
ਇਸ ਵੇਲੇ ਦੋ ਭਰਵੇਂ ਦਰਿਆ ਪੰਜਾਬ ਵਿੱਚ ਵਗ ਰਹੇ ਨੇ। ਨਸ਼ਿਆਂ ਦੇ ਦਰਿਆ ਨੂੰ ਪੰਜਾਬ ਵਿੱਚ ਵਹਿੰਦਾ ਛੇਵਾਂ ਦਰਿਆ ਕਿਹਾ ਜਾਂਦਾ ਹੈ, ਜਦੋਂ ਕਿ ਜਵਾਨੀ ਦੇ ਵਿਦੇਸ਼ਾਂ ਵੱਲ ਰੁਝਾਨ ਨੇ ਸੱਤਵੇਂ ਦਰਿਆ ਦਾ ਰੂਪ ਧਾਰਨ ਕਰ ਲਿਆ ਹੈ। ਦੋਨਾਂ ਦਰਿਆਵਾਂ ਨੇ ਘਰਾਂ ਦੇ ਵਿਹੜਿਆਂ ਦੀ ਰੌਣਕ ਗੁੰਮ ਕਰ ਦਿੱਤੀ ਹੈ। ਗਲੀਆਂ, ਕਾਲਜ ਅਤੇ ਤਕਨੀਕੀ ਕਾਲਜਾਂ ਵਿੱਚ ਸੁੰਨ ਜਿਹੀ ਪਸਰੀ ਹੋਈ ਹੈ। “ਕਿਤੇ ਸਾਡਾ ਮੁੰਡਾ ਨਸ਼ਿਆਂ ਦੇ ਭਰ ਵਗਦੇ ਦਰਿਆ ਵਿੱਚ ਹੀ ਨਾ ਰੁੜ੍ਹ ਜਾਵੇ, ਕਿਤੇ ਹੋਰ ਮੁੰਡਿਆਂ ਦੇ ਧੱਕੇ ਚੜ੍ਹਕੇ ਇਹ ਵੀ … …।” ਇਸ ਸੋਚ ਨਾਲ ਮਾਂ-ਬਾਪ ਕੰਬ ਉੱਠਦੇ ਨੇ। ਪਿੰਡ ਦੇ ਖੋਲਿਆਂ, ਬੇਅਬਾਦ ਥਾਵਾਂ, ਜਾਂ ਫਿਰ ਸੁੰਨੀਆਂ ਗਲੀਆਂ ਵਿੱਚ ਪਿੰਡ
ਇੱਕ ਖਾਮੋਸ਼ ਚੁੱਪ ਹਮੇਸ਼ਾ ਉਸਦੇ ਅੰਗ-ਸੰਗ ਰਹਿੰਦੀ। ਪਰ ਇਸ ਚੁੱਪ ਦਾ ਰਾਜ਼ ਉਸਨੇ ਕਦੇ ਵੀ ਆਪਣੇ ਸਾਥੀਆਂ ਨਾਲ ਸਾਂਝਾ ਨਹੀਂ ਸੀ ਕੀਤਾ। ਹਾਂ, ਬੈਂਕ ਦੇ ਮੈਨੇਜਰ ਹੁੰਦਿਆਂ ਉਹ ਲੋਕਾਂ ਦੇ ਕੰਮ ਆਉਣ ਦੀ ਹਰ ਸੰਭਵ ਕੋਸ਼ਿਸ਼ ਕਰਦਾ, ਨੌਜਵਾਨਾਂ ਦੀ ਮਦਦ ਲਈ ਹਮੇਸ਼ਾ ਯਤਨਸ਼ੀਲ ਰਹਿੰਦਾ। ਬਿਰਧ ਆਸ਼ਰਮ ਵਿੱਚ ਜਾਕੇ ਬਜ਼ੁਰਗਾਂ ਦੀ ਸੇਵਾ ਕਰਨਾ, ਆਸ਼ਰਮ ਲਈ ਲੋੜੀਂਦੇ ਸਮਾਨ ਦਾ ਪ੍ਰਬੰਧ ਕਰਨਾ, ਵਾਤਾਵਰਣ ਨੂੰ ਸੁਖਾਵਾਂ ਅਤੇ ਹਰਿਆ-ਭਰਿਆ ਬਣਾਉਣ ਲਈ ਬੂਟੇ ਲਵਾਉਣੇ ਅਤੇ ਉਨ੍ਹਾਂ ਦੀ ਦੇਖ-ਭਾਲ ਕਰਨੀ, ਗਰੀਬਾਂ, ਮਜ਼ਦੂਰਾਂ ਅਤੇ ਲੋੜਵੰਦਾਂ ਦੇ ਪਸਰੇ ਹੱਥਾਂ ਲਈ ਉਹ ਆਪਣਾ ਪਰਸ ਖਾਲੀ ਕਰਨ ਲੱਗਿਆ ਦੇਰ ਨਹੀਂ ਸੀ ਲਾਉਂਦਾ। ਤਿੰਨ-ਚਾਰ ਰੁਝੇਵਿਆਂ ਵਿੱਚੋ
ਕਿਸੇ ਵਿਦਵਾਨ ਦੇ ਬੋਲ ਹਨ, “ਜ਼ੁਲਮ ਸਹਿੰਦੀ ਖਾਮੋਸ਼ੀ ਦਾ ਧਮਾਕਾ ਕਈ ਵਾਰ ਘਰ ਦੀਆਂ ਨੀਹਾਂ ਵੀ ਹਿਲਾ ਦਿੰਦਾ ਹੈ।” ਦਿਲ ’ਤੇ ਹੱਥ ਧਰਕੇ ਸੋਚੀਏ ਕਿ ਜਿਨ੍ਹਾਂ ਘਰਾਂ ਅੰਦਰ ਨਸ਼ਿਆਂ ਕਾਰਨ ਸੱਥਰ ਵਿਛਦੇ ਨੇ, ਜਿਨ੍ਹਾਂ ਘਰਾਂ ਦੇ ਮਾਪੇ ਇਕਲੌਤੇ ਪੁੱਤਾਂ ਦੀਆਂ ਲਾਸਾਂ ਨੂੰ ਮੋਢਾ ਦੇ ਰਹੇ ਨੇ, ਜਿਨ੍ਹਾਂ ਮਾਪਿਆਂ ਦੇ ਇਕਲੌਤੇ ਪੁੱਤਾਂ ਦੀਆਂ ਲਾਸ਼ਾਂ ਕਿਤੇ ਝਾੜੀਆਂ ਵਿੱਚੋਂ, ਕਿਤੇ ਸੜਕਾਂ ’ਤੇ, ਕਿਤੇ ਬਾਥਰੂਮਾਂ ਵਿੱਚ, ਕਿਤੇ ਸੁੰਨ-ਸਾਨ ਖੋਲ਼ਿਆਂ ਵਿੱਚੋਂ, ਕਿਤੇ ਸਟੇਡੀਅਮਾਂ ਵਿੱਚੋਂ ਨਸ਼ੇ ਦੀ ਓਵਰਡੋਜ਼ ਕਾਰਨ ਮਿਲਦੀਆਂ ਹਨ, ਉਨ੍ਹਾਂ ਮਾਪਿਆਂ ਦੇ ਕੀਰਨੇ ਤਾਂ ਪੱਥਰਾਂ ਨੂੰ ਵੀ ਰੁਆਉਣ ਵਾਲੇ ਹੁੰਦੇ ਹਨ। ਭਲਾ ਉਨ੍ਹਾਂ ਵਕਤ ਦੇ ਮਾਰੇ ਮਾਪ
ਨਸ਼ਿਆਂ ਦੀ ਮਾਰੂ ਹਨੇਰੀ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਅਸੀਂ ਚਾਰ ਦੋਸਤਾਂ ਨੇ ਫੈਸਲਾ ਕੀਤਾ ਕਿ ਸਮਾਜ ਦੇ ਵਡੇਰੇ ਹਿਤ ਨੂੰ ਮੁੱਖ ਰੱਖਦਿਆਂ ਸਕੂਲ ਦੇ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਪੜ੍ਹਾਉਣ ਦੇ ਨਾਲ ਨਾਲ ਉਨ੍ਹਾਂ ਨੂੰ ਨਸ਼ਿਆਂ ਦੇ ਮਾਰੂ ਨੁਕਸਾਨਾਂ ਤੋਂ ਜਾਣੂ ਕਰਵਾਕੇ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ ਜਾਵੇ। ਉਨ੍ਹਾਂ ਦੇ ਮਨਾਂ ’ਤੇ ਇਸ ਪ੍ਰਕੋਪ ਦਾ ਅਸਰ ਨਾ ਪਵੇ ਅਤੇ ਉਹ ਨਸ਼ਿਆਂ ਵੱਲ ਮੂੰਹ ਹੀ ਨਾ ਕਰਨ, ਇਸਦੇ ਲਈ ਜ਼ਿਲ੍ਹਾ ਸੰਗਰੂਰ ਦੇ ਸਕੂਲਾਂ ਵਿੱਚ ਪ੍ਰਾਰਥਨਾ ਸਭਾ ਸਮੇਂ ਵਿਦਿਆਰਥੀਆਂ ਨੂੰ ਸਬੋਧਨ ਕਰਨ ਅਤੇ ਉਨ੍ਹਾਂ ਨਾਲ ਇਸ ਸੰਬੰਧੀ ਵਿਚਾਰ ਵਟਾਂਦਰਾ ਕਰਨ ਦੀ ਵਿਉਂਤਬੰਦੀ ਬਣਾ ਲਈ ਗਈ। ਇਸ ਸੰਬੰ
ਪੰਜਾਬ ਇਸ ਵੇਲੇ ਬਹੁ-ਪੱਖੀ ਅਤੇ ਬਹੁ-ਪਰਤੀ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਡਰੱਗ ਮਾਫੀਆ, ਰੇਤ ਮਾਫੀਆ, ਜ਼ਮੀਨ ਮਾਫੀਆ, ਜੰਗਲ ਮਾਫੀਆ, ਸ਼ਰਾਬ ਮਾਫੀਆ, ਗੈਂਗਸਟਰ ਕਲਚਰ, ਫਿਰੌਤੀਆਂ, ਅਗਵਾ, ਦਿਨ ਦਿਹਾੜੇ ਕਤਲ, ਕਰਜ਼ਿਆਂ ਹੇਠ ਦੱਬੀ ਕਿਰਸਾਨੀ, ਫਸਲਾਂ ਅਤੇ ਨਸਲਾਂ ’ਤੇ ਮੰਡਲਾਉਂਦੇ ਖਤਰੇ ਦੇ ਬੱਦਲ, ਧੀਆਂ ਦੀ ਰਾਖੀ ਕਰਦਿਆਂ ਬਾਬਲਾਂ ਦੇ ਕਤਲ, ਸੜਕਾਂ ’ਤੇ ਦਨਦਨਾਉਂਦੀ ਫਿਰਦੀ ਬੇਰੁਜ਼ਗਾਰੀ, ਪੜ੍ਹੀਆਂ ਲਿਖੀਆਂ ਬੇਰੁਜ਼ਗਾਰ ਲੜਕੀਆਂ ਵੱਲੋਂ ਪਾਣੀ ਵਾਲੀਆਂ ਟੈਂਕੀਆਂ ’ਤੇ ਰੋਸ ਧਰਨੇ ਦਿੰਦਿਆਂ ਉੱਥੇ ਹੀ ਕਰੂਏ ਦਾ ਵਰਤ ਖੋਲ੍ਹਣਾ, ਵਿਕਾਸ ਦੀ ਖੜੋਤ, ਲੁੱਟਾਂ ਖੋਹਾਂ, ਚੇਨ ਝਪਟਮਾਰੀਆਂ ਅਤੇ ਜਾਨ ਲੇਵਾ ਹਮਲਿਆਂ ਤੋਂ ਡਰਦਿਆਂ ਲੋਕਾਂ ਦਾ
ਪੰਜਾਬ ਦੀਆਂ 13237 ਪੰਚਾਇਤਾਂ ਦੀ ਚੋਣ 15 ਅਕਤੂਬਰ 2024 ਨੂੰ ਹੋ ਰਹੀ ਹੈ। ਇਸ ਵਿੱਚ ਜਿੱਥੇ 13237 ਪਿੰਡਾਂ ਦੇ ਸਰਪੰਚਾਂ ਦੀ ਚੋਣ ਹੋਣੀ ਹੈ, ਉੱਥੇ ਹੀ 83437 ਪੰਚਾਇਤ ਮੈਂਬਰਾਂ ਵੀ ਚੁਣੇ ਜਾਣੇ ਹਨ। ਕੁੱਲ 1,33,97,922 ਵੋਟਰਾਂ ਨੇ ਆਪਣੇ ਆਪਣੇ ਪਿੰਡ ਦੀ ਪੰਚਾਇਤ ਨੂੰ ਵੋਟਿੰਗ ਪ੍ਰਣਾਲੀ ਰਾਹੀਂ ਚੁਣਨਾ ਹੈ। ਵੋਟਰਾਂ ਵਿੱਚ 63,46,008 ਔਰਤਾਂ ਅਤੇ 70,51,722 ਮਰਦ ਅਤੇ ਬਾਕੀ ਹੋਰ ਕੈਟੇਗਰੀ ਨਾਲ ਸੰਬੰਧਿਤ ਹਨ। ਸੁਖਾਂਤਕ ਪਹਿਲੂ ਇਹ ਹੈ ਕਿ ਗਿਣਤੀ ਦੇ ਕੁਝ ਕੁ ਪਿੰਡਾਂ ਵਿੱਚ ਸਰਬ ਸੰਮਤੀ ਨਾਲ ਪੰਚਾਇਤਾਂ ਹੋਂਦ ਵਿੱਚ ਆਈਆਂ ਹਨ। ਪਰ ਬਾਕੀ ਪਿੰਡਾਂ ਵਿੱਚ ਧੜੇਬੰਦੀ, ਇੱਕ ਦੂਜੇ ਨੂੰ ਠਿੱਬੀ ਲਾਉਣਾ, ਵੋਟਰਾਂ ਨੂੰ ਭਰਮਾਉ
5 ਜਨਵਰੀ 2007 ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਨਸ਼ਿਆਂ ਵਿਰੁੱਧ ਹੋਏ ਸੈਮੀਨਾਰ ਦੀ ਪ੍ਰਧਾਨਗੀ ਉਸ ਵੇਲੇ ਦੇ ਗਵਰਨਰ ਸ੍ਰੀ ਰੌਡਰਿਗਜ਼ ਨੇ ਕੀਤੀ ਸੀ। ਉਸ ਵੇਲੇ ਕੇਂਦਰੀ ਜੇਲ੍ਹ ਅੰਮ੍ਰਿਤਸਰ ਦੇ ਮੁਖੀ ਅਤੇ ਸੀਨੀਅਰ ਪੁਲਿਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਆਈ.ਪੀ.ਐੱਸ ਨੇ ਕਿਹਾ ਸੀ ਕਿ ਅਸੀਂ ਪੁਲਿਸ ਵਾਲੇ ਇਮਾਨਦਾਰੀ ਅਤੇ ਸਿਦਕ ਦਿਲੀ ਨਾਲ ਚਾਹੀਏ ਤਾਂ ਨਸ਼ਿਆਂ ਦੀ ਨਾਮੁਰਾਦ ਬਿਮਾਰੀ ਤੋਂ ਇੱਕ ਹਫਤੇ ਵਿੱਚ ਛੁਟਕਾਰਾ ਪਾਇਆ ਜਾ ਸਕਦਾ ਹੈ। ਪਰ ਉਸ ਵੱਲੋਂ ਨਿਰਾਸ਼ਤਾ ਭਰੀ ਸੁਰ ਵਿੱਚ ਕਿਹਾ ਗਿਆ ਸੀ ਕਿ ਸਾਥੋਂ ਇਹ ਆਸ ਨਾ ਰੱਖਿਓ। ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਇਹਨਾਂ ਬੋਲਾਂ ਨਾਲ ਹਾਲ ਵਿੱਚ ਸੰਨਾ
ਪੰਜਾਬ ਦੇ ਪੁਲਿਸ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਦਸ ਮਹੀਨਿਆਂ ਵਿੱਚ 13.62 ਕਰੋੜ ਦੀ ਡਰੱਗ ਮਨੀ ਫੜੀ ਗਈ ਹੈ। ਨਸ਼ਾ ਤਸਕਰੀ ਦਾ ਧੰਦਾ ਕਰਨ ਵਾਲਿਆਂ ਦੀ 200 ਕਰੋੜ ਦੀ ਸੰਪਤੀ ਜ਼ਬਤ ਕੀਤੀ ਗਈ ਹੈ। 7086 ਤਸਕਰਾਂ ਉੱਤੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜਿਆ ਗਿਆ ਹੈ। 780 ਕਿਲੋਗ੍ਰਾਮ ਹੈਰੋਇਨ, 860 ਗ੍ਰਾਮ ਅਫੀਮ, 357 ਕੁਇੰਟਲ ਭੁੱਕੀ ਅਤੇ 290 ਕਰੋੜ ਦੀਆਂ ਨਸ਼ੀਲੀਆਂ ਦਵਾਈਆਂ ਫੜਕੇ ਨਸ਼ਿਆਂ ਦੀ ਰੋਕਥਾਮ ਲਈ ਯਤਨ ਕੀਤਾ ਗਿਆ ਹੈ।
ਗੰਭੀਰ ਪ੍ਰਸ਼ਨ ਸਾਡੇ ਸਾਹਮਣੇ ਆਉਂਦਾ ਹੈ ਕਿ ਇੱਕ ਪਾਸੇ ਤਸਕਰਾਂ ਦੀ ਗ੍ਰਿਫਤਾਰੀ ਅਤੇ ਉਨ੍ਹਾਂ ਕੋਲ ਬਰਾਮਦ ਨਸ਼ਿਆਂ ਦੇ ਅੰਕੜੇ ਸਾਹਮਣੇ ਆਉਂਦੇ ਹਨ, ਪਰ ਦੂਜੇ ਪਾਸੇ ਔਸਤਨ
ਮੋਗਾ ਜ਼ਿਲ੍ਹੇ ਦੇ ਕੋਟ ਈਸੇ ਖਾਂ ਕਸਬੇ ਦੇ ਨੇੜੇ ਚੀਮਾ ਪਿੰਡ ਵਿੱਚ ‘ਆਸ ਦੀ ਕਿਰਨ’ ਨਾਂ ਦਾ ਅਣਅਧਿਕਾਰਤ ਨਸ਼ਾ ਛਡਾਊ ਕੇਂਦਰ ਇਲਾਕੇ ਦੇ ਚਾਰ ਪੰਜ ਨੌਜਵਾਨ ਲੜਕਿਆਂ ਨੇ ਰਲਕੇ ਖੋਲ੍ਹਿਆ ਹੋਇਆ ਸੀ। ਕਿਸੇ ਵੀ ਨਸ਼ਾ ਛਡਾਊ ਕੇਂਦਰ ਜਾਂ ਮੁੜ ਵਸਾਊ ਕੇਂਦਰ ਨੂੰ ਚਲਾਉਣ ਲਈ ਪੰਜਾਬ ਦੇ ਹੈਲਥ ਵਿਭਾਗ ਤੋਂ ਮਨਜੂਰੀ ਲੈਣੀ ਪੈਂਦੀ ਹੈ ਅਤੇ ਇਹ ਮਨਜ਼ੂਰੀ ਨਿਰਧਾਰਤ ਸ਼ਰਤਾਂ ਉਪਰੰਤ ਹੀ ਦਿੱਤੀ ਜਾਂਦੀ ਹੈ। ਮਨੋਵਿਗਿਆਨਕ ਡਾਕਟਰ ਦਾ ਹੋਣਾ, ਸਿਹਤ ਕਰਮਚਾਰੀਆਂ ਦਾ ਹੋਣਾ, ਯੋਗ ਕਾਊਂਸਲਰ, ਨਰਸਾਂ, ਵਾਰਡ ਬੁਆਏ, ਸਾਫ ਸੁਥਰੀ ਹਵਾਦਾਰ ਇਮਾਰਤ ਅਤੇ ਸਾਫ ਸੁਥਰਾ ਵਾਤਾਵਰਣ ਇੱਕ ਨਸ਼ਾ ਛਡਾਊ ਕੇਂਦਰ ਵਿੱਚ ਹੋਣਾ ਜ਼ਰੂਰੀ ਹੈ। ਸਰਟੀਫਿਕੇਟ ਜਾਰੀ ਕਰਨ ਤੋਂ
ਰਾਜ ਸੱਤਾ ’ਤੇ ਕਾਬਜ਼ ਸਿਆਸੀ ਆਗੂ, ਪੁਲਿਸ ਵਿਭਾਗ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਜਿਸ ਤਰੀਕੇ ਨਾਲ ਪੰਜਾਬ ਦੇ ਨਸ਼ਿਆਂ ਦਾ ਲੱਕ ਤੋੜਨ, ਨਸ਼ਈਆਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਅਤੇ ਨਸ਼ੇ ਦੀ ਬਰਾਮਦਗੀ ਦਾ ਦਾਅਵਾ ਕਰਦੇ ਹਨ, ਦਰਅਸਲ ਜ਼ਮੀਨੀ ਪੱਧਰ ’ਤੇ ਪੁਜ਼ੀਸ਼ਨ ਇਸ ਤੋਂ ਬਿਲਕੁਲ ਵੱਖਰੀ ਹੈ। ਇਸ ਵੇਲੇ ਨਾ ਤਾਂ ਨਸ਼ਿਆਂ ਕਾਰਨ ਮੌਤਾਂ ਦੇ ਅੰਕੜਿਆਂ ਨੂੰ ਠੱਲ੍ਹ ਪਈ ਹੈ ਅਤੇ ਨਾ ਹੀ ਲੁੱਟਾਂ ਖੋਹਾਂ ਖਟੀਆਂ ਹਨ। ਪੈਦਲ ਚਲਦੀਆਂ ਸਵਾਰੀਆਂ ਨੂੰ ਜਿੱਥੇ ਹਰ ਸਮੇਂ ਨਸ਼ੇੜੀਆਂ ਦੇ ਜਾਨ ਲੇਵਾ ਹਮਲੇ ਦਾ ਡਰ ਬਣਿਆ ਰਹਿੰਦਾ ਹੈ, ਉੱਥੇ ਹੀ ਰਿਕਸ਼ੇ ’ਤੇ ਬੈਠੀ ਸਵਾਰੀ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੀ। ਝਪਟਮਾਰ ਪਲਾਂ ਵਿੱਚ ਹੀ
ਕੁੜੀ ਦੇ ਵਿਆਹ ਲਈ ਤਿਆਰ ਕੀਤੇ ਦਹੇਜ ਦੀ ਸੜੀ ਹੋਈ ਪੇਟੀ।
ਪ੍ਰਸਿੱਧ ਸ਼ਾਇਰ ਬਸ਼ੀਰ ਬਦਰ ਦਾ ਸ਼ੇਅਰ ਹੈ:
“ਲੋਗ ਟੂਟ ਜਾਤੇ ਹੈਂ ਏਕ ਘਰ ਬਨਾਨੇ ਮੇਂ।
ਤੁਮ ਤਰਸ ਨਹੀਂ ਖਾਤੇ ਬਸਤੀਆਂ ਜਲਾਨੇ ਮੇਂ।”
ਉਪਰੋਕਤ ਸ਼ੇਅਰ ਪੜ੍ਹਦਿਆਂ ਸਾਡੇ ਸਾਹਮਣੇ 1947 ਅਤੇ ਫਿਰ 1984 ਦੇ ਉਹ ਦੁਖਾਂਤਮਈ ਦ੍ਰਿਸ਼ ਸਾਹਮਣੇ ਆ ਜਾਂਦੇ ਨੇ ਜਦੋਂ ਖੂਨ ਦੀ ਹੋਲੀ ਖੇਡਦਿਆਂ ਘਰਾਂ ਨੂੰ ਅਗਨੀ ਭੇਂਟ ਕੀਤਾ ਗਿਆ। ਦਹਿਸ਼ਤ ਦੇ ਪ੍ਰਛਾਵੇਂ ਹੇਠ ਲੋਕ ਆਪਣੀ ਜਾਨ ਬਚਾਉਣ ਲਈ ਭਟਕਦੇ ਰਹੇ। ਦਰਿੰਦਗੀ ਦੇ ਇਸ ਦੌਰ ਵਿੱਚ ਲੋਕਾਂ ਦੀਆਂ ਚੀਕਾਂ, ਕੁਰਲਾਹਟਾਂ, ਖੂਨ ਦੇ ਵਹਿੰਦੇ ਅੱਥਰੂਆ
ਅੰਦਾਜ਼ਨ 19 ਕੁ ਵਰ੍ਹੇ ਮੈਂ ਨਸ਼ਾ ਛਡਾਊ ਕੇਂਦਰ ਦੇ ਡਾਇਰੈਕਟਰ ਵਜੋਂ ਸੇਵਾ ਨਿਭਾਈ ਹੈ। ਨਸ਼ਈਆਂ ਨੂੰ ਧਰਮ, ਸਾਹਿਤ ਅਤੇ ਕਿਰਤ ਦੇ ਸੰਕਲਪ ਨਾਲ ਜੋੜ ਕੇ ਮੁੱਖ ਧਾਰਾ ਵਿੱਚ ਲਿਆਉਣ ਦੇ ਹਰ ਸੰਭਵ ਯਤਨ ਕੀਤੇ ਜਾਂਦੇ ਸਨ। ਉਸ ਦਿਨ ਮੈਂ ਬਹੁਤ ਹੀ ਹੈਰਾਨ ਅਤੇ ਪ੍ਰੇਸ਼ਾਨ ਹੋਇਆ, ਜਦੋਂ ਮਾਪੇ ਆਪਣੇ 13-14 ਸਾਲ ਦੇ ਪੁੱਤਰ ਨੂੰ ਨਸ਼ਾ ਛਡਾਉਣ ਲਈ ਲੈ ਕੇ ਆਏ। ਜਿਸ ਸਕੂਲ ਵਿੱਚ ਲੜਕਾ ਪੜ੍ਹਦਾ ਸੀ, ਉਸ ਸਕੂਲ ਦਾ ਅਧਿਆਪਕ ਵੀ ਨਾਲ ਆਇਆ ਸੀ। ਅਧਿਆਪਕ ਨੇ ਦੱਸਿਆ ਕਿ ਅੱਜ ਹੀ ਸਵੇਰ ਦੀ ਪ੍ਰਾਰਥਨਾ ਸਮੇਂ ਇਹ ਬੇਹੋਸ਼ ਹੋ ਕੇ ਡਿਗ ਪਿਆ ਸੀ। ਤੁਰੰਤ ਮਾਪੇ ਵੀ ਬੁਲਾ ਲਏ। ਕੁਝ ਦੇਰ ਬਾਅਦ ਮੁੰਡਾ ਹੋਸ਼ ਵਿੱਚ ਆ ਗਿਆ। ਪਿਆਰ ਨਾਲ ਪੁੱਛਣ ਤੇ ਉਸਨੇ ਦੱਸ
ਇਸ ਵੇਲੇ ਪੰਜਾਬ ਦੀਆਂ ਬਰੂਹਾਂ ’ਤੇ ਆਫ਼ਤਾਂ ਦੇ ਢੇਰ ਹਨ। ਬਹੁ-ਪੱਖੀ ਅਤੇ ਬਹੁ-ਪਰਤੀ ਸੰਕਟ ਵਿੱਚ ਘਿਰਿਆ ਪੰਜਾਬ ਇੰਜ ਲਗਦਾ ਹੈ ਜਿਵੇਂ ਗੁਬਾਰਾ ਅਣਗਿਣਤ ਸੂਈਆਂ ਦੀ ਨੋਕ ’ਤੇ ਖੜ੍ਹਾ ਹੋਵੇ। ਕਿਸੇ ਪਾਸਿਉਂ ਸੁੱਖ ਦੀ ਖ਼ਬਰ ਨਹੀਂ ਆ ਰਹੀ। ਇੱਕ-ਪਾਸੇ ਨਸ਼ਿਆਂ ਦੀ ਮਾਰ ਹੇਠ ਜਵਾਨੀ ਸਿਵਿਆਂ ਦੀ ਭੀੜ ਵਿੱਚ ਵਾਧਾ ਕਰ ਰਹੀ ਹੈ, ਦੂਜੇ ਪਾਸੇ ਜ਼ਮੀਨ ਗਹਿਣੇ ਰੱਖ ਕੇ, ਘਰ ਦਾ ਗਹਿਣਾ ਗੱਟਾ ਵੇਚਕੇ ਅਤੇ ਮਾਪਿਆਂ ਨੂੰ ਹਰ ਪਾਸਿਉਂ ਖੁੰਘਲ ਕਰਕੇ ਅਮਰੀਕਾ ਵਿੱਚ ਡਾਲਰ ਕਮਾਉਣ ਵਾਲੇ ਨੌਜਵਾਨ ਮੌਤ ਨਾਲ ਖਹਿਣ ਉਪਰੰਤ ਹੱਥਕੜੀਆਂ ਵਿੱਚ ਜਕੜੇ ਵਤਨ ਵਾਪਸ ਪਰਤ ਰਹੇ ਹਨ। ਮਾਪਿਆਂ ਦੇ ਵੈਣ ਅਤੇ ਨੌਜਵਾਨਾਂ ਦੇ ਚਿਹਰਿਆਂ ’ਤੇ ਛਾਈ ਘੋਰ ਉਦਾਸੀ ਮਨ ਨ
ਨਸ਼ੇ ਦੇ ਪ੍ਰਕੋਪ ਕਾਰਨ ਇੱਕ ਭੈਣ ਦੇ ਰੂਪ ਵਿੱਚ, ਇੱਕ ਧੀ ਦੇ ਰੂਪ ਵਿੱਚ ਅਤੇ ਇੱਕ ਮਾਂ ਦੇ ਰੂਪ ਵਿੱਚ ਔਰਤ ਸਭ ਤੋਂ ਵੱਧ ਪੀੜਤ ਹੈ। ਜਿਸ ਔਰਤ ਦਾ ਇਕਲੌਤਾ ਪੁੱਤ ਨਸ਼ਿਆਂ ਦੀ ਦਲਦਲ ਵਿੱਚ ਧਸਕੇ ਸਿਵਿਆਂ ਦੇ ਰਾਹ ਪਿਆ ਹੋਇਆ ਹੈ, ਉਸ ਔਰਤ ਦੀ ਮਾਨਸਿਕ, ਸਰੀਰਕ, ਆਰਥਿਕ ਅਤੇ ਪਰਿਵਾਰਕ ਹਾਲਤ ਕੱਖਾਂ ਤੋਂ ਹੌਲੀ ਅਤੇ ਪਾਣੀਉਂ ਪਤਲੀ ਹੁੰਦੀ ਹੈ। ਵਿਹੜੇ ਵਿੱਚ ਅਣਵਿਆਹੇ ਨੌਜਵਾਨ ਦੀ ਲਾਸ਼ ’ਤੇ ਖੂਨ ਦੇ ਅੱਥਰੂ ਵਹਾਉਂਦਿਆਂ ਜਦੋਂ ਭੈਣ ਲਾਸ਼ ਬਣੇ ਵੀਰ ਦੇ ਚਿਹਰੇ ਤੇ ਸਿਹਰਾ ਬੰਨ੍ਹਦੀ ਹੈ, ਉਹ ਦਰਦਮਈ ਦ੍ਰਿਸ਼ ਪੱਥਰਾਂ ਨੂੰ ਵੀ ਰੁਆਉਣ ਵਾਲਾ ਹੁੰਦਾ ਹੈ ਅਤੇ ਜਦੋਂ ਨੌਂਵੀਂ ਦਸਵੀਂ ਵਿੱਚ ਪੜ੍ਹਦੀ ਹੁਸ਼ਿਆਰ ਕੁੜੀ ਵਜ਼ੀਫੇ ਵਾਲੀ ਰਾਸ਼ੀ ਆਪਣੀ
ਨਸ਼ਈਆਂ ਦਾ ਆਪਣਾ ਨਾਸ਼ਵਾਨ ਸੰਸਾਰ ਹੁੰਦਾ ਹੈ। ਖੁੰਢੀ ਸੋਚ, ਰਿਸ਼ਤਿਆਂ ਦੀ ਲੋਕ-ਲੱਜ ਤੋਂ ਬੇਖਬਰ, ਖੁਦਗਰਜ਼ੀ ਦੀ ਭਾਵਨਾ ਭਾਰੂ, ਨਸ਼ੇ ਦੀ ਪ੍ਰਾਪਤੀ ਲਈ ਘਟੀਆ ਤੋਂ ਘਟੀਆ ਪੱਧਰ ਤਕ ਜਾਣ ਤੋਂ ਵੀ ਸੰਕੋਚ ਨਹੀਂ ਕਰਦੇ। ਨਸ਼ਾ ਮਿਲ ਗਿਆ ਤਾਂ ਢੋਲੇ ਦੀਆਂ ਗਾਉਂਦੇ ਨੇ, ਜੇ ਨਸ਼ਾ ਨਹੀਂ ਮਿਲਿਆ ਤਾਂ ਕੰਧਾਂ ਕੌਲ਼ਿਆਂ ਵਿੱਚ ਟੱਕਰਾਂ ਮਾਰਦੇ ਫਿਰਦੇ ਨੇ। ਰਾਤ ਸਮੇਂ ਜਦੋਂ ਲੋਕ ਘੂਕ ਸੁੱਤੇ ਪਏ ਹੁੰਦੇ ਨੇ, ਉਸ ਸਮੇਂ ਨਸ਼ਈ ਆਉਣ ਵਾਲੇ ਸਮੇਂ ਲਈ ਨਸ਼ੇ ਦਾ ਜੁਗਾੜ ਬਣਾਉਣ ਵਾਸਤੇ ਵਿਉਂਤਬੰਦੀ ਕਰਕੇ ਠੱਗੀ ਠੋਰੀ ਜਾਂ ਫਿਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ। ਅਜਿਹਾ ਕੁਝ ਉਹ ਦਿਨ ਦਿਹਾੜੇ ਵੀ ਕਰ ਲੈਂਦੇ ਨੇ। ਉਹ ਰੋਟੀ ਦੀ ਭੁੱਖ ਸਹਿ ਸ
12 ਜਨਵਰੀ 2025 ਨੂੰ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਬੁੱਧੀਜੀਵੀਆਂ, ਚਿੰਤਕਾਂ, ਸਮਾਜ ਸੇਵਕਾਂ ਅਤੇ ਕਲਾਕਾਰਾਂ ਦੀ ਮੀਟਿੰਗ ਆਪਣੇ ਨਿਵਾਸ ਅਸਥਾਨ ’ਤੇ ਸੱਦੀ ਸੀ। ਪੰਜਾਬ ਭਰ ਵਿੱਚੋਂ ਸੱਦੀਆਂ 40 ਕੁ ਸ਼ਖਸੀਅਤਾਂ ਦੀ ਮੀਟਿੰਗ ਦਾ ਮੈਂ ਵੀ ਹਿੱਸਾ ਬਣਿਆ ਸੀ। ਰਾਜਪਾਲ ਜੀ ਨੇ ਜਿੱਥੇ ਪੰਜਾਬ ਦੀ ਨਸ਼ਿਆਂ ਸੰਬੰਧੀ ਵਿਸਫੋਟਕ ਸਥਿਤੀ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ, ਉੱਥੇ ਹੀ ਹਾਜ਼ਰ ਸ਼ਖਸੀਅਤਾਂ ਨੂੰ ਅਪੀਲ ਕੀਤੀ ਕਿ ਪੰਜਾਬ ਨੂੰ ਇਸ ਗੰਭੀਰ ਸਮੱਸਿਆ ਵਿੱਚੋਂ ਕੱਢਣ ਲਈ ਆਪਣਾ ਆਪਣਾ ਯੋਗਦਾਨ ਪਾ ਕੇ ਨਸ਼ਿਆਂ ਦੇ ਪ੍ਰਕੋਪ ਤੋਂ ਪੰਜਾਬੀਆਂ ਨੂੰ ਬਚਾਇਆ ਜਾਵੇ। ਉਹਨਾਂ ਦੀ ਅਪੀਲ ਉਪਰੰਤ ਹਾਜ਼ਰ ਸ਼ਖਸੀਅਤਾਂ ਨੂੰ ਆਪਣੇ ਆਪਣੇ
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਯੁੱਧ ਇੱਕ ਮਾਰਚ 2025 ਤੋਂ ਸ਼ੁਰੂ ਕੀਤਾ ਗਿਆ ਹੈ। ਸਰਕਾਰ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਇਸ ਸੰਬੰਧ ਵਿੱਚ ਜ਼ੀਰੋ ਟੌਲਰੈਂਸ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਸੱਥਰ ਵਿਛਾਉਣ ਵਾਲੇ ਨਸ਼ੇ ਦੇ ਵਿਉਪਾਰੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਸੰਬੰਧ ਵਿੱਚ ਨਸ਼ੇ ਦਾ ਧੰਦਾ ਕਰਨ ਵਾਲੇ ਅੰਦਾਜ਼ਨ 64 ਦੋਸ਼ੀਆਂ ਨੂੰ ਰੋਜ਼ਾਨਾ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਭੇਜਿਆ ਜਾ ਰਿਹਾ ਹੈ। ਕਈ ਥਾਂਵਾਂ ’ਤੇ ਇਸ ਕਾਲੇ ਧੰਦੇ ਰਾਹੀਂ ਬਣਾਈਆਂ ਜਾਇਦਾਦਾਂ ਉੱਤੇ ਬੁਲਡੋਜ਼ਰ ਵੀ ਫਿਰਿਆ ਹੈ। ਇਨ੍ਹਾਂ ਦਲੇਰਾਨਾ ਕਦਮਾਂ ਲਈ ਪੰਜਾਬ ਦੇ ਲੋਕ ਭਾਵੇਂ ਖੁਸ਼ ਹਨ ਪਰ ਉਹਨਾਂ ਦਾ ਕਹਿਣਾ ਹੈ ਕਿ ਇਸ ਧੰਦੇ ਨਾਲ ਸੰਬੰਧਿਤ ਵ
ਉਹਦੇ ਐੱਮ.ਏ. ਪਾਸ ਪੁੱਤਰ ਦੀ ਚੰਡੀਗੜ੍ਹ ਵਿੱਚ ਇੰਟਰਵਿਊ ਦਾ ਸੱਦਾ ਹਾਲਾਂ ਆਉਣਾ ਸੀ। ਅਸਾਮੀ ਲਈ ਲਿਖਤੀ ਟੈਸਟ ਉਸਨੇ ਪਾਸ ਕਰ ਲਿਆ ਸੀ। “ਜੇ ਆਪਣੇ ਇਲਾਕੇ ਦੇ ਮੰਤਰੀ ਦਾ ਥੋੜਾ ਜਿਹਾ ਟੁੱਲ ਲੱਗ ਜੇ ਤਾਂ ਮੁੰਡਾ ਆਹਰੇ ਲੱਗ ਜੂ” ਇਹ ਸੋਚ ਕੇ ਉਸਨੇ ਮੰਤਰੀ ਦੀ ਕੋਠੀ ਕਈ ਗੇੜੇ ਮਾਰੇ। ਵੋਟਾਂ ਵੇਲੇ ਪੂਰੀ ਮਦਦ ਕਰਨ ਕਰਕੇ ਉਹ ਮੰਤਰੀ ’ਤੇ ਆਪਣਾ ਹੱਕ ਵੀ ਸਮਝਦਾ ਸੀ। ਪਰ ਮੰਤਰੀ ਉੱਥੇ ਨਹੀਂ ਮਿਲਿਆ। ਉੱਥੇ ਖੜ੍ਹੇ ਪੁਲਿਸ ਵਾਲੇ ਨੇ ਦੱਸਿਆ ਕਿ ਇੱਥੇ ਤਾਂ ਮੰਤਰੀ ਸਾਹਿਬ ਸਬੱਬੀਂ ਗੇੜਾ ਮਾਰਦੇ ਨੇ, ਉਹ ਜਾਂ ਤਾਂ ਸੈਕਟਰੀਏਟ ਵਿੱਚ ਮਿਲਣਗੇ ਜਾਂ ਫਿਰ ਚੰਡੀਗੜ੍ਹ ਕੋਠੀ ਵਿੱਚ। ਇੱਥੇ ਗੇੜਾ ਮਾਰਨ ਦਾ ਕੋਈ ਫਾਇਦਾ ਨਹੀਂ। ਉਸਨੇ ਆਪਣੇ ਪ
ਨਸ਼ਈ ਵਿਅਕਤੀ ਆਪਣੀ ਜ਼ਿੰਦਗੀ, ਆਪਣਾ ਭਵਿੱਖ ਨਸ਼ਿਆਂ ਦੀ ਪੂਰਤੀ ਲਈ ਦਾਅ ’ਤੇ ਲਾ ਦਿੰਦਾ ਹੈ। ਉਹਦੇ ਸਾਹਮਣੇ ਰਿਸ਼ਤਿਆਂ ਦੀ ਕੋਈ ਮਹੱਤਤਾ ਨਹੀਂ ਹੁੰਦੀ। ਨਸ਼ਾ ਨਾ ਮਿਲਣ ਜਾਂ ਤੋੜ ਲੱਗਣ ਦੀ ਸਥਿਤੀ ਵਿੱਚ ਉਹਨੂੰ ਆਪਣੇ ਖੂਨ ਦੇ ਰਿਸ਼ਤੇ ਵੀ ਵਿਹੁ ਵਾਂਗ ਲੱਗਦੇ ਹਨ। ਪਤਨੀ ਦੀ ਕੁੱਟਮਾਰ, ਮਾਂ-ਪਿਉ ਦੀ ਬੇਇੱਜ਼ਤੀ ਅਤੇ ਔਲਾਦ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਲੱਗਿਆ ਨਸ਼ਈ ਨੂੰ ਕੋਈ ਭੈਅ ਜਾਂ ਚਿੰਤਾ ਨਹੀਂ ਹੁੰਦੀ। ਨਸ਼ਾ ਮੁਕਤ ਸਮਾਜ ਸਿਰਜਣ ਦੇ ਸੰਕਲਪ ਨਾਲ ਚਲਦਿਆਂ ਮੈਨੂੰ ਅਜਿਹੇ ਅਨੇਕਾਂ ਕੇਸਾਂ ਨਾਲ ਸਾਹਮਣਾ ਕਰਨਾ ਪਿਆ ਹੈ।
ਇੱਕ 65 ਕੁ ਸਾਲਾਂ ਦਾ ਬਜ਼ੁਰਗ ਨਸ਼ਾ ਮੁਕਤ ਹੋਣ ਲਈ ਆਇਆ। ਉਹ ਇਕੱਲਾ ਹੀ ਆਇਆ ਸੀ, ਪਰਿਵਾਰ ਦਾ ਕੋਈ
ਇੱਕ ਬੁੱਤਘਾੜੇ ਨੇ ਪੱਥਰ ਤਰਾਸ਼ ਕੇ ਖੂਬਸੂਰਤ ਬੁੱਤ ਤਿਆਰ ਕੀਤਾ। ਉਸ ਬੁੱਤ ਨੂੰ ਦੇਖਕੇ ਦਰਸ਼ਕ ਅਸ਼ ਅਸ਼ ਕਰ ਉੱਠੇ। ਇੱਕ ਦਰਸ਼ਕ ਨੇ ਬੁੱਤਘਾੜੇ ਨੂੰ ਮੁਖ਼ਾਤਿਬ ਹੋਕੇ ਪੁੱਛਿਆ, “ਤੁਸੀਂ ਇਹ ਖੂਬਸੂਰਤ ਬੁੱਤ ਕਿਵੇਂ ਬਣਾਇਆ?”
ਬੁੱਤਘਾੜੇ ਨੇ ਮੁਸਕਰਾਕੇ ਜਵਾਬ ਦਿੱਤਾ, “ਇਹ ਖੂਬਸੂਰਤ ਬੁੱਤ ਤਾਂ ਪੱਥਰ ਦੇ ਵਿੱਚ ਹੀ ਸੀ, ਮੈਂ ਤਾਂ ਵਾਧੂ ਪੱਥਰ ਹਟਾ ਦਿੱਤਾ ਅਤੇ ਖੂਬਸੂਰਤ ਬੁੱਤ ਤਿਆਰ ਹੋ ਗਿਆ।” ਦਰਅਸਲ ਅਧਿਆਪਕ ਦਾ ਕਰਮ ਵੀ ਉਸ ਬੁੱਤਘਾੜੇ ਵਰਗਾ ਹੀ ਹੈ। ਅਧਿਆਪਕ ਕੋਲ ਜਦੋਂ ਵਿਦਿਆਰਥੀ ਪਹਿਲੀ ਵਾਰ ਆਉਂਦਾ ਹੈ ਤਾਂ ਉਸ ਕੋਲ ਅੱਖਾਂ ਤਾਂ ਹੁੰਦੀਆਂ ਹਨ, ਪਰ ਉਸ ਨੂੰ ਨਜ਼ਰ ਅਧਿਆਪਕ ਨੇ ਦੇਣੀ ਹੁੰਦੀ ਹੈ। ਇਸ ਕਰਕੇ ਹੀ ਅਧਿਆਪਕ ਨ