ਜਿਹੜੇ ਇਹ ਕਹਿੰਦੇ ਐ ਕਿ ਤੀਵੀਂ ਦਾ ਕੀ ਐ, ਤੀਵੀਂ ਤਾ ਪੈਰ ਦੀ ਜੁੱਤੀ ਹੁੰਦੀ ਐ, ਗੁੱਤੋਂ ਫੜ ਕੇ ਦੋ ਘੇਸਲੇ ਮਾਰੋ ਤੇ ਗਰਦ ਝਾੜ ਦੇਓ, ਫੇਰ ਕੰਨ 'ਚ ਪਾਈ ਨ੍ਹੀਂ ਰੜਕਦੀ, ਅਸਲ 'ਚ ਏਹੋ ਜਿਹੇ ਲੋਕਾਂ ਦਾ ਕਿਸੇ ਜੋਰਾਵਰ, ਚੰਦਰੀ ਤੀਵੀਂ ਨਾਲ ਵਾਹ ਈ ਨਹੀਂ ਪਿਆ ਹੁੰਦਾ। ਸਕਤੀ ਤੀਵੀਂ ਦੇ ਰੋਗ ਦਾ ਤਾਂ ਮਾ'ਰਾਜ ਕਿਸੇ ਮੇਰੇ ਵਰਗੇ ਫੱਟੇ ਵੈਦ ਨੂੰ ਪਤਾ ਹੁੰਦੈ ਕਿ ਤੀਵੀਂ ਦਾ ਡੰਗਿਆ ਬੰਦਾ ਪਾਣੀ ਨ੍ਹੀਂ ਮੰਗਦਾ। ਜਿਨ੍ਹਾਂ ਨੂੰ ਮਾ'ਰਾਜ 'ਜੀ' 'ਜੀ' ਕਰਨ ਵਾਲੀਆਂ ਥਿਆ ਜਾਂਦੀਐਂ ਉਨ੍ਹਾਂ ਨੂੰ ਕੀ ਪਤੈ ਸੂਰਜ ਕਿਹੜੇ ਪਾਸਿਓਂ ਚੜ੍ਹਦੈ? ਜੇ ਕਿਤੇ ਮੇਰੀ ਤੀਵੀਂ ਵਰਗੀ ਪੱਲੇ ਪਈ ਹੁੰਦੀ ਤਾਂ ਉਹ ਤੀਵੀਂ ਨੂੰ ਪੈਰ ਦੀ ਜੁੱਤੀ ਤਾਂ ਕੀ ਸ

ਏਸ ਪੁੱਲ ਉਤੋਂ ਸਾਹਮਣਾ ਪਹਿਆ ਤੇ ਖੇਤਾਂ ਵਾਲੀਆਂ ਸਾਰੀਆਂ ਡੰਡੀਆਂ ਦਿਸਦੀਆਂ ਸਨ। ਰਾਹਾਂ ਤੋਂ ਉਡਦੀ ਧੂੜ ਵਿਚ ਤੁਰੇ ਆਉਂਦੇ ਥੱਕੇ-ਹਾਰੇ ਵਾਢੇ ਦਿਸਦੇ ਸਨ; ਪਰ 'ਭੀਲੀ ਦੀ ਬੇਬੇ' ਕਿਧਰੇ ਨਜ਼ਰ ਨਹੀਂ ਸੀ ਆਈ। ਕਿੰਨਾ ਚਿਰ ਦੂਰ ਤਾਈਂ ਨਿਗ੍ਹਾ ਮਾਰਨ ਪਿੱਛੋਂ ਉਹ ਪੁੱਲ੍ਹ ਦੀ ਠੱਲ੍ਹ ਨਾਲ ਢੋਹ ਲਾ ਕੇ ਬਹਿ ਗਿਆ।

''ਬੇਬੇ ਕਿਧਰੋਂ ਆਊਗੀ, ਬਾਪੂ?" ਛੋਟੇ ਤਾਰੂ ਨੇ ਆਸੇ-ਪਾਸੇ ਨਿਗ੍ਹਾ ਮਾਰਦਿਆਂ ਪੁਛਿਆ।

''ਖਬਰੈ ਕਿਹੜੇ ਖਾਤੇ 'ਚੋਂ ਆਊਗੀ !" ''ਚੰਗਾ ਫੇਰ ਮੈਂ ਲਿਔਨੈ ਭਾਲ ਕੇ ਬੇਬੇ ਨੂੰ, ਬਾਪੂ ਸਿਆਂ!" ਵੱਡਾ ਗਾਚਾ ਪਹੇ ਪੈ ਕੇ ਭੱਜ ਤੁਰਿਆ।

''ਬੇਖੀਂ ਉਇ ਬਾਪੂ, ਬੇਖੀਂ, ਕਿਮੇਂ ਬਤਾਰੂ ਆਂਗੂੰ ਲੱ

ਮੈਕਸਿਸਮ ਗੋਰਕੀ ਉਨ੍ਹੀਵੀਂ ਸਦੀ ਦੇ ਪ੍ਰਸਿੱਧ ਰੂਸੀ ਲੇਖਕਾਂ ਵਿਚ ਸ਼ਾਮਲ ਹੈ, ਜਿਸ ਨੂੰ ਉਸ ਦੇ ਨਾਵਲ ‘ਮਾਂ’ ਕਰਕੇ ਵਧੇਰੇ ਜਾਣਿਆ ਜਾਂਦਾ ਹੈ। ਮੈਂ ਉਸ ਦੀ ਤਿੰਨ ਭਾਗਾਂ ਵਿਚ ਲਿਖੀ ਸਵੈਜੀਵਨੀ ਕਰਕੇ ਵੀ ਉਹਨੂੰ ਵੱਡਾ ਲੇਖਕ ਮੰਨਦਾ ਰਿਹਾ ਹਾਂ ਜਿਸ ਦਾ ਪਹਿਲਾ ਭਾਗ ‘ਮੇਰਾ ਬਚਪਨ’ ਮੈਂ ਅਨੁਵਾਦ ਕੀਤਾ ਸੀ।

ਗੋਰਕੀ ਦੀ ਸਵੈਜੀਵਨੀ ਨੂੰ ਉਹਦੀਆਂ ਬਹੁਤ ਪ੍ਰਸਿੱਧ ਰਚਨਾਵਾਂ ਵਿਚ ਸ਼ਾਮਲ ਕੀਤਾ ਜਾਂਦਾ ਹੈ। ਹੁਣੇ ਜਿਹੇ ਉਹਦੀ ਸਵੈਜੀਵਨੀ ਦੇ ਤਿੰਨੇ ਭਾਗ ਦੁਬਾਰਾ ਛਪੇ ਹਨ। ਹੇਠ ਦਿੱਤਾ ਪ੍ਰਸੰਗ ਉਸ ਦੀ ਸਵੈਜੀਵਨੀ ਦੇ ਦੂਜੇ ਭਾਗ ‘ਮੇਰੇ ਸ਼ਗਿਰਦੀ ਦੇ ਦਿਨ’ ਵਿਚੋਂ ਲਿਆ ਹੈ। ਇਸ ਵਿਚ ਉਹਨੇ ਉਸ ਸਮੇਂ ਦਾ ਹਾਲ ਦੱਸਿਆ ਹੈ ਜਦੋਂ ਉ

ਟਿੱਬੀ ਉਤੇ ਈ, ਉਨ੍ਹਾਂ ਦੇ ਪਿੰਡ ਦਾ ਭੁਰੂ ਟਾਂਗਰੀ ਆਪਣੀ ਦਾਤੀ-ਸਿੰਗੀ ਮੱਝ ਦੇ ਸਿੰਗ ਤੇਲ ਨਾਲ ਲਿਸ਼ਕਾਈ, ਉਹਦੀਆਂ ਚਿਚੜੀਆਂ ਤੋੜਣ ਮੰਡਿਆ ਪਿਆ ਸੀ। ਬਿੰਦੇ-ਝੱਟੇ ਉਹ ਮੂੰਹ ਚੁੱਕ ਕੇ, ਸਾਹਮਣੇ ਪਸ਼ੂਆਂ ਤੇ ਬੰਦਿਆਂ ਦੀ ਭੀੜ ਵੱਲ ਇੰਜ ਝਾਕਦਾ ਜਿਵੇਂ ਉਹਨੂੰ ਅਜੇ ਵੀ ਕਿਸੇ ਗਾਹਕ ਦੀ ਆਸ ਹੋਵੇ।

ਸੰਤੂ ਨੇ ਉਸ ਵਲ ਵੇਖ ਕੇ ਪਾਲੇ ਨੂੰ ਕਿਹਾ, ''ਵੇਖੀਂ ਉਇ ਬਾਈ ਇਹਦੀਆਂ ਲੱਤਾਂ ਵੇਖੀਂ!''

ਪਾਲਾ ਉਸ ਵਲ ਝਾਕ ਕੇ ਹੱਸ ਪਿਆ। ਭੁਰੂ ਦੀਆਂ ਲੱਤਾਂ ਸੱਚੀਂ ਈ ਕੱਟੇ ਵਰਗੀਆਂ ਸਨ।

ਟਿੱਬੀ ਤੋਂ ਹੇਠ ਲਹਿੰਦਿਆਂ ਈ ਉਹ ਜਿਵੇਂ ਕਿਸੇ ਹੋਰ ਦੁਨੀਆਂ ਵਿੱਚ ਆ ਵੜੇ ਹੋਣ। ਖੁਲ੍ਹੇ ਚੌੜੇ ਰਾਹ ਦੇ ਦੋਹੀਂ ਪਾਸੀਂ ਤੰ

“ਜਿਹੜਾ ਧੀ-ਪੁੱਤ ਜੁਆਨ ਜਹਾਨ, ਖਾਣੋਂ ਪਹਿਨਣੋਂ ਬੰਜਾ ਜਾਏ, ਉਹਦੀ ਸੁਤਾ ਮਗਰੇ ਪਈ ਰਹਿੰਦੀ ਏ ਬਹੂ ਰਾਣੀਏਂ!” ਬੋਬੀ ਨੰਤੀ ਨੇ ਖ਼ਚਰੀ ਅੱਖ ਨਾਲ਼ ਸਵਿਤਰੀ ਵੱਲ ਤੱਕਿਆ ਤੇ ਆਪਣੀ ਕਥ-ਕਲਾ ਦਾ ਅਸਰ ਹੁੰਦਾ ਵੇਖ ਕੇ ਉਹਦੀਆਂ ਵਰਾਛਾਂ ਦੀਆਂ ਬਰੀਕ ਝੁਰੜੀਆਂ ਕੰਬਣ ਲੱਗ ਪਈਆਂ।

“ਨਾਲ਼ੇ ਬੱਚੇ ਜਿਹੜੇ ਧੀ-ਪੁੱਤ ਦੀ ਸੁਤਾ ਜਿਊਂਦੇ ਜੀ, ਸਭ ਕੁਸ਼ ਹੁੰਦਿਆਂ-ਸੁੰਦਿਆਂ ਖਾਣ-ਪਹਿਨਣੋਂ ਤੜਫਦੀ ਰਹੀ, ਉਹਨੇ ਤਾਂ ਭਟਕਣਾ ਈ ਹੋਇਆ”, ਬੋਬੀ ਨੇ ਵਲ਼ੇਵੇਂ ਢੰਗ ਨਾਲ ਗੱਲ ਸ਼ੁਰੂ ਕੀਤੀ। “ਭਾਂਤ ਭਾਂਤ ਦੇ ਲੋਕ ਦੁਨੀਆਂ 'ਚ ਪਏ ਐ ਬੀਬਾ! ਕਈ ਤਾਂ ਬਾਲ-ਬੱਚੇ ਨੂੰ ਖੁਆ ਪਿਆ ਕੇ ਖੁਸ਼ ਹੁੰਦੇ ਐ, ਕਈ ਕਈ ਚੰਦਰੇ ਖਾਂਦਿਆਂ ਦੇ ਮੂੰਹੋਂ ਬੁ

ਅੱਡੇ ਉਤੇ ਤੁਰਦਿਆਂ ਚਾਰੇ ਪਾਸੇ ਨਿਗਾਹ ਮਾਰੀ ਤਾਂ ਉਹਨੂੰ ਸਾਰਾ ਕੁਝ ਓਪਰਾ-ਓਪਰਾ ਲੱਗਿਆ, ਜਿਵੇਂ ਭੁੱਲ ਕੇ ਗਲਤ ਥਾਂ ਉਤੇ ਆ ਗਿਆ ਹੋਵੇ, ਪਰ ਜਦੋਂ ਦੂਰੋਂ ਈ ਖੰਡੇ ਨੇ 'ਸਾਸਰੀ-ਕਾਲ' ਬੁਲਾਈ ਤਾਂ ਉਹ ਤਸੱਲੀ ਨਾਲ ਮੁਸਕਰਾਇਆ ਖੰਡਾ ਬੋਤੇ ਦਾ ਗੋਡਾ ਬੰਨ੍ਹੀ, ਉਹਨੂੰ ਸਰਾਂ ਦੇ ਕੋਲ ਬਿਠਾਈ ਖੜ੍ਹਾ ਸੀ। ਜਦੋਂ ਬੋਤੇ ਨੂੰ ਪੁਚਕਾਰ ਕੇ ਉਹਦੀ ਮੁਹਾਰ ਹੱਥੋਂ ਛੱਡਦਿਆਂ, ਖੰਡਾ ਉਸ ਦਾ ਸਮਾਨ ਚੁੱਕਣ ਲਈ ਨੇੜੇ ਆਇਆ ਤਾਂ ਉਹਨੇ ਗਹੁ ਨਾਲ ਵੇਖਿਆ, ਓਹੋ ਡੱਬੀਆਂ ਵਾਲਾ ਪਾਟਿਆ ਖੇਸ ਤੇ ਖੱਦਰ ਦਾ ਕੁੜਤਾ, ਲੱਤਾਂ ਨੰਗੀਆਂ, ਪਰ ਪੈਰੀਂ ਠਿੱਬੇ ਛਿੱਤਰਾਂ ਦੀ ਥਾਂ, ਘਸੇ ਹੋਏ ਫ਼ਲੀਟ। ਫ਼ਲੀਟਾਂ ਦੇ ਪੁਰਾਣੇ ਕੱਪੜੇ ਵਿਚ ਹੋਈਆਂ ਮੋਰੀਆਂ ਵਿਚੋਂ,

ਇਹ ਨਾਵਲ ਪੰਜਾਬ ਦੇ ‘ਮਾਲਵਾ’ ਇਲਾਕੇ ਨਾਲ ਸੰਬੰਧਤ ਉਨ੍ਹਾਂ ਲੋਕਾਂ ਦੀ ਕਹਾਣੀ ਨੂੰ ਪੇਸ਼ ਕਰਦਾ ਹੈ ਜੋ ਉਸ ਸਮੇਂ ਦੀ ਪੰਜਾਬ ਦੀ ਜਾਗੀਰਦਾਰੀ-ਪ੍ਰਥਾ ਨਾਲ ਜੂਝਦੇ ਹਨ । ਇਹ ਲੋਕ ਹੱਡ-ਤੋੜਵੀਂ ਮਿਹਨਤ ਕਰਨ ਦੇ ਬਾਵਜੂਦ ਵੀ ਅਤਿ ਗਰੀਬੀ ਦਾ ਜੀਵਨ ਭੋਗਦੇ ਹਨ । ਨਾਵਲਕਾਰ ਨੇ ਨਾਵਲ ਵਿਚਲੇ ਮੁੱਖ ਪਾਤਰ ਜਗਸੀਰ ਅਤੇ ਉਸ ਦੀ ਮਾਂ ਨੰਦੀ ਦੇ ਡੂੰਘੇ ਸੰਤਾਪ ਦੀ ਕਥਾ ਨੂੰ ਉਲੀਕਣ ਦਾ ਯਤਨ ਕੀਤਾ ਹੈ । ਇਸ ਵਿਚਲੇ ਪੇਂਡੂ ਲੋਕ ਦਿਆਨਤਦਾਰ ਭੋਲੇ ਭਾਲੇ ਤੇ ਵਫ਼ਾਦਾਰ ਹੋਣ ਦੇ ਬਾਵਜੂਦ ਸੰਤਾਪ ਭੋਗਦੇ ਹਨ। ਪਰ ਆਪਣੇ ਮਿੱਟੀ ਦੇ ਮੋਹ ਨਾਲ ਪੂਰੀ ਸ਼ਿਦਤ ਨਾਲ ਬੱਝੇ ਰਹਿੰਦੇ ਹਨ । ਇਹ ਜਿੰਦਗੀ ਭਰ ਆਪਣੀਆਂ ਸਧਰਾਂ ਤੇ ਇਛਾਵਾਂ ਦਾ ਗਲਾ ਘੋਟਦੇ ਰਹਿ

ਜਦੋਂ ਦੀ ਈਸਰ ਦੀ ਭੈਣ ਮੁੰਡੇ ਦੇ ਵਿਆਹ ਦੀ ਭੇਲੀ ਦੇ ਕੇ ਗਈ ਸੀ, ਮੁਨੋ ਨੇ ਓਦੋਂ ਦਾ ਈ ਰੱਟਾ ਪਾਇਆ ਹੋਇਆ ਸੀ। ਆਥਣ-ਉਗਣ ਓਹੋ ਗੱਲ ਛੇੜੀ ਰਖਦੀ। ਪਰ ਈਸਰ ਅਜੇ ਤਾਈਂ ਆਪਣੀ ਅੜੀ ਫੜੀ ਬੈਠਾ ਸੀ। ਓਹ ਗ਼ਰੀਬੀ-ਦਾਵੇ ਵਾਲ ਕੰਮ ਕਰਕੇ ਡੰਗ ਸਾਰਨਾ ਚਾਹੁੰਦਾ ਸੀ। ਪਰ ਮੁਨੋ ਕਹਿੰਦੀ ਸੀ, "ਜਾਣੈ ਤਾਂ ਗੱਜਵੱਜ ਕੇ ਜਾਣੈਂ ਨਹੀਂ ਤਾਂ ਸਰੀਕਾਂ ਤੋਂ ਨੱਕ ਵਢੌਣ ਨਾਲੋਂ ਚੁੱਪ ਈ ਚੰਗੀ।" ਆਥਣੇ ਜਦੋਂ ਈਸਰ ਹਲ ਛਡ ਕੇ ਆਇਆ ਤਾਂ ਮੁਨੋ ਨੇ ਫੇਰ ਰੇੜਕਾ ਪਾ ਲਿਆ। "ਅਜ ਬਚਨੀ ਦੀ ਬੇਬੇ ਆਈ ਸੀ," ਉਸ ਈਸਰ ਕੋਲ ਗੱਲ ਛੇੜੀ। "ਉਹ ਜਿਹੜੀਆਂ ਦੱਸ ਕੇ ਗਈ ਐ ਸੁਣ ਕੇ ਕਾਲਜਾ ਮੱਚ ਗਿਆ। ਕਹਿੰਦੀ, ਤੇਰੀ ਜਠਾਣੀ ਪਿੰਡ 'ਚ ਗੁੱਡਾ ਬੰਨ੍ਹੀ ਫਿਰਦੀ ਐ।

ਬਲੰਤੋ ਦੇ ਸਹੁਰੇ ਤੇ ਦਿਉਰ, ਮਾਘੀ ਨੇ ਸ਼ਰਾਬ ਨਾਲ ਰੱਜ ਕੇ ਰਾਤ ਫੇਰ ਗਾਲ੍ਹਾਂ ਦਿੱਤੀਆਂ ਸਨ। ਉਹਦੀ ਬਰਾਬਰ ਦੀ ਧੀ ਕੋਲ ਪਈ ਸੀ ਪਰ ਉਨ੍ਹਾਂ ਪਿਉ-ਪੁੱਤਾਂ ਨੂੰ ਸ਼ਰਮ ਨਹੀਂ ਸੀ ਆਈ। ਉਹਦੇ ਦੋਵੇਂ ਨਿੱਕੇ ਮੁੰਡੇ ਸਹਿਮ ਨਾਲ ਛਹਿ ਕੇ ਬੈਠੇ ਤਿੱਤਰਾਂ ਵਾਂਗ ਖੇਸਾਂ ਵਿਚ ਮੂੰਹ ਸਿਰ ਵਲ੍ਹੇਟੀ ਪਏ ਰਹੇ ਸਨ ਤੇ ਗਿਆਲਾ 'ਤੀਵੀਂਆਂ ਵਾਂਗੂੰ' ਕੋਲ ਪਿਆ ਸੁਣਦਾ ਰਿਹਾ ਸੀ ਪਰ ਉਹਦਾ ਚਿੱਤ ਟਿਕਾਣੇ ਨਹੀਂ ਸੀ ਰਿਹਾ। ਗਿਆਲੇ ਨੂੰ ਦਿੱਤੇ 'ਵਚਨ' ਦਾ ਉਹਨੂੰ ਰਾਤ ਵੀ ਚੇਤਾ ਆਇਆ ਸੀ ਪਰ ਅੱਗੇ ਵਾਂਗ ਚੱਲ ਹੋਊ' ਉਹਤੋਂ ਨਹੀਂ ਆਖਿਆ ਗਿਆ ਪਿਛਲੇ ਕੁਝ ਮਹੀਨਿਆਂ ਤੋਂ ਉਹ ਕਦੇ ਵੀ ਇੰਜ ਨਹੀਂ ਸੀ ਕਹਿ ਸਕੀ।

ਇਹ ਪਹਿਲੀ ਵੇਰ ਨਹੀਂ ਸੀ ਕਿ

ਸਵੇਰੇ ਚੰਗਾ-ਭਲਾ, ਹੱਸਦਾ-ਖੇਡਦਾ ਉਹ ਮੰਡੀ ਗਿਆ ਸੀ ਤੇ ਦੁਪਹਿਰ ਵੇਲੇ ਉਹ ਸਾਰੇ ਹਸਪਤਾਲੋਂ ਉਸ ਦੀ ਲਾਸ਼ ਚੁੱਕ ਲਿਆਏ ਸਨ। ਡਾਕਟਰ, ਠਾਣੇਦਾਰ ਤੇ ਕੁਝ ‘ਸਰਦਾਰਾਂ’ ਨੇ ਉਨ੍ਹਾਂ ਨੂੰ ਪਹਿਲਾਂ ਡਰਾਇਆ, ਪਰ ਫੇਰ ਦੋ ਸੌ ਰੁਪਈਆ ਦੇ ਕੇ ‘ਸਮਝੌਤਾ’ ਕਰ ਲਿਆ ਸੀ। ਉਹ ਸ਼ਰਾਬੀ ਸਰਦਾਰਾਂ ਦੀ ਜੀਪ ਹੇਠ ਆ ਗਿਆ ਸੀ। ਜੀਪ ਹੇਠ ਆਉਣ ਤੋਂ ਉਹਦੀ ਲਾਸ਼ ਟਿੱਬੀ ਉਤੇ, ਡੇਰੇ ਲਿਆਉਣ ਤਕ ਕੁੱਲ ਇਕ

ਪਹਿਰ ਦਾ ਫਰਕ ਸੀ। ਤੇ ਇਕੋ ਪਹਿਰ ਵਿਚ ਹੀ ਸਭ ਕੁਝ ਮੁੱਕ-ਚੁੱਕ ਗਿਆ ਸੀ। ਹੋਰ ਅੱਧੇ ਪਹਿਰ ਮਗਰੋਂ ਜਦੋਂ ਉਹ ਲਾਂਬੂ ਲਾ ਕੇ ਆਏ ਤਾਂ ਕੁਝ ਚਿਰ ਉਨ੍ਹਾਂ ਤੀਵੀਆਂ ਨੂੰ ਰੋਣ ਦਿਤਾ, ਤੇ ਆਪ ਪਾਸੇ ਬਹਿ ਕੇ ਏਥੋਂ ਤੁਰਨ ਦੀਆਂ ਸਲਾਹਾਂ ਕਰਨ ਲੱ

ਆਜ਼ਾਦ ਹਿੰਦ ਫ਼ੌਜ ਵਿੱਚੋਂ ਆਉਣ ਮਗਰੋਂ ਸਰਕਾਰ ਨੇ ਉਹਦੀ ਫ਼ੌਜ ਦੀ ਨੌਕਰੀ ਬਹਾਲ ਕਰਕੇ ਉਹਨੂੰ ਪੰਜਾਬ ਦੀਆਂ ਦੇਸੀ ਰਿਆਸਤਾਂ ਦੇ ਸੰਘ ‘ਪੈਪਸੂ’ ਦੇ ਇਕ ਜ਼ਿਲ੍ਹੇ ਵਿੱਚ ਸਿਵਲ ਸਰਜਨ ਲਾ ਦਿੱਤਾ ਸੀ। ਉਥੋਂ ਰਿਟਾਇਰ ਹੋਣ ਮਗਰੋਂ ਉਹਨੇ ਉਸੇ ਮੰਡੀ ਵਿੱਚ ਆ ਕੇ ਆਪਣਾ ਪ੍ਰਾਈਵੇਟ ਕਲੀਨਿਕ ਖੋਲ੍ਹ ਲਿਆ ਸੀ ਜਿੱਥੋਂ ਉਹਨੇ ਫ਼ੌਜ ਵਿੱਚ ਭਰਤੀ ਹੋਣ ਤੋਂ ਪਹਿਲਾਂ ਆਪਣੀ ਮੁੱਢਲੀ ਨੌਕਰੀ ਸ਼ੁਰੂ ਕੀਤੀ ਸੀ। ਇਹ ਛੋਟੀ ਜਿਹੀ ਮੰਡੀ ਉਹਦੇ ਲਈ ‘ਯਾਦਾਂ ਦੀ ਪਟਾਰੀ’ ਹੀ ਬਣ ਚੁੱਕੀ ਸੀ।

ਜਦੋਂ ਉਹ ਦੂਜੀ ਜੰਗ ਤੋਂ ਪਹਿਲਾਂ ਏਥੋਂ ਦੇ ਪੰਜ-ਛੇ ਕਮਰਿਆਂ ਦੇ ਛੋਟੇ-ਜਿਹੇ ਹਸਪਤਾਲ ਵਿੱਚ ਡਾਕਟਰ ਹੁੰਦਾ ਸੀ ਤਾਂ ਏਥੇ ਉਹ ਚਾਰ ਹੀ ‘ਅਫਸਰ’ ਹੁੰਦੇ ਸਨ

ਸੱਥ ਵਿਚੋਂ ਦੋ ਨਿਆਣੇ ਗੁੱਲੀ-ਡੰਡਾ ਚੁੱਕੀ ਜਾਂਦੇ ਵੇਖ ਕੇ ਤਾਏ ਨੇ ਉਨ੍ਹਾਂ ਨੂੰ ਸੈਨਤ ਮਾਰੀ।

ਉਨ੍ਹਾਂ ਵਿਚੋਂ ਇਕ ਮੂੰਹ ਵਿਚ ਉਂਗਲ ਲੈ ਕੇ ਸੰਗਦਾ ਸੰਗਦਾ ਤਾਏ ਦੇ ਨੇੜੇ ਆ ਗਿਆ, ਪਰ ਦੂਜਾ ਝੱਗੇ ਹੇਠ ਗੁੱਲੀ ਲੁਕਾ ਕੇ ਅਗਾਂਹ ਨੱਸ ਗਿਆ।

“ਔਹ ਕਹਿੰਦਾ ਸੀ ਕੁਸ਼ ਉਇ?” ਕੋਲ ਆਏ ਮੁੰਡੇ ਦੀ ਬਾਂਹ ਫੜ ਕੇ ਤਾਏ ਨੇ ਪੁੱਛਿਆ।

“ਉਹ, ਉਹ ਮਾਘੇ ਕਾ।”

“ਮਾਘੇ ਕਾ ਕੀ ਉਇ?”

“ਮਾਘੇ ਕਾਣੇ ਦਾ ਭਤੀਜਾ।”

“ਘੱਗੇ ਢੀਂਡੂ ਦਾ ਮੁੰਡਾ?”

ਮੁੰਡੇ ਨੇ “ਹਾਂ’ ਵਿਚ ਸਿਰ ਹਲਾ ਦਿੱਤਾ। ਤਾਇਆ ਆਪਣੀਆਂ ਸੰਘਣੀਆਂ ਮੁੱਛਾਂ ਵਿਚੋਂ ਮੁਸਕਰਾਇਆ ਤੇ ਮੂੰਹ ਮੁੰਡੇ ਦੇ ਹੋਰ ਨੇੜੇ ਕਰ

ਪਹਿਲਾਂ ‘ਸੁਖਨ ਸੁਰਜੀਤ ਪਾਤਰ ਦੇ’ ਹੀ ਪੜ੍ਹਦਾ ਹਾਂ। ਇਸ ਅੰਕ ਵਿੱਚ ਉਹਨੇ ਕੀਟਸ ਦੀ ਬੇਵਕਤ ਮੌਤ ਬਾਰੇ ਇੱਕ ਪੰਨੇਂ ਵਿੱਚ ਹੀ ਬਹੁਤ ਕੁੱਝ ਕਹਿ ਦਿੱਤਾ ਹੈ। ਬਾਇਰਨ ਤੇ ਆਪਣੇ ਬਾਰੇ ਵੀ ਦੱਸ ਦਿੱਤਾ ਕਿ ਉਹ ਮਾੜੇ ਮਾਹੌਲ ਵਿੱਚ ਵੀ ਜਿਉਂਦੇ ਰਹੇ ਪਰ ਕੀਟਸ ਵਰਗਾ ਬਹੁਤ ਵੱਡਾ ਕਵੀ ਇੱਕ ਲੇਖ ਨੇ ਮਾਰ ਦਿੱਤਾ (ਉਂਝ ਜਿਸ ਰਸਾਲੇ ਦਾ ਪਾਤਰ ਨੇ ਜ਼ਿਕਰ ਕੀਤਾ ਹੈ ਉਹ ਸ਼ੁਰੂ ਤੋਂ ਕੀਟਸ ਦੇ ਖਿਲਾਫ ਲਿਖਦਾ ਰਿਹਾ ਸੀ)। ਇਹੋ ਪੜ੍ਹ ਕੇ ਜੋ ਮਨ ਵਿੱਚ ਆਇਆ ਉਹੋ (ਤੱਤੇ ਘਾਅ) ਸੰਖੇਪ ਵਿੱਚ ਲਿਖ ਰਿਹਾ ਹਾਂ।

ਮੈਨੂੰ ਯਾਦ ਹੈ ਜਦੋਂ 45 ਸਾਲ, ਪਹਿਲਾਂ ‘ਮੜ੍ਹੀ ਦਾ ਦੀਵਾ’ ਛਪਿਆ ਸੀ, ਅਤਰ ਸਿੰਘ ਨੇ ਅੰਗਰੇਜ਼ੀ ਟ੍ਰਿਬਿਊਨ ਅਖਬਾਰ ਵਿੱਚ ਆ