ਕਹਾਣੀਆਂ

ਇੱਕ ਖਾਮੋਸ਼ ਚੁੱਪ ਹਮੇਸ਼ਾ ਉਸਦੇ ਅੰਗ-ਸੰਗ ਰਹਿੰਦੀ। ਪਰ ਇਸ ਚੁੱਪ ਦਾ ਰਾਜ਼ ਉਸਨੇ ਕਦੇ ਵੀ ਆਪਣੇ ਸਾਥੀਆਂ ਨਾਲ ਸਾਂਝਾ ਨਹੀਂ ਸੀ ਕੀਤਾ। ਹਾਂ, ਬੈਂਕ ਦੇ ਮੈਨੇਜਰ ਹੁੰਦਿਆਂ ਉਹ ਲੋਕਾਂ ਦੇ ਕੰਮ ਆਉਣ ਦੀ ਹਰ ਸੰਭਵ ਕੋਸ਼ਿਸ਼ ਕਰਦਾ, ਨੌਜਵਾਨਾਂ ਦੀ ਮਦਦ ਲਈ ਹਮੇਸ਼ਾ ਯਤਨਸ਼ੀਲ ਰਹਿੰਦਾ। ਬਿਰਧ ਆਸ਼ਰਮ ਵਿੱਚ ਜਾਕੇ ਬਜ਼ੁਰਗਾਂ ਦੀ ਸੇਵਾ ਕਰਨਾ, ਆਸ਼ਰਮ ਲਈ ਲੋੜੀਂਦੇ ਸਮਾਨ ਦਾ ਪ੍ਰਬੰਧ ਕਰਨਾ, ਵਾਤਾਵਰਣ ਨੂੰ ਸੁਖਾਵਾਂ ਅਤੇ ਹਰਿਆ-ਭਰਿਆ ਬਣਾਉਣ ਲਈ ਬੂਟੇ ਲਵਾਉਣੇ ਅਤੇ ਉਨ੍ਹਾਂ ਦੀ ਦੇਖ-ਭਾਲ ਕਰਨੀ, ਗਰੀਬਾਂ, ਮਜ਼ਦੂਰਾਂ ਅਤੇ ਲੋੜਵੰਦਾਂ ਦੇ ਪਸਰੇ ਹੱਥਾਂ ਲਈ ਉਹ ਆਪਣਾ ਪਰਸ ਖਾਲੀ ਕਰਨ ਲੱਗਿਆ ਦੇਰ ਨਹੀਂ ਸੀ ਲਾਉਂਦਾ। ਤਿੰਨ-ਚਾਰ ਰੁਝੇਵਿਆਂ ਵਿੱਚੋ

" ਮੇਰੇ ਬਾਪੂ ਨੂੰ ਤਾਂ ਸਾਰੀ ਉਮਰ ਪੈਸਾ ਕਮਾਉਣਾ ਨੀ ਆਇਆ ਬੇਬੇ।" ਬਿੰਦਰ ਆਪਣੀ ਮਾਂ ਨੂੰ ਨਿਹੋਰਾ ਮਾਰਦਾ।

"ਕੋਈ ਨਾ ਪੁੱਤ... ਉਹਨੂੰ ਤਾਂ ਨਹੀਂ ਆਇਆ... ਤੂੰ ਹੁਣ ਆਵਦੇ ਹਿਸਾਬ ਨਾਲ ਕਮਾ ਲੈ।"

" ਦੇਖੀਂ ਤੇਰੇ ਪੁੱਤ ਦੀ ਚੜ੍ਹਾਈ...।" ਉਹ ਆਪਣੀ ਮਾਂ ਨੂੰ ਆਖਦਾ।

" ਰੱਬ ਤੇਰੀ ਕਮਾਈ 'ਚ ਬਰਕਤ ਪਾਵੇ।" ਉਹ ਅਸੀਸ ਦਿੰਦੀ।

" ਬਰਕਤ ਨੀ ਬੇਬੇ... ਬਰਕਤਾਂ ਆਖ।" ਉਹ ਚਾਮਲ੍ਹ ਕੇ ਆਖਦਾ। ਮਾਂ ਹੈਰਾਨੀ ਨਾਲ ਉਸ ਵੱਲ ਤੱਕਦੀ। ਕਈ ਵਾਰ ਉਸਦੀਆਂ ਇਹੋ ਜਿਹੀਆਂ ਗੱਲਾਂ ਬਾਪੂ ਦੇ ਕੰਨੀਂ ਵੀ ਪੈ ਚੁੱਕੀਆਂ ਸਨ। ਬਾਪੂ ਨੂੰ ਆਪਣੇ ਬਜ਼ੁਰਗਾਂ ਦੀਆਂ ਕਹੀਆਂ ਗੱਲਾਂ ਚੇਤੇ ਆਉਂਦੀਆਂ,

"ਜੇ

ਮਹਿੰਦਰ, ਛਿੰਦਰ ਤੇ ਬਿੰਦਰ ਭੈਣਾਂ ਵਿੱਚੋਂ ਮਹਿੰਦਰ ਸਭ ਤੋਂ ਵੱਡੀ ਸੀ। ਜਿਸ ਨੂੰ ਘਰ ਵਿੱਚ ਸਾਰੇ ਮਿੰਦੋ ਅਤੇ ਦੂਜੀਆਂ ਨੂੰ ਛਿੰਦੀ ਤੇ ਬਿੰਦੀ ਕਹਿ ਕੇ ਬਲਾਉਂਦੇ ਸੀ। ਮਿੰਦੋ ਸਾਰੀਆਂ ਭੈਣਾਂ ਵਿੱਚੋਂ ਉੱਚੀ ਲੰਮੀ ਪਰ ਰੰਗ ਕਣ ਭਿੰਨਾ ਸੀ। ਨੈਣ ਨਕਸ਼ ਉਸ ਦੇ ਸੋਹਣੇ ਸਨ। ਮਾਂ ਹਮੇਸ਼ਾ ਮਿੰਦੋ ਨੂੰ ਵੱਡੀ ਹੋਣ ਦੇ ਨਾਤੇ ਨਸੀਹਤਾਂ ਦਿੰਦੀ ਰਹਿੰਦੀ ਸੀ। ਭਾਵੇਂ ਮਿੰਦੋ ਦੀ ਉਮਰ ਅਜੇ ਛੋਟੀ ਹੀ ਸੀ ਪਰ ਫੇਰ ਵੀ ਮਾਂ ਦਾ ਇਹੋ ਕਹਿਣਾ ਹੁੰਦਾ, ਕਿ ਕੁੜੇ ਮਿੰਦੋ ਪੁੱਤ ਤੂੰ ਵੱਡੀ ਹੈਂ ਜੇ ਤੂੰ ਸਿਆਣੀ ਬਣ ਕੇ ਰਹੇਂਗੀ ਤਾਂ ਇਹ ਛੋਟੀਆਂ ਵੀ ਤੇਰੇ ਵਾਂਗੂੰ ਸਿਆਣੀਆਂ ਹੋਣਗੀਆਂ। ਪੁੱਤ ਤੈਨੂੰ ਦੇਖ ਕੇ ਇਨ੍ਹਾਂ ਨੇ ਤੇਰੀ ਪੈੜ ਵਿੱਚ ਪੈਰ ਧਰ

ਉਹਦੇ ਐੱਮ.ਏ. ਪਾਸ ਪੁੱਤਰ ਦੀ ਚੰਡੀਗੜ੍ਹ ਵਿੱਚ ਇੰਟਰਵਿਊ ਦਾ ਸੱਦਾ ਹਾਲਾਂ ਆਉਣਾ ਸੀ। ਅਸਾਮੀ ਲਈ ਲਿਖਤੀ ਟੈਸਟ ਉਸਨੇ ਪਾਸ ਕਰ ਲਿਆ ਸੀ। “ਜੇ ਆਪਣੇ ਇਲਾਕੇ ਦੇ ਮੰਤਰੀ ਦਾ ਥੋੜਾ ਜਿਹਾ ਟੁੱਲ ਲੱਗ ਜੇ ਤਾਂ ਮੁੰਡਾ ਆਹਰੇ ਲੱਗ ਜੂ” ਇਹ ਸੋਚ ਕੇ ਉਸਨੇ ਮੰਤਰੀ ਦੀ ਕੋਠੀ ਕਈ ਗੇੜੇ ਮਾਰੇ। ਵੋਟਾਂ ਵੇਲੇ ਪੂਰੀ ਮਦਦ ਕਰਨ ਕਰਕੇ ਉਹ ਮੰਤਰੀ ’ਤੇ ਆਪਣਾ ਹੱਕ ਵੀ ਸਮਝਦਾ ਸੀ। ਪਰ ਮੰਤਰੀ ਉੱਥੇ ਨਹੀਂ ਮਿਲਿਆ। ਉੱਥੇ ਖੜ੍ਹੇ ਪੁਲਿਸ ਵਾਲੇ ਨੇ ਦੱਸਿਆ ਕਿ ਇੱਥੇ ਤਾਂ ਮੰਤਰੀ ਸਾਹਿਬ ਸਬੱਬੀਂ ਗੇੜਾ ਮਾਰਦੇ ਨੇ, ਉਹ ਜਾਂ ਤਾਂ ਸੈਕਟਰੀਏਟ ਵਿੱਚ ਮਿਲਣਗੇ ਜਾਂ ਫਿਰ ਚੰਡੀਗੜ੍ਹ ਕੋਠੀ ਵਿੱਚ। ਇੱਥੇ ਗੇੜਾ ਮਾਰਨ ਦਾ ਕੋਈ ਫਾਇਦਾ ਨਹੀਂ। ਉਸਨੇ ਆਪਣੇ ਪ

ਮਈ ਮਹੀਨੇ ਦਾ ਆਖ਼ਰੀ ਹਫ਼ਤਾ ਚੱਲ ਰਿਹਾ ਸੀ। ਗਰਮੀ ਨਾਲ ਜੀਵ ਜੰਤੂ, ਪਸ਼ੂ ਪੰਛੀ, ਜਾਨਵਰਾਂ, ਰੁੱਖਾਂ ਅਤੇ ਵੇਲ ਬੂਟਿਆਂ ਦਾ ਬੁਰਾ ਹਾਲ ਹੋ ਰਿਹਾ ਸੀ। ਬਜ਼ੁਰਗ ਅਤੇ ਬੱਚਿਆਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਹਦਾਇਤ ਕੀਤੀ ਜਾ ਰਹੀ ਸੀ। ਦੁਪਹਿਰ ਸਮੇਂ ਸਰਗਮ ਦੇ ਦਾਦੀ ਜੀ ਕਿਸੇ ਕੰਮ ਲਈ ਆਪਣੇ ਘਰ ਦੇ ਵਿਹੜੇ ਵਿੱਚ ਆਏ ਤਾਂ ਦੇਖਿਆ ਇੱਕ ਜਲਮੁਰਗੀ ਗਰਮੀ ਕਾਰਨ ਬੇਸੁਰਤ ਹੋ ਕੇ ਡਿੱਗੀ ਪਈ ਸੀ। ਉਹ ਉਸ ਨੂੰ ਅੰਦਰ ਚੁੱਕ ਕੇ ਲੈ ਗਏ। ਪਾਣੀ ਦੇ ਛਿੱਟੇ ਮਾਰੇ। ਕੌਲੀ ਵਿੱਚ ਪਾਣੀ ਪਾ ਕੇ ਉਸ ਦੀ ਚੁੰਝ ਡੋਬ ਦਿੱਤੀ ਪਰ ਜਲਮੁਰਗੀ 'ਤੇ ਕੋਈ ਅਸਰ ਨਾ ਹੋਇਆ। ਕੋਲ ਥੋੜ੍ਹਾ ਚੋਗਾ ਖਿਲਾਰ ਕੇ ਉਹ ਆਪਣੇ ਕੰਮ ਧੰਦੇ ਕਰਨ ਲੱਗੇ। ਥੋੜ੍ਹੀ ਦੇਰ ਬਾਅ

"ਊਂ ਜੇ ਮੈਂ ਬਿਰਧ ਆਸ਼ਰਮ ਵਿੱਚ ਵਗ ਜਾਂ ....ਉੱਥੇ ਵੱਧ ਸੇਵਾ ਹੋਇਆ ਕਰੂ।" ਸੱਸ ਦੇ ਇਹ ਬੋਲ ਸੁਣ ਕੇ ਰਸੋਈ ਵਿੱਚ ਕੰਮ ਕਰਦੀ ਪਸੀਨੇ ਨਾਲ ਗੜੁੱਚ ਹੋਈ ਨੂੰਹ ਜਿਵੇਂ ਕੁੱਝ ਸਮੇਂ ਲਈ ਸੁੰਨ ਹੋ ਗਈ। ਇੱਕ ਛੁਰੀ ....ਨਹੀਂ ...ਨਹੀਂ ...ਸ਼ਾਇਦ ਇੱਕ ਬਲੇਡ ਜਾਂ ਉਸ ਤੋਂ ਵੀ ਬਰੀਕ ਤੇਜ਼ ਧਾਰ ਚੀਜ਼ ਉਸ ਦੇ ਕੰਨਾਂ ਵਿੱਚੋਂ ਹੁੰਦੀ ਹੋਈ ਗਲ਼ੇ ਅਤੇ ਛਾਤੀ ਦੀਆਂ ਨਾੜਾਂ ਨੂੰ ਚੀਰਦੀ ਹੋਈ ਸਾਰੇ ਪੇਟ ਵਿੱਚੋਂ ਚੀਰਾ ਲਾਉਂਦੀ ਖੱਬੀ ਵੱਖੀ ਵਿੱਚ ਪੱਸਲੀਆਂ ਦੇ ਹੇਠਾਂ ਜਾ ਰੁਕੀ ਜਿੱਥੇ ਉਸ ਦੇ ਹਮੇਸ਼ਾ ਹਲਕਾ ਜਿਹਾ ਦਰਦ ਰਹਿੰਦਾ ਸੀ । ਦਰਦ ਥੋੜ੍ਹਾ ਕੁ ਵਧਿਆ ਮੋਢੇ ਵਿੱਚ ਦੀ ਹੁੰਦਾ ਹੋਇਆ ਗਰਦਨ ਦੇ ਪਿੱਛੇ ਦੀ ਸਿਰ ਵਿੱਚ ਖੱਬੇ ਪਾਸੇ ਜਾ ਕੇ ਰ

ਇੱਕ ਵਾਰ ਰਾਤ ਨੂੰ ਅੱਠ ਕੁ ਵਜੇ ਅਸਮਾਨ ਵਿੱਚ ਚੰਨ ਚਮਕ ਰਿਹਾ ਸੀ। ਉਸ ਵੇਲੇ ਸਰਗਮ ਦੋ ਕੁ ਸਾਲ ਦੀ ਪਿਆਰੀ ਬੱਚੀ ਸੀ। ਉਸ ਨੂੰ ਵਰਚਾਉਣ ਲਈ ਉਸ ਨੂੰ ਚੰਨ ਦਿਖਾਇਆ ਗਿਆ। ਪਰਿਵਾਰ ਦੇ ਕਿਸੇ ਜੀਅ ਨੇ ਉਸ ਨੂੰ 'ਚੰਨ ਮਾਮਾ' ਆਖਿਆ ਕਿਸੇ ਨੇ 'ਚੰਦ' ਆਖਿਆ। ਕਿਸੇ ਨੇ 'ਮੂਨ' ਆਖਿਆ। ਉਸ ਨੂੰ ਚੰਨ ਅਤੇ ਚੰਦ ਨਾਲੋਂ 'ਮੂਨ' ਆਖਣਾ ਸੌਖਾ ਲੱਗਿਆ। ਜਦੋਂ ਵੀ ਅਸਮਾਨੋਂ ਚੰਦ ਦਿਸਦਾ ਉਹ ਇੱਕੋ ਸਾਹੇ ਹੋ ਜਾਂਦੀ... ਮੂਨ... ਮੂਨ... ਮੂਨ ਜਿੰਨਾ ਚਿਰ ਸਭ ਨੂੰ ਦਿਖਾ ਨਾ ਦਿੰਦੀ। ਓਨਾ ਚਿਰ ਉਸ ਨੂੰ ਚੈਨ ਨਾ ਆਉਂਦਾ। ਉਹ ਬਹੁਤ ਖੁਸ਼ ਹੁੰਦੀ। ਅਸਮਾਨ ਵੱਲ ਦੇਖ ਕੇ ਘੁੰਮਦੀ।

ਹੌਲੀ ਹੌਲੀ ਉਹ ਮੂਨ ਦੀ ਥਾਂ ਪਿਆਰ ਨਾਲ 'ਮੂਨਾ' ਆਖਦੀ ਤ

"ਤੈਨੂੰ ਬੇਬੇ ਵਰਗੀ ਰੋਟੀ ਨੀ ਬਣਾਉਣੀ ਆਈ ਕਿੰਨੇ ਸਾਲ ਹੋ ਗੇ।" ਮੈਂ ਆਪਣੀ ਪਤਨੀ ਨੂੰ ਕਿਹਾ ਅਤੇ ਡਰ ਜਿਹਾ ਵੀ ਲੱਗਿਆ ਕਿਤੇ ਗੁੱਸਾ ਨਾ ਚੜ੍ਹਾ ਲਵੇ ।ਜਿਹੜੀਆਂ ਮਿਲਦੀਆਂ ਨੇ ਉਹਨਾਂ ਤੋਂ ਵੀ ਜਾਈਏ। ਉਹ ਪੰਛੀਆਂ ਲਈ ਰੋਟੀਆਂ ਦੀ ਚੂਰੀ ਬਣਾ ਰਹੀ ਸੀ। ਮੇਰੇ ਵੱਲ ਦੇਖ ਕੇ ਮੁਸਕਰਾਈ, "ਬੇਬੇ ਨੂੰ ਆਖੋ ਹੁਣ ਬਣਾ ਕੇ ਦਿਖਾਵੇ ਉਹੋ ਜਿਹੀਆਂ ਰੋਟੀਆਂ।" ਆਖ ਕੇ ਪਲੇਟ ਚੁੱਕੀ ਤੇ ਪੰਛੀਆਂ ਨੂੰ ਰੋਟੀ ਪਾਉਣ ਤੁਰ ਗਈ। ਮੈਂ ਵੀ ਪਿੱਛੇ ਹੀ ਚਲਿਆ ਗਿਆ। ਮੈਂ ਆਪਣੀ ਗੱਲ ਦਾ ਜਵਾਬ ਸੁਣਨਾ ਸੀ।

"ਬੁਬਲੂ ਆ ਜੋ ਪੁੱਤੂ ਰੋਟੀ ਖਾ ਲੋ ।" ਉਸ ਨੇ ਨਿੰਮ ਤੇ ਬੈਠੀਆਂ ਬੁਲਬੁਲਾਂ ਵੱਲ ਦੇਖ ਕੇ ਆਖਿਆ। ਉਹ ਵੀ ਤਿਆਰ ਈ ਬੈਠੀਆਂ ਸਨ । ਜਦ

ਕਿਹੋ ਜਿਹਾ ਸਮੇਂ ਦਾ ਗੇੜ ਆ ਗਿਆ। ਆਪਣੇ ਹੀ ਘਰਾਂ ਅੰਦਰ ਬੰਦ ਹੋ ਕੇ ਰਹਿ ਗਏ। ਆਪਣੇ ਆਪ ਨੂੰ ਬਚਾਉਣ ਲਈ ਇਹ ਜ਼ਰੂਰੀ ਵੀ ਹੈ। ਆਪਣੇ ਆਲੇ-ਦੁਆਲੇ ਨੂੰ ਹੀ ਨੀਝ ਲਾ ਕੇ ਦੇਖਣ ਦਾ ਮੌਕਾ। ਜ਼ਿੰਦਗੀ ਤਾਂ ਇਹੀ ਸੀ ਆਲਾ ਦੁਆਲਾ ਵੀ ਇਹੀ, ਪਰ ਮਨ ਘਰ ਤੋਂ ਬਾਹਰ ਭੱਜਿਆ ਰਹਿੰਦਾ, ਲੋੜਾਂ ਵੀ ਵੱਧ ਸਨ। ਉਨ੍ਹਾਂ ਨੂੰ ਪੂਰੀਆਂ ਕਰਨ ਦੀਆਂ ਕੋਸ਼ਿਸ਼ਾਂ ਵੀ ਵੱਧ ਸਨ। ਹੁਣ ਸਿਮਟ ਗਏ। ਉੰਨੀਆਂ ਕੁ ਲੋੜਾਂ ਜਿਹਨਾਂ ਨਾਲ ਬੰਦਾ ਜਿਉਂਦਾ ਰਹਿ ਸਕੇ। ਸਭ ਬਦਲਿਆ ਬਦਲਿਆ ਜਾਪਦਾ ਹੈ।

ਤਾਲਾਬੰਦੀ ਦੇ ਦਿਨ, ਸਵੇਰੇ ਸਵੇਰੇ ਖਿੜਕੀ ਵਿੱਚੋਂ ਦੀ ਦੇਖੀਦਾ, ਰੁੱਖ, ਵੇਲਾਂ-ਬੂਟੇ ਸਭ ਸ਼ਾਂਤ ਲੱਗਦੇ ਹਨ। ਉੱਚੇ ਉੱਚੇ ਸਫੈਦੇ, ਨਿੰਮ, ਪੌਪਲਰ, ਟਾਹਲੀਆ

“ਹੈਲੋ।”

“ਹਾਂ ਬਾਈ, ਕੌਣ ਬੋਲਦੈਂ?” ਬੰਤੋ ਨੇ ਪੁੱਛਿਆ।

“ਮੈਂ ਫਲਾਣੀ ਕੰਪਨੀ ਦੇ ਦਫਤਰ ਵਿੱਚੋਂ ਬੋਲ ਰਿਹਾ ਹਾਂ। ਆਪ ਜੀ ਨੂੰ ਇੱਕ ਸਕੀਮ ਬਾਰੇ ਦੱਸਣਾ ਚਾਹੁੰਦਾ ਹਾਂ। ਮੈਮ! ਇਹ ਸਿਰਫ ਤੁਹਾਡੇ ਲੱਕੀ ਨੰਬਰ ’ਤੇ ਹੀ ਆਈ ਹੈ ਜੀ।”

“ਮੈਨੂੰ ਨਹੀਂ ਸਮਝ ਲਗਦੀ ਭਾਈ ਕੀ ਕਹਿ ਰਿਹਾ ਹੈਂ ਤੂੰ ...।” ਬੰਤੋ ਨੂੰ ਗੱਲ ਸਮਝ ਨਹੀਂ ਸੀ ਆ ਰਹੀ।

“ਪਲੀਜ਼ ਫੋਨ ਨਾ ਕੱਟਿਓ … … ਤੁਹਾਡੇ ਫਾਇਦੇ ਦੀ ਗੱਲ ਹੈ।” ਫੋਨ ਕਰਨ ਵਾਲੇ ਨੇ ਕਿਹਾ।

“ਸਾਡੇ ਫਾਇਦੇ ਦੀ? … … ਕਿਵੇਂ ਭਾਈ?” ਫਾਇਦੇ ਦੀ ਗੱਲ ਸੁਣ ਕੇ ਬੰਤੋ ਨੇ ਫੋਨ ਨਾ ਕੱਟਿਆ।

“ਮੇਰੀ ਗੱਲ ਧਿਆਨ ਨਾਲ ਸੁਣਨਾ, ਤੁਸੀਂ ਸਿਰਫ ਫ

ਸੁਨੀਲ ਡਿਊਟੀ ਤੋਂ ਘਰ ਪਰਤਿਆ ਹੀ ਸੀ, ਅੰਦਰੋਂ ਮਾਂ ਦੀ “ਹਾਏ! ਹਾਏ!” ਦੀ ਦਰਦ ਭਰੀ ਆਵਾਜ਼ ਸੁਣੀ। ਉਹ ਅੰਦਰ ਮਾਂ ਕੋਲ ਗਿਆ। ਮਾਂ ਨੂੰ ਦਵਾਈ ਦਿੱਤੀ। ਉਸ ਨਾਲ ਕੁਝ ਪਲ ਗੱਲਾਂ ਕੀਤੀਆਂ। ਗੱਲਾਂਬਾਤਾਂ ਤੋਂ ਪਤਾ ਲੱਗਿਆ ਕਿ ਉਸਨੂੰ ਸਵੇਰ ਦੀ ਦਵਾਈ ਨਹੀਂ ਦਿੱਤੀ ਗਈ। ਉਹ ਦਫਤਰ ਦੇ ਜ਼ਰੂਰੀ ਕੰਮ ਕਾਰਨ ਘਰੋਂ ਛੇਤੀ ਡਿਊਟੀ ’ਤੇ ਚਲਾ ਗਿਆ ਸੀ ਤੇ ਜਾਣ ਲੱਗਿਆਂ ਆਪਣੀ ਪਤਨੀ ਸ਼ੀਲਾ ਨੂੰ ਕਹਿ ਗਿਆ ਸੀ ਕਿ ਉਹ ਡਿਊਟੀ ਤੇ ਜਾਣ ਤੋਂ ਪਹਿਲਾਂ ਮਾਂ ਨੂੰ ਯਾਦ ਕਰਕੇ ਦਵਾਈ ਦੇ ਦੇਵੇ। ਇੱਕ ਤਾਂ ਦਫਤਰੀ ਕੰਮ ਦੀ ਖੱਜਲ-ਖੁਆਰੀ, ਉੱਤੋਂ ਮਾਂ ਨੂੰ ਸ਼ੀਲਾ ਵੱਲੋਂ ਦਵਾਈ ਨਾ ਦੇਣ ਦੀ ਅਣਗਹਿਲੀ ਕਾਰਨ ਸੁਨੀਲ ਪਰੇਸ਼ਾਨ ਹੋ ਗਿਆ। ਕੁਝ ਦੇਰ ਬਾਅਦ ਸ਼ੀਲਾ

ਅੱਜ ਜਦੋਂ ਦੀ ਬੇਬੇ ਸਰਕਾਰੀ ਹਸਪਤਾਲ ਵਿੱਚ ਆਪਣੀਆਂ ਰਿਪੋਰਟਾਂ ਦਿਖਾ ਕੇ ਆਈ ਸੀ, ਉਦੋਂ ਦੀ ਹੀ ਮੰਜੇ ’ਤੇ ਪਈ ਸੀ। ਦਰਅਸਲ ਬੇਬੇ ਨੇ ਸੋਚਿਆ ਕਿ ਜੇ ਕਿਸੇ ਪ੍ਰਾਈਵੇਟ ਡਾਕਟਰ ਕੋਲ ਗਈ ਤਾਂ ਉਸ ਨੇ ਰਿਪੋਰਟਾਂ ਦੇਖਣ ਦਾ ਹੀ ਢਾਈ ਤਿੰਨ ਸੌ ਰੁਪਇਆ ਲੈ ਲੈਣਾ। ਇਸ ਕਰਕੇ ਉਹ ਸਰਕਾਰੀ ਹਸਪਤਾਲ ਵਿੱਚ ਚਲੀ ਗਈ। ਪਤਾ ਨਹੀਂ ਇਹੋ ਜਿਹਾ ਕੀ ਹੋਇਆ ਕਿ ਬੇਬੇ ਦਾ ਚਿਹਰਾ ਬੇਜਾਨ ਲੱਗ ਰਿਹਾ ਸੀ।

“ਅੱਜ ਤੁਸੀਂ ਬੀ ਜੀ ਕੋਲ ਜ਼ਰੂਰ ਬੈਠਿਓ ਘੰਟਾ ਕੁ।” ਮੇਰੀ ਪਤਨੀ ਕਮਲ ਨੇ ਕਿਹਾ।

“ਕਿਉਂ ... ਕੀ ਹੋ ਗਿਆ?” ਮੈਂ ਪੁੱਛਿਆ।

“ਮੈਂਨੂੰ ਲਗਦਾ ਹੈ ਉਹਨਾਂ ਦੇ ਅੰਦਰ ਕੋਈ ਗੱਲ ਹੈ, ਜਿਸ ਕਰਕੇ ਉਹ ਉਦਾਸ ਨੇ।”

<

ਸ਼ੂੰ....ਊਂ....... ਊਂ.... ਊਂ ਅਸਮਾਨੋਂ ਸੁਰਮਈ ਬੱਦਲਾਂ ਤੋਂ ਛੁਟੀਆਂ ਕਣੀਆਂ ਵਿੱਚੋਂ ਇੱਕ ਕਣੀ ਸ਼ਰਾਰਤਾਂ ਕਰਦੀ ਨਾਲ ਦੀਆਂ ਕਣੀਆਂ ਨਾਲ ਅਠਖੇਲੀਆਂ ਕਰਦੀ ਸ਼ੂਕਦੀ ਧਰਤੀ ਵੱਲ ਵਧ ਰਹੀ ਸੀ।

" ਤੂੰ ਵੀ ਉੱਥੇ ਈ ਡਿੱਗਣੈ.. ਜਿੱਥੇ ਅਸੀਂ ਡਿੱਗਣੈ...ਹਮੇਸ਼ਾ ਦੀ ਤਰ੍ਹਾਂ ਧਰਤੀ ਦੀ ਹਿੱਕ ਤੇ... ਫਿਰ ਤੈਨੂੰ ਕਾਹਦਾ ਵੱਖਰਾ ਚਾਅ ਚੜ੍ਹਿਆ ਪਿਆ।" ਨਾਲ ਦੀਆਂ ਕਣੀਆਂ ਨੇ ਉਸ ਦੀਆਂ ਝੱਲਵਲੱਲੀਆਂ ਸ਼ਰਾਰਤਾਂ ਤੋਂ ਬਚਦਿਆਂ ਕਿਹਾ।

" ਨਹੀਂ.....ਈਂ.... ਈਂ।" ਉਸ ਨੇ ਹੋਰ ਚਾਂਭਲ ਕੇ ਆਖਿਆ।

" ਅਸੀਂ ਤਾਂ ਚੱਲੀਆਂ ਧਰਤੀ 'ਤੇ ਬਨਸਪਤੀ ਨੂੰ ਹਰੀ ਭਰੀ ਕਰਨ। ਇਸ ਤੋਂ ਵੱਧ ਸਾਰਥਕ ਵਰਤੋਂ ਕੀ ਹੋ ਸਕਦੀ ਐ।" ਕੁੱ

ਸਵੇਰੇ ਸਵੇਰੇ ਉੱਠ ਕੇ ਉਹ ਆਪਣੇ ਹੱਡ ਸਮੇਟੇ। ਘਰ ਵਾਲੇ ਨੇ ਦਿਹਾੜੀ ’ਤੇ ਜਾਣਾ ਸੀ, ਉਹਦੇ ਲਈ ਚਾਹ ਅਤੇ ਰੋਟੀ ਤਿਆਰ ਕਰਨੀ ਸੀ। ਇੰਨੇ ਨੂੰ ਬਜ਼ੁਰਗ ਸੱਸ ਵੀ ਉੱਠ ਖੜ੍ਹਦੀ ਤੇ ਅਵਾਜ਼ ਮਾਰਦੀ, “ਕੁੜੇ ਬਹੂ, ਚਾਹ ਲਿਆ। ਮਾੜੇ ਜਿਹੇ ਹੱਡ ਮੋਕਲ਼ੇ ਹੋ ਜਾਣ।”

ਅੱਜ ਜਦੋਂ ਉਹਨੇ ਤੀਜੇ ਮੰਜੇ ਵੱਲ ਦੇਖਿਆ ਤਾਂ ਮੰਜਾ ਖਾਲੀ ਦੇਖ ਕੇ ਉਹ ਬੁੜਬੁੜ ਕਰਨ ਲੱਗੀ, “ਤੜਕੇ ਈ ਟਿਭ ਗਿਆ ਐ ਨਸ਼ੇ ਦਾ ਝੱਸ ਪੂਰਾ ਕਰਨ ... ਆਥਣੇ ਟੱਲੀ ਹੋਇਆ ਘਰ ਵੜੂ। ਫਿਰ ਬਾਪ ਦੀ ਦਾੜ੍ਹੀ ਪੁੱਟੂ। ਰੋਅਬ ਨਾਲ ਆਖੂ, ਜਿਹੜੇ ਪੈਸੇ ਦਿਹਾੜੀ ਕਰਕੇ ਕਮਾ ਕੇ ਲਿਆਇਐਂ, ਉਹ ਮੇਰੀ ਤਲੀ ਤੇ ਰੱਖ, ਨਹੀਂ ਤਾਂ … ਲਾਲ ਸੁਰਖ ਅੱਖਾਂ ਅਤੇ ਡਗਮਗਾਉਂਦਾ ਸਰੀਰ ਹੱਡੀਆਂ

ਮੈਂ ਮੇਰੀ ਕਲਮ ਨੂੰ ਆਖਿਆ, "ਸਰਬ ਸਾਂਝੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਸਾਰੀ ਦੁਨੀਆਂ ਗੁਰੂ ਸਾਹਿਬ ਦੇ ਸਨੇਹ ਵਿੱਚ ਭਿੱਜੀ ਉਹਨਾਂ ਬਾਰੇ ਕੁਝ ਨਾ ਕੁਝ ਆਖ ਰਹੀ ਹੈ ..... ਚੱਲ ਆਪਾਂ ਵੀ ਆਪਣੇ ਵੱਲੋਂ ਕੁੱਝ ਲਿਖੀਏ... ਮੇਰੀ ਕਲਮ ਹੱਸ ਪਈ ਤੇ ਸਵਾਲ ਕੀਤਾ.. ਔਕਾਤ ਹੈ ਆਪਣੀ ਲਿਖਣ ਦੀ? "

" ਮਤਲਬ ?" ਮੈਂ ਪੁੱਛਿਆ।

" ਮਤਲਬ.... ਗੁਰੂ ਨਾਨਕ ਸਾਹਿਬ ਨੂੰ ਪੜ੍ਹਿਐ ?" ਉਸ ਨੇ ਸਵਾਲ ਕੀਤਾ।

" ਹਾਂ.... ਗੁਰੂ ਨਾਨਕ ਸਾਹਿਬ ਤਾਂ ਸਭ ਦੇ ਸਾਂਝੇ ਨੇ। ਉਨ੍ਹਾਂ ਨੂੰ ਤਾਂ ਸਾਰੇ ਪੜ੍ਹਦੇ ਨੇ।"

" ਤੂੰ ਪੜ੍ਹਿਆ ?"

" ਹਾਂ .... ਬਚਪਨ ਤੋਂ ਪੜ੍ਹਦੇ ਆ

" ਪਤਾ ਨ੍ਹੀਂ ਏਹ ਮੁੰਡੇ ਨੂੰ ਕੀ ਹੋ ਗਿਆ.... ਐਨਾ ਦਿਮਾਗ ਖਾਂਦੈ ਛੱਡ ਦਿਓ ਗੱਲਾਂ।" ਨਿੱਕੂ ਦੀ ਮਾਂ ਨੇ ਉਸ ਦੀ ਬਾਂਹ ਫੜੀ ਤੇ ਉਸ ਦੇ ਦਾਦਾ ਜੀ ਕੋਲ ਲਿਆ ਖੜ੍ਹਾ ਕੀਤਾ।

" ਕੋਈ ਨਾ ਪੁੱਤ ਨਿਆਣਾ ਅਜੇ.... ਮੇਰੇ ਕੋਲ ਬਿਠਾ ਦਿਆ ਕਰੋ। " ਦਾਦਾ ਜੀ ਨੇ ਨਿੱਕੂ ਨੂੰ ਕੋਲ ਬਿਠਾਉਂਦਿਆਂ ਕਿਹਾ।

" ਤੁਸੀਂ ਵੀ ਤਾਂ ਬਾਪੂ ਜੀ ਆਰਾਮ ਕਰਨਾ ਹੁੰਦੈ। ਸਕੂਲ ਵੀ ਪਤਾ ਨੀਂ ਕਦੋਂ ਲੱਗਣਗੇ।"

ਕਰੋਨਾ ਮਹਾਂਮਾਰੀ ਕਾਰਨ ਸਕੂਲ ਬੰਦ ਸਨ। ਨਿੱਕੂ ਸਾਰਾ ਦਿਨ ਆਪਣੇ ਦਾਦਾ ਜੀ ਨਾਲ ਗੱਲਾਂ ਕਰਦਾ ਰਹਿੰਦਾ। ਨਿੱਕੇ ਨਿੱਕੇ ਸਵਾਲ ਪੁੱਛਦਾ। ਉਸ ਦੇ ਦਾਦਾ ਜੀ ਉਸ ਨੂੰ ਹਰ ਗੱਲ ਦਾ ਜਵਾਬ ਬੜੇ ਪਿਆਰ ਨਾਲ ਸਮਝਾਉਂਦੇ। ਪ

" ਦਾਦੀ ! ਆਹ ਦੇਖੋ ਮੰਮੀ ਨੇ ਸਟੇਟਸ ਪਾਇਆ। 'ਮਾਈ ਸਵੀਟ ਫੈਮਿਲੀ' ਲਿਖ ਕੇ। " ਪੋਤੀ ਨੇ ਮੋਬਾਈਲ ਦਾਦੀ ਅੱਗੇ ਕਰਦਿਆਂ ਕਿਹਾ।

ਦਾਦੀ ਨੇ ਕੋਲ ਪਏ ਮੇਜ਼ ਤੇ ਰੱਖੀ ਐਨਕ ਦੇ ਸ਼ੀਸ਼ੇ ਸਾਫ਼ ਕਰਦਿਆਂ ਐਨਕ ਲਾਈ ਤੇ ਮੋਬਾਈਲ ਦੇਖਣ ਲੱਗੀ। ਪਰ ਦਾਦੀ ਨੇ ਜਿੰਨੀ ਖੁਸ਼ੀ ਨਾਲ ਐਨਕ ਲਾਈ ਸੀ। ਉਸਦੇ ਚਿਹਰੇ ਨੂੰ ਦੇਖ ਕੇ ਲੱਗਦਾ ਸੀ ਕਿ ਸਾਰੀ ਕਿਤੇ ਉਡ ਪੁਡ ਗਈ।

" ਆਹ ਦੇਖੋ! ਮੈਂ, ਪਾਪਾ ਅਤੇ ਮੰਮੀ.... ਕਿੰਨੀ ਸੋਹਣੀ ਐ ਨਾ ?"

"ਹਾਂ ਪੁੱਤਰ! ਬਹੁਤ ਸੋਹਣੀ ਐ... ਜਿਉੰਦੇ ਵਸਦੇ ਰਹੋ ।" ਦਾਦੀ ਨੇ ਐਨਕ ਉਤਾਰਦਿਆਂ ਆਖਿਆ।

ਉਹ ਪੋਤੀ ਵੱਲ ਪਿੱਠ ਕਰ ਕੇ ਲੇਟ ਗਈ। ਮੱਧਮ ਜਿਹੀ ਆਵਾਜ਼ ਵਿੱਚ ਉਸ ਨੇ ਪਤਾ ਨ

“ਰਿਸ਼ਤਾ ਤਾਂ ਬਹੁਤ ਤਕੜੇ ਘਰ ਦੈ, ਪਰ ਪੈਸਾ ਤਾਂ ਵੱਧ ਲਾਉਣਾ ਪਊ, ਆਪਣੀ ਦੀਪੀ ਰਾਜ ਕਰੂਗੀ।” ਅਮਰ ਸਿੰਘ ਨੇ ਆਪਣੀ ਪਤਨੀ ਕੋਲੋਂ ਦੁੱਧ ਦਾ ਗਲਾਸ ਫੜਦਿਆਂ ਆਖਿਆ।

“ਚਲ ਚਾਰ ਪੈਸੇ ਵੱਧ ਲੱਗ ਜਾਣਗੇ ਤਾਂ ਕੀ ਐ, ਜਵਾਕੜੀ ਮਾੜੀ ਮਾੜੀ ਚੀਜ਼ ਨੂੰ ਤਾਂ ਨ੍ਹੀਂ ਤਰਸੂਗੀ।” ਪਤਨੀ ਨੇ ਸਹਿਮਤੀ ਪ੍ਰਗਟਾਈ।

“ਠੀਕ ਐ, ਵਿਚੋਲੇ ਨਾਲ ਗੱਲ ਕਰ ਕੇ ਕੱਲ੍ਹ ਨੂੰ ਆੜ੍ਹਤੀਏ ਨੂੰ ਪੁੱਛ ਆਉਨਾਂ, ਕਿੰਨੇ ਕੁ ਪੈਸੇ ਦੇ ਦਊ।”

“ਪਰ ਦੀਪੀ ਨਿਆਣੀ ਐ ਅਜੇ। ਨਾਲੇ ਉਹ ਕਹਿੰਦੀ ਐ, ਮੈਂ ਪੜ੍ਹਨੈਂ। ਪੜ੍ਹਾਈ ‘ਚ ਵੀ ਹੁਸ਼ਿਆਰ ਐ।”

“ਚੰਗੇ ਰਿਸ਼ਤੇ ਵਾਰ ਵਾਰ ਨ੍ਹੀਂ ਮਿਲਦੇ ਹੁੰਦੇ। ਬਾਰਾਂ ਜਮਾਤਾਂ ਹੋ ਜਾਣੀਆਂ ਨੇ ਹੁਣ

" ਭਜਨੋ ,...ਮੈਨੂੰ ਇੱਕ ਗੱਲ ਦੱਸ ਮੁੰਡਾ ਤੇਰਾ ਫੌਜੀ ,ਧੀ ਤੇਰੀ ਆਵਦੇ ਘਰੇਂ ਵਸਦੀ ਰਸਦੀ, ....ਤਿੰਨ ਜਣੇ ਓ ਤੁਸੀਂ। ਫੇਰ ਆਹ ਮੈਸ੍ਹਾਂ ਨੂੰ ਵੇਚੋ ਪਰੇ.......। " ਦਿਆਲ ਕੌਰ ਨੇ ਅਜੇ ਗੱਲ ਪੂਰੀ ਵੀ ਨਹੀਂ ਸੀ ਕੀਤੀ ਭਜਨੋ ਮੱਝਾਂ ਲਈ ਬੱਠਲ਼ ਵਿੱਚ ਪਾਈ ਖਲ਼ ਵਿੱਚ ਪਾਣੀ ਪਾਉਂਦਿਆਂ ਬੋਲੀ ।

" ਨਾ.... ਨਾ.... ਅੰਮਾਂ ਜੀ, ਸਾਨੂੰ ਨ੍ਹੀਂ ਸਰਦਾ ਘਰ ਦੇ ਦੁੱਧ ਬਿਨਾਂ। ਮੁੱਲ ਦੇ ਕਿਹੜੇ ਦੁੱਧ ਹੁੰਦੇ ਨੇ... ਪਾਣੀ ਤਾਂ ਇੱਕ ਪਾਸੇ ਰਿਹਾ, ਹੋਰ ਪਤਾ ਨ੍ਹੀਂ ਕੀ ਅੱਗ ਸੁਆਹ ਪਾਉਂਦੇ ਨੇ ਵਿੱਚ। "

"ਹਾਂ ਇਹ ਤਾਂ ਤੇਰੀ ਗੱਲ ਠੀਕ ਐ। " ਦਿਆਲ ਕੌਰ ਨੇ ਸਹਿਮਤੀ ਦਿੱਤੀ।

"ਨਾਲੇ ਜਦੋਂ ਤੇਜ ਛੁੱਟੀ ਆਉਂ

ਜੀਤੇ ਨੇ ਇੱਕ ਰੋਮਾਂਟਿਕ ਗਾਣੇ ਦੀਆਂ ਦੋ ਕੁ ਸਤਰਾਂ ਗਾ ਕੇ ਰਿਕਾਰਡ ਕੀਤੀਆਂ ਫਿਰ ਸੁਣੀਆਂ...ਉਸ ਨੇ ਆਪਣੇ ਦੋਸਤ ਮੁੰਡੇ ਕੁੜੀਆਂ ਨੂੰ ਭੇਜ ਦਿੱਤਾ। ਜਿਹੜੇ ਦੋਸਤ ਉਸ ਦੀਆਂ ਵੀਡੀਓ ਦੇਖ ਕੇ ਅੱਤ, ਸਿਰਾ ਆਦਿ ਕੁਮੈਂਟ ਕਰਦੇ ਸਨ ਕਿਸੇ ਦਾ ਕੋਈ ਕੁਮੈਂਟ ਨਾ ਆਇਆ। ਭੇਜੀ ਵੀਡੀਓ 'ਤੇ ਦੋ ਨੀਲੇ ਰੰਗ ਦੇ ਨਿੱਕੇ ਨਿੱਕੇ ਸਹੀ ਦੇ ਨਿਸ਼ਾਨ ਲੱਗ ਚੁੱਕੇ ਸਨ। ਉਹ ਵਾਰ ਵਾਰ ਖੋਲ੍ਹ ਕੇ ਦੇਖਦਾ। ਅਖੀਰ ਇੱਕ ਦੋਸਤ ਦਾ ਜਵਾਬ ਆਇਆ..... 'ਜਦੋਂ ਵੀ ਰੋਟੀ ਦੀ ਬੁਰਕੀ ਤੋੜ ਕੇ ਮੂੰਹ ਵਿੱਚ ਪਾਉਣ ਲੱਗਦੇ ਹਾਂ ਤਾਂ ਅੱਖਾਂ ਭਰ ਆਉਂਦੀਆਂ ਨੇ। ਮਨ ਇਹ ਸੋਚਣ ਲੱਗ ਪੈਂਦਾ ਹੈ ਕਿ ਜਿਹੜਾ ਅੰਨਦਾਤਾ ਸਭ ਦੇ ਮੂੰਹ ਚੋਗਾ ਪਾਉਣ ਲਈ ਹੱਡ ਭੰਨਵੀਂ ਮਿਹਨਤ