ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ

ਮੇਰੀ ਜ਼ਿੰਦਗੀ ਵਿੱਚ, ਮੇਰੇ ਪਰਵਾਰ ਲਈ ਬਾਪ, ਮਿੱਤਰ, ਸਾਡੇ ਲਈ ਸਦਾ ਸਭ ਕੁੱਝ ਸੋਚਦਾ, ਕਰਦਾ ਤੇ ਮੇਰਾ ਰਹਿਨੁਮਾ ਸਰਦਾਰ ਕਿਰਪਾਲ ਸਿੰਘ ਪੰਨੂੰ, ਉਸ ਵੇਲ਼ੇ ਪਰਵੇਸ਼ ਕਰਦਾ ਹੈ ਜਦੋਂ ਮੈਂ ਆਪਣੀ ਵਧੀਆ ਕਾਲਜੀਏਟ ਜਿੰਦਗੀ ਬਿਤਾ ਕੇ ਇੱਕ ਨਵੀਂ ਜਿੰਮੇਵਾਰ ਜਿੰਦਗੀ ਵਿੱਚ ਦਾਖਲ ਹੁੰਦਾ ਹੋਇਆ ਇੱਕ ਮਹੱਤਵਪੂਰਣ ਮਹਿਕਮੇ ਵਿੱਚ ਕਾਰਜ ਭਾਰ ਸੰਭਾਲ਼ਦਾ ਹਾਂ। ਮੈਨੂੰ ਅੱਜ ਵੀ ਯਾਦ ਹੈ ਜਦੋਂ ਉਹ ਆਪਣੇ ਦੋਹਾਂ ਮੋਢਿਆਂ ਉੱਤੇ ਸਜਾਏ ਹੋਏ ਤਿੰਨ-ਤਿੰਨ ਸਟਾਰਾਂ ਨਾਲ਼ ਭਰੀ ਵਰਦੀ ਵਿੱਚ ਇੱਕ ਮਹਿਕਮਾਨਾ ਕੰਮ ਸਬੰਧੀ ਮੇਰੇ ਪਾਸ ਆਇਆ ਸੀ। ਮੈਂ ਇੱਕ ਬਿਲਕੁਲ ਅਣਜਾਣ ਮੁੰਡਾ ਤੇ ਸਾਹਮਣੇ ਮੇਰੇ ਇੱਕ ਸਜਿਆ ਹੋਇਆ ਚੰਗਾ ਅਨੁਭਵੀ ਤੇ ਪਾਰਖੂ ਬਾਰਡਰ ਸਕਿਉ

ਮੈਂ ਕਿਰਪਾਲ ਸਿੰਘ ਪੰਨੂੰ ਨੂੰ ਅਖ਼ਬਾਰ ਰਾਹੀਂ ਜਾਣਿਆ। ਸਤੰਬਰ 2008 ਵਿੱਚ ਮੈਂ ਪਹਿਲੀ ਵਾਰ ਕੈਨੇਡਾ ਗਿਆ। ਪੜ੍ਹਨ ਦੀ ਆਦਤ ਅਤੇ ਵਧੀਆ ਤਰੀਕੇ ਨਾਲ਼ ਵਿਹਲਾ ਸਮਾਂ ਪਾਸ ਕਰਨ ਲਈ ਹਰ ਅਖ਼ਬਾਰ ਦਾ ਅੱਖਰ-ਅੱਖਰ ਪੜ੍ਹਨਾ। ਲੇਖਕਾਂ ਦੇ ਬਹੁਤ ਚੰਗੇ ਵਿਚਾਰ ਵੀ ਪੜ੍ਹਨ ਨੂੰ ਮਿਲ਼ੇ ਅਤੇ ਬਹੁਤ ਪੇਤਲੇ ਵੀ। ‘ਗੁਰਮਤਿ ਗਿਆਨ’ ਵਿੱਚ ਵਾਧਾ ਵੀ ਹੋਇਆ ਅਤੇ ਗੁਰਬਾਣੀ ਦੀਆਂ ਗ਼ਲਤ ਸਤਰਾਂ ਪੜ੍ਹ ਕੇ ਦੁੱਖ ਵੀ।

ਇਨ੍ਹਾਂ ਹੀ ਸਮਿਆਂ ਵਿੱਚ ਡਾ. ਗੁਰਮੀਤ ਸਿੰਘ ਬਾਰੇ ਲਿਖਿਆ ਕਿਰਪਾਲ ਸਿੰਘ ਪੰਨੂੰ ਦਾ ਲੇਖ ਵੀ ਪੜ੍ਹਿਆ। ਲੇਖ ਕਿਸੇ ਪੀੜਤ ਦੇ ਠੀਕ ਹੋਣ ਦੀ ਕਹਾਣੀ ਸੀ। ਪਰ ਜਿਵੇਂ ਇਹ ਬਿਆਨ ਕੀਤੀ ਗਈ ਸੀ, ਉਹ ਢੰਗ ਕਮਾਲ ਦਾ ਸੀ। ਜਿੱਥੇ ਮੈਂ

ਕਿਰਪਾਲ ਸਿੰਘ ਪੰਨੂੰ ਅਤੇ ਉਹਨਾਂ ਦੀ ਸੁਪਤਨੀ ਪਤਵੰਤ ਕੌਰ ਪੰਨੂੰ ਨਾਲ਼ ਸਾਡਾ ਸੰਪਰਕ ਕੋਈ ਪਿਛਲੇ ਪੰਜ ਕੁ ਸਾਲਾਂ ਤੋਂ ਬਣਿਆ ਹੈ। ਪਰ ਹਮੇਸ਼ਾ ਇਹੀ ਮਹਿਸੂਸ ਹੁੰਦਾ ਹੈ ਕਿ ਇਹ ਸਾਂਝ ਬਹੁਤ ਪੁਰਾਣੀ ਹੈ। ਇਨ੍ਹਾਂ ਥੋੜ੍ਹੇ ਜੇਹੇ ਸਾਲਾਂ ਵਿੱਚ ਇਹ ਸਬੰਧ ਇਤਨਾ ਕੁ ਮਜਬੂਤ ਹੋ ਗਿਆ ਹੈ ਕਿ ਅਸੀਂ ਉਹਨਾਂ ਨੂੰ ਆਪਣੇ ਮਾਂ ਬਾਪ ਦਾ ਦਰਜਾ ਦਿੰਦੇ ਹਾਂ।

ਕਿਰਪਾਲ ਸਿੰਘ ਪੰਨੂੰ ਇੱਕ ਬਹੁਤ ਹੀ ਸੂਝਵਾਨ, ਸੇਵਾ ਭਾਵਨਾ ਵਾਲ਼ੇ ਅਤੇ ਸੱਚਾ ਪਿਆਰ ਕਰਨ ਵਾਲ਼ੇ ਇਨਸਾਨ ਹਨ। ਅਸੀਂ ਸਾਰੇ ਹੀ ਜਾਣਦੇ ਹਾਂ ਕਿ ਇੱਥੇ ਕੈਨੇਡਾ ਵਿੱਚ ਕਿਰਪਾਲ ਸਿੰਘ ਪੰਨੂੰ ਸਾਰਿਆਂ ਦੀ ਮੱਦਦ ਬਿਨਾਂ ਕਿਸੇ ਆਪਣੇ ਮਤਲਬ ਤੋਂ ਤਹਿ ਦਿਲੋਂ ਕਰਦੇ ਹਨ ਅਤੇ ਨਾਲ਼ ਹੀ

ਦਸ ਕੁ ਸਾਲ ਤੋਂ,  ਮੌਕਾ ਮਿਲ ਰਿਹੈ,  ਪੰਨੰ ਸਾਹਬ ਨੰ ਜਾਨਣ ਦਾ,

ਹਸਦੇ, ਖਿੜੇ ਚਿਹਰੇ ਨੰ ਤੱਕਦਿਆਂ, ਕਦੀ-ਕਦੀ ਸੰਗਤ ਮਾਨਣ ਦਾ;

 

ਉਮਰ ਪੰਝੱਤਰ ਸਾਲ ਸੁਣੀਦੀ,  ਹੋਊਗੀ! ਪਰ ਦਿਲ ਨਹੀਂ ਮੰਨਦਾ,

ਉਠਤ-ਬੈਠਤ, ਚਾਲ ਜਵਾਂ ਹੈ, ਦਿਲ, ਦਿਮਾਗ ਹੈ ਇਸ ਦਾ ਧੰਨਦਾ;

 

ਆਮ ਲੋਕ, ਰਿਟਾਇਰ ਉਮਰ ਵਿੱਚ, ਮੱਲਣ ਸੋਫ਼ੇ, ਖਾਣ ਦਵਾਈਆਂ,

ਮੀਆਂ-ਬੀਵੀ, ਇੱਕ ਦੂਜੇ ਤੋਂ,  ਵੱਧ ’ਤੇ ਉਚੀ  ਪਾਉਣ ਦੁਹਾਈਆਂ;

 

ਉਲਟ ਏਸ ਦੇ, ਸਗੋਂ ਪੰਨੰ ਨੇ, ਸਿੱਖੀਆਂ ਨਵਯੁਗ ਦੀਆਂ ਤਕਨੀਕਾਂ,

ਉਸ ਦੀ ਮਿਹਨਤ,  ਲਗਨ ਨੇ ਪਾਏ,  ਨਵੇਂ ਪੂਰਨੇ,  ਨਵੀਆਂ ਲੀਕਾਂ;

ਇਨਸਾਨ ਇੱਕ ਸਮਾਜਿਕ ਜੀਵ ਹੈ। ਜ਼ਿੰਦਗੀ ਦੇ ਸਫਰ ਵਿੱਚ ਅਸੀਂ ਬਹੁਤ ਸਾਰੇ ਇਨਸਾਨਾਂ ਨੂੰ ਮਿਲਦੇ ਹਾਂ। ਉਨ੍ਹਾਂ ਵਿੱਚੋਂ ਕੁੱਝ ਸਾਨੂੰ ਬਹੁਤ ਪ੍ਰਭਾਵਿਤ ਅਤੇ ਪ੍ਰੇਰਿਤ ਕਰਦੇ ਹਨ। ਸ: ਕਿਰਪਾਲ ਸਿੰਘ ਪੰਨੂੰ ਉਨ੍ਹਾਂ ਵਿੱਚੋਂ ਇੱਕ ਹਨ। ਮਿਲਣਸਾਰ, ਨਿੱਘੇ ਸੁਭਾਅ ਅਤੇ ਬਹੁਪੱਖੀ ਸ਼ਖਸੀਅਤ ਦੇ ਮਾਲਕ ਸ: ਕਿਰਪਾਲ ਸਿੰਘ ਪੰਨੂੰ ਨੇ ਸਮਾਜ ਵਿੱਚ ਆਪਣੀ ਵਿਲੱਖਣ ਥਾਂ ਬਣਾਈ ਹੈ। ਪੰਨੂੰ ਸਾਹਿਬ ਹਮੇਸ਼ਾਂ ਸਲੀਕੇ ਅਤੇ ਟੌਅ੍ਹਰ ਨਾਲ ਤਿਆਰ ਹੁੰਦੇ ਹਨ। ਸੂਟ, ਟਾਈ, ਦਾੜ੍ਹੀ ਚਾੜ੍ਹ ਕੇ ਹੋਰ ਵੀ ਪ੍ਰਭਾਵਿਤ ਕਰਦੇ ਹਨ। ਹਮੇਸ਼ਾਂ ਟਾਈਮ ਦੇ ਪਾਬੰਦ, ਇਹ ਇੱਕ ਸਾਫ ਦਿਲ ਇਨਸਾਨ ਹਨ। ਮੈਨੂੰ ਪੰਨੂੰ ਸਾਹਿਬ ਨੇ ਜੀਵਨ ਨੂੰ ਨੇੜੇ ਤੋਂ ਦੇਖਣ ਦਾ ਮੌਕਾ

ਕੁਦਰਤ ਵੱਲੋਂ ਕਈ ਵਿਅਕਤੀਆਂ ਦੀ ਦਿੱਖ ਹੀ ਇਹੋ ਜਿਹੀ ਹੁੰਦੀ ਹੈ ਕਿ ਉਹ ਹਰ ਇੱਕ ਨੂੰ ਆਪਣੇ-ਆਪਣੇ ਅਤੇ ਪਿਆਰੇ-ਪਿਆਰੇ ਲਗਦੇ ਹਨ। ਕੁੱਝ ਇਹੋ ਜੇਹੀ ਹੀ ਦਿੱਖ ਵਾਲ਼ੀ ਮਿਕਨਾਤੀਸੀ ਸਖਸ਼ੀਅਤ ਕੈਨੇਡਾ ਦੇ ਬਰੈੰਪਟਨ ਨਿਵਾਸੀ ਕਿਰਪਾਲ ਸਿੰਘ ਪੰਨੂੰ ਦੀ ਹੈ। ਬਰੈੰਪਟਨ ਦੇ ਹੀ ਇੱਕ ਹਾਲ ਵਿੱਚ ਇੱਕ ਨਾਟਕ ਦਿਖਾਇਆ ਜਾ ਰਿਹਾ ਸੀ। ਮੇਰਾ ਬੇਟਾ ਬਲਜਿੰਦਰ ਜਗਦੇਓ ਵੀ ਉਸ ਨਾਟਕ ਵਿੱਚ ਇੱਕ ਰੋਲ ਕਰ ਰਿਹਾ ਸੀ। ਬੇਟਾ ਸਾਹਿਤਕ ਰੁਚੀਆਂ ਦਾ ਮਾਲਕ ਹੈ ਜਿਸ ਦੀ ਜਾਗ ਉਸ ਨੂੰ ਸੁਧਾਰ ਕਾਲਜ ਵਿੱਚੋਂ ਲੱਗੀ ਸੀ। ਭੰਗੜੇ ਦਾ ਇੱਕ ਵਧੀਆ ਕਲਾਕਾਰ ਹੋਣ ਕਰਕੇ ਸਟੇਜ ਦਾ ਸੰਗ-ਸੰਗਾ ਅਤੇ ਡਰ-ਭੌਅ ਉਸ ਤੋਂ ਕੋਹਾਂ ਦੂਰ ਹੁੰਦਾ ਹੈ। ਮੰਚ ਉੱਤੇ ਜਾ ਕੇ ਤਾਂ

ਸਰਦਾਰ ਕਿਰਪਾਲ ਸਿੰਘ ਪੰਨੂੰ ਨਾਲ ਮੇਰੀ ਪਹਿਲੀ ਮੁਲਾਕਾਤ ਮੇਰੇ ਹੀ ਪਿੰਡ ਦੇ ਵਕੀਲ ਮਨਜੀਤ ਸਿੰਘ ਮਾਂਗਟ ਦੇ ਦਫਤਰ ਵਿੱਚ ਹੋਈ। ਉਦੋਂ ਮੈਂ ਭਾਰਤ ਤੋਂ ਕਨੇਡਾ ਵਿੱਚ ਆਇਆ ਹੀ ਆਇਆ ਸਾਂ। ਜੀਵਨ ’ਚ ਮੈਂ ਢਹਿੰਦੀ ਕਲਾ ਵਾਲ਼ੀ ਗੱਲ ਘੱਟ ਵੱਧ ਹੀ ਕੀਤੀ ਹੈ ਪਰ ਚਲਦੀਆਂ ਗੱਲਾਂ ਵਿੱਚ ਮੇਰੇ ਮੂੰਹੋਂ ਸੁਭਾਵਿਕ ਹੀ ਨਿਕਲ ਗਿਆ, “ਸੇਵਾ-ਮੁਕਤ ਤਾਂ ਓਥੋਂ ਹੋ ਕੇ ਆਏ ਹਾਂ। ਇੱਥੇ ਆ ਕੇ ਹੁਣ ਕਿਹੜਾ ਕੰਮ ਸ਼ੁਰੂ ਕੀਤਾ ਜਾ ਸਕਦੈ?”

ਪੰਨੂੰ ਸਾਹਿਬ ਦੀ ਮੇਰੇ ਪਿੰਡ ਜੋ ਰਿਸ਼ਤੇਦਾਰੀ ਸੀ, ਇਸ ਦਾ ਮੈਨੂੰ ਕਾਫੀ ਦੇਰ ਬਾਅਦ ਪਤਾ ਲੱਗਿਆ। ਉਹ ਮੇਰੇ ਖੱਬੇ ਪਾਸੇ ਬੈਠੇ ਸਨ। ਉਨ੍ਹਾਂ ਨੇ ਮੇਰੇ ਵੱਲ ਨੂੰ ਇਓਂ ਕੌੜ ਕੇ ਦੇਖਿਆ ਜੋ ਸ਼ਬਦਾਂ ਵਿੱ

ਪੰਜ ਛੇ ਸਾਲਾਂ ਦੀ ਗੱਲ ਹੈ। ਭਾਸ਼ਾ ਵਿਭਾਗ ਪੰਜਾਬ ਪਟਿਆਲਾ ਦੇ ਸੈਮੀਨਾਰ ਹਾਲ ਵਿੱਚ ਪੰਜਾਬੀ ਲੇਖਕਾਂ ਦਾ ਸਮਾਗਮ ਸੀ। ਪੰਜਾਬ ਅਤੇ ਪੰਜਾਬ ਤੋਂ ਬਾਹਰ ਦੇ ਵੀ ਪੰਜਾਬੀ ਲੇਖਕ ਹਾਜ਼ਰ ਸਨ। ਗੋਸ਼ਟੀ ਦਾ ਵਿਸ਼ਾ ਸੀ ‘ਪੰਜਾਬੀ ਭਾਸ਼ਾ ਸਾਹਮਣੇ ਨਵੀਆਂ ਚਣੌਤੀਆਂ। ਵਿਦਵਾਨਾਂ ਵੱਲੋਂ ਪੇਪਰ ਪੜ੍ਹੇ ਗਏ। ਇੱਕ ਪੇਪਰ ਸੀ ‘ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ’। ਇਸ ਵਿੱਚ ਵਿਸ਼ੇਸ ਸੱਦੇ ਉੱਤੇ ਆਏ ਕਿਰਪਾਲ ਸਿੰਘ ਪੰਨੂੰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਬਾਅਦ ਦੁਪਹਿਰ ਭੋਜ ਸਮੇਂ ਕਿਰਪਾਲ ਸਿੰਘ ਪੰਨੂੰ ਨਾਲ਼ ਮੇਰੀ ਗੱਲਬਾਤ ਹੋਈ। ਮੈਂ ਉਸ ਨੂੰ ਦੱਸਿਆ ਮੈਂ ਵੀ ਪੰਨੂੰ ਹਾਂ, ਸਮਰਾਲੇ ਤੋਂ। ਕਿਰਪਾਲ ਸਿੰਘ ਨੇ ਕਿਹਾ, “ਮੈਂ ਵੀ ਹੁਣ ਤੁਹਾਡਾ ਗਰਾਈਂ ਬ

ਜਦੋਂ ਕੰਪਿਊਟਰ ਦੀ ਗੱਲ ਚਲਦੀ ਹੈ, ਖਾਸ ਕਰਕੇ ਪੰਜਾਬੀ ਕੰਪਿਊਟਰੀ-ਕਰਨ ਦੀ, ਤਾਂ ਹਰ ਪੰਜਾਬੀ ਮਹਿਫ਼ਲ, ਸਭਾ, ਸੁਸਾਇਟੀ, ਪੰਜਾਬੀ ਅਖ਼ਬਾਰੀ ਅਦਾਰੇ, ਪੰਜਾਬੀ ਰਸਾਲੇ, ਕਿਤਾਬੀ ਪਬਲਿਸ਼ਰਜ਼ ਅਤੇ ਸੰਪਾਦਕ, ਪ੍ਰੈੱਸ ਕਲੱਬ ਇਕੱਤਰਤਾਵਾਂ, ਯੂਨੀਵਰਸਟੀਆਂ ਦੇ ਕਿਹੜੇ ਕੰਪਿਊਟਰੀ ਵਿਭਾਗ ਹੋਣਗੇ, ਜਿਥੇ ਪੰਜਾਬੀ ਕੰਪਿਊਟਰੀ-ਕਰਨ ਲਈ ਕਿਸੇ ਨਾ ਕਿਸੇ ਰੂਪ ’ਚ ਸ: ਕਿਰਪਾਲ ਸਿੰਘ ਪੰਨੰ ਨਾਲ ਰਾਬਤਾ ਨਾ ਬਣਿਆਂ ਹੋਵੇ ਤੇ ਉਹ ਕਿਹੜੀ ਥਾਂ ਹੈ ਜਿੱਥੇ ਮਾਂ ਬੋਲੀ ਪੰਜਾਬੀ ਦਾ ਇਹ ਬਹਾਦਰ ਸਪੂਤ ਪੰਜਾਬੀ ਕੰਪਿਊਟਰੀ-ਕਰਨ ਲਈ ਜਾ ਕੇ ਨਾ ਖੜ੍ਹਾ ਹੋਵੇ। ਸ: ਕਿਰਪਾਲ ਸਿੰਘ ਪੰਨੰ ਨੰ ਕੋਈ ‘ਭਾਈ ਘਨੱਈਆ’ ਵਜੋਂ ਯਾਦ ਕਰਦਾ ਤੇ ਕੋਈ ਲਗਨ ਦੇਖ ‘ਧੰਨਾ ਭਗਤ

ਕੰਪਿਊਟਰ ਸਾਡੀ ਜ਼ਿੰਦਗੀ ਦਾ ਬਹੁਤ ਹੀ ਅਹਿਮ ਅੰਗ ਬਣ ਗਿਆ ਹੈ। ਇਸ ਦੀ ਵਰਤੋਂ ਤੋਂ ਬਿਨਾਂ ਕਿਸੇ ਵੀ ਕੰਮ ਨੂੰ ਸੁਚੱਜੇ ਢੰਗ ਨਾਲ਼ ਨੇਪਰੇ ਚਾੜ੍ਹਨਾ ਬਹੁਤ ਹੀ ਮੁਸ਼ਕਿਲ ਹੈ। ਇਸ ਲਈ ਹਰ ਬੰਦੇ ਨੂੰ ਕੰਪਿਊਟਰ ਆਉਣਾ ਲਾਜ਼ਮੀ ਹੋ ਗਿਆ ਹੈ। ਅਜੋਕੀ ਪੀੜ੍ਹੀ ਤਾਂ ਇਸ ਚਮਤਕਾਰੀ ਮਸ਼ੀਨ ਦੀ ਵਰਤੋਂ ਤੋਂ ਭਲੀ ਭਾਂਤ ਜਾਣੂ ਹੈ ਪਰੰਤੂ ਸੀਨੀਅਰ (ਬਜ਼ੁਰਗ) ਇਸ ਮਸ਼ੀਨ ਦੇ ਕੰਮ ਅਤੇ ਵਰਤੋਂ ਤੋਂ ਅਣਜਾਣ ਹਨ ਕਿਉਂਕਿ ਉਨ੍ਹਾਂ ਵੇਲ਼ੇ ਕੰਪਿਊਟਰ ਆਮ ਨਹੀਂ ਸਨ ਹੁੰਦੇ। ਉਨ੍ਹਾਂ ਨੂੰ ਕੰਪਿਊਟਰ ਸਿੱਖਣ ਅਤੇ ਇਸ ਅਨੋਖੀ ਮਸ਼ੀਨ ਉੱਤੇ ਕੰਮ ਕਰਨ ਦਾ ਮੌਕਾ ਨਹੀਂ ਮਿਲ਼ਿਆ। ਉਹ ਤਾਂ ਅੱਜ ਵੀ ਇਸ ਨੂੰ ਹੱਥ ਲਾਉਣ ਤੋਂ ਡਰਦੇ ਹਨ ਕਿ ਕਿਤੇ ਇਹ ਖਰਾਬ ਹੀ ਨਾ ਹੋ ਜਾ

ਗੱਲ 1999 ਦੀ ਹੈ ਜਦੋਂ ਮੈਂ ਨਵਾਂ-ਨਵਾਂ ਇੰਟਰਨੈੱਟ ਨਾਲ ਜੁੜਿਆ। ਮੇਰੇ ਮਨ ਵਿੱਚ ਫੁਰਨਾ ਫੁਰਿਆ ਕਿ ਕਿਉਂ ਨਾ ਤਰਕਸ਼ੀਲ ਸੁਸਾਇਟੀ ਦੀ ਇੱਕ ਵੈੱਬ ਸਾਈਟ ਬਣਾਈ ਜਾਵੇ। ਹੌਲੀ-ਹੌਲੀ ਅਸੀਂ ਸੁਸਾਇਟੀ ਦੀ ਵੈੱਬ ਸਾਈਟ ਹੋਂਦ ਵਿੱਚ ਲੈ ਆਏ। ਫਿਰ ਸੋਚਿਆ ਕਿ ਇਸ ਵਿੱਚ ਪੰਜਾਬੀ ਲਿੱਪੀ ਵਿੱਚ ਕੁੱਝ ਲੇਖ ਪਾਏ ਜਾਣ ਤਾਂ ਜੋ ਸਾਡੇ ਬਾਹਰ ਰਹਿੰਦੇ ਪੰਜਾਬੀ ਇਨ੍ਹਾਂ ਲੇਖਾਂ ਨੂੰ ਪੜ੍ਹ ਸਕਣ ਅਤੇ ਨਾਲ ਹੀ ਆਪਣੇ ਵਿਚਾਰ ਵੀ ਸਾਂਝੇ ਕਰ ਸਕਣ। ਉਸ ਸਮੇਂ ਅਸੀਂ ਪੰਜਾਬੀ ਦੀ ਸਤਲੁਜ ਫੌਂਟ ਵਿੱਚ ਕੰਮ ਕਰਦੇ ਸੀ। ਉਦੋਂ ਉਸ ਫੌਂਟ ਦੀ ਸਮੱਸਿਆ ਇਹ ਸੀ ਕਿ ਉਸ ਨੂੰ ਇੰਟਰੈਨੱਟ ਉੱਤੇ ਡਾਊਨਲੋਡਿੰਗ ਲਈ ਨਹੀਂ ਸੀ ਪਾਇਆ ਜਾ ਸਕਦਾ। ਇਸ ਸਮੱਸਿਆ ਦੇ ਹੱਲ ਦ

ਕਿਰਪਾਲ ਸਿੰਘ ਪੰਨੂੰ ਮੇਰੇ ਸ਼ਹਿਰ ਵਿਚ ਨਹੀਂ ਰਹਿੰਦਾ ਅਤੇ ਨਾ ਹੀ ਮੇਰੇ ਸੂਬੇ ਵਿਚ ਰਹਿੰਦਾ ਹੈ। ਸਰੀ ਅਤੇ ਟੋਰਾਂਟੋ ਵਿਚਕਾਰ ਫਾਸਲਾ ਤਕਰੀਬਨ ਚਾਰ ਹਜ਼ਾਰ ਕਿਲੋਮੀਟਰ ਦਾ ਹੈ। ਇਸ ਕਰਕੇ ਮੈਨੂੰ ਕਦੇ ਵੀ ਉਸ ਨਾਲ ਲੰਮਾ ਸਮਾਂ ਬਿਤਾਉਣ ਦਾ ਮੌਕਾ ਨਹੀਂ ਮਿਲਿਆ। ਤਿੰਨ ਕੁ ਵਾਰੀ ਦੀਆਂ ਸੰਖੇਪ ਮਿਲਣੀਆਂ ਅਤੇ ਪੱਚੀ ਤੀਹ ਵਾਰੀ ਦੀ ਫੋਨ ’ਤੇ ਗੱਲਬਾਤ ਦੇ ਸੀਮਤ ਸੰਪਰਕ ਦੇ ਬਾਵਜੂਦ ਉਹ ਇਕ ਨਿੱਘਾ ਦੋਸਤ, ਪਿਉਆਂ ਵਾਂਗ ਮੱਤਾਂ ਦੇਣ ਵਾਲਾ ਵਡੇਰਾ, ਉਸਤਾਦ ਵਾਂਗ ਚੰਢ ਕੇ ਰੱਖਣ ਵਾਲਾ ਅਤੇ ਹਮੇਸ਼ਾਂ ਨੇਕ ਸਲਾਹ ਦੇਣ ਵਾਲਾ ਇਨਸਾਨ ਹੈ।

ਪੰਨੂੰ ਨਾਲ ਮੇਰਾ ਸੰਪਰਕ ਮੇਰੀ ਨਿੱਜੀ ਲੋੜ ਵਿੱਚੋਂ ਨਿਕਲਿਆ ਸੀ। ਅੱਜ ਤੋਂ ਪੰਦਰਾਂ ਕੁ ਸਾ

ਕਿਰਪਾਲ ਸਿੰਘ ਪੰਨੂੰ ਰਾੜਾ ਸਹਿਬ ਲਾਗੇ ਪਿੰਡ ਕਟਾਹਰੀ ਵਿਖੇ ਇੱਕ ਸਧਾਰਨ ਜਿਮੀਂਦਾਰਾ ਘਰ ਵਿੱਚ ਜਨਮਿਆ। ਸਾਡੀ ਜਾਣ ਪਛਾਣ ਇਸ ਤਰ੍ਹਾਂ ਹੋਈ ਜਿਵੇਂ ਦੋ ਮੁਸਾਫ਼ਿਰ, ਸਫ਼ਰ ਕਰਦੇ ਹੋਏ ਉਮਰ ਭਰ ਲਈ ਹਮਸਫ਼ਰ ਬਣ ਜਾਣ।

ਉਹ ਆਪਣੇ ਪੰਜ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੀ ਉਮਰ ਦਾ ਹੈ। ਮੁੱਢ ਤੋਂ ਹੀ ਪੜ੍ਹਾਈ ਵੱਲ ਰੁਚੀ ਰੱਖਣ ਲੱਗ ਪਿਆ। ਗੁਰੂ ਨਾਨਕ ਖਾਲਸਾ ਹਾਈ ਸਕੂਲ ਕਰਮਸਰ-ਰਾੜਾ ਸਾਹਿਬ ਦੀ ਹਾਕੀ ਟੀਮ ਦਾ ਵਧੀਆ ਖਿਡਾਰੀ ਬਣਿਆਂ। ਪਤਾ ਨਹੀਂ ਕਿੱਥੋਂ ਖਿਆਲ ਆਇਆ, ਪਹਿਲਾਂ ਪੁਲਿਸ ਤੇ ਫਿਰ ਬਾਰਡਰ ਸਕਿਉਰਿਟੀ ਫੋਰਸ ਵਿੱਚ ਭਰਤੀ ਹੋ ਗਿਆ। ਸਰਹੱਦਾਂ ’ਤੇ ਤੰਬੂਆਂ ਵਿੱਚ ਦੀਵਿਆਂ ਦੀ ਲੋਅ ਵਿੱਚ ਪੜ੍ਹਾਈ ਚਾਲੂ ਰੱਖੀ। ਬੀ. ਏ

ਚਿਰ ਹੋਇਆ ਨੈਸ਼ਨਲ ਜੁਗਰਾਫੀਏ ਵਿਚ ਪੜ੍ਹਿਆ ਸੀ ‘ਸਿੰਘ ਨੂੰ ਕੋਈ ਮਸ਼ੀਨ, ਜਿਹੜੀ ਉਹਨੇ ਕਦੀ ਦੇਖੀ ਵੀ ਨਾ ਹੋਵੇ, ਦੇ ਦਿਉ, ਉਹ ਉਹਨੂੰ ਚਲਾ ਲਵੇਗਾ’। ਮੈਨੂੰ ਕਿਰਪਾਲ ਸਿੰਘ ਪੰਨੂੰ ਹੋਰਾਂ ਨੂੰ ਮਿਲ ਕੇ ਕੁਝ ਏਦਾਂ ਦਾ ਹੀ ਅਨੁਭਵ ਹੋਇਆ ਸੀ, ਜਿਸ ਨੇ ਆਪਣੇ ਫੌਜੀ ਜੀਵਨ ਵਿੱਚ ਕੰਪਿਊਟਰ ਕਦੀ ਵਰਤਿਆ ਹੀ ਨਹੀਂ ਸੀ ਫਿਰ ਵੀ ਉਹ ਇਸ ਖੇਤਰ ਵਿੱਚ ਏਡੀਆਂ ਮੱਲਾਂ ਮਾਰ ਗਿਆ ਕਿ ਵੱਡੇ-ਵੱਡੇ ਧੁਨੰਤਰ ਮਾਤ ਹੋ ਗਏ।

ਪੰਨੂੰ ਬਹੁਤ ਘੱਟ ਬੋਲਦਾ ਹੈ। ਚੁੱਪ ਚਾਪ ਸਿਰੜ ਨਾਲ ਕਾਢਾਂ ਕੱਢੀ ਜਾਣੀਆਂ ਤੇ ਅੰਦਰੋ ਅੰਦਰੀ ਮੁਸਕਰਾਣਾ ਅਨੰਤ ਦੀ ਸੰਤੁਸ਼ਟੀ ਤੇ ਖੁਸ਼ੀ ਜੋ ਹਰ ਕਲਾਤਮਕ ਰਚਨਾ ਕਰਨ ਵਾਲੇ ਨੂੰ ਹੁੰਦੀ ਹੈ, ਨੂੰ ਉਹ ਮਾਣਦਾ ਹੈ।

ਜੰਗ ਦਾ ਮੈਦਾਨ ਮਘਦਾ ਹੈ। ਗਤਕੇ ਦੇ ਪਿੜ ਵਿੱਚ ਭੂਤਰੇ ਹੋਏ ਨਿਹੰਗ ਵਾਂਗ ਪਿੜੀਆਂ ਪਾਉਂਦੀ ਮੌਤ ਜੰਗ ਦਾ ਮੈਦਾਨ ਮੱਲਦੀ ਹੈ। ਮੌਤ ਸਾਹਮਣੇ ਹੁੰਦੀ ਹੈ। ਫੌਜੀ ਅੱਗੇ ਵਧਦਾ ਹੈ। ਬੰਬ ਧਰਤੀ ਪੁੱਟਦੇ ਨੇ। ਗੋਲ਼ੀਆਂ ਛਾਤੀਆਂ ਵਿੰਨ੍ਹਦੀਆਂ ਨੇ। ਫੌਜੀ ਅੱਗੇ ਵਧਦਾ ਹੈ। ਪਤਾ ਨਹੀਂ ਮੌਤ ਦਾ ਡਰ ਹੁੰਦਾ ਹੈ, ਪਿੱਛੇ ਖਲੋਤੇ ਕਾਨੂੰਨ ਦੇ ਫੰਦੇ ਦਾ, ਜਾਂ ਦਿਮਾਗ਼ਾਂ ’ਚ ਭਰ ਦਿੱਤੀ ਗਈ ਦੇਸ਼ ਭਗਤੀ ਦਾ ਨਸ਼ਾ... ਕਿ ਫੌਜੀ ਅੱਗੇ ਵਧਦਾ ਹੈ।

ਫੌਜੀ ਅਨੁਸਾਸ਼ਨ ਵਿੱਚ ਢਲ਼ ਜਾਂਦਾ ਹੈ। ਫੌਜੀ ਨੇਮ ਦਾ ਪੱਕਾ ਹੋ ਜਾਂਦਾ ਹੈ। ਫੌਜੀ ਲਕੀਰ ਦਾ ਫ਼ਕੀਰ ਹੋ ਜਾਂਦਾ ਹੈ। ਅਫ਼ੀਮ ਦਾ ਮਾਵਾ ਛਕ ਪਿੰਡਾਂ ਦੀਆਂ ਸੱਥਾਂ ’ਚ ਬਹਿ ਚੜਗਿੱਲੀਆਂ ਮਾਰਨ ਵਾਲ਼ੇ

ਮਾਰਚ 1992। ਮਾਲਟਨ ਕਮਿਊਨਿਟੀ ਸੈਂਟਰ, ਮਿਸੀਸਾਗਾ-ਕੈਨੇਡਾ। ‘ਕਲਮਾਂ ਦੇ ਕਾਫ਼ਲੇ’ ਦੇ ਜਨਮ ਦਾ ਐਲਾਨ ਕਰਨੀ ਭਰਵੀਂ ਮੀਟਿੰਗ। ਟੋਰਾਂਟੋ ਅਤੇ ਆਸ ਪਾਸ ਦੇ ਸਮੂਹ ਲੇਖਕ ਕੁਸੀਆਂ ਦੇ ਗੋਲਦਾਇਰੇ ’ਚ ਇੱਕ ਸਾਂਝੇ ਸੁਪਨੇ ਨੂੰ ਹਕੀਕਤ ’ਚ ਬਦਲਣ ਲਈ ਜੁੜ ਬੈਠੇ ਸਨ। ਬੀਬੀ, ਅਨੁਸ਼ਾਸਿਤ ਅਤੇ ਚੁਸਤ ਦਿੱਖ ਵਾਲਾ ਇੱਕ ਬੰਦਾ ਨਿੱਕੇ ਜਿਹੇ ਹਾਲ ’ਚ ਦਾਖਲ ਹੋਇਆ ਅਤੇ ਬੜੇ ਅਦਬ ਨਾਲ ਹੱਥ ਮਿਲਾਉਂਦਿਆਂ ਬੋਲਿਆ, “ਕਿਰਪਾਲ ਸਿੰਘ ਪੰਨੂੰ, ਇਸ ਮੀਟਿੰਗ ਬਾਰੇ ਅਖ਼ਬਾਰ ’ਚ ਪੜ੍ਹਿਆ ਸੀ।”

ਇਸ ਮੀਟਿੰਗ ’ਚ ਕਾਫ਼ਲੇ ਦੇ ਵਿਧਾਨ ਨੂੰ ਪੜ੍ਹਿਆ ਗਿਆ। ਲੇਖਕਾਂ ਨੇ ਸੁਝਾਅ ਦਿੱਤੇ, ਪੰਨੂੰ ਹੁਰਾਂ ਨੇ ਵੀ। ਮੈਨੂੰ ਪੰਨੂੰ ਹੁਰਾਂ ਦੇ ਸੁਝਾਅ ਖਾਸ ਤੌ

ਕਿਰਪਾਲ ਸਿੰਘ ਪੰਨੂੰ ਇੱਕ ਮਿਹਨਤਕਸ਼ ਫੌਜੀ ਦਾ ਨਾਂ ਹੈ। ਜੋ ਜੀਵਨ ਨੂੰ ਬੜਾ ਨੇੜੇ ਹੋ ਕੇ ਪੜ੍ਹਦਾ ਹੈ ਅਤੇ ਆਪਣੇ ਫੌਜੀ ਅਨੁਸ਼ਾਸਨ ਨਾਲ਼ ਹਰ ਮੁਸ਼ਕਿਲ ਦਾ ਹੀ ਹੱਲ ਲੱਭ ਲੈਂਦਾ ਹੈ। ਉਮਰ ਵਿੱਚ ਅਤੇ ਗੁਣਾਂ ਵਿੱਚ ਵੱਡੇ ਹੋਣ ਕਾਰਨ ਮੈਂ ਪੰਨੂੰ ਸਾਹਿਬ ਨੂੰ ਭਾਈ ਸਾਹਿਬ ਜਾਂ ਪੰਨੂੰ ਸਾਹਿਬ ਕਰਕੇ ਹੀ ਸੰਬੋਧਨ ਕੀਤਾ ਹੈ ਤੇ ਇਸ ਲੇਖ ਵਿਚ ਵੀ ਇਹੋ ਸ਼ਬਦ ਹੀ ਵਰਤਣੇ ਚਾਹਾਂਗਾ।

ਪੰਨੂੰ ਸਾਹਿਬ ਮਈ 1991 ਵਿੱਚ ਜਦੋਂ ਕੈਨੇਡਾ ਆਏ ਤਾਂ ਇਨ੍ਹਾਂ ਨੇ ਕੁੱਝ ਵਰ੍ਹੇ ਸਕਿਉਰਿਟੀ ਗਾਰਡ ਦੀ ਨੌਕਰੀ ਵੀ ਕੀਤੀ। ਸਾਡੀ ਜਾਣ ਪਹਿਚਾਣ ਤਾਂ ਹੋਈ ਪਰ ਜਦੋਂ ਇਨ੍ਹਾਂ ਦੀ ਰਿਟਾਇਰਮੈਂਟ ਹੋਣ ਬਾਅਦ ਇਨ੍ਹਾਂ ਨੇ ਆਪਣੀ ਦਾਹੜ੍ਹੀ ਨੂੰ ਕਲਫ਼ ਲਾਉਣਾ

ਕਿਰਪਾਲ ਸਿੰਘ ਪੰਨੂੰ ਜੀ ਨਾਲ਼ ਮੇਰੀ ਪਹਿਲੀ ਮੁਲਾਕਾਤ ਕੋਈ ਡੇਢ ਕੁ ਸਾਲ ਪਹਿਲੋਂ ਹੋਈ, ਜੋ ਹੁਣ ਡੇਢ ਸੌ ਸਾਲ ਪੁਰਾਣੀ ਜਾਪਦੀ ਹੈ। ਉਸ ਵੇਲ਼ੇ ਮੇਰੇ ਮਿਹਦੇ ਵਿੱਚ ਕੋਈ ਗੜਬੜ ਚੱਲ ਰਹੀ ਸੀ। ਭਗਤ ਪੂਰਨ ਸਿੰਘ ਸਬੰਧੀ ਬਣਾਈ ਜਾ ਰਹੀ ਇੱਕ ਡਾਕੂਮੈੰਟਰੀ ਲਈ ਇਕਬਾਲ ਮਾਹਲ ਅਤੇ ਜੋਗਿੰਦਰ ਕਲਸੀ ਪੰਜਾਬੀ ਅਤੇ ਅੰਗਰੇਜ਼ੀ ਦੇ ਸੂਤਰਧਾਰ ਵਜੋਂ ਕਿਸੇ ਬੁਲਾਰੇ ਦੀ ਭਾਲ਼ ਵਿੱਚ ਸਨ। ਇਕਬਾਲ ਮਾਹਲ ਨੇ ਮੇਰੇ ਨਾਲ਼ ਸੰਪਰਕ ਬਣਾਇਆ ਅਤੇ ਇਹ ਕਾਰਜ ਕਰਨ ਲਈ ਮੈਨੂੰ ਕਿਹਾ। ਮੈਂ ਇਕਬਾਲ ਨੂੰ ਜਾਣਕਾਰੀ ਦਿੱਤੀ ਕਿ ਮੈਨੂੰ ਤਾਂ ਸਾਹ ਹੀ ਮਸਾਂ ਆ ਰਿਹਾ ਹੈ, ਇਸ ਹਾਲਤ ਵਿੱਚ ਇਹ ਫਰਜ਼ ਮੈਂ ਨਹੀਂ ਨਿਭਾ ਸਕਾਂਗੀ। ਇਕਬਾਲ ਨੇ ਮੈਨੂੰ ਕਿਹਾ ਕਿ ਮੈਂ ਡਾਕਟਰ

ਆਖਦੇ ਨੇ ਆਪਣੇ ਭਾਵੇਂ ਸੱਤ ਸਮੁੰਦਰ ਪਾਰ ਵੀ ਜਾ ਵਸਣ ਪਰ ਜਦੋਂ ਕਿਤੇ ਵੇਲੇ ਦੇ ਝੱਖੜ ਯਾਦਾਂ ਦੀ ਅਟਾਰੀ ਦਾ ਭਿੱਤ ਧੱਕੋ ਜ਼ੋਰੀ ਖੋਲ੍ਹ ਦੇਣ ਤਾਂ ਅਪਣਿਆਂ ਦੇ ਹਸਦੇ ਰਸਦੇ ਮੁਖੜੇ ਅੱਖਾਂ ਸਾਂਹਵੇਂ ਆਣ ਕੇ ਕਲੋਲ ਕਰਨ ਲੱਗ ਜਾਂਦੇ ਨੇ। ਅਪਣੀ ਜੱਦ ਨਸਲ ਦੀ ਤਾਂ ਗੱਲ ਹੀ ਵੱਖਰੀ ਏ। ਇੱਕ ਪਿਓ ਦਾਦੇ ਦੀ ਅਨਸ ਭਾਵੇਂ ਕਿਤੇ ਵੀ ਜਾ ਵੱਸੇ, ਭਾਵੇਂ ਕਿਸੇ ਵੀ ਧਰਮ ਦੀ ਧਾਰਨ ਵਿੱਚ ਤੁਲਦੀ ਰਵੇ੍ਹ ਪਰ ਮੇਰੇ ਮਾਨਜੋਗ ਮਿੱਤਰ ਇਹਸਾਨ ਬਾਜਵਾ ਹੋਰੀਂ ਆਖਦੇ ਨੇ, ਯਾਰ ਧਰਮ ਬਦਲਿਆਂ ਲਹੂ ਦਾ ਗਰੁਪ ਤਾਂ ਨਈਂ ਬਦਲਦਾ, ਅਪਣਿਆਂ ਦਾ ਹੇਜ ਨਈਂ ਘਟਦਾ। ਓਹੋ ਈ ਗੱਲ ਮੇਰੇ ਨਾਲ ਹੋਈ ਜਦੋਂ ਲਾਹੌਰੋਂ ਨਾਰੋਵਾਲ ਜਾਂਦਿਆਂ ਮੈਂ ਇਹਸਾਨ ਬਾਜਵਾ ਦੇ ਪਿੰਡ

ਅੱਧੀ ਸਦੀ ਤੋਂ ਵੱਧ ਪਹਿਲਾਂ ਸਾਡੇ ਨਾਮਧਰੀਕ ਸਿਆਣੇ, ਸੁਘੜ ਸਿਆਸੀ ਤੇ ਨਾਮਧਾਰਮਕ ਆਗੂਆਂ ਨੇ ਪੰਜਾਬੀਆਂ ਵਿੱਚ ਇੱਕ ਸਮੁੰਦਰ ਜੇਡਾ ਪਾੜਾ ਪਾਇਆ ਸੀ। ਆਉਣ