
ਲਬ ਸੁੱਕੇ ਤੇ ਅੱਖਾਂ ਵਿਚ ਬਰਸਾਤਾਂ ਨੇ ।
ਸਾਡੇ ਲੇਖੇ ਲਿਖੀਆਂ ਕਾਲੀਆਂ ਰਾਤਾਂ ਨੇ ।
ਕੁੱਝ ਹੌਕੇ, ਕੁਝ ਹਾਵਾਂ ਤੇ ਕੁੱਝ ਰੋਗ ਨਵੇਂ,
ਸੱਭੇ ਤੇਰੇ ਪਿਆਰ ਦੀਆਂ ਸੌਗ਼ਾਤਾਂ ਨੇ ।
ਸੱਜੇ ਤੂੰ ਏਂ ਖੱਬੇ ਤੂੰ ਹਰ ਪਾਸੇ ਤੂੰ,
ਚਾਰ-ਚੁਫ਼ੇਰੇ ਹੁੰਦੀਆਂ ਤੇਰੀਆਂ ਬਾਤਾਂ ਨੇ ।
ਲੈਣ ਕੀ ਜਾਈਏ ਦੁਨੀਆ ਦੀ ਇਸ ਮੰਡੀ ਤੋਂ,
ਘਟ ਗਏ ਬੰਦੇ ਰੰਗ ਬਰੰਗੀਆਂ ਜ਼ਾਤਾਂ ਨੇ ।
ਉਹ ਹੀ ਸਾਡੇ ਰਾਹਬਰ ਹੁੰਦੇ ਹਰ ਵਾਰੀ,
ਪੜ੍ਹੀਆਂ ਹੋਈਆਂ ਜਿਨਹਾਂ ਚਾਰ ਜਮਾਤਾਂ ਨੇ ।
ਕੀ 'ਰਹੀਲ' ਏ ਪੱਲੇ ਆਪਣੇ ਬਖ਼ਸ਼ਿਸ਼ ਲਈ,
ਕੁਝ ਹਮਦਾਂ ਨੇ ਕੋਲ ਮੇਰੇ ਕੁਝ ਨ
੧. ਜਿਨ੍ਹਾਂ ਪਿਆਰ ਦੇ ਦੀਵੇ ਬਾਲੇ ਨੇ
ਜਿਨ੍ਹਾਂ ਪਿਆਰ ਦੇ ਦੀਵੇ ਬਾਲੇ ਨੇ ।
ਉਹ ਲੋਕ ਨਸੀਬਾਂ ਵਾਲੇ ਨੇ ।
ਉਹ ਨਿੱਘੀਆਂ ਯਾਰੀਆਂ ਕੀ ਹੋਈਆਂ ?
ਜਦ ਪੈਣ ਲੱਗੇ ਵਿੱਚ ਪਾਲ਼ੇ ਨੇ ।
ਸਾਨੂੰ ਲੋਰੀਆਂ ਨਾਲ ਸੁਲਾ ਦਿੱਤਾ,
ਅਸਾਂ ਜਦ ਵੀ ਹੋਸ਼ ਸੰਭਾਲੇ ਨੇ ।
ਕੀ ਹਾਲ ਮੈਂ ਦੱਸਾਂ ਲੋਕਾਂ ਦਾ ?
ਮੂੰਹ ਚਿੱਟੇ, ਅੰਦਰੋਂ ਕਾਲੇ ਨੇ ।
ਹੁਣ ਇੱਜ਼ਤਾਂ ਦੇ ਉਹ ਚੋਰ ਹੋਏ,
ਜਿਹੜੇ ਇੱਜ਼ਤਾਂ ਦੇ ਰਖਵਾਲੇ ਨੇ ।
ਮੰਜ਼ਲ ਦੀ 'ਰਹੀਲ' ਉਡੀਕ ਰਹੀ,
ਭਾਵੇਂ ਪੈਰੀਂ ਪੈ ਗਏ ਛਾਲੇ ਨੇ ।
ਦਿਲ ਚ' ਵਜਦੇ ਸਾਂਝ ਵਾਲੇ ਸਾਜ ਨੂੰ ਸਜਦਾ ਕਰਾਂ ਮੈਂ।
ਲੋਕ-ਹਿਤ ਵਿਚ ਉਠ ਰਹੀ ਆਵਾਜ ਨੂੰ ਸਜਦਾ ਕਰਾਂ ਮੈਂ।
ਭਰਮ ਹੈ ਇਹ ਸਿਤਮਗਰ ਨੂੰ ਕੈਦ ਨਾ ਹੋਵੇ ਕਦੀ ਇਹ,
ਅੰਬਰਾਂ ਨੂੰ ਛੋਹ ਰਹੀ ਪਰਵਾਜ਼ ਨੂੰ ਸਜਦਾ ਕਰਾਂ ਮੈਂ ।
ਜੋਸ਼ ਰੱਖਾਂ ਤੇਜ ਐਪਰ ਹੋਸ਼ ਨਾ ਛੱਡਾਂ ਕਦੀ ਵੀ,
ਹੱਕ ਖਾਤਰ ਲੜਨ ਦੇ ਇਸ ਕਾਜ ਨੂੰ ਸਜਦਾ ਕਰਾਂ ਮੈਂ।
ਜ਼ੁਲਮ ਦਾ ਹੈ ਅੰਤ ਹੋਣਾ ਜਿੱਤਣਾ ਮਜ਼ਲੂਮ ਆਖਰ,
ਇਸ ਅਗੰਮੀ ਸੱਚ ਵਾਲੇ ਰਾਜ਼ ਨੂੰ ਸਜਦਾ ਕਰਾਂ ਮੈਂ।
ਉੱਚਿਆਂ ਮਹਲਾਂ ਨੇ ਡਿੱਗਣਾ, ਮੁੜ ਉਸਰਨਾ ਢਾਰਿਆਂ ਨੇ,
ਵਕਤ-ਤਬਦੀਲੀ ਦੇ ਐਸੇ ਨਾਜ਼ ਨੂੰ ਸਜਦਾ ਕਰਾਂ ਮੈਂ।
ਅਸਾਡੀ ਤਾਂਘ ਏ ਪੰਜਾਬੀ ਬਣੇ ਰੁਜਗਾਰ ਦੀ ਭਾਸ਼ਾ।
ਰਹੇ ਹਰ ਦਿਲ ਜ਼ਬਾਂ ਉੱਤੇ ਸਜੇ ਪਰਿਵਾਰ ਦੀ ਭਾਸ਼ਾ।
ਅਸਾਡੇ ਖੂਨ ਵਿਚ ਘੁਲ ਗਈ ਹੈ ਬੋਲੀ ਪੁਰਖਿਆਂ ਦੀ ਜੋ,
ਭਲਾ ਕਿਉ ਬਣ ਨਹੀਂ ਸਕਦੀ ਸਮੂਹ ਸੰਸਾਰ ਦੀ ਭਾਸ਼ਾ।
ਜੋ ਭਾਸ਼ਾ ਅਧਿਨਿਯਮ ਬਣਿਆ ਜੇ ਲਾਗੂ ਓਸਨੂੰ ਕਰਦੇ
ਤਾਂ ਦਿਸਦੀ ਦਫਤਰਾਂ ਅੰਦਰ ਮੇਰੀ ਸਰਕਾਰ ਦੀ ਭਾਸ਼ਾ।
ਗੁਰੂ ਪੀਰਾਂ ਨੇ ਇਸ ਰਾਹੀਂ ਸੀ ਜੀਵਨ ਜਾਚ ਦੱਸੀ ਜੋ
ਅਜੇ ਤਕ ਸਿਰ ਨਿਵਾਉਂਦੇ ਸਭ ਹੈ ਇਹ ਸਤਿਕਾਰ ਦੀ ਭਾਸ਼ਾ।
ਖੁਦਾ ਨੇ ਤਾਂ ਜਗਤ ਸਾਰਾ ਬਣਾਇਆ ਹੈ ਸ਼ਬਦ ਵਿੱਚੋਂ
ਸ਼ਬਦ ਪ੍ਰਗਟ ਹੈ ਬਾਣੀ ਤੋਂ ਸੁਣੋ ਨਿਰੰਕਾਰ ਦੀ ਭਾਸ਼ਾ
ਕਦਮ ਚੁੱਕੋ ਵੱਲ ਮੰਜ਼ਲ, ਸਭ ਮਿਟੇਗਾ ਫਾਸਲਾ।
ਆ ਮਿਲਣ ਪਾਂਧੀ ਨਵੇਂ, ਵਧਦਾ ਰਹੇ ਇਹ ਕਾਫਲਾ।
ਦਿਲ ਚ ਨਿਸ਼ਚਾ ਧਾਰ ਜਿਹੜਾ, ਆ ਮਿਲੇ ਤੂਫ਼ਾਨ ਨੂੰ
ਪਾ ਰਿਹਾ ਇਤਿਹਾਸ ਉਸ ਦੀ, ਅੱਜ ਤੀਕਰ ਵਾਰਤਾ।
ਸੱਚ ਝੱਖੜ ਸੰਗ ਟਕਰਾਂਦਾ ਰਿਹਾ ਅਜ਼ਲਾਂ ਤੋਂ ਹੀ,
ਰੁਕ ਨਹੀਂ ਸਕਦਾ ਕਦੇ ,ਚਲਦਾ ਰਵੇ ਇਹ ਸਿਲਸਿਲਾ।
ਰੋਸ਼ਨੀ ਸੂਰਜ ਨੇ ਦੇਣੀ ਦਿਨ ਨੇ ਤਾਂ ਚੜ੍ਹਨੈ ਜਰੂਰ,
ਥਾਂ ਕਿਸੇ ਵੀ ਰਹਿ ਸਕੇ ਨਾ, ਸਦ ਹੀ ਪਹਿਰਾ ਰਾਤ ਦਾ।
ਹੱਸਦੇ ਰਹਿਣਾ ਤੇ ਸਭ ਨੂੰ ਵੰਡਣਾ ਬਸ ਪਿਆਰ ਹੀ,
ਮੇਲ ਬਣਿਆ ਹੀ ਰਹੇ ਰੱਖਣਾ ਬਣਾ ਕੇ ਰਾਬਤਾ।
ਮੌਤ ਵੀ ਤਾਂ ਖਤਮ ਮੂਲੋਂ
ਦਿਲ ਚ' ਵਜਦੇ ਸਾਂਝ ਵਾਲੇ ਸਾਜ ਨੂੰ ਸਜਦਾ ਕਰਾਂ ਮੈਂ।
ਲੋਕ-ਹਿਤ ਵਿਚ ਉਠ ਰਹੀ ਆਵਾਜ ਨੂੰ ਸਜਦਾ ਕਰਾਂ ਮੈਂ।
ਭਰਮ ਹੈ ਇਹ ਸਿਤਮਗਰ ਨੂੰ ਕੈਦ ਨਾ ਹੋਵੇ ਕਦੀ ਇਹ,
ਅੰਬਰਾਂ ਨੂੰ ਛੋਹ ਰਹੀ ਪਰਵਾਜ਼ ਨੂੰ ਸਜਦਾ ਕਰਾਂ ਮੈਂ ।
ਜੋਸ਼ ਰੱਖਾਂ ਤੇਜ ਐਪਰ ਹੋਸ਼ ਨਾ ਛੱਡਾਂ ਕਦੀ ਵੀ,
ਹੱਕ ਖਾਤਰ ਲੜਨ ਦੇ ਇਸ ਕਾਜ ਨੂੰ ਸਜਦਾ ਕਰਾਂ ਮੈਂ।
ਜ਼ੁਲਮ ਦਾ ਹੈ ਅੰਤ ਹੋਣਾ ਜਿੱਤਣਾ ਮਜ਼ਲੂਮ ਆਖਰ,
ਇਸ ਅਗੰਮੀ ਸੱਚ ਵਾਲੇ ਰਾਜ਼ ਨੂੰ ਸਜਦਾ ਕਰਾਂ ਮੈਂ।
ਉੱਚਿਆਂ ਮਹਲਾਂ ਨੇ ਡਿੱਗਣਾ, ਮੁੜ ਉਸਰਨਾ ਢਾਰਿਆਂ ਨੇ,
ਵਕਤ-ਤਬਦੀਲੀ ਦੇ ਐਸੇ ਨਾਜ਼ ਨੂੰ ਸਜਦਾ ਕਰਾਂ ਮੈਂ।
ਓਦਰੇ ਨੇ ਚਾਅ ਤੁਧ ਬਿਨ, ਆ ਜ਼ਰਾ ਤੂੰ ਮੁਸਕਰਾ
ਥੱਕਗੇ ਅੱਖਾਂ ਦਿ ਪੋਟੇ, ਔਂਸੀਆਂ ਰਾਹਾਂ ਚ’ ਪਾ।
ਲੱਗ ਰਹੀਆਂ ਨੇ ਉਡੀਕਣ, ਰਾਹ ਤੇ ਅੱਖਾਂ ਜਿਵੇਂ
ਲੰਘਿਆ ਜਿੱਥੋਂ ਬਦਰਦੀ, ਸੀ ਵਿਛੋੜੇ ਫੱਟ ਲਾ।
ਪੀਂਘ ਸਤਰੰਗੀ ਜਿਵੇਂ ਸਾਂ, ਸੰਗ ਤੇਰੇ ਝੂਟਦੇ
ਤੋੜਕੇ ਤੂੰ ਤੁਰ ਗਿਓਂ ਤੇ, ਰੰਗ ਸਭੋ ਉਡ ਗਿਆ।
ਰਾਤ ਜੀਕਣ ਕਰ ਰਹੀ ਹੈ, ਬਸ ਉਡੀਕਾਂ ਤੇਰੀਆਂ
ਗਗਨ ਦੀ ਥਾਲੀ ਚ’ ਦੀਵੇ, ਤਾਰਿਆਂ ਦੇ ਜਗਮਗਾ।
ਤੁਰ ਗਿਓਂ ਪਰਦੇਸ ਨੂੰ ਹੀ, ਤੂੰ ਕਮਾਵਣ ਦੌਲਤਾਂ
ਆਪਣੇ ਹੋਏ ਬਗਾਨੇ, ਛੱਡ ਸਾਇਆ ਵੀ ਗਿਆ।
ਓਦਰੇ ਘਰਬਾਰ ਸਾਰੇ, ਹਨ ਤਿਰੇ ਬਿਨ ਜਾਪਦੇ<
ਜੋੜੇਂਗਾ ਕਿਵੇਂ ਏਸ ਨੂੰ, ਜਾਣਾ ਨਾ ਜੋੜਿਆ।
ਟੁੱਟਦਾ ਰਿਹਾ ਹਰ ਰੋਜ਼ ਹੀ, ਤੂੰ ਜਦ ਤੋਂ ਤੋੜਿਆ।
ਪੱਥਰ ਚੱਟ ਕੇ ਜੇ ਮੁੜੇ, ਮੁੜਨੇ ਦਾ ਮੁੱਲ ਕੀ?
ਮੈਂ ਵਾਰ ਵਾਰ ਮੋੜਿਆ, ਮੁੜਿਆ ਨਾ ਮੋੜਿਆ।
ਰਿਸ਼ਤਾ ਹਰੇਕ ਟੁੱਟਦਾ, ਅਪਣੀ ਅਉਧ ਵਿਹਾਜ ਕੇ;
ਰਿਸ਼ਤਾ ਨਹੁੰ ਦੇ ਮਾਸ ਦਾ, ਜਾਣਾ ਨਾ ਤੋੜਿਆ।
ਪਰਬਤ ਝੁਕਾਅ ਲਏ ਅਸੀਂ, ਤਾਂ ਹਿੰਮਤਾਂ ਦੇ ਨਾਲ਼;
ਪਰਬਤ ਵਾਂਗੂੰ ਐਂਠ ਨਾ ਤੂੰ ਰਾਹ ਦੇ ਰੋੜਿਆ।
ਹੋਏ ਜੋ ਪਸਤ ਹੌਸਲੇ, ਸੁਰਜੀਤ ਹੋਣਗੇ,
ਜਾਣਾ ਵਿਅਰਥ ਨਾ ਲਹੂ, ਦਿਲ ਦਾ ਨਿਚੋੜਿਆ।
ਸੋਚੀਂ ਪਿਆ ਮਨੁੱਖ ਸੌ ਵੇਲ਼ਾ ਵਿ
ਕਦ ਟਲਣ ਵਾਲ਼ੇ ਹਾਂ ਅਸੀਂ, ਚੱਲੇ ਹੋ ਟਾਲ਼ ਕੇ।
ਚੱਲੇ ਕਿਧਰ ਨੂੰ ਹੋ ਤੁਸੀਂ, ਸੁਪਨੇ ਦਿਖਾਲ਼ ਕੇ।
ਬਖਸ਼ੀ ਨਾ ਦਾਤ ਰੱਬ ਨੇ, ਗਾ ਗਾ ਕੇ ਲਿਖਣ ਦੀ,
ਮੈਂ ਪਾਲ਼ਿਆ ਹੁਨਰ ਮਸਾਂ, ਸੌ ਜਫਰ ਜਾਲ਼ ਕੇ।
ਪੜ੍ਹਕੇ ਪਛਾਣ ਲੈਣ ਗੇ, ਤੇਰਾ ਮੁਹਾਂਦਰਾ,
ਗਜ਼ਲਾਂ `ਚ ਨਾਕਸ਼ ਮੈਂ ਤਿਰੇ, ਚੱਲਿਆਂ ਸੰਭਾਲ ਕੇ।
ਢਹਿੰਦੀ ਕਲਾ ਨੂੰ ਛੱਡ, ਬਲ ਧਾਰ ਲੈ ਮਨਾ,
ਪਾਇੰਗਾ ਮੰਜ਼ਲਾਂ ਕਿਵੇਂ, ਲੱਤਾਂ ਨਿਸਾਲ ਕੇ।
ਧਰਤੀ `ਤੇ ਡਿਗਣ ਨਾ ਦਵੇ, ਸਾਗਰ ਕਮਾਲ ਹੈ,
ਸੂਰਜ ਦੀ ਗੇਂਦ ਬੋਚਦਾ, ਹੈ ਇਓਂ ਉਛਾਲ ਕੇ।
ਢੇਰੀ ਢਾਹ ਕੇ ਬਹਿਣ
ਖਾਬਾਂ ਨੂੰ ਅਮਲ ਵਿੱਚ ਨੇ, ਜੋ ਲੋਕ ਢਾਲ਼ਦੇ।
ਹੁੰਦੇ ਨੇ ਅਸਲ ਵਿੱਚ ਉਹ, ਬੰਦੇ ਕਮਾਲ ਦੇ।
ਦਿਲ ਦਾ ਲਹੂ ਹਨ੍ਹੇਰ ਵਿੱਚ, ਜਿਹੜੇ ਨੇ ਬਾਲ਼ਦੇ।
ਉਹ ਜਿੰਦਗੀ ਦਾ ਅਸਲ ਵਿੱਚ, ਨੇ ਧਰਮ ਪਾਲ਼ਦੇ।
ਜੀਵਨ ਦੇ ਸੱਚ ਵਾਂਗ ਹੀ, ਇਸ ਦਾ ਜਵਾਬ ਵੀ,
ਸੰਕੇ ਨਵਿਰਤ ਹੋਣ ਕਦ, ਕੀਤੇ ਸਵਾਲ ਦੇ।
ਉਸ ਦੀ ਹਰੇਕ ਚਾਲ ਦਾ ਮੋੜਾ ਵੀ ਦੇ ਦਿਓ,
ਉਸ ਨੂੰ ਕਹੋ ਕਿ ਦਿਨ ਗਏ ਹੁਣ ਤੇਰੀ ਚਾਲ ਦੇ।
ਆ ਕੇ ਵਲੈਤ ਵਿੱਚ ਅਸੀਂ ਪਰਸੂ ਹਾਂ ਬਣ ਗਏ,
ਫਿਰਦੇ ਹਾਂ ਪਰਸ ਰਾਮ ਨੂੰ, ਦਿਨ ਰਾਤ ਭਾਲ਼ ਦੇ।
ਰਹਿੰਦੇ ਹਾਂ ਧਰਤ `ਤੇ ਅਸੀਂ, ਲਿੰਕ
ਤੈਨੂੰ ਵੀ ਮਾਣ ਆਪਣਾ, ਮੈਨੂੰ ਵੀ ਹੈ ਬਥੇਰਾ,
ਹੋਵਾਂ ਮੈਂ ਆ ਕੇ ਦੱਸ ਤੂੰ, ਕਿਉਂਕਰ ਮੁਥਾਜ ਤੇਰਾ।
ਕਾਇਰ ਵੀ ਹੋਣੀਆਂ ਦੀ, ਜਦ ਸਾਣ ਤੇ ਹੈ ਚੜ੍ਹਦਾ,
ਬਣਦਾ ਉਦੋਂ ਹੈ ਉਸ ਦਾ, ਫੌਲਾਦ ਜਿਹਾ ਜੇਰਾ।
ਚੇਤਨ ਮਨੁੱਖ ਹੀ ਤਾਂ, ਜੀਵਨ ਦਾ ਹਾਣ ਬਣਦੇ,
ਪੈਰਾਂ `ਚ ਵਾਟ ਹੁੰਦੀ, ਸੋਚਾਂ ਦੇ ਵਿੱਚ ਸੁਵੇਰਾ।
ਮੈਂ ਜਿੰਦਗੀ ਨੂੰ ਤੇਰਾ, ਨਾਂ ਲੈ ਕੇ ਹਾਕ ਮਾਰੀ,
ਉੰਝ ਬੋਲਿਆ ਕੋਈ ਨਾ, ਪਰ ਗੂੰਜਿਆ ਚੁਫੇਰਾ।
ਅੱਖਾਂ `ਚੋਂ ਨੀਂਦ ਖੋਈ, ਜਦ ਤੋਂ ਵਿਹਾਜ ਆਇਆ,
ਹਾਸੇ, ਜਿਨ੍ਹਾਂ ਦੇ ਨੈਣੀਂ, ਹੰਝੂਆਂ ਦਾ ਹੈ ਬਸ
(‘ਗਲੋਬਲ ਪੰਜਾਬੀ’ ਦੇ ਪਾਠਕਾਂ ਲਈ ਪ੍ਰੋ: ਸ਼ਮਸ਼ੇਰ ਸਿੰਘ ਸੰਧੂ ਦੀਆਂ ‘ਰੌਸ਼ਨੀ ਦੀ ਭਾਲ’ ਵਿੱਚੋਂ।)
ਕਿਰਨ ਤੇਰੀ ਮੈਂ ਹਾਂ ਮੇਰੇ ਸੂਰਜਾ
ਹੋ ਸਕਾਂ ਨਾ ਮੈਂ ਕਦੀ ਤੈਥੋਂ ਜੁਦਾ।
ਜਾ ਵਸੇਂ ਤੂੰ ਧਰਤ ਦੇ ਉਸ ਪਾਰ
ਜੇ ਇਸ ਜਗ੍ਹਾ ਤੇ ਨ੍ਹੇਰ ਜਾਵੇ ਤੁਰਤ ਛਾ।
ਹਰ ਸਵੇਰੇ ਆ ਲਵੇਂ ਤੂੰ ਸਾਰ ਫਿਰ
ਹਰ ਤਰਫ ਤੋਂ ਨ੍ਹੇਰਿਆਂ ਨੂੰ ਦੇਂ ਭਜਾ।
ਧਰਤ ਸਾਰੀ ਨਿੱਘ ਤੇਰੀ ਮਾਣਦੀ
ਸਰਦ ਹੋਏ ਰੁਖ਼ ਤੂੰ ਸਾਰੇ ਦੇਂ ਮਘਾ।
ਹਸਰਤਾਂ ਦੀ ਹਰ ਕਲੀ ਫਿਰ ਖਿੜ ਪਵੇ
ਰੂਪ ਨਿਖਰੇ ਰੌਸ਼ਨੀ ਤੇਰੀ `ਚ ਨ੍ਹਾ।
ਤਪਸ਼ ਤੇਰੀ ਰੂਹ ਵੀ ਬਖ਼ਸ਼ੇ ਫੇਰ ਤੋਂ