51. ਦਵੰਦ

ਮੈਂ ਵਿਦਰੋਹੀ ਵੀ ਅਖਵਾਉਣਾ ਚਾਹੁੰਦਾ

ਤੇ

ਸਨਮਾਨਤ ਹੋਣਾ ਵੀ

ਇਸ ਲਈ ਜਦ ਹੱਸਦਾ ਹਾਂ

ਰੋਂਦੂ ਲੱਗਦਾ ਹਾਂ

ਜਦ ਰੋਂਦਾ ਹਾਂ

ਲੋਕ ਹੱਸਦੇ ਨੇ

52. ਡਰ

ਜਦ ਨਹੀਂ ਹੋਰ ਕਿਸੇ ਤੋਂ ਡਰਦਾ

ਡਰ ਤੋਂ ਤਦ ਮੈਂ ਡਰਦਾ ਹਾਂ

ਜਦ ਨਹੀਂ ਕਿਸੇ ਵੀ ਤਾਈਂ ਡਰਾਉਂਦਾ

ਡਰ ਨੂੰ ਓਦੋ ਡਰਾਉਂਦਾ ਹਾਂ

ਏਸ ਤਰ੍ਹਾਂ ਮੈਂ ਹਰ ਵੇਲ਼ੇ ਹੀ

ਡਰਦਾ ਅਤੇ ਡਰਾਉਂਦਾ ਰਹਿੰਦਾ

ਡਰ ਦੇ ਨਾਲ ਹੈ ਮੇਰਾ ਰਿਸ਼ਤਾ

ਜਿੱਦਾਂ ਮੇਰਾ ਮੈਂ ਦੇ ਨਾਲ

‘ਮੈਂ’ ਤੇ ‘ਡਰ’ ਹਨ ‘ਕੱਠੇ ਜੰਮਦੇ

41. ਗੈਲੀਲੀਓ

ਪਤਾ ਨਹੀਂ ਉਹਦੇ ਹੱਥ ਜ਼ਹਿਰ ਸੀ

ਜਾਂ ਸਿਰ ਤਲਵਾਰ ਸੀ

ਮਰਿਆ ਨਹੀਂ ਪਰ ਮਰਨ ਲਈ ਤਿਆਰ ਸੀ

ਗੈਲੀਲੀਓ ਆਪਣੇ ਸਮੇਂ ਦਾ ਸੁਕਰਾਤ ਸੀ

ਪੱਲੇ ਜਿਉਂਦੀ ਜਗਦੀ ਬਾਤ ਸੀ

ਬਾਤ ਸੀ ਕਿ-

ਇਹ ਜੋ ਧਰਤੀ ਮਾਂ ਹੈ

ਮਾਂ ਆਪਣੀ ਥਾਂ ਹੈ

ਬ੍ਰਹਿਮੰਡ ਤਾਂ ਕੀ

ਸੂਰਜੀ ਪਰਿਵਾਰ ਦਾ ਵੀ ਕੇਂਦਰ ਨਹੀਂ

ਪਰ ਸਾਥੋਂ ਬਾਤ ਅੱਗੇ ਨਾ ਤੁਰੀ

ਅਸੀਂ ਤਾਂ ਜੀਵੰਤ ਸੰਸਾਰ ਦੇ

ਜਾਂ ਛੋਟੇ ਵੱਡੇ ਪਾਸਾਰ ਦੇ

ਕੇਂਦਰ ਹੋਣ ਦਾ ਭਰਮ ਕਰਦੇ ਹਾਂ

ਕੇਂਦਰ ਬਣਨ ਲਈ ਕਰਮ ਕਰਦੇ ਹਾਂ

ਕੇਂਦਰ ਹੀ ਰਹਿਣਾ

31. ਨਦੀਏ ਨੀਂ

ਨਦੀਏ ਨੀਂ ਪਿਆਰੀਏ ਨਦੀਏ

ਮਿਲਣ ਤੈਨੂੰ ਜਦ ਆਵਾਂ

ਮੈਂ ਤੇਰੇ ਤੋਂ ਤੈਨੂੰ ਮੰਗਾਂ

ਤੂੰ ਮੈਥੋਂ ਸਿਰਨਾਵਾਂ

ਨਾ ਹਿਰਖਾਂ ਨਾ ਚੀਕ ਪੁਕਾਰਾਂ

ਨੀਰ ਤੇਰੇ ਦੇ ਛਿੱਟੇ ਮਾਰਾਂ

ਚੋਭੀ ਅੱਖ ਹਵਾਵਾਂ

ਹਰ ਥਲ ਦਾ ਕੋਈ ਤਲ ਹੁੰਦਾ

ਮੇਰਾ ਆਪਾ ਜਲ ਥਲ ਹੁੰਦਾ

ਜਦ ਤੇਰੇ ਵਿਚ ਨ੍ਹਾਵਾਂ

ਬਦਨ ਤੇਰੀ ਰੂਹ ਦਾ ਪਹਿਰਾਵਾ

ਇਹ ਪਹਿਰਾਵਾ ਨਹੀਂ ਛਲਾਵਾ

ਹੱਥ ਲਾਵਾਂ ਕਿ ਨਾ ਲਾਵਾਂ

ਤੂੰ ਤੇ ਮੈਂ ਨਾ ਭਾਵੇਂ ਹਾਣੀਂ

ਪਾਣੀ ਜੇਡ ਪਿਆਸ ਪੁਰਾਣੀ

ਪੀਵਾਂ ਕਿ ਮਰ ਜਾਵਾਂ

ਕੀ

21. ਭਾਣਾ

ਕਿੰਨਾ ਚੰਗਾ ਹੁੰਦਾ

ਬਿਮਾਰ ਹੋਣਾ

ਬਿਸਤਰ 'ਤੇ ਪੈਣਾ

ਤਪਦਿਆਂ ਹਫਦਿਆਂ ਦੇ

ਛਾਵੇਂ ਸਾਹ ਲੈਣ ਵਾਂਗ

ਪਿੱਛੇ ਉਡਦੀ ਧੂੜ ਨੂੰ

ਤੇ ਅਗਲੇ ਰਾਹ ਨੂੰ ਨਿਹਾਰਨਾ

ਰਾਤੀਂ ਸੁੱਤੇ ਪਏ ਘਰ ਦੇ ਜੀਆਂ ਦੇ ਸਹਿਜ ਤੇ ਮਾਸੂਮ ਚਿਹਰੇ

ਨਸ਼ਿਆ ਦਿੰਦੇ ਰਾਤ ਨੂੰ

ਸਾਹਾਂ ਹੂੰਗਿਆਂ ਹਟਕੋਰਿਆ 'ਚੋਂ

ਛਲਕਦੀ ਏ ਪਾਰਦਰਸ਼ੀ ਕਵਿਤਾ

ਉਪਰ ਤਣੀ ਰਿਸ਼ਤਿਆਂ ਦੀ ਚਾਦਰ ਦੀਆਂ

ਰੰਗੀਨ ਡੱਬੀਆਂ

ਤੇ ਟਾਂਵੀਆਂ ਟਾਂਵੀਆਂ ਮੋਰੀਆਂ ਨੂੰ

ਹੁੰਦਾ ਏ ਗਿਣਨ ਮਿਣਨ ਦਾ ਸਮਾਂ

ਢੋਅ ਹੁੰਦਾ ਏ

ਆਪਣ

11. ਭੁੱਸ

ਮੂੰਗਫਲੀ ਚੱਬਣਾ

ਸਹਿਜ ਸੁਖਾਲਾ ਰੁਝੇਵਾਂ

ਜੀਅ ਲੱਗਿਆ ਰਹਿੰਦਾ

ਚੰਗੀ ਹੈ ਜਿਉਣ ਦੀ ਲਲਕ

ਮੂੰਗਫਲੀ ਚੱਬਣ ਦੇ ਭੁੱਸ ਵਾਂਗ

ਮੂੰਹੋਂ ਲਾਹਿਆਂ ਨਾ ਲਹਿੰਦੀ

ਹੱਥੋਂ ਛੱਡਿਆਂ ਨਾ ਛੁੱਟਦੀ

ਮੂੰਗਫਲੀ ਦੀਆਂ ਗੰਢੀਆਂ

ਭਾਂਤ ਸੁਭਾਂਤੀਆਂ

ਹਲਕੀਆਂ ਜਾਂ ਗੂੜ੍ਹੀਆਂ ਭੂਰੀਆਂ

ਗੋਰੀਆਂ, ਕਾਲੀਆਂ

ਕੁਝ ਸਾਫ ਸੋਹਣੀਆਂ

ਕੁਝ ਪੋਟੇ ਕਾਲ਼ੇ ਕਰਨ ਵਾਲੀਆਂ

ਵੱਧ ਘੱਟ ਗਿਰੀਆਂ ਵਾਲੀਆਂ

ਕਿਸੇ ਵਿਚ ਗਿਰੀ ਮੋਟੀ ਗੋਲ

ਕਿਸੇ ਵਿਚ ਬਾਰੀਕ ਤੇ ਝੁਰੜੀਦਾਰ

ਪਰ ਮਿੱਠੀ ਜ਼ਿਆਦਾ

1.

ਨਾਨਕ

ਮਾਫ਼ ਕਰਨਾ

ਸਾਡੇ ਲਈ ਬਹੁਤ ਮੁਸ਼ਕਿਲ ਹੈ

ਨਾਨਕ ਦੀ ਅਸਲੀ ਤਸਵੀਰ ਦਾ ਧਿਆਨ ਧਰਨਾ

ਪੈਂਡੇ ਦੀ ਧੂੜ ਨਾਲ ਲੱਥ ਪੱਥ ਪਿੰਜਣੀਆਂ

ਤਿੜਕੀਆਂ ਅੱਡੀਆਂ

ਨ੍ਹੇਰੀ ਨਾਲ ਉਲਝੀ ਖੁਸ਼ਕ ਦਾਹੜੀ

ਲੂੰਆਂ ਬਰਫਾਂ ਦੀ ਝੰਬੀ ਪਕਰੋੜ ਚਮੜੀ

ਗੱਲ੍ਹਾਂ ਦਾ ਚਿਪਕਿਆ ਮਾਸ

ਤੇ ਚਿਹਰੇ ਦੀਆਂ ਉਭਰੀਆਂ ਹੱਡੀਆਂ ਦੇ ਡੂੰਘ ‘ਚ

ਦਗਦੀਆਂ ਮਘਦੀਆਂ ਤੇਜ਼ ਅੱਖਾਂ

ਅੱਖਾਂ ਜੋ -

ਪਰਿਵਾਰ ਨੂੰ

ਸਰਕਾਰ ਨੂੰ

ਤੇ ਹਰ ਸੰਸਕਾਰ ਨੂੰ

ਟਿੱਚ ਜਾਣਦੀਆਂ

ਬਹੁਤ ਖਤਰਨਾਕ ਸਿੱਧ ਹੋ ਸਕਦੈ

<

ਵਿਸ਼ਵ ਦਾ ਸਭ ਤੋ ਪ੍ਰਾਚੀਨ, ਗਰੰਥ ਰਿਗਵੇਦ ਪੰਜਾਬ ਦੀ ਧਰਤੀ ਤੇ ਰਚਿਆ ਗਿਆ, ਜਲ ਦੀ ਕਹਾਣੀ ਫ਼ਲਸਫੇ ਤੇ ਇਤਿਹਾਸ ਦੀ ਜ਼ੁਬਾਨੀ

ਵਿਸ਼ਵ ਦਾ ਸਭ ਤੋ ਪ੍ਰਾਚੀਨ ਗਰੰਥ ਰਿਗਵੇਦ ਪੰਜਾਬ ਦੀ ਧਰਤੀ ਤੇ ਰਚਿਆ ਗਿਆ। ਇਸ ਦੇ ਦਸਵੇਂ ਮੰਡਲ ਦੇ 129ਵੇਂ ਸੂਤਰ ਵਿਚ ਸ਼੍ਰਿਸ਼ਟੀ ਰਚਨਾ ਦੇ ਵੇਰਵੇ ਦਰਜ ਹਨ :

“ ਪਹਿਲਾਂ ਅੰਧਕਾਰ ਸੀ, ਅੰਧਕਾਰ ਵਿਚ ਲੁਕਿਆ

ਖਾਸ ਨਿਸ਼ਾਨਾਂ ਤੋਂ ਬਗ਼ੈਰ, ਉਹ ਸਭ ਜਲ ਸੀ ”

'ਛਾਂਦੋਗਯ ਉਪਨਿਸ਼ਦ' ਦੇ ਛੇਵੇਂ ਅਧਿਆਏ ਦੇ ਦਸਵੇਂ ਬੰਦ ਅਨੁਸਾਰ ਪਾਣੀ ਨੂੰ ਧਰਤੀ ਦਾ ਤੱਤ ਮੰਨਿਆ ਹੈ ਜੋ ਜੀਵਨ ਦੇਣ ਵਾਲੀ ਸ਼ਕਤੀ ਹੈ ਅਤੇ ਸਾਰੇ ਜੀਵਾਂ ਲਈ ਪਵਿੱਤਰ ਅਤੇ ਜ਼ਰੂਰੀ ਹੈ। ਇਸ ਵਿਚ ਪਾਣੀ ਦੇ