ਪਿਤਾ ਜੀ, ਹੈਪੀ ਨਿਊ ਯੀਅਰ (ਨਵਾਂ ਸਾਲ ਮੁਬਾਰਕ ਹੋਵੇ) ਪੰਜਾਬ ਵਿਚ ਰਾਤ ਬਾਰਾਂ ਵੱਜ ਕੇ ਇਕ ਦੋ ਮਿੰਟ ਹੋ ਗਏ ਹੋਣਗੇ। ਕੈਲਗਰੀ ਵਿਚ ਹਾਲੀ ਨਵਾਂ ਸਾਲ ਨਹੀਂ ਚੜਿਆ ਏਥੇ ਦਿਨ ਦੇ ਸਾਢੇ ਗਿਆਰਾਂ ਵਜੇ ਦਾ ਸਮਾਂ ਹੈ। ਮੈਂ ਸੋਚਿਆ ਪਿਤਾ ਜੀ ਹਾਲੀ ਜਾਗਦੇ ਹੋਣੇ ਹਨ- ਜੇ ਸੌਂ ਵੀ ਗਏ ਹੋਏ ਤਾਂ ਵੀ ਜਾਗ ਪੈਣਗੇ। ਸਭ ਤੋਂ ਪਹਿਲਾਂ ਮੈਂ ਆਪਣੇ ਪਿਤਾ ਜੀ (ਦਾਦਾ ਜੀ) ਨੂੰ ਸ਼ੁਭ ਨਵਾਂ ਸਾਲ ਕਹਾਂ।

ਮੇਰੀ ਪੋਤਰੀ ਵੋਲਗਾ ਦਾ ਫੋਨ ਸੀ। ਹੋਰ ਭਾਵੇਂ ਕੋਈ ਮੇਰਾ ਖਿਆਲ ਰਖੇ ਨਾ ਰਖੇ, ਮੇਰੀ ਪੋਤਰੀ ਜ਼ਰੂਰ ਮੇਰਾ ਖਿਆਲ ਰਖਦੀ ਹੈ। ਕੈਲਗਰੀ ਵਿਖੇ ਸਤਵੀਂ ਵਿਚ ਪੜ੍ਹਦੀ ਹੈ ਮੇਰੀ ਪੋਤਰੀ।

ਮੈਂ ਅੱਜ ਦਿਨ ਚੜ੍ਹੇ ਵੋਲਗਾ ਦੇ ਸਮਰ

ਕਮਰੇ ਦਾ ਬੂਹਾ ਖੋਲ ਮੈਂ ਬਾਹਰ ਧਿਆਨ ਮਾਰਿਆ ਤਾਂ ਮੇਰੀ ਪਗੜੀ ਇਕ ਬਾਂਦਰ ਦੇ ਸਿਰ ਉਤੇ ਸੀ। ਧਰਮਸ਼ਾਲਾ ਦੇ ਸਾਹਮਣੇ ਵਾਲੇ ਕਮਰਿਆਂ ਦੀ ਛੱਤ ਉਤੇ, ਪੱਗ ਬੰਨੀ ਬਾਂਦਰ ਦੌੜ ਰਿਹਾ ਸੀ। ਪਿੱਛੇ-ਪਿੱਛੇ ਬਾਂਦਰਾਂ ਦਾ ਤਕੜਾ ਹਜੂਮ ਸੀ। ਪੱਗ ਨੇ ਬਾਂਦਰ ਦੀਆਂ ਅੱਖਾਂ ਵੀ ਢੱਕ ਲਈਆਂ ਸਨ। ਉਸਨੂੰ ਕੁੱਝ ਵੀ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਕਿਸ ਪਾਸੇ ਵੱਲ ਦੌੜ ਰਿਹਾ ਹੈ। ਹੋਰ ਬਾਂਦਰ ਚੀਕ ਚਿਹਾੜਾ ਪਾ ਰਹੇ ਸਨ।

ਮੈਂ ਅਯੁੱਦਿਆ ਦੀ ਗੰਗਾਬਾਈ ਧਰਮਸ਼ਾਲਾ ਵਿਚ ਠਹਿਰਿਆ ਹੋਇਆ ਸਾਂ। ਮੇਰੇ ਨਾਲ ਚੰਡੀਗੜ੍ਹ ਤੋਂ ਆਇਆ ਵਿਅਕਤੀ ਗੋਪਾਲ ਕ੍ਰਿਸ਼ਨ ਗਰੋਚਰ ਠਹਰਿਆ ਹੋਇਆ ਸੀ। ਕਮਰੇ ਵਿਚ ਲੱਕੜ ਦੇ ਤਖਤਪੋਸ਼ ਸਨ। ਇਕ ਉਤੇ ਮੈਂ ਸੌਂ ਰਿ

ਪੰਜ ਛੇ ਸਾਲਾਂ ਦੀ ਗੱਲ ਹੈ। ਭਾਸ਼ਾ ਵਿਭਾਗ ਪੰਜਾਬ ਪਟਿਆਲਾ ਦੇ ਸੈਮੀਨਾਰ ਹਾਲ ਵਿੱਚ ਪੰਜਾਬੀ ਲੇਖਕਾਂ ਦਾ ਸਮਾਗਮ ਸੀ। ਪੰਜਾਬ ਅਤੇ ਪੰਜਾਬ ਤੋਂ ਬਾਹਰ ਦੇ ਵੀ ਪੰਜਾਬੀ ਲੇਖਕ ਹਾਜ਼ਰ ਸਨ। ਗੋਸ਼ਟੀ ਦਾ ਵਿਸ਼ਾ ਸੀ ‘ਪੰਜਾਬੀ ਭਾਸ਼ਾ ਸਾਹਮਣੇ ਨਵੀਆਂ ਚਣੌਤੀਆਂ। ਵਿਦਵਾਨਾਂ ਵੱਲੋਂ ਪੇਪਰ ਪੜ੍ਹੇ ਗਏ। ਇੱਕ ਪੇਪਰ ਸੀ ‘ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ’। ਇਸ ਵਿੱਚ ਵਿਸ਼ੇਸ ਸੱਦੇ ਉੱਤੇ ਆਏ ਕਿਰਪਾਲ ਸਿੰਘ ਪੰਨੂੰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਬਾਅਦ ਦੁਪਹਿਰ ਭੋਜ ਸਮੇਂ ਕਿਰਪਾਲ ਸਿੰਘ ਪੰਨੂੰ ਨਾਲ਼ ਮੇਰੀ ਗੱਲਬਾਤ ਹੋਈ। ਮੈਂ ਉਸ ਨੂੰ ਦੱਸਿਆ ਮੈਂ ਵੀ ਪੰਨੂੰ ਹਾਂ, ਸਮਰਾਲੇ ਤੋਂ। ਕਿਰਪਾਲ ਸਿੰਘ ਨੇ ਕਿਹਾ, “ਮੈਂ ਵੀ ਹੁਣ ਤੁਹਾਡਾ ਗਰਾਈਂ ਬ