ਰਵਿੰਦਰ ਸਿੰਘ ਸੋਢੀ ਬਹੁਪੱਖੀ ਸਾਹਿਤਕਾਰ ਹੈ। ਉਸ ਦੀਆਂ ਡੇਢ ਦਰਜਨ ਨਾਟਕ, ਖੋਜ, ਕਵਿਤਾ, ਆਲੋਚਨਾ, ਵਾਰਤਕ, ਜੀਵਨੀ, ਅਨੁਵਾਦ ਅਤੇ ਕਹਾਣੀਆਂ ਦੀਆਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਕਿੱਤੇ ਵਜੋਂ ਉਹ ਪੰਜਾਬੀ ਦਾ ਅਧਿਆਪਕ ਰਿਹਾ ਹੈ। ਉਸ ਦੀਆਂ ਕਹਾਣੀਆਂ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਭਾਵੇਂ ਉਹ ਐਮ.ਫਿਲ ਹੈ, ਪ੍ਰੰਤੂ ਸਾਹਿਤ ਦੇ ਰੂਪਾਂ ਨੂੰ ਉਹ ਆਮ ਬੁੱਧੀਜੀਵੀ ਵਿਦਵਾਨਾਂ ਵਾਂਗ ਬਣਾਏ ਗਏ ਮਾਪ ਦੰਡਾਂ ਅਨੁਸਾਰ ਲਿਖਣ ਤੇ ਪੜਚੋਲਣ ਦੇ ਹੱਕ ਵਿੱਚ ਨਹੀਂ। ਪੰਜਾਬੀ ਭਾਸ਼ਾ ਦਾ ਉਹ ਗੂੜ੍ਹ ਗਿਆਨੀ ਹੈ 1974 ਵਿੱਚ ਉਸ ਨੇ ਆਪਣਾ ਸਾਹਿਤਕ ਸਫਰ ਸ਼ੁਰੂ ਕੀਤਾ ਸੀ, ਜਿਹੜਾ ਲਗਾਤਾਰ ਹੁਣ ਤੱਕ ਜ਼ਾਰੀ ਹੈ।

ਨੌਕਰੀ ਵਿੱਚ

ਗੁਰਦੀਸ਼ ਕੌਰ ਗਰੇਵਾਲ ਪੰਜਾਬੀ ਦੀ ਸਮਰੱਥ ਸਾਹਿਤਕਾਰ ਹੈ। ਉਹ ਸਾਹਿਤ ਦੇ ਚਾਰ ਰੂਪਾਂ ਕਵਿਤਾ, ਗੀਤ, ਗ਼ਜ਼ਲ ਅਤੇ ਵਾਰਤਕ ਲਿਖਦੀ ਹੈ। ਉਸ ਦੀਆਂ ਹੁਣ ਤੱਕ ਅੱਧਾ ਦਰਜਨ ਤੋਂ ਵੱਧ ਕਵਿਤਾ ਅਤੇ ਵਾਰਤਕ ਦੀਆਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਮੈਨੂੰ ਉਸ ਦੀਆਂ ਸਾਰੀਆਂ ਪੁਸਤਕਾਂ ਪੜ੍ਹਨ ਦਾ ਮਾਣ ਪ੍ਰਾਪਤ ਹੈ। ਉਸ ਦੇ ਵਿਸ਼ੇ ਆਮ ਤੌਰ ‘ਤੇ ਧਾਰਮਿਕ, ਸਮਾਜਿਕ, ਸਭਿਆਚਾਰਕ ਅਤੇ ਪ੍ਰਕ੍ਰਿਤੀ ਨਾਲ ਸੰਬੰਧਤ ਹੁੰਦੇ ਹਨ। ਉਹ ਮੁੱਢਲੇ ਤੌਰ ‘ਤੇ ਸਿੱਖ ਧਰਮ ਨੂੰ ਪ੍ਰਣਾਈ ਹੋਈ ਸਾਹਿਤਕਾਰ ਹੈ। ਉਸ ਦੀ ਸ਼ਬਦਾਵਲੀ ਮਲਵਈ ਭਾਸ਼ਾ ਵਿੱਚ ਰੰਗੀ ਹੋਈ ਹੁੰਦੀ ਹੈ। ਉਸ ਦੀ ਹਰ ਰਚਨਾ ਵਿੱਚੋਂ ਸਿੱਖ ਧਰਮ ਦੀ ਵਿਚਾਰਧਾਰਾ ਦੀ ਖ਼ੁਸ਼ਬੋ ਆਉਂਦੀ ਹ

ਡਾ.ਗੁਰਦੇਵ ਸਿੰਘ ਸਿੱਧੂ ਅਣਗੌਲੇ ਆਜ਼ਾਦੀ ਘੁਲਾਟੀਆਂ ਦੀਆਂ ਜੀਵਨੀਆਂ ਲਿਖਣ ਦੇ ਮਾਹਿਰ ਵਿਦਵਾਨ ਤੇ ਇਤਿਹਾਸਕਾਰ ਗਿਣੇ ਜਾਂਦੇ ਹਨ। ਜਾਣੇ ਪਛਾਣੇ ਅਤੇ ਸਮਾਜ ਵਿੱਚ ਚਰਚਿਤ ਆਜ਼ਾਦੀ ਘੁਲਾਟੀਆਂ ਬਾਰੇ ਤਾਂ ਹਰ ਕੋਈ ਵਿਦਵਾਨ ਲਿਖਣ ਦਾ ਮਾਣ ਮਹਿਸੂਸ ਕਰਦਾ ਹੈ ਕਿਉਂਕਿ ਉਨ੍ਹਾਂ ਬਾਰੇ ਮੈਟਰ ਸੌਖਾ ਮਿਲ ਜਾਂਦਾ ਹੈ ਪ੍ਰੰਤੂ ਅਣਗੌਲੇ ਆਜ਼ਾਦੀ ਘੁਲਾਟੀਆਂ ਬਾਰੇ ਖੋਜ ਕਰਨ ਦਾ ਕੋਈ ਕਸ਼ਟ ਨਹੀਂ ਕਰਨਾ ਚਾਹੁੰਦਾ।

ਅਣਗੌਲੇ ਆਜ਼ਾਦੀ ਘੁਲਾਟੀਆਂ ਦੀ ਖੋਜ ਕਰਕੇ ਉਨ੍ਹਾਂ ਬਾਰੇ ਲਿਖਣ ਦਾ ਸਿਹਰਾ ਡਾ.ਗੁਰਦੇਵ ਸਿੰਘ ਸਿੱਧੂ ਨੂੰ ਹੀ ਜਾਂਦਾ ਹੈ। ਉਸੇ ਲੜੀ ਵਿੱਚ ਉਨ੍ਹਾਂ ‘ ਅਣਗੌਲਿਆ ਆਜ਼ਾਦੀ ਘੁਲਾਟੀਆ ਗਿਆਨੀ ਗੁਰਦਿੱਤ ਸਿੰਘ ਦਲੇਰ’ ਦ

ਮਨਜੀਤ ਕੌਰ ਅੰਬਾਲਵੀ ਬੱਚਿਆਂ ਦੀ ਮਾਨਸਿਕਤਾ ਨੂੰ ਟੁੰਬਣ ਵਾਲੀਆਂ ਰਚਨਾਵਾਂ ਲਿਖਣ ਵਾਲੀ ਬਾਲ ਸਾਹਿਤਕਾਰ ਹੈ। ਉਸ ਦੀਆਂ ਹੁਣ ਤੱਕ 10 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਤਿੰਨ ਕਾਵਿ ਸੰਗ੍ਰਹਿ, ਚਾਰ ਕਹਾਣੀ ਸੰਗ੍ਰਹਿ ਤੇ ਤਿੰਨ ਵਾਰਤਕ ਦੀਆਂ ਪੁਸਤਕਾਂ ਸ਼ਾਮਲ ਹਨ।

ਚਰਚਾ ਅਧੀਨ ‘ਆ ਜਾ ਚਿੜੀਏ’ ਕਹਾਣੀ ਸੰਗ੍ਰਹਿ ਉਸ ਦੀ 11ਵੀਂ ਪੁਸਤਕ ਹੈ। ਇਨ੍ਹਾਂ ਪੁਸਤਕਾਂ ਵਿੱਚੋਂ ‘ਚਾਨਣ ਦੇ ਫੁੱਲ’ ਅਤੇ ‘ਮਾਂ ਦੀਆਂ ਮਿੱਠੀਆਂ ਲੋਰੀਆਂ’ ਨੂੰ ਹਰਿਆਣਾ ਸਾਹਿਤ ਅਕਾਡਮੀ ਨੇ ਸਰਵੋਤਮ ਪੁਸਤਕ ਪੁਰਸਕਾਰ ਦਿੱਤੇ ਹਨ। ਬੱਚਿਆਂ ਨਾਲ ਬਾਵਾਸਤਾ ਹੋਣ ਕਰਕੇ ਮਨਜੀਤ ਕੌਰ ਅੰਬਾਲ

ਸੰਜੀਵ ਸਿੰਘ ਸੈਣੀ ਪ੍ਰਸਿੱਧ ਕਾਲਮ ਨਵੀਸ ਹੈ। ਉਸ ਦੇ ਲੇਖ ਲਗਪਗ ਹਰ ਰੋਜ਼ ਕਿਸੇ ਨਾ-ਕਿਸੇ-ਇੱਕ ਅਖ਼ਬਾਰ ਵਿੱਚ ਪ੍ਰਕਾਸ਼ਤ ਹੁੰਦੇ ਰਹਿੰਦੇ ਹਨ। ਉਸ ਦੇ ਲੇਖਾਂ ਦੇ ਵਿਸ਼ੇ ਇਨਸਾਨ ਦੀ ਇਨਸਾਨੀਅਤ ਅਤੇ ਰੋਜ਼ਾਨਾ ਜ਼ਿੰਦਗੀ ਨੂੰ ਖ਼ੂਬਸੂਰਤ ਬਣਾਉਣ ਦੇ ਉਪਰਾਲਿਆਂ ਵਾਲੇ ਹੁੰਦੇ ਹਨ। ਭਾਵ ਜ਼ਿੰਦਗੀ ਨੂੰ ਖ਼ੂਬਸੂਰਤ ਬਣਾਉਣ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਹੁਣ ਤੱਕ ਉਸ ਦੀਆਂ ਦੋ ਪੁਸਤਕਾਂ ‘ਕਿਸਾਨ ਅੰਦੋਲਨ’ ਅਤੇ ‘ਸਮਾਜ ਅਤੇ ਜੀਵਨ ਜਾਚ’ ਪ੍ਰਕਾਸ਼ਤ ਹੋ ਚੁੱਕੀਆਂ ਹਨ। ‘ਖ਼ੂਬਸੂਰਤ ਜ਼ਿੰਦਗੀ ਦਾ ਰਾਜ਼’ ਉਸ ਦੀ ਤੀਜੀ ਪੁਸਤਕ ਹੈ। ਇਸ ਪੁਸਤਕ ਵਿੱਚ ਉਸ ਦੇ ਚਾਰ ਦਰਜਨ ਲਘੂ ਲੇਖ ਹਨ। ਸਾਰੇ ਲੇਖ ਲੋਕ ਸਰੋਕਾਰਾਂ ਨ

ਦਰਸ਼ਨ ਸਿੰਘ ਭੰਮੇ’ ਕਾਫ਼ੀ ਲੰਮੇ ਸਮੇਂ ਤੋਂ ਅਪਣੇ ਸਾਹਿਤਕ ਮਸ ਦੀ ਪੂਰਤੀ ਲਈ ਕਲਮ ਅਜਮਾ ਰਿਹਾ ਹੈ। ਉਸ ਨੇ ਇਸ ਤੋਂ ਪਹਿਲਾਂ 9 ਪੁਸਤਕਾਂ ਪ੍ਰਕਾਸ਼ਤ ਕਰਵਾਈਆਂ ਹਨ। ‘ਜੁਗਨੀ ਜੜੇ ਨਗੀਨੇ’ ਉਸ ਦੀ 10ਵੀਂ ਪੁਸਤਕ ਹੈ।

ਸ਼ਬਦ/ਰੇਖਾ-ਚਿਤਰਾਂ ਦੀਆਂ ਪੁਸਤਕਾਂ ਪੰਜਾਬੀ ਸਾਹਿਤ ਵਿੱਚ ਕਾਫੀ ਲੰਬੇ ਅਰਸੇ ਤੋਂ ਲਿਖੀਆਂ ਜਾ ਰਹੀਆਂ ਹਨ। ਆਮ ਤੌਰ ‘ਤੇ ਵਾਰਤਕ ਵਿੱਚ ਸ਼ਬਦ/ਰੇਖਾ-ਚਿਤਰ ਲਿਖੇ ਜਾਂਦੇ ਹਨ, ਪ੍ਰੰਤੂ ਕੁਝ ਵਿਦਵਾਨਾ ਨੇ ਕਾਵਿਕ ਰੂਪ ਵਿੱਚ ਵੀ ਲਿਖੇ ਹਨ। ਇਹ ਸ਼ਬਦ/ਰੇਖਾ-ਚਿਤਰ ਸਾਹਿਤਕਾਰਾਂ ਦੇ ਹੀ ਲਿਖੇ ਜਾਂਦੇ ਸਨ। ਦਰਸ਼ਨ ਸਿੰਘ ਭੰਮੇ ਨੇ ਭਾਵੇਂ ਕਾਵਿ ਰੂਪ ਵਿੱਚ ਹੀ ਸ਼ਬਦ/ਰੇਖਾ-ਚਿਤਰ ਲਿਖੇ ਹਨ ਪ੍ਰੰਤੂ ਉਨ੍ਹਾ

ਦਵਿੰਦਰ ਪਟਿਆਲਵੀ ਮੁੱਢਲੇ ਤੌਰ ‘ਤੇ ਮਿੰਨੀ ਕਹਾਣੀਆਂ ਦਾ ਰਚੇਤਾ ਹੈ, ਪ੍ਰੰਤੂ ਸਾਹਿਤਕ ਰੁਚੀ ਤੇ ਕੋਮਲ ਦਿਲ ਦਾ ਮਾਲਕ ਹੋਣ ਕਰਕੇ ਸਾਹਿਤ ਦੀਆਂ ਹੋਰ ਵਿਧਾਵਾਂ ‘ਤੇ ਵੀ ਕਲਮ ਅਜਮਾਉਂਦਾ ਰਹਿੰਦਾ ਹੈ| ਹਰ ਇਨਸਾਨ ਦੇ ਉਪਰ ਉਸ ਦੇ ਪਰਿਵਾਰਿਕ ਅਤੇ ਸਮਾਜਿਕ ਵਾਤਵਰਨ ਦਾ ਪ੍ਰਭਾਵ ਪੈਂਦਾ ਹੈ| ਇਹ ਪ੍ਰਭਾਵ ਸਭ ਤੋਂ ਵੱਧ ਬੱਚਿਆ ਅਤੇ ਸਾਹਿਤਕਾਰਾਂ ਖਾਸ ਤੌਰ ‘ਤੇ ਕਵੀਆਂ ‘ਤੇ ਪੈਂਦਾ ਹੈ ਕਿਉਂਕਿ ਸਾਹਿਤਕਾਰ ਕੋਮਲ ਦਿਲ ਹੁੰਦੇ ਹਨ, ਉਨ੍ਹਾਂ ਨੇ ਆਪਣੀਆਂ ਲਿਖਤਾਂ ਵਿੱਚ ਸਮਾਜਿਕ ਪ੍ਰਵਿਰਤੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੁੰਦਾ ਹੈ|

ਦਵਿੰਦਰ ਪਟਿਆਲਵੀ ਜ਼ਿੰਦਗੀ ਵਿੱਚ ਵਿਚਰਦਿਆਂ ਸਮਾਜਿਕ ਪ੍ਰਵਿਰਤੀਆਂ ਅਤੇ ਵਿਸੰਗਤੀਆਂ

ਸੰਸਾਰ ਵਿੱਚ ਸ਼ਾਂਤੀ ਸਥਾਪਤ ਕਰਨ ਦੇ ਦਮਗਜ਼ੇ ਮਾਰਨ ਵਾਲਾ ਅਮਰੀਕਾ ਆਪਣੇ ਦੇਸ਼ ਵਿੱਚ ਹੋ ਰਹੀਆਂ ਹਿੰਸਕ ਕਾਰਵਾਈਆਂ ‘ਤੇ ਕਾਬੂ ਪਾਉਣ ਵਿੱਚ ਅਸਮਰੱਥ ਸਾਬਤ ਹੋ ਰਿਹਾ ਹੈ। ਅਮਰੀਕਾ ਨੂੰ ਦੁਨੀਆਂ ਦਾ ਸਭ ਤੋਂ ਜ਼ਿਆਦਾ ਵਿਕਸਤ ਤੇ ਖ਼ੁਸ਼ਹਾਲ ਦੇਸ਼ ਕਿਹਾ ਜਾਂਦਾ ਹੈ। ਪ੍ਰੰਤੂ ਮਹਿੰਗਾਈ ਅਤੇ ਬੇਰੋਜ਼ਗਾਰੀ ਨੇ ਲੋਕਾਂ ਦੇ ਨੱਕ ਵਿੱਚ ਦਮ ਲਿਆਂਦਾ ਪਿਆ ਹੈ। ਨੌਜਵਾਨ ਬੇਰੋਜ਼ਗਾਰੀ ਕਰਕੇ ਮਾਨਸਿਕ ਤਣਾਓ ਵਿੱਚ ਹਨ। ਇਸ ਕਰਕੇ ਉਥੋਂ ਦੇ ਸ਼ਹਿਰੀਆਂ ਵਿੱਚ ਅਸੰਤੁਸ਼ਟਤਾ ਹੈ। ਉਸ ਅਸੰਤੁਸ਼ਟਤਾ ਦੇ ਨਤੀਜੇ ਤੁਹਾਡੇ ਸਾਹਮਣੇ ਹਨ।

ਤਾਜ਼ਾ ਘਟਨਾਕ੍ਰਮ ਵਿੱਚ ਰਿਪਬਕਲਿਕਨ ਪਾਰਟੀ ਦੇ ਰਾਸ਼ਟਰਪਤੀ ਦੇ ਉਮੀਦਵਾਰ ਅਤੇ ਸਾਬਕਾ ਰਾਸ਼ਟਰਪਤੀ

ਹਰਪ੍ਰੀਤ ਕੌਰ ਸੰਧੂ ਬਹੁ-ਪਰਤੀ, ਬਹੁ-ਦਿਸ਼ਾਵੀ ਅਤੇ ਬਹੁ-ਅਰਥੀ ਸਾਹਿਤਕਾਰ ਹੈ। ਉਸ ਦੀਆਂ ਕਵਿਤਾਵਾਂ ਅਤੇ ਵਾਰਤਿਕ ਇਨਸਾਨੀ ਮਾਨਸਿਕਤਾ ਦੇ ਅਹਿਸਾਸਾਂ ਦਾ ਪ੍ਰਗਟਾਵਾ ਕਰਦੀਆਂ ਹਨ। ਹਰਪ੍ਰੀਤ ਕੌਰ ਸੰਧੂ ਦਾ ਇੱਕ ਕਾਵਿ ਸੰਗ੍ਰਹਿ ‘ਅੰਤਰਨਾਦ’ ਪਹਿਲਾਂ ਪ੍ਰਕਾਸ਼ਤ ਹੋ ਚੁੱਕਾ ਹੈ। ‘ਚੁੱਪ ਨਾ ਰਿਹਾ ਕਰ’ ਉਸ ਦਾ ਦੂਜਾ ਕਾਵਿ ਸੰਗ੍ਰਹਿ ਹੈ। ਉਹ ਖੁਲ੍ਹੀ ਤੇ ਵਿਚਾਰ ਪ੍ਰਧਾਨ ਕਵਿਤਾ ਲਿਖਦੀ ਹੈ। ਪ੍ਰੰਤੂ ਉਸ ਦੀ ਕਵਿਤਾ ਨੂੰ ਸਮਝਣ ਲਈ ਪਾਠਕ ਨੂੰ ਸੰਵੇਦਨਸ਼ੀਲ ਹੋਣਾ ਪਵੇਗਾ ਕਿਉਂਕਿ ਕਵਿਤਰੀ ਖ਼ੁਦ ਬਹੁਤ ਹੀ ਸੰਵੇਦਨਸ਼ੀਲ ਹੈ। ਸੰਵੇਦਨਸ਼ੀਲ ਵਿਅਕਤੀ ਸੰਸਾਰ ਵਿੱਚ ਵਾਪਰਨ ਵਾਲੀ ਹਰ ਘਟਨਾ ਤੇ ਪ੍ਰਸਥਿਤੀ ਨੂੰ ਅਣਡਿਠ ਨਹੀਂ ਕਰ ਸਕਦਾ, ਸ

ਅਵਤਾਰ ਸਿੰਘ ਮਾਨ ਦਾ ਪਲੇਠਾ ‘ਪਾਣੀ ‘ਤੇ ਮੂਰਤ’ ਗ਼ਜ਼ਲ ਸੰਗ੍ਰਹਿ ਸਮਾਜ ਵਿੱਚ ਫ਼ੈਲੀਆਂ ਸਮਾਜਿਕ ਵਿਸੰਗਤੀਆਂ ਦਾ ਪ੍ਰਗਟਾਵਾ ਕਰਦਾ ਹੋਇਆ, ਲੋਕਾਈ ਨੂੰ ਉਨ੍ਹਾਂ ਦੇ ਵਿਰੁੱਧ ਆਵਾਜ਼ ਬੁਲੰਦ ਕਰਨ ਦੀ ਪ੍ਰੇਰਨਾਂ ਦੇ ਰਿਹਾ ਹੈ। ਭਾਵੇਂ ਉਸ ਦਾ ਇਹ ਪਲੇਠਾ ਕਾਵਿ ਸੰਗ੍ਰਹਿ ਹੈ, ਪ੍ਰੰਤੂ ਬਹੁਤ ਸਾਰੇ ਸਾਂਝੇ ਕਾਵਿ ਸੰਗ੍ਰਹਿਆਂ ਵਿੱਚ ਉਸ ਦੀਆਂ ਗ਼ਜ਼ਲਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਇਸ ਗ਼ਜ਼ਲ ਸੰਗ੍ਰਹਿ ਵਿੱਚ ਉਸ ਦੀਆਂ 94 ਗ਼ਜ਼ਲਾਂ ਸ਼ਾਮਲ ਹਨ। ਉਸ ਦੀ ਹਰ ਗ਼ਜ਼ਲ ਦੇ ਵੱਖੋ-ਵੱਖਰੇ ਰੰਗਾਂ ਵਾਲੇ 4 ਤੋਂ 6 ਸ਼ਿਅਰ ਹਨ। ਹਰ ਸ਼ਿਅਰ ਵਿੱਚ ਕਿਸੇ ਨਾ ਕਿਸੇ ਸਮਾਜਿਕ ਬੁਰਾਈ ਦੀ ਕੁੜੱਤਣ ਦਾ ਜ਼ਿਕਰ ਹੁੰਦਾ ਹੈ। ਮੁੱਖ ਤੌਰ ‘ਤੇ ਉਹ ਆਪਣ

ਤੇਜਿੰਦਰ ਸਿੰਘ ਅਨਜਾਨਾ ਦਾ ਪਲੇਠਾ ਗ਼ਜ਼ਲ ਸੰਗ੍ਰਹਿ ‘ਮਨ ਦੀ ਵੇਈਂ’ ਸਮਾਜਿਕ ਸਰੋਕਾਰਾਂ ਦਾ ਪ੍ਰਤੀਕ ਹੈ। ਇਸ ਗ਼ਜ਼ਲ ਸੰਗ੍ਰਹਿ ਵਿੱਚ 7 ਸ਼ਿਅਰਾਂ ਵਾਲੀਆਂ 47 ਗ਼ਜ਼ਲਾਂ ਹਨ। ਇਹ ਗ਼ਜ਼ਲਾਂ ਪਿੰਗਲ ਦੇ ਨਿਯਮਾ ‘ਤੇ ਪੂਰੀਆਂ ਉਤਰਦੀਆਂ ਹਨ। ਅਨਜਾਨਾ ਸੰਵੇਦਨਸ਼ੀਲ ਸ਼ਾਇਰ ਹੈ। ਉਸ ਦੀਆਂ ਗ਼ਜ਼ਲਾਂ ਬਹੁ-ਪੱਖੀ ਵਿਸ਼ਿਆਂ ਦੀ ਪ੍ਰਤੀਨਿਧਤਾ ਕਰਦੀਆਂ ਹਨ। ਉਹ ਸਚਾਈ ਦੇ ਮਾਰਗ ‘ਤੇ ਚਲਣ ਵਾਲਾ ਸ਼ਾਇਰ ਹੈ। ਉਸ ਦੀਆਂ ਗ਼ਜ਼ਲਾਂ ਸਮਾਜਿਕ ਕਦਰਾਂ ਕੀਮਤਾਂ ਤੇ ਪਹਿਰਾ ਦਿੰਦੀਆਂ ਹਨ। ਸਮਾਜ ਵਿੱਚ ਵਾਪਰ ਰਹੀਆਂ ਅਸਮਾਜਿਕ ਘਟਨਾਵਾਂ ਸ਼ਾਇਰ ਨੂੰ ਲੋਕ ਹਿੱਤਾਂ ‘ਤੇ ਪਹਿਰਾ ਦੇਣ ਵਾਲੀਆਂ ਗ਼ਜ਼ਲਾਂ ਲਿਖਣ ਲਈ ਪ੍ਰੇਰਦੀਆਂ ਹਨ। ਸਮਾਜ ਵਿੱਚ ਕੁਝ ਲੋ

ਮੀਂਹ ਪੈਣ ਤੋਂ ਬਾਅਦ ਅਸਮਾਨ ਵਿੱਚ ਸਤਰੰਗੀ ਪੀਂਘ ਸੁਹਾਵਣਾ, ਮਨਮੋਹਕ ਤੇ ਦਿਲਕਸ਼ ਸੀਨ ਪੈਦਾ ਕਰਦੀ ਹੈ, ਬਿਲਕੁਲ ਉਸੇ ਤਰ੍ਹਾਂ ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਦੇ ਸ਼ਿਅਰ ਸਤਰੰਗੀ ਕਿਰਨਾ ਦੀ ਰੌਸ਼ਨੀ ਪੈਦਾ ਕਰਦੀਆਂ ਹੋਈਆਂ ਪਾਠਕਾਂ ਦੇ ਮਨਾਂ ਨੂੰ ਰੁਸ਼ਨਾ ਜਾਂਦੀਆਂ ਹਨ। ਮਨ ਬਾਗੋ ਬਾਗ ਹੋ ਜਾਂਦਾ ਹੈ। ਗ਼ਜ਼ਲਾਂ ਪੜ੍ਹਦਿਆਂ ਪਾਠਕ ਵਿਸਮਾਦੀ ਹਾਲਤ ਵਿੱਚ ਪਹੁੰਚ ਜਾਂਦਾ ਹੈ। ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਇਨਸਾਨੀ ਮਨਾ ‘ਤੇ ਅਜਿਹਾ ਜਾਦੂਮਈ ਪ੍ਰਭਾਵ ਛੱਡਦੀਆਂ ਹਨ ਕਿ ਉਨ੍ਹਾਂ ਨੂੰ ਸਰਸ਼ਾਰ ਕਰ ਦਿੰਦੀਆਂ ਹਨ। ਗ਼ਜ਼ਲਾਂ ਪਾਠਕਾਂ ਨੂੰ ਸਾਹਿਤਕ ਚਾਨਣ ਦੀਆਂ ਤਰੰਗਾਂ ਦੇ ਵਹਿਣ ਵਿੱਚ ਗੋਤੇ ਮਾਰਨ ਲਈ ਮਜ਼ਬੂਰ ਕਰ ਦਿੰਦੀਆਂ ਹਨ।

ਗੁਰਿੰਦਰਜੀਤ ਦੀ ਪੁਸਤਕ ‘ਬਰਫ਼ ‘ਚ ਉੱਗੇ ਅਮਲਤਾਸ’ ਪਰੰਪਰਾਤਕ ਪੁਸਤਕਾਂ ਤੋਂ ਨਿਵੇਕਲੀ ਪੁਸਤਕ ਹੈ। ਲੇਖਕ ਨੇ ਇਸ ਪੁਸਤਕ ਵਿੱਚ ਵਾਰਤਕ ਤੇ ਕਵਿਤਾ ਦਾ ਸੁਮੇਲ ਵੀ ਕੀਤਾ ਹੈ। ਇਸ ਪੁਸਤਕ ਨੂੰ ਵਿਰਾਸਤ ਤੇ ਆਧੁਨਿਕਤਾ ਅਤੇ ਦੇਸ ਤੇ ਪ੍ਰਦੇਸ ਦੀਆਂ ਵਿਵਹਾਰਿਕ ਪ੍ਰਸਥਿਤੀਆਂ ਦਾ ਸੁਮੇਲ ਵੀ ਕਿਹਾ ਜਾ ਸਕਦਾ ਹੈ। ਇੱਕ ਪਾਸੇ ਗੁਰਿੰਦਰਜੀਤ ਆਪਣੀ ਭਾਰਤੀ ਤੇ ਪੰਜਾਬੀ ਵਿਰਾਸਤ ਦਾ ਗੁਣਗਾਨ ਕਰਦਾ ਨਹੀਂ ਥੱਕਦਾ ਪ੍ਰੰਤੂ ਇਸ ਦੇ ਨਾਲ ਹੀ ਆਧੁਨਿਕਤਾ ਦਾ ਹੇਜ ਅਤੇ ਪ੍ਰਵਾਸ ਦੀ ਰਹਿਤਲ ਦੀਆਂ ਸੁੱਖਦਾਇਕ, ਦੁੱਖਦਾਇਕ ਤੇ ਉਥੇ ਸੈਟਲ ਹੋਣ ਦੇ ਹੱਥ ਕੰਡਿਆਂ ਬਾਰੇ ਜਾਣਕਾਰੀ ਦਿੰਦਾ ਵੀ ਵਿਖਾਈ ਦਿੰਦਾ ਹੈ। ਸਮੇਂ ਦੇ ਬੀਤਣ ਨਾਲ ਸਮਾਜਿਕ ਤਾਣੇ ਵਿੱ

ਰਣਜੀਤ ਆਜ਼ਾਦ ਕਾਂਝਲਾ ਦਾ ‘ਅਰਸ਼ ਦੇ ਤਾਰੇ’ ਪਲੇਠਾ ਮਿੰਨੀ ਕਹਾਣੀ ਸੰਗ੍ਰਹਿ ਹੈ। ਉਹ ਕਾਫੀ ਲੰਬੇ ਸਮੇਂ ਤੋਂ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਵਿੱਚ ਲਿਖਦਾ ਆ ਰਿਹਾ ਹੈ। ਉਹ ਬਹੁ-ਵਿਧਾਵੀ ਤੇ ਬਹੁ-ਪੱਖੀ ਲੇਖਕ ਹੈ। ਉਸ ਦੀਆਂ ਮਿੰਨੀ ਕਹਾਣੀਆਂ ਸਾਹਿਤਕ ਰਸਾਲਿਆਂ ਅਤੇ ਅਖ਼ਬਾਰਾਂ ਵਿੱਚ ਪ੍ਰਕਾਸ਼ਤ ਹੁੰਦੀਆਂ ਰਹਿੰਦੀਆਂ ਹਨ। ਇਨ੍ਹਾਂ ਵਿੱਚੋਂ ਕੁਝ ਕੁ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਹੋ ਕੇ ਪ੍ਰਕਾਸ਼ਤ ਵੀ ਹੋਈਆਂ ਹਨ।

ਸਰਕਾਰੀ ਨੌਕਰੀ ਦੀਆਂ ਜ਼ਿੰਮੇਵਾਰੀਆਂ ਕਰਕੇ ਹੁਣ ਤੱਕ ਉਹ ਕਹਾਣੀਆਂ ਦੀ ਕੋਈ ਪੁਸਤਕ ਪ੍ਰਕਾਸ਼ਤ ਨਹੀਂ ਕਰਵਾ ਸਕਿਆ। ਪ੍ਰੰਤੂ ਸਰਕਾਰੀ ਨੌਕਰੀ ਵਿੱਚੋਂ ਸੇਵਾ ਮੁਕਤ ਹੋਣ ਤੋਂ ਬਾਅਦ ਇਹ ਕਹਾਣੀ ਸੰਗ੍

ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਗਾਤਾਰ ਆਪਣੀਆਂ ਗ਼ਲਤੀਆਂ ਨੂੰ ਸੁਧਾਰਨ ਦੀ ਥਾਂ ਗ਼ਲਤੀ ਦਰ ਗ਼ਲਤੀ ਕਰਦੀ ਜਾ ਰਹੀ ਹੈ। ਕੀ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਮੁਅਤਲੀ/ਜਥੇਦਾਰੀ ਦੇ ਅਹੁਦੇ ਦੇ ਫਰਜ਼ ਨਿਭਾਉਣ ‘ਤੇ ਲਗਾਈ ਗਈ ਰੋਕ ਸੁਖਬੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਨੇਤਾਵਾਂ ਦਾ ਖੁਸਿਆ ਹੋਇਆ ਵਕਾਰ ਬਹਾਲ ਕਰਨ ਵਿੱਚ ਸਹਾਈ ਹੋ ਸਕਦੀ ਹੈ? ਬਿਲਕੁਲ ਕੋਈ ਸੰਭਾਵਨਾ ਨਹੀਂ ਲੱਗਦੀ, ਸਗੋਂ ਇਉਂ ਲੱਗ ਰਿਹਾ ਹੈ ਕਿ ਅਕਾਲੀ ਦਲ, ਸ੍ਰੀ ਅਕਾਲ ਤਖ਼ਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਸਿੱਖ ਸੰਸਥਾਵਾਂ ਨੂੰ ਖ਼ਤਮ ਕਰਨ ‘ਤੇ ਤੁਲੀ ਹੈ। ਫਿਰ ਸ਼੍ਰੋਮਣੀ ਗੁਰਦੁਆਰਾ

ਡਾ. ਮਨਮੋਹਨ ਸਿੰਘ ਦੇ ਤੁਰ ਜਾਣ ਨਾਲ ਇੱਕ ਯੁਗ ਦਾ ਅੰਤ ਹੋ ਗਿਆ। ਉਹ ਕਰਮਯੋਗੀ ਸਨ, ਜਿਨ੍ਹਾਂ ਸਾਰੀ ਉਮਰ ਸਾਦਗੀ ਦਾ ਪੱਲਾ ਨਹੀਂ ਛੱਡਿਆ। ਸੰਸਾਰ ਵਿੱਚ ਸਭ ਤੋਂ ਵੱਧ ਇਮਾਨਦਾਰੀ, ਕਾਬਲੀਅਤ ਅਤੇ ਸਾਦਗੀ ਦੇ ਪ੍ਰਤੀਕ ਦੇ ਤੌਰ ਤੇ ਸਤਿਕਾਰੇ ਜਾਣ ਵਾਲੇ ਇਨਸਾਨ ਜੋ ਭਾਰਤ ਦੀ ਸਿਆਸਤ ਵਿਚ ਇਮਾਨਦਾਰੀ ਦਾ ਧਰੂ ਤਾਰਾ ਕਰਕੇ ਜਾਣੇ ਜਾਂਦੇ ਸਨ, ਡਾ ਮਨਮੋਹਨ ਸਿੰਘ 26 ਦਸੰਬਰ 2024 ਨੂੰ 92 ਸਾਲ ਦੀ ਉਮਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਹ ਸੰਸਾਰ ਵਿਚ ਇਮਾਨਦਾਰੀ ਦੇ ਪ੍ਰਤੀਕ ਦੇ ਤੌਰ ਪ੍ਰਸਿੱਧੀ ਪ੍ਰਾਪਤ ਆਰਥਿਕ ਮਾਹਿਰ ਸਿਆਸਤਦਾਨਾ ਲਈ ਰਾਹ ਦਸੇਰਾ ਬਣਕੇ ਵਿਚਰਦੇ ਰਹੇ। ਭਾਰਤ ਦੇ ਭਰਿਸ਼ਟ ਨਿਜ਼ਾਮ ਵਿਚ ਡਾ. ਮਨਮੋਹਨ ਸਿੰਘ

ਭਾਰਤ ਦੇ ਕਿਸਾਨ ਮੰਦਹਾਲੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ। ਇਸ ਕਰਕੇ ਕਿਸਾਨੀ ਦਾ ਭਵਿਖ਼ ਖ਼ਤਰੇ ਵਿੱਚ ਪਿਆ ਹੋਇਆ ਹੈ। ਭਾਰਤ ਖਾਸ ਤੌਰ ‘ਤੇ ਪੰਜਾਬ ਦੇ ਕਿਸਾਨਾ ਦੇ ਲਈ ਜ਼ਿੰਦਗੀ ਮੌਤ ਦਾ ਸਵਾਲ ਬਣ ਗਿਆ ਹੈ, ਕਿਉਂਕਿ ਕੇਂਦਰ ਸਰਕਾਰ ਨੇ ਐਮ.ਐਸ.ਪੀ. ਦੀ ਕਾਨੂੰਨੀ ਗਰੰਟੀ ਦੇਣ ਦੀ ਥਾਂ ਪੁਰਾਣੇ ਤਿੰਨ ਖੇਤੀ ਕਾਨੂੰਨਾਂ ਦਾ ਨਵਾਂ ਰੂਪ ਬਣਾਕੇ ਰਾਜਾਂ ਨੂੰ ਪ੍ਰੋਸਕੇ ਦੇ ਦਿੱਤਾ ਹੈ।

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਇਸ ਲਈ ਪੰਜਾਬ ਦਾ ਕਿਸਾਨ ਤਬਾਹ ਹੋ ਜਾਵੇਗਾ, ਜਿਸਦਾ ਹੋਰ ਸਮਾਜ ਵਰਗਾਂ ‘ਤੇ ਪ੍ਰਭਾਵ ਪੈਣਾ ਕੁਦਰਤੀ ਹੈ, ਕਿਉਂਕਿ ਬਹੁਤੇ ਹੋਰ ਕਿਤੇ ਕਿਸਾਨਾ ਦੀ ਆਰਥਿਕਤਾ ਨਾਲ ਜੁੜੇ ਹੋਏ ਹਨ। ਜੇ ਕਿਸਾਨ ਖ਼ੁਸ਼ਹਾਲ ਹੋਵੇਗ

ਪਟਿਆਲਾ ਸਭਿਆਚਾਰਿਕ, ਵਿਦਿਅਕ, ਸਮਾਜਿਕ ਤੇ ਸਪੋਰਟਸ ਦੇ ਖੇਤਰ ਵਿੱਚ ਸਰਗਰਮੀਆਂ ਦਾ ਕੇਂਦਰ ਰਿਹਾ ਹੈ। ਨਾਟਕ ਦੇ ਖੇਤਰ ਵਿੱਚ ਹਰਪਾਲ ਟਿਵਾਣਾ, ਰਾਜ ਬੱਬਰ ਅਤੇ ਨਿਰਮਲ ਰਿਸ਼ੀ ਪਟਿਆਲਾ ਦੀ ਸ਼ਾਨ ਰਹੇ ਹਨ। ਨਾਟਕ ਲੇਖਕਾਂ ਵਿੱਚ ਡਾ.ਹਰਚਰਨ ਸਿੰਘ ਤੇ ਸੁਰਜੀਤ ਸਿੰਘ ਸੇਠੀ ਵਿਸ਼ੇਸ਼ ਤੌਰ ‘ਤੇ ਵਰਣਨਯੋਗ ਹਨ। ਥੇਟਰ ਫਿਲਮ ਕਲਾਕਾਰਾਂ ਲਈ ਟ੍ਰੇਨਿੰਗ ਸੈਂਟਰ ਹੁੰਦਾ ਹੈ। ਹਰਪਾਲ ਟਿਵਾਣਾ, ਰਾਜ ਬੱਬਰ, ਨਿਰਮਲ ਰਿਸ਼ੀ ਅਤੇ ਸੁਨੀਤਾ ਧੀਰ ਥੇਟਰ ਨੇ ਪੰਜਾਬੀ ਫਿਲਮਾ ਵਿੱਚ ਨਾਮ ਕਮਾਇਆ ਹੈ। ਹਰਪਾਲ ਟਿਵਾਣਾ ਤੋਂ ਬਾਅਦ ਪਟਿਆਲਾ ਵਿੱਚ ਨਾਟਕ ਖੇਡਣ ਦੀ ਪ੍ਰਵਿਰਤੀ ਨੂੰ ਲਗਾਤਾਰ ਚਾਲੂ ਰੱਖਣ ਵਿੱਚ ਪਰਮਿੰਦਰ ਪਾਲ ਕੌਰ ਦਾ ਯੋਗਦਾਨ ਵਿਸ਼ੇਸ਼ ਤੌਰ ‘ਤੇ

ਰਵਿੰਦਰ ਸਿੰਘ ਸੋਢੀ ਸਰਬੰਗੀ ਸਾਹਿਤਕਾਰ ਹੈ। ਉਹ ਪੰਜਾਬੀ ਦਾ ਅਧਿਆਪਕ ਰਿਹਾ ਹੈ। ਇਸ ਲਈ ਉਸਦੀ ਸਾਹਿਤ ਦੇ ਹਰ ਰੂਪ ਦੀ ਮੁਹਾਰਤ ਹੈ। ਉਸਨੇ ਸਾਹਿਤ ਦੇ ਸਾਰੇ ਰੂਪਾਂ ‘ਤੇ ਹੱਥ ਅਜਮਾਇਆ ਹੈ। ਮੁੱਖ ਤੌਰ ‘ਤੇ ਉਹ ਵਾਰਤਕਾਰ ਹੈ। ਉਸ ਦੀਆਂ ਡੇਢ ਦਰਜਨ ਪੁਸਤਕਾਂ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਵਿੱਚ ਪ੍ਰਕਾਸ਼ਤ ਹੋ ਚੁੱਕੀਆਂ ਹਨ, ਪ੍ਰੰਤੂ ਉਸਨੇ ਬਹੁਤੇ ਨਾਟਕ ਲਿਖੇ ਹਨ। ਉਸ ਦੀਆਂ ਨਾਟਕ, ਆਲੋਚਨਾ, ਖੋਜ, ਜੀਵਨੀ, ਕਹਾਣੀ ਅਤੇ ਕਵਿਤਾ ਦੀਆਂ ਪੁਸਤਕਾਂ ਸਾਹਿਤਕ ਖੇਤਰ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਹਨ। ਕਵੀ ਹੋਣ ਕਰਕੇ ਉਸ ਦੀ ਵਾਰਤਕ ਰਸਦਾਇਕ ਹੁੰਦੀ ਹੈ। ਉਸ ਦੀਆਂ ਕਵਿਤਾ ਦੀਆਂ ਦੋ ਪੁਸਤਕਾਂ ‘ਧੰਨਵਾਦ! ਧੰਨਵਾਦ! ਧੰਨਵਾਦ!

ਸਾਹਿਤ, ਸੰਗੀਤ ਤੇ ਸਲੀਕਾ ਰੂਹ ਦੀ ਖ਼ੁਰਾਕ ਹੁੰਦੇ ਹਨ। ਇਸ ਰੂਹ ਦੀ ਖ਼ੁਰਾਕ ਦਾ ਮਾਧਿਅਮ ਬੋਲੀ ਹੁੰਦੀ ਹੈ। ਕਿਸੇ ਦੀ ਦੇਸ਼ ਦਾ ਸਭਿਆਚਾਰ ਉਸਦੇਸ਼ ਦੀ ਖ਼ੁਸ਼ਹਾਲੀ ਤੇ ਸੁੰਦਰਤਾ ਦਾ ਪ੍ਰਤੀਕ ਹੁੰਦਾ ਹੈ। ਸਭਿਆਚਾਰ ਵਿੱਚ ਭਾਵੇਂ ਖਾਣ ਪੀਣ, ਰਹਿਣ ਸਹਿਣ, ਪਹਿਰਾਵਾ ਅਤੇ ਹੋਰ ਬਹੁਤ ਕੁਝ ਸ਼ਾਮਲ ਹੁੰਦਾਹੈ ਪ੍ਰੰਤੂ ਸਾਹਿਤ ਤੇ ਸੰਗੀਤ ਇਸਦੇ ਬਹੁਤ ਹੀ ਮਹੱਤਵਪੂਰਨ ਅੰਗ ਹੁੰਦੇ ਹਨ, ਜਿਹੜੇ ਮਨੁੱਖ ਦੀ ਮਾਨਸਿਕ ਤ੍ਰਿਪਤੀ ਕਰਦੇ ਹਨ। ਜਿਹੜਾ ਮਨੁੱਖ ਮਾਨਸਿਕਤੌਰ ‘ਤੇ ਮਜ਼ਬੂਤ ਹੋਵੇਗਾ ਉਸਦਾ ਵਿਵਹਾਰ, ਰਹਿਣ ਸਹਿਣ ਅਤੇ ਮੇਲ ਮਿਲਾਪ ਸਮਾਜ ਵਿੱਚ ਸਦਭਾਵਨਾ ਪੈਦਾ ਕਰੇਗਾ। ਇਸ ਸਦਭਾਵਨਾ ਦੀ ਮੂੰਹ ਬੋਲਦੀ ਤਸਵੀਰ ਤਿੰਨ ਰੋਜ਼ਾ 18 ਜਨਵਰੀ