ਦਿੱਲੀ ਦੇ ਟੀਕਰੀ ਬਾਰਡਰ 'ਤੇ ਹਾਲ ਹੀ ਵਿੱਚ ਕੈਲੀਫੋਰਨੀਆ ਪਿੰਡ ਵੱਸਿਆ ਹੈ। ਇਸ ਪਿੰਡ ਦਾ, ਦਿਲ ਦੇ ਰੋਗਾਂ ਦਾ ਮਾਹਰ ਡਾਕਟਰ ਸਵੈਮਾਨ ਸਿੰਘ ਪੱਖੋਕੇ, ਆਪਣੀ ਮਾਂ ਦਾ ਹਸਤਾਖਰ ਹੈ। ਹੀਰਾ ਹੈ। ਅਮਰੀਕਾ ਵਰਗੇ ਮੁਲਕ ਦੇ ਸੁੱਖ ਅਰਾਮ ਛੱਡ ਕੇ, ਦਿੱਲੀ ਦੀਆਂ ਸੜਕਾਂ 'ਤੇ ਬਣੇ ਆਰਜ਼ੀ ਰੈਣ ਬਸੇਰਿਆਂ 'ਚ, ਅੰਤਾਂ ਦੀ ਗਰਮੀ ਸਰਦੀ ਦਾ ਨਿੱਘ ਮਾਣ ਰਿਹਾ ਹੈ। ਸੇਵਾ ਭਾਵ ਦਾ ਸ਼ੌਂਕ ਅਤੇ ਹੌਸਲਾ, ਸਵੈਮਾਨ ਦੀ ਮਾਂ ਦੇ ਪਾਲਣ ਪੋਸਣ ਦਾ ਹਿੱਸਾ ਹੈ। ਸਵੈਮਾਨ ਦੀ ਕਾਮਜਾਬੀ ਪਿਛੇ ਜਿਸ ਔਰਤ ਦਾ ਹੱਥ ਹੈ, ਉਹ ਔਰਤ, ਉਸ ਦੀ ਮਾਂ ਹੈ। ਸਮਝ ਨਹੀਂ ਆ ਰਹੀ ਕਿ ਮੈਂ ਸਵੈਮਾਨ ਦਾ ਧੰਨਵਾਦ ਕਰਾਂ ਜਾਂ ਉਸਦੀ ਮਾਂ ਦਾ। ਸਵੈਮਾਨ ਬਾਰੇ ਲਿਖਾਂ ਜਾਂ ਮਾ
ਰਾਜ ਦਰਬਾਰ ਦੇ ਬੂਹੇ ਦਾ, ਘੜਿਆਲ ਵੱਜਦਾ ਹੈ। ਦਰਬਾਨ ਦਰਵਾਜ਼ਾ ਖੋਲਦਾ ਹੈ। ਫਰਿਆਦੀ ਨੂੰ, ਸਿਰ ਤੋਂ ਪੈਰਾਂ ਤੱਕ ਫਰੋਲਦਾ ਹੈ। ਤਿਰਛੀ ਨਜ਼ਰੇ ਘੂਰਦਾ ਹੈ। ਫਰਿਆਦੀ, ਫਰਿਆਦ ਲੈ ਕੇ, ਰਾਜੇ ਤੱਕ ਅੱਪੜਦਾ ਹੈ। ਰਾਜਾ, ਧਿਆਨ ਨਾਲ ਸੁਣਦਾ ਹੈ। ਫਰਿਆਦ ਦੀ ਸਚਾਈ ਨਾਲ, ਸਹਿਮਤ ਹੁੰਦਾ ਹੈ। ਮੁਜਰਮ ਪੇਸ਼ ਕਰਨ ਦੇ ਹੁਕਮ ਦਿੰਦਾ ਹੈ। ਦਰਬਾਰੀ, ਮੁਜਰਮ ਨਾਲ ਰਾਬਤਾ ਕਾਇਮ ਕਰਦਾ ਹੈ ਤੇ ਰਾਜੇ ਦੇ ਹੁਕਮ ਬਾਰੇ ਦੱਸਦਾ ਹੈ। ਪਰ ਮੁਜਰਮ, ਰਾਜੇ ਤੇ ਰਾਜੇ ਦੇ ਹੁਕਮ ਦੀ, ਪ੍ਰਵਾਹ ਨਹੀਂ ਕਰਦਾ।
ਫਰਿਆਦੀ, ਅਗਲੇ ਦਿਨ ਫਿਰ ਪੇਸ਼ ਹੁੰਦਾ ਹੈ। ਰਾਜਾ, ਖ਼ੁਦ ਮੁਜਰਮ ਨਾਲ ਰਾਬਤਾ ਕਾਇਮ ਕਰਦਾ ਹੈ ਤੇ ਪੇਸ਼ ਹੋਣ ਲਈ ਆਖਦਾ ਹੈ। ਫਰਿਆਦੀ, ਉਮੀਦਾਂ
ਇਹ ਮੇਰੀ ਪਹਿਲੀ ‘ਦੇਸ ਵਾਪਸੀ’ ਸੀ। ਦੋ ਸਾਲ ਆਸਟ੍ਰੇਲੀਆ ਰਹਿਣ ਪਿਛੋਂ ਪਹਿਲੀ ਵਾਰ ਦਿੱਲੀ ਦੇ ਅੰਤਰ-ਰਾਸ਼ਟਰੀ ਹਵਾਈ ਅੱਡੇ `ਤੇ ਉਤਰੇ ਸਾਂ। ਭਾਵੇਂ ਕਿ ਰਿਸ਼ਤੇਦਾਰਾਂ ਨੂੰ ਲੈਣ ਅਤੇ ਛੱਡਣ ਵਾਸਤੇ ਅਨੇਕਾਂ ਵਾਰ ਮੈਂ ਏਅਰਪੋਰਟ ਆਇਆ ਸਾਂ ਪਰ ਦੇਸ ਵਾਪਸੀ ਦਾ ਅਨੁਭਵ ਹੰਡਾਉਣ ਦਾ ਇਹ ਮੇਰਾ ਪਹਿਲਾ ਮੌਕਾ ਸੀ। ਮੇਰੇ ਮਾਮਾ ਜੀ ਅਤੇ ਛੋਟਾ ਭਣਵਈਆਂ, ਸਾਨੂੰ ਲੈਣ ਵਾਸਤੇ ਆਏ ਸਨ। ਏਅਰਪੋਰਟ ਦੇ ਸ਼ੀਸ਼ਆਂ ਵਿਚਦੀ ਆਪਣਿਆਂ ਨੂੰ ਵੇਖ ਕੇ, ਦੋਹਾਂ ਪਾਸਿਆਂ ਤੋਂ ਉਪਰ ਉਠੇ ਤੇ ਜ਼ੋਰ ਜ਼ੋਰ ਦੀ ਹਿਲਦੇ ਹੱਥਾਂ ਦੀਆਂ ਭਾਵਨਾਵਾਂ ਨੂੰ, ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।
ਕਾਰ ਵਿੱਚ ਬੈਠ ਕੇ ਚੱਲਣ ਲੱਗੇ ਤਾਂ ਮੇਰੇ ਬੇਟੇ ਨ

ਇਨਕਲਾਬ ਜਿੰਦਾਬਾਦ ਦਾ ਨਾਅਰਾ ਦੱਬੇ ਕੁਚਲੇ ਲੋਕਾਂ ਨੂੰ ਆਤਮਿਕ ਸ਼ਕਤੀ ਤੇ ਹੌਸਲਾ ਦਿੰਦਾ ਹੈ ਅਤੇ ਸਰਮਾਏਦਾਰ ਹਾਕਮ ਜਮਾਤਾਂ ਨੂੰ ਕੰਬਣੀ। ਭਗਤ ਸਿੰਘ ਕਿਹਾ ਕਰਦਾ ਸੀ ਕਿ ਇਹ ਇੱਕ ਪਵਿੱਤਰ ਨਾਅਰਾ ਹੈ ਅਤੇ ਇਸਦੀ ਵਰਤੋਂ ਬੜੀ ਸੋਚ ਸਮਝ ਕੇ ਕਰਨੀ ਚਾਹੀਦੀ ਹੈ। ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਵੱਲੋ, ਫਾਂਸੀ ਦੇ ਤਖ਼ਤੇ `ਤੇ ਖਲੋ ਕੇ ਇਹ ਨਾਅਰਾ ਲਾਉਣ ਨਾਲ, ਹਿੰਦੋਸਤਾਨ ਦੀ ਅਜ਼ਾਦੀ ਦੇ ਜੂਝਾਰੂਆਂ ਲਈ ਇਸਦਾ ਮਹੱਤਵ ਹੋਰ ਵੀ ਵੱਧ ਗਿਆ।
ਲਫਜ਼ੀ ਅਰਥਾਂ ਵਿੱਚ ਇਨਕਲਾਬ ਦਾ ਮਤਲਬ ਤਬਦੀਲੀ ਹੈ। ਟ੍ਰੇਡ ਤੇ ਪਬਲਿਕ ਸੇਫਟੀ ਐਕਟ ਦੇ ਖ਼ਿਲਾਫ਼, ਅਸੰਬਲੀ ਵਿੱਚ ਸੁੱਟੇ ਬੰਬ ਕੇਸ ਸਬੰਧੀ, 6 ਜੂਨ 1929 ਨੂੰ ਅਦਾਲਤ ਦੇ ਸ
ਕਾਫ਼ੀ ਦਾ ਮੱਗ ਅਤੇ ਸੈਂਡਵਿੱਚ
ਮੇਜ਼ ਤੇ ਰੱਖਦਿਆਂ
ਧੀ ਨੇ ਆਖਿਆ
ਸਵੇਰ ਦੀ ਪਰੇਡ ਹੀ ਵੇਖੀ ਜਾ ਰਹੇ ਹੋ ਪਾਪਾ
ਅੱਜ ਕੰਮ ਤੇ ਨਹੀਂ ਜਾਣਾ
ਥੋੜੀ ਦੇਰ ਲਈ ਭੁਲ ਗਿਆ ਸਾਂ
ਕਿ 26 ਜਨਵਰੀ ਦੀ ਛੁੱਟੀ
ਇੰਡੀਆ ਵਿੱਚ ਹੁੰਦੀ ਹੈ।
ਮੈਂ ਝੱਟ ਦੇਣੀ ਟ਼ੀ ਵ਼ੀ ਬੰਦ ਕਰਦਾ ਹਾਂ
ਘੜੀ ਵੱਲ ਵੇਖਦਾ ਹਾਂ
ਤੇ ਆਜ਼ਾਦੀ ਦਿਵਸ ਦੇ
ਚੱਲ ਰਹੇ ਜਸ਼ਨਾਂ ਬਾਰੇ ਸੋਚਦਾ ਹਾਂ
ਕਿ 15 ਅਗਸਤ 1947 ਨੂੰ ਤੁਰੀ ਆਜ਼ਾਦੀ ਨੇ
26 ਜਨਵਰੀ 1950 ਤੱਕ ਪਹੁੰਚਦਿਆਂ
ਕਿਉਂ ਵਿਸਾਰ ਦਿੱਤੇ ਬਲੀਦਾਨ
ਭੁਲਾ ਦਿੱਤੇ ਸਕੰਲਪ