
25
ਸੰਘ ਸੁਰਜੀਤ ਹੋ ਚੱਕਾ ਸੀ। ਮੁੱਖ ਮੰਤਰੀ ਮੁੜ ਕੇਸ ਵਿਚ ਦਿਲਚਸਪੀ ਲੈਣ ਲੱਗਾ ਸੀ। ਇਸ ਨਾਲ ਅਫ਼ਸਰਾਂ ਨੂੰ ਰਾਹਤ ਮਹਿਸੂਸ ਹੋਣ ਲੱਗੀ।
ਲੋਕਾਂ ਦਾ ਭਰੋਸਾ ਜਿੱਤਣ ਲਈ ਨਵੇਂ ਆਏ ਮੁੱਖ ਅਫ਼ਸਰ ਨੇ ਥਾਣੇ ਅਖੰਡ ਪਾਠ ਖੁਲ੍ਹਵਾਇਆ। ਪਤਵੰਤੇ ਸੱਜਣਾਂ ਤੋਂ ਇਲਾਵਾ ਪੁਲਿਸ ਕਪਤਾਨ ਅਤੇ ਡਿਪਟੀ ਕਮਿਸ਼ਨਰ ਨੂੰ ਬੁਲਾਇਆ ਗਿਆ। ਮਹਾਰਾਜ ਦੀ ਹਜ਼ੂਰੀ ਵਿਚ ਪੁਲਿਸ ਵਾਲਿਆਂ ਨੇ ਸਹੁੰ ਖਾਧੀ, ਅੱਗੋਂ ਤੋਂ ਨਾ ਉਹ ਗ਼ਲਤ ਕੰਮ ਕਰਨਗੇ, ਨਾ ਰਿਸ਼ਵਤ ਲੈਣਗੇ।
ਜ਼ਿਲ੍ਹਾ ਅਟਾਰਨੀ ਨੇ ਕਈ ਦਿਨ ਪਹਿਲਾਂ ਹੀ ਸ਼ਹਿਰ ’ਚ ਡੇਰਾ ਲਾ ਲਿਆ। ਆਪਣੀ ਸਹਾਇਤਾ ਲਈ ਦੋ ਡਿਪਟੀ ਜ਼ਿਲ੍ਹਾ ਅਟਾਰਨੀਆਂ ਨੂੰ ਬੁਲਾ ਲਿਆ।
ਸਾਰੀ ਮਿਸਲ ਦਾ
17
ਕਚਹਿਰੀ ਤੋਂ ਬਚਨ ਸਿੰਘ ਸਿੱਧਾ ਡਿਪਟੀ ਦੇ ਘਰ ਨੂੰ ਹੋ ਲਿਆ।
ਇਸ ਕੇਸ ਬਾਰੇ ਸੋਚ ਸੋਚ ਉਸ ਦਾ ਬਲੱਡ ਪ੍ਰੈਸ਼ਰ ਹਾਈ ਹੋ ਗਿਆ ਸੀ। ਅਜੀਬ ਬਲਾ ਗਲ ਆ ਪਈ ਸੀ। ਸਰਕਾਰ ਇਸ ਕੇਸ ਪ੍ਰਤੀ ਜਿੰਨੀ ਸੰਜੀਦਾ ਸੀ, ਬਚਨ ਸਿੰਘ ਓਨਾ ਹੀ ਲਾਪਰਵਾਹ। ਉਹ ਆਪਣੇ ਆਪ ਨੂੰ ਕੋਸ ਰਿਹਾ ਸੀ। ਆਪਣੇ ਆਲਸੀ ਸੁਭਾਅ ’ਤੇ ਲਾਹਨਤਾਂ ਪਾ ਰਿਹਾ ਸੀ। ਬਚਨ ਸਿੰਘ ਨੇ ਰੱਤੀ ਭਰ ਵੀ ਧਿਆਨ ਦਿੱਤਾ ਹੰਦਾ ਤਾਂ ਇਹ ਦੁਰਗਤ ਨਾ ਹੁੰਦੀ। ਕੇਸ ਨਾਲ ਜੋ ਹੋਣਾ ਸੀ, ਹੋ ਚੁੱਕਾ ਸੀ। ਹੁਣ ਬਚਨ ਸਿੰਘ ਦੀ ਦੁਰਦਸ਼ਾ ਦੀ ਵਾਰੀ ਸੀ।
ਜ਼ਿਲ੍ਹਾ ਅਟਾਰਨੀ ਦਾ ਫ਼ੋਨ ਆਇਆ ਸੀ। ਗਵਾਹਾਂ ਦੇ ਬਿਆਨਾਂ ਦੀਆਂ ਨਕਲਾਂ ਸ਼ਾਮ ਤੱਕ ਸੰਗਰੂਰ ਭੇਜ ਦਿੱਤੀਆਂ ਜਾ
9
ਸੰਮਤੀ ਦੀਆਂ ਠੱਪ ਹੋਈਆਂ ਸਰਗਰਮੀਆਂ ’ਤੇ ਗੁਰਮੀਤ ਡਾਹਡਾ ਦੁਖੀ ਸੀ।
ਪਾਲੇ ਅਤੇ ਮੀਤੇ ਦਾ ਚਲਾਨ ਪੇਸ਼ ਹੋ ਚੁੱਕਾ ਸੀ। ਕੁਝ ਦਿਨਾਂ ਬਾਅਦ ਸੁਣਵਾਈ ਸ਼ੁਰੂ ਹੋਣ ਵਾਲੀ ਸੀ। ਦੋਸ਼ੀਆਂ ਦੀ ਅਗਾਂਹ ਪੈਰਵਾਈ ਕੀਤੀ ਜਾਵੇ ਜਾਂ ਨਾ, ਸੰਮਤੀ ਤੋਂ ਇਹ ਫ਼ੈਸਲਾ ਨਹੀਂ ਸੀ ਹੋ ਰਿਹਾ।
ਸੰਮਤੀ ਵਿਚਲੀਆਂ ਕੁਝ ਧਿਰਾਂ ਦਾ ਵਿਚਾਰ ਸੀ ਕਿ ਸੰਮਤੀ ਦਾ ਗਠਨ ਪੁਲਿਸ ਅੱਤਿਆਚਾਰਾਂ ਨੂੰ ਠੱਲ੍ਹ ਪਾਉਣ ਲਈ ਕੀਤਾ ਗਿਆ ਸੀ। ਪਾਲੇ ਅਤੇ ਮੀਤੇ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਹ ਅੱਤਿਆਚਾਰ ਬੰਦ ਹੋ ਚੁੱਕਾ ਸੀ। ਹੁਣ ਸੰਮਤੀ ਦੀ ਕੋਈ ਜ਼ਰੂਰਤ ਨਹੀਂ ਸੀ। ਇਸ ਨੂੰ ਭੰਗ ਕਰ ਦੇਣਾ ਚਾਹੀਦਾ ਹੈ।
ਸੰਮਤੀ ਦਾ ਇਕ ਸ਼ਕਤੀਸ਼ਾਲੀ ਧੜਾ
1
ਸਰਕਾਰੀ ਵਕੀਲ ਨੂੰ ਉਡੀਕ ਰਹੇ ਥਾਣੇਦਾਰ ਨੂੰ ਲੱਗ ਰਿਹਾ ਸੀ ਜਿਵੇਂ ਤੀਸਰਾ ਦਿਨ ਵੀ ਭੰਗ ਦੇ ਭਾੜੇ ਜਾਏਗਾ।
ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਿਆਂ ਪਚਾਸੀ ਦਿਨ ਹੋ ਗਏ ਸਨ। ਜੇ ਪੰਜ ਦਿਨਾਂ ਦੇ ਅੰਦਰ- ਅੰਦਰ ਚਲਾਨ ਪੇਸ਼ ਨਾ ਹੋਇਆ ਤਾਂ ਉਹਨਾਂ ਦੀ ਜ਼ਮਾਨਤ ਹੋ ਜਾਣੀ ਸੀ। ਦੋਸ਼ੀਆਂ ਦੀ ਜ਼ਮਾਨਤ ਦਾ ਮਤਲਬ ਸੀ ਫਾਂਸੀ ਦੇ ਫੰਦੇ ਦਾ ਉਹਨਾਂ ਗਲੋਂ ਲਹਿ ਕੇ ਤਫ਼ਤੀਸ਼ੀ ਦੇ ਗਲ ਪੈ ਜਾਣਾ।
ਤਫ਼ਤੀਸ਼ ਨੱਬੇ ਦਿਨਾਂ ਦੇ ਅੰਦਰ-ਅੰਦਰ ਮੁਕੰਮਲ ਕਿਉਂ ਨਹੀਂ ਹੋਈ? ਇਸ ਪ੍ਰਸ਼ਨ ਨੂੰ ਲੈ ਕੇ ਨਾਜ਼ਰ ਸਿੰਘ ਥਾਣੇਦਾਰ ਦੀ ਜਵਾਬ-ਤਲਬੀ ਹੋਣੀ ਸੀ। ਕਈ ਮਹੀਨੇ ਅਫ਼ਸਰਾਂ ਨੇ ਉਸ ਨੂੰ ਖੱਜਲ-ਖ਼ੁਆਰ ਕਰਨਾ ਸੀ। ਖਹਿੜਾ ਛੁਡਾਉਣ ਲਈ ਨਾਜ਼ਰ ਸ