਸਰਕਾਰੀ ਹਸਪਤਾਲਾਂ ਦਾ ਨਿਘਾਰ, ਗਰੀਬੀ, ਲੱਕ ਤੋੜਵੀਂ ਮਹਿੰਗਾਈ, ਭ੍ਰਿਸ਼ਟਾਚਾਰ, ਭੁੱਖਮਰੀ, ਬਲਾਤਕਾਰ, ਵਿਉਪਾਰਿਕ ਸੰਕਟ, ਦਿਨ-ਬ-ਦਿਨ ਬੋਝਲ ਹੁੰਦੀ ਕਰਜ਼ੇ ਦੀ ਪੰਡ, ਮਿਲਾਵਟਖੋਰੀ, ਪਾਣੀ ਸੰਕਟ ਅਤੇ ਫਿਰੌਤੀ ਲਈ ਆ ਰਹੀਆਂ ਧਮਕੀਆਂ ਨੇ ਲੋਕਾਂ ਅੰਦਰ ਖੌਫ ਦੀਆਂ ਦਿਵਾਰਾਂ ਖੜ੍ਹੀਆਂ ਕਰ ਦਿੱਤੀਆਂ ਹਨ।
ਸ਼ਰਾਬ ਪੰਜਾਬ ਸਰਕਾਰ ਦਾ ਮਾਨਤਾ ਪ੍ਰਾਪਤ ਨਸ਼ਾ ਹੈ। 2025-26 ਵਿੱਚ ਪੰਜਾਬੀਆਂ ਨੂੰ ਸ਼ਰਾਬ ਪਰੋਸਕੇ 11020 ਕਰੋੜ ਦੀ ਰਾਸ਼ੀ ਇਕੱਠੀ ਕਰਨ ਦਾ ਟੀਚਾ ਮਿਥਿਆ ਗਿਆ ਸੀ। ਚਾਲੂ ਵਿੱਤੀ ਵਰ੍ਹ
ਪੰਜਾਬ ਵਿੱਚ 13 ਨਵੰਬਰ ਨੂੰ ਹੋਣ ਜਾ ਰਹੀਆਂ ਚਾਰ ਵਿਧਾਨ ਸਭਾ ਦੀਆਂ ਜਿਮਨੀ ਚੋਣਾਂ ਵਿੱਚ ਮੁਕਾਬਲਾ ਹੁਣ ਕਾਂਗਰਸ, ਆਮ ਆਦਮੀ ਪਾਰਟੀ ਤੇ ਬੀਜੇਪੀ ਵਿਚਾਲੇ ਹੀ ਰਹਿ ਗਿਆ ਹੈ ਕਿਉਂਕਿ ਅਕਾਲੀ ਦਲ ਇਨ੍ਹਾਂ ਜਿਮਨੀ ਚੋਣਾਂ ਵਿੱਚੋਂ ਬਾਹਰ ਹੋ ਗਿਆ ਹੈ। ਅਕਾਲੀ ਦਲ ਵੱਲੋਂ ਵਰਕਿੰਗ ਕਮੇਟੀ ਦੀ ਮੀਟਿੰਗ ਕਰਕੇ ਇਨ੍ਹਾਂ ਜਿਮਨੀ ਚੋਣਾਂ ਵਿੱਚ ਕਿਨਾਰਾ ਕਰ ਲੈਣ ਨਾਲ ਸੂਬੇ ਦੀ ਸਿਆਸਤ ਨੇ ਨਵਾਂ ਮੋੜ ਲੈ ਲਿਆ ਹੈ।
ਇਹ ਚਾਰ ਵਿਧਾਨ ਸਭਾ ਸੀਟਾਂ ਵਿੱਚੋਂ ਇੱਕ ਗਿੱਦੜਬਾਹਾ ਤੋਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਲੁਧਿਆਣਾ ਤੋਂ ਲੋਕ ਸਭਾ ਚੋਣ ਜਿੱਤਣ ਉਪਰੰਤ ਖਾਲੀ ਹੋਈ ਸੀ। ਦੂਜੀ, ਬਰਨਾਲਾ ਵਿਧਾਨ ਸਭਾ ਸੀਟ ਸਾਬਕਾ ਮੰਤਰੀ ਮੀਤ ਹੇਅ
ਜਦੋਂ ਤੱਕ ਇਸ ਧਰਤੀ ’ਤੇ ਵੰਨ-ਸੁਵੰਨਤਾ ਬਣੀ ਰਹੇਗੀ, ਉਦੋਂ ਤੱਕ ਸਾਡੀ ਜ਼ਿੰਦਗੀ ਵੀ ਬਹੁ-ਰੰਗੀ ਬਣੀ ਰਹੇਗੀ। ਕੁਦਰਤੀ ਵੰਨ-ਸੁਵੰਨਤਾ ਦੇ ਖਤਮ ਹੁੰਦਿਆਂ ਹੀ ਸਾਡੀ ਜ਼ਿੰਦਗੀ ਦੇ ਰੰਗ ਵੀ ਫਿੱਕੇ ਪੈਣ ਲੱਗ ਪੈਣਗੇ। ਸ਼ੀਸ਼ੇ ਦੇ ਮਰਤਬਾਨਾਂ ਵਿੱਚ ਤਾੜ ਕੇ ਰੱਖੀਆਂ ਮੱਛੀਆਂ ਤੋਂ ਅਸੀਂ ਦਰਿਆਵਾਂ, ਸਮੁੰਦਰਾਂ, ਨਦੀਆਂ ਦੀ ਵਿਸ਼ਾਲਤਾ ਦੇ ਦਰਸ਼ਨ ਨਹੀਂ ਕਰ ਸਕਦੇ। ਗੱਡੀਆਂ ਵਿੱਚ ਟੰਗੀਆਂ ਬਨਾਉਟੀ ਚਿੜੀਆਂ, ਤੋਤੇ, ਗਟਾਰਾਂ ਸਾਡੇ ਮਨਾਂ ਨੂੰ ਸੰਗੀਤਕ ਹੁਲਾਰੇ ਨਹੀਂ ਦੇ ਸਕਦੇ।
ਅਸੀਂ ਕੁਦਰਤੀ ਬਨਸਪਤੀ ਅਤੇ ਜੰਗਲਾਂ ਨੂੰ ਸਾਫ਼ ਕਰ ਕੇ ਧਰਤੀ ਨੂੰ ਜਾਂ ਤਾਂ ਪਲਾਟਾਂ ਦਾ ਰੂਪ ਦੇ ਦਿੱਤਾ ਜਾਂ ਫਿਰ ਉਸ ਥਾਂ ਉੱਤੇ ਕੰਕਰੀਟ ਦੇ ਜੰਗਲ ਉਸਾ
ਚਿੱਟੇ ਤੇ ਗੈਂਗਸਟਰਵਾਦ ਵਾਂਗ ਚਾਈਨਾ ਡੋਰ ਦਾ ਕਹਿਰ ਦਿਨ ਬਦਿਨ ਵਧਦਾ ਜਾ ਰਿਹਾ ਹੈ, ਜਿਸ ਨੇ ਹੁਣ ਤਕ ਹਜ਼ਾਰਾਂ ਲੋਕਾਂ ਨੂੰ ਜ਼ਖਮੀ ਕਰਨ ਤੋਂ ਇਲਾਵਾ ਸੈਂਕੜੇ ਲੋਕਾਂ ਦੀਆਂ ਜਾਨਾਂ ਵੀ ਲੈ ਲਈਆਂ ਹਨ। ਪਰ ਇਸਦੇ ਬਾਵਜੂਦ ਨਾ ਤਾਂ ਸਾਡੀਆਂ ਸਰਕਾਰਾਂ ਨੇ ਅਤੇ ਨਾ ਹੀ ਲੋਕਾਂ ਨੇ ਚਾਈਨਾ ਡੋਰ ਦੀ ਵਰਤੋਂ ਨਾ ਕੀਤੇ ਜਾਣ ਨੂੰ ਲੈ ਕੇ ਗੰਭੀਰ ਹਨ। ਜੇਕਰ ਚਾਈਨਾ ਡੋਰ ਦੇ ਇਸ ਵਧ ਰਹੇ ਕਹਿਰ ਨੂੰ ਵਕਤ ਰਹਿੰਦਿਆਂ ਲਗਾਮ ਨਾ ਲਾਈ ਗਈ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਸ ਉੱਤੇ ਨਕੇਲ ਪਾਉਣੀ ਸਾਡੇ ਵੱਸੋਂ ਬਾਹਰ ਹੋ ਜਾਵੇਗੀ ਤੇ ਅਸੀਂ ਹੱਥ ਮਲਦੇ ਰਹਿ ਜਾਵਾਂਗੇ। ਚਾਈਨਾ ਡੋਰ ਦੀ ਸਮੱਸਿਆ ਇਸ ਕਦਰ ਵਧ ਚੁੱਕੀ ਹੈ ਕਿ ਘਰੋਂ ਬਾਹਰ ਨਿਕਲਦੇ ਹੀ ਇਸ
ਪਰਵਾਸ ਦਾ ਰੁਝਾਨ ਸਦੀਆਂ ਤੋਂ ਚਲਦਾ ਆ ਰਿਹਾ ਹੈ। ਰੋਜ਼ੀ ਰੋਟੀ ਲਈ ਬੰਦਾ ਪੰਛੀਆਂ ਵਾਂਗ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦਾ ਰਹਿੰਦਾ ਹੈ, ਬੇਸ਼ਕ ਉਸ ਨੂੰ ਅਨੇਕਾਂ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਗੈਰ ਕਾਨੂੰਨੀ ਤਰੀਕਿਆਂ ਨਾਲ ਦੂਜੇ ਦੇਸ਼ਾਂ ਨੂੰ ਜਾਣ ਸਦਕਾ ਅਨੇਕਾਂ ਲੋਕਾਂ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣ ਪੈ ਜਾਂਦੇ ਹਨ। ਪਰ ਇਸਦੇ ਬਾਵਜੂਦ ਪਰਵਾਸ ਦਾ ਇਹ ਸਿਲਸਲਾ ਲਗਾਤਾਰ ਜਾਰੀ ਹੈ। ਪਿਛਲੇ ਡੇਢ ਕੁ ਦਹਾਕੇ ਤੋਂ ਪਰਵਾਸ ਦਾ ਰੁਝਾਨ ਬੜੀ ਤੇਜ਼ੀ ਨਾਲ ਵਧਿਆ ਹੈ। ਇਸ ਰੁਝਾਨ ਦੌਰਾਨ ਬਹੁਤ ਸਾਰੇ ਬੰਦੇ ਗੈਰ ਕਾਨੂੰਨੀ ਢੰਗਾਂ ਨਾਲ ਵੱਖ ਵੱਖ ਦੇਸ਼ਾਂ ਦੀ ਧਰਤੀ ਉੱਤੇ ਪੈਰ ਟਿਕਾਉਣਣ ਵਿੱਚ ਸਫਲ ਹੋਏ ਹਨ। ਅਮਰੀਕਾ ਵਿ
ਪੰਜਾਬ ਇਸ ਸਮੇਂ ਨਾਜ਼ੁਕ ਸਥਿਤੀ ਵਿੱਚੋਂ ਗੁਜ਼ਰ ਰਿਹਾ ਹੈ। ਜਿਹੜਾ ਸੂਬਾ ਕਦੇ ਦੇਸ਼ ਦਾ ਮੋਹਰੀ ਸੀ, ਉਹ ਨਿਵਾਣ ਵਲ ਜਾ ਰਿਹਾ ਹੈ। ਪੰਜਾਬ ਦਿਵਸ ਨੂੰ ਨਿਰਾ ਸਮਾਗਮਾਂ ਤਕ ਹੀ ਸੀਮਤ ਨਹੀਂ ਰੱਖਣਾ ਚਾਹੀਦਾ ਹੈ ਸਗੋਂ ਸੂਬੇ ਦੇ ਭਵਿੱਖ ਬਾਰੇ ਗੰਭੀਰ ਚਿੰਤਨ ਦੀ ਲੋੜ ਹੈ। ਸਾਰੀਆਂ ਰਾਜਸੀ ਪਾਰਟੀਆਂ, ਵਿਦਵਾਨਾਂ ਅਤੇ ਧਾਰਮਿਕ ਆਗੂਆਂ ਨੂੰ ਇੱਕ ਦੂਜੇ ਉੱਤੇ ਚਿੱਕੜ ਸੁੱਟਣ ਦੀ ਥਾਂ ਗੰਭੀਰ ਵਿਚਾਰ ਵਟਾਂਦਰੇ ਰਾਹੀਂ ਕੋਈ ਭਵਿੱਖੀ ਯੋਜਨਾ ਬਣਾਉਣ ਦੀ ਲੋੜ ਹੈ। ਬਹਿਸ ਵਿੱਚੋਂ ਕੁਝ ਪ੍ਰਾਪਤ ਨਹੀਂ ਹੁੰਦਾ ਸਗੋਂ ਇੱਕ ਦੂਜੇ ਉੱਤੇ ਚਿੱਕੜ ਹੀ ਸੁੱਟਿਆ ਜਾਂਦਾ ਹੈ, ਜਿਸ ਨਾਲ ਆਪਸੀ ਨਫ਼ਰਤਾਂ ਵਿੱਚ ਹੋਰ ਵਾਧਾ ਹੁੰਦਾ ਹੈ। ਪਿਛਲੇ ਸਮਿਆਂ ਵਿੱਚ ਕਿ
ਜੇਕਰ ਸਮਾਜਿਕ ਜ਼ਿੰਦਗੀ ਨੂੰ ਵਾਚਿਆ ਜਾਵੇ ਤਾਂ ਇੰਜ ਜਾਪਦਾ ਹੈ ਕਿ ਲੋਕ ਆਪਣੀ ਜ਼ਿੰਦਗੀ ਦੀ ਹਕੀਕਤ ਤੋਂ ਲਾਂਭੇ ਹੁੰਦੇ ਜਾ ਰਹੇ ਹਨ। ਟੈਲੀਵਿਜ਼ਨ ਦੇ ਲੜੀਵਾਰ ਨਾਟਕਾਂ ਦੇ ਪਾਤਰਾਂ ਦੇ ਚਰਿੱਤਰ ਮ੍ਰਿਗ ਤ੍ਰਿਸ਼ਨਾ ਵਾਂਗ ਹੁੰਦੇ ਹਨ, ਜਿਨ੍ਹਾਂ ਦੀ ਜ਼ਿੰਦਗੀ ਸਾਡੀ ਸਮਾਜਿਕ ਅਤੇ ਪਰਿਵਾਰਕ ਜ਼ਿੰਦਗੀ ਨਾਲ ਉੱਕਾ ਹੀ ਮੇਲ ਨਹੀਂ ਖਾਂਦੀ ਹੁੰਦੀ। ਅਸੀਂ ਇਹ ਵੀ ਜਾਣਦੇ ਹੁੰਦੇ ਹਾਂ ਕਿ ਇਹ ਲੜੀਵਾਰ ਨਾਟਕ ਕੇਵਲ ਸਾਡੇ ਮਨੋਰੰਜਨ ਲਈ ਪੇਸ਼ ਕੀਤੇ ਜਾਂਦੇ ਹਨ ਪਰ ਫਿਰ ਵੀ ਟੈਲੀਵਿਜ਼ਨ ’ਤੇ ਪੇਸ਼ ਕੀਤੇ ਜਾ ਰਹੇ ਨਾਟਕਾਂ ਦੇ ਪਾਤਰਾਂ ਦੇ ਜੀਵਨ ਵਿੱਚ ਅਸੀਂ ਐਨੀ ਬੁਰੀ ਤਰ੍ਹਾਂ ਖੁੱਭ ਜਾਂਦੇ ਹਾਂ ਕਿ ਅਸੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਭੁੱਲਕੇ ਉਸ ਤਰ੍ਹ
ਇਹ ਇੱਕ ਕੁਦਰਤੀ ਵਰਤਾਰਾ ਹੈ ਕਿ ਹਰ ਵਿਅਕਤੀ ਦੀਆਂ ਖਾਣ ਪੀਣ, ਰਹਿਣ ਸਹਿਣ, ਸੌਣ ਪੈਣ, ਪਹਿਨਣ, ਗੱਲਬਾਤ ਕਰਨ, ਬੈਠਣ ਉੱਠਣ ਅਤੇ ਇੱਕ ਦੂਜੇ ਨਾਲ ਵਿਚਰਣ ਦੀਆਂ ਆਦਤਾਂ ਆਪਣੀਆਂ ਆਪਣੀਆਂ ਹੁੰਦੀਆਂ ਹਨ। ਹਰ ਇੱਕ ਦੇ ਵਿਚਾਰ ਵੱਖਰੇ ਵੱਖਰੇ ਹੁੰਦੇ ਹਨ। ਕਿਸੇ ਦਾ ਸੁਭਾਅ ਹਸਮੁੱਖ, ਮਜ਼ਾਕੀਆ ਅਤੇ ਖੁੱਲ੍ਹ ਦਿਲਾ ਹੁੰਦਾ ਹੈ ਪਰ ਕੋਈ ਤੰਗ ਦਿਲ ਅਤੇ ਸੰਕੋਚੀ ਸੁਭਾਅ ਦਾ ਹੁੰਦਾ ਹੈ। ਕਿਸੇ ਵਿੱਚ ਕਿਸੇ ਵੱਲੋਂ ਕਹੀ ਗਈ ਗੱਲ ਨੂੰ ਬਰਦਾਸ਼ਤ ਕਰਨ ਜਾਂ ਨਜ਼ਰ ਅੰਦਾਜ਼ ਕਰਨ ਦਾ ਮਾਦਾ ਹੁੰਦਾ ਹੈ, ਕੋਈ ਉਸ ਗੱਲ ਦਾ ਗੁੱਸਾ ਕਰਕੇ ਰੁੱਸ ਬੈਠਦਾ ਹੈ ਅਤੇ ਤਕਰਾਰਬਾਜ਼ੀ ਵਿੱਚ ਪੈ ਜਾਂਦਾ ਹੈ। ਕਈ ਇੱਕ ਦੂਜੇ ਨੂੰ ਸਹਿਯੋਗ ਦੇਕੇ ਖੁਸ਼ੀ ਮਹਿਸੂਸ ਕਰਦੇ ਹ
ਇੱਥੇ ਮੈਨੂੰ ਬਾਬਾ ਨਾਜ਼ਮੀ ਦੀਆਂ ਉਹ ਸਤਰਾਂ ਯਾਦ ਆਉਂਦੀਆਂ ਹਨ, ਉਹ ਲਿਖਦੇ ਹਨ:
ਬੇ ਹਿੰਮਤ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ,
ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ।
ਮੰਜ਼ਲ ਦੇ ਮੱਥੇ ਦੇ ਉੱਤੇ ਤਖ਼ਤੀ ਲਗਦੀ ਉਨ੍ਹਾਂ ਦੀ,
ਜਿਹੜੇ ਘਰੋਂ ਬਣਾ ਕੇ ਤੁਰਦੇ ਨਕਸ਼ਾ ਆਪਣੇ ਸਫ਼ਰਾਂ ਦਾ।
ਪੰਜਾਬ ਦੇ ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਐੱਮਐੱਲਏ ਡਾ. ਚਰਨਜੀਤ ਸਿੰਘ ਚੰਨੀ ਨਾਲ ਮੇਰਾ ਵਾਹ ਵਾਸਤਾ ਚਿਰੋਕਣਾ ਚਲਿਆ ਆ ਰਿਹਾ ਹੈ। ਭਾਵ ਇੱਕ ਦਹਾਕਾ ਪਹਿਲਾਂ ਦਾ, ਜਦੋਂ ਉਨ੍ਹਾਂ ਨੂੰ ਪੰਜਾਬ ਕਾਂਗਰਸ ਡਾਕਟਰ ਸੈੱਲ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ।
ਇਸ ਸੰਸਾਰ ਵਿੱਚ ਮਨੁੱਖ ਨੂੰ ਸਾਰੇ ਜੀਵਾਂ ਤੋਂ ਸ੍ਰੇਸ਼ਟ ਮੰਨਿਆ ਜਾਂਦਾ ਹੈ। ਉਸ ਕੋਲ ਬਾਣੀ ਦੀ ਸ਼ਕਤੀ ਹੈ, ਉਸ ਨੂੰ ਹੱਸਣਾ ਆਉਂਦਾ ਹੈ, ਵਿਕਸਤ ਦਿਮਾਗ ਕਰਕੇ ਰਿਸ਼ਤਿਆਂ ਦੀ ਪਹਿਚਾਣ ਹੈ। ਪਰ ਇਹ ਵੇਖਣ ਵਿੱਚ ਆਇਆ ਹੈ ਕਿ ਇਨ੍ਹਾਂ ਗੁਣਾਂ ਦੀ ਵਰਤੋਂ ਕਰਦਿਆਂ ਮਨੁੱਖ ਆਪੋ ਵਿੱਚ ਪ੍ਰੇਮ ਨਾਲ ਰਹਿਣ ਦੀ ਥਾਂ ਉਸ ਵਿੱਚ ਹਉਮੈਂ, ਈਰਖਾ, ਗੁੱਸਾ ਅਤੇ ਨਫ਼ਰਤ ਵਧੇਰੇ ਪ੍ਰਬਲ ਹੋ ਜਾਂਦੇ ਹਨ। ਇਸੇ ਕਰਕੇ ਪਰਿਵਾਰ, ਭਾਈਚਾਰਿਆਂ ਅਤੇ ਦੇਸ਼ਾਂ ਵਿਚਕਾਰ ਝਗੜੇ ਹੁੰਦੇ ਹਨ। ਸੰਸਾਰ ਦੇ ਸਾਰੇ ਦੇਸ਼ ਆਪਣੀ ਆਮਦਨ ਦਾ ਬਹੁਤਾ ਹਿੱਸਾ ਜੰਗੀ ਤਿਆਰੀ ਅਤੇ ਫ਼ੌਜਾਂ ਉੱਤੇ ਖਰਚ ਕਰਦੇ ਹਨ। ਅਸੀਂ ਇਹ ਭੁੱਲ ਜਾਂਦੇ ਹਾਂ ਕਿ ਜੀਵਨ ਤਾਂ ਬਹੁਤ ਥੋੜ੍ਹਾ ਹੈ, ਕੋਈ
ਜੂਨ ਜਲਾਈ ਦੇ ਡੇੜ ਮਹੀਨੇ ਵਿਚ ਪਟਰੋਲ ਦੀਆਂ ਕੀਮਤਾਂ ਵਿਚ ਹੋਏ ਪੰਜਵੀਂ ਵਾਰ ਵਾਧੇ ਨੇ ਇਕ ਵਾਰੀ ਨਾ ਕੇਵਲ ਲੋਕਾਂ ਨੂੰ ਹੈਰਾਨ ਹੀ ਕਰ ਦਿੱਤਾ ਸਗੋਂ ਮਿਹਗਾਈ ਦੀ ਚੱਕੀ ਵਿਚ ਪਿਸਦੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ। ਪਟਰੋਲ ਦੀਆਂ ਕੀਮਤਾਂ ਵਿਚ ਹੋਏ ਵਾਧੇ ਦੀਆਂ ਖ਼ਬਰਾਂ ਦੀ ਅਜੇ ਸ਼ਿਆਈ ਵੀ ਨਹੀਂ ਸੁੱਕੀ ਹੁੰਦੀ ਕਿ ਕੀਮਤ ਇਕ ਵਾਰੀ ਫਿਰ ਵਧ ਜਾਂਦੀ ਹੈ। ਪਟਰੋਲ ਦੀਆਂ ਕੀਮਤਾਂ ਦੇ ਵਧਣ ਦੇ ਨਾਲ ਨਾ ਕੇਵਲ ਪਟਰੋਲੀਅਮ ਵਸਤਾਂ ਦੀਆਂ ਹੀ ਕੀਮਤਾਂ ਵਧਦੀਆਂ ਹਨ ਸਗੋਂ ੳੂਰਜਾ ਦਾ ਇਕ ਵੱਡਾ ਸਾਧਨ ਹੋਣ ਕਰਕੇ ਇਸ ਨਾਲ ਸਮਾਜ ਪ੍ਰਬੰਧ ਦੀਆਂ ਚੂਲਾਂ ਵੀ ਹਿੱਲ ਜਾਂਦੀਆਂ ਹਨ। ਰੋਜਮਰਾ ਦੀਆਂ ਵਸਤਾਂ ਦੇ ਭਾਅ ਅਸਮਾਨੀ ਚੜ੍ਹ ਜਾਂਦੇ ਹਨ। ਆਵਾ
ਪਿਛਲੇ ਸੱਤਰ ਕੁ ਸਾਲਾਂ ਵਿੱਚ ਜਿਉਂ-ਜਿਉਂ, ਵੱਡੇ ਪੱਧਰ ਤੇ ਪੰਜਾਬ ਦੀ ਧਰਤ ਦੇ ਜਾਏ ਆਪਣਾ ਦੇਸ਼ ਛੱਡ ਦੁਨੀਆ ਦੇ ਵੱਖ ਵੱਖ ਧਰਾਤਲਾਂ ਤੇ ਖਿੰਡਦੇ ਗਏ ਤਾਂ ਪੰਜਾਬੀ ਬੋਲੀ, ਸਾਹਿਤ ਤੇ ਸਭਿਆਚਾਰ ਨੇ ਵੀ ਇਹਨਾਂ ਪਰਦੇਸੀ ਹੋ ਰਹੇ ਬਾਸ਼ਿੰਦਿਆਂ ਦੀਆਂ ਗਠੜੀਆਂ ਦੇ ਨਾਲ ਨਾਲ ਸਮੁੰਦਰਾਂ ਤੋਂ ਪਾਰ ਦਾ ਸਫਰ ਤੈਅ ਕਰਨਾ ਸ਼ੁਰੂ ਕੀਤਾ।
ਜੇ ਸੋਚੀਏ ਤਾਂ ਪਿਛਲੇ ਪੰਜਾਹ ਸਾਲ ਪੰਜਾਬੀ ਭਾਸ਼ਾ ਲਈ ਕੁਝ ਵੱਖਰੇ ਤੇ ਖ਼ਾਸ ਰਹੇ ਹਨ। ਇਸ ਸਮੇਂ ਦਰਮਿਆਨ ਪੰਜਾਬੀ ਬੋਲੀ ਇੱਕ ਖਿੱਤੇ ਦੀਆਂ ਹੱਦਾਂ ਤੱਕ ਸੀਮਤ ਨਾ ਰਹਿ, ਦੁਨੀਆ ਭਰ ਵਿੱਚ ਫੈਲ ਗਈ। ਪੰਜਾਬੀ ਭਾਸ਼ਾ ਦੀ ਉਤਪਤੀ ਤੋਂ ਲੈਕੇ ਹੁਣ ਤੱਕ ਇਹ ਪਹਿਲੀ ਵਾਰ ਹੈ ਕਿ ਦੁਨੀਆ ਦਾ ਸ਼ਾਇ
ਮੋਬਾਇਲ ਫ਼ੋਨ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਬਣ ਗਿਆ ਹੈ। ਪੰਜਾਬ ਵਿੱਚ ਕੋਈ ਵੀ ਪਰਿਵਾਰ ਅਜਿਹਾ ਨਹੀਂ ਹੈ ਜਿਸ ਕੋਲ ਫ਼ੋਨ ਨਾ ਹੋਵੇ। ਬਹੁਤੇ ਪਰਿਵਾਰਾਂ ਵਿੱਚ ਤਾਂ ਟੱਬਰ ਦੇ ਸਾਰੇ ਮੈਂਬਰਾਂ ਕੋਲ ਆਪੋ ਆਪਣੇ ਮੋਬਾਇਲ ਫ਼ੋਨ ਹਨ। ਕੋਰੋਨਾ ਮਹਾਂਮਾਰੀ ਕਾਰਨ ਵਿਦਿਆਰਥੀਆਂ ਦੀਆਂ ਕਲਾਸਾਂ ਔਨਲਈਨ ਲੱਗਣ ਕਰਕੇ ਸਾਰੇ ਹੀ ਬੱਚਿਆਂ ਕੋਲ ਸਮਾਰਟ ਫ਼ੋਨ ਹਨ। ਬੱਚੇ ਸਕੂਲ ਤਾਂ ਜਾਂਦੇ ਨਹੀਂ ਸਨ ਆਪਣਾ ਵਿਹਲਾ ਸਮਾਂ ਬਿਤਾਉਣ ਲਈ ਵੀ ਫ਼ੋਨ ਦੀ ਹੀ ਵਰਤੋਂ ਕਰਦੇ ਹਨ। ਦੋਸਤਾਂ ਨਾਲ ਖੇਡਣਾ, ਪਰਿਵਾਰ ਦੇ ਮੈਂਬਰਾਂ ਨਾਲ ਗੱਲਾਂ ਕਰਨੀਆਂ ਉਹ ਭੁੱਲ ਗਏ ਹਨ। ਬੱਚੇ ਹੀ ਨਹੀਂ, ਵੱਡੇ ਵੀ ਇਸ ਆਦਤ ਦਾ ਸ਼ਿਕਾਰ ਹੋ ਰਹੇ ਹਨ। ਵਿਗਿਆਨੀਆਂ ਨੇ ਤਾਂ ਇਸ ਆਦਤ
ਕਰਿਕਟ ਜਗਤ ਤੋਂ ਪ੍ਰਸਿੱਧੀ ਪਾ ਕੇ ਰਾਜਨੀਤੀ ਦੀਆਂ ਪੌੜੀਆਂ ਚੜਿਆ ਨਵਜੋਤ ਸਿੰਘ ਸਿੱਧੂ ਇਨ੍ਹਾਂ ਦਿਨ੍ਹਾਂ ਵਿਚ ਆਪਣੀਆਂ ਰਾਜਸੀ ਸਟੰਟ ਬਾਜੀਆਂ ਕਰਕੇ ਚਰਚਾ ਵਿਚ ਹੈ। ਵੇਸੇ ਤਾਂ ਉਹ ਹਰ ਵਕਤ ਹੀ ਕਿਸੇ ਨਾ ਕਿਸੇ ਚੈਨਲ ਉਪਰ ਬੈਠਾ ਹਲਕੇ ਫੁਲਕੇ ਚੁਟਕਲਿਆਂ ਨਾਲ ਮਧ ਵਰਗੀ ਲੋਕਾਂ ਦਾ ਮਨੋਰੰਜਨ ਕਰਦਾ ਹੀ ਰਹਿੰਦਾ ਹੈ ਪਰ ਹੁਣ ਉਸ ਦੀਆਂ ਭਾਵੁਕ ਰਾਜਸੀ ਟਕੋਰਾਂ ਨਾਲ ਰਾਜਨੀਤੀ ਦੇ ਪਾਠਕ ਵੀ ਉਸ ਬਾਰੇ ਸੋਚਣ, ਬੋਲਣ ਤੇ ਲਿਖਣ ਲਈ ਮਜਬੂਰ ਹੋ ਗਏ ਹਨ। ਕਿਉਂਕਿ ਉਸ ਦਾ ਵਿਰੋਧ ਆਪਣੀ ਹੀ ਸਰਕਾਰ ਦੇ ਨਾਲ ਹੈ ਜਿਸ ਸਰਕਾਰ ਦੀ ਮੰਤਰੀ ਉਸ ਦੀ ਆਪਣੀ ਧਰਮ ਪਤਨੀ ਵੀ ਹੈ। ਪੰਜਾਬੀਆਂ ਦਾ ਇਹ ਦਸਤੂਰ ਹੈ ਕਿ ਜਦੋਂ ਕੋਈ ਆਪਣਾ ਹੀ ਆਪਣਿਆ ਦੇ ਖਿਲ
ਕਿਸੇ ਵੀ ਮੁਲਕ ਦੇ ਕਾਨੂੰਨ ਉਸ ਮੁਲਕ ਦੀਆਂ ਸਰਕਾਰਾਂ ਦੀ ਸਿਆਣਪ, ਸੂਝ ਬੂਝ a ਤੇ ਉਨ੍ਹਾਂ ਦੀ ਆਪਣੇ ਦੇਸ਼ ਦੇ ਲੋਕਾਂ ਪ੍ਰਤੀ ਫਿਕਮੰਦੀ ਦੀ ਹਾਮੀ ਭਰਦੇ ਹਨ। ਕਾਨੂੰਨੀ ਸ਼ਕਤੀ ਹੀ ਉੱਥੋਂ ਦੇ ਲੋਕਾਂ ਨੂੰ ਅਪਰਾਧ ਕਰਨ, ਬਦਅਮਨੀ ਫੈਲਾਉਣ ਤੋਂ ਰੋਕਦੀ ਹੈ ਅਤੇ ਨਿਯਮਾਂ ਵਿੱਚ ਰਹਿਕੇ ਜ਼ਿੰਦਗੀ ਜਿਊਣ ਵੱਲ ਨੂੰ ਤੋਰਦੀ ਹੈ। ਸਰਕਾਰਾਂ ਦਾ ਕੰਮ ਕੇਵਲ ਕਾਨੂੰਨ ਬਣਾਉਣਾ ਹੀ ਨਹੀਂ ਹੁੰਦਾ, ਸਗੋਂ ਆਪਣੇ ਸਿਆਸੀ ਹਿਤਾਂ ਤੋਂ ਲਾਂਭੇ ਹੋ ਕੇ ਲੋਕ ਹਿਤਾਂ ਵਾਸਤੇ ਉਨ੍ਹਾਂ ਨੂੰ ਸਖਤੀ ਨਾਲ ਲਾਗੂ ਕਰਨਾ ਵੀ ਹੁੰਦਾ ਹੈ। ਸਖਤੀ ਅਤੇ ਇਮਾਨਦਾਰੀ ਨਾਲ ਲਾਗੂ ਕੀਤੇ ਕਾਨੂੰਨ ਸਰਕਾਰਾਂ ਦੇ ਅਕਸ ਨੂੰ ਚੰਗਾ ਬਣਾਉਂਦੇ ਹਨ ਤੇ ਲੋਕਾਂ ਨੂੰ ਅਮਨ ਚੈਨ ਦੀ ਜ਼ਿ
ਮੇਰਾ ਨਾਂ ਹੈ ਵਿਗਿਆਨ ਜਾਂ ਸਾਇੰਸ। ਅਜੋਕੇ ਯੁੱਗ ਦੀ ਤਰੱਕੀ ਤੇ ਵਿਕਾਸ ਦੀ ਜਿੰਮੇਵਾਰ ਹਾਂ ਮੈਂ। ਹਰ ਛੋਟੇ ਤੋਂ ਛੋਟਾ ਅਤੇ ਵੱਡੇ ਤੋਂ ਵੱਡਾ ਪ੍ਰਾਣੀ, ਕਿਵੇਂ ਨਾ ਕਿਵੇਂ, ਮੇਰੇ ਅਸੂਲਾਂ ਤੇ ਸਦਾ ਹੀ ਚਲਦਾ ਹੈ। ਮੈਂ ਹਰ ਇੱਕ ਦੀ ਹਾਂ –ਬਿਨਾਂ ਕਿਸੇ ਰੰਗ, ਜਾਤ, ਨਸਲ, ਸਥਾਨ, ਭਾਸ਼ਾ ਤੇ ਧਰਮ ਦੇ ਭਿੰਨ ਭਾਵ ਤੋਂ। ਮੇਰੇ ਸਿਧਾਂਤ ਇੰਗਲੈਂਡ ਵਿੱਚ ਵੀ ਓਹੀ ਹਨ ਤੇ ਭਾਰਤ ਵਿੱਚ ਵੀ। ਮੈਂ ਬ੍ਰਾਹਮਣ ਲਈ ਵੀ ਤੇ ਸੂਦਰਾਂ ਲਈ ਵੀ ਇੱਕੋ ਜਿਹੀ ਕਾਢ ਦਿੱਤੀ ਹੈ। ਕਾਲਿਆਂ ਤੇ ਗੋਰਿਆਂ, ਹਿੰਦੂਆਂ, ਮੁਸਲਮਾਨਾਂ, ਸਿੱਖਾਂ, ਈਸਾਈਆਂ, ਹਰ ਅਮੀਰ ਤੇ ਗਰੀਬ ਲਈ ਮੈਂ ਕੁੱਝ ਕੀਤਾ ਹੈ … …. । ਮੈਨੂੰ ਇਜ ਹੰਕਾਰ ਬਿਲਕੁਲ ਨਹੀਂ ਪਰ ‘ਮਾਣ’ ਜਰੂਰ
ਇਕ ਤੋਂ ਬਾਦ ਇਕ ਘੁਟਾਲੇ ਦਾ ਪਰਦਾਫਾਸ ਕਰਨ ਤੋਂ ਬਾਦ ਹੁਣ ਅਰਵਿੰਦ ਕੇਜਵਰੀਵਾਲ ਤੇ ਉਨ੍ਹਾਂ ਦੀ ਟੀਮ ਨੇ ‘ ਆਮ ਆਦਮੀ ਪਾਰਟੀ ’ ਬਣਉਣ ਦਾ ਐਲਾਨ ਕੀਤਾ ਸੀ। ਪਾਰਟੀ ਬਣਾਉਣ ਨੂੰ ਲੈਕੇ ਹੀ ਟੀਮ ਅੰਨਾਂ ਵਿਚ ਦੋਫਾੜ ਹੋਇਆ ਸੀ ਪਰ ਟੀਮ ਕੇਜਰੀਵਾਲ ਨੇ ਟੀਮ ਅੰਨਾਂ ਤੋਂ ਵੱਖ ਹੋਕੇ ਆਪਣੀ ਵੱਖਰੀ ਹੋਂਦ ਦਾ ਪ੍ਰਗਟਾਵਾ ਹੀ ਨਹੀਂ ਕੀਤਾ ਸਗੋਂ ਇਸ ਗੱਲ ਦਾ ਅਹਿਸਾਸ ਵੀ ਭਾਰਤ ਦੇ ਆਮ ਲੋਕਾਂ ਨੂੰ ਕਰਵਾ ਦਿੱਤਾ ਹੈ ਭਾਰਤ ਦੀ ਸਤਾ ਉਪਰ ਕਾਬਜ ਧਿਰਾਂ ਤੇ ਆਪੋਜੀਸ਼ਨ ਦਾ ਰੋਲ ਅਦਾ ਕਰ ਰਹੀਆਂ ਰਾਜਸੀ ਧਿਰਾਂ ਦਾ ਨਾਪਾਕ ਗਠਜੋੜ ਦੇਸ਼ ਲਈ ਚਿੰਤਾ ਦਾ ਵਿਸ਼ਾ ਹੈ।
ਅਰਵਿੰਦ ਕੇਜਰੀਵਾਲ ਨੇ ਪਿੱਛਲੇ ਦਿਨ੍ਹਾਂ ਵਿਚ ਮੀਡੀਆ ਦੇ ਸਾਹਮਣੇ ਸਬ
ਪੰਜਾਬ ਵਿੱਚ ਕਣਕ-ਝੋਨੇ ਦੇ ਫਸਲ ਚੱਕਰ ਵਿੱਚੋਂ ਕੁਝ ਰਕਬਾ ਕੱਢਣ ਦੇ ਪਿਛਲੇ ਕਈ ਸਾਲਾਂ ਤੋਂ ਯਤਨ ਹੋ ਰਹੇ ਹਨ ਪਰ ਇਸ ਵਿੱਚ ਕੋਈ ਸਫ਼ਲਤਾ ਪ੍ਰਾਪਤ ਨਹੀਂ ਹੋ ਸਕੀ। ਇਸਦੇ ਦੋ ਮੁੱਖ ਕਾਰਨ ਹਨ। ਪਹਿਲਾ ਕਾਰਨ ਕਿਸਾਨਾਂ ਲਈ ਇਹ ਸਭ ਤੋਂ ਵੱਧ ਆਮਦਨ ਦੇਣ ਵਾਲਾ, ਘਟ ਖਰਚੇ ਵਾਲਾ ਅਤੇ ਸਰਕਰ ਵੱਲੋਂ ਯਕੀਨੀ ਖਰੀਦ ਫਸਲ ਚੱਕਰ ਹੈ। ਦੂਜਾ ਕਰਨ ਦੇਸ਼ ਦੇ ਵਸਨੀਕਾਂ ਦੀਆਂ ਖੁਰਾਕੀ ਲੋੜਾਂ ਨੂੰ ਪੂਰਿਆਂ ਕਰਨਾ ਹੈ। ਦੇਸ਼ ਦੀ ਵਸੋਂ 140 ਕਰੋੜ ਨੂੰ ਪਾਰ ਕਰ ਗਈ ਹੈ ਅਤੇ ਭਾਰਤ ਸੰਸਾਰ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਗਿਆ ਹੈ। ਭਾਵੇਂ ਅਸੀਂ ਆਪਣੇ ਆਪ ਨੂੰ ਅਨਾਜ ਵਿੱਚ ਆਤਮ ਨਿਰਭਰ ਦੇਸ਼ ਮੰਨਦੇ ਹਾਂ ਪਰ ਇਹ ਵੀ ਸੱਚ ਹੈ ਕਿ ਘੱਟੋ ਘੱਟ 20
ਵਾਰਤਕ ਸਾਹਿਤ ਦਾ ਇੱਕ ਅਜਿਹਾ ਮਹੱਤਵਪੂਰਣ ਰੂਪ ਹੈ ਜਿਸ ਵਿੱਚ ਲੇਖਕ ਆਪਣੇ ਮਨੋਭਾਵਾਂ ਨੂੰ ਕਲਾਤਮਕ ਢੰਗ ਨਾਲ ਗੁੰਦ ਕੇ ਪਾਠਕਾਂ ਸਾਹਮਣੇ ਪੇਸ਼ ਕਰਦਾ ਹੈ। ਵਾਰਤਕ ਪੜ੍ਹ ਕੇ ਪਾਠਕ ਦੀ ਬੌਧਿਕ ਸੰਤੁਸ਼ਟੀ ਹੁੰਦੀ ਹੈ। ਜਿੰਨੀ ਕਲਾਤਮਕਤਾ ਨਾਲ ਵਾਰਤਕਕਾਰ ਆਪਣੇ ਵਿਚਾਰਾਂ ਨੂੰ ਜੋੜਦਾ ਹੈ, ਉਸਦੀ ਵਾਰਤਕ ਉੰਨੀ ਹੀ ਪ੍ਰਭਾਵਸਾਲੀ ਹੁੰਦੀ ਹੈ। ਪੰਜਾਬੀ ਵਿੱਚ ਵਾਰਤਕ ਬਹੁਤ ਘੱਟ ਲਿਖੀ ਜਾ ਰਹੀ ਹੈ, ਕੁਝ ਗਿਣੇ-ਚੁਣੇ ਲੇਖਕ ਹੀ ਵਾਰਤਾਕ ਲਿਖ ਰਹੇ ਹਨ। ਸੁਖਦੇਵ ਸਿੰਘ ਝੰਡ ਕੈਨੇਡਾ ਦੇ ਉਹਨਾਂ ਚੰਦ ਕੁ ਲੇਖਕਾਂ ਵਿੱਚੋਂ ਹੈ ਜਿਹੜੇ ਵਾਰਤਕ ਲਿਖਣ ਵੱਲ ਰੁਚਿਤ ਹਨ। ‘ਸਰੋਕਾਰ ਅਤੇ ਸ਼ਖਸੀਅਤਾਂ’ ਉਸਦੀ ਵਾਰਤਕ ਦੀ ਨਵੀਂ ਪੁਸਤਕ ਹੈ।
ਡਾ
ਮੌਲਾਂ, ਪਲਾਜ਼ਿਆਂ, ਪਾਰਕਾਂ, ਘਰਾਂ ਵਿੱਚ ਅਤੇ ਜਨਤਕ ਥਾਵਾਂ ਉੱਤੇ ਅੱਜਕਲ ਲੋਕਾਂ ਦੇ ਮੂੰਹਾਂ ਤੋਂ ਇੱਕੋ ਗੱਲ ਸੁਣਨ ਨੂੰ ਮਿਲ ਰਹੀ ਹੈ ਕਿ ਹੁਣ ਕੈਨੇਡਾ ਆਉਣ ਦਾ ਕੋਈ ਫਾਇਦਾ ਨਹੀਂ, ਹੁਣ ਇਹ ਕੈਨੇਡਾ ਪਹਿਲਾਂ ਵਰਗਾ ਕੈਨੇਡਾ ਨਹੀਂ ਰਿਹਾ। ਹੁਣ ਇੱਥੇ ਬੇਰੋਜ਼ਗਾਰੀ ਵਧ ਰਹੀ ਹੈ। ਜੁਰਮ ਵਧ ਰਹੇ ਹਨ। ਚੋਰੀਆਂ, ਡਕੈਤੀਆਂ, ਗੁੰਡਾਗਰਦੀ ਅਤੇ ਫਿਰੌਤੀਆਂ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਰਿਹਾ ਹੈ। ਕਾਰਾਂ ਸ਼ਰੇਆਮ ਚੋਰੀਆਂ ਹੋ ਰਹੀਆਂ ਹਨ। ਚਾਰੇ ਪਾਸੇ ਗੰਦਗੀ ਵਧ ਰਹੀ ਹੈ। ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ। ਬੇਈਮਾਨੀ ਅਤੇ ਰਿਸ਼ਵਤਖੋਰੀ ਵਧ ਰਹੀ ਹੈ। ਟੈਕਸ ਦੀ ਚੋਰੀ ਵਿੱਚ ਵਾਧਾ ਹੋ ਰਿਹਾ ਹੈ। ਪੁਲਿਸ ਕੋਈ ਕਾਰਵਾਈ ਨਹੀਂ ਕਰਦੀ। ਨੌ