ਕਈ ਲੋਕ ਮੇਰੇ ਕੋਲੋਂ ਪੁਛਦੇ ਹਨ ਕਿ ਮੈਂ ਪੰਜਾਬ ਦੀ ਕਲਾ, ਲੋਕ ਗੀਤ, ਬੋਲੀ ਅਤੇ ਸਾਹਿਤ ਵਿਚ ਏਨੀ ਦਿਨਚਸਪੀ ਕਿਉਂ ਲੈਂਦਾ ਹਾਂ। ਸੁਣੋਂ ਮੇਰਾ ਜਬਾਬ :-

ਸੰਨ 1947 ਵਿਚ ਜਦ ਮੁਲਕ ਦਾ ਬਟਵਾਰਾ ਹੋਇਆ ਤਾਂ ਪੱਛਮੀ ਪੰਜਾਬ ਦੇ ਪੰਜਾਬੀ ਦਿੱਲੀ ਵਿਚ ਆਏ ਅਤੇ ਹੋਰ ਥਾਵਾਂ ਵਿਚ ਵੀ ਫੈਲ ਗਏ, ਜਿਥੇ ਵੀ ਸਿਰ ਲੁਕਾਉਣ ਦੀ ਥਾਂ ਲੱਭੀ। ਮੈਂ ਦੇਖਿਆ ਕਿ ਭਾਰਤ ਦੇ ਬਾਕੀ ਲੋਕ, ਖਾਸ ਕਰ ਜਮਨਾ ਪਾਰ ਦੇ ਲੋਕ ਇਨ੍ਹਾਂ ਨੂੰ ਨੀਮ ਵਹਿਸ਼ੀ ਜਿਹਾ ਸਮਝਦੇ ਸਨ। ਬਹੁਤ ਸਾਰੇ ਦੁਕਾਨਦਾਰ ਪੇਸ਼ਾਂ ਵਾਲਿਆਂ ਨੇ ਮਿਲਣ ਆਉਣਾ ਤਾਂ ਟੁੱਟੀ-ਫੁੱਟੀ ਹਿੰਦੁਸਤਾਨੀ ਵਿਚ ਗੱਲ ਕਰਨੀ, ਜਿਦ੍ਹੇ ਵਿਚ ਅਧੀ ਪੰਜਾਬੀ ਹੋਣੀ। ਇੰਜ ਲਗਣਾ ਜਿਵੇਂ ਇਹ ਨਾ ਹਨ, ਤ

ਕਾਫ਼ੀ ਚਿਰ ਤੋਂ ਮੈਂ ਆਪਣੇ ਪਿੰਡ ਦੀ ਝੰਡੋ ਮਿਰਾਸਨ ਦੀਆਂ ਅਲਾਹੁਣੀਆਂ ਰੀਕਾਰਡ ਕਰਨੀਆਂ ਚਾਹੁੰਦਾ ਸਾਂ। ਪੰਜਾਬ ਦੇ ਲਗਭਗ ਸਭ ਮਿਰਾਸੀ ਪਾਕਿਸਤਾਨ ਚਲੇ ਗਏ ਹਨ। ਝੰਡੋ ਮਿਰਾਸਨ ਵਰਗੀ ਕੋਈ ਟਾਂਵੀ ਸਬੱਬ ਨਾਲ ਇਧਰ ਬਚੀ ਹੋਈ ਹੈ। ਮੈਨੂੰ ਡਰ ਸੀ ਕਿ ਕਿਤੇ ਇਹ ਉਂਜ ਨਾ ਚਲ ਵੱਸੇ। ਪੰਜਾਬ ਦੇ ਮਿਰਾਸੀ ਬੜੇ ਗੁਣੀ ਬੰਦੇ ਸਨ। ਉਨ੍ਹਾਂ ਪਾਸ ਸਾਡਾ ਬਿਅੰਤ ਸਾਹਿਤੱਕ ਤੇ ਸਭਿਆਚਾਰਕ ਵਿਰਸਾ ਸਾਂਭਿਆ ਹੋਇਆ ਸੀ। ਰਾਗ ਰੰਗ ਤਮਾਸ਼ੇ ਨਕਲਾਂ ਆਦਿ ਦੀ ਤਾਂ ਉਨ੍ਹਾਂ ਦੀ ਇਜਾਰਾਦਾਰੀ ਸੀ। ਮੌਕਾ ਮਿਲਣ 'ਤੇ ਮੈਂ ਪਿੰਡ ਗਿਆ ਤਾਂ ਝੰਡੋ ਨੂੰ ਕੋਲ ਬਿਠਾ ਕੇ ਕੁਛ ਅਲਾਹੁਣੀਆਂ ਕਲਮਬੰਦ ਕੀਤੀਆਂ। ਬਿਨਾਂ ਟੀਕਾ ਟਿਪਣੀ ਉਹਦੇ ਮੂੰਹੋਂ ਸੁਣੀਆਂ ਪੇਸ਼ ਕ

ਜੇ ਇਸਤ੍ਰੀ ਨੂੰ ਆਪਣੇ ਪਤੀ ਵਲੋਂ ਖਜ਼ਾਨਾ ਸਮਝਿਆ ਜਾਂਦਾ ਹੈ ਤਾਂ ਉਹ ਰੋਹਤਕ ਦੀ ਜਾਟ ਇਸਤ੍ਰੀ ਹੈ। ਜਾਟਨੀ ਆਪਣੇ ਪਤੀ ਦੇ ਹਰ ਕੰਮ ਵਿਚ ਹੱਥ ਵਟਾਉਂਦੀ ਹੈ, ਸਵਾਏ ਹਲ ਵਾਹੁਣ ਦੇ ਖੂਹ ਯਾਂ ਗੱਡ ਹੱਕਣ ਦੇ। ਨਾਲ ਹੀ ਉਹ ਉਸ ਦੇ ਘਰ ਦੀ ਇਕ ਅਤਿ ਚੰਗੀ ਸੁਆਣੀ ਵੀ ਹੈ। ਇਹ ਵਿਸ਼ੇਸ਼ ਵਰਨਣ ਯੋਗ ਹੈ ਕਿ ਜਾਟ ਦਾ ਹਰ ਅਖਾਣ ਜਾਟ ਤੇ ਇਸ ਦੀ ਪਤਨੀ ਵਿਚਕਾਰ ਇਕ ਵਾਰਤਾਲਾਪ ਦਾ ਰੂਪ ਧਾਰਨ ਕਰ ਲੈਂਦਾ ਹੈ। ਇਕ ਅਖਾਣ ਵਿਚ ਪੁਰਸ਼ ਇਸਤ੍ਰੀ ਦੀ ਪਰਖ-ਕਸਵੱਟੀ ਇਸ ਤਰ੍ਹਾਂ ਵਰਨਣ ਕਰਦਾ ਹੈ :

“ਦਾਤਾ ਕਾਲ ਪਰਖੀਏ ਧੀਨਾਂ ਫਾਗਨ ਮਾਂਹ

ਇਸਤ੍ਰੀ ਉਸ ਦਿਨ ਪਰਖੀਏ ਜੇ ਧੰਨ ਪੱਲੇ ਨਾਂਹ"

ਤੇ ਇਸ ਤਰ੍ਹਾਂ ਇਕ ਹੋਰ ਲਕੋਕਤ

ਟਣ, ਟਣ, ਟਣ, ਟੱਲੀਆਂ ਦੀ ਆਵਾਜ਼ ਆਈ ਤੇ ਮੇਰੀ ਅੱਖ ਖੁੱਲ੍ਹ ਗਈ। ਹਾਲੇ ਮੂੰਹ ਝਾਖਰਾ ਸੀ, ਤੇ ਹਾਲੀ ਜੱਟ ਬਲਦਾਂ ਦੀਆਂ ਜੋਗਾਂ ਨੂੰ ਹੱਕੀ ਖੇਤਾਂ ਵਲ ਜਾ ਰਹੇ ਹਨ। ਸਵੇਰ ਦਾ ਤਾਰਾ ਸਾਹਮਣੇ ਪਹਾੜ ਦੀ ਜੋਤ ’ਤੇ ਚਮਕ ਰਿਹਾ ਸੀ, ਤੇ ਉਹਦੇ ਆਲੇ ਦੁਆਲੇ ਨਿੰਮੀ ਨਿੰਮੀ ਰੋਸ਼ਨੀ ਦਾ ਦਾਇਰਾ ਸੀ, ਜੋ ਇੰਜ ਲਗਦਾ ਸੀ ਜਿਵੇਂ ਪਰਵਾਰ ਲਗਾ ਹੋਵੇ। ਮੈਂ ਉਠ ਕੇ ਦਰਿਆ ਦੇ ਢਾਹੇ ਉਤੇ ਗਿਆ। ਬਰਫ਼ਾਨੀ ਪਹਾੜਾਂ ਵਲੋਂ ਠੰਢੀ ਹਵਾ ਰੁਮਕ ਰਹੀ ਸੀ, ਜਿਸ ਨੇ ਕਾਂਬਾ ਛੇੜ ਦਿਤਾ। ਕੂੰਜਾਂ ਦੀ ਇਕ ਡਾਰ ਮੈਦਾਨਾਂ ਵਲ ਉੱਡੀ ਜਾ ਰਹੀ ਸੀ, ਤੇ ਉਨ੍ਹਾਂ ਦੀ ਆਵਾਜ਼ ਆਈ, ਜਿਵੇਂ ਔਰਗਨ ਵਜੋਂ ਰਿਹਾ ਹੋਵੇ। ਕਿੰਨੀ ਸ਼ੁਭ ਹੈ ਸਾਰਸਾਂ ਦੀ ਆਵਾਜ਼। ਇਹ ਹੈ ਸ

ਜਦੋਂ ਅਸੀਂ ਕਾਂਗੜੇ ਦੇ ਡਾਕ ਬੰਗਲੇ ਤੋਂ ਚੱਲੇ ਅਜੇ ਮੂੰਹ ਝਾਖਰਾ ਹੀ ਸੀ। ਸੂਰਜ ਬਾਨ ਗੰਗਾ ਨੂੰ ਪਾਰ ਕਰਨ ਤੋਂ ਪਿਛੋਂ ਚੜ੍ਹਿਆ। ਬਾਨ ਗੰਗਾ ਤੋਂ ਪਾਰ ਕਾਂਗੜੇ ਦੇ ਕਿਲ੍ਹੇ ਦਾ ਇਕ ਅਦੁੱਤੀ ਨਜ਼ਾਰਾ ਦਿਖਾਈ ਦੇਂਦਾ ਹੈ। ਸੜਕ ਬੜੀ ਭੀੜੀ ਹੈ ਤੇ ਸੱਪਣੀ ਵਾਂਗ ਵੱਲ ਖਾਂਦੀ ਹੋਈ ਚਲੀ ਜਾਂਦੀ ਹੈ। ਇਥੋਂ ਰੇਲ ਦੀ ਲਾਈਨ ਵੀ ਨਜ਼ਰ ਆਉਂਦੀ ਹੈ ਤੇ ਅਸੀਂ ਵੇਖਿਆ, ਕੁਝ ਯਾਤਰੀ ਰੇਵਲੇ ਸਟੇਸ਼ਨ ਤੋਂ ਜਵਾਲਾ ਮੁਖੀ ਸੜਕ ਵੱਲ ਤੁਰੇ ਜਾ ਰਹੇ ਸਨ। ਅਖ਼ੀਰ ਅਸੀਂ ਰਾਣੀ ਤਾਲ ਪੁੱਜੇ। ਇਥੇ ਇਕ ਥਾਣਾ ਹੈ, ਪਹਾੜੀ ਦੇ ਬਿਲਕੁਲ ਉਤੇ ਡਾਕ ਬੰਗਲਾ ਹੈ। ਇਥੋਂ ਧੌਲੀਧਾਰ ਦਾ ਅਤਿ ਸੁੰਦਰ ਦ੍ਰਿਸ਼ ਦਿਖਾਈ ਦੇਂਦਾ ਹੈ।

ਡਾਕ ਬੰਗਲੇ ਦੇ ਕੋਲ ਇਕ

ਬਾਜ਼ਾਰ ਵਿਚੋਂ ਲੰਘਦੇ, ਸੂਦਾਂ ਦੀਆਂ ਹੱਟੀਆਂ ਤੱਕਦੇ, ਅਸੀਂ ਅੰਦਰੇਟੇ ਤੋਂ ਨਿਕਲ ਕੇ ਇਕ ਬੰਝ (ਓਕ) ਦੇ ਜੰਗਲ ਵਿਚ ਪੈ ਜਾਂਦੇ ਹਾਂ...ਇਸ ਤੋਂ ਬਾਅਦ ਇਕ ‘ਕਲ ਕਲ’ ਕਰਦੀ ਨਦੀ ਆਉਂਦੀ ਹੈ।

ਇਸ ਨਦੀ ਦੇ ਕੰਢੇ ਤੇ ਸ਼ਿਵ ਜੀ ਮਹਾਰਾਜ ਦਾ ਮੰਦਰ ਹੈ। ਇਥੋਂ ਲੰਘ ਕੇ ਤਰੇਹਲ ਪੁਜ ਜਾਂਦੇ ਹਾਂ। ਇਸ ਪਿੰਡ ਵਿਚ ਧਾਨ ਛੜਨ ਦੀਆਂ ਪਨਚਕੀਆਂ ਲੱਗੀਆਂ ਹੋਈਆ ਹਨ। ਤੂਨ ਦੇ ਦਰੱਖ਼ਤਾਂ, ਜਿਨ੍ਹਾਂ ਦੇ ਪੱਤੇ ਤਾਂਬੇ ਵਰਗੇ ਲਿਸ਼ਕਦੇ ਹਨ, ਅਤੇ ਅੰਦਾਜ਼ ਝਾਂਸਾ ਤੇ ਕੇਲਿਆਂ ਦੇ ਝੁੰਡ ਇਸ ਪਿੰਡ ਨੂੰ ਇਕ ਨਵੇਕਲੀ ਸੁੰਦਰਤਾ ਬਖ਼ਸ਼ਦੇ ਹਨ।

ਕਾਂਗੜੇ ਦੀ ਵਾਦੀ ਦੀ ਇਕ ਸੁੰਦਰਤਾ ਇਹ ਹੀ ਹੈ ਕਿ ਇਥੋਂ ਦੇ ਦਰੱਖ਼ਤ ਤੇ ਝਾੜੀਆਂ ਕਾਂਗ

ਡੇਹਰਾ ਗੋਪੀਪੁਰ ਇਲਾਕੇ ਦੀ ਤਹਿਸੀਲ ਹੈ। ਇਥੋਂ ਦਾ ਬਾਜ਼ਾਰ ਬੇਤਰਤੀਬਾ ਜਿਹਾ ਖਿੰਡਰਿਆ ਪੁੰਡਰਿਆ ਹੈ। ਵੱਡੀਆਂ ਇਮਾਰਤਾਂ, ਤਹਿਸੀਲ, ਥਾਣਾ ਤੇ ਸਕੂਲ ਹਨ। ਦਰਿਆ ਦੇ ਢਾਹੇ ਉਤੇ ਡਾਕ ਬੰਗਲਾ ਬਣਿਆ ਹੈ। ਜਦੋਂ ਅਸੀਂ ਬੰਗਲੇ ਵਿਚ ਪਹੁੰਚੇ ਤਾਂ ਵੇਖਿਆ ਕਿ ਇਕ ਪੰਜਾਬ ਸਰਕਾਰ ਦਾ ਐਗਜ਼ੈਕਟਿਵ ਇੰਜੀਨੀਅਰ ਬੰਗਲਾ ਮੱਲ ਕੇ ਬੈਠਾ ਹੈ। ਜਦੋਂ ਉਸ ਨੇ ਬੰਗਲਾ ਖ਼ਾਲੀ ਕਰਨ ਦੀ ਕੋਈ ਨੀਅਤ ਜ਼ਾਹਰ ਨਾ ਕੀਤੀ ਤਾਂ ਮੈਂ ਉਸ ਦੇ ਵੱਲ ਗਿਆ ਤੇ ਉਸ ਦੇ ਚੀਫ਼ ਇੰਜੀਨੀਅਰ ਦੀਆਂ ਚਿੱਠੀਆਂ ਵਿਖਾਈਆਂ। ਉਹ ਇਸ ਇਸ਼ਾਰੇ ਨੂੰ ਵੀ ਨਾ ਸਮਝ ਸਕਿਆ। ਅਸੀਂ ਹੁਣ ਸਮਝਿਆ ਕਿ ਅਫ਼ਸਰੀ ਸ਼ਾਨ ਇਸੇ ਦਾ ਨਾਂ ਹੈ, ਆਪਣੇ ਆਪ ਨੂੰ ਫੰਨੇ ਖਾਂ ਸਮਝਣਾ ਤੇ ਦੂਜਿਆਂ ਨੂੰ

ਕੁੱਲੂ ਸ਼ਬਦ ਦਾ ਨਾਂ ਹੀ ਸਾਡੇ ਅੰਦਰ ਅਜੀਬ ਤੇ ਪਿਆਰੀਆਂ ਯਾਦਾਂ ਛੇੜ ਦੇਂਦਾ ਹਾ ਕੁੱਲੂ ਦਰਿਆ ਬਿਆਸ ਤੇ ਇਹਦੀਆਂ ਉਪ-ਨਦੀਆਂ ਸੋਲਾਂਗ, ਮਨਾਲੀ, ਸਰਵਾਰੀ, ਪਾਰਵਤੀ, ਸੇਂਜ ਤੇ ਤੀਰੰਥਨ ਦੀ ਵਾਦੀ; ਕੁੱਲੂ ਕੋਸ਼ਾਂ ਤੇ ਸ਼ਾਨਾਂਭਵੇ ਦਿਉਦਾਰਾਂ ਦੀ ਵਾਦੀ; ਕੁੱਲੂ, ਸਿਉ ਦੇ ਗਿਲਾਸ ਦੇ ਬਾਗ਼ਾਂ ਦੀ ਵਾਦੀ; ਕੁੱਲੂ ਸੁਰਾਂਗਲੀ ਮਨੁੱਖਤਾ, ਇਸਤ੍ਰੀਆਂ ਜਿਨ੍ਹਾਂ ਦੇ ਮੂੰਹ ਸਿਉ ਵਾਂਗ ਭਖਦੇ ਹਨ, ਅਤੇ ਨ੍ਰਿਤ, ਸੰਗੀਤ ਤੇ ਲੁਗੜੀ ਨੂੰ ਪਿਆਰਦੇ ਮਰਦਾਂ ਦੀ ਵਾਦੀ; ਕੁੱਲੂ, ਦੇਵੀਆਂ ਤੇ ਦਿਉਤਿਆਂ ਦੀ ਵਾਦੀ ਜਿਹੜੇ ਆਪਣੀ ਰੱਬਤਾ ਦੇ ਬਾਵਜੂਦ ਮਨੁੱਖੀ ਕਮਜ਼ੋਰੀਆਂ ਨੂੰ ਘ੍ਰਿਣਾ ਨਹੀਂ ਕਰਦੇ। ਗੱਲ ਕੀ, ਕੁੱਲੂ ਵਿਚ ਉਹ ਸਭ ਕੁਝ ਹੈ ਜਿਸ ਦੀ ਇਕ

ਪਾਲਮਪੁਰ ਹਿਮਾਲੀਆ ਦੀ ਗੋਦ ਵਿਚ ਇਕ ਅਨਮੋਲ ਮੋਤੀ ਹੈ। ਇਸ ਦੇ ਸੁੰਦਰ ਚੀਲ੍ਹ ਦੇ ਦਰਖ਼ਤ ਤੇ ਦੇਵਦਾਰ ਦੀਆਂ ਕਤਾਰਾਂ ਧੌਲੀਧਾਰ ਦੇ ਪਰਛਾਵੇਂ ਹੇਠ ਸੰਤਰੀਆਂ ਵਾਂਗ ਖਲੋਤੀਆਂ ਹਨ। ਇਥੋਂ ਦੀਆਂ ਚੀਲ੍ਹਾਂ ਦੇ ਦਰਖ਼ਤਾਂ ਨਾਲ ਘਿਰੀਆਂ ਸ਼ਾਂਤ ਸੜਕਾਂ, ਇਥੋਂ ਦੇ ਚਾਹ ਦੇ ਬਾਗ਼ ਜਿਨ੍ਹਾਂ ਲਾਗੇ ਬਰਫ਼ਾਨੀ ਪਾਣੀ ਦੀਆਂ ਕੂਲ੍ਹਾਂ ਹਨ, ਤੇ ਬੰਗਲੇ ਜਿਨ੍ਹਾਂ ਦੇ ਚੁਪਾਸੀਂ ਉੱਚੇ ਉੱਚੇ ਦਰਖ਼ਤਾਂ ਦਾ ਘੇਰਾ ਹੈ, ਬੜੇ ਖੂਬਸੂਰਤ ਲਗਦੇ ਹਨ। ਪਾਲਮ ਪੁਰ, ਸ਼ਾਂਤੀ ਤੇ ਸੁੰਦਰਤਾ ਦੀ ਇਕ ਅਦੁੱਤੀ ਤਸਵੀਰ ਹੈ। ਇਥੋਂ ਦੇ ਸਭ ਘਰਾਂ ਤੇ ਬੰਗਲਿਆਂ ਤੋਂ ਜ਼ਿਆਦਾ ਖੂਬਸੂਰਤ ਸੈਸ਼ਨ ਹਾਊਸ ਨਾਂ ਦਾ ਬੰਗਲਾ ਹੈ। ਇਸ ਦਾ ਨਜ਼ਾਰਾ ਅਤਿ ਹਮਣੀਕ ਹੈ। ਇਸ ਇਮਾਰਤ

ਸ਼ਿਵਾਲਕ ਦੀਆਂ ਨੀਲੀਆਂ ਪਹਾੜੀਆਂ ਦੇ ਪਿਛੇ ਬਰਫ਼ਾਂ ਨਾਲ ਢਕੀਆਂ ਚੋਟੀਆਂ ਦੀ ਇਕ ਕਤਾਰ ਹੈ ਜਿਹੜੀ ਜਨਵਰੀ ਦੇ ਮਹੀਨੇ ਵਿਖਾਈ ਦਿੰਦੀ ਹੈ। ਧੌਲੀਧਾਰ ਨਾਂ ਦੀ ਇਹ ਬਾਹੀ ਉੱਤਰ ਦੇ ਦਿਸਹੱਦੇ 'ਤੇ ਇਕ ਜਾਦੂ ਵਾਂਗ ਪੋਹ ਦੇ ਮਹੀਨੇ ਵਿਚ ਉਜਾਗਰ ਹੁੰਦੀ ਹੈ ਅਤੇ ਵਿਸਾਖ ਦੇ ਮਹੀਨੇ ਫੇਰ ਧੂੜ ਤੇ ਧੁੰਦ ਵਿਚ ਅਲੋਪ ਹੋ ਜਾਂਦੀ ਹੈ। ਸ਼ਿਵਾਲਕ ਦੀਆਂ ਨੀਲੀਆਂ ਪਹਾੜੀਆਂ ਦੇ ਪਿਛੋਕੜ ਵਿਚ ਇਹ ਅਤਿ ਸੁੰਦਰ ਮਲੂਮ ਹੁੰਦੀ ਹੈ ਤੇ ਏਦਾਂ ਜਾਪਦੀ ਹੈ ਜਿਵੇਂ ਇਹ ਪੰਜਾਬ ਦੇ ਮੈਦਾਨਾਂ ਦਾ ਤਾਜ ਹੋਵੇ।

ਹੁਸ਼ਿਆਰਪੁਰ ਜ਼ਿਲੇ ਵਿਚ ਆਪਣੇ ਪਿੰਡ ਘਰ ਦੀ ਛੱਤ 'ਤੇ ਖਲੋਤਾ ਮੈਂ ਕਈ ਵਾਰ ਇਸ ਬਰਫ਼ ਦੀ ਧਾਰ ਵੇਖ ਕੇ ਸੋਚਾਂ ਵਿਚ ਡੁੱਬ ਜਾਂਦਾ ਸਾਂ

ਅਮਲਤਾਸ ਤੇ ਗੁਲਮੁਹਰ ਤੇ ਫੁੱਲਾਂ ਨਾਲ ਲੱਦੇ ਰੁੱਖਾਂ ਨੂੰ ਵੇਖ ਕੇ ਭਾਰਤ ਵਿਚ ਆਏ ਵਿਦੇਸ਼ੀਆਂ ਨੂੰ ਹੈਰਾਨੀ ਹੁੰਦੀ ਹੈ ਕਿ ਅਸੀਂ ਭਾਰਤਵਾਸੀ ਆਪਣੇ ਦੇਸ਼ ਵਿਚ ਸੁਹਜ ਉਪਜਾਉਣ ਲਈ ਅਜਿਹੇ ਸੁੰਦਰ ਰੁੱਖਾਂ ਨੂੰ ਕਿਉਂ ਨਹੀਂ ਵਰਤਦੇ। ਇਸ ਦਾ ਕੀ ਕਾਰਣ ਹੈ ? ਅਸੀਂ ਉਦਾਸੀਨ ਅਤੇ ਬੇਰੌਣਕ ਸਰੂ ਦੇ ਬੂਟੇ ਲਗਾਉਣ ਦੇ ਅਸਫਲ ਯਤਨ ਕਿਉਂ ਕਰਦੇ ਹਾਂ ? ਦਰਅਸਲ ਅਸੀਂ ਪਰੰਪਰਾ-ਵਾਦੀ ਹਾਂ ਤੇ ਸਾਡੇ ਵਿਚ ਕਲਪਨਾ ਦੀ ਥੁੜ ਹੈ। ਅਸੀ ਲਕੀਰ ਦੇ ਫ਼ਕੀਰ ਹਾਂ ਤੇ ਰਵਾਇਤਾਂ ਨੂੰ ਛਡਨ ਦਾ ਹੀਆ ਨਹੀਂ ਕਰ ਸਕਦੇ। ਸਾਡੇ ਬਾਗ਼ਾਂ ਤੇ ਪਾਰਕਾਂ ਦੀ ਵਿਉਂਤ ਵਿਉਂਤਣ ਵਾਲੇ ਵੀ ਮੁਗ਼ਲ ਅਤੇ ਟੀਊਡਰ ਬਾਗ਼ਾਂ ਦੀ ਹੀ ਨਕਲ ਉਤਾਰਨ ਦੇ ਯਤਨ ਕਰਦੇ ਹਨ ਤੇ ਜਾਣਦੇ

ਮਨੁੱਖ ਮੁੱਢ ਕਦੀਮ ਤੋਂ ਹੀ ਰੁੱਖ ਦਾ ਸਤਿਕਾਰ ਕਰਦਾ ਆਇਆ ਹੈ—ਸ਼ਾਇਦ ਉਦੋਂ ਤੋਂ ਹੀ ਜਦ ਉਸ ਨੇ ਪਹਿਲਾਂ ਪਹਿਲਾਂ ਆਪਣੇ ਦਿਮਾਗ਼ ਨਾਲ ਸੋਚਣਾ ਅਰੰਭ ਕੀਤਾ ਤੇ ਜਦ ਉਸ ਨੂੰ ਆਪਣੇ ਆਸੇ ਪਾਸੇ ਦੀਆਂ ਸਾਰੀਆਂ ਕੁਦਰਤੀ ਸ਼ਕਤੀਆਂ ਆਪਣੇ ਤੋਂ ਬਲਵਾਨ ਤੇ ਸਹਿਮ-ਉਪਜਾਊ ਲਗੀਆਂ। ਅਸੀਂ ਅੱਜ ਦੇ ਸਮੇਂ ਦੇ ਲੋਕੀਂ ‘ਰੁਖ-ਉਪਾਸਨਾਂ’ ਨਾਲ ਸੰਬੰਧਤ ਮਿਥਿਹਾਸ ਨੂੰ ਭਾਵੇਂ ਪੁਰਾਣੇ ਸਮਿਆਂ ਦੇ ਵਹਿਮਾਂ ਭਰਮਾਂ ਤੇ ਹੀ ਆਧਾਰਤ ਸਮਝੀਏ ਪਰ ਅਸੀਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਇਸ ਵਿਚ ਵੀ ਕੁਦਰਤੀ ਸੁੰਦਰਤਾ ਦੀ ਪ੍ਰਸ਼ੰਸ਼ਾ ਦੇ ਉਹ ਗੁਣ ਭਰੇ ਹੋਏ ਹਨ ਜਿੰਨ੍ਹਾਂ ਨੇ ਸਾਡੇ ਵੱਡੇ ਵਡੇਰਿਆਂ ਨੂੰ ਕੁਦਰਤ ਦੇ ਸੱਚੇ ਉਪਾਸ਼ਕ ਬਣਾ ਦਿਤਾ। ਉਨ੍

ਮੈਂ ਨਗਰੋਟਾ ਦੇ ਖੇਤਾਂ ਵਿਚ ਬੈਠਾ ਕੁਦਰਤ ਦੀ ਸੁੰਦਰਤਾ ਦਾ ਆਨੰਦ ਮਾਣ ਰਿਹਾ ਸਾਂ। ਮੇਰਾ ਮਿੱਤਰ ਵਿਸ਼ੰਭਰ ਦਾਸ ਮੇਰੇ ਲਈ ਚਾਹ ਖੇਤਾਂ ਵਿਚ ਹੀ ਲੈ ਆਇਆ।ਮੈਂ ਨਾਲੇ ਪਹਾੜਾਂ ਨੂੰ ਵੇਖਾਂ ਤੇ ਨਾਲੇ ਹੌਲੀ-ਹੌਲੀ ਸਵਾਦ ਨਾਲ ਚਾਹ ਪੀਵਾਂ। ਜਿਵੇਂ ਬਰਫ਼ ਕਜਿਆਂ ਪਹਾੜਾਂ ਦੀ ਸੁੰਦਰਤਾ, ਇਕੱਲ ਵਿਚ ਹੀ ਮਾਣੀ ਜਾ ਸਕਦੀ ਹੈ, ਇਵੇਂ ਹੀ ਚਾਹ ਦਾ ਸਵਾਦ ਵੀ ਚੁੱਪ ਤੇ ਸ਼ਾਂਤੀ ਵਿਚ ਹੀ ਆਉਂਦਾ ਹੈ। ਜਦ ਮੈਂ ਚਾਹ ਦੀ ਪਿਆਲੀ 'ਤੇ ਲੋਕਾਂ ਨੂੰ ਚਿੜੀਆਂ ਕਾਵਾਂ ਵਾਂਗ ਰੌਲਾ ਪਾਉਂਦੇ ਚਿਟਰ ਚਿਟਰ ਕਰਦੇ ਵੇਖਦਾ ਹਾਂ ਤਾਂ ਬੜਾ ਹੈਰਾਨ ਹੁੰਦਾ ਹਾਂ। ਸਾਡੇ ਸਿਆਣਿਆਂ ਨੇ ਗ਼ਲਤ ਨਹੀਂ ਕਿਹਾ ਕਿ ਖਾਣ ਵੇਲੇ ਮੂਰਖ ਹੀ ਬੋਲਦੇ ਹਨ। ਦੋ ਕੰਮ ਇੱਕਠੇ ਕਦ

ਭਾਰਤ ਦੀ ਰੁੱਤ ਮਾਲਾ ਸਚਮੁੱਚ ਹੀ ਬੜੀ ਰੁਮਾਂਚਿਕ ਹੈ। ਹਿੰਦੂਆਂ ਅਨੁਸਾਰ ਸਾਲ ਵਿਚ ਛੇ ਰੁੱਤਾਂ ਹੁੰਦੀਆਂ ਹਨ ਤੇ ਹਰ ਰੁੱਤ ਦੋ ਕੁ ਮਹੀਨੇ ਚਲਦੀ ਹੈ। ਫੱਗਣ ਤੇ ਚੇਤਰ ਦੇ ਦੋ ਮਹੀਨੇ ਬਸੰਤ ਰੁੱਤ ਦੇ ਹਨ। ਵੈਸਾਖ ਵਿਚ ਸ਼ੁਰੂ ਹੋਈ ਗਰਮੀ ਜੇਠ ਤੇ ਹਾੜ ਦੇ ਦੋ ਮਹੀਨੇ ਜ਼ੋਰਾਂ ਤੇ ਹੁੰਦੀ ਹੈ ਤੇ ਇਸ ਤੋਂ ਬਾਅਦ ਸਾਉਣ ਤੇ ਭਾਦੋਂ ਦੇ ਦੋ ਮਹੀਨੇ ਵਰਖਾ ਦੀ ਰੁੱਤ ਚਲਦੀ ਹੈ। ਅੱਸੂ ਦੇ ਮਹੀਨੇ ਬਾਰਸ਼ਾਂ ਬੰਦ ਹੋ ਜਾਣ ਤੇ ਪਤਝੜ ਦਾ ਮੌਸਮ ਸ਼ੁਰੂ ਹੋ ਜਾਂਦਾ ਹੈ। ਇਸ ਮਹੀਨੇ ਦਾ ਨਜ਼ਾਰਾ ਦੇਖਣ ਵਾਲਾ ਹੁੰਦਾ ਹੈ। ਅਸਮਾਨ ਤੇ ਬੱਦਲਾਂ ਦੀ ਕੋਈ ਕੋਈ ਟੁਕੜੀ ਨਜ਼ਰ ਆਉਂਦੀ ਹੈ ਤੇ ਸ਼ਾਮ ਦੇ ਵੇਲੇ ਜਦ ਸੂਰਜ ਡੁਬਦਾ ਹੈ ਲਹਿੰਦਾ ਪਾਸਾ ਸੁਨਹਿ

ਕਿੰਨੇ ਸੁਹਣੇ ਹਨ ਹੁਸ਼ਿਆਰਪੁਰ ਦੇ ਪਿੰਡ।

ਸਾਰੇ ਭਾਰਤ ਵਰਸ਼ ਵਿਚ ਇਹ ਹੀ ਇਲਾਕਾ ਹੈ, ਜਿਥੇ ਮੈਦਾਨਾਂ ਤੋਂ ਹਿਮਾਲੀਆਂ ਦੀਆਂ ਬਰਫ਼ ਨਾਲ ਢੱਕੀਆਂ ਚੋਟੀਆਂ ਏਨੀਆਂ ਸਾਫ਼ ਦਿਖਾਈ ਦਿੰਦੀਆਂ ਹਨ। ਸ਼ਿਵਾਲਕ ਦੀਆਂ ਉੱਚੀਆਂ ਨੀਲੀਆਂ ਪਹਾੜੀਆਂ ਨੇ ਤਾਂ ਸੀਰੋਵਾਲ ਤੇ ਉਪਜਾਊ ਇਲਾਕੇ ਨੂੰ ਹੋਰ ਵੀ ਸ਼ਿੰਗਾਰ ਦਿੱਤਾ ਹੈ। ਚਾਰੇ ਪਾਸੇ ਅੰਬਾਂ ਦੇ ਬਾਗ਼ ਤੇ ਟਾਹਲੀਆਂ ਦੀਆਂ ਝਿੜੀਆਂ ਦੇ ਪਿੰਡ ਵੀ ਬੋਦਲਾਂ, ਜਿਹਦੀ ਜੂਹ ਵਿਚ ਹੈ ‘ਗਗਨਾਂ ਸਾਹਿਬੱ ਦਾ ਇਤਿਹਾਸਕ ਗੁਰਦਵਾਰਾ।

ਹਰ ਮਹੀਨੇ ਤੇ ਹਰ ਰੁੱਤੇ ਇਸ ਪਿੰਡ ਤੇ ਇਲਾਕੇ ਦੀਆਂ ਰੌਣਕਾਂ ਤੇ ਬਦਲਦੇ ਨਜ਼ਾਰੇ ਬੜੇ ਹੀ ਮਨਭਾਉਣੇ ਹਨ। ਬਰਸਾਤ ਵਿਚ ਜਦ ਚਾਰੇ ਪਾਸਿਉਂ ਘਨਘੋਰ

ਮੈਨੂੰ ਕਿਹਾ ਗਿਆ ਹੈ ਕਿ ਮੈਂ ‘ਜੇ ਮੈਂ ਮੁੜ ਜਵਾਨ ਹੋਵਾਂ' ਦੇ ਵਿਸ਼ੇ ਉਤੇ ਕੁਝ ਕਹਾਂ। ਮੈਂ ਬ੍ਹਾਠ ਵਰ੍ਹਿਆਂ ਦਾ ਹਾਂ ਤੇ ਹਾਲੀ ਵੀ ਆਪਣੇ ਆਪ ਨੂੰ ਜਵਾਨ ਮਹਿਸੂਸ ਕਰਦਾ ਹਾਂ। ਮੈਂ ਹਾਲੀ ਵੀ ਹਰ ਸ਼ਾਮ ਨੂੰ ਖੁਲ੍ਹੇ ਪੇਂਡੂ ਆਲੇ-ਦੁਆਲੇ ਵਿਚ ਤਿੰਨ ਮੀਲ ਲੰਮੀ ਸੈਰ ਕਰਦਾ ਹਾਂ। ਮੇਰੀ ਭੁੱਖ ਸਾਧਾਰਨ ਹੈ, ਤੇ ਮੇਰੇ ਅੰਦਰ ਸੁਹਜ ਤੇ ਸੁੰਦਰਤਾ ਦੀ ਸੂਝ ਹੈ। ਮੇਰੇ ਚਿਹਰੇ ਉਤੇ ਝੁਰੜੀਆਂ ਦਾ ਕੋਝ ਨਹੀਂ। ਜੇ ‘ਜਵਾਨ’ ਤੋਂ ਤੁਹਾਡਾ ਮਤਲਬ ਘੱਟ ਪੱਕੀ ਉਮਰ ਹੈ, ਜਿਵੇਂ ੨੫ ਵਰ੍ਹੇ, ਤਾਂ ਮੈਂ ਇਹੀ ਆਖਾਂਗਾ ਕਿ ਮੈਂ ਮੁੜ ਜਵਾਨ ਨਹੀਂ ਹੋਣਾ ਚਾਹੁੰਦਾ। ਲੋਕੀਂ ਬੁੱਢੇ ਓਦੋਂ ਹੁੰਦੇ ਹਨ ਜਦੋਂ ਉਹ ਆਪਣੇ ਆਦਰਸ਼ ਛਡ ਦੇਣ। ਮੈਂ ਅਜਿਹੇ ਲੋਕ