
ਇਹ ਪੰਥ ਗੁਰੂ ਗੋਬਿੰਦ ਸਿੰਘ ਨੇ ਸਾਜਿਆ। ਇਹ ਉਨ੍ਹਾਂ ਅਣਖੀ ਸੂਰਮਿਆਂ ਦਾ ਕੰਮ ਹੈ ਜਿਹੜੇ ਨਾਮ ਅਤੇ ਸਿਮਰਨ ਵਾਲਾ ਅੰਤਰਮੁਖੀ ਜੀਵਨ ਜਿਊਦੇਂ ਹਨ। ਉਹ,ਉਹ ਹਨ ਜਿਨ੍ਹਾਂ ਦੀ ਮੌਜੂਦਗੀ ਸ਼ਾਤ-ਅੰਮ੍ਰਿਤ ਨਾਲ ਦੁਆਲਾ ਰੰਗ ਦਿੰਦੀ ਹੈ। ਉਹ ਨਾ ਹੀ ਰਾਜ ਚਉਦੇਂ ਹਨ ਅਤੇ ਨਾ ਹੀ ਮੁਕਤੀ, ਕੇਵਲ ਮਨ ਪ੍ਰੀਤ ਚਰਨ ਕਮਲਾਰੇ ਦੀ ਧਾਰਨੀ ਹਨ। ਨਾ ਹੀ ਉਹ ਯੋਗ ਦੀ ਰਹੱਸ-ਪੂਰਨ ਅਤੇ ਨਾ ਹੀ ਮੁਕਤੀ, ਕੇਵਲ ਮਨ ਪ੍ਰੀਤ ਚਰਨ ਕਮਲਾਰੇ ਦੀ ਧਾਰਨੀ ਹਨ। ਨਾ ਹੀ ਉਹ ਯੋਗ ਦੀ ਰਹੱਸ-ਪੂਰਨ ਅਤੇ ਨਾ ਹੀ ਭੋਗ ਦੀ ਵਾਸਨਾ ਪੂਰਨ ਖ਼ੁਸ਼ੀ ਦੇ ਇੱਛਕ ਹਨ, ਉਹ ਤਾਂ ਕੇਵਲ ਉਸ ਦਾ ਪਿਆਰ ਅੰਮ੍ਰਿਤ ਮੰਗਦੇ ਹਨ, ਉਸ ਦੀ ਬਾਣੀ ਦੀ ਸ਼ਬਨਮ ਦੇ ਛਲਕਦੇ ਜਾਮ। ਉਹ ਜੀਵਨ ਦੇ ਦਾ
ਸ਼ਹਿਰਾਂ ਵਿਚ ਰਹਿ ਕੇ ਮਨੁੱਖ ਆਪਣਾ ਵਿਰਸਾ, ਸਰੀਰਕ ਤੇ ਮਾਨਸਿਕ ਜੀਵਨ ਦੀ ਹਫੜਾ-ਦਫੜੀ ਵਿਚ ਗੁਆ ਲੈਂਦਾ ਹੈ। ਇਕ ਵੇਰੀ ਹਨੇਰੇ ਵਿਚ ਰਹਿੰਦੇ ਨੂੰ ਸਦਾ ਲਈ ਹਨੇਰਾ ਸੁਖਾਣ ਲੱਗ ਜਾਂਦਾ ਹੈ। ਇਕ ਵੇਰੀ ਕਿਸੇ ਅਪਰਾਧ ਕਰਕੇ ਇਕ ਚੀਨੀ ਕੈਦ ਵਿਚ ਗਿਆ। ਬਾਰਾਂ ਵਰ੍ਹਿਆਂ ਮਗਰੋਂ ਜਦ ਉਹ ਛੁਟਿਆ, ਤਦ ਉਹਨੂੰ ਸਾਰਾ ਬਾਹਰ ਦਾ ਜਗਤ ਘਬਰਾ ਜਿਹਾ ਪਾਣ ਲੱਗਾ। ਉਸ ਦਰਖਾਸਤ ਕੀਤੀ ਕਿ ਮੈਨੂੰ ਮੁੜ ਉਥੇ ਕਾਲੀ ਕੋਠੜੀ ਵਿਚ ਹੀ ਭੇਜ ਦਿਉ। ਸੋ, ਇਸੀ ਤਰ੍ਹਾਂ ਮਨੁੱਖ ਸ਼ਹਿਰਾਂ ਵਿਚ ਰਹਿ ਕੇ ਕੁਦਰਤ ਦੀ ਮਿੱਤਰਤਾ ਥੀਂ ਮੂੰਹ ਪਰ੍ਹੇ ਕਰ ਕੇ ਵਾਂਝਿਆ ਜਾ ਰਿਹਾ ਹੈ। ਇਸ ਦੀ ਸ਼ਹਿਰੀ ਚਾਲ ਇਹਦੇ ਜੀਵਨ ਨੂੰ ਵੀ ਬਹੁਤ ਕਰਕੇ ਇਸੇ ਮੰਡਲ ਵਿਚ ਲੈ ਜਾ ਰਹੀ ਹੈ
ਓ ਸਿਖ ਰੂਪ ਵਾਲੇ ਵੀਰਾ! ਓ ਸਿਖ ਅਖਵਾਣ ਵਾਲੇ ਵੀਰਾ! ਦਰਬਾਰ ਸਾਹਿਬ ਦੀ ਪੂਜਾ ਛੱਡ ਕੇ ਦੇਖ; ਤੇਰਾ ਆਤਮ ਰਸ ਦਾ ਸਿਰ ਜੁਦਾ ਹੋ ਜਾਸੀ। ਸਮੇਂ ਦਾ ਪਰਿਵਰਤਨ, ਤੇਰੀਆਂ ਦਲੀਲਾਂ, ਅਪੀਲਾਂ, ਤਜਵੀਜ਼ਾਂ, ਬਨਾਵਟਾਂ, ਸਲਾਹਾਂ, ਮਸ਼ਵਰਿਆਂ, ਤਰਕੀਬਾਂ, ਅਕਲਾਂ, ਅਸੂਲਾਂ ਨੂੰ ਖਾ ਜਾਸੀ। ਤੇਰੀਆਂ ਬਣਾਈਆਂ ਸੁਸਾਇਟੀਆਂ ਸਭਾਵਾਂ ਵਿਚ ਕੀ ਰੱਖਿਆ ਹੈ? ਕਾਲ ਦੇ ਚੱਕਰਾਂ ਨੇ ਬੁੱਧ ਜਿਹਿਆਂ ਦੀਆਂ ਜਥੇਬੰਦੀਆਂ, ਈਸਾ ਜਿਹਿਆਂ ਦੀਆਂ ਉਪਦੇਸ਼ਕ ਟੋਲੀਆਂ ਦਾ ਅੰਗ ਅੰਗ ਕਰ ਸੁੱਟਿਆ। ਆ! ਸਮਝ ਜਾ! ਕੌਮਾਂ ਕੀ ਤੇ ਆਦਮੀ ਕੀ, ਟੱਬਰ ਕੀ ਤੇ ਮੁਲਕ ਕੀ, ਆਤਮਾ ਦਾ ਬਚਾਊ ਤਾਂ ਕੇਵਲ ਧਿਆਨ ਵਿਚ ਹੈ; ਮੰਨਣ ਵਿਚ ਹੈ, ਵਿਸ਼ਵਾਸ ਵਿਚ ਹੈ; ਇਕਾਗਰਤਾ ਵਿਚ ਹੈ; ਪ
ਕਿੰਨੇ ਦਿਨ ਹੋ ਗਏ, ਮੈਂ ਹਰਿਮੰਦਰ ਦੀ ਯਾਤਰਾ ਨਹੀਂ ਗਿਆ; ਬਾਬੇ ਦੇ ਦਰਸ਼ਨ ਨਹੀਂ ਕੀਤੇ। ਲੋਕਾਂ ਦੇ ਭਾਣੇ ਮੈਂ ਕਾਫ਼ਰ ਹੋਇਆ, ਪਰ ਮੇਰੇ ਭਾਗ ਨਹੀਂ ਜਾਗੇ। ਮੈਂ ਕੀ ਕਰਾਂ! ਮੇਰੇ ਬਖ਼ਤ ਕਦੀ ਜਾਗਦੇ ਤੇ ਕਦੀ ਸੌਂਦੇ ਹਨ; ਮੇਰੇ ਭਾਗ ਦਾ ਤਾਰਾ ਨਹੀਂ ਚੜ੍ਹਿਆ। ਮੇਰੀ ਨੀਂਦ ਨਾ ਆਈ, ਮੇਰੀ ਰਾਤ ਨਾ ਖਿੜੀ। ਅੱਜ ਮੱਲੋਮੱਲੀ ਮੈਂ ਹਰਿਮੰਦਰ ਦੀ ਯਾਤਰਾ ਨੂੰ ਚੱਲਿਆ। ਪੈਰ ਜ਼ਮੀਨ ‘ਤੇ ਨਹੀਂ ਟਿਕਦੇ ਹਨ। ਦਿਲ ਛਾਤੀ ਵਿਚ ਨਹੀਂ ਸੀ ਟਿਕਦਾ। ਮੈਂ ਘੰਟੇ ਘਰ ਥੀਂ ਹੇਠ ਉਤਰ ਕੇ ਸੀਸ ਸੰਗਮਰਮਰ ‘ਤੇ ਰੱਖ ਦਿੱਤਾ। ਕਿਸੀ ਦੇ ਚਰਨਾਂ ਪਰ ਹੋਸੀ, ਕਿਸੀ ਨਾਲ ਛੂਹਿਆ ਹੋਸੀ। ਸਿਰ ਰੱਖਦਿਆਂ ਹੀ ਦਿਲ ਉਛਲਿਆ।
ਇਥੋਂ ਚਿਤ ਕਰੇ ਵਹਿਲਾ ਵਹਿਲਾ ਜ
ਕਲਗ਼ੀਆਂ ਵਾਲੇ ਨੇ ਚਿੱਤ ਚਾ ਲਿਆ, ਬਾਜ਼ਾਂ ਵਾਲੇ ਨੇ ਫ਼ੈਸਲਾ ਕੀਤਾ, ਸੋਹਣੇ ਸਾਈਂ ਨੇ ਧਰਮ-ਬਰਤ ਧਾਰਨ ਕੀਤਾ । ਆਕਾਸ਼ ਕੰਬੇ, ਧਰਤੀ ਚਰਨਾਂ ਹੇਠ ਥਰਥਰਾਈ, ਚਰ ਅਚਰ ਸਹਿਮੇ । ਕੀ ਅਸੀਂ ਨਿਮਾਣੇ ਇਸ ਦੈਵੀ ਬਲ ਦੇ ਪ੍ਰਵਾਹ ਨੂੰ ਝਲ ਸਕਾਂਗੇ ? ਬਾਹਰਲੀ ਕੁਦਰਤ ਨੇ ਸਲਾਮ ਕੀਤਾ ; ਮੁਤੀਹ ਹੋਈ, ਪਰ ਜਵਾਬ ਕੋਈ ਨਾ ਦਿੱਤਾ । ਅੰਗ ਅੰਗ ਇਕ ਅਜੀਬ ਸਹਿਮ ਨਾਲ ਪਾਟ ਰਿਹਾ ਹੈ । ਇਕ ਪਵਿੱਤਰ ਤੌਖਲੇ ਨਾਲ ਕੁਦਰਤ ਦਾ ਦਿਲ ਹਿੱਲ ਰਿਹਾ ਹੈ । ਪਸਾਰ ਦੇ ਸੁਫ਼ਨਿਆਂ ਵਿਚ ਹੱਸਦੇ ਫੁੱਲ ਆਪ ਜੀ ਦੇ ਬਲਦੇ ਨੈਣਾਂ ਵੱਲੋਂ ਨਵੀਆਂ ਤਾਕਤਾਂ ਬਖ਼ਸ਼ੀਆਂ ਗਈਆਂ ।
ਹਾਂ ਜੀ, ਇਸ ਬੇਨਜ਼ੀਰ ਫ਼ਕੀਰਾਂ ਦੇ ਸੁਲਤਾਨ ਦੀ ਅੱਖ ਦਾ ਇਸ਼ਾਰਾ ਹੋਇਆ ਤੇ ਕੁਦਰਤ ਨੇ
ਬੁੱਧ ਦੇਵ ਦਾ ਮੱਤ ਹਿੰਦੁਸਤਾਨੀ ਗਵਾ ਬੈਠੇ ਹਨ। ਇਨ੍ਹਾਂ ਪਾਸ ਇਸ ਨੂੰ ਰੱਖਣ ਦਾ ਬਰਤਨ ਨਹੀਂ ਸੀ। ਚੀਨ ਤੇ ਜਪਾਨ ਵਾਲਿਆਂ ਪਾਸ ਆਰਟ ਦੁਆਰਾ ਸੁੱਝੀ ਸੁਰਤ ਸੀ। ਆਰਟ ਦੁਆਰਾ ਮਨ ਟਿਕਾਇਆ ਹੋਇਆ ਸੀ। ਟਿਕੇ ਮਨ ਵਿਚ ਉਹ ਅਦਭੁੱਤ ਕਮਾਈ, ਜਿਸ ਨਾਲ ਬੁੱਧ ਦੇਵ ਦਾ ਸ਼ਾਂਤੀ ਭਰਿਆ ਮੁਖੜਾ ਗੰਧਾਰਾ ਦੇ ਨੀਲੇ ਪੱਥਰਾਂ ਵਿਚ ਉਕਰਿਆ ਹੈ, ਹੁਣ ਤਕ ਮਨੁੱਖ ਭਾਈਚਾਰਿਆਂ ਵਿਚ ਸਿੰਜਰ ਰਹੀ ਹੈ। ਜਪਾਨ ਦੇ ਬਾਲਕ ਮੁਸ਼ਕਲ ਹੀ ਰੋਂਦੇ ਹਨ। ਜਪਾਨ ਦੀਆਂ ਇਸਤਰੀਆਂ ਖਿੜੇ ਮੱਥੇ ਸਭ ਨੂੰ ਮਿਲਦੀਆਂ ਹਨ। ਉਨ੍ਹਾਂ ਦੇ ਵਚਨ, ਹੋਂਠ ਪਰੋਈਆਂ, ਮੱਧਮ-ਮੱਧਮ ਫੁੱਲ ਝਾੜਨ ਹਾਰ ਮੁਸਕਰਾਹਟਾਂ ਵਾਂਗ ਨਰਮ ਲਚਕਦਾਰ ਤੇ ਹਲਕੇ ਫੁੱਲ ਗੁਟਕਦੇ ਹਨ। ਇਹ ਨਹੀਂ ਕਿ ਸਾਡੇ
ਜਦ ਆਪਣਾ ਅੰਦਰ ਕਿਸੀ ਅੰਦਰਲੀ ਦੌਲਤ ਨਾਲ ਭਰਿਆ ਹੁੰਦਾ ਹੈ, ਤਦ ਗਰਮੀਆਂ ਨੂੰ ਉਹਦੀ ਠੰਢ ਤੇ ਸਰਦੀਆਂ ਨੂੰ ਉਹਦੀ ਨਿੱਘ ਕਾਲਜੇ ਨੂੰ ਇਕ ਅਕਹਿ ਜਿਹੇ ਸੁਖ ਵਿੱਚ ਰੱਖਦੀ ਹੈ, ਤਦ ਫਿੱਕਾ ਬੋਲਣ ਹੋ ਹੀ ਨਹੀਂ ਸਕਦਾ। ਵਾਹ ਵਾਹ ! ਕਿਹਾ ਸੋਹਣਾ, ਆਹਾ ਆਹਾ ਕਿਹਾ ਚੰਗਾ। ਬੱਸ ਇਹੋ ਜਿਹੇ ਅਨੰਦ ਨਾਦ ਹੀ ਮੂੰਹ ਵਿੱਚੋਂ ਨਿਕਲਦੇ ਹਨ, ਜਿਵੇਂ ਸ਼ਹਿਦ ਨਾਲ ਭਰਿਆ ਮੂੰਹ ਹੁੰਦਾ ਹੈ, ਵਚਨ ਮਿੱਠੇ ਨਾਲ ਲਿੱਬੜੇ, ਸੂਰਜ ਕਿਰਣਾਂ ਦੇ ਸੋਨੇ ਨਾਲ ਗੁੰਦੇ, ਹੋਠਾਂ ਦੀ ਗੁਲਾਬੀ ਭਾਹ ਨਾਲ ਚਮਕਦੇ, ਝਰਦੇ ਹਨ। ਠੰਢ ਪਾਂਦੇ ਹਨ, ਕੀਰਤ, ਸਿਫਤ ਸਲਾਹ ਕਰਨ ਨਾਲ ਸਾਡੀ ਆਪਣੀ ਸ਼ਖਸੀਅਤ ਉੱਚੀ, ਮਿੱਠੀ ਤੇ ਡੂੰਘੀ ਹੁੰਦੀ ਹੈ, "ਜੇ ਤੂੰ ਅਕਲ ਲਤੀਫ ਕਾਲੇ ਲਿਖ
ਜੀਵਨ ਮਿਤ੍ਰਤਾ ਹੈ। ਬਿਨਾ ਮਿਤ੍ਰਤਾ ਜੀਵਨ ਇਕ ਤਰਾਂ ਦੀ ਆਪ ਪਾਈ ਅਕੱਲ ਹੈ ਤੇ ਅਕਲ ਇਕ ਤਰਾਂ ਦੇ ਨਰਕ ਦਾ ਹਨੇਰਾ ਹੈ। ਫੁੱਲਾਂ ਦੇ ਬੂਟੇ ਜਿਹੜੇ ਆਪ ਬੀਜੀਏ ਤੇ ਆਪ ਸਿੰਚੀਏ, ਓਹ ਜਦ ਜੰਮਦੇ ਤੇ ਵੱਡੇ ਹੁੰਦੇ ਹਨ ਹਰ ਇਕ ਪੱਤੀ ਤੇ ਕੋਂਪਲ ਜਿਹੜੀ ਕੱਢਦੇ ਹਨ, ਇਕ ਤਰਾਂ ਦੀ ਸੁਭਾਵਕ ਖੁਸ਼ੀ ਸਾਡੇ ਦਿਲਾਂ ਵਿੱਚ ਭਰਦੇ ਹਨ ਤੇ ਸੱਚੇ ਮਨਾਂ ਵਾਲਿਆਂ ਨੂੰ ਇਨ੍ਹਾਂ ਫੁੱਲਾਂ ਦੀ ਸੰਗਤ ਇਕ ਅਜੀਬ ਨਿਰੋਲ ਤੇ ਸੂਖਮ ਤੇ ਤੀਖਣ ਮਿਤ੍ਰਤਾ ਦਾ ਭਾਵ ਉਪਜਾਂਦੀ ਹੈ। ਮਲੂਮ ਹੁੰਦਾ ਹੈ, ਕਿ ਨਿੱਕੇ ਨਿੱਕੇ ਫੁਲਾਂ ਦੇ ਬੂਟੇ ਲਾਜਵੰਤੀ ਦੀਆਂ ਪੱਤੀਆਂ ਦੀ ਛੂਹੀ ਮੂਹੀ--ਤਾ ਵਿੱਚ ਆਪਣੇ ਅੰਦਰ ਦੀ ਸ਼ੁਕਰਗੁਜਾਰੀ ਦੇ ਰੰਗ ਨਾਲ ਭਰੇ ਨੈਨਾਂ ਨਾਲ ਤੱਕਦੇ ਹ
ਪਿਆਰ ਤੇ ਮਿੱਤ੍ਰਤਾ ਤੇ ਹੋਰ ਦਿਵਯ ਗੁਣਾਂ ਨੂੰ ਆਪਣੇ ਵਿੱਚ ਆਵੇਸ਼ ਰੂਪ ਵਿੱਚ ਪੜੁਛਣ ਲਈ ਤੇ ਫਿਰ ਆਪਣੇ ਅੰਦਰ ਧਾਰਣ ਕਰਨ ਲਈ ਤੇ ਮੁੜ ਉਨਾਂ ਨੂੰ ਅੰਦਰੋਂ ਬਾਹਰ ਇਕ ਮਾਲਤੀ ਦੇ ਫੁੱਲ ਵਾਂਗ ਸੁਗੰਧੀ ਖਲੇਰਣ ਲਈ ਆਦਮੀ ਨੂੰ ਕਦੀ ਨਿਕੰਮਾ ਨਹੀਂ ਰਹਿਣਾ ਚਾਹੀਦਾ, ਜਿਸ ਦੇ ਹੱਥ ਵਿੱਚ ਕਿਰਤ ਨਹੀਂ ਓਹ ਨਿਕੰਮਾ ਆਦਮੀ ਹੈ, ਅਰ ਉਹ ਕਦੀ ਉੱਚ ਜੀਵਨ ਦੇ ਮਰਮਾਂ ਨੂੰ ਅਨੁਭਵ ਨਹੀਂ ਕਰ ਸੱਕਦਾ॥
ਇਕ ਬੰਦਾ ਜਿਹੜਾ ਸਹਿਜ ਸੁਭਾ ਆਪਣੇ ਕੰਮ ਵਿੱਚ ਅੱਠ ਪਹਿਰ ਹੀ ਧਿਆਨ ਨਾਲ ਲੱਗਾ ਹੈ, ਉਸਨੂੰ ਮਾੜੇ ਚਿਤਵਨ ਤੇ ਕੰਗਾਲਤਾ ਦੇ ਪਾਮਰ ਕਰਮ ਕਰਨ ਦੀ ਵੇਹਲ ਹੀ ਨਹੀਂ ਲੱਗਦੀ-ਸਿਆਣਿਆਂ ਜੋ ਇਹ ਕਿਹਾ ਕਿ ਨਿਕੰਮਾ ਮਨ ਸ਼ੈਤਾਨ ਦੀ ਆਪਣੀ ਟਕਸਾਲ
ਹੁਣ ਤਾਂ ਮੇਰੇ ਤੇ ਮਿਹਰ ਕਰ, ਮੈਨੂੰ ਛੱਡੋ, ਆਪ ਨੇ ਮੈਨੂੰ ਬੜਾ ਭੁਲਾਇਆ। ਆਖਰ ਆਪ ਕੀ ਕਹਿੰਦੇ ਹੋ ? ਜੇ ਮੈਂ ਰੱਬ ਨੂੰ ਆਖਾਂ, ਅਰਦਾਸ ਕਰਾਂ ਕ ਮੈਨੂੰ ਉਨ੍ਹਾਂ ਉਲਝਣਾਂ ਵਿੱਚੋਂ ਕੱਢੇ ਜਿਸ ਵਿੱਚ ਆਪ ਨੇ ਪਾਇਆ ਤਦ ਆਪ ਘੜੀ ਦੀ ਘੜੀ ਟਿਕ ਜਾਂਦੇ ਹੋ। ਕਈ ਵੇਰੀ ਆਪ ਨੇ ਖੂਹ ਵਿੱਚ ਸੁਟਿਆ, ਕਈ ਵੇਰੀ ਅਰਦਾਸ ਕੀਤੀ, ਕਈ ਵੇਰੀ ਰੱਬ ਜੀ ਆਏ, ਉਨਾਂ ਦੇ ਹੱਥ ਚਿੱਕੜ ਨਾਲ ਲਿੱਬੜੇ। ਮੈਨੂੰ ਭੁੱਲੇ ਨੂੰ ਕੱਢਿਆ, ਫਾਥੇ ਨੂੰ ਆਜ਼ਾਦ ਕੀਤਾ, ਸੰਕਲਪ ਮੇਰੇ ਅਨੇਕ, ਉਨਾਂ ਸੰਕਲਪਾਂ ਦੀ ਪੂਰਤੀ ਦਾ ਮੀਹ ਪਾਇਆ, ਪਰ ਆਪ ਆਪਣੀਆਂ ਸ਼ੈਤਾਨੀਆਂ, ਸ਼ਰਾਰਤਾਂ ਥੀਂ ਬਾਜ ਨਾ ਆਏ। ਕੀ ਗਯਟੇ ਦੇ ਫੂਓਸਟ ਵਿਚ ਸ਼ੈਤਾਨ ਦੇ ਰੂਪ ਦੀ ਛਾਯਾ ਆਪਦਾ ਹੀ ਇਕ ਵਟਾਂ
(ਮੈਂ ਇਹ ਕਹਾਣੀ ਲੈਫ਼ਕੈਡੀਓ ਹੈਰਨ ਦੇ ਲੇਖਾਂ ਵਿੱਚੋਂ ਸੰਕਲਿਤ ਕੀਤੀ ਹੈ-ਪੂਰਣ ਸਿੰਘ)
ਹਰ ਇਕ ਦੇਸ਼ ਵਿੱਚ ਆਪਣੇ ਆਪਣੇ ਤਰਜ਼ ਦੀਆਂ ਚੰਗਿਆਈਆਂ ਤੇ ਬੁਰਿਆਈਆਂ ਹੁੰਦੀਆਂ ਹਨ ਸਭ ਇਸ ਤਰਾਂ ਦੀਆਂ ਚੀਜ਼ਾਂ ਜੜਾਂ ਵਾਲੀਆਂ ਹੁੰਦੀਆਂ ਹਨ ਤੇ ਅਸੀ ਉਨਾਂ ਦਾ ਉੱਪਰ ਦਾ ਫੈਲਾਓ ਵੇਖ ਕੇ ਮੰਦਾ ਚੰਗਾ ਨਹੀਂ ਕਹਿ ਸੱਕਦੇ।ਜਿਹੜੀਆਂ ਅਸੀ ਸਦੀਆਂ ਤਕ ਚੰਗਿਆਈਆਂ ਮੰਨਦੇ ਆਏ ਹਾਂ, ਮੁਮਕਿਨ ਹੋ ਸੱਕਦਾ ਹੈ, ਕਿ ਉਹਦੀਆਂ ਡੂੰਘੀਆਂ ਜੜ੍ਹਾਂ ਬੁਰਿਆਈਆਂ ਵਾਲੀਆਂ ਹੋਣ ਤੇ ਜਿਨ੍ਹਾਂ ਨੂੰ ਅਸੀ ਸਤਹ ਤੇ ਬੁਰਾ ਕਹਿੰਦੇ ਹਾਂ, ਉਹ ਅੰਦਰੋਂ ਜੜਾਂ ਵਿੱਚ ਚੰਗਿਆਈਆਂ ਹੋਣ। ਜੀਵਨ ਇਕ ਅਸਗਾਹ ਖੇਡ ਹੈ। ਪਤਾ ਨਹੀਂ ਕੌਣ ਕਿਸ ਤਰਾਂ ਆਪਣੇ ਅਸਲੇ ਨੂੰ ਅੱਪ
ਕਿਸੀ ਕਿਸਮ ਦਾ ਕੋਈ ਪਿਆਰ ਜੀਵਨ ਦਾ ਸਥਾਈ ਭਾਵ ਨਹੀਂ ਹੋ ਸਕਦਾ, ਜਦ ਤਕ ਆਦਮੀ ਜੀਵਨ ਦੀਆਂ ਡੂੰਘੀਆਂ ਤੈਹਾਂ ਦਾ ਨਿਵਾਸੀ ਨਾ ਹੋਵੇ। ਸਿਤਹ ਉੱਪਰ ਹਾਸਾ ਖੇਡਾਂ ਕਰਨ ਵਾਲੇ ਤੇ ਪਸ਼ੂਆਂ ਵਾਂਗ ਆਪਣਾ ਜੀਵਨ ਆਪਣੀ ਪੇਟ ਪੂਜਾ ਤੇ ਆਪਣੇ ਸਵਾਦ ਖਾਤਰ ਦੂਜਿਆਂ ਨੂੰ ਤੰਗ ਕਰਣ ਵਾਲੇ ਸਤਾਨ ਵਾਲੇ ਤਾਂ ਉਸ ਮਰਮੀ ਦਰਦ ਦਾ ਜਿਹੜਾ ਜੀਵਨ ਦੀ ਸਭ ਥੀਂ ਡੂੰਘੀ ਤੈਹ ਵਿਚ ਹੈ, ਹਾਂ ਉਸ ਜੀ-ਪੀੜਾ ਦਾ ਸੁਖ ਲੈ ਨਹੀਂ ਸਕਦੇ। ਤੇ ਜਦ ਤਕ ਜੀਵਨ ਦੇ ਦਰਦ ਤਕ ਕੋਈ ਬੰਦਾ ਨਾ ਅੱਪੜੇ, ਉਹ ਕੋਈ ਆਦਰਸ਼ ਕਾਇਮ ਨਹੀਂ ਕਰ ਸੱਕਦਾ, ਨਾ ਆਪਣੇ ਅਮਲ ਸਿੱਧੇ ਕਰ ਸੱਕਦਾ ਹੈ, ਨਾ ਪਿਆਰ ਦੇ ਰਸ ਨੂੰ ਮਾਣ ਸੱਕਦਾ ਹੈ ॥
ਵਤਨ ਦੇ ਪਿਆਰ ਦਾ ਮੁੱਢ ਆਪਣੇ ਘਰ,
ਅਸੀ ਹਿੰਦੁਸਤਾਨ ਵਿੱਚ ਅਕਲੀ ਚਾਲਾਕੀਆਂ ਵਲ ਇਵੇਂ ਪਏ ਹਾਂ ਕਿ ਸਾਨੂੰ ਨਾ ਖੁਦਾ ਹੀ ਮਿਲਿਆ ਹੈ ਨਾ ਸਨਮ, ਨਾ ਇਸ ਜੀਵਨ ਦਾ ਸੁਖ ਪ੍ਰਾਪਤ ਹੋਇਆ ਹੈ ਤੇ ਨਾ ਅਗਲੀ ਦੁਨੀਆਂ ਦਾ ਹੀ ਕੁਛ ਪਤਾ ਲੱਗਾ ਹੈ, ਭਾਵੇਂ ਅਸੀ ਆਪਣੇ ਆਪ ਨੂੰ ਲਗਾਤਾਰ ਸਦੀਆਂ ਥੀਂ ਧੋਖਾ ਦੇਈ ਆ ਰਹੇ ਹਾਂ, ਕਿ ਅਸੀ ਬੜੀ ਅਗੱਮ ਦੀ ਰੂਹਾਨੀਅਤ ਨੂੰ ਪਹੁੰਚ ਪਏ ਹਾਂ । ਇਹ ਸਾਡਾ ਅਕਲੀ ਬੁਖਾਰ ਤਦ ਉਤਰਦਾ ਹੈ ਜਦ ਅਸੀ ਜਾਪਾਨ ਜੈਸੇ ਮੁਲਕ ਜਾ ਕੇ ਦੇਖੀਏ, ਕਿ ਲੋਕੀ ਕਿਸ ਤਰਾਂ ਰਹਿੰਦੇ ਬਹਿੰਦੇ ਹਨ । ਉਨ੍ਹਾਂ ਆਪਣੇ ਬਾਗ ਕਿਸ ਤਰਾਂ ਸੁਰਗ ਦੇ ਨੰਦਨ-ਬਣ ਵਾਂਗ ਸਜਾਏ ਹੋਏ ਹਨ । ਉਨਾਂ ਨੇ ਕੁਦਰਤ ਨੂੰ ਕਿਸ ਤਰਾਂ ਆਪਣੇ ਅੰਦਰ ਵਸਾਯਾ ਹੋਇਆ ਹੈ ਤੇ ਆਪ ਉਸ ਅੰਦਰ ਵੱਸੇ
ਮਜ਼੍ਹਬ ਸਭ ਥੀਂ ਉੱਚਾ, ਸੁੱਚਾ ਤੀਖਣ ਤੇ ਜੀਂਦਾ ਧਿਆਨੀ ਪਿਆਰ ਹੈ। ਇਸ ਅੰਦਰੂਨੀ ਉੱਚੀ ਸੁਰਤ ਦੇ ਖੇਤ ਨੂੰ ਰਸਮਾਂ, ਰਵਾਜਾਂ, ਕਾਨੂੰਨਾਂ, ਪਾਪ, ਪੁੰਨਯ ਦੀਆਂ ਬਹਿਸਾਂ, ਜਗਤ ਦੀ ਉਤਪੱਤੀ ਤੇ ਲੈ ਹੋਣ ਦੀ ਫਿਲਾਸਫੀ ਤੇ ਝਗੜਿਆਂ ਵਿੱਚ ਸੁੱਟ ਕੇ ਕਦੀ ਕੁਛ ਕਹਿਣਾ, ਕਦੀ ਕੁਛ ਕਹਿਣਾ ਤੇ ਮਨ ਘੜਤ ਗੱਲਾਂ ਦੀਆਂ ਕੂੜੀਆਂ ਉਲਝਣਾਂ ਵਿੱਚ ਇਹ ਭੁੱਲ ਜਾਣਾ ਕਿ ਮਜ਼੍ਹਬ ਇਕ ਧਿਆਨੀ ਪਿਆਰ ਹੈ, ਸਾਡੇ, ਆਪਣੇ ਨਵੇਂ ਵਲਵਲਿਆਂ ਤੇ ਜਜ਼ਬਿਆਂ ਦਾ ਨਤੀਜਾ ਹੈ- ਹਰ ਕੋਈ ਕਿਸੇ ਨਾ ਕਿਸੀ ਪਿਆਰ ਵਿੱਚ ਰਹਿੰਦਾ, ਜੀਂਦਾ ਤੇ ਸਵਾਸ ਲੈਂਦਾ ਹੈ-ਆਪੋ ਆਪਣੀ ਸਥਿਤੀ ਮੁਤਾਬਕ ਹਰ ਇਕ ਬੰਦੇ ਦਾ ਆਪਣਾ ਅੰਦਰ ਦਾ ਮਜ਼੍ਹਬ ਅਰਥਾਤ ਪਿਆਰ ਦੀ ਟੇਕ, ਬਣਦਾ ਹੈ। ਇਹ ਟ
ਹਨੇਰਾ ਏਵੇਂ ਚੰਗਾ ਨਹੀਂ ਲੱਗਦਾ, ਪਰ ਜਦ ਪਯਾਰਾ ਕੋਲ ਹੋਵੇ ਤਾਂ ਚਾਨਣੇ ਥੀਂ ਦਿਲ ਕਾਹਲਾ ਪੈਂਦਾ ਹੈ, ਹਨੇਰਾ ਸੁਖਾਂਦਾ ਹੈ। ਆਸ਼ਾ ਇਹ ਹੁੰਦੀ ਹੈ, ਕਿ ਪਯਾਰ ਦੀ ਤਲਵਾਰ ਦੀ ਮਿੱਠੀ ਤੀਬਰਤਾ ਹੋਰ ਕੋਈ ਤੱਕ ਨਾ ਲਵੇ, ਸਾਰੀ ਦੀ ਸਾਰੀ ਅੰਦਰੇ ਅੰਦਰ ਸਿੰਜਰੇ ॥
ਇਸ ਤਰਾਂ ਦਾ ਸੁਖਾਂਦਾ ਚਾਨਣੇ ਥੀਂ ਵੀ ਮਿੱਠਾ ਹਨੇਰੇ ਦਾ ਪਰਦਾ ਹਰ ਕੋਮਲ ਉੱਨਰ ਵਾਲੇ ਦੇ ਚਿੱਤ ਲਈ ਵੀ ਜ਼ਰੂਰੀ ਹੈ ਅਰ ਬਿਨਾ ਚਿੱਤ ਚਾਨਣ ਦੇ ਦੀਵੇ ਦੇ ਹਿਸਾਏ ਕੋਈ ਰਸਿਕ ਉੱਨਰੀ ਕਿਰਤ ਹੋ ਹੀ ਨਹੀਂ ਸੱਕਦੀ ॥
ਕਾਲੇ ਕਾਲੇ ਬੱਦਲ ਜਦ ਘਟਾ-ਟੋਪ ਆਣ ਪਰਬਤਾਂ ਤੇ ਛਾਂਦੇ ਹਨ, ਪ੍ਰਤੀਤ ਹੁੰਦਾ ਹੈ ਕਾਲੀ ਪ੍ਰਲੈ ਆ ਗਈ ਹੈ, ਪਰ ਜਿਵੇਂ ਹਿਸੇ ਦੀਵਿਆਂ ਵਿੱਚ
ਅਚਨਚੇਤ ਉਡਾਰੀਆਂ
ਅਨੰਤ ਦੀ ਪੂਜਾ
ਆਪੇ ਨਾਲ ਗੱਲਾਂ ਕਰਦੀ ਜਵਾਨ ਨੱਢੀ ਪੰਜਾਬ ਦੀ
ਸਵਾਣੀ ਜਿਸ ਨੂੰ ਰੱਬ ਪਿਆਰਦਾ
ਸੂਰਜ ਅਸਤ
ਸੋਹਣੀਆਂ ਚੀਜ਼ਾਂ ਸਾਰੀਆਂ
ਕਠਨ ਗਿਆਨ ਮਹਾਰਾਜ ਦਾ
ਕਦ ਤੂੰ ਆਵਸੇਂ ਓ ਸੋਹਣਿਆ
ਕਾਲੀ ਕੂੰਜ ਜਿਹੜੀ ਮਰ ਗਈ
ਕਾਲੀ ਰਾਤ ਦਾ ਤਾਰਿਆਂ ਭਰਿਆ ਗਗਨ
ਕੁਦਰਤ ਨੂੰ ਪਿਆਰ ਹਰਦ ਦੇ ਚੇਲੇ ਦਾ ਦੀਦਾਰ
ਕੋਈ ਛੁਪੀ ਬਾਂਹ ਜਿਹੜੀ ਸਭ ਪਿਛੋਕੜੋਂ ਉਲਾਰਦੀ
ਗਰਾਂ ਦਾ ਨਿੱਕਾ ਚੂਚਾ
ਗਰਾਂ ਦਾ ਮਿਹਨਤੀ ਬਲਦ
ਜਾਂਗਲੀ ਛੋਹਰ
ਜੀ ਆਇਆਂ ਨੂੰ ਕੌਣ ਆਖੇ
ਜੀਆਦਾਨ ਦੀ ਘੜ
ਉਸ ਦੀ ਦਾਤ
ਅਚਨਚੇਤ ਉਡਾਰੀਆਂ
ਅੱਧੀ ਮੀਟੀ ਅੱਖ ਭਾਈ ਨੰਦ ਲਾਲ ਜੀ ਦੀ
ਅਨੰਤ ਦੀ ਪੂਜਾ
ਆਪੇ ਨਾਲ ਗੱਲਾਂ ਕਰਦੀ ਜਵਾਨ ਨੱਢੀ ਪੰਜਾਬ ਦੀ
ਆਵੀਂ ਤੂੰ ਰੱਬਾ ਮੇਰਿਆ
ਇਹ ਸੁਨੇਹਾ ਕਿਹਾ ਪਿਆਰ ਦਾ
ਇਕ ਜੰਗਲੀ ਫੁੱਲ
ਇਕ ਵੇਰੀ ਅਚਨਚੇਤ
ਸਮੁੰਦਰ ਕਿਨਾਰੇ ਮੈਂ ਉਡੀਕਾਂ
ਸਵਾਣੀ ਜਿਸ ਨੂੰ ਰੱਬ ਪਿਆਰਦਾ
ਸੱਸੀ ਦੀ ਨੀਂਦ
ਸਾਧਣੀ ਦੀ ਢੋਕ
ਸੁਫਨਾ
ਸੁਰਤਿ ਤੇ ਹੰਕਾਰ
ਸੂਰਜ ਅਸਤ
ਸੋਹਣੀਆਂ ਚੀਜ਼ਾਂ ਸਾਰੀਆਂ
ਸੋਹਣੀ ਦਾ ਬੁੱਤ
ਸੋਹਣੀ ਦੀ ਝੁੱਗੀ
ਹਨੂਮਾਨ