ਜੀਵਨੀਆਂ

ਸ਼ਹੀਦੋਂ ਕੀ ਚਿਤਾਉਂ ਪਰ ਲਗੇਂਗੇ ਹਰ ਬਰਸ ਮੇਲੇ।

ਵਤਨ ਪੇ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ।

ਦੇਸ਼ ਦੀ ਅਜ਼ਾਦੀ ਵਿੱਚ ਹਿੱਸਾ ਪਾਉਣ ਵਾਲੇ ਬਹੁਤੇ ਦੇਸ਼ ਭਗਤਾਂ ਦੀ ਕੁਰਬਾਨੀ ਤੋਂ ਅੱਜ ਵੀ ਸਾਡੇ ਚੋਖੇ ਦੇਸ਼ਵਾਸੀ ਵਾਕਿਫ ਨਹੀਂ ਹਨ। ਪਰ ਜਦੋਂ ਅਸੀਂ ਇਤਿਹਾਸ ਦੇ ਵਰਕੇ ਫਰੋਲਦੇ ਹਾਂ ਤਾਂ ਭਗਤ ਸਿੰਘ, ਰਾਜ ਗੁਰੂ, ਸੁਖਦੇਵ ਤੇ ਊਧਮ ਸਿੰਘ ਅਤੇ ਹੋਰ ਸ਼ਹੀਦਾਂ ਦੇ ਨਾਲ ਮਾਸਟਰ ਕਰਨੈਲ ਸਿੰਘ ਈਸੜੂ ਦਾ ਨਾਂਅ ਵੀ ਸ਼ਹੀਦਾਂ ਵਾਲੀ ਕਤਾਰ ਦੀਆਂ ਮੋਹਰਲੀਆਂ ਸਫ਼ਾਂ ਵਿੱਚ ਆਉਂਦਾ ਹੈ। ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ, ਜਿਸਨੇ 15 ਅਗਸਤ 1955 ਨੂੰ ਭਾਰਤ ਦੇ ਇੱਕ ਟੁਕੜੇ ਗੋਆ, ਦਮਨ, ਦਿਓ (ਜਿਸ ’ਤੇ ਪੁਰਤਗਾਲੀਆਂ ਦਾ

ਸਾਡਾ ਘਰ ਪਿੰਡ ਦੇ ਮੁੱਖ-ਬਾਜ਼ਾਰ ਵਿੱਚ ਸੀ। ਬਾਜ਼ਾਰ ਚੜ੍ਹਦੇ ਪਾਸਿਓਂ ਸ਼ੁਰੂ ਹੋ ਕੇ ਪਿੰਡ ਨੂੰ ਦੋ ਭਾਗਾਂ ਵਿੱਚ ਵੰਡਦਾ ਹੋਇਆ ਲਹਿੰਦੇ ਪਾਸੇ ਜਾ ਕੇ ਖ਼ਤਮ ਹੁੰਦਾ ਸੀ। ਪਿੰਡ ਦੇ ਐਨ ਅੱਧ ਵਿਚਕਾਰ ਜਾ ਕੇ ਛੋਟਾ ਜਿਹਾ ਚੌਕ ਆਉਂਦਾ ਸੀ। ਇਥੇ ਬਾਜ਼ਾਰ ਮਧਾਣੀ-ਚੀਰੇ ਵਾਂਗ ਕੱਟਿਆ ਹੋਇਆ ਸੀ। ਚੌਕ ਦੇ ਵਿਚਕਾਰੋਂ ਬਾਜ਼ਾਰ ਦਾ ਇੱਕ ਹਿੱਸਾ ਤਾਂ ਸਿੱਧਾ ਲਹਿੰਦੇ ਵੱਲ ਨਿਕਲ ਜਾਂਦਾ ਸੀ। ਚੌਕ ਵਿਚੋਂ ਹੀ ਇੱਕ ਛੋਟੀ ਗਲੀ ਪਿੰਡ ਦੀ ਦੱਖਣ ਦੀ ਬਾਹੀ ਵੱਲ ਨਿਕਲਦੀ ਸੀ, ਜਿਸ ਵਿੱਚ ਬਾਜ਼ਾਰ ਵਿਚਲੇ ਦੁਕਾਨਦਾਰਾਂ ਦੇ ਹੀ ਘਰ ਸਨ। ਪਹਾੜ ਦੀ ਬਾਹੀ ਬਾਜ਼ਾਰ ਦੀ ਦੂਜੀ ਸ਼ਾਖ਼ਾ ਨਿਕਲਦੀ ਸੀ ਜਿਹੜੀ ਫਰਲਾਂਗ ਕੁ ਲੰਮੇ ਬਾਜ਼ਾਰ ਦੇ ਖ਼ਤਮ ਹੋਣ ‘ਤੇ ਵੱਡੀ ਗਲੀ

ਅਸੀਂ ਪੰਜ ਭੈਣ-ਭਰਾ ਹਾਂ। ਤਿੰਨ ਭੈਣਾਂ ਅਤੇ ਦੋ ਭਰਾ। ਮੈਂ ਸਭ ਤੋਂ ਵੱਡਾ ਹਾਂ। ਪਲੇਠੀ ਦਾ ਪੁੱਤ। ਪੰਜਾਬ ਦੀ ਰਵਾਇਤ ਅਨੁਸਾਰ ਕੁੜੀਆਂ ਆਪਣਾ ਪਹਿਲਾ ਬੱਚਾ ਆਪਣੇ ਪੇਕੇ ਪਿੰਡ ਜੰਮਦੀਆਂ ਸਨ। ਅੰਮ੍ਰਿਤਸਰ ਜ਼ਿਲ੍ਹੇ ਦੀ ਅਜਨਾਲਾ ਤਹਿਸੀਲ ਦੇ ਪਿੰਡ ਚਵਿੰਡਾ ਕਲਾਂ ਵਿੱਚ ਮੈਂ 5 ਦਸੰਬਰ 1945 ਨੂੰ ਬੁੱਧਵਾਰ ਵਾਲੇ ਦਿਨ ਪੈਦਾ ਹੋਇਆ। ਉਂਜ ਸਰਕਾਰੀ ਰੀਕਾਰਡ ਅਨੁਸਾਰ ਮੇਰੀ ਜਨਮ ਮਿਤੀ 10 ਸਤੰਬਰ 1945 ਹੈ। ਮੇਰੇ ਨਾਨਕੇ ਔਲਖ ਜੱਟ ਹਨ। ਮੇਰੇ ਨਾਨੇ ਠਾਕੁਰ ਸਿੰਘ ਹੁਰਾਂ ਦੀ ਭੈਣ ਮੰਗਲ ਕੌਰ (ਮੰਗਲੀ) ਲਾਹੌਰ ਜ਼ਿਲ੍ਹੇ ਦੀ ਕਸੂਰ ਤਹਿਸੀਲ ਦੇ ਵੱਡੇ ਅਤੇ ਨਾਮੀਂ ਪਿੰਡ ਭਡਾਣਾ ਵਿੱਚ ਹਰੀ ਸਿੰਘ ਨਾਲ ਵਿਆਹੀ ਹੋਈ ਸੀ। ਹਰੀ ਸਿੰਘ ਤੋਂ ਛੋਟ

ਜਨਮ ਤੇ ਮਾਤਾ ਪਿਤਾ: ਨੌਂਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦਾ ਜਨਮ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਤੇ ਮਾਤਾ ਨਾਨਕੀ ਦੇ ਘਰ ਇੱਕ ਅਪਰੈਲ ਸੰਨ 1621 ਨੂੰ, ਗੁਰੂ ਕੇ ਮਹਿਲ ਅੰਮ੍ਰਿਤਸਰ ਵਿੱਚ ਹੋਇਆ। ਗੁਰੂ ਹਰਿਗੋਬਿੰਦ ਸਾਹਿਬ ਦੇ ਤਿੰਨ ਮਹਿਲ (ਪਤਨੀਆਂ) ਸਨ: ਮਾਤਾ ਦਮੋਦਰੀ ਜੀ, ਮਾਤਾ ਮਹਾਂ ਦੇਵੀ ਜੀ ਅਤੇ ਮਾਤਾ ਨਾਨਕੀ ਜੀ। ਮਾਤਾ ਨਾਨਕੀ ਜੀ ਦੇ ਪੰਜ ਪੁੱਤਰ ’ਤੇ ਇੱਕ ਪੁੱਤਰੀ ਸੀ: ਬਾਬਾ ਗੁਰਦਿੱਤਾ ਜੀ, ਸੂਰਜ ਮੱਲ, ਅਣੀ ਰਾਇ, ਅਟੱਲ ਰਾਇ, ਗੁਰੂ ਤੇਗ਼ ਬਹਾਦਰ ਸਾਹਿਬ ਅਤੇ ਬੀਬੀ ਵੀਰੋ ਜੀ। ਤੇਗ਼ ਬਹਾਦਰ ਸਾਹਿਬ ਸਭ ਤੋਂ ਛੋਟੇ ਸਨ।

ਸ਼ਾਦੀ ਤੇ ਸੰਤਾਨ: ਗੁਰੂ ਤੇਗ ਬਹਾਦਰ ਜੀ ਦੀ 13 ਸਾਲ ਦੀ ਉਮਰ ਵਿੱ

1982 ਦਾ ਜਨਵਰੀ ਦਾ ਮਹੀਨਾ, ਤੇ ਕਾਫੀ ਠੰਡ, ਮੈਂ ਆਪਣੇ ਸਿੱਧਵਾਂ ਕਾਲਜ ਦੇ ਹੋਸਟਲ ਵਿੱਚ ਆਰਾਮ ਨਾਲ਼ ਸੁੱਤੀ ਪਈ ਸੀ। ਮੇਰੇ ਕਮਰੇ ਦਾ ਦਰਵਾਜਾ ਖੜਕਿਆ ਤੇ ਮੈਂ ਖੋਹਲਿਆ ਤਾਂ ਇੱਕ ਲੜਕੀ ਨੇ ਸਲਿੱਪ ਮੇਰੇ ਹੱਥ ਵਿੱਚ ਫੜਾ ਦਿੱਤੀ। ਜਿਸ ਉੱਤੇ ਵਾਰਡਨ ਮੈਡਮ ਨੇ ਲਿਖਿਆ ਸੀ, “ਤੈਨੂੰ ਗੈੱਸਟ ਰੂਮ ਵਿੱਚ ਮਿਲਣ ਲਈ ਕੋਈ ਆਇਆ ਹੈ।” ਮੈਂ ਫਟਾ ਫਟ ਵਾਲ਼ ਸਵਾਰੇ, ਕੱਪੜੇ ਠੀਕ ਕੀਤੇ ਤੇ ਆਪਣੀ ਇੱਕ ਸਹੇਲੀ ਨੂੰ ਨਾਲ਼ ਲੈ ਕੇ ਗੈੱਸਟ ਰੂਮ ਵੱਲ ਚੱਲ ਪਈ। ਤੇ ਮਨ ਵਿੱਚ ਸੋਚਦੀ ਜਾਵਾਂ ਕਿ ਮੈਨੂੰ ਮਿਲਣ ਵਾਲ਼ਾ ਕੌਣ ਆ ਗਿਆ? ਮੈਂ ਤਾਂ ਆਪਣੇ ਘਰ ਤੋਂ ਥੋਹੜੇ ਦਿਨ ਪਹਿਲੋਂ ਹੀ ਆਈ ਹਾਂ।

ਮੈਂ ਗੈੱਸਟ ਰੂਮ ਵਿੱਚ ਜਾ ਕੇ ਦੇਖਿਆ, ਇੱਕ ਬਣੀ

ਡਾਕਟਰ ਹਰਬੰਸ ਸਿੰਘ ਇੱਕ ਅਨੋਖਾ, ਨਿਆਰਾ ਤੇ ਪਿਆਰਾ ਵਿਅਕਤੀ ਸੀ। ਜਿੱਥੇ ਬਹਿੰਦਾ, ਖੜ੍ਹਦਾ ਜਾਂ ਬੋਲਦਾ, ਰੌਣਕਾਂ ਦੀਆਂ ਝੜੀਆਂ ਲੱਗ ਜਾਂਦੀਆਂ। ਉਹ ਬਹੁਤ ਮਿਲਾਪੜਾ, ਸੁਚੇਤ ਤੇ ਸਹਿਯੋਗੀ ਭਾਵਨਾ ਦਾ ਭਰ ਵਗਦਾ ਦਰਿਆ ਸੀ। ਤੁਰੇ ਜਾਂਦਿਆਂ ਨੂੰ ਮੋਹ ਲੈਂਦਾ। ਉਹ ਬਹੁ-ਪੱਖੀ ਵਿੱਦਿਆ ਤੇ ਕਈ ਹੁਨਰਾਂ ਦਾ ਮਾਹਰ, ਉੱਦਮੀ, ਉਤਸ਼ਾਹੀ ਤੇ ਮਿਹਨਤੀ ਰੁਚੀਆਂ ਦਾ ਮਾਲਕ ਸੀ। ਚੋਟੀ ਦੇ ਲੇਖਕਾਂ, ਵਿਗਿਆਨੀਆਂ ਤੇ ਬੁੱਧੀਜੀਵੀ ਮਹਿਫਲਾਂ ਵਿੱਚ ਆਪਣੀ ਸੁਲ਼ਝੀ ਤੇ ਸ੍ਰੇਸ਼ਟ ਵਿੱਚਾਰਧਾਰਾ ਨਾਲ਼ ਬੋਹੜ ਵਾਂਗ ਛਾ ਜਾਂਦਾ। ਇਸੇ ਕਾਰਣ ਉਸ ਦੀ ਮਿੱਤਰਤਾ ਦੀ ਡੋਰੀ ਮਨਮੋਹਕ ਤੇ ਵਿਸ਼ਾਲ ਹੁੰਦੀ ਗਈ।

ਮੋਗਾ ਸ਼ਹਿਰ ਵਿੱਚ ਭਾਵੇਂ ਬਹੁਤ ਸਾਰੇ ਘਰਾਂ

ਸਾਹਿਤ ਰਤਨ ਜਸਵੰਤ ਸਿੰਘ ਕੰਵਲ 27 ਜੂਨ 2019 ਨੂੰ ਸੌ ਸਾਲਾਂ ਦਾ ਹੋ ਗਿਆ ਹੈ। ਉਸ ਨੇ ਅੱਸੀ ਸਾਲ ਲਿਖਣ ਤੇ ਸੌ ਸਾਲ ਜਿਊਂਦੇ ਰਹਿਣ ਦਾ ਰਿਕਾਰਡ ਰੱਖ ਦਿੱਤਾ ਹੈ। ਵਿਸ਼ਵ ਭਰ ਦੀਆਂ ਭਾਸ਼ਾਵਾਂ ਵਿੱਚ ਸ਼ਾਇਦ ਹੀ ਕੋਈ ਨਾਮੀ ਸਾਹਿਤਕਾਰ ਹੋਵੇ ਜਿਸ ਨੇ ਅੱਸੀ ਵਰ੍ਹੇ ਲਗਾਤਾਰ ਲਿਖਿਆ ਹੋਵੇ ਤੇ ਸੌ ਸਾਲ ਜੀਵਿਆ ਹੋਵੇ। ਵਡਉਮਰੇ ਬਰਨਾਰਡ ਸ਼ਾਅ, ਬਰਟਰੰਡ ਰੱਸਲ ਤੇ ਖੁਸ਼ਵੰਤ ਸਿੰਘ ਜਿਹੇ ਨਾਮਵਰ ਲੇਖਕ ਸੈਂਚਰੀ ਮਾਰਦੇ ਮਾਰਦੇ ਰਹਿ ਗਏ। ਆਖ਼ਰ ਇਹ ਸੈਂਚਰੀ ਮਾਰਨੀ ਇੱਕ ਪੰਜਾਬੀ ਲੇਖਕ ਦੇ ਹਿੱਸੇ ਆਈ। ਆਲੋਚਕ ਤੇ ਲੇਖਕ, ਸਭ ਮੰਨਦੇ ਹਨ ਕਿ ਕੰਵਲ ਨੇ ਪੰਜਾਬੀ ਦੇ ਸਭ ਤੋਂ ਵਧ ਪਾਠਕ ਪੈਦਾ ਕੀਤੇ ਹਨ। ਪੰਜਾਬੀ ਸਾਹਿਤ ਤੇ ਭਾਸ਼ਾ ਨੂੰ ਉਸ ਦੀ ਬੜੀ ਵ

(ਭਾਰਤੀ ਫੌਜ ਦੇ ਇੱਕ ਜਾਂ-ਬਾਜ਼ ਅਤੇ ਬਹੁ-ਪੱਖੀ ਪ੍ਰਤਿਭਾ ਦੇ ਮਾਲਿਕ, ਪੰਜਾਬੀ ਜਰਨੈਲ ਦੀ ਸਵੈਜੀਵਨੀ)

ਫਿਰੋਜ਼ਪੁਰ ਜ਼ਿਲ੍ਹੇ ਦੇ ਪਿਛੋਕੜ ਵਾਲ਼ੇ ਪੰਜਾਬੀ ਮੂਲ ਦੇ ਲੈਫਟੀਨੈਂਟ ਜਨਰਲ ਕੇ.ਜੇ.ਐੱਸ. ਢਿੱਲੋਂ ਦੀ ਹਿੰਦੀ ਦੇ ਸਿਰਲੇਖ ਵਾਲੀ ਅਤੇ ਅੰਗਰੇਜ਼ੀ ਵਿੱਚ ਛਪੀ ਸਵੈ-ਜੀਵਨੀ, ਫਰਵਰੀ 2023 ਵਿੱਚ ਰੀਲੀਜ਼ ਹੋਈ ਅਤੇ ਦਿਨਾਂ ਵਿੱਚ ਹੀ ਭਾਰਤ ਦੀ ‘ਨੈਸ਼ਨਲ ਬੈਸਟ-ਸੈਲਰ’ ਬਣ ਗਈ। ਆਪ ਜਨਵਰੀ, 2022 ਨੂੰ ਡਿਫੈਂਸ ਇੰਟੈਲੀਜੈਂਸ ਏਜੈਂਸੀ ਦੇ ਡਾਇਰੈਕਟਰ ਜਨਰਲ ਦੇ ਉੱਚ-ਅਹੁਦੇ ਤੋਂ ਸੇਵਾ-ਮੁਕਤ ਹੋਏ ਹਨ ਅਤੇ ਫੌਜ ਦੇ ਸਭ ਤੋਂ ਵੱਡੇ ‘ਪਰਮ ਵਿਸ਼ਿਸ਼ਟ ਸੇਵਾ ਮੈਡਲ’ ਸਣੇ ਅਨੇਕਾਂ ਹੋਰ ਫੌਜੀ ਮਾਣ-ਸਨਮਾਨ ਪ੍ਰਾਪਤ ਕਰ ਚੁੱਕੇ ਹਨ। ਵੱਡੇ

ਸ਼ਾਹਕਾਰ ਨਾਵਲ ‘ਪੂਰਨਮਾਸ਼ੀ’ ਲਿਖਣ ਵਾਲਾ ਪੰਜਾਬੀਆਂ ਦਾ ਬਾਈ ਜਸਵੰਤ ਸਿੰਘ ਕੰਵਲ 100 ਸਾਲ 7 ਮਹੀਨੇ 4 ਦਿਨ ਜਿਉਂ ਕੇ ਅੰਤਮ ਫਤਿਹ ਬੁਲਾ ਗਿਆ। 27 ਜੂਨ 1919 ਨੂੰ ਉਸ ਨੇ ਢੁੱਡੀਕੇ ਦੀ ਆਬੋ ਹਵਾ ਵਿੱਚ ਪਹਿਲਾ ਸਾਹ ਲਿਆ ਸੀ ਤੇ ਢੁੱਡੀਕੇ ਵਿੱਚ ਹੀ 1 ਫਰਵਰੀ 2020 ਨੂੰ ਸਵੇਰੇ 7:40 ਵਜੇ ਆਖ਼ਰੀ ਸਾਹ ਲਿਆ। ਇਸ਼ਨਾਨ ਕਰਾ ਕੇ ਉਸ ਦਾ ਸਪੁੱਤਰ ਸਰਬਜੀਤ ਸਿੰਘ ਕੱਪੜੇ ਪਹਿਨਾ ਰਿਹਾ ਸੀ ਕਿ ਮਾਮੂਲੀ ਹਟਕੋਰੇ ਨਾਲ ਸਵਾਸ ਪੂਰੇ ਹੋ ਗਏ। ਉਸੇ ਦਿਨ ਬਾਅਦ ਦੁਪਹਿਰ 3:30 ਵਜੇ ਉਸ ਦੀ ਮ੍ਰਿਤਕ ਦੇਹ ਨੂੰ ਲੇਖਕਾਂ ਤੇ ਲੋਕਾਂ ਦੇ ਵੱਡੇ ਇਕੱਠ ਨੇ ‘ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਪਹਿਰੇਦਾਰ ਜਸਵੰਤ ਸਿੰਘ ਕੰਵਲ ਅਮਰ ਰਹੇ’ ਦੇ ਨਾਅਰਿਆਂ ਨ

ਬਲਬੀਰ ਸਿੰਘ ਕੰਵਲ ਖੋਜੀ ਲੇਖਕ ਹੈ। ‘ਬੱਲੇ ਬੱਲੇ’ ਉਹਦਾ ਤਕੀਆ ਕਲਾਮ। ਬੱਲੇ ਬੱਲੇ ਕਰੇ ਬਿਨਾ ਉਹਤੋਂ ਰਹਿ ਨਹੀਂ ਹੁੰਦਾ। ਉਸ ਨੇ ਪਹਿਲਵਾਨਾਂ, ਕੌਡਿਆਲਾਂ, ਰਾਗੀਆਂ, ਰਬਾਬੀਆਂ, ਬਾਈਆਂ ਤੇ ਭਾਰਤੀ ਸੰਗੀਤ ਘਰਾਣਿਆਂ ਬਾਰੇ ਲਿਖ ਕੇ ਵਾਕਿਆ ਈ ਬੱਲੇ ਬੱਲੇ ਕਰਾਈ ਹੈ। ਉਹ ਪੰਜਾਬੀ ਵਿਰਸੇ ਦਾ ਅਲੰਬਰਦਾਰ ਹੈ ਅਤੇ ਵਿਰਾਸਤ ਨਾਲ ਮੋਹ ਰੱਖਦੈ। ਇਸੇ ਮੋਹ ਸਦਕਾ ਉਸ ਨੇ ਲੰਡਨ ਵਿਚ ‘ਪੰਜਾਬ ਹੈਰੀਟੇਜ ਮਿਊਜ਼ੀਅਮ’ ਬਣਾਇਆ ਹੈ। ਉਸ ਵਿਚ ਭਲਵਾਨੀ, ਸਾਜ਼ ਸੰਗੀਤ ਤੇ ਪੰਜਾਬੀ ਵਿਰਸੇ ਨਾਲ ਸਬੰਧਿਤ ਵਸਤਾਂ ਸੰਭਾਲ ਰੱਖੀਆਂ ਹਨ।

ਉਹ 8 ਮਾਰਚ 1934 ਨੂੰ ਪਿੰਡ ਜੌੜਾ ਜਿਲਾ ਹੁਸ਼ਿਆਰਪੁਰ ਵਿਚ ਜੰਮਿਆ ਸੀ ਅਤੇ 1964 ਤੋਂ ਵਲਾਇਤ ਵਿਚ ਵ

ਭਾਰਤ ਦੇ ਜੰਮ-ਪਲ਼ ਅਤੇ ਨਿਊਯਾਰਕ ਨਿਵਾਸੀ ਸ੍ਰੀ ਚਿਨਮੁਆਇ ਨਾਉਂ ਦੇ ਇੱਕ ਮਹਾਨ ਪੁਰਖ ਨੇ ਅਕਤੂਬਰ 2007 ਵਿੱਚ ਇਸ ਸੰਸਾਰ ਨੂੰ ਛੱਡ ਕੇ, ਮਹਾਂ-ਸਮਾਧੀ ਧਾਰਨ ਕੀਤੀ। ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਵਾਲ਼ਿਆਂ ਦੀ ਲੰਬੀ ਸੂਚੀ ਵਿੱਚ ਚੋਣਵੇਂ ਨਾਉਂ ਇਹ ਸਨ:

* ਰੂਸ ਦੇ ਪੂਰਬ ਰਾਸ਼ਟਰਪਤੀ ਮਿ. ਮਿਖਾਇਲ ਗੋਰਬਾਚੇਵ।

* ਦੱਖਣੀ ਅਮਰੀਕਾ ਦੇ ਪੂਰਬ ਰਾਸ਼ਟਰਪਤੀ ਮਿ. ਨੈਲਸਨ ਮੰਡੇਲਾ।

* ਅਮਰੀਕਾ ਦੇ ਪੂਰਬ ਰਾਸ਼ਟਰਪਤੀ ਮਿ. ਬਿਲ ਕਲਿੰਟਨ।

* ਆਰਕਬਿਸ਼ਪ ਡੈੱਸਮੰਡ ਟੁਟੁ - ਨੋਬਲ ਪੁਰਸਕਾਰ ਵਿਜੇਤਾ ਅਤੇ ਮਨੁੱਖੀ ਹੱਕਾਂ ਦੇ ਰਾਖੇ।

* ਮਿ. ਐੱਲ ਗੋਰ ਪੂਰਬ ਉਪ-ਰਾਸ਼ਟਰਪਤੀ, ਅਮਰੀਕਾ ਅਤੇ ਨੋਬਲ ਪੁ

ਗੁਰਬਾਣੀ ਵਿੱਚ ਅੰਕਿਤ ਹੈ: ਖੰਭ ਵਿਕਾਂਦੜੇ ਜੇ ਲਹਾਂ ਘਿੰਨਾ ਸਾਵੀ ਤੋਲਿ॥ ਤੰਨਿ ਜੜਾਂਈ ਆਪਣੈ ਲਹਾਂ ਸੁ ਸਜਣੁ ਟੋਲਿ॥ ਅਸੀਂ ਡਾਕਟਰ ਗੁਰਮੀਤ ਸਿੰਘ ਨੂੰ ਕਿਵੇਂ ਤੇ ਕਿੱਥੋਂ ਲੱਭੀਏ? ਉਹ ਤੇ ਕਿਸੇ ਵੀ ਮੁੱਲ ਉੱਤੇ ਮੁੜ ਆਉਣ ਵਾਲਾ ਨਹੀਂ। ਡਾ. ਗੁਰਮੀਤ ਸਿੰਘ 22 ਫਰਵਰੀ 2021, ਦਿਨ ਸੋਮਵਾਰ, ਆਪਣੀ ਸੰਸਾਰਕ ਯਾਤਰਾ ਦੇ 75 ਸਾਲ ਪੂਰੇ ਕਰ ਕੇ ਸਦੀਵੀ ਵਿਛੋੜਾ ਦੇ ਗਿਆ। ਉਹ ਆਪਣੇ ਪਰਿਵਾਰ ਵਿੱਚ ਆਪਣੀ ਸੁਪਤਨੀ ਡਾ. ਸੁਜਾਨ ਕੌਰ ਅਤੇ ਹੋਣਹਾਰ ਸਪੁੱਤਰ ਅਸੀਸ ਨੂੰ ਰੋਂਦਿਆਂ ਕੁਰਲਾਉਂਦਿਆਂ ਛੱਡ ਗਿਆ। ਸੱਚੀ ਗੱਲ ਤਾਂ ਇਹ ਹੈ ਕਿ ਉਨ੍ਹਾਂ ਦਾ ਪਰਿਵਾਰ ਬਹੁਤ ਵੱਡਾ ਸੀ। ਉਨ੍ਹਾਂ ਦਾ ਹਰ ਮਰੀਜ਼ ਉਨ੍ਹਾਂ ਦਾ ਪਰਿਵਾਰਿਕ ਮੈਂਬਰ ਸੀ। ਆਪਣ

ਮੇਰੇ ਇੱਕ ਪੁਰਾਣੇ ਸਹਿਕਰਮੀ ਨੇ ਵੈਨਕੂਵਰ ਤੋਂ ਸਾਡੇ ਜੁਝਾਰੂ ਮਾਸਟਰ ਹਰਨੇਕ ਸਰਾਭਾ ਦੇ ਸਦੀਵੀ ਵਿਛੋੜੇ ਦੀ ਮਾੜੀ ਖ਼ਬਰ ਦਿੱਤੀ। ਗਹਿਰਾ ਸਦਮਾ ਲੱਗਾ। ਸੁਧਾਰ ਕਾਲਜ ਦੀ ਸਾਰੀ ਸਰਵਿਸ ਦੌਰਾਨ ਮੇਰੀ ਹਰਨੇਕ ਨਾਲ ਬੜੀ ਹੀ ਸਨੇਹ ਭਰੀ ਸਾਂਝ ਰਹੀ ਹੈ। ਜਿਗਰੀ ਦੋਸਤਾਂ ਵਰਗੀ। ਥੋੜ੍ਹਾ ਸਹਿਜ ਹੋਣ ’ਤੇ ਉਹਦੇ ਅਭੁੱਲ ਮਾਅਰਕੇ ਜ਼ਿਹਨ ’ਤੇ ਬੱਦਲ ਵਾਂਗ ਛਾ ਗਏ। ਹਰ ਭਾਰਤ ਫੇਰੀ ਦੌਰਾਨ ਮੈਂ ਉਹਨੂੰ ਸਰਾਭੇ ਮਿਲਕੇ ਆਉਂਦਾ ਸੀ। ਐਤਕੀਂ ਵੀ ਜਾਣਾ ਸੀ. ਪਰ ਜਿਹੜਾ ਹਮੇਸ਼ਾ ਆਪਣੇ ਬਚਨ ਨਿਭਾਉਂਦਾ ਹੁੰਦਾ ਸੀ, ਉਹਦੇ ਸਵਾਸਾਂ ਨੇ ਉਹਨੂੰ ਪਿਛਲੀ ਵਾਰ ‘ਮੁੜ ਮਿਲਾਂਗੇ’ਦੇ ਆਖ਼ਰੀ ਬੋਲ ਵਫਾ ਨਹੀਂ ਕਰਨ ਦਿੱਤੇ। ਜਿੱਥੇ ਉਹ ਯੂਨੀਅਨ ਦਾ ਇੱਕ ਦਲੇਰ

ਮਾਰਚ 18, 2024 ਦੀ ਫੇਸਬੁੱਕ ਉੱਤੇ ਕੁਲਵਿੰਦਰ ਖਹਿਰਾ ਵੱਲੋਂ ਦਿੱਤੀ ਸੂਚਨਾ ਪੜ੍ਹਕੇ ਤਨ ਮਨ ਡੂੰਘੇ ਸਦਮੇ ਵਿੱਚ ਚਲਾ ਗਿਆ। ਸੁਦਾਗਰ ਬਰਾੜ ਲੰਡੇ ਨੂੰ ਯਾਦ ਕਰਨਾ ਮੇਰੀ ਰੂਹ ਦਾ ਹੁਲਾਰਾ ਸੀ। ਬਿਨਾਂ ਪਤੇ ਉਸਦਾ ਤੁਰ ਜਾਣਾ ਮੇਰੇ ਲਈ ਡੁੱਬ ਕੇ ਮਰ ਜਾਣ ਵਾਲੀ ਗੱਲ ਹੈ। ਉਹ ਸਵਰਗਵਾਸ ਹੋਇਆ ਨਵੰਬਰ 2022 ਵਿੱਚ ਅਤੇ ਮੈਨੂੰ ਪਤਾ ਲੱਗਿਆ ਮਾਰਚ 2024 ਨੂੰ, ਮੇਰੇ ਲਈ ਇਸ ਤੋਂ ਵੱਡੀ ਨਮੋਸ਼ੀ ਵਾਲੀ ਕਿਹੜੀ ਗੱਲ ਹੋ ਸਕਦੀ ਹੈ। ਅਗਲੇ ਦਿਨ ਮੈਂ ਸੁਦਾਗਰ ਦੀ ਸੁਪਤਨੀ ਸਰਦਾਰਨੀ ਗੁਰਚਰਨ ਕੌਰ ਨਾਲ ਦਰਦ ਸਾਂਝਾ ਕਰਨ ਲਈ ਫੋਨ ਕੀਤਾ ਤਾਂ ਉਨ੍ਹਾਂ ਦੀ ਬੇਟੀ ਨਿਰਮਲਜੀਤ ਕੌਰ ਨੇ ਦੱਸਿਆ ਕਿ ਉਹ ਤਾਂ ਇੰਡੀਆ ਗਏ ਹੋਏ ਨੇ। ਉਸਨੇ ਇਹ ਵੀ ਦੱਸਿਆ

ਜਦੋਂ ਮੈਂ ਦਸਵੀਂ ਕਲਾਸ ਪਾਸ ਕੀਤੀ ਤਾਂ ਮੇਰੀ ਉਮਰ 16 ਸਾਲ ਦੀ ਸੀ। ਮੇਰਾ ਮਨ ਬਹੁਤ ਖ਼ੁਸ਼ ਸੀ, ਕਿ ਹੁਣ ਮੈਂ ਕਾਲਜ ਜਾਵਾਂਗੀ। ਸੁਣਿਆਂ ਸੀ ਕਿ ਕਾਲਜ ਦੀ ਆਪਣੀ ਹੀ ਦੁਨੀਆਂ ਹੁੰਦੀ ਹੈ। ਆਮ ਹੀ ਅਖਾਣ ਸੁਣੀਦਾ ਸੀ, ‘ਨੋ ਲਾਈਫ ਵਿਦਆਊਟ ਵਾਈਫ, ਨੋ ਨੌਲਜ਼ ਵਿਦਆਊਟ ਕੌਲਜ’। ਸੋ ਜਦੋਂ ਮੈਂ ਕਾਲਜ ਗਈ ਮੈਨੂੰ ਬਹੁਤ ਹੀ ਵਧੀਆ ਲੱਗਿਆ। ਸਾਡਾ ਪਿੰਡ ਜੈਤੋ ਇੱਕ ਮੰਡੀ ਅਤੇ ਪਿੰਡ ਦਾ ਸੁਮੇਲ ਸੀ। ਪਿੰਡ ਦਾ ਕੁੱਝ ਹਿੱਸਾ ਗੁਰਦੁਆਰੇ ਦੇ ਇੱਕ ਪਾਸੇ ਤੇ ਮੰਡੀ ਗੁਰਦੁਆਰੇ ਦੇ ਦੂਜੇ ਪਾਸੇ। ਸਾਡੇ ਸ਼ਹਿਰ ਨੂੰ ਜੈਤੋ ਮੰਡੀ ਕਿਹਾ ਜਾਂਦਾ ਹੈ। ਇੱਥੇ ਸਾਡਾ ਲੜਕੀਆਂ ਦਾ ਕਾਲਜ ਬੀ.ਏ ਤੱਕ ਸੀ। ਕਿਉਂਕਿ ਮੇਰੇ ਪਾਪਾ ਚਾਹੁੰਦੇ ਸੀ ਕਿ ਲੜਕੀਆਂ ਨੂੰ ਕ

ਹਾਕੀ ਦਾ ‘ਗੋਲ ਕਿੰਗ’ ਬਲਬੀਰ ਸਿੰਘ 97ਵੇਂ ਸਾਲ ਦੀ ਲੰਮੇਰੀ ਉਮਰ ਵਿਚ ਖੇਡ ਜਗਤ ਨੂੰ ਆਖ਼ਰੀ ਫਤਿਹ ਬੁਲਾ ਗਿਆ। 25 ਮਈ ਦੀ ਸ਼ਾਮ ਨੂੰ ਚੰਡੀਗੜ੍ਹ ਵਿਚ ਰਾਜਕੀ ਸਨਮਾਨ ਸਹਿਤ ਉਸ ਦਾ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਕਿ ਮੁਹਾਲੀ ਵਿਚਲੇ ਹਾਕੀ ਸਟੇਡੀਅਮ ਦਾ ਨਾਂ ਬਲਬੀਰ ਸਿੰਘ ਹਾਕੀ ਸਟੇਡੀਅਮ ਰੱਖਿਆ ਜਾਵੇਗਾ ਅਤੇ ਪੰਜਾਬ ਸਰਕਾਰ ਭਾਰਤ ਸਰਕਾਰ ਨੂੰ ਪੁਰਜ਼ੋਰ ਸਿਫਾਰਸ਼ ਕਰੇਗੀ ਕਿ ਵਿਸ਼ਵ ਦੇ ਸਿਰਮੌਰ ਭਾਰਤੀ ਹਾਕੀ ਖਿਡਾਰੀ ਅਤੇ ਆਈਕੌਨਿਕ ਓਲੰਪੀਅਨ ਬਲਬੀਰ ਸਿੰਘ ਨੂੰ ਭਾਰਤ ਰਤਨ ਪੁਰਸਕਾਰ ਨਾਲ ਨਿਵਾਜਿਆ ਜਾਵੇ।

ਬਲਬੀਰ ਸਿੰਘ ਨੇ ਪਹਿਲਾ ਸ

ਸੁਰਜੀਤ ਪਾਤਰ (ਜਨਮ ਸੁਰਜੀਤ ਹੁੰਜਣ) (14 ਜਨਵਰੀ 1945 – 11 ਮਈ 2024) ਇੱਕ ਪੰਜਾਬੀ ਭਾਸ਼ਾ ਦਾ ਲੇਖਕ ਅਤੇ ਪੰਜਾਬ, ਭਾਰਤ ਦਾ ਕਵੀ ਸੀ। ਉਸ ਦੀਆਂ ਕਵਿਤਾਵਾਂ ਨੇ ਆਮ ਲੋਕਾਂ ਵਿੱਚ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ ਹੈ ਅਤੇ ਆਲੋਚਕਾਂ ਦੁਆਰਾ ਉੱਚ ਪ੍ਰਸ਼ੰਸਾ ਪ੍ਰਾਪਤ ਕੀਤੀ ਹੈ।

ਜੀਵਨ ਉਨ੍ਹਾਂ ਦਾ ਜਨਮ ਸੰਨ 1945 ਨੂੰ ਪੰਜਾਬ ਵਿੱਚ ਜਲੰਧਰ ਜਿਲ੍ਹੇ ਦੇ ਪਿੰਡ ਪੱਤੜ ਕਲਾਂ ਵਿਖੇ ਹੋਇਆ। ਉਨ੍ਹਾਂ ਦੇ ਮਾਤਾ ਦਾ ਨਾਮ ਗੁਰਬਖਸ਼ ਕੌਰ ਅਤੇ ਪਿਤਾ ਦਾ ਨਾਮ ਸ.ਹਰਭਜਨ ਸਿੰਘ ਹੈ। ਪਾਤਰ ਨੇ ਆਪਣੇ ਪਿੰਡ ਦੇ ਸਕੂਲ ਤੋਂ ਹੀ ਪ੍ਰਾਇਮਰੀ ਦੀ ਸਿੱਖਿਆ ਲਈ ਅਤੇ ਖਾਲਸਾ ਹਾਈ ਸਕੂਲ ਖਹਿਰਾ ਮਝਾ ਤੋਂ ਦਸਵੀ ਪਾਸ ਕੀਤੀ। ਰਣਧੀਰ ਗੈਰਮਿੰ

ਤਫ਼ਤੀਸ਼ ਵਿਚ ਪੁਲਸ ਦੇ ਪਾਜ਼ ਉਧੇੜਨ ਕਾਰਨ ਮੈਨੂੰ ਸਰਕਾਰ ਦੇ ਕ੍ਰੋਧ ਦਾ ਸ਼ਿਕਾਰ ਹੋਣਾ ਪਿਆ ਸੀ। ਬਦਲੀਆਂ ਦਾ ਦੌਰ ਸ਼ੁਰੂ ਹੋਇਆ। ਕਈ ਥਾਂ ਧੱਕੇ ਖਵਾਉਣ ਬਾਅਦ 1992 ਵਿਚ ਮੈਨੂੰ ਲੁਧਿਆਣੇ ਬਦਲ ਦਿੱਤਾ ਗਿਆ। ਲੁਧਿਆਣਾ ਪੰਜਾਬ ਦਾ ਇੱਕੋ ਇੱਕ ਮਹਾਂਨਗਰ ਹੈ, ਜਿੱਥੇ ਵਿਗੜਿਆ ਪੂੰਜੀਵਾਦ ਪੂਰੇ ਜੋਬਨ ਉੱਪਰ ਟਹਿਕ ਰਿਹਾ ਹੈ। ਮੈਨੂੰ ਲੱਗਾ ਪੂੰਜੀਵਾਦ ਨੂੰ ਸਮਝਣ ਦਾ ਇਹ ਵਧੀਆ ਮੌਕਾ ਹੈ। ਮੈਂ ਆਪਣਾ ਤੀਸਰਾ ਨੇਤਰ ਖੋਲ੍ਹ ਲਿਆ। ਥੋੜ੍ਹੇ ਜਿਹੇ ਯਤਨਾਂ ਨਾਲ ਹੀ ਪੂੰਜੀਵਾਦ ਦੇ ਭੇਤਾਂ ਦੇ ਪਟਾਰੇ ਖੁੱਲ੍ਹਣ ਲੱਗੇ। ਮੈਨੂੰ ਪੈਸੇ ਹੱਥੀਂ ਕਾਨੂੰਨ ਵਿਕਦਾ ਪ੍ਰਤੱਖ ਨਜ਼ਰ ਆਉਣ ਲੱਗਾ। ਸਾਧਨ ਸੰਪੰਨ ਲੋਕ, ਪੈਸੇ ਦੇ ਜ਼ੋਰ ’ਤੇ ਵੱਡੇ-ਵੱਡੇ ਜੁਰਮ ਕਰ

ਸੰਦੀਪ ਧਨੋਆ ਇੱਕ ਚਿੱਤਰਕਾਰ ਹੈ, ਇੱਕ ਕਵੀ ਹੈ, ਇੱਕ ਚਿੰਤਕ ਹੈ, ਅਤੇ ਹੈ ਹੋਰ ਬੜਾ ਕੁੱਝ। ਅਸਲ ਵਿੱਚ ਉਹ ਇੱਕ ਖਿਡਾਰਨ ਹੈ, ਰੰਗਾਂ ਦੀ, ਵਿਚਾਰਾਂ ਦੀ, ਸ਼ਬਦਾਂ ਦੀ, ਜਿਮਨਾਸਟਕ ਦੀ, ਖੋਹ-ਖੋਹ ਦੀ, ਅਤੇ ਪਤਾ ਨਹੀਂ ਹੋਰ ਕਿਸ ਕਿਸ ਕਲਾ ਦੀ। ਜੋ ਸ਼ਾਇਦ ਸਮਾਂ ਹੀ ਜਾਣਦਾ ਹੈ।

ਉਸਦੇ ਚਿੱਤਰਾਂ ਨੂੰ ਦੇਖਦੇ ਹਾਂ ਤਾਂ ਦਿਲ ਕਰਦਾ ਹੈ ਕਿ ਉਨ੍ਹਾਂ ਨੂੰ ਦੇਖੀ ਜਾਈਏ, ਦੇਖੀ ਜਾਈਏ, ਦੇਖੀ ਹੀ ਜਾਈਏ। ਉਸਦੀ ਕਵਿਤਾ ਨੂੰ ਪੜ੍ਹਦੇ ਹਾਂ ਤਾਂ ਰੂਹ ਕਰਦੀ ਹੈ ਕਿ ਉਸ ਨੂੰ ਪੜ੍ਹੀ ਜਾਈਏ, ਪੜ੍ਹੀ ਜਾਈਏ, ਪੜ੍ਹੀ ਹੀ ਜਾਈਏ। ਉਸਦੇ ਵਿਚਾਰ ਅਤੇ ਉਨ੍ਹਾਂ ਦੇ ਵਿਸਥਾਰ ਸੁਣਦੇ ਹਾਂ ਤਾਂ ਮਨ ਕਰਦਾ ਹੈ ਕਿ ਉਨ੍ਹਾਂ ਨੂੰ ਸੁਣੀ ਜਾਈਏ, ਸੁਣ

ਉਦੋਂ ਮੈਂ ਦੂਜੀ ਜਮਾਤ ਵਿੱਚ ਪੜ੍ਹਦਾ ਸੀ ਜਦੋਂ ਮੇਰੇ ਚੌਦਵੀਂ ਵਿੱਚ ਪੜ੍ਹਦੇ ਵੱਡੇ ਮਸੇਰ ਨੇ ਪੁੱਛਿਆ: ਤੂੰ ਵੱਡਾ ਹੋ ਕੇ ਕੀ ਕਰਿਆ ਕਰੇਂਗਾ? ਮੈਂ ਸਪਾਟ, ਸਿੱਧਾ ਜਵਾਬ ਦਿੱਤਾ: ‘ਭਾਰ ਢੋਇਆ ਕਰਾਂਗਾ ... ਤੇ ... ਪੈਸੇ ਲੁੱਟਿਆ ਕਰਾਂਗਾ ... ਹੋਰ ਕੀ ...।’ ਉਹ ਖਿੜ ਖਿੜਾਕੇ ਹੱਸਿਆ। ਹੱਸਦੇ ਹੋਏ ਨੇ ਮੁੜ ਸਵਾਲ ਕੀਤਾ: ਉਹ ਕਿਵੇਂ: ‘ਬੱਸ ... ਭਾਜੀ ... ਸਟੇਸ਼ਨ ’ਤੇ ਕੁੱਲੀ ... ਭਾਰ ਢੋਂਹਦੇ ਵੇਖੀਦੇ ਨੇ ... ਕਿੰਨੇ ਸਾਰੇ ਪੈਸੇ ... ਲੁੱਟ ਲਈਂਦੇ ਨੇ ...।’ ਉਹਦੇ ਹੱਸਣ ਤੋਂ ਮੈਂ ਕੱਚਾ ਜਿਹਾ ਹੋ ਗਿਆ।ਉਹਦੇ ਹੱਸਣ ਦੀ ਸਮਝ ਨਾ ਲੱਗੀ। ਭੋਲੇਪਨ ਵਿੱਚ ਚੁੱਪ ਕਰ ਗਿਆ।

ਬਚਪਨ ਵਿੱਚ ਮਿਲੀ/ਲੱਭੀ ਆਨਾ ਦੁਆਨੀ ਵੇਖ