ਕੋਰੋਨਾ-19 ਕਹਿਰ ਵੱਡੇ ਇਤਿਹਾਸਕ ਸੰਕਟਾਂ ਨਾਲ ਡਿੱਕ ਰਿਹਾ ਹੈ। ਵੱਡੀ ਜੰਗ ਵਰਗੇ। ਨਿਰਾ ਡਿੱਕ ਹੀ ਨਹੀਂ ਰਿਹਾ, ਸਗੋਂ ਉਨ੍ਹਾਂ ਤੋਂ ਵੀ ਵੱਡੀਆਂ ਚੁਣੌਤੀਆਂ ਦੇ ਚਰਚੇ ਛੇੜੀ ਬੈਠਾ ਹੈ। ਸਰਕਾਰਾਂ, ਵਿਗਿਆਨੀਆਂ, ਚਿੰਤਕਾਂ, ਲੇਖਕਾਂ, ਪੱਤਰਕਾਰਾਂ, ਵਿਸ਼ਲੇਸ਼ਕਾਂ ਦਰਮਿਆਨ ਭਖ਼ਵੇਂ ਤਬਸਰੇ ਹੋ ਰਹੇ ਹਨ। ਸੰਕਟਾਂ ਦੇ ਕਾਰਨਾਂ ਅਤੇ ਸਿੱਟਿਆਂ ਨੂੰ ਤੋਲਿਆ ਮਿਣਿਆ ਜਾ ਰਿਹਾ ਹੈ। ਸੰਕਟ ਉੱਤੇ ਕਾਬੂ ਪਾਉਣ ਦੇ ਹੱਲ, ਦਵਾ-ਦਾਰੂਆਂ ਦੀਆਂ ਖੋਜਾਂ ਹੋ ਰਹੀਆਂ ਹਨ। ਖੋਜਾਰਥੀ ਦਿਨ ਰਾਤ ਸਿਧਾਂਤ, ਪ੍ਰਤੀਸਿਧਾਂਤ ਪੇਸ਼ ਕਰਕੇ ਪਹਿਲੇ ਨਾਲੋਂ ਬਿਹਤਰ ਤੇ ਉੱਚ ਪੱਧਰੇ ਸੰਯੋਜਨ ’ਤੇ ਪਹੁੰਚਣ ਵਾਸਤੇ ਤਜਰਬੇ ਕਰ ਰਹੇ ਹਨ। ਵਿਗਿਆਨੀਆਂ ਇਸ ਕਹਿਰ ’ਤੇ ਕ

ਹਮੇਸ਼ਾ ਵਾਂਗ ਇਸ ਵਾਰ ਵੀ 117 ਕੁਰਸੀਆਂ ਲਈ ਰਾਜਕੁਮਾਰ ਚੁਣੇ ਜਾਣੇ ਹਨ। ਇਨ੍ਹਾਂ ਵਿੱਚੋਂ ਹੀ ਇੱਕ ਨੇ ਸਭ ਤੋਂ ਉੱਚਾ ਧ੍ਰਿਤਰਾਸ਼ਟਰੀ ਸਿੰਘਾਸਨ ਮੱਲਣਾ ਹੈ। ਟਿਕਟਾਂ ਦੀ ਵੰਡ ਵਿੱਚ ਇਹੋ ਜਿਹੇ ਆਸਵੰਦਾਂ ਨੇ ਗੁੱਝੀਆਂ, ਡੂੰਘੀਆਂ ਤੇ ਛਤਰੰਜੀ ਚਾਲਾਂ ਵੀ ਚੱਲਣੀਆਂ ਹਨ। ਇਸ ਕਰਕੇ ਵੀ ਕਈਆਂ ਪਾਰਟੀਆਂ ਵਿੱਚ ਟਿਕਟਾਂ ਦੇ ਰੱਫੜ ਪਏ ਹੋਏ ਹਨ। ਚੋਣ ਧਨੁਸ਼ ਤੋੜੂਆਂ ਵਿੱਚੋਂ ਕੁਝ ਮੰਤਰੀ, ਸਹਾਇਕ ਮੰਤਰੀ, ਰਾਜ ਮੰਤਰੀ ਬਣਨਗੇ। ਬਾਕੀ ਪਾਰਲੀਮਾਨੀ ਸਕੱਤਰੀ ਵਾਲੀ ਕੁਰਸੀ ਨਾਲ ਹੀ ਸਬਰ ਦਾ ਘੁੱਟ ਭਰਣਗੇ। ਜੇ ਕਿਤੇ ਹਲਕਾ ਇਨਚਾਰਜੀ ਮਿਲ ਗਈ, ਤਾਂ ਪੰਜ ਸਾਲ ਚੰਗਾ ਟੌਹਰ-ਟੱਪਾ ਬਣੂੰ। ਜਿਸਦੀ ਟਿਕਟ ਸਕਰੀਨਿੰਗ ਕਮੇਟੀ ਦੇ ਤੰਦੂਰ ਵਿੱਚੋਂ ਪ

“ਪੀੜ ਪਰਵਾਸੀਆਂ ਦੀ”ਮੇਰੇ ਵੱਡੇ ਵੀਰ ਪ੍ਰਿੰ. ਬਲਕਾਰ ਸਿੰਘ ਬਾਜਵਾ ਦੀ ਕੈਨੇਡਾ ਵਾਸ ਦੌਰਾਨ ਲਿਖੀ ਵਾਰਤਕ ਦਾ ਸੰਗ੍ਰਹਿ ਹੈ। ਟੋਰਾਂਟੋ (ਕੈਨੇਡਾ) ਵਿੱਚ ਵੱਸਦਿਆਂ ਉਨ੍ਹਾਂ ਨੇ 1996 ਤੋਂ ਲੈ ਕੇ ਹੁਣ ਤੱਕ ਦੇ ਦਿਖਾਵੇਂ ਸੁਖਾਵੇਂ ਸਭ ਅਨੁਭਵ ਅਸਲ ਕਿਰਦਾਰਾਂ ਸਮੇਤ ਇਸ ਪੁਸਤਕ ਵਿੱਚ ਪਰੋ ਦਿੱਤੇ ਹਨ। ਇਸ ਪੁਸਤਕ ਦਾ ਵਡੱਪਣ ਹੀ ਇਹੀ ਹੈ ਕਿ ਇਹ ਪਾਰਦਰਸ਼ੀ ਲਿਖਤ ਹੈ। ਸੱਚ ਤੇ ਸੁਚਮਤਾ ਨੂੰ ਆਰ-ਪਾਰੇ ਦੇਖਣ ਦੀ ਸਮਰੱਥਾ ਵਾਲੀ ਕਿਤਾਬ।

ਵਤਨ ਰਹਿੰਦਿਆਂ ਪ੍ਰਿੰ. ਬਲਕਾਰ ਸਿੰਘ ਬਾਜਵਾ ਉੱਤਰੀ ਭਾਰਤ ਦੇ ਮੁੱਖ ਸਿੱਖਿਆ ਅਦਾਰੇ ਗੁਰੂ ਹਰਗੋਬਿੰਦ ਖਾਲਸਾ ਕਾਲਜ ਆਫ ਐਜੂਕੇਸ਼ਨ, ਗੁਰੂਸਰ ਸੁਧਾਰ (ਲੁਧਿਆਣਾ) ਦੇ ਲਗਪਗ ਤਿੰਨ ਦਹਾ

ਇੱਕ ਸਿਪਾਹੀ ਦਾ ਗਾਇਆ ਗੀਤ ਹੱਦਾਂ ਦੇ ਆਰ-ਪਾਰ ਮਾਨਵੀ ਤਰਬਾਂ ਛੇੜ ਰਿਹਾ ਹੈ। ਕੇਵਲ ਦੋਹਾਂ ਪੰਜਾਬਾਂ ਵਿਚ ਹੀ ਨਹੀਂ, ਗਲੋਬ ’ਤੇ ਜਿੱਥੇ ਕਿਤੇ ਵੀ ਪੰਜਾਬੀ ਹੈ, ਉਹ ਇਸ ਗੀਤ ਨੂੰ ਮੁੜ-ਮੁੜ ਸੁਣਦਾ ਹੈ ਅਤੇ ਹਿੰਦੂ-ਸਿੱਖ-ਮੁਸਲਮਾਨ ਭਾਈਆਂ ਵਿੱਚ ਪਈਆਂ ਦਰਾੜਾਂ ਨੂੰ ਮੇਟਦਾ ਤੁਰਿਆ ਜਾ ਰਿਹਾ। ਸੋਸ਼ਲ ਮੀਡੀਏ ’ਤੇ ਪਿਆ ਇਹ ਗੀਤ ਹਰ ਪੰਜਾਬੀ ਨੂੰ ਟੁੰਬਦਾ, ਝੰਜੋੜਦਾ ਅਤੇ ਸੋਚਣ ਲਈ ਮਜਬੂਰ ਕਰਦਾ ਹੈ। ਇਹਦੇ ਦਿਲ ਹੂਲਵੇਂ ਪੈਗਾਮਾਂ ਦੇ ਛੱਟੇ ਆਲਮ ਦੇ ਕੋਣੇ ਕੋਣੇ ਵਿੱਚ ਪੈ ਰਹੇ ਹਨ। ਇਹ ਗੀਤ ਠੰਢੇ ਮਤੇ ਬੈਠ ਸੋਚਣ ਲਈ ਮਜਬੂਰ ਕਰਦਾ ਹੈ: ਆਖਰ ਇਹ ਕਿਉਂ ਵਾਪਰ ਰਿਹਾ ਹੈ’ ਕੌਣ ਇਸ ਨੂੰ ਕਰਾ ਰਿਹਾ? ਇਹ ਰਾਜਨੀਤੀਵਾਨਾਂ, ਨੇਤਾਵਾਂ ਅ

ਸਾਡੀ ਉਮਰ ਦੇ ਯਾਰ ਬੇਲੀ ਸਿਰਾਂ ’ਤੇ ਬਸਤੇ, ਫੱਟੀਆਂ ਰੱਖ ਸਕੂਲ ਜਾਂਦੇ ਹੁੰਦੇ ਸਨ। ਸਕੂਲ ਦੂਰ-ਦੂਰ ਹੁੰਦੇ। ਕਿਸੇ ਕਰਮਾਂ ਵਾਲੇ ਦੇ ਪਿੰਡ ਹੀ ਸਕੂਲ ਹੁੰਦਾ। ਸਕੂਲ ਜਾਂਦੇ-ਆਉਂਦੇ ਮੌਸਮੀ ਫਲਾਂ ਨੂੰ ਭਾਲਦੇ, ਤੋੜਦੇ, ਖਾਂਦੇ, ਖੇਡਦੇ ਤੁਰੇ ਜਾਂਦੇ। ਦੁਆਬਾ ਅੰਬੀਆਂ ਵਾਲਾ ਇਲਾਕਾ ਹੈ। ਮੁੰਡੇ ਖੱਟੀਆਂ-ਮਿੱਠੀਆਂ ਅੰਬੀਆਂ ਦਾ ਆਨੰਦ ਮਾਣਦੇ। ਏਦਾਂ ਹੌਲੀ-ਹੌਲੀ ਪੜ੍ਹਦੇ ਗਏ। ਇਨ੍ਹਾਂ ਵਿੱਚੋਂ ਕੋਈ ਫੌਜ ਵਿੱਚ ਚਲਾ ਗਿਆ, ਕੋਈ ਮਾਸਟਰ ਬਣ ਗਿਆ, ਕੋਈ ਪੁਲਿਸ ਵਿੱਚ, ਕੋਈ ... ਅਤੇ ਕਈ ਸਰਕਾਰੀ ਨੌਕਰੀਆਂ ਵਿੱਚ ਲੱਗ ਗਏ। ਸਮੇਂ ਦੇ ਫੇਰ ਨਾਲ ਨੱਬਵਿਆਂ ਵਿੱਚ ਵਿਦੇਸ਼ਾਂ ਵਿੱਚ ਜਾਣ ਦਾ ਰੁਝਾਨ ਬਹੁਤਾ ਹੀ ਵਧ ਗਿਆ। ਫਿਰ ਪਿੱਛੇ ਹੀ ਉਨ

ਕੁਝ ਸਮਾਂ ਪਹਿਲਾਂ ਮੈਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਚਕਰ ਬਾਰੇ ਲੇਖ ਲਿਖਿਆ ਸੀ, ‘ਕਿਆ ਬਾਤਾਂ ਪਿੰਡ ਚਕਰ ਦੀਆਂ’। ਮੈਂ ਉਸ ਪਿੰਡ ਦੇ ਦਰਸ਼ਨ ਕਰ ਕੇ ਚਕ੍ਰਿਤ ਰਹਿ ਗਿਆ ਸਾਂ। ਪੰਜਾਬ ਜਾਂ ਭਾਰਤ ਸਰਕਾਰ ਦੇ ਸਹਿਯੋਗ ਬਿਨਾ ਹੀ ਇੰਨਾ ਵਿਕਾਸ! ਪੁੱਛ ਦੱਸ ਪਿੱਛੋਂ ਪਤਾ ਲੱਗਾ ਪਈ ਪਿੰਡ ਚਕਰ ਪੁੱਠੇ ਚੱਕਰ ਵਿੱਚੋਂ ਨਿਕਲ ਕੇ ਸਿੱਧੇ ਚੱਕਰ ’ਤੇ ਐਸਾ ਤੁਰਿਆ ਕਿ ਅਨੋਖਾ ਮਾਡਲ ਪਿੰਡ ਬਣ ਗਿਆ ਹੈ। ਪਿੰਡ ਦੇ ਪਰਵਾਸੀ ਭਰਾਵਾਂ ਅਜਮੇਰ ਸਿੰਘ ਤੇ ਬਲਦੇਵ ਸਿੰਘ ਸਿੱਧੂ ਦੇ ਉੱਦਮ ਨਾਲ ਦਸ ਕਰੋੜ ਰੁਪਇਆ ਵਿਦੇਸ਼ਾਂ ਵਿੱਚੋਂ ਇਕੱਠਾ ਕੀਤਾ ਤੇ ਦਸ ਕਰੋੜ ਦੀ ਹੀ ਪਿੰਡ ਵਾਲਿਆਂ ਨੇ ਕਾਰ ਸੇਵਾ ਕੀਤੀ। ਕੇਵਨ ਮੌਰਗਨ ਨਾਂ ਦੇ ਇਕ ਗੋਰੇ ਨੇ ਪਿੰਡ ਦ

ਮੇਰੇ ਇੱਕ ਪੁਰਾਣੇ ਸਹਿਕਰਮੀ ਨੇ ਵੈਨਕੂਵਰ ਤੋਂ ਸਾਡੇ ਜੁਝਾਰੂ ਮਾਸਟਰ ਹਰਨੇਕ ਸਰਾਭਾ ਦੇ ਸਦੀਵੀ ਵਿਛੋੜੇ ਦੀ ਮਾੜੀ ਖ਼ਬਰ ਦਿੱਤੀ। ਗਹਿਰਾ ਸਦਮਾ ਲੱਗਾ। ਸੁਧਾਰ ਕਾਲਜ ਦੀ ਸਾਰੀ ਸਰਵਿਸ ਦੌਰਾਨ ਮੇਰੀ ਹਰਨੇਕ ਨਾਲ ਬੜੀ ਹੀ ਸਨੇਹ ਭਰੀ ਸਾਂਝ ਰਹੀ ਹੈ। ਜਿਗਰੀ ਦੋਸਤਾਂ ਵਰਗੀ। ਥੋੜ੍ਹਾ ਸਹਿਜ ਹੋਣ ’ਤੇ ਉਹਦੇ ਅਭੁੱਲ ਮਾਅਰਕੇ ਜ਼ਿਹਨ ’ਤੇ ਬੱਦਲ ਵਾਂਗ ਛਾ ਗਏ। ਹਰ ਭਾਰਤ ਫੇਰੀ ਦੌਰਾਨ ਮੈਂ ਉਹਨੂੰ ਸਰਾਭੇ ਮਿਲਕੇ ਆਉਂਦਾ ਸੀ। ਐਤਕੀਂ ਵੀ ਜਾਣਾ ਸੀ. ਪਰ ਜਿਹੜਾ ਹਮੇਸ਼ਾ ਆਪਣੇ ਬਚਨ ਨਿਭਾਉਂਦਾ ਹੁੰਦਾ ਸੀ, ਉਹਦੇ ਸਵਾਸਾਂ ਨੇ ਉਹਨੂੰ ਪਿਛਲੀ ਵਾਰ ‘ਮੁੜ ਮਿਲਾਂਗੇ’ਦੇ ਆਖ਼ਰੀ ਬੋਲ ਵਫਾ ਨਹੀਂ ਕਰਨ ਦਿੱਤੇ। ਜਿੱਥੇ ਉਹ ਯੂਨੀਅਨ ਦਾ ਇੱਕ ਦਲੇਰ

ਪੰਜਾਬ ਦੇ ਸਿਆਸੀ ਵਾਯੂਮੰਡਲ ’ਤੇ ਕਾਰਪੋਰੇਟੀ ਪ੍ਰਿੰਟ, ਇਲੈਕਟਰਾਨਿਕ ਅਤੇ ਸੋਸ਼ਲ ਮੀਡੀਏ ਨੇ ਇੱਕ ਵੱਡਾ ਧੂੜ-ਗੁਬਾਰ ਚਾੜ੍ਹਿਆ ਹੋਇਆ ਹੈ। ਇਸ ਚਾੜ੍ਹੀ ਜਾ ਰਹੀ ਧੂੜ ਕਰਕੇ ਪੰਜਾਬੀ ਬੋਲੀ ‘ਉੱਡਦੀ ਧੂੜ ਦਿਸੇ ਬੋਤਾ ਜਾਨੀ ਦਾ ਨਜ਼ਰ ਨਾ ਆਵੇ’ ਨਾਲ ਸੋਚ ਜਾ ਜੁੜਦੀ ਏ। ਇੱਥੇ ਵਗਦੇ ਬਲੌਰੀ ਪਾਣੀਆਂ ਵਾਂਗ ਹੀ ਪੰਜਾਬੀਆਂ ਦੇ ਮਨ ਨਿਰਮਲ ਹਨ। ਵਿਸ਼ਵਾਸ਼ ਕਰਦੇ ਹਨ, ਅਜ਼ਮਾਉਂਦੇ ਹਨ। ਪਰ ਜੇ ਕੋਈ ਖ਼ਰਾ ਨਾ ਉੱਤਰੇ, ਫਿਰ ਬਖ਼ਸ਼ਦੇ ਵੀ ਨਹੀਂ। ਸਿਆਸੀ ਨੇਤਾਵਾਂ ਦੀਆਂ ਦੋਗਲੀ ਨੀਤੀਆਂ ਅਤੇ ਨੀਅਤਾਂ ਤੋਂ ਹੁਣ ਇਹ ਪੂਰੇ ਸਤੇ, ਅੱਕੇ ਹੋਏ ਅਤੇ ਦੁਖੀ ਹਨ। ਹੋਰ ਕਿੰਨਾ ਕੁ ਚਿਰ ਇਨ੍ਹਾਂ ਪਰਖ਼ਿਆਂ ਨੂੰ ਮੁੜ ਮੁੜ ਪਰਖ਼ੀ ਜਾਣ। ਹਰ ਚੀਜ਼ ਦੀ

ਪਿਛਲੇ ਸਾਲ ਅਕਤੂਬਰ-ਨਵੰਬਰ ਦਾ ਸਮਾਂ ਸੀ। ਲਗਪਗ ਇਨ੍ਹਾਂ ਮਹੀਨਿਆਂ ਵਿਚ ਹੀ ਬਹੁਤੇ ਐੱਨ ਆਰ ਆਈ ਬਜ਼ੁਰਗ ਆਪਣੀ ਮਾਤਭੂਮੀ ਵੱਲ ਵਹੀਰਾਂ ਘੱਤ ਤੁਰਦੇ ਹਨ। ਵੀਆਨਾ ਤੋਂ ਆਸਟਰੀਅਨ ਜਹਾਜ਼ ਉੱਡ ਪਿਆ। ਮੁਢਲੀਆਂ ਉਡਾਣ ਰਸਮਾਂ ਪੂਰੀਆਂ ਹੋ ਚੁੱਕੀਆਂ ਸਨ। ਸਫਰ ਨੂੰ ਰੌਚਿਕ ਬਣਾਉਣ ਲਈ ਮੈਂ ਨਾਲ ਬੈਠੇ ਹਮਉਮਰੇ ਪੰਜਾਬੀ ਬਾਈ ਨਾਲ ਫਤਿਹ ਬੁਲਾ ਕੇ ਸਹਿਵਨ ਗੱਲ ਤੋਰ ਲਈ, “ਕਿਵੇਂ ਆ ਬਾਈ ਏਧਰਲਾ, ਓਧਰਲਾ ਹਾਲ-ਹਵਾਲ?”

“ਹਾਲ ਕੀ ਐ ਬਾਈ, ਮੇਰਾ ਤਾਂ ਇੱਕ ਅੜੇ ਹੋਏ ਇੰਤਕਾਲ ਨੇ ਅੰਤਕਾਲ ਹੀ ਨੇੜੇ ਲਿਆਂਦਾ ਹੋਇਐ ...।” ਇਉਂ ਲੱਗਾ, ਬੰਦਾ ਜਿਵੇਂ ਕਿਸੇ ਮਸਲੇ ਨਾਲ ਉਲਝਿਆ, ਬਹੁਤਾ ਹੀ ਦੁਖੀ ਅਤੇ ਪਰੇਸ਼ਾਨ ਹੈ। ਸ਼ਬਦਾਂ ਤੋਂ ਪੜ੍ਹਿ

ਕੋਰੋਨਾ ਵਾਇਰਸ ਤੋਂ ਬਚਾ ਵਾਸਤੇ ਸਰਕਾਰਾਂ ਨੇ ਤੁਰੰਤ ਤਾਲਾਬੰਦੀ, ਘਰਬੰਦੀ, ਸਮਾਜਿਕ ਫਾਸਲਾਬੰਦੀ, ਲਾਜ਼ਮੀ ਇਕਾਂਤਬੰਦੀ, ਆਦਿ ਸਖ਼ਤੀ ਨਾਲ ਲਾਗੂ ਕਰ ਦਿੱਤੇ। ਲਾਏ ਵੀ ਬਿਨਾਂ ਕਿਸੇ ਤਿਆਰੀ/ ਪ੍ਰਬੰਧਾਂ ਦੇ। ਜਿਵੇਂ ਵੀ, ਜਿੱਥੇ ਵੀ ਕੋਈ ਸੀ, ਜਿਸਮਾਨੀ ਤੇ ਮਾਨਸਿਕ ਤੌਰ ’ਤੇ ਘਿਰ ਗਿਆ। ਜਰਵਾਣਿਆਂ ਵੱਲੋਂ ਪਾਏ ਘੇਰੇ ਵਾਂਗ। ਲੋਕ ਅਚਾਨਕ ਅਸਮਾਨੋਂ ਡਿੱਗੀ ਬਿਜਲੀ ਵਾਂਗ ਸਹਿਮ ਗਏ। ਵਿਸ਼ੇਸ਼ ਕਰਕੇ ਪ੍ਰਵਾਸੀ, ਵਿਦੇਸ਼ੀ ਤੇ ਵਤਨ ਵਿਚਲੇ। ਸਰਕਾਰਾਂ ਦੇ ਹਿਟਲਰੀ ਬਿਆਨਾਂ, ਚਾਲਾਂ (ਕੁਚਾਲਾਂ) ਤੇ ਅਮਲਾਂ ਤੋਂ ਲੱਗਦਾ ਹੈ ਕਿ ਉਨ੍ਹਾਂ ਨੂੰ ਕੋਰੋਨਾ ਨਾਲੋਂ ਚੋਣਾਂ ਦੀ ਜ਼ਿਆਦਾ ਚਿੰਤਾ ਹੈ। ਇਹ ਬੰਦੀਆਂ ਵਾਤਾਵਰਣ ਨੂੰ ਸਾਫ਼-ਸੁਥਰਾ ਬਣਾਉਣ ਵਿੱ

ਐ ਮਾਨਵ! ਤੂੰ ਕੋਰੋਨਾ ਵਾਇਰਸ ਦੇ ਚਲੰਤ ਘਟਨਾ ਚੱਕਰ ਵਿੱਚ ਕਿਉਂ ਤੇ ਕਿਵੇਂ ਫਸ ਗਿਆ ਹੈਂ? ਜ਼ਰਾ ਰੁਕ, ਸੋਚ ਤੇ ਸੂਝ ਨੂੰ ਅੰਤਰਝਾਤ ਕਰ ਪ੍ਰਤੱਖਣ ਕਰ। ਉਹ ਇੱਡਾ ਵੱਡਾ ਮਹਾਂ ਬਲੀ ਕੌਣ ਹੈ, ਜਿਸ ਨੇ ਵਿਸ਼ਵੀ ਮਾਨਵੀ ਸੰਗਠਨਾਂ, ਸੰਸਾਰ ਭਰ ਦੀਆਂ ਸਰਕਾਰਾਂ ਦੀਆਂ ਵਿਧਾਨਕ ਤੇ ਨਿਆਇਕ ਸੰਸਥਾਵਾਂ, ਫੌਜਾਂ, ਨੀਮ ਸੁਰੱਖਿਆ ਬਲਾਂ ਆਦਿ ਨੂੰ ਨੱਥ ਪਾਈ ਹੋਈ ਹੈ। ਜਿੱਦਾਂ ਦੇ ਫੈਸਲੇ ਕਰਾਉਣੇ ਚਾਹੁੰਦਾ ਹੈ, ਕਰਾਈ ਜਾ ਰਿਹਾ ਹੈ। ਜਿੱਥੇ ਖੜ੍ਹੇ ਹੋਣ ਤੇ ਹਾਮੀ ਭਰਨ ਲਈ ਕਹਿੰਦਾ ਹੈ, ਕਰਾਈ ਜਾ ਰਿਹਾ ਹੈ। ਜਿੱਥੇ ਜੰਗ ਛੇੜਨੀ ਚਾਹੁੰਦਾ ਹੈ, ਮਿਜ਼ਾਈਲਾਂ ਦੇ ਬਟਨ ਦਬਵਾ ਲੈਂਦਾ ਹੈ। ਜਿੱਥੇ ਸਮਝੌਤੇ ਕਰਨੇ ਚਾਹੁੰਦਾ ਹੈ, ਬਾਹਾਂ ਮਰੋੜ ਕੇ ਕਰਵ

ਉਦੋਂ ਮੈਂ ਦੂਜੀ ਜਮਾਤ ਵਿੱਚ ਪੜ੍ਹਦਾ ਸੀ ਜਦੋਂ ਮੇਰੇ ਚੌਦਵੀਂ ਵਿੱਚ ਪੜ੍ਹਦੇ ਵੱਡੇ ਮਸੇਰ ਨੇ ਪੁੱਛਿਆ: ਤੂੰ ਵੱਡਾ ਹੋ ਕੇ ਕੀ ਕਰਿਆ ਕਰੇਂਗਾ? ਮੈਂ ਸਪਾਟ, ਸਿੱਧਾ ਜਵਾਬ ਦਿੱਤਾ: ‘ਭਾਰ ਢੋਇਆ ਕਰਾਂਗਾ ... ਤੇ ... ਪੈਸੇ ਲੁੱਟਿਆ ਕਰਾਂਗਾ ... ਹੋਰ ਕੀ ...।’ ਉਹ ਖਿੜ ਖਿੜਾਕੇ ਹੱਸਿਆ। ਹੱਸਦੇ ਹੋਏ ਨੇ ਮੁੜ ਸਵਾਲ ਕੀਤਾ: ਉਹ ਕਿਵੇਂ: ‘ਬੱਸ ... ਭਾਜੀ ... ਸਟੇਸ਼ਨ ’ਤੇ ਕੁੱਲੀ ... ਭਾਰ ਢੋਂਹਦੇ ਵੇਖੀਦੇ ਨੇ ... ਕਿੰਨੇ ਸਾਰੇ ਪੈਸੇ ... ਲੁੱਟ ਲਈਂਦੇ ਨੇ ...।’ ਉਹਦੇ ਹੱਸਣ ਤੋਂ ਮੈਂ ਕੱਚਾ ਜਿਹਾ ਹੋ ਗਿਆ।ਉਹਦੇ ਹੱਸਣ ਦੀ ਸਮਝ ਨਾ ਲੱਗੀ। ਭੋਲੇਪਨ ਵਿੱਚ ਚੁੱਪ ਕਰ ਗਿਆ।

ਬਚਪਨ ਵਿੱਚ ਮਿਲੀ/ਲੱਭੀ ਆਨਾ ਦੁਆਨੀ ਵੇਖ

ਦੋ ਢਾਈ ਵਰ੍ਹੇ ਪਹਿਲਾਂ ਮੈਂ ਇੱਕ ਬਹੁਤੇ ਹੀ ਨਿਕਟ ਵਰਤੀ ਹਾਈਟੈੱਕ ਅਜ਼ੀਜ਼ ਦੇ ਗ੍ਰਹਿ ਵਿਖੇ ਸ਼ੁਕਰਾਨੇ ਦੇ ਅਖੰਡ ਪਾਠ ਸਮਾਗਮ ਵਿੱਚ ਸ਼ਾਮਲ ਹੋਇਆ। ਉਹ ਇੱਕ ਮਰਹਲੇ ’ਤੇ ਜ਼ਿੰਦਗੀ ਤੇ ਮੌਤ ਵਿੱਚ ਲਟਕ ਗਿਆ ਸੀ। ਬਿਮਾਰੀ (ਜੀ.ਬੀ.ਐੱਸ.) ਵੀ ਐਨਿਸਥੇਸੀਆ ਦੇ ਟੀਕੇ ਵਾਂਗ ਮਿੰਟਾਂ ਸਕਿੰਟਾਂ ਵਿੱਚ ਸਰੀਰ ਨੂੰ ਸੁੰਨ ਤੇ ਸਿਥਲ ਕਰ ਗਈ। ਨਬਜ਼ ਹੀ ਚੱਲਦੀ ਸੀ, ਹੋਰ ਸਭ ਕੁਝ ਬੇਹਰਕਤ ਸੀ। ਇੱਕ ਹਿੰਮਤੀ ਸੁਹਿਰਦ ਦੋਸਤ ਨੇ ਤੁਰੰਤ ਮੋਢੇ ਚੁੱਕ ਗੱਡੀ ਵਿੱਚ ਪਾਇਆ ਤੇ ਐਮਰਜੈਂਸੀ ਵਿੱਚ ਜਾ ਲਿਟਾਇਆ। ਡਾਕਟਰ, ਨਰਸਾਂ ਅਤੇ ਸਹਾਇਕ ਅਮਲਾ ਕੰਪਿਊਟਰੀ ਫੁਰਤੀ ਨਾਲ ਇਲਾਜ ਕਾਰਜਾਂ ਵਿੱਚ ਰੁੱਝ ਗਿਆ। ਡਾਕਟਰਾਂ ਅਨੁਸਾਰ ਇਹ ਮਰਜ਼ 1000 ਵਿੱਚੋਂ ਇੱਕ ਨੂ

ਸਾਲ 1988 ਦੀ ਪਹਿਲੀ ਅਪਰੈਲ। ਇਸ ਦਿਨ ਆਮ ਤੌਰ ’ਤੇ ਏਪਰਲ ਫੂਲ ਬਣਦੇ ਜਾਂ ਬਣਾਏ ਜਾਂਦੇ ਹਨ। ਅੰਗਰੇਜ਼ ਇਸ ਨੂੰ ਇੱਕ ਹਾਸੇ-ਠੱਠੇ ਵਾਲਾ ਦਿਨ ਕਹਿੰਦੇ ਹਨ। ਇਸ ਦਿਨ ’ਤੇ ਅਫਸਰਾਂ ਤੇ ਮਾਤਹਿਤਾਂ ਨੂੰ ਇੱਕ ਦੂਜੇ ਦਾ ਫੂਲ (ਮੂਰਖ) ਬਣਾਉਣ ਦੀ ਪੂਰੀ ਖੁੱਲ੍ਹ ਹੁੰਦੀ ਹੈ। ਪਰ ਪੰਜਾਬ ’ਤੇ ਛਾਏ ਤੱਤੇ ਦੌਰ ਵਿੱਚ ਪ੍ਰਸ਼ਾਸਕਾਂ ਦਾ ਤਾਂ ਹਰ ਰੋਜ਼ ਕੋਈ ਨਾ ਕੋਈ ਫੂਲ ਬਣਦਾ ਹੀ ਰਹਿੰਦਾ। ਖਾੜਕੂਆਂ ਵੱਲੋਂ ਕਈ ਕਿਸਮ ਦੀਆਂ ਧਮਕੀਆਂ ਭਰੀਆਂ ਝੂਠੀਆਂ/ਸੱਚੀਆਂ ਚਿੱਠੀਆਂ ਮਿਲਦੀਆਂ ਰਹਿੰਦੀਆਂ, ਜਿਨ੍ਹਾਂ ਕਰਕੇ ਹਰ ਕਾਲਜ ਦਾ ਪ੍ਰਿੰਸੀਪਲ ਕਿਸੇ ਨਾ ਕਿਸੇ ਕਿਸਮ ਦੀ ਪ੍ਰੀਖਿਆ ਵਿੱਚ ਪਿਆ ਹੀ ਰਹਿੰਦਾ। ਯੂਨੀਵਰਸਟੀ ਦੀ ਸਾਲਾਨਾ ਪ੍ਰੀਖਿਆ ਦੇ ਨਾਲ ਹ

(ਨੋਟ: ਪੰਨੂੰ ਸਾਹਿਬ ਸ਼ੁਰੂ ’ਚ ਹੀ ਆਪਣੀ ਇੱਕ ਫੋਟੋ, ਜਿਸ ਵਿੱਚ  ਕੰਪਿਊਟਰ ਤੁਾਹਡੇ ਅੱਗੇ, ਪਿੱਛ ਜਾਂ ਸਾਹਮਣੇ ਪਏ ਹੋਣ ਲਾ ਦਿਓ ਤੇ ਫਿਰ ਫਾਈਨਲ ਕਰਕੇ ਰਿਕਾਰਡ ਲਈ ਮੈਨੂੰ ਭੇਜ ਦੇਣੀ। ਜੇ ਹੋਰ ਕੋਈ ਮਿਲੇ ਸਨਮਾਨਾਂ, ਮੋਮੈਂਟੋਆਂ ਦੀ ਫੋਟੋ ਹੋਵੇ ਉਹ ਵੀ ਲਾ ਦੇਣੀ। ਬਿਹਤਰ ਹੈ ਮਿਲੇ ਸਨਮਾਨਾਂ ਨੰ ਆਪਣੇ ਦੁਆਲੇ ਰੱਖਕੇ ਇੱਕ ਫੋਟੋ ਬਣਾਉਣੀ- ਬਾਕੀ ਮਿਲਣ ’ਤੇ।)

‘ਗੁਰੂ ਬਿਨਾਂ ਗਤ ਨਹੀਂ, ਸ਼ਾਹ ਬਿਨਾਂ ਪੱਤ ਨਹੀਂ’ ਵਰਗਾ ਸੱਚ ਹੋਰ ਵੀ ਪ੍ਰਚੰਡ ਹੋ ਸਾਹਮਣੇ ਆ ਖਲੋਤਾ ਜਦੋਂ ਕੰਪਿਊਟਰ ਨਾਲ ਛੇੜਖਾਨੀ ਸ਼ੁਰੂ ਕਰ ਬੈਠਾ। ਮੁਢਲੀਆਂ ਗੱਲਾਂ ਤਾਂ ਘਰੋਂ ਮੁੰਡਿਆਂ/ਪੋਤਿਆਂ ਤੋਂ ਸਿੱਖ ਲਈਆਂ। ਇਸ ਪਾਸੇ ਤੁਰਿਆ ਜਦੋਂ ਥੋੜ੍ਹਾ ਜਿ

‘ਵਾਹਵਾ ਤੇਰੀਆਂ ਕੁਦਰਤਾਂ‎,‎ ਤੂੰ ਡਾਢਾ ਬੇਪ੍ਰਵਾਹ’। ਜਥੇਦਾਰ ਮਾਨ ਸਿੰਘ ਹੰਭੋ ਇਹ ਸ਼ਬਦ ਸਹਿਵਨ ਹੀ ਗੁਣ-ਗੁਣਾਉਂਦੇ ਹੁੰਦੇ ਸੀ। ਸ਼ਾਮ ਸਵੇਰੇ। ਪਰ੍ਹੇ `ਚ ਗੱਲਾਂ ਕਰਦਿਆਂ। ਬੋਹੜਾਂ ਹੇਠ ਜੁੜੇ ਇਕੱਠਾਂ ਵਿੱਚ। ਅਸਮਾਨ ਤੇ ਧਰਤੀ ਦੇ ਦਿਸਹੱਦਿਆਂ ਨੂੰ ਨਿਹਾਰਦਿਆਂ। ਪੰਛੀਆਂ ਨੂੰ ਦਰਖ਼ਤਾਂ `ਤੇ ਚਹਿ-ਚਹਾਉਂਦੇ ਤੱਕਦਿਆਂ। ਲੋਕਾਂ ਦੇ ਵਚਿੱਤਰ ਕਿੱਸੇ ਕਹਾਣੀਆਂ ਤੇ ਸਮੱਸਿਆਵਾਂ ਸੁਣਦਿਆਂ। ਗੁਰਬਾਣੀ ਅਤੇ ਸਿੱਖੀ ਨਾਲ ਉਹ ਮਨੋ ਤਨੋ ਅਤੇ ਧਨੋ ਸਾਰੀ ਉਮਰ ਪ੍ਰਣਾਏ ਰਹੇ। ‘ਬਲਿਹਾਰੀ ਕੁਦਰਤਿ ਵੱਸਿਆ‎,‎ ਤੇਰਾ ਅੰਤ ਨਾ ਜਾਈ ਲਖਿਆ’ ਤੁਕ ਸਿਰਜਣਹਾਰ ਨਾਲ ਜੋੜਦੀ ਹੈ। ਇਹ ਸ਼ਬਦ ਉਨ੍ਹਾਂ ਦੇ ਰੋਮ-ਰੋਮ `ਚ ਸਮਾਇਆ ਹੋਇਆ ਸੀ।

ਜਥੇਦਾ

Feature Image

ਸ: ਕਿਰਪਾਲ ਸਿੰਘ ਪੰਨੂੰ ਵੱਲੋ ਸੀਨੀਅਰਾਂ (50 ਤੋਂ ਉੱਪਰ ਉਮਰ ਵਾਲ਼ਿਆਂ) ਨੂੰ ਦਿੱਤੀ ਜਾਣ ਵਾਲ਼ੀ ਦੋ ਮਹੀਨੇ ਦੀ ਫਰੀ ਕੰਪਿਊਟਰ ਟਰੇਨਿੰਗ ਸਰਵਿਸ ਪੂਰੀ ਹੋ ਜਾਣ ਤੇ, ਉਸਦੇ ਸਾਰੇ ਸਿਖਿਆਰਥੀਆਂ ਨੇ ਰਲ਼ਮਿਲ ਕੇ ਮਿਤੀ 4 ਅਕਤੂਬਰ ਦਿਨ ਐਤਵਾਰ ਨੂੰ ‘ਨਿਊ ਇੰਡਿਆ ਕਰੀ ਰੈਸਟੋਰੈੰਟ’ 20 ਗਿਲਿੰਘਮ ਡਰਾਈਵ ਬਰੈੰਪਟਨ ਨੇੜੇ ਪਾਸਪੋਰਟ ਦਫਤਰ ਵਿਖੇ ਆਨਰ ਪਾਰਟੀ ਦਿਤੀ| ਜਿਸ ਵਿਚ 60 ਤੋਂ ਵੱਧ ਸਿਖਿਆਰਥੀ ਅਤੇ ਪਤਵੰਤੇ ਸ਼ਾਮਲ ਹੋਏ|
ਫੁੱਟਬਾਲ ਦੇ ਨੈਸ਼ਨਲ ਕੋਚ ਗੁਰਮੀਤ ਸਿੰਘ ਸੰਧੂ ਦਾ ਇਹ ਵਿਚਾਰ ਸੀ ਕਿ ਕਿਸੇ ਦਿਨ ਸਾਰੇ ਸਿਖਿਆਰਥੀ ਇਕੱਠੇ ਹੋ ਕੇ ਪਾਰਕ ਵਿੱਚ ਕੁੱਝ ਸਮਾਂ ਬਿਤਾਇਆ ਜਾਏ। ਜਿਸ ਉੱਤੇ ਸਾਰੇ ਸਿਖਿਆਰਥੀਆਂ ਨੇ ਆਪਣੀ ਸਹਿ