
-110-
ਹਾਈ ਕੋਰਟ ਦੀ ਹੱਥ ਆਈ ਗਿਦੜ ਸਿੰਗੀ ਦਾ ਜੱਜ ਪੂਰਾ ਫ਼ਾਇਦਾ ਉਠਾ ਰਿਹਾ ਸੀ।
ਨੰਦ ਲਾਲ ਦਾ ਚਾਲੀ ਸਾਲਾ ਤਜਰਬਾ ਮਿੱਟੀ ਵਿੱਚ ਮਿਲਦਾ ਜਾ ਰਿਹਾ ਸੀ। ਅੱਧੇ ਘੰਟੇ ਦੀ ਥਾਂ ਉਸਨੇ ਗਵਾਹਾਂ ਤੇ ਤਿੰਨ ਤਿੰਨ ਘੰਟੇ ਜਿਰ੍ਹਾ ਕੀਤੀ। ਥਾਣੇ ਦੇ ਰੋਜ਼ ਨਾਮਚੇ ਤੋਂ ਲੈ ਕੇ ਟੈਲੀਫ਼ੋਨ ਕੰਪਨੀ ਦੇ ਰਿਕਾਰਡ ਤਕ ਨੂੰ ਤਲਬ ਕੀਤਾ। ਰਿਕਾਰਡ ਇਧਰ ਉੱਧਰ ਕਰਵਾਇਆ। ਸਾਧੂ ਸਿੰਘ ਨੇ ਉਸਦੀ ਇੱਕ ਨਾ ਚੱਲਣ ਦਿੱਤੀ। ਪਰਵਾਨਿਆਂ ਦੀ ਥਾਂ ਰਿਕਾਰਡ ਲੈਣ ਅਰਦਲੀ ਭੇਜੇ ਗਏ। ਨਾਲ ਹਦਾਇਤ ਹੋਈ ਹਨੂੰਮਾਨ ਵਾਂਗ ਸਾਰਾ ਪਹਾੜ ਚੁੱਕ ਲਿਆਂਦਾ ਜਾਵੇ। ਘੁੰਮ ਫਿਰ ਕੇ ਸਾਰਾ ਰਿਕਾਰਡ ਹਾਜ਼ਰ ਹੋ ਗਿਆ।
ਨ
-100-
ਤਿੰਨ ਮਹੀਨਿਆ ਵਿਚ ਖਤਮ ਹੋਣ ਵਾਲੀ ਕਾਰਵਾਈ ਸਾਧੂ ਸਿੰਘ ਨੇ ਤਿੰਨ ਦਿਨਾਂ ਵਿਚ ਮੁਕਾ ਦਿੱਤੀ।
ਪੰਕਜ ਕੇਸ ਲਟਕਾਉਣਾ ਚਾਹੰਦਾ ਸੀ। ਉਹ ਮੁਦਈਆਂ ਨੂੰ ਥਕਾਉਣਾ ਅਤੇ ਗਵਾਹਾਂ ਨੂੰ ਭਜਾਉਣਾ ਚਾਹੰਦਾ ਸੀ।
ਜੇ ਸਾਧੂ ਸਿੰਘ ਇਸੇ ਤਰ੍ਹਾਂ ਕੇਸ ਪਿੱਛੇ ਲੱਗਾ ਰਿਹਾ ਤਾਂ ਉਨ੍ਹਾਂ ਦੇ ਸੀਖਾਂ ਪਿੱਛੇ ਜਾਣ ਨੂੰ ਬਹੁਤੀ ਦੇਰ ਨਹੀਂ ਸੀ ਲੱਗਣੀ ਕਿਸੇ ਨਾ ਕਿਸੇ ਢੰਗ ਨਾਲ ਇਸ ਤੇਜ਼ੀ ਨੂੰ ਠੱਲ੍ਹ ਪੈਣੀ ਚਾਹੀਦੀ ਸੀ।
ਇਸ ਦੇ ਦੋ ਤਰੀਕੇ ਸਨ।
ਪਹਿਲਾ ਜੱਜ ਉਪਰ ਪੱਖਪਾਤੀ ਹੋਣ ਦਾ ਦੋਸ਼ ਲਾ ਕੇ ਮੁਕੱਦਮਾ ਉਸਦੀ ਅਦਾਲਤ ਵਿਚੋਂ ਬਦਲਵਾਇਆ ਜਾਵੇ। ਇੰਝ ਕਰਨਾ ਚੰਦ ਉ
-90-
ਪਹਿਲਾ ਪੈੱਗ ਅੰਦਰ ਜਾਂਦੇ ਹੀ ਸੰਤੋਖ ਸਿੰਘ ਦਾ ਥਕੇਵਾਂ ਲਹਿ ਗਿਆ। ਦੂਜੇ ਪੈੱਗ ਨੇ ਉਸਨੂੰ ਤਾਜ਼ਾ ਦਮ ਕਰ ਦਿੱਤਾ।
ਪੰਦਰਾਂ ਹਜ਼ਾਰ ਦੇ ਨੋਟਾਂ ਨੇ ਉਸਦੇ ਦਿਮਾਗ਼ ਦੀਆਂ ਖਿੜਕੀਆਂ ਖੋਲ੍ਹ ਦਿੱਤੀਆਂ।
ਕੰਪਿਊਟਰ ਵਾਂਗ ਉਹ ਮੁਕੱਦਮੇ ਦੀਆਂ ਖਾਮੀਆਂ ਫੜਨ ਲੱਗਾ।
ਇਥੇ ਬੰਤ ਸਿੰਘ ਦਾ ਕੋਈ ਕੰਮ ਨਹੀਂ ਸੀ। ਸੰਤੋਖ ਸਿੰਘ ਨੇ ਖ਼ਾਮੀਆਂ ਫੜਨੀਆਂ ਸਨ। ਰੀਡਰ ਨੇ ਦੂਰ ਕਰਨੀਆਂ ਸਨ। ਬੰਤ ਸਿੰਘ ਨੂੰ ਕਬਾਬ ਵਿੱਚ ਹੱਡੀ ਨਹੀਂ ਸੀ ਬਨਣਾ ਚਾਹੀਦਾ।
ਬੰਤ ਸਿੰਘ ਨੇ ਹੋਟਲ ਦੇ ਮੈਨੇਜਰ ਨੂੰ ਹਦਾਇਤ ਕੀਤੀ। ਇਸ ਖ਼ਰਚੇ ਨੂੰ ਵਗਾਰ ਨਾ ਸਮਝਿਆ ਜਾਵੇ। ਬਿਲ ਦਾ ਭੁਗਤਾਨ
-80-
ਪੱਤਰੀ ਦੇਖ ਕੇ ਪੰਡਤਾਂ ਨੇ ਦੱਸਿਆ ਸੀ। ਵੇਦ ਪਰਵਾਰ ਉਪਰ ਸਾੜ੍ਹਸਤੀ ਚੱਲ ਰਹੀ ਸੀ। ਭੈੜੇ ਦਿਨ ਸੱਤ ਸਾਲ ਚਲਣੇ ਸਨ। ਢਾਈ ਮਹੀਨੇ ਜਾਨ ਮਾਲ ਹਰ ਤਰ੍ਹਾਂ ਦਾ ਨੁਕਸਾਨ ਹੋਣਾ ਸੀ। ‘ਢਾਈਆ’ ਬੜੀ ਕਹਿਰੀ ਅੱਖ ਨਾਲ ਪਰਿਵਾਰ ਵੱਲ ਤੱਕ ਰਿਹਾ ਸੀ। ਢਾਈ ਮਹੀਨਿਆਂ ਬਾਅਦ ਹਾਲਾਤ ਸੁਧਰਨੇ ਸ਼ੁਰੂ ਹੋਣੇ ਸਨ।
ਪੰਡਤਾਂ ਦਾ ਆਖਾ ਸੱਚ ਸਾਬਤ ਹੋਣ ਲੱਗਾ ਸੀ।
ਗਿਆਰਾਂ ਹਫ਼ਤਿਆਂ ਬਾਅਦ ਵੇਦ ਦੀਆਂ ਲੱਤਾਂ ਬਾਹਾਂ ਦਾ ਮੁੜ ਐਕਸਰੇ ਹੋਇਆ।
ਡਾਕਟਰਾਂ ਨੇ ਵੇਦ ਨੂੰ ਵਧਾਈ ਦਿੱਤੀ। ਹੱਡੀਆਂ ਜੁੜ ਚੁੱਕੀਆਂ ਸਨ। ਇੱਕ ਦੋ ਦਿਨਾਂ ਵਿੱਚ ਇੱਕ ਇੱਕ ਕਰਕੇ ਸਾਰੇ ਪਲੱਸਤਰ ਉਤਰ ਗਏ। ਕ
-70-
ਹਰੀਸ਼ ਰਾਏ ਦਾ ਵਕਾਲਤ ਨਾਮਾ ਮਿਸਲ ਨਾਲ ਲਗਦਿਆਂ ਹੀ ਸੁੱਤੀ ਹੋਈ ਸਰਕਾਰ ਅੰਗੜਾਈਆਂ ਲੈਣ ਲੱਗੀ।
ਤਫ਼ਤੀਸ਼ ਕਰ ਰਹੇ ਥਾਣੇਦਾਰ ਨੇ ਮਿਸਲ ਮੁਕੰਮਲ ਕੀਤੀ। ਬਾਕੀ ਰਹਿੰਦੀਆਂ ਜ਼ਿਮਨੀਆਂ ਲਿਖ ਕੇ ਮਿਸਲ ਨਾਲ ਲਾਈਆਂ।
ਸਰਕਾਰੀ ਵਕੀਲ ਨੇ ਮਿਸਲ ਮੰਗਵਾ ਕੇ ਇੱਕ ਵਾਰ ਫੇਰ ਪੜ੍ਹੀ। ਰਹਿ ਗਈਆਂ ਕਮੀਆਂ ਦੂਰ ਕਰਵਾਈਆਂ।
ਪਿਛਲੀ ਪੇਸ਼ੀ ਉਪਰ ਪੰਚਮ ਦੀ ਉਮਰ ਬਾਰੇ ਹਲਕੀ ਜਿਹੀ ਬਹਿਸ ਹੋਈ ਸੀ।
ਉਹ ਬਿਹਾਰ ਦਾ ਰਹਿਣ ਵਾਲਾ ਭਈਆ ਸੀ। ਉਹ ਕੀੜੇ ਮਕੌੜਿਆਂ ਵਾਂਗ ਜੰਮਦੇ ਅਤੇ ਮਰ ਜਾਂਦੇ ਸਨ। ਕੋਈ ਉਨ੍ਹਾਂ ਦੇ ਜਨਮ ਮਰਨ ਦਾ ਹਿਸਾਬ ਨਹੀਂ ਰੱਖਦਾ। ਪੁਲਿਸ ਨੂੰ ਉਸਦੀ
-60-
ਬਘੇਲ ਸਿੰਘ ਚਾਲੀ ਲੱਖ ਦੀ ਪਹਿਲੀ ਕਿਸ਼ਤ ਲੈ ਕੇ ਚੰਡੀਗੜ੍ਹ ਲਈ ਰਵਾਨਾ ਹੋ ਗਿਆ।
ਉਸਦਾ ਇਸ ਤਰ੍ਹਾਂ ਦਾ ਮੁੱਖ ਮੰਤਰੀ ਨਾਲ ਪਹਿਲਾ ਰਿਸ਼ਤਾ ਸੀ। ਇਸ ਰਿਸ਼ਤੇ ਵਿਚੋਂ ਉਸ ਨੂੰ ਅਜੀਬ ਜਿਹੀ ਖ਼ੁਸ਼ਬੂ ਆਉਂਦੀ ਮਹਿਸੂਸ ਹੋ ਰਹੀ ਸੀ।
ਛੋਟੇ ਮੋਟੇ ਕੰਮਾਂ ਵਾਲੀਆਂ ਕੁੱਝ ਦਰਖ਼ਾਸਤਾਂ ਉਸਨੇ ਨਾਲ ਲੈ ਲਈਆਂ। ਇੱਕ ਦੋ ਮੁਲਾਜ਼ਮਾਂ ਦੀਆਂ ਬਦਲੀਆਂ ਸਨ। ਕੁੱਝ ਕਰਜ਼ੇ ਮਨਜ਼ੂਰ ਕਰਵਾ ਕੇ ਦੇਣੇ ਸਨ। ਕੁੱਝ ਸਾਂਝੇ ਕੰਮਾਂ ਲਈ ਗਰਾਂਟਾਂ ਲੈਣੀਆਂ ਸਨ।
ਬਘੇਲ ਸਿੰਘ ਨੇ ਸੋਚਿਆ ਸੀ ਕਿ ਤ੍ਰਿਪਤ ਹੋਏ ਮੁੱਖ ਮੰਤਰੀ ਨੇ ਇਨ੍ਹਾਂ ਦਰਖ਼ਾਸਤਾਂ ‘ਤੇ ਝਰੀਟਾਂ ਮਾਰ ਦੇਣੀਆਂ ਸਨ। ਇੰਨੇ ਵਿੱ
-50-
ਪਿਛਲੇ ਇੱਕ ਹਫ਼ਤੇ ਤੋਂ ਕਿਸੇ ਨੇ ਵੀ ਹਸਪਤਾਲ ਗੇੜਾ ਨਹੀਂ ਸੀ ਮਾਰਿਆ। ਮਰੀਜ਼ਾਂ ਦੀ ਦੇਖ ਭਾਲ ਲਈ ਰਾਮ ਨਾਥ ਸੀ, ਸੰਗੀਤਾ ਸੀ ਜਾਂ ਨੇਹਾ।
ਵਾਰਦਾਤ ਹੋਈ ਨੂੰ ਇੱਕ ਮਹੀਨਾ ਹੋਣ ਵਾਲਾ ਸੀ। ਦੁੱਖਾਂ ਭਰੇ ਦਿਨਾਂ ਦਾ ਇੱਕ ਇੱਕ ਪਲ ਕਈ ਕਈ ਯੁਗਾਂ ਜਿਡਾ ਲੰਮਾ ਸੀ। ਫੇਰ ਵੀ ਰਾਮ ਨਾਥ ਨੂੰ ਪਤਾ ਨਹੀਂ ਸੀ ਲੱਗਾ, ਕਦੋਂ ਦਿਨ ਚੜ੍ਹਦਾ ਅਤੇ ਕਦੋਂ ਛਿਪਦਾ ਸੀ।
ਰਾਮ ਨਾਥ ਆਪਣੇ ਆਪ ਨੂੰ ਆਲਸੀ ਸੁਭਾਅ ਦਾ ਮੰਨਦਾ ਸੀ। ਸਵੇਰੇ ਲੇਟ ਉੱਠਣਾ, ਹੌਲੀ ਹੌਲੀ ਨਹਾਉਣਾ ਧੋਣਾ। ਕੰਮ ’ਤੇ ਲੇਟ ਜਾਣਾ। ਕਦੇ ਸ਼ਹਿਰੋਂ ਬਾਹਰ ਜਾਣਾ ਪੈ ਜਾਏ ਤਾਂ ਉਸਨੂੰ ਪਿੱਸੂ ਪੈ ਜਾਂਦੇ ਸਨ। ਜਿੰਨਾ ਚ
-40-
ਰਸਤੇ ਵਿੱਚ ਪ੍ਰਤਾਪ ਸਿੰਘ ਦਾ ਫ਼ੋਨ ਆ ਗਿਆ। ਉਹ ਵਾਸੂਦੇਵਾ ਵਕੀਲ ਦੀ ਕੋਠੀ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ।
ਵਾਸੂਦੇਵਾ ਨੇ ਗਰਮਜੋਸ਼ੀ ਨਾਲ ਉਨ੍ਹਾਂ ਦਾ ਸਵਾਗਤ ਕੀਤਾ।
ਪ੍ਰਤਾਪ ਸਿੰਘ ਦੂਜੀ ਮੰਜ਼ਲ ਉਪਰ ਬਣੇ ਗੈਸਟ ਹਾਊਸ ਵਿੱਚ ਬੈਠਾ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ। ਪੰਕਜ ਨੂੰ ਸਾਹਿਬ ਕੋਲ ਪਹੁੰਚਾਇਆ ਗਿਆ।
ਸਭ ਕੋਲ ਸਮਾਂ ਘੱਟ ਸੀ। ਬਾਕੀ ਦੇ ਸਾਥੀਆਂ ਨੂੰ ਵਾਸੂਦੇਵਾ ਦੇ ਦਫ਼ਤਰ ਬੈਠਾਇਆ ਗਿਆ। ਜਿੰਨਾ ਚਿਰ ਸਾਹਿਬ ਅਤੇ ਪੰਕਜ ਵਿਚਕਾਰ ਗੱਲਬਾਤ ਹੋਵੇ ਉਨਾ ਚਿਰ ਸਿੰਗਲਾ ਵਾਸੂਦੇਵਾ ਨੂੰ ਕੇਸ ਸਮਝਾਵੇ। ਦਰਖ਼ਾਸਤ ਲਿਖਾਉਣ ਵਿੱਚ ਉਸਦੀ ਮਦਦ ਕਰੇ।
ਪੁਲਿਸ ਨੇ ਪੰਕਜ ਹੋਰਾਂ ਨੂੰ ਪੇਸ਼ਗੀ ਜ਼ਮਾਨਤ ਦੇ ਫੈਸਲੇ ਤਕ ਨਾ ਫੜਨ ਦਾ ਭਰੋਸਾ ਦਿੱਤਾ ਸੀ। ਪੁਲਿਸ ਆਪਣੇ ਵਾਅਦੇ ਉਪਰ ਕਾਇਮ ਸੀ।
ਪਰ ਮੁਲਜ਼ਮ ਕੋਈ ਜੋਖ਼ਮ ਨਹੀਂ ਸੀ ਉਠਾ ਰਹੇ। ਉਹ ਪੁਲਿਸ ਦੀ ਅੱਖ ਤੋਂ ਬਚਣ ਲਈ ਘੰਟੇ ਘੰਟੇ ਬਾਅਦ ਥਾਂ ਬਦਲ ਰਹੇ ਸਨ।
ਨੰਦ ਲਾਲ ਨੇ ਵੀ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੋਇਆ ਸੀ। ਕਾਨੂੰਨ ਦਿਖਾ ਕੇ, ਰੌਲਾ ਪਾ ਕੇ ਉਸਨੇ ਪੰਜ ਚਾਰ ਦਿਨਾਂ ਲਈ ਉਨ੍ਹਾਂ ਦੀ ਪੇਸ਼ਗੀ ਜ਼ਮਾਨਤ ਮਨਜ਼ੂਰ ਕਰਵਾ ਦੇਣੀ ਸੀ। ਮੁਲਜ਼ਮਾਂ ਨੂੰ ਪੁਲਿਸ ਕੋਲ ਜਾ ਕੇ ਤਫ਼ਤੀਸ਼ ਵਿੱਚ ਸ਼ਾਮਲ ਹੋਣ ਅਤੇ ਪੁਲਿਸ ਦੇ ਸ਼ੱਕ ਦੂਰ ਕਰਨ ਦਾ ਹੁਕਮ ਕਰਵਾ ਦੇਣਾ ਸੀ। ਇੱਕ ਵਾਰ ਉਹ ਤਫ਼ਤੀਸ਼ ਵਿੱਚ ਸ਼ਾਮਲ ਹੋ ਗਏ, ਫੇਰ ਉਨ੍ਹਾਂ ਦੀ ਪੱਕ
-20-
ਪ੍ਰਤਾਪ ਸਿੰਘ ਨੂੰ ਉਨ੍ਹਾਂ ਨੇ ਪੰਜ ਵਜੇ ਮਿਲਣਾ ਸੀ।
ਉਨ੍ਹਾਂ ਕੋਲ ਸਮਾਂ ਖੁਲ੍ਹਾ ਸੀ। ਕੁੱਝ ਚੀਜ਼ਾਂ ਉਨ੍ਹਾਂ ਨੇ ਇਥੋਂ ਖਰੀਦ ਲਈਆਂ। ਦੋ ਗਰਮ ਸੂਟ, ਚਾਰ ਅਰੈਸਟੋਕਰੇਟ ਦੇ ਕਮੀਜ਼ ਜੱਜ ਲਈ। ਦੋ ਬਨਾਰਸੀ ਸਾੜ੍ਹੀਆਂ ਮੈਡਮ ਲਈ।
ਸਕਾਚ, ਡਰਾਈ ਫਰੂਟ ਅਤੇ ਹੋਰ ਨਿੱਕ ਸੁੱਕ ਉਨ੍ਹਾਂ ਨੇ ਚੰਡੀਗੜ੍ਹੋਂ ਖਰੀਦਣਾ ਸੀ। ਬਾਰਡਰ ਉਪਰ ਬਹੁਤ ਚੈਕਿੰਗ ਸੀ। ਭੈੜੇ ਦਿਨਾਂ ਵਿੱਚ ਮੁਸੀਬਤ ਮੱਲੋ ਮੱਲੀ ਗਲ ਪੈਂਦੀ ਸੀ। ਨਾਲੇ ਉਥੇ ਸ਼ਰਾਬ ਸਸਤੀ ਸੀ।
ਪ੍ਰਾਈਵੇਟ ਸੈਕਟਰੀ ਲਈ ਦੋ ਕਮੀਜ਼, ਇੱਕ ਟਰੈਕ ਸੂਟ ਅਤੇ ਉਸਦੀ ਪਤਨੀ ਲਈ ਰੇਸ਼ਮੀ ਸਾੜ੍ਹੀ ਗੱਡੀ ਵਿੱਚ ਰਖਵਾਏ ਗਏ। ਵਿਸਕ
-10-
ਸਵੇਰੇ ਨਸ਼ਾ ਉਤਰਣ ਤੋਂ ਪਹਿਲਾਂ ਹੀ ਪੁਲਿਸ ਨੇ ਠੇਕੇਦਾਰ ਨੂੰ ਆ ਦਬੋਚਿਆ।
ਪਹਿਲਾਂ ਰਾਮ ਲੁਭਾਇਆ ਨੂੰ ਲੱਗਾ ਉਹ ਸੁਪਨਾ ਦੇਖ ਰਿਹਾ ਹੈ। ਨਸ਼ੇ ਅਤੇ ਨੀਂਦ ਦੀ ਲੋਰ ਵਿੱਚ ਉਸਨੂੰ ਕਈ ਵਾਰ ਪੁਲਿਸ ਆਪਣੇ ਘਰ ਛਾਪੇ ਮਾਰਦੀ ਨਜ਼ਰ ਆਈ ਸੀ।
ਮਾਰ ਤੋਂ ਡਰਦਾ ਜਦੋਂ ਉਹ ਤ੍ਰਭਕਦਾ ਸੀ ਤਾਂ ਉਸਦੀ ਅੱਖ ਖੁਲ੍ਹ ਜਾਂਦੀ ਸੀ ਅਤੇ ਉਹ ਸੁਖ ਦਾ ਸਾਹ ਲੈਂਦਾ ਸੀ।
ਇਸ ਵਾਰ ਜਦੋਂ ਡਾਂਗਾਂ ਤਾੜ ਤਾੜ ਉਸਦੇ ਮੌਰਾਂ ਵਿੱਚ ਪੈਣ ਲੱਗੀਆਂ ਅਤੇ ਸਾਰੇ ਸਰੀਰ ਵਿਚੋਂ ਸੇਕ ਨਿਕਲਣ ਲੱਗਾ ਫੇਰ ਉਸਨੂੰ ਅਹਿਸਾਸ ਹੋਇਆ ਇਹ ਸੁਪਨਾ ਨਹੀਂ ਹਕੀਕਤ ਸੀ।
ਡੌਰ ਭੌਰ ਹੋਈ ਪਤਨੀ ਅਤੇ
-1-
ਪਾਰਕ ਦਾ ਦੂਸਰਾ ਚੱਕਰ ਸ਼ੁਰੂ ਕਰਦਿਆਂ ਹੀ ਰਾਮ ਨਾਥ ਨੂੰ ਘਰੋਂ ਸੁਨੇਹਾ ਆ ਗਿਆ। ਮਾਇਆ ਨਗਰ ਤੋਂ ਫ਼ੋਨ ਆਇਆ ਸੀ। ਨੀਲਮ ਭੈਣ ਦੇ ਘਰ ਡਾਕਾ ਪਿਆ ਸੀ। ਸਾਰਾ ਟੱਬਰ ਜ਼ਖ਼ਮੀ ਸੀ। ਸੈਰ ਵਿਚੇ ਛੱਡੋ। ਘਰੇ ਆਓ, ਤੁਰੰਤ ਮਾਇਆ ਨਗਰ ਜਾਣਾ ਸੀ।
ਤੇਜ਼ ਤੁਰਨ ਕਾਰਨ ਰਾਮ ਨਾਥ ਦਾ ਸਾਹ ਪਹਿਲਾਂ ਹੀ ਚੜ੍ਹਿਆ ਹੋਇਆ ਸੀ। ਡਾਕੇ ਦੀ ਖ਼ਬਰ ਸੁਣਕੇ ਦਿਲ ਦੀ ਧੜਕਨ ਵੀ ਤੇਜ਼ ਹੋ ਗਈ। ਅੱਖਾਂ ਅੱਗੇ ਭੰਬੂ ਤਾਰੇ ਨੱਚਣ ਲੱਗੇ।
ਆਪਣੇ ਆਪ ਨੂੰ ਸੰਭਾਲਣ ਦਾ ਯਤਨ ਕਰਦਾ ਰਾਮ ਨਾਥ ਘਾਹ ਉਪਰ ਬੈਠ ਗਿਆ। ਬੂਟ