ਅੰਮ੍ਰਿਤਾ ਪ੍ਰੀਤਮ ਪੰਜਾਬੀ ਸਾਹਿਤ ਦੀ ਇਕ ਸਦੀ ਉਪਰ ਫੈਲਿਆ ਨਾਮ ਹੈ ਤੇ ਭਵਿੱਖ ਦੇ ਦਿੱਸ ਹੱਦਿਆ ਤੋਂ ਪਾਰ ਜਾਣ ਵਾਲਾ ਨਾਮ।1919 ਤੋਂ 2005 ਤੱਕ ਪੂਰੇ ਸੰਸਾਰ ਦੀ ਉਥਲ ਪੁਥਲ ਦੇਖਦੀ ਅੰਮ੍ਰਿਤਾ ਹਿੰਦੋਸਤਾਨ ਦੇ ਅਨੇਕਾ ਉਤਰਾਵਾਂ ਚੜ੍ਹਾਵਾਂ ਵਿਚੋਂ ਦੀ ਲੰਘਦੀ ਅਮ੍ਰਿੰਤਾ। ਮਰਦ ਪ੍ਰਧਾਨ ਸਮਾਜ ਦੀਆਂ ਧਾਰਮਿਕ, ਸਭਿਆਚਾਰਕ, ਸਮਾਜਿਕ ਵਲਗਣਾਂ ਨਾਲ ਖਹਿੰਦੀ ਅੰਮ੍ਰਿਤਾ ਤੇ ਆਪਣੇ ਅੰਦਰ ਦੇ ਨਾਲ਼ ਲੜਦੀ ਪਰੰਪਰਾ ਤੋਂ ਤੁਰ ਕੇ ਪਰੰਪਰਾ ਤੋਂ ਪਾਰ ਜਾਂਦੀ ਤੇ ਆਪੇ ਤਕ ਸਿਮਟਦੀ ਅੰਮ੍ਰਿਤਾ। ਦੋ ਸੰਸਾਰ ਜੰਗਾਂ ਦੀ ਗਵਾਹ ਅੰਮ੍ਰਿਤਾ। ਸੋਵੀਅਤ ਯੂਨੀਅਨ ਦੀ ਉਭਰਦੀ ਤੇ ਢਹਿੰਦੀ ਸੱਤਾ ਦੀ ਚਸ਼ਮਦੀਦ ਗਵਾਹ ਅੰਮ੍ਰਿਤਾ। ਠੰਢੀਆ ਜੰਗਾਂ ਨੂੰ ਅੰ

ਪਰਵਾਸੀ ਪੰਜਾਬੀ ਸਾਹਿਤ ਦਾ ਅਧਿਐਨ ਕਰਨ ਸਮੇਂ ਭਾਵੇਂ ਪਰਵਾਸੀ ਦੀ ਪਰਿਭਾਸ਼ਾ ਤੋਂ ਲੈ ਕੇ ਪਰਵਾਸੀ ਪੰਜਾਬੀ ਸਾਹਿਤ ਵਿਚ ਮਾਨਵੀ ਸਰੋਕਾਰਾਂ ਅਤੇ ਇਸ ਦੇ ਬਿਰਤਾਂਤ-ਸ਼ਾਸ਼ਤਰ ਆਦਿ ਉੱਪਰ ਵਧੇਰੇ ਚਰਚਾ ਹੋਈ ਹੈ ਪਰੰਤੂ ਇਸ ਦੇ ਅਧਿਐਨ ਸਮੇਂ ਆਲੋਚਕ ਨੂੰ ਆਉਂਦੀਆਂ ਸਮੱਸਿਆਵਾਂ ਦੀ ਦ੍ਰਿਸ਼ਟੀ ਤੋਂ ਅਜੇ ਤੱਕ ਵਿਚਾਰ ਨਹੀਂ ਕੀਤੀ ਗਈ। ਹਥਲੇ ਲੇਖ ਵਿਚ ਇਸੇ ਲਈ ਅਸੀਂ ਪਰਵਾਸੀ ਸਾਹਿਤ ਅਧਿਐਨ ਦੇ ਮਸਲਿਆਂ ਉੱਪਰ ਆਪਣਾ ਧਿਆਨ ਕੇਂਦ੍ਰਿਤ ਕੀਤਾ ਹੈ।

ਸਭ ਤੋਂ ਪਹਿਲਾਂ ਅਧਿਏਤਾ ਸਾਹਮਣੇ ਇਹ ਸਮੱਸਿਆ ਆਉਂਦੀ ਹੈ ਕਿ ਉਹ ਜਿਸ ਦੇਸ਼ ਦੇ ਪਰਵਾਸੀ ਸਾਹਿਤ ਦਾ ਅਧਿਐਨ ਕਰ ਰਿਹਾ ਹੋਵੇ ਉਸ ਨੂੰ ਉਸ ਦੇਸ਼ ਦੇ ਸਮਾਜ-ਸਭਿਆਚਾਰਕ, ਇਤਿਹਾਸਕ ਅ

ਜਦੋਂ ਅਸੀਂ ਕਿਸੇ ਇਕ ਪ੍ਰਦੇਸ਼ ਜਾਂ ਖਿੱਤੇ ਦੇ ਸਾਹਿਤ ਅਤੇ ਸੱਭਿਆਚਾਰ ਦਾ ਵਿਸ਼ਲੇਸ਼ਣ ਕਰਦੇ ਹਾਂ ਤਾਂ ਇਸ ਵਿਸ਼ਲੇਸ਼ਣ ਦੇ ਉਲਾਰ ਬਣਨ ਦੀਆਂ ਪੂਰੀਆਂ ਸੰਭਾਵਨਾਵਾਂ ਬਣੀਆਂ ਰਹਿੰਦੀਆਂ ਹਨ ਜੇਕਰ ਅਸੀਂ ਸਮੁੱਚੇ ਕੌਮੀ ਸੰਦਰਭ ਨੂੰ ਸਾਹਮਣੇ ਨਾ ਰੱਖੀਏ। ਜਿਵੇਂ ਕਿਸੇ ਕੌਮੀਅਤ ਨੂੰ ਕੌਮੀ ਸੰਦਰਭ ਤੋਂ ਤੋੜ ਕੇ ਇਕ ਵਿਸ਼ੇਸ਼ ਕੌਮ ਸਮਝਣ ਨਾਲ਼ ਬਹੁਤ ਖਤਰਨਾਕ ਸਿੱਟੇ ਨਿਕਲ਼ਦੇ ਹਨ ਤੇ ਨਿਕਲ਼ ਵੀ ਰਹੇ ਹਨ ਉਵੇਂ ਹੀ ਕਿਸੇ ਖਿੱਤੇ ਜਾਂ ਪ੍ਰਦੇਸ਼ ਦੇ ਸਾਹਿਤ ਦੀ ਅਸਲੋਂ ਵੱਖਰੀ ਪਛਾਣ ਬਣਾਉਣ ਦੇ ਯਤਨਾਂ ਨਾਲ਼ ਬੜੀਆਂ ਗੁੰਝਲਦਾਰ ਪ੍ਰਸਥਿਤੀਆਂ ਪੈਦਾ ਹੋ ਸਕਦੀਆਂ ਹਨ। ਸੰਤੋਸ਼ ਦੀ ਗੱਲ ਇਹ ਹੈ ਕਿ ਸਾਹਿਤ ਦੇ ਖੇਤਰ ਵਿਚ ਅਜਿਹੀਆਂ ਨਾਂਹਮੁਖ