ਕਈ ਸਾਲਾਂ ਦੀ ਗੱਲ ਹੈ, ਅਸੀਂ ਪਰਿਵਾਰਿਕ ਮੈਂਬਰਾਂ ਸਮੇਤ ਕਸ਼ਮੀਰ ਟੂਰ ’ਤੇ ਗਏ। ਲਗਭਗ 5-6 ਦਿਨਾਂ ਦਾ ਟੂਰ ਸੀ। ਅਸੀਂ ਸਾਰੇ ਇਨੋਵਾ ਗੱਡੀ ਵਿੱਚ ਸਵਾਰ ਸੀ। ਬੱਚਿਆਂ ਸਮੇਤ ਅਸੀਂ ਕੋਈ ਅੱਠ-ਨੌਂ ਜਣੇ ਸੀ। ਕਸ਼ਮੀਰ ਜਾਣ ਦਾ ਇੱਕ ਤਾਂ ਇਹ ਕਾਰਨ ਸੀ ਕਿ ਜੂਨ ਦੀਆਂ ਛੁੱਟੀਆਂ ਸੀ। ਇੱਕ ਡਿਊਟੀ ਤੋਂ ਰਾਹਤ, ਦੂਜਾ ਗਰਮੀ ਤੋਂ ਰਾਹਤ ਮਿਲਣ ਕਾਰਨ ਦੋਹਰਾ ਫ਼ਾਇਦਾ ਜਾਪ ਰਿਹਾ ਸੀ। ਇੱਕ ਕਾਰਨ ਇਹ ਵੀ ਸੀ ਕਿ ਮੇਰੇ ਪਾਪਾ ਮਿਲਟਰੀ ਵਿੱਚ ਹੋਣ ਕਾਰਨ ਕਸ਼ਮੀਰ ਵਿੱਚ ਵੱਖ-ਵੱਖ ਥਾਂਵਾਂ ’ਤੇ ਤਕਰੀਬਨ ਦਸ ਸਾਲ ਰਹੇ। ਅਸੀਂ ਵੀ ਛੋਟੇ ਹੁੰਦੇ ਕਸ਼ਮੀਰ ਵਿੱਚ ਕਈ ਮਹੀਨੇ ਬਟੋਟ ਰਹਿਕੇ ਆਏ ਸੀ। ਉਦੋਂ ਪਾਪਾ ਜੀ ਸਾਨੂੰ ਸ਼੍ਰੀਨਗਰ ਅਤੇ ਹੋਰ ਥਾਂਵਾਂ ’ਤੇ

ਇਸ ਸਾਲ ਜੂਨ ਵਿੱਚ ਮੇਰੇ ਬੇਟੇ ਕੋਲ ਸਾਡੇ ਦੋਵਾਂ ਜੀਆਂ ਦਾ ਕਨੇਡਾ ਜਾਣ ਦਾ ਸਬੱਬ ਬਣ ਗਿਆ। ਇੱਕ ਤਾਂ 3 ਜੂਨ ਨੂੰ ਉਸਦੀ ਕੰਪਿਊਟਰ ਸਾਇੰਸ ਵਿੱਚ ਡਿਗਰੀ ਪੂਰੀ ਹੋਣ ’ਤੇ ਕਨਵੋਕੇਸ਼ਨ ਸੀ, ਦੂਜਾ ਸਾਨੂੰ ਦੋਵਾਂ ਨੂੰ ਅਧਿਆਪਕ ਹੋਣ ਕਾਰਨ ਗਰਮੀ ਦੀਆਂ ਛੁੱਟੀਆਂ ਆ ਗਈਆਂ ਸਨ।

ਉੱਥੇ ਮੇਰੇ ਬੇਟੇ ਦੇ ਨਾਲ ਰਹਿੰਦੇ ਉਸਦੇ ਦੋਸਤ ਦੇ ਡਾਕਟਰ ਮਾਪੇ ਵੀ ਕਨਵੋਕੇਸ਼ਨ ’ਤੇ ਆਏ ਹੋਏ ਸਨ। ਦੂਜਾ ਮੇਰਾ ਬੇਟਾ, ਡਿਗਰੀ ਦੇ ਆਖ਼ਰੀ ਸਮੈਸਟਰ ਤੋਂ ਪਹਿਲਾਂ 16 ਮਹੀਨਿਆਂ ਦੀ ਕੋ-ਆਪ, ਸਪਾਰਵੁੱਡ ਲਾ ਕੇ ਆਇਆ ਸੀ। ਉੁਸ ਕੰਪਨੀ ਵਿੱਚ ਉਸਦੀ ਸੀਨੀਅਰ ਲੇਡੀ ਕੈਰਾ ਅਤੇ ਉਸਦਾ ਪਤੀ ਮਾਈਕ ਬਹੁਤ ਉੱਚੀ ਪੋਸਟ ’ਤੇ ਕੰਮ ਕਰਦੇ ਸਨ। ਉਹ ਦੋਵੇਂ ਜਣੇ ਮੇ

ਦੋਸਤ ਭਾਵ ‘ਦੋ ਸਚਾਈਆਂ’ ਦਾ ਨਾਮ ਹੈ ਦੋਸਤੀ, ਵਿਸ਼ਵਾਸ ਦਾ ਨਾਂ ਹੈ ਦੋਸਤੀ। ਦੋਸਤੀ ਦਾ ਰਿਸ਼ਤਾ ਅਜਿਹਾ ਹੈ ਜਿਹੜਾ ਅਸੀਂ ਆਪਣੀ ਮਰਜ਼ੀ ਨਾਲ ਚੁਣਦੇ ਹਾਂ। ਅੱਜ ਸੱਚੀ ਦੋਸਤੀ ਕਿਸੇ ਕਰਮਾਂ ਵਾਲੇ ਦੇ ਹਿੱਸੇ ਹੀ ਆਉਂਦੀ ਹੈ। ਅੱਜ ਦੋਸਤੀ ਦੇ ਨਾਂ ’ਤੇ ਅਸੀਂ ਜਾਂ ਸਾਡੇ ਨਾਲ ਖਿਲਵਾੜ ਕੀਤਾ ਜਾਂਦਾ ਹੈ। ਕਹਿਣ ਨੂੰ ਅਸੀਂ ਦੋਸਤ ਹੁੰਦੇ ਹਾਂ ਪਰ ਪਿੱਠ ਮੋੜਨ ਨਹੀਂ ਦਿੰਦੇ, ਦੂਜੇ ਨਾਲ ਈਰਖਾ, ਸਾੜਾ, ਵੈਰ-ਭਾਵਨਾ, ਦੂਈ ਦਵੈਤ ਆਦਿ ਜਿਹੇ ਔਗੁਣਾਂ ਨਾਲ ਭਰੇ ਪਏ ਹਾਂ। ਦੋਸਤੀ ਦੇ ਘਰ ਤਾਂ ਬਹੁਤ ਦੂਰ ਹਨ। ‘ਯਾਰ ਮਾਰ ਕਰਨੀ’ ਦੋਸਤੀ ਦੇ ਨਾਂ ’ਤੇ ਬਹੁਤ ਵੱਡਾ ਕਲੰਕ ਹੈ।

ਦੋਸਤੀ ਤੁਹਾਨੂੰ ਤਕਲੀਫ ਵਿੱਚ ਇਕੱਲਾ ਨਹੀਂ ਛੱਡਦੀ, ਬਲਕ

ਛੋਟੇ-ਛੋਟੇ ਬੱਚਿਆਂ ਦਾ ਭੀਖ ਮੰਗਣ ਲੱਗ ਜਾਣਾ ਇੱਕ ਗੰਭੀਰ ਸਮਾਜਿਕ ਸਮੱਸਿਆ ਹੈ। ਭੀਖ ਮੰਗਣ ਦਾ ਮੁੱਖ ਕਾਰਨ ਗਰੀਬੀ ਅਤੇ ਸਿੱਖਿਆ ਦੀ ਕਮੀ ਹੈ। ਜਦੋਂ ਬੱਚੇ ਭੀਖ ਮੰਗਦੇ ਹਨ ਤਾਂ ਉਹ ਸਕੂਲ ਨਹੀਂ ਜਾ ਸਕਦੇ। UNICEF (2011) ਦੇ ਅਨੁਸਾਰ ਭਾਰਤ ਵਿੱਚ ਲਗਭਗ ਚਾਰ ਲੱਖ ਤੋਂ ਵਧੇਰੇ ਬੱਚੇ ਭੀਖ ਮੰਗਦੇ ਹਨ, ਜਿਨ੍ਹਾਂ ਵਿੱਚ 6-14 ਸਾਲ ਦੀ ਉਮਰ ਦੇ ਬੱਚੇ 60% ਤੋਂ ਵੀ ਵੱਧ ਹਨ। NSO (2017-18) ਦੇ ਅਨੁਸਾਰ ਭਾਰਤ ਦੀ ਸਾਖਰਤਾ ਦਰ (77.7) ਹੈ। ਬੱਚਿਆਂ ਦਾ ਭੀਖ ਮੰਗਣਾ ਜਿੱਥੇ ਉਨ੍ਹਾਂ ਦੀ ਸਿੱਖਿਆ ਅਤੇ ਸਿਹਤ ਨੂੰ ਖਤਰੇ ਵਿੱਚ ਪਾਉਂਦਾ ਹੈ, ਉੱਥੇ ਉਨ੍ਹਾਂ ਦੀ ਸਮਾਜਿਕ ਸਥਿਤੀ ਨੂੰ ਵੀ ਪ੍ਰਭਾਵਿਤ ਕਰਦਾ ਹੈ। ਸਕੂਲ ਨਾ ਜਾਣ ਕਰਕੇ

ਜੈਂਡਰ ਸੈਂਸੇਟਾਈਜੇਸ਼ਨ ਦਾ ਅਰਥ ਹੈ, ਲਿੰਗ ਅਧਾਰਿਤ ਇੱਕ ਦੂਜੇ ਪ੍ਰਤੀ ਸੰਵੇਦਨਸ਼ੀਲ ਹੋਣਾ। ਭਾਵ ਲੜਕੀ ਅਤੇ ਲੜਕੇ ਵਿੱਚ ਫਰਕ ਨੂੰ ਮਿਟਾਉਣ ਲਈ ਜਾਗਰੂਕਤਾ ਪੈਦਾ ਕਰਨਾ। ਲੜਕੀ ਅਤੇ ਲੜਕੇ ਨੂੰ ਬਰਾਬਰੀ ਦੇ ਅਧਿਕਾਰ ਦੇਣੇ। ਭਾਵੇਂ ਕਿ ਸਾਡੇ ਸਮਾਜ ਵਿੱਚ ਇਹ ਨਾ ਬਰਾਬਰੀ ਤਾਂ ਜਨਮ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਇਹ ਸੋਚਕੇ ਭਰੂਣ ਨੂੰ ਕੁੱਖ ਵਿੱਚ ਹੀ ਕਤਲ ਕਰਵਾ ਦਿੱਤਾ ਜਾਂਦਾ ਹੈ ਕਿ ਹੋਣ ਵਾਲਾ ਬੱਚਾ ਲੜਕੀ ਹੈ, ਲੜਕਾ ਨਹੀਂ। ਕੀ ਕਿਸੇ ਨੇ ਇਹ ਸੋਚਕੇ ਕਦੀ ਭਰੂਣ ਨੂੰ ਕੁੱਖ ਵਿੱਚ ਕਤਲ ਕਰਵਾਇਆ ਹੈ ਕਿ ਹੋਣ ਵਾਲਾ ਬੱਚਾ ਲੜਕਾ ਹੈ, ਲੜਕੀ ਨਹੀਂ? ਸਾਨੂੰ ਤਾਂ ਲੜਕੀ ਚਾਹੀਦੀ ਹੈ। ਜੀ ਨਹੀਂ! ਇਸ ਤਰ੍ਹਾਂ ਕਿਸੇ ਨੇ

ਕਹਿੰਦੇ ਨੇ ਜੇਕਰ ਇੱਕ ਕੁੜੀ ਪੜ੍ਹ ਜਾਂਦੀ ਹੈ ਤਾਂ ਉਹ ਆਪਣੀਆਂ ਸੱਤ ਕੁਲਾਂ (ਪੀੜ੍ਹੀਆਂ) ਚਮਕਾ ਦਿੰਦੀ ਹੈ। ਫਿਰ ਜੇ ਇੱਕ ਦੀ ਥਾਂ ’ਤੇ ਦੋ ਕੁੜੀਆਂ ਪੜ੍ਹਾ ਦਿੱਤੀਆਂ ਜਾਣ, ਫਿਰ ਤਾਂ ਸਮਝੋ ਅਣਗਿਣਤ ਜ਼ਿੰਦਗੀਆਂ ਰੋਸ਼ਨ ਹੋ ਜਾਂਦੀਆਂ ਹਨ। ਸੋ ਇਹ ਵੱਡਾ ਪਰਉਪਕਾਰ ਕਰਨ ਦਾ ਕੰਮ ਮੈਡਮ ਹਰਬੀਰ ਕੌਰ ਦੇ ਹਿੱਸੇ ਆਇਆ ਹੈ ਕਿਉਂਕਿ ਪਰਉਪਕਾਰ ਕਰਨਾ ਵੀ ਇੱਕ ਰੱਬੀ ਗੁਣ ਹੈ।

ਲਗਭਗ 40 ਸਾਲਾਂ ਤੋਂ ਇੱਕ ਪਰਵਾਸੀ ਵਿਅਕਤੀ ਪੰਜਾਬ ਵਿੱਚ ਹਰ ਸਾਲ ਝੋਨਾ ਲਾਉਣ ਲਈ ਆਉਂਦਾ ਸੀ। ਉਹ ਇੱਕੋ ਪੰਜਾਬੀ ਪਰਿਵਾਰ ਦੇ ਖੇਤ ਪਿੰਡ ਚਨਾਰਥਲ ਕਲਾਂ (ਜ਼ਿਲ੍ਹਾ ਫਤਹਿਗੜ੍ਹ ਸਾਹਿਬ) ਵਿੱਚ ਠਹਿਰਦਾ। ਪੂਰੀ ਇਮਾਨਦਾਰੀ ਨਾਲ ਕੰਮ ਕਰਦਾ। ਹੌਲੀ ਹੌਲੀ ਉਸ

ਉਂਝ ਤਾਂ ਲੋਕ ਆਪਣੇ ਆਪਣੇ ਤੌਰ ’ਤੇ ਬਹੁਤ ਦਾਨ-ਪੁੰਨ ਕਰਦੇ ਹਨ ਪਰ ਮੇਰੇ ਖਿਆਲ ਮੁਤਾਬਿਕ ਜੇ ਕਿਸੇ ਨੂੰ ਖੂਨ ਦਾਨ ਦੇ ਕੇ ਕਿਸੇ ਦਾ ਜੀਵਨ ਬਚਾਇਆ ਜਾ ਸਕੇ ਤਾਂ ਉਸ ਤੋਂ ਵੱਡਾ ਕੋਈ ਦਾਨ-ਪੁੰਨ ਨਹੀਂ ਹੋ ਸਕਦਾ। ਇੱਕ ਜ਼ਮਾਨਾ ਸੀ ਜਦੋਂ ਪਿੰਡਾਂ ਵਿੱਚ ਬਹੁਤੀਆਂ ਬੁੱਢੀਆਂ ਔਰਤਾਂ ਆਪਣੇ ਮੁੰਡਿਆਂ ਨੂੰ ਲੁਕੋ ਲੈਂਦੀਆਂ ਸੀ, ਹਸਪਤਾਲ ਨਾ ਜਾਣ ਦਿੰਦੀਆਂ। ਅਗਿਆਨਤਾ ਵੱਸ ਉਹ ਕਹਿੰਦੀਆਂ ਸੁਣੀਆਂ ਨੇ, “ਨਾ ਭਾਈ, ਜੁਆਕ ਮਾਰਨਾ ਏ ਖੂਨ ਕਢਵਾ ਕੇ।” ਭਲੇ ਹੀ ਖੂਨ ਦੀ ਲੋੜ ਮੁੰਡੇ ਦੀ ਪਤਨੀ ਨੂੰ ਹੀ ਕਿਉਂ ਨਾ ਹੁੰਦੀ। ਇਸੇ ਤਰ੍ਹਾਂ ਪਤਨੀਆਂ ਵੀ ਪਤੀਆਂ ਨੂੰ ਪਰੇ ਟਾਲ ਦਿੰਦੀਆਂ ਸਨ ਕਿਉਂਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਸੀ ਕਿ ਸਾਡ

ਜਿਉਂ ਹੀ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦਾ ਬਿਗਲ ਵੱਜਿਆ, ਬਹੁਤ ਸਾਰੇ ਅਧਿਆਪਕਾਂ ਦੇ ਨਾਲ ਮੇਰੀ ਡਿਊਟੀ ਵੀ ਆ ਗਈ। ਕਈ ਦਿਨਾਂ ਤੋਂ ਸਿਹਤ ਠੀਕ ਨਾ ਹੋਣ ਕਾਰਨ ਪਹਿਲਾਂ ਤਾਂ ਘਬਰਾਹਟ ਜਿਹੀ ਹੋਈ, ਫਿਰ ਇੱਕ ਸਹੇਲੀ ਨਾਲ ਗੱਲ ਕੀਤੀ। ਉਸਨੇ ਵੀ ਹੱਸਦਿਆਂ ਇਹੀ ਕਿਹਾ, “ਜੇ ਨੌਕਰੀ ਏ ਤਾਂ ਨਖਰਾ ਕੀ?” ਇਹ ਸੋਚਕੇ ਮਨ ਨੂੰ ਸਕੂਨ ਜਿਹਾ ਮਿਲਿਆ ਕਿ ਸ਼ੁਕਰ ਏ ਮੇਰੇ ਪਤੀ ਦੀ ਡਿਊਟੀ ਨਹੀਂ ਸੀ ਆਈ। ਇੱਕ ਮੇਰੇ ਨਾਲ ਡਿਊਟੀ ਦੇਣ ਵਾਲਾ ਮੇਰੇ ਭਰਾ ਦਾ ਸਹਿਕਰਮੀ ਅਤੇ ਦੋਸਤ ਗੁਰਵਿੰਦਰ ਵੀ ਸ਼ਾਮਲ ਸੀ।

ਰਿਹਰਸਲ ਮੇਰੇ ਘਰ ਤੋਂ ਕਾਫ਼ੀ ਦੂਰ ਸੀ। ਅਜੇ ਪਹਿਲੀ ਰਿਹਰਸਲ ’ਤੇ ਹੀ ਗਈ ਸੀ ਜਦੋਂ ਪਤੀ ਦੀ ਡਿਊਟੀ ਵੀ ਆ ਗਈ।

ਚੜ੍ਹਦੇ ਸਾਲ ਹੀ ਜਿਉਂ ਸੁਣਨ-ਵਿੱਚ ਆਇਆ ਕਿ ਅਧਿਆਪਕਾਂ ਲਈ ਪੀ. ਟੈੱਟ ( P TET = Punjab Teacher Eligibility Test, ਪੰਜਾਬ ਅਧਿਆਪਕ ਯੋਗਤਾ ਟੈੱਸਟ) ਜ਼ਰੂਰੀ ਕਰ ਦਿੱਤਾ ਹੈ ਤਾਂ ਸਾਡੇ ਸਕੂਲ ਦੇ ਅਧਿਆਪਕਾਂ ਵਿੱਚੋਂ ਕਈਆਂ ਨੇ ਥੋੜ੍ਹੀ ਥੋੜ੍ਹੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਮੈਂ ਉਨ੍ਹਾਂ ਨੂੰ ਪੜ੍ਹਦਿਆਂ ਦੇਖਦੀ ਤਾਂ ਮੇਰੇ ਮਨ ਵਿੱਚ ਵੀ ਇਹ ਖਿਆਲ ਆਉਂਦਾ, ਮਨਾਂ, ਮੈਂ ਵੀ ਕਿਉਂ ਨਾ ਟੈੱਸਟ ਦੇ ਕੇ ਦੇਖਾਂ। ਭਲੇ ਹੀ ਮੈਂ ਲਗਭਗ 30 ਸਾਲਾਂ ਤੋਂ ਅਧਿਆਪਨ ਕਿੱਤੇ ਵਿੱਚ ਹਾਂ ਪਰ ਜਦੋਂ ਟੈੱਟ ਵਾਰੇ ਸੁਣਦੇ ਸੀ ਤਾਂ ਡਰ ਜਿਹਾ ਲਗਦਾ ਸੀ। ਨਾਲੇ ਕਾਫ਼ੀ ਸਾਲ ਹੋ ਗਏ ਪੜ੍ਹਾਈ ਛੱਡੀ ਨੂੰ। ਭਾਵੇਂ ਕਿ ਮੈਨੂੰ ਹੁਣ ਵੀ ਪੜ੍

ਕਈ ਖੁਸ਼ੀਆਂ ਇਹੋ ਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਦੂਜਿਆਂ ਨਾਲ ਸਾਂਝੀਆਂ ਕਰਨ ਵੇਲੇ ਮਨ ਨੂੰ ਖੁਸ਼ੀ ਦੇ ਨਾਲ-ਨਾਲ ਬੜਾ ਮਾਣ ਜਿਹਾ ਮਹਿਸੂਸ ਹੁੰਦਾ ਹੈ। ਹੋਇਆ ਇਉਂ ਕਿ ਜ਼ਿਆਦਾਤਰ ਸੈਮੀਨਾਰ ਸਾਡੇ ਸਕੂਲ ਪੀ. ਐੱਮ. ਸ੍ਰੀ ਮਲਟੀਪਰਪਜ਼ ਪਟਿਆਲਾ ਵਿਖੇ ਲਗਦੇ ਹਨ। ਸੋ ਦੂਰੋਂ-ਨੇੜਿਓਂ ਵੱਖ-ਵੱਖ ਸਕੂਲਾਂ ਦੇ ਅਧਿਆਪਕ ਸਾਡੇ ਸਕੂਲ ਵਿੱਚ ਸੈਮੀਨਾਰ ਲਾਉਣ ਆਉਂਦੇ ਹਨ।

ਇਸੇ ਤਰ੍ਹਾਂ ਕਈ ਦਿਨਾਂ ਦੀ ਗੱਲ ਹੈ ਕਿ ਜਦੋਂ ਅਸੀਂ ਸਾਰਾ ਸਟਾਫ ਸਵੇਰੇ ਪ੍ਰਾਰਥਨਾ ਸਭਾ ਲਈ ਇਕੱਠੇ ਹੋ ਰਹੇ ਸੀ, ਇੱਕ ਨੌਜਵਾਨ ਕੁੜੀ ਸਾਡੇ ਵੱਲ ਆਈ। ਅਸੀਂ ਸੋਚਿਆ ਕਿ ਸ਼ਾਇਦ ਸੈਮੀਨਾਰ ਦੀ ਥਾਂ ਬਾਰੇ ਜਾਂ ਕਿਸੇ ਹੋਰ ਗੱਲ ਬਾਰੇ ਪੁੱਛਣ ਆ ਰਹੀ ਹੋਵੇਗੀ। ਉ

ਮੰਜ਼ਿਲਾਂ ਉਨ੍ਹਾਂ ਨੂੰ ਮਿਲਦੀਆਂ ਹਨ, ਜਿਨ੍ਹਾਂ ਦੇ ਸੁਪਨਿਆਂ ਵਿੱਚ ਜਾਨ ਹੁੰਦੀ ਹੈ। ਖੰਭਾਂ ਨਾਲ ਨਹੀਂ, ਹੌਸਲਿਆਂ ਨਾਲ ਉਡਾਣ ਹੁੰਦੀ ਹੈ।

ਇਹ ਸਤਰਾਂ ਸਤਿਕਾਰਯੋਗ ਪ੍ਰਿੰਸੀਪਲ ਸ੍ਰੀਮਤੀ ਵਿਜੈ ਕਪੂਰ ਜੀ ਦੇ ਜੀਵਨ ਨੂੰ ਪੂਰੀ ਤਰ੍ਹਾਂ ਸਾਰਥਕ ਕਰਦੀਆਂ ਹਨ। ਕੁਝ ਸ਼ਖਸੀਅਤਾਂ ਦਾ ਕੱਦ ਉਨ੍ਹਾਂ ਦੇ ਅਹੁਦਿਆਂ ਨਾਲ ਨਹੀਂ, ਸਗੋਂ ਉਨ੍ਹਾਂ ਦੇ ਸੰਘਰਸ਼, ਸੰਸਕਾਰਾਂ ਅਤੇ ਸਮਾਜ ਨੂੰ ਦਿੱਤੀ ਪ੍ਰੇਰਨਾ ਨਾਲ ਮਾਪਿਆਂ ਜਾਂਦਾ ਹੈ। ਪ੍ਰਿੰ. ਵਿਜੈ ਕਪੂਰ ਜੀ ਦੀ ਜੀਵਨ-ਯਾਤਰਾ ਇਸੇ ਅਦਭੁਤ ਹੌਸਲੇ, ਮਿਹਨਤ ਅਤੇ ਜਿੱਤ ਦੀ ਗਾਥਾ ਹੈ, ਜਿਨ੍ਹਾਂ ਨੇ ਇਹ ਸਾਬਤ ਕੀਤਾ ਕਿ ਕੋਈ ਸਰੀਰਕ ਕਮੀ ਕਦੇ ਵੀ ਮਨ ਦੀ ਤਾਕਤ ਨੂੰ ਨਹੀਂ ਹਰਾ ਸਕਦੀ। ਬਚਪ