
ਅੱਜ ਉਸਦਾ ਪੰਜਵਾਂ ਲੈਸਨ ਹੈ।ਉਹ ਕਾਰ ਵਿੱਚ ਆਂਉਦਾ ਥੋੜਾ ਤ੍ਰਬਕਦਾ,ਤੇ ਫੇਰ ਘਬਰਾਹਟ ਨਾਲ ਭਰਿਆ ਡਰਾਈਵਿੰਗ ਸੀਟ ਤੇ ਆ ਬੈਠਦਾ ਹੈ।ਮੈਂ ਮੁਸ਼ਕਰਾਉਣ ਦੀ ਕੋਸਿਸ਼ ਕਰਦਾ ਹਾਂ,ਪਰ ਮੇਰੇ ਅੰਦਰਲਾ ਡਰ ਮੈਨੂੰ ਫੇਰ ਸੰਜ਼ੀਦਾ ਕਰ ਦਿੰਦਾ ਹੈ।ਮੈਂ ਉਸ ਨੂੰ ਸਮਝਾਉਂਦਾ ਆਖਦਾ ਹਾਂ,
ਮਿਸਟਰ ਸੰਗਤਾਰ ਅੱਜ ਲਾਪਰਵਾਹੀ ਨਹੀਂ ਵਰਤਣੀ।ਕਾਰ ਧਿਆਨ ਨਾਲ ਚਲਾਉਣੀ ਹੈ।ਨਹੀਂ ਤਾਂ ਕੱਲ ਵਾਂਗ ਸਾਡਾ ਦੋਨਾਂ ਦਾ ਜੀਵਨ ਖਤਰੇ ਵਿੱਚ ਪੈ ਜਾਵੇਗਾ"।
ਕੱਲ ਜਦੋਂ ਇੱਕ ਤੇਜ ਆਂਉਦੇ ਭਰੇ ਹੋਏ ਟਰੱਕ ਅੱਗੇ ਕਰਕੇ ਉਸਨੇ ਜੋਰਦਾਰ ਬਰੇਕ ਮਾਰੀ ਸੀ ਤਾਂ ਮੇਰਾ ਤ੍ਰਾਹ ਨਿੱਕਲ ਗਿਆ ਸੀ।ਇਹ ਤਾਂ ਚੰਗਾ ਹੋਇਆ ਸੀ ਕਿ ਨਾਲ ਦੀ ਲੇਨ ਖਾਲੀ ਹੋਣ ਕਰਕੇ ਟਰ
ਪਿੰਕੀ ਭਾਰਤ ਤੋਂ ਵਿਆਹ ਕਰਵਾ ਕੇ ਵਾਪਿਸ ਪਰਤ ਆਈ ਸੀ।ਵਿਆਹ ਤੋਂ ਬਾਅਦ ਕੁੜੀਆਂ ਤੇ ਜੋ ਰੂਪ ਚੜ੍ਹਦਾ ਹੈ,ਉਸ ਨੂੰ ਨਹੀਂ ਸੀ ਚੜਿਆ।ਵਾਪਿਸ ਆਉਣ ਸਾਰ ਉਸ ਨੇ ਗਹਿਣੇ ਗੱਟੇ ਤੇ ਬਿੰਦੀਆਂ ਚੂੜੇ ਲਾਹ,ਵਗਾਹ ਮਾਰੇ ਸਨ।ਉਹ ਤਾਂ ਸਗੋਂ ਪਹਿਲਾਂ ਨਾਲੋਂ ਵੀ ਮੁਰਝਾ ਗਈ ਸੀ।ਕੀ ਹੋ ਗਿਆ ਸੀ ਉਸ ਨੂੰ?
ਉਹ ਮੈਨੂੰ ਉਦੋਂ ਤੋਂ ਹੀ ਜਾਣਦੀ ਸੀ,ਜਦੋਂ ਉਸ ਨੇ ਤਿੰਨ ਸਾਲ ਪਹਿਲਾਂ ਯੌਰਕ ਯੂਨੀਵਰਸਿਟੀ,ਚਾਈਲਡ ਸਾਈਕਾਲੋਜੀ ਵਿੱਚ ਦਾਖਲਾ ਲਿਆ ਸੀ।ਉਦੋਂ ਉਹ ਮੇਰੇ ਕੋਲ ਡ੍ਰਾਈਵਿੰਗ ਦੇ ਲੈਸਨ ਲੈਣ ਆਈ ਸੀ।ਭਾਰਤ ਜਾਕੇ ਵਿਆਹ ਕਰਵਾਉਣ ਤੋਂ ਬਾਅਦ ਉਹ ਹਾਈਵੇਅ ਦਾ ਟੈਸਟ ਪਾਸ ਕਰਨ ਲਈ ਇੱਕ ਦਮ ਕਾਹਲੀ ਪੈ ਗਈ ਸੀ।ਪਹਿਲਾਂ ਵੀ ਉਹ ਮੇਰੇ ਨਾਲ ਆਪਣ
ਸਰੂਪ ਸਿੰਘ ਦੀਆਂ ਅੱਖਾਂ ਵਿੱਚੋਂ ਆਪ ਮੁਹਾਰੇ ਅਥਰੂ ਫੇਰ ਛਲਕ ਪਏ। ਉਹ ਸੋਚੀਂ ਡੁੱਬ ਗਿਆ ਤੇ ਉਸਦਾ ਚਿਹਰਾ ਉੱਤਰ ਗਿਆ। ਇਹ ਚਿਹਰਾ ਕਨੇਡਾ ਆਕੇ ਵਸੇ ਦਰਸ਼ਣ ਸਿੰਘ ਦਾ ਵੀ ਕਈ ਵਾਰੀ ਉੱਤਰਿਆ ਸੀ। ਇਹ ਸੋਚ ਸੋਚ ਸਰੂਪ ਸਿੰਘ ਦੀਆਂ ਅੱਖਾਂ ਵਿੱਚੋਂ ਕਿੰਨੀ ਹੀ ਵਾਰੀ ਬੁੱਢੇ ਦਰਿਆ ਦੇ ਵਹਿਣ ਵਾਂਗੂੰ ਅਥਰੂ ਵੱਗੇ ਸਨ। ਆਪਣੀ ਗੱਲ ਉਸ ਨੇ ਕਈ ਵਾਰੀ ਹੋਰਾਂ ਨਾਲ ਸਾਂਝੀ ਕਰਨੀ ਚਾਹੀ ਸੀ ਪਰ ਕਿਸੇ ਕੋਲ ਸਮਾਂ ਹੀ ਨਹੀਂ ਸੀ, ਨਾਂ ਦਰਸ਼ਣ ਦੀ ਪਤਨੀ ਕੋਲ ਤੇ ਨਾਂ ਬੱਚਿਆਂ ਕੋਲ। ਹੁਣ ਤਾਂ ਉਸਦੇ ਬੱਚੇ ਵੀ ਤਰੱਕੀ ਕਰ ਰਹੇ ਸਨ। ਫੈਕਟਰੀਆਂ ਦਾ ਕੰਮ ਛੱਡ ਕੇ ਟਰੱਕ ਚਲਾਉਣ ਲੱਗ ਪਏ। ਲੋਕਾਂ ਵਾਂਗੂੰ ਉਨ੍ਹਾਂ ਦਾ ਵੀ ਵਿਚਾਰ ਸੀ ਕਿ ਟਰੱਕਾਂ ਵਿੱ
'ਮੇਰੀ ਕਹਾਣੀਂ ਲਿਖੀਂ.....' ਇਹ ਗੱਲ ਉਸ ਨੂੰ ਗੈਰੀ ਨੇ ਆਖੀ ਸੀ ਜੋ ਰਿਸ਼ਤੇ ਵਿੱਚ ਉਸ ਦੀ ਸਕੀ ਭਰਜਾਈ ਸੀ। ਪਰ ਕੀ ਲਿਖਦਾ ਉਹ ਉਸਦੇ ਬਾਰੇ? ਲਿਖਦਾ ਤਾਂ ਕਲਮ ਅੜ ਜਾਂਦੀ, ਮਨ ਉਖੜ ਜਾਂਦਾ ਤੇ ਉਹ ਸੋਚਾਂ ਵਿੱਚ ਡੁੱਬ ਜਾਂਦਾ। ਬੱਸ ਇਹ ਹੀ ਸੋਚਦਾ ਰਹਿੰਦਾ ਕਿ ‘ਕੀ ਉਹ ਗ਼ਲਤ ਸੀ ਜਾਂ ਠੀਕ....। ਤੇ ਜਾਂ ਫਿਰ ਉਸ ਨੇ ਆਪਣੇ ਵੱਡੇ ਭਰਾ ਦੇ ਪਿੱਠ ਵਿੱਚ ਛੁਰਾ ਮਾਰ ਕੇ ਉਸ ਨਾਲ ਵਿਸਵਾਸ਼ ਘਾਤ ਕੀਤਾ ਸੀ। ਦੋਸ਼ੀ ਕੌਣ ਸੀ? ਉਸਦਾ ਭਰਾ ਹਰਬੰਸ, ਗੈਰੀ ਜਾਂ ਖੁਦ ਮਨਮੀਤ ਆਪ...’। ਇਹ ਹੀ ਗੱਲ ਉਸ ਨੂੰ ਸਮਝ ਨਹੀਂ ਸੀ ਪੈਂਦੀ। ਇਹ ਹੀ ਕਾਰਨ ਸੀ ਕਿ ਉਹ ਉਸ ਬਾਰੇ ਕਹਾਣੀ ਨਾਂ ਲਿਖ ਸਕਿਆ। ਪਰ ਉਸ ਨੇ ਤਾਂ ਇਸ ਗੱਲ ਦਾ ਵਾਅਦਾ ਲਿਆ ਸੀ ਕਿ ‘ਮ
ਇਸ ਵਾਰ ਕਹਾਣੀ ਵਿਚਾਰ ਮੰਚ ਟੋਰਾਂਟੋ ਦੀ ਤ੍ਰੈਮਾਸਿਕ ਮਿਲਣੀ ਬਰਜਿੰਦਰ ਗੁਲਾਟੀ ਜੀ ਤੇ ਨਿਵਾਸ ਤੇ ਮਿਸੀਸਾਗਾ ਵਿੱਚ ਹੋਈ। ਅਗਸਤ ਮਹੀਨੇ ਹੋਣ ਵਾਲੀ, ਗਰਮ ਰੁੱਤ ਦੀ ਇਹ ਮੀਟਿੰਗ, ਸੰਸਥਾ ਦੀ ਚੋਣ ਮੀਟਿੰਗ ਵੀ ਸੀ। ਸ਼ੁਰੂ ਵਿੱਚ ਨਵ-ਪ੍ਰਕਾਸ਼ਤ ਪੁਸਤਕਾਂ ਅਤੇ ਸੋਸ਼ਲ ਮੀਡੀਏ ਉੱਤੇ ਪੈਦਾ ਹੋਏ ਵਿਵਾਦਾਂ ਨੂੰ ਲੈ ਕੇ ਵਿਚਾਰ ਵਟਾਂਦਰੇ ਹੋਏ। ਇਸ ਮਿਲਣੀ ਵਿੱਚ ਲਹਿੰਦੇ ਪੰਜਾਬ ਤੋਂ ਪ੍ਰਸਿੱਧ ਵਿਦਵਾਨ, ਲੇਖਕ ਅਤੇ ਅਨੁਵਾਦਕ ਪ੍ਰੋ: ਆਸ਼ਿਕ ਰਹੀਲ ਜੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਮੀਟਿੰਗ ਦੀ ਕਾਰਵਾਈ ਸੰਚਾਲਕ ਮੇਜਰ ਮਾਂਗਟ ਨੇ ਚਲਾਉਂਦਿਆਂ ਪਹਿਲੀ ਕਹਾਣੀ, ਕੁਲਜੀਤ ਮਾਨ ਨੂੰ ਪੜ੍ਹਨ ਲਈ ਕਿਹਾ। ਇਸ ਕਹਾਣੀ ਦਾ ਨਾਂ ਸੀ ‘ਸਵੈ
ਬਰੈਂਪਟਨ:
ਪੰਜਾਬੀ ਕਲਮਾਂ ਦਾ ਕਾਫ਼ਲਾ, ਟੋਰਾਂਟੋ ਵੱਲੋਂ ਇਸ ਵਾਰ ਮਾਸਿਕ ਇਕੱਤਰਤਾ ਵਿੱਚ ਪੰਜਾਬੀ ਕਹਾਣੀਕਾਰ ਮੇਜਰ ਮਾਂਗਟ ਨਾਲ ਰੂਬਰੂ ਕਰਵਾਈ ਗਈ। ਇਸ ਤੋਂ ਪਹਿਲਾਂ ਉਸ ਦੀ ਨਵੀਂ ਆਈ ਪੁਸਤਕ ‘ਬਲੈਕ ਆਇਸ’ ਰਿਲੀਜ਼ ਕੀਤੀ ਗਈ। ਮਨਪ੍ਰੀਤ ਸਹੋਤਾ ਨੇ ਥਾਮਸ ਕਿੰਗ ਦੀ ਅਨੁਵਾਦਤ ਕਹਾਣੀ ‘ਸਰਹੱਦ’ ਸੁਣਾਈ ਅਤੇ ਕੁਝ ਕਵੀਆਂ ਨੇ ਕਵਿਤਾਵਾਂ ਸੁਣਾ ਕੇ ਰੰਗ ਬੰਨ੍ਹਿਆ। ਕਾਫ਼ਲੇ ਦੇ ਮੁੱਖ ਸੰਚਾਲਕ ਕੁਲਵਿੰਦਰ ਖਹਿਰਾ ਨੇ ਕਾਫ਼ਲੇ ਦੇ ਇਤਿਹਾਸ ਬਾਰੇ ਸੰਖੇਪ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ 1991 ਤੋਂ ਮੇਜਰ ਮਾਂਗਟ ਕਾਫ਼ਲੇ ਦੇ ਮੁੱਢਲੇ ਮੈਂਬਰਾਂ ਵਿੱਚੋਂ ਇੱਕ ਹੈ। ਪਿਆਰਾ ਸਿੰਘ ਕੁਦੋਵਾਲ ਨੇ ਮਨਪ੍ਰੀਤ ਸਹੋਤਾ ਦਾ ਤੁਆਰਫ਼
ਚੌਦਾਂ ਅਗਸਤ ਦੀ ਸ਼ਾਮ।ਸਮਾਂ ਚਾਰ ਕੁ ਵਜੇ ਦਾ।ਰਸ਼ ਆਵਰ।ਕੰਮਾਂ ਤੋਂ ਘਰਾਂ ਨੂੰ ਪਰਤਦੇ ਲੋਕ।ਸ਼ਹਿਰ ਬਰੈਂਪਟਨ ਦੀ ਮੁੱਖ ਸੜਕ, ਸਟੀਲਜ਼ ਐਵੀਨਿਊ,ਬੰਪਰ ਟੂ ਬੰਪਰ।ਐਨੀ ਭੀੜ ਤਾਂ ਮੈਂ ਪਹਿਲਾਂ ਕਦੇ ਵੀ ਨਹੀਂ ਸੀ ਦੇਖੀ।ਜਰੂਰ ਕੋਈ ਹਾਦਸਾ ਵਾਪਰਿਆ ਹੋਵੇਗਾ, ਮੈਂ ਸੋਚਿਆ।ਮੇਰੀ ਡਰਾਈਵਰ ਸਿਖਿਆਰਥਣ ਹੋਰ ਵੀ ਡਰ ਗਈ।ਜੋ ਅਜੇ ਕੁੱਝ ਮਹੀਨੇ ਪਹਿਲਾਂ ਹੀ ਦਿੱਲੀ ਤੋਂ ਆਪਣੇ ਬੇਟੇ ਸਮੇਤ ਆਈ ਸੀ।ਘਬਰਾਈ ਹੋਈ ਸਿਮਰਨ ਕੌਰ ਤੋਂ ਕਾਰ ਨਹੀਂ ਸੀ ਚੱਲ ਰਹੀ।ਪਚਵੰਜਾ ਸਾਲ ਨੂੰ ਢੁੱਕੀ ਇਹ ਔਰਤ ਅਕਸਰ ਹੀ ਭੀੜ ਦੇਖ ਘਬਰਾ ਜਾਂਦੀ ਹੈ।ਤੇ ਮੈਂ ਫੇਰ ਉਸ ਨੂੰ ਹੌਸਲਾ ਦਿੰਦਾ ਹਾਂ।
ਜਦੋਂ ਵੀ ਉਹ ਕਿਤੇ ਭੀੜ ਦੇਖਦੀ ਹੈ ਤਾਂ ਡਰ ਨਾਲ ਕੰਬਣ ਲ
ਜਦੋਂ ਕੋਈ ਨਵਾਂ ਨਵਾਂ ਕਨੇਡਾ ਆਂਉਦਾ, ਤਾਂ ਜਾਣੂ ਉਸ ਨੂੰ ਆਉਣ ਸਾਰ ਪੁੱਛਦੇ, ”ਕਿਉਂ ਬਈ ਦੇਖਿਆ ਕਨੇਡਾ ਕਿ ਅਜੇ ਨਹੀਂ?” ਅਗਲਾ ਸੋਚਦਾ ਕਿ ਪੁੱਛਣ ਵਾਲਾ ਸ਼ਾਇਦ ਨਿਆਗਰਾ ਫਾਲਜ਼ ਜਾਂ ਸੀ ਐੱਨ ਟਾਵਰ ਦੀ ਗੱਲ ਕਰ ਰਿਹਾ ਹੈ। ਉਹ ਜਵਾਬ ਦਿੰਦਾ, ”ਹਾਂ ਥੋੜਾ ਬਹੁਤਾ ਦੇਖ ਲਿਆ ਅਜੇ ਵੰਡਰਲੈਂਡ ਰਹਿੰਦੈ” ਪੁੱਛਣ ਵਾਲਾ ਮੂੰਹ ਜਿਹਾ ਮਰੋੜ ਕੇ ਆਖਦਾ, ”ਤੂੰ ਵੀ ਯਾਰ ਬੁੱਧੂ ਈ ਏਂ” ਜੱਸੀ ਜਦੋਂ ਕਨੇਡਾ ਆ ਕੇ ਨਵਾਂ ਨਵਾਂ ਕੰਮ ਤੇ ਲੱਗਿਆ ਸੀ, ਉਸ ਨੂੰ ਵੀ ਦੋਸਤਾਂ ਨੇ ਏਸੇ ਤਰ੍ਹਾਂ ਦੇ ਸਵਾਲ ਪੁੱਛੇ ਸਨ। ਕੋਈ ਮੋਢੇ ਤੇ ਧੱਫਾ ਜਿਹਾ ਮਾਰਕੇ ਇਹ ਵੀ ਆਖ ਦਿੰਦਾ ”ਉਏ ਬੁੱਧੂਆ ਕਨੇਡਾ ਦੇਖਣ ਦਾ ਮਤਲਬ ਹੈ ‘ਸਟਰਿੱਪ ਡਾਂਸ’। ਜਿੱਥੇ ਕੁੜੀਆਂ
ਜੀਤੀ ਨੇ ਜਦੋਂ ਅੱਖ ਖੋਹਲੀ ਤਾਂ ਉਸ ਨੂੰ ਹਸਪਤਾਲ ਵਰਗੀ ਥਾਂ ਜਾਪੀ। ਉਸਨੇ ਆਪਣੇ ਹੱਥ ਪੈਰ ਟੋਹੇ ਸਭ ਕੁੱਝ ਠੀਕ ਠਾਕ ਸੀ। ਖੱਬੇ ਹੱਥ ਤੇ ਗੁਲੂਕੋਜ਼ ਲੱਗਿਆ ਹੋਇਆ ਸੀ। ਉਸ ਨੂੰ ਸਾਹਮਣੇ ਆਪਣੀ ਮਾਂ ਦੇ ਬੈਠੇ ਹੋਣ ਦਾ ਝਾਉਲਾ ਪਿਆ।ਮਾਂ ਹੀ ਸੀ ਜੋ ਕੁਰਸੀ ਤੇ ਅੱਖਾਂ ਮੀਟੀਂ ਬੈਠੀ ਮਾਲ਼ਾ ਫੇਰ ਰਹੀ ਸੀ।ਸ਼ਾਇਦ ਸਤਨਾਮ ਵਾਹਿਗੁਰੂ ਜਪਦੀ ਉਸ ਦੀ ਤੰਦਰੁਸਤੀ ਲਈ ਅਰਦਾਸ ਕਰ ਰਹੀ ਹੋਵੇ। ਜੀਤੀ ਦਾ ਸਿਰ ਅਜੇ ਵੀ ਘੁੰਮ ਰਿਹਾ ਸੀ ਜਿਵੇਂ ਬਹੁਤ ਨਸ਼ਾ ਪੀਤਾ ਹੋਵੇ। ਨਸ਼ਾ ਹੀ ਤਾਂ ਪੀਤਾ ਸੀ ਲੱਪ ਸਾਰੀਆਂ ਗੋਲੀਆਂ ਉਹ ਵੀ ਟੈਲਾਨੌਲ ਟੂ ਦੀਆਂ। ਖਾਧੀਆਂ ਤਾਂ ਮਰਨ ਲਈ ਸੀ ਫੇਰ ਵੀ ਪਤਾ ਨਹੀਂ ਕਿਵੇਂ ਬਚ ਗਈ ਸੀ। ‘ਇਸ ਜੀਣ ਨਾਲੋਂ ਤਾਂ ਹੁਣ
ਉੰਨੀਵੀਂ ਸਦੀ ਦੇ ਅੰਤ ਤਕ ਕੈਨੇਡਾ ਵਿੱਚ ਪੰਜਾਬੀ ਮੂਲ ਦੇ ਲੋਕਾਂ ਦੀ ਆਮਦ ਹੋ ਚੁੱਕੀ ਸੀ। ਵੀਹਵੀ ਸਦੀ ਦੇ ਪਹਿਲੇ ਦਹਾਕੇ ਵਿੱਚ ਇਹ ਗਿਣਤੀ ਜਦੋਂ ਸੈਂਕੜਿਆਂ ਵਿੱਚ ਤਬਦੀਲ ਹੋ ਗਈ, ਤਾਂ ਉਨ੍ਹਾਂ ਵਿੱਚ ਸੱਭਿਆਚਾਰਕ ਭੁੱਖ ਵੀ ਉੱਸਲਵੱਟੇ ਲੈਣ ਲੱਗੀ। ਮਈ 1914 ਤਕ ਕਾਮਾਗਾਟਾਮਾਰੂ ਦੇ ਜਹਾਜ਼ ਦੇ ਲੱਗਣ ਤਕ ਉਨ੍ਹਾਂ ਦੀ ਪਛਾਣ, ਵੱਖਰਾ ਰੰਗ ਰੂਪ, ਪਹਿਰਾਵਾ ਤੇ ਜੀਵਨ ਢੰਗ ਨਸਲਵਾਦੀਆਂ ਨੂੰ ਚੁਭਣ ਲੱਗ ਪਿਆ ਸੀ। ਅਜਿਹੇ ਹਾਲਾਤ ਵਿੱਚ ਉਨ੍ਹਾਂ ਦਾ ਸੱਭਿਆਚਾਰਕ ਉਦਰੇਵਾਂ ਵੀ ਸਿਖਰਾਂ ’ਤੇ ਸੀ। ਉਹ ਆਪਣੇ ਪਰਿਵਾਰਾਂ ਨੂੰ ਯਾਦ ਕਰਦੇ, ਰੋਂਦੇ ਅਤੇ ਹੱਡ ਭੰਨਵਾਂ ਕੰਮ ਕਰਦੇ। ਆਪਣੇ ਢਿੱਡ ਫਰੋਲਣ ਲਈ ਉਹ ਦੋ ਚਾਰ ਬੰਦੇ, ਕਦੀ ਕਦਾਈਂ ਕੰਮਾ
ਉਹ ਕੰਧ ਦਾ ਆਸਰਾ ਲੈ ਕੇ ਖਿੜਕੀ ਕੋਲ ਆ ਖੜ੍ਹਿਆ। ਬਾਹਰ, ਸੜਕ ਉੱਤੇ ਕਾਰਾਂ ਅੰਨ੍ਹੇਵਾਹ ਦੌੜ ਰਹੀਆਂ ਸਨ। ‘ਪਤਾ ਨਹੀਂ ਲੋਕਾਂ ਨੂੰ ਕੀ ਕਾਹਲ ਪਈ ਹੋਈ ਆ’ ਉਹ ਸੋਚਣ ਲੱਗਿਆ। ‘ਸਾਰਿਆਂ ਨੇ ਇੱਕ ਦਿਨ ਇਸੇ ਤਰ੍ਹਾਂ ਮੁੱਕ ਜਾਣੈ, ਜਿਵੇਂ ਲੈਸਲੀ ਮੁੱਕ ਗਿਆ’ ਪਰ ਫਿਊਨਰਲ ਵਾਲੀਆਂ ਕਾਰਾਂ, ਉਸ ਨੂੰ ਦੂਰ ਤੱਕ ਦਿਖਾਈ ਨਾ ਦਿੱਤੀਆਂ। ਉਸ ਨੇ ਘੜੀ ਦੇਖੀ। ਦੋ ਵੱਜ ਚੁੱਕੇ ਸਨ। ਏਹੋ ਤਾਂ ਸਮਾਂ ਸੀ ਫਿਊਨਰਲ ਦਾ। ਉਹ ਉਦਾਸ ਹੋ ਗਿਆ। ਫੇਰ ਉਹ ਸੋਚਣ ਲੱਗਿਆ, ‘ਜਾਣਾ ਤਾਂ ਇੱਕ ਦਿਨ ਮੈਂ ਵੀ ਏ ...। ਪਤਾ ਨਹੀਂ ਮੇਰੇ ਨਾਲ ਵੀ ਕੀ ਬੀਤੇਗੀ? ਮੁੰਡੇ ਮੇਰੇ ਫਿਊਨਰਲ ’ਤੇ ਆਉਣਗੇ ਵੀ ਜਾਂ ਨਹੀਂ?’ ਉਸ ਨੇ ਫੇਰ ਨਜ਼ਰ ਦੁਮੇਲ ਤੇ ਗੱਡ ਦਿੱਤੀ।
ਨੋਇਡਾ ਦੇ ਨਿੱਕੇ ਬੱਚੇ ਨੇ
ਛੱਬੀ ਜਨਵਰੀ ਦੀ ਪਰੇਡ ਦੇਖ ਪੁੱਛਿਆ
ਮਾਂ ਗਣਤੰਤਰ ਦਿਵਸ ਕੀ ਹੁੰਦਾ ਏ?
ਤਾਂ ਮਾਂ ਬੋਲੀ ਪੂਰਨ ਪ੍ਰਭੂਸੱਤਾ ਦਾ ਦਿਨ
ਲੋਕਾਂ ਦਾ ਆਪਣਾ ਰਾਜ
ਤੇ ਲੋਕਾਂ ਦੀ ਸ਼ਕਤੀ
ਲੋਕਾਂ ਦਾ ਆਪਣਾ ਸੰਵਿਧਾਨ
ਤਾਂ ਬੱਚਾ ਫੇਰ ਬੋਲਿਆ
ਮਾਂ ਸੰਵਿਧਾਨ ਕੀ ਹੁੰਦਾ ਏ?
ਤਾਂ ਮਾਂ ਬੋਲੀ
ਲੋਕ ਹੱਕਾਂ ਦਾ ਰਖਵਾਲਾ
ਦਲਿਤਾਂ ਦਾ ਮਸੀਹਾ
ਬੱਚਾ ਸ਼ਸ਼ੋਪੰਜ ਵਿੱਚ ਪੈ ਗਿਆ
ਤੇ ਫਿਰ ਇਹ ਪਰੇਡ?
ਦੇਸ਼ ਦੀ ਤਰੱਕੀ ਦਾ ਨਮੂਨਾ
ਤਾਕਤ ਦਾ ਪ੍ਰਦਰਸ਼ਨ
ਤਾਂ ਬੱਚੇ ਦੇ ਮਨ `ਚ