
ਕਈ ਸਾਲਾਂ ਦੀ ਗੱਲ ਹੈ, ਅਸੀਂ ਪਰਿਵਾਰਿਕ ਮੈਂਬਰਾਂ ਸਮੇਤ ਕਸ਼ਮੀਰ ਟੂਰ ’ਤੇ ਗਏ। ਲਗਭਗ 5-6 ਦਿਨਾਂ ਦਾ ਟੂਰ ਸੀ। ਅਸੀਂ ਸਾਰੇ ਇਨੋਵਾ ਗੱਡੀ ਵਿੱਚ ਸਵਾਰ ਸੀ। ਬੱਚਿਆਂ ਸਮੇਤ ਅਸੀਂ ਕੋਈ ਅੱਠ-ਨੌਂ ਜਣੇ ਸੀ। ਕਸ਼ਮੀਰ ਜਾਣ ਦਾ ਇੱਕ ਤਾਂ ਇਹ ਕਾਰਨ ਸੀ ਕਿ ਜੂਨ ਦੀਆਂ ਛੁੱਟੀਆਂ ਸੀ। ਇੱਕ ਡਿਊਟੀ ਤੋਂ ਰਾਹਤ, ਦੂਜਾ ਗਰਮੀ ਤੋਂ ਰਾਹਤ ਮਿਲਣ ਕਾਰਨ ਦੋਹਰਾ ਫ਼ਾਇਦਾ ਜਾਪ ਰਿਹਾ ਸੀ। ਇੱਕ ਕਾਰਨ ਇਹ ਵੀ ਸੀ ਕਿ ਮੇਰੇ ਪਾਪਾ ਮਿਲਟਰੀ ਵਿੱਚ ਹੋਣ ਕਾਰਨ ਕਸ਼ਮੀਰ ਵਿੱਚ ਵੱਖ-ਵੱਖ ਥਾਂਵਾਂ ’ਤੇ ਤਕਰੀਬਨ ਦਸ ਸਾਲ ਰਹੇ। ਅਸੀਂ ਵੀ ਛੋਟੇ ਹੁੰਦੇ ਕਸ਼ਮੀਰ ਵਿੱਚ ਕਈ ਮਹੀਨੇ ਬਟੋਟ ਰਹਿਕੇ ਆਏ ਸੀ। ਉਦੋਂ ਪਾਪਾ ਜੀ ਸਾਨੂੰ ਸ਼੍ਰੀਨਗਰ ਅਤੇ ਹੋਰ ਥਾਂਵਾਂ ’ਤੇ
ਉਂਝ ਤਾਂ ਲੋਕ ਆਪਣੇ ਆਪਣੇ ਤੌਰ ’ਤੇ ਬਹੁਤ ਦਾਨ-ਪੁੰਨ ਕਰਦੇ ਹਨ ਪਰ ਮੇਰੇ ਖਿਆਲ ਮੁਤਾਬਿਕ ਜੇ ਕਿਸੇ ਨੂੰ ਖੂਨ ਦਾਨ ਦੇ ਕੇ ਕਿਸੇ ਦਾ ਜੀਵਨ ਬਚਾਇਆ ਜਾ ਸਕੇ ਤਾਂ ਉਸ ਤੋਂ ਵੱਡਾ ਕੋਈ ਦਾਨ-ਪੁੰਨ ਨਹੀਂ ਹੋ ਸਕਦਾ। ਇੱਕ ਜ਼ਮਾਨਾ ਸੀ ਜਦੋਂ ਪਿੰਡਾਂ ਵਿੱਚ ਬਹੁਤੀਆਂ ਬੁੱਢੀਆਂ ਔਰਤਾਂ ਆਪਣੇ ਮੁੰਡਿਆਂ ਨੂੰ ਲੁਕੋ ਲੈਂਦੀਆਂ ਸੀ, ਹਸਪਤਾਲ ਨਾ ਜਾਣ ਦਿੰਦੀਆਂ। ਅਗਿਆਨਤਾ ਵੱਸ ਉਹ ਕਹਿੰਦੀਆਂ ਸੁਣੀਆਂ ਨੇ, “ਨਾ ਭਾਈ, ਜੁਆਕ ਮਾਰਨਾ ਏ ਖੂਨ ਕਢਵਾ ਕੇ।” ਭਲੇ ਹੀ ਖੂਨ ਦੀ ਲੋੜ ਮੁੰਡੇ ਦੀ ਪਤਨੀ ਨੂੰ ਹੀ ਕਿਉਂ ਨਾ ਹੁੰਦੀ। ਇਸੇ ਤਰ੍ਹਾਂ ਪਤਨੀਆਂ ਵੀ ਪਤੀਆਂ ਨੂੰ ਪਰੇ ਟਾਲ ਦਿੰਦੀਆਂ ਸਨ ਕਿਉਂਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਸੀ ਕਿ ਸਾਡ
ਚੜ੍ਹਦੇ ਸਾਲ ਹੀ ਜਿਉਂ ਸੁਣਨ-ਵਿੱਚ ਆਇਆ ਕਿ ਅਧਿਆਪਕਾਂ ਲਈ ਪੀ. ਟੈੱਟ ( P TET = Punjab Teacher Eligibility Test, ਪੰਜਾਬ ਅਧਿਆਪਕ ਯੋਗਤਾ ਟੈੱਸਟ) ਜ਼ਰੂਰੀ ਕਰ ਦਿੱਤਾ ਹੈ ਤਾਂ ਸਾਡੇ ਸਕੂਲ ਦੇ ਅਧਿਆਪਕਾਂ ਵਿੱਚੋਂ ਕਈਆਂ ਨੇ ਥੋੜ੍ਹੀ ਥੋੜ੍ਹੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਮੈਂ ਉਨ੍ਹਾਂ ਨੂੰ ਪੜ੍ਹਦਿਆਂ ਦੇਖਦੀ ਤਾਂ ਮੇਰੇ ਮਨ ਵਿੱਚ ਵੀ ਇਹ ਖਿਆਲ ਆਉਂਦਾ, ਮਨਾਂ, ਮੈਂ ਵੀ ਕਿਉਂ ਨਾ ਟੈੱਸਟ ਦੇ ਕੇ ਦੇਖਾਂ। ਭਲੇ ਹੀ ਮੈਂ ਲਗਭਗ 30 ਸਾਲਾਂ ਤੋਂ ਅਧਿਆਪਨ ਕਿੱਤੇ ਵਿੱਚ ਹਾਂ ਪਰ ਜਦੋਂ ਟੈੱਟ ਵਾਰੇ ਸੁਣਦੇ ਸੀ ਤਾਂ ਡਰ ਜਿਹਾ ਲਗਦਾ ਸੀ। ਨਾਲੇ ਕਾਫ਼ੀ ਸਾਲ ਹੋ ਗਏ ਪੜ੍ਹਾਈ ਛੱਡੀ ਨੂੰ। ਭਾਵੇਂ ਕਿ ਮੈਨੂੰ ਹੁਣ ਵੀ ਪੜ੍
ਰਾਜ ਸੱਤਾ ’ਤੇ ਕਾਬਜ਼ ਸਿਆਸੀ ਆਗੂ, ਪੁਲਿਸ ਵਿਭਾਗ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਜਿਸ ਤਰੀਕੇ ਨਾਲ ਪੰਜਾਬ ਦੇ ਨਸ਼ਿਆਂ ਦਾ ਲੱਕ ਤੋੜਨ, ਨਸ਼ਈਆਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਅਤੇ ਨਸ਼ੇ ਦੀ ਬਰਾਮਦਗੀ ਦਾ ਦਾਅਵਾ ਕਰਦੇ ਹਨ, ਦਰਅਸਲ ਜ਼ਮੀਨੀ ਪੱਧਰ ’ਤੇ ਪੁਜ਼ੀਸ਼ਨ ਇਸ ਤੋਂ ਬਿਲਕੁਲ ਵੱਖਰੀ ਹੈ। ਇਸ ਵੇਲੇ ਨਾ ਤਾਂ ਨਸ਼ਿਆਂ ਕਾਰਨ ਮੌਤਾਂ ਦੇ ਅੰਕੜਿਆਂ ਨੂੰ ਠੱਲ੍ਹ ਪਈ ਹੈ ਅਤੇ ਨਾ ਹੀ ਲੁੱਟਾਂ ਖੋਹਾਂ ਖਟੀਆਂ ਹਨ। ਪੈਦਲ ਚਲਦੀਆਂ ਸਵਾਰੀਆਂ ਨੂੰ ਜਿੱਥੇ ਹਰ ਸਮੇਂ ਨਸ਼ੇੜੀਆਂ ਦੇ ਜਾਨ ਲੇਵਾ ਹਮਲੇ ਦਾ ਡਰ ਬਣਿਆ ਰਹਿੰਦਾ ਹੈ, ਉੱਥੇ ਹੀ ਰਿਕਸ਼ੇ ’ਤੇ ਬੈਠੀ ਸਵਾਰੀ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੀ। ਝਪਟਮਾਰ ਪਲਾਂ ਵਿੱਚ ਹੀ
ਮੰਜ਼ਿਲਾਂ ਉਨ੍ਹਾਂ ਨੂੰ ਮਿਲਦੀਆਂ ਹਨ, ਜਿਨ੍ਹਾਂ ਦੇ ਸੁਪਨਿਆਂ ਵਿੱਚ ਜਾਨ ਹੁੰਦੀ ਹੈ। ਖੰਭਾਂ ਨਾਲ ਨਹੀਂ, ਹੌਸਲਿਆਂ ਨਾਲ ਉਡਾਣ ਹੁੰਦੀ ਹੈ।
ਇਹ ਸਤਰਾਂ ਸਤਿਕਾਰਯੋਗ ਪ੍ਰਿੰਸੀਪਲ ਸ੍ਰੀਮਤੀ ਵਿਜੈ ਕਪੂਰ ਜੀ ਦੇ ਜੀਵਨ ਨੂੰ ਪੂਰੀ ਤਰ੍ਹਾਂ ਸਾਰਥਕ ਕਰਦੀਆਂ ਹਨ। ਕੁਝ ਸ਼ਖਸੀਅਤਾਂ ਦਾ ਕੱਦ ਉਨ੍ਹਾਂ ਦੇ ਅਹੁਦਿਆਂ ਨਾਲ ਨਹੀਂ, ਸਗੋਂ ਉਨ੍ਹਾਂ ਦੇ ਸੰਘਰਸ਼, ਸੰਸਕਾਰਾਂ ਅਤੇ ਸਮਾਜ ਨੂੰ ਦਿੱਤੀ ਪ੍ਰੇਰਨਾ ਨਾਲ ਮਾਪਿਆਂ ਜਾਂਦਾ ਹੈ। ਪ੍ਰਿੰ. ਵਿਜੈ ਕਪੂਰ ਜੀ ਦੀ ਜੀਵਨ-ਯਾਤਰਾ ਇਸੇ ਅਦਭੁਤ ਹੌਸਲੇ, ਮਿਹਨਤ ਅਤੇ ਜਿੱਤ ਦੀ ਗਾਥਾ ਹੈ, ਜਿਨ੍ਹਾਂ ਨੇ ਇਹ ਸਾਬਤ ਕੀਤਾ ਕਿ ਕੋਈ ਸਰੀਰਕ ਕਮੀ ਕਦੇ ਵੀ ਮਨ ਦੀ ਤਾਕਤ ਨੂੰ ਨਹੀਂ ਹਰਾ ਸਕਦੀ। ਬਚਪ
ਅੰਦਾਜ਼ਨ 19 ਕੁ ਵਰ੍ਹੇ ਮੈਂ ਨਸ਼ਾ ਛਡਾਊ ਕੇਂਦਰ ਦੇ ਡਾਇਰੈਕਟਰ ਵਜੋਂ ਸੇਵਾ ਨਿਭਾਈ ਹੈ। ਨਸ਼ਈਆਂ ਨੂੰ ਧਰਮ, ਸਾਹਿਤ ਅਤੇ ਕਿਰਤ ਦੇ ਸੰਕਲਪ ਨਾਲ ਜੋੜ ਕੇ ਮੁੱਖ ਧਾਰਾ ਵਿੱਚ ਲਿਆਉਣ ਦੇ ਹਰ ਸੰਭਵ ਯਤਨ ਕੀਤੇ ਜਾਂਦੇ ਸਨ। ਉਸ ਦਿਨ ਮੈਂ ਬਹੁਤ ਹੀ ਹੈਰਾਨ ਅਤੇ ਪ੍ਰੇਸ਼ਾਨ ਹੋਇਆ, ਜਦੋਂ ਮਾਪੇ ਆਪਣੇ 13-14 ਸਾਲ ਦੇ ਪੁੱਤਰ ਨੂੰ ਨਸ਼ਾ ਛਡਾਉਣ ਲਈ ਲੈ ਕੇ ਆਏ। ਜਿਸ ਸਕੂਲ ਵਿੱਚ ਲੜਕਾ ਪੜ੍ਹਦਾ ਸੀ, ਉਸ ਸਕੂਲ ਦਾ ਅਧਿਆਪਕ ਵੀ ਨਾਲ ਆਇਆ ਸੀ। ਅਧਿਆਪਕ ਨੇ ਦੱਸਿਆ ਕਿ ਅੱਜ ਹੀ ਸਵੇਰ ਦੀ ਪ੍ਰਾਰਥਨਾ ਸਮੇਂ ਇਹ ਬੇਹੋਸ਼ ਹੋ ਕੇ ਡਿਗ ਪਿਆ ਸੀ। ਤੁਰੰਤ ਮਾਪੇ ਵੀ ਬੁਲਾ ਲਏ। ਕੁਝ ਦੇਰ ਬਾਅਦ ਮੁੰਡਾ ਹੋਸ਼ ਵਿੱਚ ਆ ਗਿਆ। ਪਿਆਰ ਨਾਲ ਪੁੱਛਣ ਤੇ ਉਸਨੇ ਦੱਸ
ਉਦੋਂ ਸਾਡੇ ਪਿੰਡ ਕੋਈ ਸਕੂਲ ਨਹੀਂ ਸੀ। ਪੜ੍ਹਨ ਲਈ ਲਾਗਲੇ ਪਿੰਡ ਜਾਣਾ ਪੈਂਦਾ ਸੀ। ਕੱਚੇ ਰਾਹਾਂ ਵਿੱਚ ਤੁਰਦਿਆਂ ਸਰਦੀਆਂ ਵਿੱਚ ਸਵੇਰੇ ਠੰਢ ਦਾ ਮੁਕਾਬਲਾ ਕਰਨਾ ਪੈਂਦਾ ਸੀ ਅਤੇ ਗਰਮੀਆਂ ਵਿੱਚ ਮੁੜਦਿਆਂ ਤਪਦੀ ਦੁਪਹਿਰ ਦਾ ਸੇਕ ਝੱਲਣਾ ਪੈਂਦਾ ਸੀ। ਫਿਰ ਵੀ ਪੂਰਾ ਗਰੁੱਪ ਹੱਸਦੇ ਖੇਡਦੇ ਸਫਰ ਹੋ ਹੀ ਜਾਂਦਾ ਸੀ। ਬਰਸਾਤ ਦੇ ਦਿਨਾਂ ਵਿੱਚ ਹੋਰ ਵੀ ਦਿੱਕਤ ਆਉਂਦੀ ਸੀ। ਰਾਹ ਵਿੱਚ ਵੇਂਈ ਨਦੀ ਪੈਂਦੀ ਸੀ। ਜਦੋਂ ਝੜੀ ਲਗਦੀ ਤਾਂ ਉੱਥੇ ਹੜ੍ਹ ਆ ਜਾਣਾ ਤੇ ਵਾਪਸ ਮੁੜਨਾ ਪੈਂਦਾ ਸੀ। ਸਾਡਾ ਪ੍ਰਾਇਮਰੀ ਸਕੂਲ ਚੌਥੀ ਜਮਾਤ ਤਕ ਸੀ। ਮੈਂ ਸਾਲ 1947 ਦੀ ਵੱਢਟੁੱਕ ਪਿੱਛੋਂ ਸਕੂਲ ਵਿੱਚ ਦਾਖਲ ਹੋਇਆ ਸੀ। ਜਦੋਂ ਸਾਰਾ ਦੇਸ਼ ਅਜ਼ਾਦੀ ਦਾ ਨਿੱਘ
ਚੌਰਾਸੀ ਵਰ੍ਹਿਆਂ ਦਾ ਸਫਰ ਸੁਖ ਸਬੀਲੀ ਪੂਰਾ ਹੋ ਜਾਣਾ ਆਪਣੇ ਆਪ ਵਿੱਚ ਇੱਕ ਪ੍ਰਾਪਤੀ ਹੈ। ਇਸ ਪ੍ਰਾਪਤੀ ਵਿੱਚ ਮੇਰੀ ਆਪਣੀ ਕੋਈ ਘਾਲਣਾ ਨਹੀਂ ਹੈ। ਪ੍ਰਮਾਤਮਾ ਦੀ ਮਿਹਰ ਅਤੇ ਤੁਹਾਡੀਆਂ ਸ਼ੁਭ ਇੱਛਾਵਾਂ ਸਦਕਾ ਹੀ ਅਜਿਹਾ ਹੋ ਸਕਿਆ ਹੈ। ਮੈਂ ਪਹਿਲਾਂ ਵਾਂਗ ਹੀ ਆਪਣਾ ਕੰਮ ਕਰਦਾ ਹਾਂ। ਅਹਿਸਾਸ ਨਹੀਂ ਹੁੰਦਾ ਕਿ ਬੁੱਢਾ ਹੋ ਗਿਆ ਹਾਂ। ਉਦੋਂ ਹੀ ਚੋਭ ਜਿਹੀ ਪੈਂਦੀ ਹੈ ਜਦੋਂ ਕੋਈ ਬਾਬਾ ਜੀ ਆਖ ਦਿੰਦਾ ਹੈ। ਅੰਕਲ ਤਾਂ ਚੰਗਾ ਲਗਦਾ ਹੈ ਪਰ ਬਾਬਾ ਕਈ ਵਾਰ ਪਰੇਸ਼ਾਨ ਕਰਦਾ ਹੈ। ਮੇਰੀ ਲਿਖਣ ਦੀ ਨਿਰੰਤਰਤਾ ਲਈ ਮੇਰੇ ਦੋਸਤ ਕਈ ਵਾਰ ਆਖਦੇ ਹਨ, “ਬੱਸ ਕਰ ਹੁਣ ਬਹੁਤ ਹੋ ਗਿਆ ਹੈ।” ਮੇਰੇ ਆਪਣੇ ਅਨੁਸਾਰ ਮੇਰੇ ਕਰ ਪੈਰ ਚੱਲਣ ਦਾ ਇੱਕ ਕਾਰ
ਪ੍ਰਸਿੱਧ ਕਵੀ ਅਤੇ ਚਿੱਤਰਕਾਰ ਦੇਵ ਨਹੀਂ ਰਹੇ। ਦੇਵ ਨੇ ਕਵਿਤਾ ਅਤੇ ਚਿੱਤਰਕਾਰੀ ਵਿੱਚ ਵਿਲੱਖਣ ਪੈੜਾਂ ਪਾਈਆਂ। ਉਸਦੀ ਪਹਿਲੀ ਕਿਤਾਬ ਨੇ ਹੀ ਪੰਜਾਬੀ ਜਗਤ ਵਿੱਚ ਹਲਚਲ ਮਚਾ ਦਿੱਤੀ ਸੀ। ਉਸਦਾ ਪਿੰਡ ਗਾਲਿਬ ਕਲਾਂ ਸੀ ਪਰ ਉਹ ਬਚਪਨ ਵਿੱਚ ਹੀ ਨੈਰੋਬੀ ਚਲਾ ਗਿਆ ਸੀ। ਜਵਾਨੀ ਚੜ੍ਹਦਿਆਂ ਉਸ ਅੰਦਰਲਾ ਸਾਹਿਤਕਾਰ ਅਤੇ ਚਿੱਤਰਕਾਰ ਉਸ ਨੂੰ ਵਾਪਸ ਪੰਜਾਬ ਲੈ ਆਇਆ। ਇੱਥੇ ਆ ਕੇ ਉਸਨੇ ਸ਼ਾਦੀ ਕੀਤੀ। ਉਸਦੀ ਪਤਨੀ ਲੁਧਿਆਣੇ ਏ ਪੀ ਆਰ ਓ ਲੱਗੀ ਹੋਈ ਸੀ। ਜੋਗਿੰਦਰ ਕੌਰ ਅਤੇ ਦੇਵ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ। ਇਨ੍ਹਾਂ ਦੀ ਰਿਹਾਇਸ਼ ਕੈਲਾਸ਼ ਸਿਨਮੇ ਦੇ ਸਾਹਮਣੇ ਇੱਕ ਚੁਬਾਰੇ ਵਿੱਚ ਸੀ। ਮੈਨੂੰ ਇੱਥੇ ਬੈਠ ਦੇਵ ਨਾਲ ਕਾਫੀ ਸਮਾਂ ਬਿਤਾਉਣ
ਜਦੋਂ ਤਿੰਨ ਨਦੀਆਂ ਦਾ ਮਿਲਾਪ ਹੁੰਦਾ ਹੈ ਤਾਂ ਇਹ ਸੰਗਮ ਪਵਿੱਤਰ ਬਣ ਜਾਂਦਾ ਹੈ ਹਾਲਾਂਕਿ ਤੀਜੀ ਨਦੀ ਨਜ਼ਰ ਨਹੀਂ ਆਉਂਦੀ। ਡਾ. ਰੰਧਾਵਾ ਤਾਂ ਗੁਣਾਂ ਦਾ ਘੱਟੋ ਘੱਟ ਸਤਨਾਜਾ ਜਾਂ ਸਤਰੰਘੀ ਪੀਂਘ ਸੀ। ਉਹ ਭਾਵੇਂ ਆਈ ਸੀ ਐੱਸ ਅਫਸਰ ਸਨ ਪਰ ਉਨ੍ਹਾਂ ਨੇ ਖੇਤੀ ਅਤੇ ਪੇਂਡੂ ਵਿਕਾਸ ਵਿੱਚ ਅਹਿਮ ਯੋਗਦਾਨ ਪਾਇਆ। ਉਹ ਪੰਜਾਬ ਦੀ ਖੇਤੀ ਅਤੇ ਪੇਂਡੂ ਵਿਕਾਸ ਦਾ ਉਹ ਰਚੇਤਾ ਸੀ, ਜਿਸਨੇ ਮੁਰੱਬੇਬੰਦੀ ਕਰਵਾਈ। ਪਿੰਡਾਂ ਵਿੱਚ ਲਾਇਬਰੇਰੀਆਂ ਅਤੇ ਪੰਚਾਇਤ ਘਰ ਉਸਾਰੇ ਅਤੇ ਸਕੂਲ ਖੁੱਲ੍ਹਵਾਏ। ਜਦੋਂ ਪਿੰਡਾਂ ਵਿੱਚ ਕਿਸੇ ਦੇ ਘਰ ਰੇਡੀਓ ਨਹੀਂ ਸੀ ਹੁੰਦਾ ਤਾਂ ਉਨ੍ਹਾਂ ਹਰੇਕ ਪਿੰਡ ਰੇਡੀਓ ਭੇਜਿਆ ਤਾਂ ਜੋ ਪਿੰਡ ਵਾਸੀ ਗਿਆਨ ਨਾਲ ਜੁੜ ਸਕਣ। ਦੇਸ਼
ਕੁਝ ਦਿਨ ਪਹਿਲਾਂ ਅਚਾਨਕ ਮੇਰੀਆਂ ਖੱਬੇ ਹੱਥ ਦੀਆਂ ਦੋ ਉਂਗਲਾਂ ਵਿੱਚ ਸੋਜ ਆ ਗਈ। ਮੈਂ ਸ਼ਹਿਰ ਦੇ ਪੁਰਾਣੇ ਅਤੇ ਨਾਮੀ ਡਾਕਟਰ ਕੋਲ ਚੈੱਕ ਕਰਵਾਉਣ ਚਲਾ ਗਿਆ। ਉਸ ਨੇ ਸਾਰੇ ਟੈੱਸਟ ਕੀਤੇ ਤੇ ਰਿਪੋਰਟ ਮੁਤਾਬਕ ਹਫਤੇ ਦੀ ਦਵਾਈ ਦੇ ਦਿੱਤੀ। ਉਸ ਵੱਲੋਂ ਕੀਤੇ ਟੈਸਟਾਂ, ਦਵਾਈ ਅਤੇ ਉਸ ਦੀ ਆਪਣੀ ਫੀਸ ਮਿਲਾ ਕੇ 1500 ਰੁਪਏ ਬਣ ਗਏ। ਮੈਂ ਦਵਾਈ ਲੈ ਕੇ ਘਰ ਆ ਗਿਆ। ਤਿੰਨ ਚਾਰ ਦਿਨ ਦਵਾਈ ਖਾਣ ਮਗਰੋਂ ਵੀ ਜਦੋਂ ਉਂਗਲਾਂ ਠੀਕ ਨਾ ਹੋਈਆਂ ਤਾਂ ਮੈਂ ਦੁਬਾਰਾ ਡਾਕਟਰ ਕੋਲ ਗਿਆ। ਡਾਕਟਰ ਸਾਹਿਬ ਨੂੰ ਫਿਰ ਉਗਲਾਂ ਵਿਖਾਈਆਂ ਤੇ ਕਿਹਾ, “ਡਾਕਟਰ ਸਾਹਿਬ! ਚਾਰ ਦਿਨ ਹੋ ਗਏ, ਪਰ ਕੋਈ ਫਰਕ ਨਹੀਂ ਪਿਆ।”
ਡਾਕਟਰ ਸਾਹਿਬ ਨੇ ਇੱਕ ਦਵਾਈ ਬ
ਗੱਲ 1990-91 ਦੀ ਹੈ। ਉਦੋਂ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਐੱਮਏ (ਇਤਿਹਾਸ) ਕਰ ਰਿਹਾ ਸਾਂ ਤੇ ਹੋਸਟਲ ਰਹਿੰਦਾ ਸਾਂ। ਪੰਜਾਬ ਵਿੱਚ ਖਾੜਕੂਵਾਦ ਪੂਰੇ ਜੋਬਨ ’ਤੇ ਸੀ। ਸੂਬੇ ਦੇ ਹਾਲਾਤ ਸੁਖਾਵੇਂ ਨਹੀਂ ਸਨ। ਯੂਨੀਵਰਸਿਟੀ ਵਿੱਚ ਅਕਸਰ ਦੂਜੇ ਤੀਜੇ ਦਿਨ ਹੜਤਾਲ ਰਹਿੰਦੀ ਸੀ। ਪੜ੍ਹਾਈ ਦਾ ਮਾਹੌਲ ਨਹੀਂ ਬਣਦਾ ਸੀ, ਜਿਸ ਵਜਾਹ ਕਰਕੇ ਯੂਨੀਵਰਸਿਟੀ ਨੂੰ ਸਲਾਨਾ ਪ੍ਰੀਖਿਆਵਾਂ ਕੁਝ ਅੱਗੇ ਪਾਉਣੀਆਂ ਪਈਆਂ। ਇਮਤਿਹਾਨ ਲੇਟ ਹੋ ਗਏ। ਮਾਪੇ ਖੇਤੀਬਾੜੀ ਕਰਦੇ ਸਨ, ਮੈਂ ਖੇਤੀ ਦੇ ਕੰਮ ਤੋਂ ਬਚਣਾ ਚਾਹੁੰਦਾ ਸੀ, ਇਸ ਲਈ ਮੈਂ ਇਹ ਸੋਚਦਾ ਰਹਿੰਦਾ ਕੇ ਐੱਮਏ ਦੇ ਇਮਤਿਹਾਨ ਦੇਣ ਮਗਰੋਂ ਕਿਹੜੀ ਪੜ੍ਹਾਈ ਸ਼ੁਰੂ ਕੀਤੀ ਜਾਵੇ? ਕਿਸ ਕੋਰਸ
ਪੰਜਾਬੀਆਂ ਨੂੰ ਸੰਸਾਰ ਦੇ ਵਧੀਆ ਕਿਸਾਨ ਅਤੇ ਜਵਾਨ ਸਮਝਿਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ ਅਨੁਸਾਰ ਉਹ ਕਿਰਤ ਕਰਨੀ, ਵੰਡ ਛਕਣਾ ਅਤੇ ਨਾਮ ਜਪਣ ਵਿੱਚ ਵਿਸ਼ਵਾਸ ਰੱਖਦੇ ਸਨ। ਪਰ ਪਤਾ ਨਹੀਂ ਕਿਸ ਦੀ ਨਜ਼ਰ ਲੱਗ ਗਈ ਕਿ ਪੰਜਾਬੀ ਹੁਣ ਹੌਲੀ ਹੌਲੀ ਇਨ੍ਹਾਂ ਗੁਣਾ ਨੂੰ ਤਿਆਗ ਕਿਸੇ ਹੋਰ ਹੀ ਰਾਹ ਵੱਲ ਤੁਰ ਰਹੇ ਹਨ। ਪੰਜਾਬ ਵਿੱਚ ਭ੍ਰਿਸ਼ਟਾਚਾਰ, ਮਿਲਾਵਟ ਅਤੇ ਬੇਈਮਾਨੀ ਪੈਰ ਪਸਾਰ ਰਹੇ ਹਨ। ਦੁੱਧ, ਲੱਸੀ, ਪੀਣ ਵਾਲੇ ਨਸ਼ਿਆਂ ਵੱਲ ਮੁੱਖ ਮੋੜ ਰਹੇ ਹਨ। ਹੁਣ ਜਿਹੜੀ ਨਵੀਂ ਬਿਮਾਰੀ ਸੰਸਾਰ ਨੂੰ ਆਪਣੀ ਲਪੇਟ ਵਿੱਚ ਲੈ ਰਹੀ ਹੈ, ਉਸ ਵਿੱਚ ਵੀ ਪੰਜਾਬੀ ਮੋਹਰੀ ਹੋ ਰਹੇ ਹਨ। ਇਸ ਨਵੀਂ ਬਿਮਾਰੀ, ਜਿਸ ਨੂੰ ਸਾਈਬਰ ਕਰਾਈਮ ਆਖਿਆ
ਰਾਜ ਕਪੂਰ ਸਾਹਿਬ ਦੀ ਇਸ ਵਰ੍ਹੇ 100ਵੀਂ ਵਰ੍ਹੇਗੰਢ ਮਨਾਈ ਗਈ। ਉਹ ਇੱਕ ਮਹਾਨ ਫਿਲਮਸਾਜ਼ ਅਤੇ ਵੱਡਾ ਕਲਾਕਾਰ ਸੀ। ਉਸਦੀਆਂ ਫਿਲਮਾਂ ਦੀ ਖਿੱਚ ਅਤੇ ਸਾਰਥਿਕਤਾ ਸਦੀਵੀ ਹੈ। ਉਸ ਦੇ ਪ੍ਰਸ਼ੰਸਕ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਸਾਰੇ ਸੰਸਾਰ ਵਿੱਚ ਹਨ। ਰੂਸੀ ਤਾਂ ਉਸ ਨੂੰ ਆਪਣਾ ਨਾਇਕ ਮੰਨਦੇ ਹਨ। ਫਿਲਮ ਨਿਰਮਾਣ ਸਮੇਂ ਉਸ ਦੇ ਸਾਹਮਣੇ ਇੱਕ ਸੁਪਨਾ ਹੁੰਦਾ ਸੀ, ਜਿਸ ਨੂੰ ਪੂਰਾ ਕਰਨ ਲਈ ਉਹ ਆਪਣੇ ਸਾਰੇ ਵਸੀਲੇ ਦਾਅ ਉੱਤੇ ਲਗਾ ਦਿੰਦਾ ਸੀ। ਇਸ ਮਹਾਨ ਕਲਾਕਾਰ ਦੀ ਸ਼ਤਾਬਦੀ ਜਿਸ ਪੱਧਰ ਉੱਤੇ ਮਨਾਉਣੀ ਚਾਹੀਦੀ ਸੀ, ਅਜਿਹਾ ਹੋਇਆ ਨਹੀਂ ਸਗੋਂ ਇਹ ਕੇਵਲ ਉਸ ਦੇ ਪਰਿਵਾਰ ਵੱਲੋਂ ਕੀਤੇ ਇੱਕ ਸਮਾਗਮ ਤਕ ਸੀਮਤ ਹੋ ਕੇ ਰਹਿ ਗਿਆ। ਉਸ ਬਾਰੇ
ਇਸ ਸਾਲ ਸੱਤ ਮਈ ਨੂੰ ਮੇਰੇ ਜੀਵਨ ਦੇ ਅੱਸੀ ਵਰ੍ਹੇ ਪੂਰੇ ਹੋ ਗਏ ਹਨ। ਸਮਾਂ ਇੰਨੀ ਤੇਜ਼ੀ ਨਾਲ ਬੀਤਿਆ ਕਿ ਪਤਾ ਹੀ ਨਹੀਂ ਲੱਗਿਆ ਕਦੋਂ ਜੀਵਨ ਦੇ ਆਖਰੀ ਪੜਾਅ ਵਿੱਚ ਦਾਖਲ ਹੋ ਗਿਆ ਹਾਂ। ਪਿਛਲੇ ਛੇ ਦਹਾਕਿਆਂ ਤੋਂ ਮੈਂ ਪੰਜਾਬੀ ਪਾਠਕਾਂ ਨਾਲ ਸਾਂਝ ਪਾ ਰਿਹਾ ਹਾਂ। ਮੈਨੂੰ ਇਸ ਗੱਲ ਦੀ ਬੇਹੱਦ ਤਸੱਲੀ ਹੈ ਕਿ ਪਾਠਕ ਮੈਨੂੰ ਪੜ੍ਹਦੇ ਹਨ, ਮੇਰੇ ਨਾਲ ਸੰਵਾਦ ਰਚਾਉਂਦੇ ਹਨ ਅਤੇ ਮੇਰੇ ਦਿੱਤੇ ਸੁਝਾਵਾਂ ਨੂੰ ਅਪਣਾਉਂਦੇ ਹਨ। ਇੱਥੇ ਇਹ ਦੱਸਣਾ ਵੀ ਉਚਿਤ ਹੋਵੇਗਾ ਕਿ ਮੇਰੇ ਸੁਝਾਵਾਂ ਨੂੰ ਕੇਵਲ ਪਾਠਕਾਂ ਨੇ ਹੀ ਨਹੀਂ ਅਪਣਾਇਆ ਸਗੋਂ ਸਰਕਾਰਾਂ ਨੇ ਵੀ ਅਪਣਾਇਆ ਹੈ। ਇੱਥੋਂ ਤਕ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਵੀ ਮੇਰੇ ਸੁਝ
ਪੰਜਾਬ ਦੇ ਉੱਘੇ ਨਾਟਕਕਾਰ, ਲੇਖਕ, ਸੰਪਾਦਕ ਅਤੇ ਕਾਲਮਨਵੀਸ ਗੁਰਸ਼ਰਨ ਸਿੰਘ ਨੇ ਔਰਤ ਦੀ ਪਰਿਵਾਰਕ ਅਤੇ ਸਮਾਜਿਕ ਦੇਣ ਦਾ ਜ਼ਿਕਰ ਕਰਦਿਆਂ ਲਿਖਿਆ ਹੈ, “ਔਰਤਾਂ ਨੂੰ ਘਰ ਸੰਭਾਲਣ ਲਈ ਜੋ ਕੰਮ ਕਰਨਾ ਪੈਂਦਾ ਹੈ, ਉਸਦੀ ਕੀਮਤ ਮਰਦਾਂ ਨਾਲੋਂ ਕੀਤੇ ਕੰਮ ਤੋਂ ਡਿਉਢੀ ਹੈ। ਪਰ ਔਰਤਾਂ ਦੇ ਕੀਤੇ ਕੰਮ ਦੀ ਮਾਰਕੀਟ ਕੀਮਤ ਨਹੀਂ, ਇਸ ਲਈ ਸਮਾਜਿਕ ਤੌਰ ’ਤੇ ਉਹਨਾਂ ਦੀ ਮਿਹਨਤ ਨੂੰ ਫਾਲਤੂ ਅਤੇ ਫਜ਼ੂਲ ਸਮਝਿਆ ਜਾਂਦਾ ਹੈ।” ਉਪਰੋਕਤ ਕਥਨ ਵਿੱਚ ਇੱਕ ਕੌੜੀ ਸਚਾਈ ਹੈ। ਸਾਰਾ ਦਿਨ ਕੋਹਲੂ ਦੇ ਬੈਲ ਵਾਂਗ ਕੰਮ ਕਰਨ ਵਾਲੀ ਔਰਤ ਦੇ ਸਿਦਕ, ਸਿਰੜ ਅਤੇ ਕਰੜੀ ਮਿਹਨਤ ਨੂੰ ਬਹੁਤ ਵਾਰ ਅੱਖੋਂ ਪਰੋਖੇ ਕੀਤਾ ਜਾਂਦਾ ਹੈ। ਇਹ ਵੀ ਇੱਕ ਦੁਖਾਂਤਕ ਪਹਿਲੂ ਹੈ
ਉਦੋਂ ਮੈਂ ਬਹੁਤ ਛੋਟਾ ਸਾਂ। ਉਸੇ ਸਾਲ ਮੈਂ ਸਕੂਲ ਦਾਖਲ ਹੋਇਆ ਸੀ ਅਤੇ ਉਹ ਵੀ ਸਿਫਾਰਸ਼ੀ ਕਿਉਂਕਿ ਮੇਰੀ ਉਮਰ ਅਜੇ ਸਕੂਲ ਦਾਖਲੇ ਦੀ ਨਹੀਂ ਹੋਈ ਸੀ। ਮੈਨੂੰ ਇੱਕ ਮਹੀਨੇ ਵਿੱਚ ਹੀ ਕੱਚੀ ਜਾਮਤ ਤੋਂ ਪੱਕੀ ਜਮਾਤ ਵਿੱਚ ਕਰ ਦਿੱਤਾ ਗਿਆ ਕਿਉਂਕਿ ਉਰਦੂ ਦਾ ਕਾਇਦਾ ਮੈਂ ਸਾਰਾ ਪਹਿਲਾਂ ਹੀ ਘਰ ਪੜ੍ਹ ਰੱਖਿਆ ਸੀ। ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਮਾਸਟਰ ਜੀ ਨੇ ਆਖਿਆ ਕਿ ਜੇਕਰ ਤੂੰ ਛੁੱਟੀਆਂ ਵਿੱਚ ਸਾਰੇ ਪਹਾੜੇ ਯਾਦ ਕਰ ਲਏ ਤਾਂ ਤੈਨੂੰ ਛੁੱਟੀਆਂ ਪਿੱਛੋਂ ਪਹਿਲੀ ਵਿੱਚ ਕਰ ਦਿੱਤਾ ਜਾਵੇਗਾ। ਮੈਂ ਛੁੱਟੀਆਂ ਖਤਮ ਹੋਣ ਦੀ ਬੜੀ ਬੇਸਬਰੀ ਨਾਲ ਉਡੀਕ ਕਰ ਰਿਹਾ ਸੀ ਕਿ ਖਬਰ ਫੈਲ ਗਈ, “ਸਕੂਲ ਬੰਦ ਹੀ ਰਹਿਣਗੇ ਕਿਉਂਕਿ ਰੌਲ਼ੇ ਪੈ ਗਏ
ਸਾਲ 1982 ਵਿੱਚ ਮੈਂ ਥਾਪਰ ਪੌਲੀਟੈਕਨਿਕ ਵਿੱਚੋਂ ਸਿਵਲ ਇੰਜਨੀਅਰਿੰਗ ਦਾ ਡਿਪਲੋਮਾ ਮੁਕੰਮਲ ਕੀਤਾ ਹੀ ਸੀ ਕਿ ਹੱਥੋ-ਹੱਥ ਕੋਆਪਰੇਟਿਵ ਦੇ ਮਹਿਕਮੇ ਵਿੱਚ ਨੌਕਰੀ ਮਿਲ ਗਈ। ਚੰਡੀਗੜ੍ਹ ਵਿੱਚ ਟਰੇਨਿੰਗ ਚੱਲ ਰਹੀ ਸੀ ਪਰ ਅਜੇ ਰਿਹਾਇਸ਼ ਪਾਸੀ ਰੋਡ ਦੇ ਮੋਦੀ ਮੰਦਰ ਦੇ ਨਜ਼ਦੀਕ ਹੀ ਸੀ। ਪੰਜਾਬ ਸਟੇਟ ਕੋਆਪਰੇਟਿਵ ਬੈਂਕ ਨੂੰ ਪੰਜਾਬ ਸਰਕਾਰ ਰਾਹੀਂ ਸੰਸਾਰ ਬੈਂਕ ਤੋਂ ਪਿੰਡਾਂ ਦੀਆਂ ਕੋਆਪਰੇਟਿਵ ਸੁਸਾਇਟੀਆਂ ਵਾਸਤੇ ਖਾਦ, ਬੀਜ ਅਤੇ ਖੇਤੀ ਨਾਲ ਸੰਬੰਧਤ ਹੋਰ ਸਾਜ਼ੋ ਸਾਮਾਨ ਰੱਖਣ ਲਈ ਸਾਰੇ ਪੰਜਾਬ ਵਿੱਚ ਲੋੜ ਅਨੁਸਾਰ ਇੱਕ ਸੌ ਮੈਟਰਿਕ ਤੋਂ ਪੰਜ ਸੌ ਮੈਟਰਿਕ ਟਨ (100 MT-500 MT) ਦੇ ਗੁਦਾਮ ਬਣਾਉਣ ਲਈ ਕਰਜ਼ਾ ਮਿਲਿਆ ਸੀ। ਉਸ ਤਰ੍ਹਾਂ ਤ
ਅਤੀਤ ਦੇ ਪੰਨੇ ਫਰੋਲਦਿਆਂ ਜਦੋਂ ਮੈਂ ਬਚਪਨ ਦੀ ਦਹਿਲੀਜ਼ ’ਤੇ ਦਸਤਕ ਦਿੰਦਾ ਹਾਂ ਤਾਂ ਭੁੱਖ, ਗੁਰਬਤ ਅਤੇ ਖਾਲੀ ਜੇਬ ਨਾਲ ਹੰਢਾਇਆ ਸਫਰ ਸਾਹਮਣੇ ਆ ਜਾਂਦਾ ਹੈ। ਇਹ ਸਫਰ ਸਿਦਕਦਿਲੀ, ਮਿਹਨਤ ਅਤੇ ਕਰੜੀ ਤਪੱਸਿਆ ਕਰਦਿਆਂ ਪੌੜੀ ਦਰ ਪੌੜੀ ਮੰਜ਼ਲ ਪ੍ਰਾਪਤ ਕਰਨ ਅਤੇ ਡਾਢੇ ਸਕੂਨ ਦੇ ਨਾਲ ਨਾਲ ਆਪਣੇ ਆਪ ’ਤੇ ਫਖ਼ਰ ਵੀ ਮਹਿਸੂਸ ਹੁੰਦਾ ਹੈ।
ਪਿਤਾ ਜੀ ਅੱਖਾਂ ਤੋਂ ਮੁਨਾਖੇ ਸਨ। 5 ਨਾਬਾਲਗ ਪੁੱਤਾਂ ਅਤੇ ਤਿੰਨ ਧੀਆਂ ਦੀ ਪਰਵਰਿਸ਼ ਕਰਨ ਦੀ ਜ਼ਿੰਮੇਵਾਰੀ ਉਹਨਾਂ ਦੇ ਮੋਢਿਆਂ ’ਤੇ ਸੀ। ਮਾਂ ਨੇ ਇਸ ਜੀਵਨ ਸੰਗਰਾਮ ਵਿੱਚ ਉਹਨਾਂ ਨੂੰ ਪੂਰਨ ਸਹਿਯੋਗ ਦਿੱਤਾ। ਘਰ ਵਿੱਚ ਦੋ ਤਿੰਨ ਗਊਆਂ ਰੱਖੀਆਂ ਹੋਈਆਂ ਸਨ। ਉਨ੍ਹਾਂ ਦਾ ਦੁੱਧ ਵੇਚ ਕੇ
ਇਹ ਘਟਨਾ ਭਾਵੇਂ ਮੇਰੇ ਵਿਦਿਆਰਥੀ ਜੀਵਨ ਦੀ ਹੈ ਪਰ ਇਸਦੀ ਸਾਰਥਕਤਾ ਦਾ ਜ਼ਿਕਰ ਸਦਾ ਹੀ ਹੁੰਦਾ ਰਹੇਗਾ। ਉਦੋਂ ਪਾਣੀ ਨੂੰ ਬਚਾਉਣ ਤੇ ਇਸਦੀ ਵਰਤੋਂ ਸੋਚ ਸਮਝਕੇ ਕਰਨ ਦਾ ਜ਼ਿਕਰ ਨਾ ਲੋਕਾਂ ਦੇ ਮੂੰਹੋਂ ਸੁਣਨ ਨੂੰ ਮਿਲਦਾ ਸੀ ਤੇ ਨਾ ਹੀ ਮੀਡੀਏ ਵਿੱਚ ਇਸਦੇ ਵਿਗਿਆਪਨ ਆਉਂਦੇ ਸਨ। ਸਿੱਖਿਆ ਸੰਸਥਾਵਾਂ ਵਿੱਚ ਵੀ ਅਧਿਆਪਕ ਬੱਚਿਆਂ ਨੂੰ ਪਾਣੀ ਨੂੰ ਬਚਾਉਣ ਦੀ ਨਸੀਹਤ ਕਦੇ ਨਹੀਂ ਸਨ ਦਿੰਦੇ। ਮੈਂ ਜੇ.ਬੀ.ਟੀ ਦਾ ਡਿਪਲੋਮਾ ਕਰ ਰਿਹਾ ਸਾਂ। ਸਾਡੇ ਜੇ.ਬੀ.ਟੀ ਸਕੂਲ ਵਿੱਚ ਪਾਣੀ ਦੀ ਸਪਲਾਈ ਬੀ.ਬੀ.ਐੱਮ.ਬੀ ਵਿਭਾਗ ਦੀ ਹੁੰਦੀ ਸੀ। ਸਕੂਲ ਦੀ ਇਮਾਰਤ ਬੀ.ਬੀ.ਐੱਮ.ਬੀ ਦੀ ਹੋਣ ਕਰਕੇ ਪਾਣੀ ਦਾ ਬਿੱਲ ਵੀ ਕੋਈ ਨਹੀਂ ਸੀ ਆਉਂਦਾ। ਸਕੂਲ ਵਿੱਚ