ਸਫਰਨਾਮਾ ਏ ਪਾਕਿਸਤਾਨ – ਚੰਨ ਤੇ ਤਾਰਾ

ਪਾਕਿਸਤਾਨ ਜਾਣ ਦੀ ਰੀਝ ਤਾਂ ਚਿਰੋਕੀ ਸੀ ਪਰ ਸਬੱਬ ਬਣ ਸਕਿਆ ਅਪ੍ਰੈਲ 2008 ਵਿਚ। ਪੰਜਾਬੀ ਖੋਜਗੜ੍ਹ, ਕਸੂਰ ਵਿਖੇ ਪਾਕਿਸਤਾਨੀ ਅਦੀਬ ਇਕਬਾਲ ਕੈਸਰ ਹੋਰਾਂ ਬਾਬਾ ਫਰੀਦ ਇੰਟਰਨੈਸ਼ਨਲ ਸੰਮੇਲਨ ਕਰਵਾਇਆ ਤਾਂ ਉਸ ਵਿੱਚ ਪੇਪਰ ਪੜ੍ਹਨ ਲਈ ਮੈਨੂੰ ਵੀ ਸੱਦਾ ਮਿਲਿਆ। ਕਹਾਣੀਕਾਰ ਤਲਵਿੰਦਰ ਸਿੰਘ ਦੇ ਉ-ੱਦਮ ਨਾਲ ਅੱਠ ਕੁ ਪੰਜਾਬੀ ਲੇਖਕਾਂ ਦਾ ਦਲ 17 ਅਪ੍ਰੈਲ ਤੋਂ 24 ਅਪ੍ਰੈਲ ਤੱਕ ਪਾਕਿਸਤਾਨ ਦੀ ਫੇਰੀ ਲਈ ਗਿਆ। ਹਫ਼ਤੇ ਕੁ ਦੇ ਸਮੇਂ ਵਿਚੋਂ ਦੋ ਦਿਨ 3 ਆਉਣ-ਜਾਣ ਦੇ ਪੰਜਾਹ-ਸੱਠ ਕਿਲੋਮੀਟਰ ਦੇ ਸਫ਼ਰ ਵਿੱਚ ਹੀ ਨਿਖੁੱਟ ਗਏ ਅਤੇ ਬਾਕੀ ਦੇ ਦਿਨਾਂ ਵਿੱਚ ਲਾਹੌਰ ਦੇ ਆਲੇ-ਦੁਆਲੇ ਪੰਛੀ-ਝਾਤ ਮਾਰੀ। ਖੈਰ ਇਸ ਨੂੰ ਪਾਕਿਸਤਾਨ ਵੇਖਣਾ ਤਾਂ ਨਹੀ