1.ਪੰਜਾਬੀ ਭਵਨ ਵਿੱਚ ਖੁੱਲ੍ਹਿਆ 'ਢਾਬਾ' ਅਤੇ ਅਕੈਡਮੀ ਦੇ ਹਿਤ

ਕੌਫੀ ਹਾਊਸ ਦਾ ਪਿਛੋਕੜ

ਅਕੈਡਮੀ ਦੇ ਅਹੁਦੇਦਾਰਾਂ, ਪ੍ਰਬੰਧਕੀ ਬੋਰਡ ਦੇ ਮੈਂਬਰਾਂ ਦੇ ਨਾਲ-ਨਾਲ ਸਾਧਾਰਨ ਮੈਂਬਰਾਂ ਨੂੰ ਵੀ ਪਤਾ ਹੈ ਕਿ ਮੀਆਂ ਮੀਰ ਭਵਨ ਦੀ ਇਮਾਰਤ ਦਾ ਨਕਸ਼ਾ ਹਾਲੇ ਤੱਕ ਸਮਰੱਥ ਅਧਿਕਾਰੀ ਕੋਲੋਂ ਪਾਸ ਨਹੀਂ ਕਰਵਾਇਆ ਗਿਆ। ਸਭ ਨੂੰ ਇਹ ਵੀ ਪਤਾ ਹੈ ਕਿ ਇਹ ਭਵਨ ਸਰਕਾਰੀ ਮਾਲੀ ਸਹਾਇਤਾ ਨਾਲ ਉਸਾਰਿਆ ਗਿਆ ਹੈ ਅਤੇ ਸਰਕਾਰੀ ਮਾਲੀ ਸਹਾਇਤਾ ਨਾਲ ਉਸਾਰੀ ਗਈ ਇਮਾਰਤ ਨੂੰ ਵਪਾਰਕ ਕੰਮਾਂ ਲਈ ਨਹੀਂ ਵਰਤਿਆ ਜਾ ਸਕਦਾ। ਪਿਛਲੇ ਪ੍ਰਬੰਧਕੀ ਬੋਰਡ ਵੱਲੋਂ ਇਸ ਭਵਨ ਦੀ ਸੁਚੱਜੀ ਵਰਤੋਂ ਲਈ ਸੁਝਾਅ ਦੇਣ ਲਈ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ

ਕਿਸੇ ਵੀ ਸੰਸਥਾ ਦੇ ਸੰਵਿਧਾਨ ਦੇ ਪਾਸ ਅਤੇ ਲਾਗੂ ਹੋਣ ਦੀ ਮਿਤੀ, ਮਹੀਨਾ ਅਤੇ ਸਾਲ ਉਸਦੇ ਸ਼ੁਰੂ ਵਿੱਚ ਦਰਜ ਹੁੰਦਾ ਹੈ। ਸਮੇਂ-ਸਮੇਂ ਸੰਵਿਧਾਨ ਵਿੱਚ ਹੋਈਆਂ ਸੋਧਾਂ ਦੀ ਮਿਤੀ ਅਤੇ ਸਾਲ ਵੀ ਦਰਜ ਹੁੰਦਾ ਹੈ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸੰਵਿਧਾਨ ਉਪਰ ਇਸ ਦੇ ਲਾਗੂ ਹੋਣ ਦੀ ਮਿਤੀ ਦਰਜ ਨਹੀਂ ਹੈ। ਇਸ ਲਈ ਪੱਕੇ ਤੌਰ 'ਤੇ ਇਸ ਦੇ ਲਾਗੂ ਹੋਣ ਦੀ ਮਿਤੀ ਬਾਰੇ ਕੁਝ ਨਹੀਂ ਆਖਿਆ ਜਾ ਸਕਦਾ। ਸੰਵਿਧਾਨ ਦੇ ਨਿਯਮ 3(ਅ) ਤੋਂ ਇਸਦੇ ਲਾਗੂ ਹੋਣ ਦੀ ਮਿਤੀ ਅਤੇ ਸਾਲ ਦਾ ਅੰਦਾਜ਼ਾ ਲਗਦਾ ਹੈ ਜੋ ਕਿ 01.10.1956 ਦੇ ਲਗਭਗ ਬਣਦਾ ਹੈ।

ਕਰੀਬ 57 ਸਾਲ ਪਹਿਲਾਂ ਬਣਿਆ ਸੰਵਿਧਾਨ ਆਪਣੇ ਸਮੇਂ ਦੀਆਂ ਲੋੜਾਂ ਅਨੁਸਾਰ ਸਹੀ ਬ

ਪੰਜਾਬੀਮਾਂ ਦੇ ਪਿਛਲੇ ਇਕ ਅੰਕ ਵਿਚ ਪਾਠਕਾਂ ਨੇ ਪੜ੍ਹਿਆ ਸੀ ਕਿ ਪੰਜਾਬੀ ਭਵਨ ਲੁਧਿਆਣਾ ਨੂੰ ਪੰਜਾਬੀ ਸਾਹਿਤ ਅਕਾਡਮੀ ਦੇ ਅਹੁਦੇਦਾਰਾਂ ਨੇ ਆਪਣੀਆਂ ਮਨਮਰਜ਼ੀਆਂ ਕਰ ਕੇ ਇਸ ਲੇਖਕਾਂ ਦੀ ਸਾਂਝੀ ਵਿਰਾਸਤੀ ਥਾਂ ਨੂੰ ਗਹਿਣੇ ਰੱਖਣ ਦਾ ਤਹੱਈਆ ਕੀਤਾ ਹੋਇਆ ਸੀ।ਅਸੀਂ ਲਗਾਤਾਰ ਇਸ ਨੂੰ ਬਚਾਉਣ ਦੀ ਜਦੋ ਜਹਿਦ ਕਰ ਰਹੇ ਹਾਂ। ਇਸ ਵਿਚ ਸਾਨੂੰ ਕੁਝ ਕਾਮਯਾਬੀ ਵੀ ਮਿਲੀ ਤੇ ਹੋਰ ਦੀ ਸਾਨੂੰ ਉਮੀਦ ਹੈ।ਮੇਰੇ ਵੱਲੋਂ ਕੀਤੀ ਜਾ ਰਹੀ ਕਾਨੂੰਨੀ ਚਾਰਾਜੋਈ ਬਾਰੇ ਮੈਂ ਲਗਾਤਾਰ ਪ੍ਰਸਾਸ਼ਨ ਅਤੇ ਸਬੰਧਿਤ ਅਥਾਰਟੀ ਦੇ ਸਪੰਰਕ ਵਿਚ ਹਾਂ। ਸਾਡੀ ਕਿਸੇ ਨਾਲ ਜਾਤੀ ਦੁਸ਼ਮਨੀ ਨਹੀਂ ਪਰ ਕਿਸੇ ਦੀਆਂ ਜਿਆਦਤੀਆਂ ਨੂੰ ਦੇਖੀ ਜਾਣਾ ਵੀ ਕਾਇਰਤਾ ਦੀ ਨਿਸ਼ਾਨ

ਸਾਡੇ ਇਸ ਲੇਖ ਦੇ ਉਦੇਸ਼:

ਸਾਡੇ ਇਸ ਲੇਖ ਦਾ ਪਹਿਲਾ ਉਦੇਸ਼ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੇ ਸ਼ੁੱਭਚਿੰਤਕਾਂ ਨੂੰ ਇਹ ਦਰਸਾਉਣਾ ਹੈ ਕਿ ਪੰਜਾਬੀ ਸਾਹਿਤ, ਭਾਸ਼ਾ ਅਤੇ ਸੱਭਿਆਚਾਰ ਦੇ ਵਿਕਾਸ ਲਈ ਨਿਯੁਕਤ ਸਰਕਾਰੀ ਅਧਿਕਾਰੀ ਅਤੇ ਸਾਡੇ ਨੁਮਾਇੰਦੇ ਕਿਸ ਤਰ੍ਹਾਂ ਸਰਕਾਰੀ ਫੰਡਾਂ ਨੂੰ ਆਪਣੇ ਸੈਰ ਸਪਾਟੇ ਅਤੇ ਨਿੱਜੀ ਐਸ਼ੋ ਇਸ਼ਰਤ ਲਈ ਵਰਤਦੇ ਹਨ। ਦੂਜਾ ਉਦੇਸ਼ ਇਹ ਸਪੱਸ਼ਟ ਕਰਨਾ ਹੈ ਕਿ ਅਜਿਹੇ ਸਵਾਰਥੀ ਪ੍ਰਬੰਧਕਾਂ ਕਾਰਨ ਹੀ ਪੰਜਾਬੀ ਸਾਹਿਤ ਅਤੇ ਭਾਸ਼ਾ ਦਾ ਵਿਕਾਸ ਨਹੀਂ ਹੋ ਰਿਹਾ।

ਸਾਹਿਤ ਅਕੈਡਮੀ ਦਿੱਲੀ ਅਤੇ ਉਸਦੇ ਸਲਾਹਕਾਰ ਬੋਰਡਾਂ ਦੀ ਸਥਾਪਨਾ:

ਸਾਹਿਤ ਅਕੈਡਮੀ ਨਵੀਂ ਦਿੱਲੀ ਦੀ ਸਥਾਪਨਾ ਭਾਰਤ ਦੀਆਂ ਵ

"ਪੰਜਾਬੀ ਸੂਬੋ" ਨੂੰ ਬਣੇ 49 ਸਾਲ ਹੋਣ ਵਾਲੇ ਹਨ। ਅਗਲੇ ਸਾਲ ਬੜੀ ਧੂਮ-ਧਾਮ ਨਾਲ ਸੂਬੇ ਦੀ ਸਥਾਪਨਾ ਦੀ ਗੋਲਡਨ ਜੁਬਲੀ ਬਣਾਈ ਜਾਵੇਗੀ। ਪੰਜਾਬੀ ਭਾਸ਼ਾ ਨੂੰ ਰਾਜ ਭਾਸ਼ਾ ਦਾ ਦਰਜਾ ਦਿਵਾਉਣ ਲਈ ਕਾਨੂੰਨ ਨੂੰ ਬਣਿਆਂ 48 ਸਾਲ ਹੋਣ ਵਾਲੇ ਹਨ। ਸਾਹਿਤਕਾਰਾਂ, ਚਿੰਤਕਾਂ, ਭਾਸ਼ਾ ਵਿਗਿਆਨੀਆਂ ਅਤੇ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਵੱਲੋਂ ਮਾਤ ਭਾਸ਼ਾ ਨੂੰ ਸਰਕਾਰੇ ਦਰਬਾਰੇ ਸਤਿਕਾਰ ਦਿਵਾਉਣ ਲਈ ਖੋਜ ਪੱਤਰ ਲਿਖੇ ਅਤੇ ਲੰਬੇ ਸੰਘਰਸ਼ ਕੀਤੇ। ਕੁਝ ਸਮਾਂ ਸੰਘਰਸ਼ਾਂ ਦਾ ਅਸਰ ਹੁੰਦਾ ਹੈ। ਪਨਾਲਾ ਫਿਰ ਉੱਥੇ ਦਾ ਉੱਥੇ ਹੋ ਜਾਂਦਾ ਹੈ।

ਇਸ ਸਮੇਂ ਦੌਰਾਨ ਮਾਤ ਭਾ੍ਹਾ ਪੰਜਾਬੀ ਅੱਗੇ ਵਧਣ ਦੀ ਥਾਂ ਪਿੱਛੇ ਨੂੰ ਮੁੜੀ ਹੈ| ਮਾ

ਤਫ਼ਤੀਸ਼ ਵਿਚ ਪੁਲਸ ਦੇ ਪਾਜ਼ ਉਧੇੜਨ ਕਾਰਨ ਮੈਨੂੰ ਸਰਕਾਰ ਦੇ ਕ੍ਰੋਧ ਦਾ ਸ਼ਿਕਾਰ ਹੋਣਾ ਪਿਆ ਸੀ। ਬਦਲੀਆਂ ਦਾ ਦੌਰ ਸ਼ੁਰੂ ਹੋਇਆ। ਕਈ ਥਾਂ ਧੱਕੇ ਖਵਾਉਣ ਬਾਅਦ 1992 ਵਿਚ ਮੈਨੂੰ ਲੁਧਿਆਣੇ ਬਦਲ ਦਿੱਤਾ ਗਿਆ। ਲੁਧਿਆਣਾ ਪੰਜਾਬ ਦਾ ਇੱਕੋ ਇੱਕ ਮਹਾਂਨਗਰ ਹੈ, ਜਿੱਥੇ ਵਿਗੜਿਆ ਪੂੰਜੀਵਾਦ ਪੂਰੇ ਜੋਬਨ ਉੱਪਰ ਟਹਿਕ ਰਿਹਾ ਹੈ। ਮੈਨੂੰ ਲੱਗਾ ਪੂੰਜੀਵਾਦ ਨੂੰ ਸਮਝਣ ਦਾ ਇਹ ਵਧੀਆ ਮੌਕਾ ਹੈ। ਮੈਂ ਆਪਣਾ ਤੀਸਰਾ ਨੇਤਰ ਖੋਲ੍ਹ ਲਿਆ। ਥੋੜ੍ਹੇ ਜਿਹੇ ਯਤਨਾਂ ਨਾਲ ਹੀ ਪੂੰਜੀਵਾਦ ਦੇ ਭੇਤਾਂ ਦੇ ਪਟਾਰੇ ਖੁੱਲ੍ਹਣ ਲੱਗੇ। ਮੈਨੂੰ ਪੈਸੇ ਹੱਥੀਂ ਕਾਨੂੰਨ ਵਿਕਦਾ ਪ੍ਰਤੱਖ ਨਜ਼ਰ ਆਉਣ ਲੱਗਾ। ਸਾਧਨ ਸੰਪੰਨ ਲੋਕ, ਪੈਸੇ ਦੇ ਜ਼ੋਰ ’ਤੇ ਵੱਡੇ-ਵੱਡੇ ਜੁਰਮ ਕਰ

ਸਕਰੀਨਿੰਗ ਕਮੇਟੀ ਦੇ ਸਾਰੇ ਮੈਂਬਰ ਸਲਾਹਕਾਰ ਬੋਰਡ ਦੇ ਮੈਂਬਰਾਂ ਵਿੱਚੋਂ ਨਾਮਜ਼ਦ ਕੀਤੇ ਜਾਂਦੇ ਹਨ। ਭਾਸ਼ਾ ਵਿਭਾਗ ਅਨੁਸਾਰ ਪੁਰਸਕਾਰਾਂ ਲਈ ਯੋਗ ਉਮੀਦਵਾਰਾਂ ਦੇ ਨਾਂਵਾਂ ਦੀ ਸਿਫਾਰਸ਼ ਸਲਾਹਕਾਰ ਬੋਰਡ ਦੇ ਮੈਂਬਰਾਂ ਵੱਲੋਂ ਕੀਤੀ ਜਾਂਦੀ ਹੈ। ਸਿਫਾਰਸ਼ੀ ਜੇ ਸਕਰੀਨਿੰਗ ਕਮੇਟੀ ਦਾ ਮੈਂਬਰ ਵੀ ਹੋਵੇ ਤਾਂ ਉਸਦਾ ਝੁਕਾਅ ਆਪਣੇ ਵੱਲੋਂ ਸੁਝਾਏ ਨਾਂਵਾਂ ਵੱਲ ਹੋਣਾ ਕੁਦਰਤੀ ਹੈ। ਕਮੇਟੀ ਵਿਚਲੇ ਆਪਣੇ ਰਸੂਖ ਦੀ ਵਰਤੋਂ ਕਰਕੇ, ਜਾਂ ਇੱਕ ਦੂਜੇ ਮੈਂਬਰਾਂ ਨਾਲ ਸਮਝੌਤਾ ਕਰਕੇ ਉਹ ਆਪਣੀ ਪਸੰਦ ਦੇ ਨਾਂਵਾਂ ਨੂੰ ਪੈਨਲਾਂ ਵਿੱਚ ਵੀ ਪਵਾਏਗਾ। ਇੱਕ ਨਹੀਂ, ਇੰਝ ਕਮੇਟੀ ਦੇ ਸਾਰੇ ਮੈਂਬਰ ਕਰਨਗੇ। ਇੱਥੇ ਹੀ ਬੱਸ ਨਹੀਂ, ਪੈਨਲਾਂ ਵਿੱਚੋਂ ਇੱਕ ਨਾਂ

ਅੱਧੀ ਸਦੀ ਪਹਿਲਾਂ ਸਾਹਿਤ ਅਕਾਦਮੀ, ਦਿੱਲੀ ਦੀ ਸਥਾਪਨਾ ਵੱਖ-ਵੱਖ ਭਾਰਤੀ ਭਾਸ਼ਾਵਾਂ ਦੇ ਸਾਹਿਤ ਦੇ ਵਿਕਾਸ ਤੇ ਲੋਕਾਂ ਅੰਦਰ ਸਾਹਿਤ ਪੜ੍ਹਨ ਦੀ ਰੁਚੀ ਪੈਦਾ ਕਰਨ ਲਈ ਹੋਈ ਸੀ। ਇਸ ਉਦੇਸ਼ ਦੀ ਪ੍ਰਾਪਤੀ ਲਈ ਅਕਾਦਮੀ ਵੱਲੋਂ ਖੇਤਰੀ ਭਾਸ਼ਾਵਾਂ ਦੇ ਉੱਤਮ ਸਾਹਿਤ ਦਾ ਅਨੁਵਾਦ ਕਰਵਾ ਕੇ ਬਾਕੀ ਭਾਰਤੀ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਇੱਕ ਦਾਅਵੇ ਅਨੁਸਾਰ ਹੁਣ ਤਕ ਸਾਹਿਤ ਅਕਾਦਮੀ ਕਰੀਬ ਪੰਜ ਹਜ਼ਾਰ ਪੁਸਤਕਾਂ ਤੀਹ ਤੋਂ ਵੱਧ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਕਰ ਚੁੱਕੀ ਹੈ। ਕੰਮ ਮਿਆਰੀ ਹੋਵੇ, ਇਸ ਵਾਸਤੇ ਸਲਾਹ-ਮਸ਼ਵਰੇ ਲਈ ਅਕਾਦਮੀ ਵੱਲੋਂ ਵੱਖ-ਵੱਖ ਭਾਸ਼ਾਵਾਂ ਦੇ ਸਲਾਹਕਾਰ ਬੋਰਡ ਗਠਿਤ ਕੀਤੇ ਜਾਂਦੇ ਹਨ। ਇਨ੍ਹਾਂ ਬੋਰਡਾਂ ਦੇ ਜ਼

ਮੇਰਾ ਜਨਮ ਭਾਵੇਂ ਬਰਨਾਲੇ ਦੇ ਨੇੜਲੇ ਇੱਕ ਪਿੰਡ ਭੋਤਨਾ ਵਿਚ ਹੋਇਆ ਪਰ ਸੁਰਤ ਬਰਨਾਲਾ ਸ਼ਹਿਰ ਵਿਚ ਸੰਭਾਲੀ। ਬਰਨਾਲੇ ਨੂੰ ਸਾਹਿਤਕਾਰਾਂ ਦਾ ਮੱਕਾ ਆਖਿਆ ਜਾਂਦਾ ਹੈ। ਇਸ ਸ਼ਹਿਰ ਅਤੇ ਇਸ ਦੇ ਆਲੇ-ਦੁਆਲੇ ਘੱਟੋ-ਘੱਟ 100 ਅਜਿਹੇ ਸਾਹਿਤਕਾਰ ਵੱਸਦੇ ਹਨ ਜਿਨ੍ਹਾਂ ਦੀਆਂ ਇੱਕ ਤੋਂ ਵੱਧ ਪੁਸਤਕਾਂ ਛਪੀਆਂ ਹੋਈਆਂ ਹਨ। ਬਰਨਾਲਾ ਖੇਤਰ ਵਿਚ ਸਾਹਿਤ ਸਿਰਜਣ ਦੀ ਪ੍ਰੇਰਨਾ ਬੱਚੇ ਨੂੰ ਗੁੜ੍ਹਤੀ ਵਿਚ ਹੀ ਮਿਲ ਜਾਂਦੀ ਹੈ। ਸਕੂਲ ਪੱਧਰ ਉੱਪਰ ਹੀ ਅੰਮ੍ਰਿਤਾ ਪ੍ਰੀਤਮ ਅਤੇ ਪਾਸ਼ ਦੀਆਂ ਕਵਿਤਾਵਾਂ, ਗੁਰਦਿਆਲ ਸਿੰਘ ਅਤੇ ਇੰਦਰ ਸਿੰਘ ਖਾਮੋਸ਼ ਦੇ ਨਾਵਲਾਂ ਬਾਰੇ ਬਹਿਸਾਂ ਹੋਣ ਲੱਗਦੀਆਂ ਹਨ। ਕਾਲਜ ਦੇ ਦਿਨਾਂ ਵਿਚ ਸਾਹਿਤ ਸਿਰਜਣਾ ਸ਼ੁਰੂ ਹੋ ਜਾਂਦੀ ਜ

ਪੰਜਾਬੀ ਸਾਹਿਤ, ਭਾਸ਼ਾ ਤੇ ਸੱਭਿਆਚਾਰ ਦੇ ਵਿਕਾਸ ਲਈ ਨਿਯੁਕਤ ਸਰਕਾਰੀ ਅਧਿਕਾਰੀ ਤੇ ਨੁਮਾਇੰਦੇ ਕਿਸ ਤਰ੍ਹਾਂ ਸਰਕਾਰੀ ਫੰਡਾਂ ਨੂੰ ਸੈਰ ਸਪਾਟੇ ਤੇ ਐਸ਼ੋ-ਇਸ਼ਰਤ ਲਈ ਵਰਤਦੇ ਹਨ, ਇਸਦਾ ਅੰਦਾਜ਼ਾ ਕੇਂਦਰ ਸਰਕਾਰ ਦੇ ਅਦਾਰੇ ਸਾਹਿਤ ਅਕਾਦਮੀ ਦੇ ਪੰਜਾਬੀ ਸਲਾਹਕਾਰ ਬੋਰਡ ਦੀਆਂ ਸਰਗਰਮੀਆਂ ’ਤੇ ਖ਼ਰਚਿਆਂ ਤੋਂ ਲਗਾਇਆ ਜਾ ਸਕਦਾ ਹੈ। ਅਜਿਹੇ ਸਵਾਰਥੀ ਪ੍ਰਬੰਧਕਾਂ ਕਾਰਨ ਹੀ ਪੰਜਾਬੀ ਸਾਹਿਤ ਤੇ ਭਾਸ਼ਾ ਦਾ ਵਿਕਾਸ ਨਹੀਂ ਹੋ ਰਿਹਾ।

ਸਾਹਿਤ ਅਕਾਦਮੀ ਦਿੱਲੀ ਦੀ ਸਥਾਪਨਾ ਵੱਖ-ਵੱਖ ਭਾਰਤੀ ਭਾਸ਼ਾਵਾਂ ਤੇ ਸਾਹਿਤ ਦੇ ਵਿਕਾਸ ਲਈ ਕੀਤਾ ਗਿਆ। ਇਸ ਲਈ ਹਰ ਭਾਸ਼ਾ ਦੇ ਸਲਾਹਕਾਰ ਬੋਰਡ ਦਾ ਗਠਨ ਕੀਤਾ ਜਾਂਦਾ ਹੈ। ਬੋਰਡ ਦੇ ਮੈਂਬਰ ਸਬੰਧਤ ਭਾਸ਼ਾ

61

ਹਰੀਸ਼ ਰਾਏ ਅਤੇ ਉਸ ਦੀ ਸੰਸਥਾ ਦੇ ਸੰਮਤੀ ਨਾਲ ਆ ਰਲਣ ਨਾਲ ਸੰਮਤੀ ਦਾ ਬਾਹੂਬਲ ਕਈ ਗੁਣਾ ਵਧ ਗਿਆ।

ਸੰਮਤੀ ਜਾਣਦੀ ਸੀ ਕਿ ਸਰਕਾਰਾਂ ਨੇ ਬਣਦੇ-ਟੁੱਟਦੇ ਰਹਿਣਾ ਹੈ। ਸਾਰੇ ਮੁੱਖ ਮੰਤਰੀ ਇਕੋ ਥੈਲੀ ਦੇ ਚੱਟੇ-ਵੱਟੇ ਹਨ। ਲੋਕ ਭਲਾਈ ਦੀ ਟੇਕ ਕਿਸੇ ਉਪਰ ਨਹੀਂ ਰੱਖੀ ਜਾ ਸਕਦੀ।

ਹਰੀਸ਼ ਰਾਏ ਦੇ ਸੁਝਾਅ ’ਤੇ ਸੰਮਤੀ ਨੇ ਆਪਣੇ ਹੱਥੀਂ ਆਪਣਾ ਆਪੇ ਹੀ ਕਾਰਜ ਸੰਵਾਰਣਾ ਸ਼ੁਰੂ ਕੀਤਾ।

ਪਿੰਡਾਂ ਵਿਚ ਪਿੰਡ ਪੱਧਰ ’ਤੇ ਅਤੇ ਸ਼ਹਿਰਾਂ ਵਿਚ ਵਾਰਡ ਪੱਧਰ ਤੇ ਸਮਝੌਤਾ ਕਮੇਟੀਆਂ ਬਣਾਈਆਂ ਗਈਆਂ। ਮਸਲੇ ਦੇ ਉੱਠਣ ਦੀ ਘੁਸਰ-ਮੁਸਰ ਸੁਣਦਿਆਂ ਹੀ ਇਹ ਇਕਾਈਆਂ ਦੋਹਾਂ ਧਿਰਾਂ ਨਾਲ ਸੰਪਰਕ ਕਰਦੀਆਂ। ਉਹਨਾਂ ਨੂੰ

51

ਹਲਕੀ ਨੀਲੀ ਵਰਦੀ ਪਾ ਕੇ ਫ਼ੈਕਟਰੀ ਵਿਚ ਮੁਸ਼ੱਕਤ ਕਰਨ ਆਏ ਹਾਕਮ ਦਾ ਧਰਮਪਾਲ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ।

ਡਿਪਟੀ ਦੀ ਕੁਰਸੀ ਅੱਗੇ ਮੇਜ਼ ਸੀ। ਮੇਜ਼ ਦੇ ਦੂਜੇ ਪਾਸੇ ਹਾਕਮ ਖੜਾ ਸੀ। ਉਸ ਦੇ ਬੈਠਣ ਲਈ ਨਾ ਕੁਰਸੀ ਸੀ, ਨਾ ਸਟੂਲ।

ਧਰਮਪਾਲ ਨੇ ਦਰਾਜ਼ ਖੋਲ੍ਹਿਆ। ਵਿਚੋਂ ਜੇਲ੍ਹ ਮੈਨੂਅਲ ਕੱਢ ਕੇ ਮੇਜ਼ ਤੇ ਰੱਖ ਲਿਆ। ਫੇਰ ਹਾਕਮ ਨੂੰ ਆਖਣ ਲੱਗਾ।

“ਤੂੰ ਜੇਲ੍ਹ ਮੈਨੂਅਲ ਦਾ ਹਵਾਲਾ ਦੇ ਕੇ ਆਖੇਂਗਾ ਕਿ ਕੈਦੀ ਤੋਂ ਉਸ ਦੀ ਯੋਗਤਾ ਅਤੇ ਸਰੀਰਕ ਸਮਰੱਥਾ ਅਨੁਸਾਰ ਕੰਮ ਲੈਣਾ ਚਾਹੀਦਾ ਹੈ। ਮੈਂ ਬੀ-ਕਲਾਸ ਕੈਦੀ ਹਾਂ। ਮੈਥੋਂ ਹਲਕਾ-ਫੁਲਕਾ ਕੰਮ ਲਓ। ਜੇਲ੍ਹ ਪ੍ਰਸ਼ਾਸਨ ਨੇ ਪੂਰੇ ਸੱਤ ਸਾਲ ਇਹਨਾਂ

41

ਅੱਜ ਗਊ-ਪੂਜਾ ਦਾ ਤਿਉਹਾਰ ਸੀ।

ਛੜਿਆਂ ਦੀ ਬੈਰਕ ਵਿਚ ਚਹਿਲ-ਪਹਿਲ ਦੀ ਥਾਂ ਮਾਤਮ ਛਾਇਆ ਹੋਇਆ ਸੀ। ਕੈਦੀਆਂ ਨੂੰ ਇਸ ਦਿਨ ਦੀ ਉਡੀਕ ਗਿਆਰਾਂ ਮਹੀਨੇ ਉਨੱਤੀ ਦਿਨ ਰਹਿੰਦੀ ਸੀ।

ਇਸ ਬੈਰਕ ਦਾ ਚੀਫ਼ ਵਾਰਡਰ ਹਰੀ ਓਮ ਗਊ ਭਗਤ ਸੀ। ਹਰ ਰੋਜ਼ ਸਵੇਰੇ ਉੱਠ ਕੇ ਉਹ ਪਹਿਲਾਂ ਗਊਸ਼ਾਲਾ ਜਾਂਦਾ ਸੀ। ਗਊਆਂ ਦੇ ਪੈਰੀਂ ਹੱਥ ਲਾ ਕੇ ਉਹਨਾਂ ਨੂੰ ਪੱਠੇ ਪਾਉਂਦਾ ਸੀ। ਫੇਰ ਮੰਦਰ ਜਾ ਕੇ ਪੂਜਾ ਕਰਦਾ ਸੀ, ਫੇਰ ਕੰਮ ’ਤੇ ਆਉਂਦਾ ਸੀ।

ਤਿਉਹਾਰ ਤੋਂ ਇਕ ਹਫ਼ਤਾ ਪਹਿਲਾਂ ਉਸ ਨੂੰ ਚਾਅ ਚੜ੍ਹ ਜਾਂਦਾ ਸੀ। ਕੋਲ ਖੜੋ ਕੇ ਉਹ ਸਾਰੀ ਬੈਰਕ ਦੀ ਸਫ਼ਾਈ ਕਰਾਉਂਦਾ ਸੀ। ਨਾਈ ਬੁਲਾ ਕੇ ਕੈਦੀਆਂ ਦੀ ਸ਼ੇਵ ਅਤੇ ਹਜਾਮਤ ਕਰਾ

31

ਸੰਮਤੀ ਦਾ ਸਾਰੇ ਇਲਾਕੇ ਵਿਚ ਪੱਕਾ ਜਨ-ਆਧਾਰ ਬਣ ਚੁੱਕਾ ਸੀ। ਇਲਾਕੇ ਵਿਚ ਕੰਮ ਕਰਦੀ ਹਰ ਛੋਟੀ-ਵੱਡੀ ਸੰਸਥਾ ਦੀ ਕਿਸੇ ਨਾ ਕਿਸੇ ਸਮੇਂ ਸੰਮਤੀ ਨੇ ਸਹਾਇਤਾ ਕੀਤੀ ਸੀ। ਵੱਡੇ ਸੰਘਰਸ਼ਾਂ ਸਮੇਂ ਕਿਸੇ ਵੀ ਸਮੇਂ ਉਹਨਾਂ ਨੂੰ ਹਾਕ ਮਾਰੀ ਜਾ ਸਕਦੀ ਸੀ।

ਚੋਣਾਂ ਸਿਰ ’ਤੇ ਆ ਚੁੱਕੀਆਂ ਸਨ। ਆਪਣੀਆਂ ਭੈੜੀਆਂ ਕਾਰਗੁਜ਼ਾਰੀਆਂ ਕਾਰਨ ਸਰਕਾਰ ਪੂਰੀ ਤਰ੍ਹਾਂ ਬਦਨਾਮ ਹੋ ਚੱਕੀ ਸੀ। ਸੱਤਾਧਾਰੀ ਪਾਰਟੀ ਦੇ ਨੇਤਾਵਾਂ ਨੂੰ ਲੋਕਾਂ ਨੂੰ ਮੂੰਹ ਦਿਖਾਉਣ ਵਿਚ ਦਿੱਕਤ ਪੇਸ਼ ਆ ਰਹੀ ਸੀ। ਆਪਣੇ ਹੱਕ ਵਿਚ ਵੋਟਾਂ ਮੰਗਣ ਦਾ ਉਹਨਾਂ ਕੋਲ ਕੋਈ ਮੁੱਦਾ ਨਹੀਂ ਸੀ।

ਲੋਹਾ ਗਰਮ ਸੀ। ਸਰਕਾਰ ’ਤੇ ਦਬਾਅ ਪਾ ਕੇ ਆਪਣੀ ਗੱਲ ਮੰਨਵ

21

ਪੰਛੀਆਂ ਦੀ ਬੈਰਕ ਵੱਲ ਜਾਂਦੇ ਮੀਤੇ ਨੂੰ ਲੱਗ ਰਿਹਾ ਸੀ, ਜਿਵੇਂ ਉਹ ਨਰਕਾਂ ‘ਚੋਂ ਛੁੱਟ ਕੇ ਆਇਆ ਹੋਵੇ।

ਇਕ ਸਾਲ ਰਹਿ ਕੇ ਵੀ ਸਿੰਘਾਂ ਦੀ ਬੈਰਕ ਉਸ ਨੂੰ ਆਪਣੀ ਨਹੀਂ ਸੀ ਲੱਗੀ।

ਪਹਿਲੇ ਕੁਝ ਮਹੀਨੇ ਉਸ ਨੇ ਲੰਬੇ-ਚੌੜੇ ਸੁਪਨੇ ਲਏ ਸਨ। ਸਿੰਘ ਸਜਣ ਦਾ ਭੂਤ ਉਸ ਦੇ ਸਿਰ ’ਤੇ ਸਵਾਰ ਰਿਹਾ ਸੀ। ਜਥੇਬੰਦੀ ਦੇ ਮੁੱਢਲੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਉਸ ਨੇ ਦਾੜ੍ਹੀ ਕੇਸ ਵਧਾ ਲਏ ਸਨ। ਨਿੱਤਨੇਮ ਕਰਨਾ ਸ਼ੁਰੂ ਕਰ ਦਿੱਤਾ ਸੀ। ਪਿਛਲਿਆਂ ਨਾਲੋਂ ਨਾਤਾਤੋੜ ਲਿਆ ਸੀ। ਸੰਮਤੀ ਵਾਲਿਆਂ ਨਾਲ ਮਜਬੂਰੀ ਵੱਸ ਗਿਣਤੀ ਦੀਆਂ ਮੁਲਾਕਾਤਾਂ ਕੀਤੀਆਂ ਸਨ। ਭਰਾਵਾਂ ਵਰਗਾ ਪਾਲਾ ਕਿਸ ਖੂਹ ਖਾਤੇ ਵਿਚ ਰੁਲ ਰਿਹਾ ਹੈ,

11

ਸਿੰਘਾਂ ਦੀ ਬੈਰਕ ਵਿਚ ਸੰਤਰੀ ਦੀ ਦਾੜ੍ਹੀ ਖੁੱਲ੍ਹੀ ਸੀ। ਵਰਦੀ ਦੀ ਥਾਂ ਉਸ ਨੇ ਹਲਕੇ ਨੀਲੇ ਰੰਗ ਦਾ ਕੁੜਤਾ-ਪਜਾਮਾ ਪਾਇਆ ਹੋਇਆ ਸੀ। ਪੈਰੀਂ ਤਿੱਲੇਦਾਰ ਜੁੱਤੀ ਸੀ। ਉਹ ਖ਼ਾਲੀ ਹੱਥ ਸੀ। ਬੈਰਕ ਵਿਚ ਸੰਤਰੀ ਦਾ ਅਤੇ ਸੰਤਰੀ ਕੋਲ ਬੰਦੂਕ ਦਾ ਹੋਣਾ ਜ਼ਰੂਰੀ ਸੀ। ਇਹ ਸੰਤਰੀ ਸੀ ਜਾਂ ਕੋਈ ਸਿੰਘ, ਮੀਤਾ ਇਹ ਸਮਝਣ ਦਾ ਯਤਨ ਕਰਨ ਲੱਗਾ।

ਸੰਤਰੀ ਨੇ ਮੀਤੇ ਨੂੰ ਗੇਟ ਕੋਲ ਖੜ੍ਹਾਇਆ ਅਤੇ ਆਪ ਕਾਗ਼ਜ਼-ਪੱਤਰ ਲੈ ਕੇ ਮੁਨਸ਼ੀ ਦੇ ਦਫ਼ਤਰ ਜਾ ਵੜਿਆ।

ਵਿਹਲਾ ਖੜਾ ਮੀਤਾ ਆਪਣੀ ਨਵੀਂ ਰਿਹਾਇਸ਼ ਦਾ ਜਾਇਜ਼ਾ ਲੈਣ ਲੱਗਾ।

ਹੁਣ ਤਕ ਮੀਤਾ ਕਈ ਜੇਲ੍ਹਾਂ ਗਾਹ ਚੁੱਕਾ ਸੀ। ਬਹੁਤੀਆਂ ਬੈਰਕਾਂ ਦੇ ਵਿਹੜੇ ਵਿਰਾਨ ਅਤੇ

1

 

ਸ਼ਹਿਰ ਵਿਚਲੀ ਜੇਲ੍ਹ ਛੋਟੀ ਸੀ। ਉਥੇ ਕੇਵਲ ਹਵਾਲਾਤੀਆਂ ਜਾਂ ਛੋਟੀ-ਮੋਟੀ ਸਜ਼ਾ ਭੁਗਤ ਰਹੇ ਕੈਦੀਆਂ ਨੂੰ ਰੱਖਿਆ ਜਾਂਦਾ ਸੀ। ਉਮਰ ਕੈਦ ਦੀ ਸਜ਼ਾ ਭੁਗਤਣ ਲਈ ਖ਼ਤਰਨਾਕ ਅੱਤਵਾਦੀਆਂ ਨੂੰ ਕੇਂਦਰੀ ਜੇਲ੍ਹ ਭੇਜਿਆ ਜਾਂਦਾ ਸੀ।

ਕੇਂਦਰੀ ਜੇਲ੍ਹ ਮਾਇਆ ਨਗਰ ਵਿਚ ਸੀ ਅਤੇ ਮਾਇਆ ਨਗਰ ਇਥੋਂ ਕਰੀਬ ਸੌ ਕਿੱਲੋਮੀਟਰ ਦੂਰ ਸੀ।

ਸ਼ਾਇਦ ਸੂਬੇ ਦਾ ਇਹ ਪਹਿਲਾ ਮੁਕੱਦਮਾ ਸੀ ਜਿਸ ਵਿਚ ਅੱਤਵਾਦੀਆਂ ਨੂੰ ਸਜ਼ਾ ਹੋਈ ਸੀ। ਨਹੀਂ ਤਾਂ ਹੁਣ ਤਕ ਇਹ ਬਰੀ ਹੁੰਦੇ ਰਹੇ ਸਨ।

ਸੌ ਮੀਲ ਲੰਬੇ ਰਸਤੇ ਵਿਚ ਅੱਤਵਾਦੀਆਂ ਵੱਲੋਂ ਪੁਲਿਸ ਵੈਨ ’ਤੇ ਹਮਲਾ ਕਰਨ ਅਤੇ ਆਪਣੇ ਸਾਥੀਆਂ ਨੂੰ ਛੁਡਾ ਲੈਣ ਦੀ ਪੂਰੀ ਸੰਭਾਵਨ

25

ਸੰਘ ਸੁਰਜੀਤ ਹੋ ਚੱਕਾ ਸੀ। ਮੁੱਖ ਮੰਤਰੀ ਮੁੜ ਕੇਸ ਵਿਚ ਦਿਲਚਸਪੀ ਲੈਣ ਲੱਗਾ ਸੀ। ਇਸ ਨਾਲ ਅਫ਼ਸਰਾਂ ਨੂੰ ਰਾਹਤ ਮਹਿਸੂਸ ਹੋਣ ਲੱਗੀ।

ਲੋਕਾਂ ਦਾ ਭਰੋਸਾ ਜਿੱਤਣ ਲਈ ਨਵੇਂ ਆਏ ਮੁੱਖ ਅਫ਼ਸਰ ਨੇ ਥਾਣੇ ਅਖੰਡ ਪਾਠ ਖੁਲ੍ਹਵਾਇਆ। ਪਤਵੰਤੇ ਸੱਜਣਾਂ ਤੋਂ ਇਲਾਵਾ ਪੁਲਿਸ ਕਪਤਾਨ ਅਤੇ ਡਿਪਟੀ ਕਮਿਸ਼ਨਰ ਨੂੰ ਬੁਲਾਇਆ ਗਿਆ। ਮਹਾਰਾਜ ਦੀ ਹਜ਼ੂਰੀ ਵਿਚ ਪੁਲਿਸ ਵਾਲਿਆਂ ਨੇ ਸਹੁੰ ਖਾਧੀ, ਅੱਗੋਂ ਤੋਂ ਨਾ ਉਹ ਗ਼ਲਤ ਕੰਮ ਕਰਨਗੇ, ਨਾ ਰਿਸ਼ਵਤ ਲੈਣਗੇ।

ਜ਼ਿਲ੍ਹਾ ਅਟਾਰਨੀ ਨੇ ਕਈ ਦਿਨ ਪਹਿਲਾਂ ਹੀ ਸ਼ਹਿਰ ’ਚ ਡੇਰਾ ਲਾ ਲਿਆ। ਆਪਣੀ ਸਹਾਇਤਾ ਲਈ ਦੋ ਡਿਪਟੀ ਜ਼ਿਲ੍ਹਾ ਅਟਾਰਨੀਆਂ ਨੂੰ ਬੁਲਾ ਲਿਆ।

ਸਾਰੀ ਮਿਸਲ ਦਾ

17

ਕਚਹਿਰੀ ਤੋਂ ਬਚਨ ਸਿੰਘ ਸਿੱਧਾ ਡਿਪਟੀ ਦੇ ਘਰ ਨੂੰ ਹੋ ਲਿਆ।

ਇਸ ਕੇਸ ਬਾਰੇ ਸੋਚ ਸੋਚ  ਉਸ ਦਾ ਬਲੱਡ ਪ੍ਰੈਸ਼ਰ ਹਾਈ ਹੋ ਗਿਆ ਸੀ। ਅਜੀਬ ਬਲਾ ਗਲ ਆ ਪਈ ਸੀ। ਸਰਕਾਰ ਇਸ ਕੇਸ ਪ੍ਰਤੀ ਜਿੰਨੀ ਸੰਜੀਦਾ ਸੀ, ਬਚਨ ਸਿੰਘ ਓਨਾ ਹੀ ਲਾਪਰਵਾਹ। ਉਹ ਆਪਣੇ ਆਪ ਨੂੰ ਕੋਸ ਰਿਹਾ ਸੀ। ਆਪਣੇ ਆਲਸੀ ਸੁਭਾਅ ’ਤੇ ਲਾਹਨਤਾਂ ਪਾ ਰਿਹਾ ਸੀ। ਬਚਨ ਸਿੰਘ ਨੇ ਰੱਤੀ ਭਰ ਵੀ ਧਿਆਨ ਦਿੱਤਾ ਹੰਦਾ ਤਾਂ ਇਹ ਦੁਰਗਤ ਨਾ ਹੁੰਦੀ। ਕੇਸ ਨਾਲ ਜੋ ਹੋਣਾ ਸੀ, ਹੋ ਚੁੱਕਾ ਸੀ। ਹੁਣ ਬਚਨ ਸਿੰਘ ਦੀ ਦੁਰਦਸ਼ਾ ਦੀ ਵਾਰੀ ਸੀ।

ਜ਼ਿਲ੍ਹਾ ਅਟਾਰਨੀ ਦਾ ਫ਼ੋਨ ਆਇਆ ਸੀ। ਗਵਾਹਾਂ ਦੇ ਬਿਆਨਾਂ ਦੀਆਂ ਨਕਲਾਂ ਸ਼ਾਮ ਤੱਕ ਸੰਗਰੂਰ ਭੇਜ ਦਿੱਤੀਆਂ ਜਾ

9

ਸੰਮਤੀ ਦੀਆਂ ਠੱਪ ਹੋਈਆਂ ਸਰਗਰਮੀਆਂ ’ਤੇ ਗੁਰਮੀਤ ਡਾਹਡਾ ਦੁਖੀ ਸੀ।

ਪਾਲੇ ਅਤੇ ਮੀਤੇ ਦਾ ਚਲਾਨ ਪੇਸ਼ ਹੋ ਚੁੱਕਾ ਸੀ। ਕੁਝ ਦਿਨਾਂ ਬਾਅਦ ਸੁਣਵਾਈ ਸ਼ੁਰੂ ਹੋਣ ਵਾਲੀ ਸੀ। ਦੋਸ਼ੀਆਂ ਦੀ ਅਗਾਂਹ ਪੈਰਵਾਈ ਕੀਤੀ ਜਾਵੇ ਜਾਂ ਨਾ, ਸੰਮਤੀ ਤੋਂ ਇਹ ਫ਼ੈਸਲਾ ਨਹੀਂ ਸੀ ਹੋ ਰਿਹਾ।

ਸੰਮਤੀ ਵਿਚਲੀਆਂ ਕੁਝ ਧਿਰਾਂ ਦਾ ਵਿਚਾਰ ਸੀ ਕਿ ਸੰਮਤੀ ਦਾ ਗਠਨ ਪੁਲਿਸ ਅੱਤਿਆਚਾਰਾਂ ਨੂੰ ਠੱਲ੍ਹ ਪਾਉਣ ਲਈ ਕੀਤਾ ਗਿਆ ਸੀ। ਪਾਲੇ ਅਤੇ ਮੀਤੇ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਹ ਅੱਤਿਆਚਾਰ ਬੰਦ ਹੋ ਚੁੱਕਾ ਸੀ। ਹੁਣ ਸੰਮਤੀ ਦੀ ਕੋਈ ਜ਼ਰੂਰਤ ਨਹੀਂ ਸੀ। ਇਸ ਨੂੰ ਭੰਗ ਕਰ ਦੇਣਾ ਚਾਹੀਦਾ ਹੈ।

ਸੰਮਤੀ ਦਾ ਇਕ ਸ਼ਕਤੀਸ਼ਾਲੀ ਧੜਾ